ਪ੍ਰਿਥਵੀ ਵਿਗਿਆਨ ਮੰਤਰਾਲਾ
ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 28 ਮਈ ਤੋਂ ਘਟਣ ਦੀ ਸੰਭਾਵਨਾ ਹੈ ਅਤੇ 29 ਮਈ ਤੋਂ ਅਤਿ ਗਰਮੀ ਦੀ ਸਥਿਤੀ ਵਿੱਚ ਭਾਰੀ ਕਮੀ ਆਵੇਗੀ
ਅਗਲੇ 48 ਘੰਟਿਆਂ ਦੌਰਾਨ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਲਈ ਸਥਿਤੀਆਂ ਅਨੁਕੂਲ
Posted On:
27 MAY 2020 6:57PM by PIB Chandigarh
ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਅਨੁਮਾਨ ਕੇਂਦਰ ਅਨੁਸਾਰ:
- ਬੱਦਲ ਵਧਣ ਅਤੇ ਦੱਖਣੀ ਪੱਛਮੀ ਹਵਾਵਾਂ ਦੇ ਮੱਧ ਟ੍ਰੌਪੋਸੈਫਰਿਕ ਪੱਧਰ ਤੱਕ ਗਹਿਰਾਈ ਦੇ ਮੱਦੇਨਜ਼ਰ ਦੱਖਣ-ਪੱਛਮੀ ਮੌਨਸੂਨ ਅੱਜ ਦੱਖਣੀ ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੋਰ ਅੱਗੇ ਵੱਧ ਗਿਆ ਹੈ। ਮੌਨਸੂਨ ਦੀ ਉੱਤਰੀ ਸੀਮਾ (ਐੱਨਐੱਲਐੱਮ) ਵਿਥਕਾਰ 50 ਉੱਤਰ/ਲੰਬਕਾਰ 820 ਪੂਰਬ, ਵਿਥਕਾਰ 70 ਉੱਤਰ/ਲੰਬਕਾਰ 860 ਪੂਰਬ, ਵਿਥਕਾਰ 100 ਉੱਤਰ/ਲੰਬਕਾਰ 900 ਪੂਰਬ, ਪੋਰਟ ਬਲੇਅਰ ਦੇ ਵਿਥਕਾਰ 150 ਉੱਤਰ/ਲੰਬਕਾਰ 970 ਪੂਰਬ ਵਿੱਚੋਂ ਲੰਘਦੀ ਹੈ।
- ਅਗਲੇ 48 ਘੰਟਿਆਂ ਦੌਰਾਨ ਮਾਲਦੀਵ-ਕੋਮੋਰਿਨ ਖੇਤਰ ਅਤੇ ਇਸਦੇ ਨਾਲ ਲਗਦੇ ਦੱਖਣ-ਪੂਰਬੀ ਅਰਬ ਸਾਗਰ ਦੇ ਕੁਝ ਹਿੱਸਿਆਂ, ਅੰਡੇਮਾਨ ਸਾਗਰ ਦੇ ਬਾਕੀ ਹਿੱਸੇ ਅਤੇ ਦੱਖਣ ਅਤੇ ਮੱਧ ਬੰਗਾਲ ਦੇ ਕੁਝ ਹੋਰ ਹਿੱਸਿਆਂ ਵਿੱਚ ਦੱਖਣ-ਪੱਛਮੀ ਮੌਨਸੂਨ ਨੂੰ ਅੱਗੇ ਵਧਾਉਣ ਦੀਆਂ ਅਨੁਕੂਲ ਸਥਿਤੀਆਂ ਬਣ ਰਹੀਆਂ ਹਨ।
- ਪੱਛਮੀ ਗੜਬੜ (western disturbances) ਦੇ ਪ੍ਰਭਾਵ ਅਤੇ ਹੇਠਲੇ ਪੱਧਰਾਂ ਵਿੱਚ ਪੂਰਬੀ-ਪੱਛਮ ਸਰੋਤ ਦੇ ਪ੍ਰਭਾਵ ਅਤੇ 28 ਤੋਂ 30 ਮਈ ਤੋਂ ਵਰਖਾ/ਤੂਫ਼ਾਨੀ ਵਰਖਾ ਹੋਣ ਦੀ ਸੰਭਾਵਨਾ ਹੈ, ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 28 ਮਈ ਤੋਂ ਘਟਣ ਅਤੇ 29 ਮਈ ਤੋਂ ਤੇਜ਼ ਗਰਮੀ ਵਿੱਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੱਧ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਨੁਕੂਲ ਹਵਾ ਦੀ ਸਥਿਤੀ ਅਧੀਨ 29 ਮਈ ਤੋਂ ਇਨ੍ਹਾਂ ਖੇਤਰਾਂ ਵਿੱਚ ਗਰਮੀ ਦੀ ਲਹਿਰ ਘਟਣ ਦੀ ਸੰਭਾਵਨਾ ਹੈ।
- ਹੇਠਲੇ ਟ੍ਰੌਪੋਸੈਫਰਿਕ ਪੱਧਰ ’ਤੇ ਬੰਗਾਲ ਦੀ ਖਾੜੀ ਤੋਂ ਪੂਰਬਉੱਤਰੀ ਭਾਰਤ ਤੱਕ ਤੇਜ਼ ਹਵਾਵਾਂ ਕਾਰਨ ਅਗਲੇ 2 ਦਿਨਾਂ ਦੌਰਾਨ ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਵਿੱਚ ਅਲੱਗ ਅਲੱਗ ਸਥਾਨਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। 27-30 ਮਈ, 2020 ਦੌਰਾਨ ਦੱਖਣੀ ਪ੍ਰਾਇਦੀਪੀ ਭਾਰਤ ਦੇ ਕੁੱਝ ਹਿੱਸਿਆਂ ਵਿੱਚ ਅਲੱਗ ਅਲੱਗ ਸਥਾਨਾਂ ’ਤੇ ਭਾਰੀ ਵਰਖਾ ਦੀ ਸੰਭਾਵਨਾ ਹੈ।

ਜ਼ਿਆਦਾ ਜਾਣਕਾਰੀ ਲਈ www.imd.gov.in ’ਤੇ ਵਿਜ਼ਿਟ ਕਰੋ।
****
ਕੇਜੀਐੱਸ
(Release ID: 1627286)
Visitor Counter : 175