ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਖੋਜੀਆਂ ਨੇ ਚਾਵਲਾਂ ਦੀ ਉਤਪਾਦਕਤਾ ਵਿੱਚ ਸੁਧਾਰ ਦੀ ਨਵੀਂ ਸੰਭਾਵਨਾ ਲੱਭੀ ਹੈ
Posted On:
27 MAY 2020 12:20PM by PIB Chandigarh
ਚਾਵਲ ਦੁਨੀਆ ਭਰ ਵਿੱਚ ਮੁੱਖ ਖੁਰਾਕੀ ਪਦਾਰਥਾਂ ਵਿੱਚੋਂ ਇੱਕ ਹੈ, ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ, ਜੋ ਤਤਕਾਲ ਊਰਜਾ ਪ੍ਰਦਾਨ ਕਰਦਾ ਹੈ। ਦੱਖਣ ਪੂਰਬ ਏਸ਼ੀਆ ਵਿੱਚ, ਜਿੱਥੇ ਦੁਨੀਆ ਦੇ ਦੂਜੇ ਹਿੱਸਿਆਂ ਦੀ ਤੁਲਨਾ ਵਿੱਚ ਇਸ ਦਾ ਅਧਿਕ ਸੇਵਨ ਕੀਤਾ ਜਾਂਦਾ ਹੈ, ਕੁੱਲ ਕਲੋਰੀ ਦੇ 75 % ਹਿੱਸੇ ਦੀ ਪੂਰਤੀ ਇਸ ਤੋਂ ਹੁੰਦੀ ਹੈ। ਭਾਰਤ ਵਿੱਚ ਚਾਵਲ ਦੀ ਖੇਤੀ ਬਹੁਤ ਵੱਡੇ ਖੇਤਰ ਵਿੱਚ ਕੀਤੀ ਜਾਂਦੀ ਹੈ। ਲਗਭਗ ਸਾਰੇ ਰਾਜਾਂ ਵਿੱਚ ਝੋਨਾ ਉਗਾਇਆ ਜਾਂਦਾ ਹੈ ਹਾਲਾਂਕਿ ਇਸ ਦੇ ਬਾਵਜੂਦ ਘੱਟ ਉਤਪਾਦਕਤਾ ਇਸ ਦੀ ਸਮੱਸਿਆ ਹੈ ।
ਭਾਰਤ ਅਤੇ ਦੁਨੀਆ ਦੀ ਵਧਦੀ ਆਬਾਦੀ ਦੀ ਮੰਗ ਨੂੰ ਪੂਰਾ ਕਰਨ ਲਈ, ਚਾਵਲ ਦੀ ਉਤਪਾਦਕਤਾ ਵਿੱਚ ਲਗਭਗ 50% ਦੇ ਵਾਧੇ ਦੀ ਜ਼ਰੂਰਤ ਹੈ। ਪ੍ਰਤੀ ਪੌਦੇ ਅਨਾਜ ਦੇ ਦਾਣਿਆਂ ਦੀ ਸੰਖਿਆ ਅਤੇ ਉਨ੍ਹਾਂ ਦੇ ਵਜਨ ਜਿਵੇਂ ਲੱਛਣ ਮੁੱਖ ਰੂਪ ਤੋਂ ਚਾਵਲ ਦੀ ਉਪਜ ਨੂੰ ਨਿਰਧਾਰਿਤ ਕਰਦੇ ਹਨ। ਅਜਿਹੇ ਵਿੱਚ ਖੋਜਕਾਰਾਂ ਅਤੇ ਉਤਪਾਦਕਾਂ ਦਾ ਮੁੱਖ ਉਦੇਸ਼ ਅਨਾਜ ਦੇ ਪੁਸ਼ਟ ਦਾਣਿਆਂ ਵਾਲੇ ਚਾਵਲ ਦੀ ਬਿਹਤਰ ਕਿਸਮਾਂ ਵਿਕਸਿਤ ਕਰਨਾ ਰਿਹਾ ਹੈ, ਜੋ ਜ਼ਿਆਦਾ ਉਪਜ ਅਤੇ ਬਿਹਤਰ ਪੋਸ਼ਣ ਦੇ ਸਕਣ।
ਇੱਕ ਨਵੇਂ ਅਧਿਐਨ ਵਿੱਚ, ਨੈਸ਼ਨਲ ਇੰਸਟੀਟਿਊਟ ਆਵ੍ ਪਲਾਂਟ ਜੀਨੋਮ ਰਿਸਰਚ (ਡੀਬੀਟੀ ਐੱਨਆਈਪੀਜੀਆਰ), ਦੇ ਬਾਇਓਟੈਕੋਨੋਲੋਜੀ ਵਿਭਾਗ, ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈਸੀਏਆਰ-ਆਈਏਆਰਆਈ), ਕਟਕ ਦੇ ਰਾਸ਼ਟਰੀ ਚਾਵਲ ਖੋਜ ਸੰਸਥਾਨ (ਆਈਸੀਏਆਰ- ਐੱਨਆਰਆਰਆਈ), ਅਤੇ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ (ਯੂਡੀਐੱਸਸੀ) ਦੇ ਖੋਜਕਾਰਾਂ ਨੇ ਚਾਵਲ ਦੇ ਜੀਨੋਮ ਵਿੱਚ ਇੱਕ ਅਜਿਹੇ ਹਿੱਸੇ ਦੀ ਪਹਿਚਾਣ ਕੀਤੀ ਹੈ, ਜਿਸ ਦੇ ਮਾਧਿਅਮ ਰਾਹੀਂ ਫਸਲ ਵਧਾਉਣ ਦੀ ਸੰਭਾਵਨਾ ਹੈ।
ਵਿਗਿਆਨੀਆਂ ਨੇ ਚਾਵਲ ਦੀਆਂ ਚਾਰ ਭਾਰਤੀ ਕਿਸਮਾਂ (ਐੱਲਜੀਆਰ, ਪੀਬੀ 1121, ਸੋਨਸਾਲ ਅਤੇ ਬਿੰਦਲੀ) ਜੋ ਬੀਜ ਅਕਾਰ/ਵਜਨ ਵਿੱਚ ਉਲਟ ਫੇਨੋਟਾਈਪ ਦਿਖਾਂਉਦੇ ਹਨ ਕਿ ਜੈਨੇਟਿਕ ਸੰਰਚਨਾ - ਜੀਨੋਟਾਈਪ ਦੇ ਜੀਨ ਨੂੰ ਕ੍ਰਮਬੱਧ ਕਰਕੇ ਉਨ੍ਹਾਂ ਦਾ ਅਧਿਐਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਜੀਨੋਮਿਕ ਰੂਪਾਂਤਰਾਂ ਦਾ ਵਿਸ਼ਲੇਸ਼ਣ ਕਰਨ ਦੇ ਬਾਅਦ ਉਨ੍ਹਾਂ ਨੇ ਲੱਭਿਆ ਕਿ ਭਾਰਤੀ ਚਾਵਲ ਜਰਮਪਲਾਜ਼ਮਾ ਵਿੱਚ ਅਨੁਮਾਨ ਤੋਂ ਕਿਤੇ ਅਧਿਕ ਵਿਵਿਧਤਾ ਹੈ।
ਵਿਗਿਆਨੀਆਂ ਨੇ ਇਸ ਦੇ ਬਾਅਦ ਅਨੁਕ੍ਰਮ ਕੀਤੇ ਗਏ ਚਾਰ ਭਾਰਤੀ ਜੀਨੋਟਾਇਪ ਦੇ ਨਾਲ ਦੁਨੀਆ ਭਰ ਵਿੱਚ ਪਾਏ ਜਾਣ ਵਾਲੇ ਚਾਵਲ ਦੀਆਂ 3,000 ਕਿਸਮਾਂ ਦੇ ਡੀਐੱਨਏ ਦਾ ਅਧਿਐਨ ਕੀਤਾ। ਇਸ ਅਧਿਐਨ ਵਿੱਚ ਉਨ੍ਹਾਂ ਨੇ ਇੱਕ ਲੰਬੇ (~ 6 ਐੱਮਬੀ) ਜੀਨੋਮਿਕ ਖੇਤਰ ਦੀ ਪਹਿਚਾਣ ਕੀਤੀ, ਜਿਸ ਵਿੱਚ ਕ੍ਰੋਮੋਸੋਮ 5 ਦੇ ਕੇਂਦਰ ਵਿੱਚ ਇੱਕ ਗ਼ੈਰ-ਮਾਮੂਲੀ ਰੂਪ ਨਾਲ ਦਬਿਆ ਹੋਇਆ ਨਿਊਕਲਿਓਟਾਈਡ (nucleotide) ਵਿਵਿਧਤਾ ਖੇਤਰ ਸੀ। ਉਨ੍ਹਾਂ ਨੇ ਇਸ ਨੂੰ ਘੱਟ ਵਿਵਿਧਤਾ ਵਾਲਾ ਖੇਤਰ ਜਾਂ ਸੰਖੇਪ ਵਿੱਚ ਐੱਲਡੀਆਰ ਦਾ ਨਾਮ ਦਿੱਤਾ।
ਇਸ ਖੇਤਰ ਦੇ ਇੱਕ ਗਹਿਨ ਬਹੁਆਯਾਮੀ ਵਿਸ਼ਲੇਸ਼ਣ ਤੋਂ ਪਤਾ ਚਲਿਆ ਕਿ ਇਸ ਨੇ ਚਾਵਲ ਦੀਆਂ ਘਰੇਲੂ ਕਿਸਮਾਂ ਤੈਅ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਕਿਉਂਕਿ ਇਹ ਚਾਵਲ ਦੀ ਜ਼ਿਆਦਾਤਰ ਜੰਗਲੀ ਕਿਸਮਾਂ ਵਿੱਚ ਮੌਜੂਦ ਨਹੀਂ ਸੀ। ਆਧੁਨਿਕ ਖੇਤੀ ਨਾਲ ਜੁੜੀਆਂ ਚਾਵਲ ਦੀਆਂ ਜ਼ਿਆਦਾਤਰ ਕਿਸਮਾਂ ਜੈਪੋਨਿਕਾ ਅਤੇ ਇੰਡੀਕਾ ਜੀਨੋਟਾਈਪ ਨਾਲ ਸਬੰਧਿਤ ਹਨ। ਉਨ੍ਹਾਂ ਵਿੱਚ ਇਹ ਵਿਸ਼ੇਸ਼ਤਾ ਪ੍ਰਮੁੱਖ ਤੌਰ ‘ਤੇ ਪਾਈ ਗਈ ਹੈ। ਇਸ ਦੇ ਉਲਟ ਪਰੰਪਰਾਗਤ ਕਿਸਮ ਦੇ ਚਾਵਲ ਵਿੱਚ ਇਹ ਵਿਸ਼ੇਸ਼ਤਾ ਮੁਕਾਬਲਤਨ ਘੱਟ ਮਾਤਰਾ ਵਿੱਚ ਪਾਈ ਗਈ। ਚਾਵਲ ਦੀ ਇਹ ਕਿਸਮ ਜੰਗਲੀ ਕਿਸਮ ਨਾਲ ਕਾਫ਼ੀ ਮਿਲਦੀ ਜੁਲਦੀ ਹੈ। ਅਧਿਐਨ ਤੋਂ ਅੱਗੇ ਹੋਰ ਇਹ ਵੀ ਪਤਾ ਚਲਿਆ ਕਿ ਐੱਲਡੀਆਰ ਖੇਤਰ ਵਿੱਚ ਇੱਕ ਕਿਊਟੀਐੱਲ (ਕੁਆਂਟੀਟੇਟਿਵ ਟ੍ਰਿਟ ਲੋਕਸ) ਖੇਤਰ ਹੁੰਦਾ ਹੈ ਜੋ ਅਨਾਜ ਦੇ ਅਕਾਰ ਅਤੇ ਉਸ ਦੇ ਵਜਨ ਦੀ ਵਿਸ਼ੇਸ਼ਤਾ ਦੇ ਨਾਲ ਮਹੱਤਵਪੂਰਨ ਰੂਪ ਨਾਲ ਜੁੜਿਆ ਹੁੰਦਾ ਹੈ।
ਨਵਾਂ ਅਧਿਐਨ ਇਸ ਅਰਥ ਵਿੱਚ ਮਹੱਤਵਪੂਰਨ ਹੈ ਕਿ ਇਸ ਨੇ ਜੀਨੋਮ-ਵਾਇਡ ਐਕਸਪਲੋਰੇਸ਼ਨ ਦੇ ਇਲਾਵਾ , ਇਸ ਨੇ ਇੱਕ ਮਹੱਤਵਪੂਰਨ ਅਤੇ ਇੱਕ ਲੰਬੇ ਸਮੇਂ ਤੱਕ ਬਣੇ ਰਹੇ ਚਾਵਲ ਦੇ ਅਜਿਹੇ ਜੀਨੋਮਿਕ ਖੇਤਰ ਨੂੰ ਪ੍ਰਗਟ ਕੀਤਾ ਹੈ, ਜੋ ਮੌਲੀਕਿਊਲਰ ਮਾਰਕਰ ਅਤੇ ਕੁਆਂਟੀਟੇਟਿਵ ਟ੍ਰੇਡ ਲਈ ਕ੍ਰਮਿਕ ਰੂਪ ਨਾਲ ਤਿਆਰ ਕੀਤਾ ਗਿਆ ਸੀ। ਡੀਬੀਟੀ - ਐੱਨਆਈਪੀਜੀਆਰ ਦੇ ਟੀਮ ਮੁਖੀ ਜਿਤੇਂਦਰ ਕੁਮਾਰ ਠਾਕੁਰ ਨੇ ਕਿਹਾ, “ਸਾਡਾ ਮੰਨਣਾ ਹੈ ਕਿ ਭਵਿੱਖ ਵਿੱਚ , ਇਸ ਐੱਲਡੀਆਰ ਖੇਤਰ ਦਾ ਉਪਯੋਗ ਬੀਜ ਦੇ ਅਕਾਰ ਦੇ ਕਿਊਟੀਐੱਲ ਸਹਿਤ ਵੱਖ-ਵੱਖ ਲੱਛਣਾਂ ਨੂੰ ਲਕਸ਼ਿਤ ਕਰਕੇ ਚਾਵਲ ਦੀ ਪੈਦਾਵਾਰ ਵਧਾਉਣ ਲਈ ਕੀਤਾ ਜਾ ਸਕਦਾ ਹੈ।”
ਖੋਜ ਕਰਨ ਵਾਲੀ ਟੀਮ ਵਿੱਚ ਸਵਰੂਪ ਕੇ. ਪਰਿਦਾ, ਅੰਗਦ ਕੁਮਾਰ, ਅਨੁਰਾਗ ਡਾਵਰੇ, ਅਰਵਿੰਦ ਕੁਮਾਰ, ਵਿਨੈ ਕੁਮਾਰ ਅਤੇ ਡੀਬੀਟੀ-ਐੱਨਆਈਪੀਜੀਆਰ ਦੇ ਸੁਭਾਸ਼ੀਸ਼ ਮੋਂਡਲ, ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਦੇ ਅਖਿਲੇਸ਼ ਕੇ . ਤਿਆਗੀ , ਆਈਸੀਏਆਰ - ਆਈਏਆਰਆਈ ਦੇ ਗੋਪਾਲਾ ਕ੍ਰਿਸ਼ਣਨ ਐੱਸ. ਅਤੇ ਅਸ਼ੋਕ ਕੇ. ਸਿੰਘ, ਅਤੇ ਆਈਸੀਏਆਰ - ਐੱਨਆਰਆਰਆਈ ਦੇ ਭਾਸਕਰ ਚੰਦਰ ਪਾਤ੍ਰਾ ਸ਼ਾਮਲ ਸਨ। ਉਨ੍ਹਾਂ ਨੇ ਦ ਪਲਾਂਟ ਜਰਨਲ ਨੂੰ ਆਪਣੇ ਅਧਿਐਨ ਦੀ ਇੱਕ ਰਿਪੋਰਟ ਸੌਂਪੀ ਹੈ, ਜਿਸ ਨੂੰ ਜਰਨਲ ਨੇ ਪ੍ਰਕਾਸ਼ਨ ਲਈ ਸਵੀਕਾਰ ਕਰ ਲਿਆ ਹੈ।
*****
ਕੇਜੀਐੱਸ/ (ਵਿਗਿਆਨ ਸਮਾਚਾਰ)
(Release ID: 1627291)
Visitor Counter : 259