ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸਮਾਰਟ ਸਿਟੀ ਕਰਨਾਲ ਨੇ ਕੋਵਿਡ-19 ਨਾਲ ਲੜਨ ਲਈ ਕਈ ਮੁੱਖ ਉਪਰਾਲੇ ਕੀਤੇ ਜ਼ਿਆਦਾ ਸੁਰੱਖਿਆ ਲਈ ਲਾਈਵ ਟ੍ਰੈਕਿੰਗ ਐਪ ਅਤੇ ਨਮੂਨਾ ਇਕੱਤਰ ਕਿਓਸਕ

ਰੋਜ਼ਾਨਾ 300 ਤੋਂ ਵੱਧ ਪੀਪੀਈ ਕਿੱਟਾਂ ਦਾ ਉਤਪਾਦਨ ਕੀਤਾ

ਕਮਜ਼ੋਰ ਲੋਕਾਂ ਨੂੰ ਸੁੱਕਾ ਰਾਸ਼ਨ ਅਤੇ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਇਆ

Posted On: 28 MAY 2020 5:03PM by PIB Chandigarh

ਸਮਾਰਟ ਸਿਟੀ ਕਰਨਾਲ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਹੇਠ ਲਿਖੇ ਉਪਰਾਲੇ ਕੀਤੇ ਹਨ:

 

ਸਰੋਤ ਪ੍ਰਬੰਧਨ ਅਤੇ ਪ੍ਰਸਾਸ਼ਨ

 

ਮੈਡੀਕਲ ਬੁਨਿਆਦੀ ਢਾਂਚੇ ਦਾ ਵਾਧਾ: 15 ਅਪ੍ਰੈਲ, 2020 ਤੱਕ 1,577 ਪੀਪੀਈ ਕਿੱਟਾਂ ਸਮੇਤ 13,348 ਐੱਨ-95 ਮਾਸਕ, 66,076 ਥ੍ਰੀ-ਲੇਅਰ ਮਾਸਕ, 1,873 ਲੀਟਰ ਸੈਨੀਟਾਈਜ਼ਰਜ਼, 434 ਵੀਟੀਐੱਮ, 2,580 ਸੋਡੀਅਮ ਹਾਈਡ੍ਰੋਕਲੋਰਾਈਡ, 295,805 ਦਸਤਾਨੇ, 05 ਥਰਮਲ ਸਕੈਨਰ; ਕੋਵੀਡ ਮਰੀਜ਼ਾਂ ਲਈ 125 ਕੁਆਰੰਟੀਨ ਸੈਂਟਰ, ਕੁਆਰੰਟੀਨ ਕਰਨ ਲਈ 1000 ਵਾਧੂ ਬਿਸਤਰੇ, 92 ਡੀ ਕਿਸਮ ਅਤੇ 36 ਬੀ ਕਿਸਮ ਦੇ ਆਕਸੀਜਨ ਸਿਲੰਡਰ ਦੀ ਉਪਲਬਧਤਾ ਅਤੇ 50 ਕਾਰਜਸ਼ੀਲ ਵੈਂਟੀਲੇਟਰ ਸਮੇਤ ਮੈਡੀਕਲ ਬੁਨਿਆਦੀ ਢਾਂਚੇ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ।

 

ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈਜ਼) ਦਾ ਨਿਰਮਾਣ: ਪੀਪੀਈ ਕਿੱਟਾਂ ਡਾਕਟਰਾਂ ਅਤੇ ਫਰੰਟਲਾਈਨ ਵਰਕਰਾਂ ਲਈ ਕੋਵਿਡ -19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸਭ ਤੋਂ ਜ਼ਰੂਰੀ ਉਪਕਰਣ ਹਨ। ਪੀਪੀਈ ਕਿੱਟ ਨਿਰਮਾਣ ਕਰਨ ਵਾਲੇ ਪਲਾਂਟ ਵਿੱਚ, ਹਰ ਰੋਜ਼ 300 ਤੋਂ ਵੱਧ ਕਿੱਟਾਂ ਤਿਆਰ ਕੀਤੀਆਂ ਜਾਂਦੀਆਂ ਹਨ।

 

https://static.pib.gov.in/WriteReadData/userfiles/image/image001OX5N.gif

 

ਸੈਲਫ ਹੈਲਪ ਗਰੁੱਪਾਂ ਮਾਸਕ ਦੁਆਰਾ ਤਿਆਰ ਕੀਤੇ ਜਾਂਦੇ ਹਨ: ਹਰ ਦਿਨ ਔਸਤਨ 4,000 ਮਾਸਕ ਪੈਦਾ ਹੁੰਦੇ ਹਨ ਅਤੇ 250 ਤੋਂ ਵੱਧ ਸੈਲਫ ਹੈਲਪ ਗਰੁੱਪਾਂ ਦੇ ਮੈਂਬਰ ਇਸ ਨਿਰਮਾਣ ਕਾਰਜ ਵਿੱਚ ਸ਼ਾਮਲ ਹਨ। ਇਨ੍ਹਾਂ ਗਰੁੱਪਾਂ ਵੱਲੋਂ ਬਣਾਏ ਗਏ ਹੁਣ ਤੱਕ ਲਗਭਗ 52,000 ਮਾਸਕ ਵਿਕ ਚੁੱਕੇ ਹਨ।

 

ਕੁਆਰੰਟੀਨ ਸੁਵਿਧਾਵਾਂ: ਕਰਨਾਲ ਸਿਟੀ ਕੋਲ ਕੋਵਿਡ ਮਰੀਜ਼ਾਂ ਲਈ  3,396 ਬਿਸਤਰਿਆਂ ਦੀ ਸਮਰੱਥਾ ਹੈ।ਇਸ ਵਿੱਚ 1,632 ਸਰਕਾਰੀ ਇਮਾਰਤਾਂ, 1,224 ਧਰਮਸ਼ਾਲਾਵਾਂ, 540 ਹੋਟਲ ਸ਼ਾਮਲ ਹਨ। 1000 ਬੈੱਡਾਂ ਵਿੱਚੋਂ 43 ਨਾਗਰਿਕ ਸਰਕਾਰੀ ਇਮਾਰਤਾਂ ਵਿੱਚ ਕੁਆਰੰਟੀਨ ਹਨ ਅਤੇ 914 ਘਰ ਵੱਖਰੇ ਹਨ। ਇਸ ਤੋਂ ਇਲਾਵਾ ਘਰ ਵਿੱਚ ਰਹਿਣ ਵਾਲੇ ਮਰੀਜ਼ਾਂ ਦੀ ਨਿਗਰਾਨੀ ਸੈੱਲ ਟਾਵਰ ਦੇ ਜ਼ਰੀਏ ਪੁਲਿਸ ਦੁਆਰਾ ਕੀਤੀ ਜਾਂਦੀ ਹੈ।

 

ਕਰਨਾਲ ਲਾਈਵ ਟ੍ਰੈਕਰ ਐਪ: ਘਰ ਵਿੱਚ ਕੁਆਰੰਟੀਨ ਕੀਤੇ ਗਏ ਨਾਗਰਿਕਾਂ ਦੀ ਨਿਗਰਾਨੀ ਰੱਖਣ ਲਈ ਇੱਕ ਐਪ ਵਿਕਸਿਤ ਕੀਤਾ ਗਿਆ ਹੈ।ਐਪ ਤੇ ਰਜਿਸ਼ਟ੍ਰੇਸ਼ਨ ਕਰਨ ਲਈ ਇੱਕ ਸਰਲ ਜਿਹੀ ਪ੍ਰਕ੍ਰਿਆ ਹੈ। ਰਜਿਸ਼ਟ੍ਰੇਸ਼ਨ ਤੋਂ ਬਾਅਦ ਇੱਕ ਨਾਗਰਿਕ ਨੂੰ ਦੋ-ਦੋ ਘੰਟੇ ਦੇ ਵਕਫ਼ੇ ਨਾਲ ਸਵੇਰੇ 10:00 ਵਜੇ ਤੋਂ ਰਾਤ 10 ਵਜੇ ਤੱਕ ਛੇ ਵਾਰ ਰਿਪੋਰਟ ਕਰਨਾ ਪੈਂਦਾ ਹੈ। ਇਸ ਤੋਂ ਅਗਲਾ ਸਟੈੱਪ ਤਾਜ਼ਾ ਫੋਟੋ ਅੱਪਲੋਡ ਕਰਨਾ ਅਤੇ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਰਿਕਾਰਡ ਕਰਨਾ ਹੈ।ਇਸ ਤੋਂ ਇਲਾਵਾ ਐਪ ਵਿੱਚ ਨਾਗਰਿਕ ਦੀ ਮਾਨਸਿਕ ਸਥਿਤੀ ਨੂੰ ਬਣਾਏ ਰੱਖਣ ਟੈਲੀ ਕਾਉਂਸਲੰਿਗ ਵਰਗੀਆਂ ਸੁਵਿਧਾਵਾਂ ਵੀ ਹਨ।

 

ਟੈਸਟਿੰਗ ਲੈਬ: ਕਲਪਨਾ ਚਾਵਲਾ ਸਰਕਾਰੀ ਹਸਪਤਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਵਿਡ-19 ਟੈਸਟਿੰਗ ਲੈਬ ਸਥਾਪਤ ਕੀਤੀ ਹੈ ਜਿਸ ਵਿੱਚ ਵਿੱਚ ਹਰ ਰੋਜ਼ 150 ਨਮੂਨੇ ਜਾਂਚਣ ਦੀ ਸਮਰੱਥਾ ਹੈ।

 

ਨਮੂਨਾ ਭੰਡਾਰਨ ਕਿਓਸਕ: ਨਮੂਨਾ ਇਕੱਤਰ ਕਰਨ ਵਿੱਚ ਸ਼ਾਮਲ ਡਾਕਟਰਾਂ / ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਓਸਕ ਸਥਾਨਕ ਤੌਰ ਤੇ ਤਿਆਰ ਕੀਤੀ ਗਈ ਹੈ। ਇਹ ਕੋਵਿਡ-19 ਟੈਸਟ ਦੇ ਨਮੂਨਿਆਂ ਲਈ ਇਹ ਬਹੁਤ ਸੁਰੱਖਿਅਤ, ਤੇਜ਼ ਅਤੇ ਵਧੇਰੇ ਕੁਸ਼ਲ ਹੈ।

 (ਖ) ਭੋਜਨ ਅਤੇ ਰਾਹਤ ਦੇ ਉਪਾਅ

ਪ੍ਰਵਾਸੀ ਮਜ਼ਦੂਰਾਂ ਲਈ ਆਸਰਾਘਰ: ਕਰਨਾਲ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਕੁੱਲ ਸੰਖਿਆ 784 ਹੈ, ਜੋ ਜ਼ਿਲ੍ਹੇ ਭਰ ਵਿੱਚ 7 ਆਸਰਾਘਰਾਂ ਵਿੱਚ ਰਹਿ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਕਰਨਾਲ ਵਿਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਅਤੇ ਹੋਰਨਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਆਸਰਾ, ਭੋਜਨ, ਮੁੱਢਲੀਆਂ ਡਾਕਟਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰਸ਼ਾਸਨ ਨੇ ਰਾਧਾ ਸਵਾਮੀ ਸਤਿਸੰਗ ਭਵਨ ਨਾਲ ਮਿਲ ਕੇ ਇੱਕ ਆਰਾਮਦਾਇਕ ਰਿਹਾਇਸ਼ ਲਈ ਜਰੂਰਤਾਂ ਮੁਹੱਈਆ ਕੀਤੀਆਂ ਹਨ।ਇਨ੍ਹਾਂ ਵਿੱਚੋਂ ਹੇਠ ਦਿੱਤੇ ਉਪਾਵਾਂ 'ਤੇ ਜ਼ੋਰ ਦਿੱਤਾ ਗਿਆ - ਰਹਿਣ, ਭੋਜਨ, ਸਫਾਈ ਕਿੱਟ, ਨਿਜੀ ਚੀਜ਼ਾਂ, ਡਾਕਟਰੀ ਸਹਾਇਤਾ, ਪੁਲਿਸ ਸਹਾਇਤਾ, ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਹਨ।

 

ਇੱਕ ਪਰਿਵਾਰਕ ਨੂੰ ਅਪਣਾਓ: ਜ਼ਿਲ੍ਹਾ ਪੱਧਰ 'ਤੇ ਇਕ ਕੋਰੋਨਾ ਰਿਲੀਫ ਫੰਡ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਰੋਜ਼ਾਨਾ ਦਿਹਾੜੀਦਾਰ ਕਾਮਿਆਂ ਨੂੰ ਸੁੱਕਾ ਰਾਸ਼ਨ ਦਿੱਤਾ ਜਾਣਾ ਯਕੀਨੀ ਬਣਾਇਆ ਜਾ ਸਕੇ। ਇਨ੍ਹਾਂ ਕਮਜ਼ੋਰ ਅਤੇ ਲੋੜਵੰਦ ਪਰਿਵਾਰਾਂ ਦੀ ਪਹਿਚਾਣ ਸਕ੍ਰੀਨਿੰਗ ਵਿਧੀ ਦੁਆਰਾ ਅਤੇ ਜ਼ਿਲ੍ਹਾ ਹੈਲਪਲਾਈਨ 1950 'ਤੇ ਸਵੈ-ਰਿਪੋਰਟਿੰਗ ਦੁਆਰਾ ਕੀਤੀ ਗਈ ਸੀ। ਅੱਜ ਤੱਕ, ਲਗਭਗ 70 ਲੱਖ ਰੁਪਏ ਦਾਨ ਕੀਤੇ ਗਏ ਹਨ ਜਿਸ ਦਾ ਅਰਥ ਹੈ ਕਿ ਲਗਭਗ ਸਾਰੇ ਜ਼ਿਲ੍ਹੇ ਵਿੱਚ 14,000 ਗ਼ਰੀਬ ਪਰਿਵਾਰਾਂ ਦੀ ਦੇਖਭਾਲ਼ ਕੀਤੀ ਜਾਵੇਗੀ।

 

ਸੁੱਕੇ ਰਾਸ਼ਨ ਦੀ ਵੰਡ: ਜ਼ਿਲ੍ਹਾ ਪ੍ਰਸ਼ਾਸਨ ਰੋਜ਼ਾਨਾ ਦਿਹਾੜੀ ਕਰਨ ਵਾਲੇ ਕਾਮਿਆਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾ ਰਿਹਾ ਹੈ ਜੋ ਪੀਡੀਐੱਸ ਜਾਂ ਕਿਸੇ ਹੋਰ ਸਰਕਾਰੀ ਯੋਜਨਾ ਅਧੀਨ ਨਹੀਂ ਆਉਂਦੇ। ਸ਼੍ਰੀ ਕ੍ਰਿਸ਼ਨਾ ਪਰਨਾਮੀ ਸਕੂਲ, ਕਰਨਾਲ ਨੂੰ ਸਾਰੀਆਂ ਜਰੂਰੀ ਚੀਜ਼ਾਂ ਦੇ ਸਟਾਕ ਨੂੰ ਕਾਇਮ ਰੱਖਣ ਲਈ ਦਾਨ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਤਕਰੀਬਨ 2,440 ਪੈਕੇਟ ਵੰਡੇ ਜਾ ਚੁੱਕੇ ਹਨ ਅਤੇ 4,160 ਪੈਕੇਟ ਕੇਂਦਰ ਵਿਚ ਸਟਾਕ ਵਿੱਚ ਹਨ। ਹਫ਼ਤਾਵਾਰੀ ਸੁੱਕੇ ਰਾਸ਼ਨ ਦੇ ਇੱਕ ਪੈਕੇਟ ਦੀ ਕੀਮਤ ਲਗਭਗ 475 ਰੁਪਏ ਹੈ।

 

ਪਕਾਏ ਗਏ ਖਾਣੇ ਦੀ ਵੰਡ: ਲਗਭਗ 15 ਲੱਖ ਆਬਾਦੀ ਵਿੱਚੋਂ 5 ਲੱਖ ਗੈਰ ਸੰਗਠਿਤ ਖੇਤਰ ਨਾਲ ਸਬੰਧਤ ਹਨ। 'ਨਿਰਮਲ ਕੁਟੀਆ' (ਇੱਕ ਗੁਰਦੁਆਰਾ) ਅਤੇ ਜ਼ਿਲ੍ਹਾ ਪ੍ਰਸ਼ਾਸਨ ਕਰਨਾਲ ਦੇ ਸਹਿਯੋਗ ਨਾਲ ਭੁੱਖ ਸੰਕਟ ਨਾਲ ਸਫ਼ਲਤਾਪੂਰਵਕ ਨਜਿੱਠਣ ਲਈ ਇੱਕ ਸਥਾਈ ਮਾਡਲ ਬਣਾਇਆ ਗਿਆ। ਹਰ ਰੋਜ਼ 97 ਪਛਾਣੀਆਂ ਥਾਵਾਂ 'ਤੇ ਪੱਕਿਆ ਹੋਇਆ ਖਾਣਾ ਦਿੱਤਾ ਜਾਂਦਾ ਹੈ।

 

ਘਰ ਵਿੱਚ ਜ਼ਰੂਰੀ ਚੀਜ਼ਾਂ ਦੀ ਡਿਲਿਵਰੀ:  (ਏ) ਔਨਲਾਈਨ ਡਿਲਿਵਰੀ,(1) ਔਨਲਾਈਨ ਪਲੈਟਫਾਰਮਾਂ ਨਾਲ ਕਿਰਿਆਨੇ ਦੀਆਂ ਦੁਕਾਨਾਂ ਅਤੇ ਡੇਅਰੀਆਂ ਦੀ ਸੁਵਿਧਾ (2) ਨੀਡਜ਼ ਆਨ ਵ੍ਹੀਲਜ਼ (ਐੱਨਓਡਬਲਿਊ) ਨਾਲ ਸਹਿਯੋਗ (3) 10,000 ਤੋਂ ਵੱਧ ਖ਼ਰੀਦ ਦੇ ਆਰਡਰ ਸਫਲਤਾਪੂਰਵਕ ਦੇ ਦਿੱਤੇ ਗਏ ਹਨ।

ਸਥਾਨਕ ਡਿਲਿਵਰੀ:  (1) ਸਥਾਨਕ ਪੱਧਰ ਉੱਤੇ ਜ਼ਰੂਰੀ ਚੀਜ਼ਾਂ ਦੀ ਵੰਡ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਗਿਆ ਹੈ। (2) ਵਿਕਰੇਤਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਨਿਯੁਕਤ ਕੀਤਾ ਗਿਆ ਹੈ।

(ਗ) ਅਹਤਿਆਤੀ ਉਪਾਅ ਅਤੇ ਨਾਗਰਿਕਾਂ ਤੱਕ ਪਹੁੰਚ

ਲੌਕਡਾਊਨ ਲਾਗੂ ਕਰਨਾ: ਕੋਵਿਡ 19 ਦੇ ਕਾਰਨ ਜ਼ਿਲਾ ਪ੍ਰਸ਼ਾਸਨ ਦੁਆਰਾ ਪੂਰਾ ਲੌਕਡਾਊਨ ਲਗਾਇਆ ਗਿਆ ਸੀ ਅਤੇ ਜ਼ਿਲ੍ਹਾ ਪੁਲਿਸ ਨੇ ਇਸ ਨੂੰ ਲਾਗੂ ਕਰਨ ਵਿੱਚ ਸਹਾਇਤਾ ਕੀਤੀ।

ਐਮਰਜੈਂਸੀ ਸੇਵਾਵਾਂ ਤੱਕ ਪਹੁੰਚ: ਜਰੂਰੀ ਅਤੇ ਐਮਰਜੈਂਸੀ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਔਨਲਾਈਨ ਪਾਸ ਜਾਰੀ ਕੀਤੇ ਗਏ ਅਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ  ਹਰ ਰੋਜ਼ ਸੀਮੀਤ ਸੰਖਿਆ ਵਿੱਚ ਪਾਸ ਜਾਰੀ ਕੀਤੇ ਗਏ ਹਨ।

24 *7 ਹੈਲਪਲਾਈਨ ਨੰਬਰ

 

 

 

https://static.pib.gov.in/WriteReadData/userfiles/image/image002JFDU.gif

****

 

ਆਰਜੇ/ਐੱਨਜੀ
 



(Release ID: 1627555) Visitor Counter : 211


Read this release in: English , Urdu , Hindi , Tamil , Telugu