ਪ੍ਰਿਥਵੀ ਵਿਗਿਆਨ ਮੰਤਰਾਲਾ

ਆਲ ਇੰਡੀਆ ਮੌਸਮ ਅਨੁਮਾਨ (ਮਿਡ ਡੇ)


ਉੱਤਰ ਪੱਛਮ ਭਾਰਤ, ਮੱਧ ਭਾਰਤ ਅਤੇ ਪੂਰਬੀ ਭਾਰਤ ਦੇ ਨਾਲ ਲਗਦੇ ਅੰਦਰੂਨੀ ਹਿੱਸਿਆਂ ਵਿੱਚ ਮੁੱਖ ਤੌਰ ‘ਤੇ ਅਗਲੇ 24 ਘੰਟਿਆਂ ਦੌਰਾਨ ਮੌਜੂਦਾ ਗਰਮੀ ਦੀ ਲਹਿਰ ਦੀ ਸਥਿਤੀ ਬਣੀ ਰਹੇਗੀ

ਅਗਲੇ 48 ਘੰਟਿਆਂ ਦੌਰਾਨ ਮਾਲਦੀਵ-ਕੋਮੋਰਿਨ ਖੇਤਰ ਦੇ ਕੁਝ ਹਿੱਸਿਆਂ ਅਤੇ ਨਾਲ ਲਗਦੇ ਦੱਖਣ-ਪੂਰਬੀ ਅਰਬ ਸਾਗਰ, ਅੰਡੇਮਾਨ ਸਾਗਰ ਦੇ ਬਾਕੀ ਹਿੱਸੇ ਅਤੇ ਦੱਖਣ ਅਤੇ ਮੱਧ ਬੰਗਾਲ ਦੇ ਕੁਝ ਹੋਰ ਹਿੱਸਿਆਂ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਅੱਗੇ ਵਧਣ ਲਈ ਅਨੁਕੂਲ ਸਥਿਤੀਆਂ

Posted On: 27 MAY 2020 12:15PM by PIB Chandigarh

 

ਭਾਰਤੀ ਮੌਸਮ ਵਿਭਾਗ ਦੇ ‘ਰਾਸ਼ਟਰੀ ਮੌਸਮ ਅਨੁਮਾਨ ਕੇਂਦਰ’ ਅਨੁਸਾਰ:

• ਬੱਦਲਾਂ ਦੇ ਵਧਣ ਅਤੇ ਦੱਖਣੀ ਪੱਛਮੀ ਹਵਾਵਾਂ ਦੇ ਮੱਧ ਟ੍ਰੌਪੋਸੈਫਰੀ ਪੱਧਰ ਤੱਕ ਗਹਿਰਾਈ ਨਾਲ ਜਾਣ ਦੇ ਮੱਦੇਨਜ਼ਰ ਦੱਖਣ-ਪੱਛਮੀ ਮੌਨਸੂਨ ਅੱਜ ਦੱਖਣ ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੋਰ ਅੱਗੇ ਵਧ ਗਈ ਹੈ। ਮੌਨਸੂਨ ਦੀ ਉੱਤਰੀ ਸੀਮਾ (ਐੱਨਐੱਲਐੱਮ) ਵਿਥਕਾਰ 5 ° ਉੱਤਰ /ਲੰਬਕਾਰ 82 ° ਪੂਰਬ, ਵਿਥਕਾਰ 7 ° ਉੱਤਰ/ ਲੰਬਕਾਰ 86 ° ਪੂਰਬ, ਵਿਥਕਾਰ 10 ° ਉੱਤਰ / ਲੰਬਕਾਰ 90 ° ਪੂਰਬ, ਪੋਰਟ ਬਲੇਅਰ ਤੋਂ ਵਿਥਕਾਰ 15 ° ਉੱਤਰ /ਲੰਬਕਾਰ 97 ° ਪੂਰਬ ਤੋਂ ਲੰਘਦੀ ਹੈ।

• ਅਗਲੇ 48 ਘੰਟਿਆਂ ਦੌਰਾਨ ਮਾਲਦੀਵ-ਕੋਮੋਰਿਨ ਖੇਤਰ ਅਤੇ ਇਸ ਦੇ ਨਾਲ ਲਗਦੇ ਦੱਖਣ-ਪੂਰਬੀ ਅਰਬ ਸਾਗਰ, ਅੰਡੇਮਾਨ ਸਾਗਰ ਦੇ ਬਾਕੀ ਹਿੱਸੇ ਅਤੇ ਦੱਖਣ ਅਤੇ ਮੱਧ ਬੰਗਾਲ ਦੇ ਕੁਝ ਹੋਰ ਹਿੱਸਿਆਂ ਵਿੱਚ ਦੱਖਣ-ਪੱਛਮੀ ਮੌਨਸੂਨ ਨੂੰ ਅੱਗੇ ਵਧਾਉਣ ਦੀਆਂ ਅਨੁਕੂਲ ਸਥਿਤੀਆਂ ਬਣ ਰਹੀਆਂ ਹਨ। 

• ਦੱਖਣ-ਪੱਛਮੀ ਅਰਬ ਸਾਗਰ ਉੱਤੇ ਚੱਕਰਵਾਤ ਦਾ ਗੇੜ ਹੁਣ ਪੱਛਮ ਦੇ ਕੇਂਦਰੀ ਅਤੇ ਇਸ ਦੇ ਨਾਲ ਲਗਦੇ ਦੱਖਣ-ਪੱਛਮੀ ਅਰਬ ਸਾਗਰ ਦਰਮਿਆਨ ਹੈ, ਜੋ ਮੱਧ ਟ੍ਰੌਸਪੋਫੈਰਿਕ ਪੱਧਰ ਤੱਕ ਫੈਲਿਆ ਹੋਇਆ ਹੈ। ਇਸ ਦੇ ਪ੍ਰਭਾਵ ਅਧੀਨ, 29 ਮਈ ਦੇ ਆਸ-ਪਾਸ ਉਸੇ ਖੇਤਰ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਬਹੁਤ ਸੰਭਾਵਨਾ ਹੈ। ਅਗਲੇ 48 ਘੰਟਿਆਂ ਦੌਰਾਨ ਉਸੇ ਖੇਤਰ ਵਿੱਚ ਦਬਾਅ ਵਧਣ ਦੀ ਬਹੁਤ ਸੰਭਾਵਨਾ ਹੈ। 

• ਅਫ਼ਗ਼ਾਨਿਸਤਾਨ ਅਤੇ ਆਸ-ਪਾਸ ਇੱਕ ਚੱਕਰਵਾਤੀ ਪਸਾਰ ਦੇ ਰੂਪ ਵਿੱਚ ਪੱਛਮੀ ਗੜਬੜ (western disturbances) ਹੁਣ ਸਮੁੰਦਰ ਦੇ ਪੱਧਰ ਤੋਂ 5.8 ਕਿਲੋਮੀਟਰ ਉੱਪਰ ਉੱਤਰ-ਪੂਰਬ ਅਫ਼ਗ਼ਾਨਿਸਤਾਨ  ਅਤੇ ਗੁਆਂਢ ਵਿੱਚ ਸਥਿਤ ਹੈ।

• ਪੂਰਬੀ-ਪੱਛਮ ਵੱਲ ਪੂਰਬੀ ਉੱਤਰ ਪ੍ਰਦੇਸ਼ ਤੋਂ ਲੈ ਕੇ ਨਾਗਾਲੈਂਡ ਤੱਕ ਪੂਰੇ ਬਿਹਾਰ, ਉਪ-ਹਿਮਾਲਿਅਨ ਪੱਛਮੀ ਬੰਗਾਲ ਅਤੇ ਅਸਾਮ ਵਿੱਚ ਸਮੁੰਦਰ ਦਾ ਪੱਧਰ ਲਗਾਤਾਰ ਬਣਿਆ ਹੋਇਆ ਹੈ ਅਤੇ ਹੁਣ ਇਹ ਸਮੁੰਦਰ ਦੇ ਪੱਧਰ ਤੋਂ 1.5 ਕਿਲੋਮੀਟਰ ਉੱਪਰ ਤੱਕ ਫੈਲ ਗਿਆ ਹੈ।

• ਪੰਜਾਬ ਅਤੇ ਆਸ-ਪਾਸ ਦੇ ਚੱਕਰਵਰਤੀ ਪਸਾਰ ਦਾ ਵਿਸਤਾਰ ਸਮੁੰਦਰ ਤਲ ਤੋਂ 2.1 ਕਿਲੋਮੀਟਰ ਉੱਪਰ ਤੱਕ ਫੈਲਿਆ ਹੋਇਆ ਹੈ।

• ਦੱਖਣੀ ਛੱਤੀਸਗੜ੍ਹ ਤੋਂ ਅੰਦਰੂਨੀ ਤਮਿਲ ਨਾਡੂ ਤੱਕ ਦਾ ਸਰੋਤ ਹੁਣ ਰਾਇਲ ਸੀਮਾ ਤੋਂ ਅੰਦਰੂਨੀ ਤਮਿਲ ਨਾਡੂ ਤੱਕ ਚਲ ਰਿਹਾ ਹੈ ਅਤੇ ਹੁਣ ਸਮੁੰਦਰ ਦੇ ਤਲ ਤੋਂ 1.5 ਕਿਲੋਮੀਟਰ ਉੱਪਰ ਤੱਕ ਫੈਲ ਗਿਆ ਹੈ।

• ਬੰਗਾਲ ਦੀ ਖਾੜੀ ਅਤੇ ਆਸ ਪਾਸ ਦੇ ਦੱਖਣ-ਪੱਛਮ ਵਿੱਚ ਚੱਕਰਵਾਤੀ ਪਸਾਰ ਹੁਣ ਸ਼੍ਰੀਲੰਕਾ ਦੇ ਤੱਟ ਤੋਂ ਦੱਖਣ-ਪੱਛਮ ਬੰਗਾਲ ਦੀ ਖਾੜੀ ਤੇ ਸਮੁੰਦਰ ਤਲ ਤੋਂ 2.1 ਅਤੇ 4.5 ਕਿਲੋਮੀਟਰ ਵਿਚਕਾਰ ਸਥਿਤ ਹੈ।

• ਤੱਟਵਰਤੀ ਕਰਨਾਟਕ ਅਤੇ ਗੁਆਂਢ ਵਿੱਚ ਸਮੁੰਦਰੀ ਤਲ ਤੋਂ 2.1 ਕਿਲੋਮੀਟਰ ਦੀ ਉਚਾਈ ’ਤੇ ਚੱਕਰਵਾਤੀ ਪਸਾਰ ਘੱਟ ਦਿਖਾਈ ਦਿੱਤਾ।

• ਉੱਤਰ ਪੂਰਬ-ਦੱਖਣ ਪੱਛਮ ਵਿੱਚ ਮੋਟੇ ਤੌਰ ’ਤੇ ਲੰਬਕਾਰ 880 ਪੂਰਬ ਵਿੱਚ ਵਿਥਕਾਰ 230 ਉੱਤਰ ਵਿੱਚ 1.5 ਅਤੇ 2.1 ਕਿਲੋਮੀਟਰ ਵਿਚਕਾਰ ਹੈ ਜਿਸਦਾ ਮਤਲਬ ਸਮੁੰਦਰ ਦੇ ਪੱਧਰ ਤੋਂ ਉਪਰ ਘੱਟ ਹੋ ਗਿਆ ਹੈ।

 

ਸਖ਼ਤ ਗਰਮੀ

 

ਇਸ ਦਰਮਿਆਨ ਉੱਤਰ-ਪੱਛਮੀ ਭਾਰਤ, ਮੱਧ-ਭਾਰਤ ਅਤੇ ਪੂਰਬੀ ਭਾਰਤ ਦੇ ਅੰਦਰੂਨੀ ਭਾਗਾਂ ਨਾਲ ਲਗਦੇ ਮੈਦਾਨੀ ਇਲਾਕਿਆਂ ਵਿੱਚ ਖੁਸ਼ਕ ਉੱਤਰ-ਪੱਛਮੀ ਹਵਾਵਾਂ ਚੱਲਣ ਨਾਲ ਅਗਲੇ 24 ਘੰਟਿਆਂ ਦੌਰਾਨ ਮੁੱਖ ਰੂਪ ਨਾਲ ਗਰਮੀ ਪੈਣੀ ਜਾਰੀ ਰਹਿਣ ਦੀ ਸੰਭਾਵਨਾ ਹੈ।

 

ਮੌਸਮ ਵਿਭਾਗ ਦੀ ਸਬ-ਡਿਵੀਜ਼ਨ ਅਨੁਸਾਰ,

• ਵਿਦਰਭ ਦੇ ਉੱਪਰ ਅਲੱਗ-ਅਲੱਗ ਖੇਤਰਾਂ ਵਿੱਚ ਬਹੁਤ ਗਰਮ ਹਵਾ ਦੀ ਲਹਿਰ ਨਾਲ ਕਈ ਸਥਾਨਾਂ ’ਤੇ ਲੂ ਚੱਲਣ ਦੀ ਸਥਿਤੀ ਹੈ,

• ਪੱਛਮੀ ਰਾਜਸਥਾਨ ਵਿੱਚ ਛੋਟੇ ਮੋਟੇ ਸਥਾਨਾਂ ’ਤੇ ਗਰਮ ਹਵਾ ਨਾਲ ਕੁਝ ਥਾਵਾਂ ’ਤੇ ਲੂ ਚੱਲਣ ਦੀ ਸਥਿਤੀ;

• ਇਸ ਦੌਰਾਨ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਅਤੇ ਪੰਜਾਬ, ਬਿਹਾਰ, ਝਾਰਖੰਡ, ਓਡੀਸ਼ਾ, ਸੌਰਾਸ਼ਟਰ ਅਤੇ ਕੱਛ, ਮੱਧ ਮਹਾਰਾਸ਼ਟਰ, ਮਰਾਠਵਾੜਾ, ਤੇਲੰਗਾਨਾ ਅਤੇ ਉੱਤਰੀ ਅੰਦਰੂਨੀ ਕਰਨਾਟਕ ਵਿੱਚ ਅਗਲੇ 24 ਘੰਟੇ ਦੌਰਾਨ ਗਰਮੀ ਪੈਣ ਦੀ ਸੰਭਾਵਨਾ ਹੈ।

 

ਸਖ਼ਤ ਗਰਮੀ ਵਾਲੀ ਸਥਿਤੀ ਉਦੋਂ ਮੰਨੀ ਜਾਂਦੀ ਹੈ ਜਦੋਂ ਮੈਦਾਨੀ ਇਲਾਕਿਆਂ ਵਿੱਚ ਇੱਕ ਥਾਂ ਦਾ ਵੱਧ ਤੋਂ ਵੱਧ ਤਾਪਮਾਨ ਘੱਟੋ ਘੱਟ 40 ° C ਜਾਂ ਇਸ ਤੋਂ ਵੱਧ, ਤੱਟਵਰਤੀ ਖੇਤਰਾਂ ਲਈ 37 ਡਿਗਰੀ ਸੈਲਸੀਅਸ ਜਾਂ ਵਧੇਰੇ ਅਤੇ ਪਹਾੜੀ ਖੇਤਰਾਂ ਲਈ ਘੱਟੋ ਘੱਟ 30 ° ਸੈਲਸੀਅਸ ਹੋਵੇ। ਹੇਠਾਂ ਦਿੱਤੇ ਮਾਪਦੰਡ ਸਖ਼ਤ ਗਰਮੀ ਐਲਾਨਣ ਲਈ ਵਰਤੇ ਜਾਂਦੇ ਹਨ: 

 

ੳ) ਸਾਧਾਰਨ ਤੋਂ ਰਵਾਨਗੀ ਦੇ ਅਧਾਰ ’ਤੇ

• ਸਖ਼ਤ ਗਰਮੀ: ਆਮ ਤੋਂ ਰਵਾਨਗੀ 4.5 ਡਿਗਰੀ ਸੈਲਸੀਅਸ ਤੋਂ 6.4 ਡਿਗਰੀ ਸੈਲਸੀਅਸ ਹੈ।

• ਲੂ: ਆਮ ਤੋਂ ਰਵਾਨਗੀ> 6.4 ਡਿਗਰੀ ਸੈਲਸੀਅਸ ਹੈ।

 

ਅ) ਅਸਲ ਵੱਧ ਤੋਂ ਵੱਧ ਤਾਪਮਾਨ ਦੇ ਅਧਾਰ ’ਤੇ (ਸਿਰਫ਼ ਮੈਦਾਨੀ ਇਲਾਕਿਆਂ ਲਈ)

• ਸਖ਼ਤ ਗਰਮੀ : ਜਦੋਂ ਅਸਲ ਵੱਧ ਤੋਂ ਵੱਧ ਤਾਮਪਾਨ ≥ 45° ਸੈਲਸੀਅਸ ਹੈ।

• ਲੂ: ਜਦੋਂ ਅਸਲ ਵੱਧ ਤੋਂ ਵੱਧ ਤਾਮਪਾਨ ≥47° ਸੈਲਸੀਅਸ ਹੈ।

 

ਗਰਮੀ ਐਲਾਨਣ ਲਈ ਉਪਰੋਕਤ ਮਾਪਦੰਡ ਘੱਟ ਤੋਂ ਘੱਟ ਦੋ ਦਿਨ ਲਗਾਤਾਰ ਮੌਸਮ ਵਿਭਾਗ ਦੇ ਘੱਟ ਤੋਂ ਘੱਟ 2 ਸਥਾਨਾਂ ’ਤੇ ਹੋਣੇ ਚਾਹੀਦੇ ਹਨ ਅਤੇ ਇਸਤੋਂ ਅਗਲੇ ਦਿਨ ਇਸ ਨੂੰ ਐਲਾਨਿਆ ਜਾਵੇਗਾ।  

ਗਰਮੀ ਪੈਣ ਦੀ ਚੇਤਾਵਨੀ (ਰੰਗ ਕੋਡ) 

 

 

ਹਰਾ

(ਕੋਈ ਕਾਰਵਾਈ ਨਹੀਂ)   

 

 

 

 

ਆਮ ਦਿਨ    

 

 

 

 

ਵੱਧ ਤੋਂ ਵੱਧ ਤਾਪਮਾਨ ਆਮ ਦੇ ਨਜ਼ਦੀਕ ਹੈ

ਪੀਲਾ ਅਲਟਰ

(ਅੱਪਡੇਟ ਕੀਤਾ ਜਾਵੇ) ਹੀਟ ਅਲਰਟ ਜ਼ਿਲ੍ਹਾ ਪੱਧਰ 'ਤੇ ਗਰਮੀ ਦੀ ਸਥਿਤੀ 2 ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ

ਸੰਤਰੀ ਅਲਰਟ

 (ਤਿਆਰ ਰਹੋ)

 

  ਦਿਨ ਲਈ ਸਖ਼ਤ ਗਰਮੀ ਦੀ ਚੇਤਾਵਨੀ (i) ਗਰਮੀ ਦੀ ਗੰਭੀਰ ਸਥਿਤੀ ਦੇ ਹਾਲਾਤ 2 ਦਿਨਾਂ ਤੱਕ ਬਣੇ ਰਹਿਣਗੇ।

(ii) ਵੱਖਰੀ ਤੀਬਰਤਾ ਨਾਲ ਗਰਮੀ ਦੀ ਲਹਿਰ 4 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਤੱਕ ਬਣੀ ਰਹੇਗੀ।

 

ਲਾਲ ਅਲਰਟ

(ਕਾਰਵਾਈ ਕਰੋ)  

ਦਿਨ ਲਈ ਲੂ ਦੀ ਚੇਤਾਵਨੀ  

(i) ਲੂ ਦੀ ਲਹਿਰ 2 ਦਿਨਾਂ ਤੋਂ ਵੱਧ ਸਮੇਂ ਲਈ ਬਣੀ ਰਹਿੰਦੀ ਹੈ।

(ii) ਕੁੱਲ ਵੱਧ ਤੋਂ ਵੱਧ ਤਾਪਮਾਨ ਵਾਲੀ ਗਰਮੀ / ਲੂ ਦੀ ਲਹਿਰ 6 ਦਿਨਾਂ ਤੱਕ ਵਧਣ ਦੀ ਸੰਭਾਵਨਾ ਹੁੰਦੀ ਹੈ।

ਜ਼ਿਆਦਾ ਜਾਣਕਾਰੀ ਲਈ www.imd.gov.in ’ਤੇ ਵਿਜ਼ਿਟ ਕਰੋ।

****

 

ਕੇਜੀਐੱਸ



(Release ID: 1627183) Visitor Counter : 170


Read this release in: English , Urdu , Hindi , Tamil