ਪ੍ਰਿਥਵੀ ਵਿਗਿਆਨ ਮੰਤਰਾਲਾ
28 ਤੋਂ 31 ਮਈ 2020 ਦੌਰਾਨ ਉੱਤਰ ਪੱਛਮ ਅਤੇ ਮੱਧ ਭਾਰਤ ਵਿੱਚ ਮੀਂਹ ਪੈਣ ਦੀ ਸੰਭਾਵਨਾ
ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸਖ਼ਤ ਗਰਮੀ ਦੀ ਸਥਿਤੀ ਕੱਲ੍ਹ ਯਾਨੀ 29 ਮਈ, 2020 ਤੱਕ ਖਤਮ ਹੋ ਸਕਦੀ ਹੈ
ਅਗਲੇ 48 ਘੰਟਿਆਂ ਦੌਰਾਨ ਦੱਖਣ-ਪੱਛਮੀ ਮੌਨਸੂਨ ਦੇ ਅੱਗੇ ਵਧਣ ਲਈ ਸਥਿਤੀਆਂ ਅਨੁਕੂਲ
Posted On:
28 MAY 2020 8:33PM by PIB Chandigarh
ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਰਾਸ਼ਟਰੀ ਮੌਸਮ ਅਨੁਮਾਨ ਕੇਂਦਰ ਅਨੁਸਾਰ :
• ਪੱਛਮੀ ਗੜਬੜੀ ਟ੍ਰੌਪੋਸਫੈਰਿਕ ਪੱਧਰਾਂ ’ਤੇ ਇੱਕ ਚੱਕਰਵਾਤੀ ਗੇੜ ਦੇ ਰੂਪ ਵਿੱਚ ਪੂਰਬੀ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਨਾਲ ਲੱਗਦੇ ਖੇਤਰਾਂ ਵਿੱਚ ਸਥਿਤ ਹੈ। ਚੱਕਰਵਾਤੀ ਗੇੜ ਉੱਤਰ-ਪੂਰਬੀ ਰਾਜਸਥਾਨ ਅਤੇ ਗੁਆਂਢ ਵਿੱਚ ਸਥਿਤ ਹੈ ਅਤੇ ਇੱਕ ਪੂਰਬ-ਪੱਛਮ ਸਰੋਤ ਹੇਠਲੇ ਟ੍ਰੌਪੋਸਫੈਰਿਕ ਪੱਧਰਾਂ ’ਤੇ ਉੱਤਰੀ ਮੈਦਾਨਾਂ ਵਿੱਚ ਸਥਿਤ ਹੈ।
• ਇਸਦੇ ਪ੍ਰਭਾਵ ਵਿੱਚ ਪੱਛਮੀ ਹਿਮਾਲਿਆ ਖੇਤਰ (ਜੰਮੂ ਅਤੇ ਕਸ਼ਮੀਰ, ਲੱਦਾਖ, ਗਿਲਗਿਤ-ਬਾਲਿਟਸਤਾਨ ਅਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਝਾਰਖੰਡ) ਅਤੇ ਉੱਤਰ-ਪੱਛਮੀ ਭਾਰਤ ਦੇ ਸਰਹੱਦੀ ਮੈਦਾਨੀ ਇਲਾਕਿਆਂ ਵਿੱਚ 28 ਤੋਂ 31 ਮਈ, 2020 ਦੌਰਾਨ ਕਾਫ਼ੀ ਵਿਆਪਕ ਪੱਧਰ ’ਤੇ ਵਰਖਾ/ਤੂਫ਼ਾਨ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ ਅਤੇ ਇਸ ਸਮੇਂ ਦੌਰਾਨ ਮੱਧ ਪ੍ਰਦੇਸ਼ ਵਿੱਚ ਛੋਟੇ ਮੋਟੇ ਸਥਾਨਾਂ ’ਤੇ ਵਰਖਾ/ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।
• 28 ਮਈ ਤੋਂ 31 ਮਈ ਦੌਰਾਨ ਪੱਛਮੀ ਹਿਮਾਚਲੀ ਖੇਤਰ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਬਿਜਲੀ, ਗੜ੍ਹੇਮਾਰੀ, ਤੇਜ਼ ਹਵਾਵਾਂ/ਤੂਫਾਨ ਦੇ ਨਾਲ ਨਾਲ ਗਰਜ ਨਾਲ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 28 ਤੋਂ 30 ਮਈ ਦੌਰਾਨ ਹਨੇਰੀ/ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
• ਉਪਰੋਕਤ ਮੌਸਮ ਸਥਿਤੀ ਦੇ ਮੱਦੇਨਜ਼ਰ ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਪੈ ਰਹੀ ਗਰਮੀ ਅਤੇ ਲੂ ਦੀ ਸਥਿਤੀ ਕੱਲ੍ਹ ਯਾਨੀ 29 ਮਈ 2020 ਤੋਂ ਖਤਮ ਹੋ ਸਕਦੀ ਹੈ।
ਇਸ ਦਰਮਿਆਨ ਆਈਐੱਮਡੀ ਵੱਲੋਂ ਕੀਤੇ ਗਏ ਕੁਝ ਨਿਰੀਖਣ/ਨਿਰਦੇਸ਼ ਇਸ ਪ੍ਰਕਾਰ ਹਨ :
ਦੱਖਣ-ਪੱਛਮੀ ਮੌਨਸੂਨ ਮਾਲਦੀਵ-ਕੋਮੋਰਿਨ ਖੇਤਰ ਦੇ ਕੁਝ ਹਿੱਸਿਆਂ, ਦੱਖਣ ਬੰਗਾਲ ਦੀ ਦੱਖਣੀ ਖਾੜੀ ਦੇ ਕੁਝ ਹੋਰ ਹਿੱਸਿਆਂ, ਅੰਡੇਮਾਨ ਸਾਗਰ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧ ਗਿਆ ਹੈ। ਦੱਖਣੀ ਪੱਛਮੀ ਮੌਨਸੂਨ ਨੂੰ ਅਗਲੇ 48 ਘੰਟਿਆਂ ਦੌਰਾਨ ਮਾਲਦੀਵ-ਕੋਮੋਰਿਨ ਖੇਤਰ ਦੇ ਕੁਝ ਹੋਰ ਹਿੱਸਿਆਂ ਵਿੱਚ ਅੱਗੇ ਵਧਾਉਣ ਲਈ ਹਾਲਾਤ ਅਨੁਕੂਲ ਬਣ ਰਹੇ ਹਨ।
• 31 ਮਈ ਦੇ ਆਸਪਾਸ ਦੱਖਣ-ਪੂਰਬ ਅਤੇ ਆਸਪਾਸ ਦੇ ਪੂਰਬੀ ਅਰਬ ਸਾਗਰ ਤੋਂ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਦੇ ਮੱਦੇਨਜ਼ਰ 1 ਜੂਨ, 2020 ਦੇ ਆਸਪਾਸ ਕੇਰਲ ਵਿੱਚ ਦੱਖਣ-ਪੱਛਮੀ ਮੌਨਸੂਨ ਦੀ ਸ਼ੁਰੂਆਤ ਲਈ ਸਥਿਤੀਆਂ ਅਨੁਕੂਲ ਹੋਣ ਦੀ ਸੰਭਾਵਨਾ ਹੈ।
• ਪੱਛਮੀ-ਮੱਧ ਅਰਬ ਸਾਗਰ ਅਤੇ ਸਬੰਧਿਤ ਚੱਕਰਵਾਤੀ ਗੇੜ ’ਤੇ ਨਿਮਨ ਦਬਾਅ ਦਾ ਖੇਤਰ ਮੱਧ ਟ੍ਰੌਪੋਸਫੈਰਿਕ ਪੱਧਰ ਤੱਕ ਬਣਿਆ ਰਹਿੰਦਾ ਹੈ। ਇਹ ਅਗਲੇ 48 ਘੰਟਿਆਂ ਦੌਰਾਨ ਉਸੀ ਖੇਤਰ ’ਤੇ ਇੱਕ ਦਬਾਅ ਰਹਿਣ ਦੀ ਬਹੁਤ ਸੰਭਾਵਨਾ ਹੈ। ਇਹ ਅਗਲੇ 72 ਘੰਟਿਆਂ ਦੌਰਾਨ ਉੱਤਰ-ਪੱਛਮ ਵੱਲ ਦੱਖਣੀ ਓਮਾਨ ਅਤੇ ਪੂਰਬੀ ਯਮਨ ਤੱਟ ਵੱਲ ਵਧਣ ਦੀ ਸੰਭਾਵਨਾ ਹੈ।
• ਪੂਰਬੀ ਅਫ਼ਗ਼ਾਨਿਸਤਾਨ ’ਤੇ ਇੱਕ ਚੱਕਰਵਾਤੀ ਗੇੜ ਦੇ ਰੂਪ ਵਿੱਚ ਪੱਛਮੀ ਗੜਬੜੀ ਅਤੇ ਸਮੁੰਦਰੀ ਪੱਧਰ ਤੋਂ 5.8 ਅਤੇ 7.6 ਕਿਲੋਮੀਟਰ ਉੱਪਰ ਪਾਕਿਸਤਾਨ ਵਿਚਕਾਰ ਬਣਿਆ ਹੋਇਆ ਹੈ।
• ਉੱਤਰ ਪੂਰਬੀ ਰਾਜਸਥਾਨ ਅਤੇ ਗੁਆਂਢ ਵਿੱਚ ਚੱਕਰਵਾਤੀ ਗੇੜ ਸਮੁੰਦਰ ਤਲ ’ਤੇ 0.9 ਕਿਲੋਮੀਟਰ ਤੋਂ ਜ਼ਿਆਦਾ ਤੱਕ ਬਣਿਆ ਰਹਿੰਦਾ ਹੈ।
• ਤੇਲੰਗਾਨਾ ਅਤੇ ਰਾਇਲਸੀਮਾ ਦੇ ਪਾਰ ਵਿਦਰਭ ਤੋਂ ਅੰਦਰੂਨੀ ਤਮਿਲਨਾਡੂ ਤੱਕ ਸਮੁੰਦਰ ਤਲ ਤੋਂ 1.5 ਕਿਲੋਮੀਟਰ ਉੱਪਰ ਤੱਕ ਫੈਲੀ ਹੋਈ ਗਰਤ (trough) ਬਣੀ ਹੋਈ ਹੈ।
• ਬੰਗਾਲ ਦੀ ਦੱਖਣੀ-ਪੱਛਮੀ ਖਾੜੀ ਅਤੇ ਇਸ ਨਾਲ ਲੱਗਦੇ ਦੱਖਣੀ ਸ੍ਰੀਲੰਕਾ ਤੱਟ ’ਤੇ ਚੱਕਰਵਾਤੀ ਗੇੜ 3.1 ਤੋਂ 4.5 ਕਿਲੋਮੀਟਰ ਸਮੁੰਦਰ ਤਲ ਤੋਂ ਉੱਪਰ ਬਣਿਆ ਹੋਇਆ ਹੈ।
• ਪੰਜਾਬ ਵਿੱਚ, ਉੱਤਰ ਪੱਛਮੀ ਛੱਤੀਸਗੜ੍ਹ ਤੱਕ ਹਰਿਆਣਾ, ਉੱਤਰ ਪੂਰਬ ਰਾਜਸਥਾਨ ਅਤੇ ਉੱਤਰ ਮੱਧ ਪ੍ਰਦੇਸ਼ ਤੱਕ ਸਮੁੰਦਰੀ ਤਲ ਤੋਂ 1.5 ਕਿਲੋਮੀਟਰ ਤੋਂ ਉੱਪਰ ਤੱਕ ਫੈਲਿਆ ਹੋਇਆ ਹੈ।
• ਦੱਖਣੀ ਅਸਮ ਅਤੇ ਗੁਆਂਢ ਵਿੱਚ ਚੱਕਰਵਾਤੀ ਗੇੜ 3.1 ਕਿਲੋਮੀਟਰ ਸਮੁੰਦਰੀ ਤਲ ਤੋਂ ਊੱਪਰ ਤੱਕ ਵਧਿਆ ਹੋਇਆ ਹੈ।
• ਦੱਖਣੀ-ਪੂਰਬੀ ਅਰਬ ਸਾਗਰ ਅਤੇ ਉਸ ਨਾਲ ਲੱਗਦੇ ਮਾਲਦੀਵ ਖੇਤਰ ’ਤੇ ਸਮੁੰਦਰ ਤਲ ਤੋਂ 5.8 ਕਿਲੋਮੀਟਰ ਉੱਪਰ ਚੱਕਰਵਾਤੀ ਗੇੜ ਬਣਿਆ ਹੋਇਆ ਹੈ।
ਅਗਲੇ 5 ਦਿਨਾਂ ਦਾ ਵਿਸਤ੍ਰਿਤ ਮੌਸਮ ਅਨੁਮਾਨ ਨਿਮਨ ਅਨੁਸਾਰ ਹੈ:
ਨੋਟ : * ਅਗਲੇ ਦਿਨ 0830 ਭਾਰਤੀ ਮਿਆਰੀ ਸਮੇਂ ਤੱਕ ਵਰਖਾ।
ਸੰਕੇਤ : ਹਰਾ : ਕੋਈ ਚੇਤਾਵਨੀ ਨਹੀਂ, ਪੀਲਾ : ਅੱਪਡੇਟ ਕੀਤਾ ਗਿਆ, ਸੰਤਰੀ : ਤਿਆਰ ਰਹੋ, ਲਾਲ : ਕਾਰਵਾਈ ਕਰੋ।
ਭਾਰੀ ਵਰਖਾ : 64.5-115.5 ਐੱਮਐੱਮ ਦਿਨ ਵਿੱਚ ; ਛੋਟੀ ਮੋਟੀ ਵਰਖਾ (≤25% ਸਟੇਸ਼ਨਾਂ ’ਤੇ ਵਰਖਾ ਹੁੰਦੀ ਹੈ), ਥੋੜ੍ਹੀ ਬਹੁਤੀ ਜਾਂ ਕੁਝ ਖੇਤਰਾਂ ’ਤੇ ਵਰਖਾ (26 ਤੋਂ 50 % ਸਟੇਸ਼ਨਾਂ ’ਤੇ ਵਰਖਾ ਹੁੰਦੀ ਹੈ), ਜ਼ਿਆਦਾ ਖੇਤਰਾਂ ਜਾਂ ਕਾਫ਼ੀ ਵਿਆਪਕ ਵਰਖਾ (51-75% ਸਟੇਸ਼ਨਾਂ ’ਤੇ ਵਰਖਾ ਹੁੰਦੀ ਹੈ) ਅਤੇ ਜ਼ਿਆਦਾ ਸਥਾਨਾਂ ’ਤੇ ਜਾਂ ਕਾਫ਼ੀ ਵਰਖਾ (>75% ਸਟੇਸ਼ਨਾਂ ’ਤੇ ਵਰਖਾ ਹੁੰਦੀ ਹੈ।)
ਤਾਜ਼ਾ ਜਾਣਕਾਰੀ ਅਤੇ ਤਾਜ਼ਾ ਮੌਸਮ ਅਨੁਮਾਨ ਲਈ ਕਿਰਪਾ ਕਰਕੇ ਆਈਐੱਮਡੀ, ਨਵੀਂ ਦਿੱਲੀ : http://www.imd.gov.in/pages/allindiawxfcbulletin.php ਵੈੱਬਸਾਈਟ ’ਤੇ ਵਿਜ਼ਿਟ ਕਰੋ।
ਜ਼ਿਲ੍ਹਾ ਪੱਧਰੀ ਚੇਤਾਵਨੀ ਲਈ ਕਿਰਪਾ ਕਰਕੇ ਆਈਐੱਮਡੀ ਦੇ ਰਾਜ ਪੱਧਰੀ ਮੌਸਮ ਵਿਗਿਆਨ ਕੇਂਦਰ/ਰੀਜਨਲ ਮੌਸਮ ਵਿਗਿਆਨ ਕੇਂਦਰਾਂ ’ਤੇ ਵਿਜ਼ਿਟ ਕਰੋ।
****
ਐੱਨਬੀ/ਕੇਜੀਐੱਸ
(Release ID: 1627571)
Visitor Counter : 245