ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਲੜੀ ਤਹਿਤ ਆਪਣਾ 24 ਵਾਂ ਵੈਬੀਨਾਰ ‘ਸੱਭਿਆਚਾਰ ਅਤੇ ਟੂਰਿਜ਼ਮ – ਗੋਆ ਦੀ ਅਰਥਵਿਵਸਥਾ ਦੇ ਦੋ ਪੱਖ’ ਸਿਰਲੇਖ ਨਾਲ ਕੀਤਾ

Posted On: 27 MAY 2020 4:52PM by PIB Chandigarh

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਦੇ ਸਿਰਲੇਖ, “ਸੱਭਿਆਚਾਰ ਅਤੇ ਟੂਰਿਜ਼ਮ ਗੋਆ ਦੇ ਅਰਥਵਿਵਸਥਾ ਦੇ ਦੋ ਪੱਖਨੂੰ 26 ਮਈ 2020 ਨੂੰ ਆਯੋਜਿਤ ਕੀਤਾ ਇਸ ਵਿੱਚ ਭਾਰਤ ਦੀ ਸਭ ਤੋਂ ਪ੍ਰਸਿੱਧ ਟੂਰਿਜ਼ਮ ਜਗ੍ਹਾ ਗੋਆਦੇ ਸੱਭਿਆਚਾਰ, ਇਤਿਹਾਸ, ਵਿਰਾਸਤ ਅਤੇ ਆਰਕੀਟੈਕਚਰਲ ਅਜੂਬੇ ਨੂੰ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਘੱਟ ਜਾਣੀਆਂ ਜਾਂਦੀਆਂ ਥਾਵਾਂ, ਇਤਿਹਾਸ, ਆਰਕੀਟੈਕਚਰ, ਸੱਭਿਆਚਾਰ ਅਤੇ ਵਿਰਾਸਤ ਨੂੰ ਦਿਖਾਇਆ ਜਿਨ੍ਹਾਂ ਨੂੰ ਹਾਲੇ ਤੱਕ ਟੂਰਿਸਟਾਂ ਦੁਆਰਾ ਦੇਖਿਆ ਨਹੀਂ ਗਿਆ ਹੈ

 

ਸ਼੍ਰੀ ਸੰਜੀਵ ਸਰਦੇਸਾਈ (ਇਤਿਹਾਸਕਾਰ), ਸ਼੍ਰੀ ਅਰਮੀਨੀਓ ਰੀਬੇਰੋ (ਆਰਕੀਟੈਕਟ) ਅਤੇ ਸ਼੍ਰੀਮਤੀ ਸਵਾਨੀ ਸ਼ੈਟੀ (ਪੁਰਾਤੱਤਵ - ਵਿਗਿਆਨੀ) ਦੁਆਰਾ ਵੈਬੀਨਾਰ ਪੇਸ਼ ਕੀਤਾ ਗਿਆ ਇਹ ਵੈਬੀਨਾਰ ਗੋਆ ਦੀ ਸਮ੍ਰਿੱਧੀ ਦਾ ਪ੍ਰਦਰਸ਼ਨ ਕਰਦਾ ਹੈ ਜੋ ਸਦੀਆਂ ਦੇ ਡੂੰਘੇ ਇਤਿਹਾਸ ਅਤੇ ਸੱਭਿਆਚਾਰਕ ਵਟਾਂਦਰੇ ਅਤੇ ਸਿਰਜਣਾਤਮਕਤਾ ਤੋਂ ਪਰ੍ਹੇ ਦੀ ਸਮ੍ਰਿੱਧੀ ਹੈ ਜਿਸ ਵਿੱਚ ਪ੍ਰਸਿੱਧ ਬੀਚ ਅਤੇ ਰਾਤ ਦੀ ਜ਼ਿੰਦਗੀ ਨਹੀਂ ਆਉਂਦੀ

 

ਵੈਬੀਨਾਰ ਸੈਸ਼ਨ ਨੇ ਗੋਆ ਦੇ ਇਤਿਹਾਸ ਨੂੰ ਦਿਖਾਇਆ, ਜੋ ਕਾਦਮਬਾਤੋ ਸਾਮਰਾਜ ਵਿਜੈਨਗਰ ਰਾਜੇ ਦੇ ਸਮੇਂ ਤੋਂ ਲੈ ਕੇ, ਬਹਿਮਣੀ ਸਲਤਨਤ ਅਤੇ ਮੱਧ ਕਾਲ ਦੌਰਾਨ ਬੀਜਾਪੁਰ ਸਲਤਨਤ ਅਤੇ ਪੁਰਤਗਾਲੀ ਹਮਲੇ ਦੁਆਰਾ ਗੋਆ ਦੇ ਬੀਜਾਪੁਰ ਸਲਤਨਤ ਨੂੰ ਹਰਾਉਣ ਤੱਕ ਸਭ ਦਿਖਾਇਆ ਬੁਲਾਰਿਆਂ ਨੇ ਦੱਸਿਆ ਕਿ ਕਿਵੇਂ ਲਗਭਗ 450 ਸਾਲਾਂ ਤੱਕ ਰਹੇ ਪੁਰਤਗਾਲੀ ਰਾਜ ਨੇ ਗੋਆ ਦੇ ਸੱਭਿਆਚਾਰ, ਖਾਣ-ਪੀਣ ਅਤੇ ਆਰਕੀਟੈਕਚਰ ਨੂੰ ਬਹੁਤ ਪ੍ਰਭਾਵਿਤ ਕੀਤਾ।

 

ਸਮੁੰਦਰੀ ਪ੍ਰਾਚੀਨ ਉਸਾਰੀਆਂ, ਦਫ਼ਨ ਕੀਤੇ ਸਮੁੰਦਰੀ ਕਿਨਾਰਿਆਂ ਅਤੇ ਸਮੁੰਦਰੀ ਕੰਢੇ ਦੇ ਖੇਤਰ ਵਿੱਚ ਟੌਪੋਗ੍ਰਾਫੀ ਦੀਆਂ ਹੋਰ ਵਿਸ਼ੇਸ਼ਤਾਵਾਂ ਦਾ ਸੰਕੇਤ ਹੈ ਕਿ ਗੋਆ ਭੂ -ਵਿਗਿਆਨਕ ਟੈਕਟੋਨੀਕ ਪਲੇਟ ਦੀ ਹਲਚਲ ਕਾਰਨ ਸਮੁੰਦਰ ਤੋਂ ਉੱਪਰ ਚੁੱਕਿਆ ਗਿਆ ਹੈ ਕੁਝ ਵਿਰਾਸਤੀ ਆਰਕੀਟੈਕਚਰ ਦੀਆਂ ਕਹਾਣੀਆਂ ਜਿਵੇਂ ਸਾਫ਼ਾ ਮਸਜਿਦ, ਸੇਂਟ ਮੋਨਿਕਾ ਦਾ ਕਾਨਵੈਂਟ, ਆਰਕਬਿਸ਼ਪ ਗਿਰਜਾਘਰ, ਗੋਆ ਦਾ ਬਸੀਲਿਕਾ, ਦੇਸ਼ਪ੍ਰਭੂ ਮਹਿਲ, ਪੁਰਤਗਾਲੀਆਂ ਦੁਆਰਾ ਉਸਾਰਿਆ ਸੌਂਦੇਕਰ ਮਹਿਲ, ਡੀਓ ਮਹਿਲ, ਟੀਬੀ ਕੁਨ੍ਹਾ ਮਹਿਲ, ਸੋਲਰ ਕੋਲਾਕੋਸ ਘਰ, ਪੰਜੀਮ ਚਰਚ ਆਦਿ ਸਿਰਫ਼ ਦਿਲਚਸਪ ਹੀ ਨਹੀਂ ਹਨ, ਪਰ ਗੋਆ ਦੇ ਇਤਿਹਾਸ ਦੀ ਇੱਕ ਸੂਰਤ ਵੀ ਹਨ

 

ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਨੂੰ ਟੂਰਿਜ਼ਮ ਮੰਤਰਾਲੇ ਦੁਆਰਾ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ) ਜਿਸ ਨੂੰ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੀ ਸਰਗਰਮ ਤਕਨੀਕੀ ਸਹਾਇਤਾ ਨਾਲ ਪੇਸ਼ ਕੀਤਾ ਗਿਆ ਹੈ ਇਸ ਨੂੰ ਡਿਜੀਟਲ ਤਜ਼ਰਬੇ ਦੀ ਵਰਤੋਂ ਕਰਦਿਆਂ ਸਾਰੇ ਹਿਤਧਾਰਕਾਂ ਨਾਲ ਪ੍ਰਭਾਵਸ਼ਾਲੀ ਨਾਗਰਿਕ ਸ਼ਮੂਲੀਅਤ ਅਤੇ ਸੰਚਾਰ ਲਈ ਪੇਸ਼ ਕੀਤਾ ਗਿਆ ਹੈ

 

ਵੈਬੀਨਾਰਾਂ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured ਤੇ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ ਤੇ ਵੀ ਉਪਲਬਧ ਹਨ

 

ਅਗਲਾ ਦੇਖੋ ਅਪਨਾ ਦੇਸ਼ ਵੈਬੀਨਾਰ 28 ਮਈ 2020 ਨੂੰ 1100 ਤੋਂ 1200 ਵਜੇ ਯਾਤਰਾ ਦੇ ਪ੍ਰੇਮੀਆਂ ਲਈ ਉੱਤਰ ਪੂਰਬ ਭਾਰਤਹੋਵਗਾ ਰਜਿਸਟਰ ਕਰਨ ਲਈ https://bit.ly/NorthEastDAD  ’ਤੇ ਕਲਿੱਕ ਕਰੋ

 

*******

 

ਐੱਨਬੀ / ਏਕੇਜੇ / ਓਏ



(Release ID: 1627325) Visitor Counter : 227