ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲਾ ਨੇ ਦੇਖੋ ਅਪਨਾ ਦੇਸ਼ ਲੜੀ ਦੇ ਤਹਿਤ 'ਸੈਲਾਨੀਆਂ ਲਈ ਪੂਰਬ ਉੱਤਰ ਭਾਰਤ' ਵਿਸ਼ੇ 'ਤੇ ਆਪਣਾ 25ਵਾਂ ਵੈਬੀਨਾਰ ਆਯੋਜਿਤ ਕੀਤਾ

ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਵਰਚੁਅਲ ਯਾਤਰਾ ਦੇ ਜ਼ਰੀਏ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਉਤਸ਼ਾਹਿਤ ਕਰ ਰਹੀ ਹੈ

Posted On: 29 MAY 2020 12:46PM by PIB Chandigarh

ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਦੇ ਲਈ ਹੁਣ ਤੱਕ ਅਣਛੋਹਿਆ ਰਿਹਾ ਭਾਰਤ ਦੇ ਪੂਰਬ-ਉੱਤਰ ਖੇਤਰ ਨਾਲ ਜਾਣੂ ਕਰਵਾਉਣ ਨੂੰ ਲੈ ਕੇ 28 ਮਈ 2020 ਨੂੰ ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਦੇ ਤਹਿਤ "ਸੈਲਾਨੀਆਂ ਲਈ ਪੂਰਬ-ਉੱਤਰ ਭਾਰਤ" ਵਿਸ਼ੇ 'ਤੇ ਵੈਬੀਨਾਰ ਦਾ ਆਯੋਜਨ ਕੀਤਾ। ਇਸ ਦੌਰਾਨ ਚਾਰ ਪੂਰਬ-ਉੱਤਰ ਰਾਜਾਂ ਨਾਗਾਲੈਂਡ,ਅਰੁਣਾਚਲ ਪ੍ਰਦੇਸ਼,ਅਸਾਮ ਅਤੇ ਸਿੱਕਿਮ ਦੇ ਵਰਚੁਅਲ ਦੌਰੇ ਦੀ ਪੇਸ਼ਕਸ਼ ਕੀਤੀ ਗਈ। ਕੋਵਿਡ-19 ਵਰਗੇ ਕਠਿਨ ਸਮੇਂ ਵਿੱਚ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਵਰਚੁਅਲ ਯਾਤਰਾ ਦੇ ਜ਼ਰੀਏ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਉਤਸ਼ਾਹਿਤ ਕਰ ਰਹੀ ਹੈ।

 

28 ਮਈ 2020 ਨੂੰ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦੇ 25ਵੇਂ ਸ਼ੈਸਨ ਨੂੰ ਕਰਟਨ ਕਾਲ ਐਂਡਵੈਂਚਰਸ ਦੀ ਜੂਲੀ ਕਾਗਤੀ, ਟ੍ਰੈਵਲਰ ਇਨ ਚੀਫ, ਇੰਡੀਆ ਟ੍ਰੇਲ ਦੇ ਡੇਵਿਡ ਅੰਗਾਮੀ, Ourguest.in ਦੇ ਸਹਿ-ਸੰਸਥਾਪਕ ਦੇਵਰਾਜ ਬਰੂਆ,ਸਹਿ-ਸੰਸਥਾਪਕ ਮੋਨਿਯੂਲ ਗੈਦਰਿੰਗ ਅਤੇ ਸਹਿ-ਸੰਸਥਾਪਕ ਪਿੰਟਸੋ ਗਯਾਤਸੋ ਨੇ ਪੇਸ਼ ਕੀਤਾ।

 

ਪੇਸ਼ਕਰਤਾਵਾਂ ਨੇ ਪੂਰਬ-ਉੱਤਰ  ਭਾਰਤ ਦੇ ਸਥਾਨਕ ਡੈੱਸਟੀਨੇਸ਼ਨਾਂ, ਜਨਜਾਤੀਆਂ, ਤਿਓਹਾਰਾਂ, ਸ਼ਿਲਪ, ਸੰਸਕ੍ਰਿਤੀ ਦੇ ਬਾਰੇ ਵਿੱਚ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉੱਤਰ ਪੂਰਬ ਦੀ ਵਿਸ਼ੇਸ਼ਤਾ ਕੇਵਲ ਪਹਾੜੀਆਂ ਨਹੀਂ ਹਨ,ਬਲਕਿ ਇੱਥੇ ਜਾਣਨ-ਸਮਝਣ ਅਤੇ ਦੇਖਣ ਦੇ ਲਈ ਹੋਰ ਵੀ ਬਹੁਤ ਕੂਝ ਹੈ।

 

ਕੁਝ ਅਜਿਹੇ ਅਨੁਭਵ ਜਿਹੜੇ ਉੱਤਰ ਪੂਰਬ ਭਾਰਤ ਦੇ ਯਾਤਰੀਆਂ ਨੂੰ ਦੇਖਣ ਨੂੰ ਮਿਲਣਗੇ, ਜਿਨ੍ਹਾਂ ਨੂੰ ਵੈਬੀਨਾਰ ਦੇ ਇਸ ਸ਼ੈਸਨ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਇਸ ਵਿੱਚ ਮਣੀਪੁਰ ਅਤੇ ਨਾਗਾਲੈਂਡ ਦੇ ਵਿੱਚ ਸਥਿਤ ਦਜ਼ੁਕੌ ਘਾਟੀ ਸ਼ਾਮਲ ਹੈ, ਜੋ ਇੱਕ ਅਲੋਪ ਹੋਏ ਜਵਾਲਾਮੁਖੀ ਦਾ ਪ੍ਰਮਾਣ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਸਭ ਤੋਂ ਪ੍ਰਸਿੱਧ ਦਜ਼ੁਕੋਉਲੀ (Dzukoulily) ਇਸ ਖੇਤਰ ਵਿੱਚ ਹੀ ਪਾਇਆ ਜਾਂਦਾ ਹੈ। ਕੋਹਿਮਾ ਵਿੱਚ ਹਰੇਕ ਸਾਲ 1 ਦਸੰਬਰ ਤੋਂ 10 ਦਸੰਬਰ ਤੱਕ ਮਨਾਇਆ ਜਾਣ ਵਾਲਾ ਹੌਰਨਬਿਲ ਤਿਉਹਾਰ ਨਾਗਾਲੈਂਡ ਵਿੱਚ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਦੇ ਲਈ ਇੱਕ ਵੱਡਾ ਆਕਰਸ਼ਣ ਬਣ ਗਿਆ ਹੈ।

 

ਸੈਲਾਨੀਆਂ ਦੇ ਲਈ ਉੱਤਰ ਪੂਰਬ ਦਾ ਸਭ ਤੋਂ ਵੱਡਾ ਰਾਜ ਅਰੁਣਾਚਲ ਪ੍ਰਦੇਸ਼ ਸੈਰ ਸਪਾਟੇ ਦਾ ਵੱਡਾ ਵਿਕਲਪ ਹੈ। ਇਸ ਰਾਜ ਦੇ ਬਾਰੇ ਵਿੱਚ ਪੇਸ਼ਕਰਾਤਾਵਾਂ ਨੇ ਚੰਗੇ ਤਰੀਕੇ ਨਾਲ ਦੱਸਿਆ। 70 ਫੀਸਦੀ ਵਣਾਂ ਨਾਲ ਘਿਰਿਆਂ ਅਤੇ 26 ਪ੍ਰਮੁੱਖ ਜਨਜਾਤੀਆਂ ਦੇ ਨਾਲ ਇਹ ਰਾਜ ਸੈਲਾਨੀਆਂ ਨੂੰ ਹਰ ਕੂਜ ਕਿਲੋਮੀਟਰ ਦੇ ਬਾਅਦ ਨਵੀਂ ਸੰਸਕ੍ਰਿਤੀ,ਪ੍ਰੰਪਰਾ ਅਤੇ ਬੋਲੀਆਂ ਦਾ ਅਨੁਭਵ ਕਰਵਾਉਣ ਦਾ ਅਵਸਰ ਦਿੰਦਾ ਹੈ। ਤਵਾਂਗ ਦੀ ਸੁੰਦਰਤਾ,ਸੰਗਤੀ ਘਾਟੀ ਜੋ ਯਾਤਰੀਆਂ ਨੂੰ ਪਰੀ-ਕਥਾ ਦੇ ਦ੍ਰਿਸ਼ਾਂ ਅਤੇ ਲੋਸਾਰ ਤਿਉਹਾਰ ਦਾ ਅਨੁਭਵ ਕਰਵਾਉਣ ਦਾ ਮੌਕਾ ਦਿੰਦੀ ਹੈ। ਲੋਸਾਰ ਤਿਉਹਾਰ ਫਰਵਰੀ ਵਿੱਚ ਮਨਾਇਆ ਜਾਂਦਾ ਹੈ।

 

ਵੈਬੀਨਾਰ ਵਿੱਚ ਅਸਾਮ ਦਾ ਮਹਿਲਾ ਕੇਂਦਰਿਤ ਕੱਪੜਾ ਖੇਤਰ ਅਤੇ ਸਥਾਨਕ ਲੋਕਾਂ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ ਗਿਆ।

 

ਸਥਾਈ ਟੂਰਿਜ਼ਮ ਪ੍ਰਥਾਵਾਂ ਨੂੰ ਅਪਣਾਉਣ ਵਿੱਚ ਸਿੱਕਿਮ ਦੀ ਸਫਲ਼ਤਾ ਅਤੇ ਵਾਤਾਵਰਣ ਟੂਰਿਜ਼ਮ ਦਾ ਪਾਲਣ ਕਰਕੇ ਵਾਤਾਵਰਣਕ ਇਕੋਲੋਜੀ ਦੀ ਦੇਖਭਾਲ 'ਤੇ ਵੀ ਚਾਨਣਾ ਪਾਇਆ ਗਿਆਂ:

•          ਵਾਤਾਵਰਣ ਦੀ ਰੱਖਿਆ

•          ਸਥਾਈ ਵਪਾਰ ਮਾਡਲ

•          ਸਵਦੇਸ਼ੀ ਸੱਭਿਆਚਾਰਾਂ ਦੀ ਸੰਵੇਦਨਸ਼ੀਲਤਾ ਅਤੇ ਪ੍ਰਸ਼ੰਸਾ

•          ਸਮਾਜਿਕ ਬਰਾਬਰੀ

 

ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ 14 ਅਪਰੈਲ 2020 ਨੂੰ ਸ਼ੁਰੂ ਕੀਤੀ ਗਈ ਸੀ। ਹੁਣ ਤੱਕ ਇਸ ਦੇ 25 ਸ਼ੈਸਨ ਆਯੋਜਿਤ ਕੀਤੇ ਗਏ ਹਨ। ਇਸ ਵਿੱਚ ਵੱਖ-ਵੱਖ ਟੂਰਿਜ਼ਮ ਉਤਪਾਦਾਂ ਅਤੇ ਅਨੁਭਵਾਂ ਦੇ ਬਾਰੇ ਵਿੱਚ ਦੱਸਿਆ ਗਿਆ।

 

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਬਣਾਏ ਗਏ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ ਦੀ ਇੱਕ ਪੇਸ਼ੇਵਰ ਟੀਮ ਦੇ ਤਕਨੀਕੀ ਸਹਿਯੋਗ ਨਾਲ ਦੇਖੋ ਅਪਨਾ ਦੇਸ਼ ਵੈਬੀਨਾਰ ਦਾ ਸੰਚਾਲਨ ਮੁਮਕਿਨ ਹੋ ਰਿਹਾ ਹੈ। ਇਸ ਵੈਬੀਨਾਰ ਵਿੱਚ ਨਾਗਰਿਕ ਅਤੇ ਹਿਤਧਾਰਕ ਜੁੜ ਕੇ ਆਪਣਾ ਅਨੁਭਵ ਸਾਂਝਾ ਕਰ ਰਹੇ ਹਨ।

 

ਵੈਬੀਨਾਰ ਦੇ ਸ਼ੈਸਨ ਨੂੰ ਹੁਣ https://www.youtube.com/channel/UCbzIbBmMvtvH7d6Zo_ZEHDA/featured 'ਤੇ ਦੇਖਿਆ ਜਾ ਸਕਦਾ ਹੈ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਵਿਭਾਗ ਦੇ ਸਾਰੇ ਸ਼ੋਸਲ ਮੀਡੀਆ ਹੈਂਡਲਾਂ 'ਤੇ ਇਸ ਦਾ ਲਾਭ ਲਿਆ ਜਾ ਸਕਦਾ ਹੈ।

 

ਦੇਖੋ ਅਪਨਾ ਦੇਸ਼ ਵੈਬੀਨਾਰ ਦਾ ਅਗਲਾ ਪੜਾਅ 30 ਮਈ 2020 ਨੂੰ ਦਿਨ ਵਿੱਚ 11 ਤੋਂ 12 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। 'ਕੱਛ ਦਾ ਆਸਿਤਤਵ-ਪ੍ਰੇਰਣਾ ਦਾਇਕ ਕਹਾਣੀ' ਵਿਸ਼ੇ 'ਤੇ ਅਗਲਾ ਵੈਬੀਨਾਰ ਆਯੋਜਿਤ ਕੀਤਾ ਜਾਵੇਗਾ। ਇਸ ਦੇ ਲਈ ਇੱਥੇ https://bit.ly/KutchDAD ਰਜਿਸਟਰ ਕਰੋ।  

 

                                          *******

ਐੱਨਬੀ/ਏਕੇਜੇ/ਓਏ


(Release ID: 1627782) Visitor Counter : 276