ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਆਈਆਈਆਈਐੱਮ ਅਤੇ ਰਿਲਾਇੰਸ ਇੰਡਸਟ੍ਰੀਜ਼ ਲਿਮਿਟਿਡ (ਆਰਆਈਐੱਲ) ਨੇ ਕੋਰੋਨਾਵਾਇਰਸ ਲਈ ਆਰਟੀ-ਲੈਂਪ ਅਧਾਰਿਤ ਟੈਸਟ ਵਿਕਸਿਤ ਕੀਤਾ

ਆਰਟੀ-ਲੈਂਪ ਦਾ ਤੇਜ਼ੀ ਨਾਲ, ਸਟੀਕ ਅਤੇ ਲਾਗਤ ਪ੍ਰਭਾਵੀ ਟੈਸਟ ਸਵਦੇਸ਼ੀ ਸਮੱਗਰੀ ਨਾਲ ਅਤੇ ਘੱਟ ਮਾਹਿਰਤਾ ਅਤੇ ਉਪਕਰਣਾਂ ਨਾਲ ਕੀਤਾ ਜਾ ਸਕਦਾ ਹੈ

Posted On: 26 MAY 2020 5:44PM by PIB Chandigarh

ਦੇਸ਼ ਦੇ ਕੋਵਿਡ-19 ਨਿਵਾਰਣ ਮਿਸ਼ਨ ਦੇ ਹਿੱਸੇ ਦੇ ਰੂਪ ਵਿੱਚ ਸੀਐੱਸਆਈਆਰ ਨੇ ਦੇਸ਼ ਵਿੱਚ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਲਾਜ਼ਮੀ ਤਕਨੀਕੀ ਦਖਲ ਨੂੰ ਵਿਕਸਿਤ ਕਰਨ, ਏਕੀਕ੍ਰਿਤ ਕਰਨ, ਸਕੇਲ-ਅਪ ਕਰਨ ਅਤੇ ਸਥਾਪਤ ਕਰਨ ਲਈ ਆਪਣੀ ਖੋਜ ਅਤੇ ਵਿਕਾਸ ਦੀ ਰਣਨੀਤੀ ਤਿਆਰ ਕੀਤੀ ਹੈ। ਕੋਰੋਨਾਵਾਇਰਸ ਕਾਰਨ ਪੈਦਾ ਹੋਈਆਂ ਬਹੁਮੁਖੀ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਨ੍ਹਾਂ ਲਈ ਦਖਲ ਦੀ ਲੋੜ ਹੁੰਦੀ ਹੈ, ਸੀਐੱਸਆਈਆਰ ਨੇ ਆਪਣੇ ਡਾਇਰੈਕਟਰ ਜਨਰਲ ਡਾ. ਸ਼ੇਖਰ ਪਾਂਡੇ ਦੇ ਮਾਰਗ ਦਰਸ਼ਨ ਵਿੱਚ ਵਿਭਿੰਨ ਖੋਜ ਗਤੀਵਿਧੀਆਂ ਨੂੰ ਡਿਜੀਟਲ ਅਤੇ ਮੌਲੀਕਿਊਲਰ ਨਿਗਰਾਨੀ, ਔਸਧੀ ਅਤੇ ਵੈਕਸੀਨ, ਤੇਜ਼ ਅਤੇ ਕਿਫਾਇਤੀ ਨਿਵਾਰਣ, ਹਸਪਤਾਲਾਂ ਦੇ ਸਹਾਇਕ ਉਪਕਰਣ ਅਤੇ ਪੀਪੀਈ, ਸਪਲਾਈ ਚੇਨ ਅਤੇ ਲੌਜਿਸਟਿਕਸ ਵਿੱਚ ਤਾਲਮੇਲ ਕਰਨ ਲਈ ਪੰਜ ਵਰਟੀਕਲ ਤਿਆਰ ਕੀਤੇ ਹਨ।

 

ਕਿਉਂਕਿ ਟੈਸਟ ਕੋਵਿਡ-19 ਦੇ ਨਿਵਾਰਣ ਵਿੱਚ ਮਹੱਤਵਪੂਰਨ ਹਿੱਸਾ ਹੈ, ਇਸ ਲਈ ਸੀਐੱਸਆਈਆਰ-ਆਈਆਈਆਈਐੱਮ, ਜੰਮੂ, ਸੀਐੱਸਆਈਆਰ ਦੀ ਇੱਕ ਸੰਚਾਲਕ ਪ੍ਰਯੋਗਸ਼ਾਲਾ ਨੇ ਰਿਲਾਇੰਸ ਇੰਡਸਟ੍ਰੀਜ਼ ਲਿਮਿਟਿਡ (ਆਰਆਈਐੱਲ) ਨਾਲ ਭਾਈਵਾਲੀ ਕੀਤੀ ਹੈ ਤਾਂ ਕਿ ਇੱਕ ਨਵੇਂ ਰਿਵਰਸ ਟਰਾਂਸਕ੍ਰਿਪਟੇਸ-ਲੂਪ ਮੀਡੀਏਟਿਡ ਆਇਸੋਥਰਮਲ ਐਪਲੀਫਿਕੇਸ਼ਨ (ਆਰਟੀ-ਲੈਂਪ) (Reverse Transcriptase-Loop Mediated Isothermal Amplification (RT-LAMP)) ਨੂੰ ਵਿਕਸਿਤ ਅਤੇ ਸਕੇਲ ਅਪ ਕੀਤਾ ਜਾ ਸਕੇ ਜਿਸ ਲਈ ਸੀਐੱਸਆਈਆਰ-ਆਈਆਈਆਈਐੱਮ, ਜੰਮੂ ਅਤੇ ਆਰਆਈਐੱਲ ਵਿਚਕਾਰ ਇੱਕ ਰਸਮੀ ਸਮਝੌਤੇ ਤੇ ਹਸਤਾਖਰ ਕੀਤੇ ਗਏ ਹਨ।

 

ਕੋਵਿਡ-19 ਆਰਟੀ-ਲੈਂਪ ਟੈਸਟ ਇੱਕ ਨਿਊਕਲਿਕ ਐਸਿਡ ਅਧਾਰਿਤ ਟੈਸਟ ਹੈ ਜੋ ਮਰੀਜ਼ਾਂ ਦੇ ਨੱਕ/ਗਲ ਦੇ ਸਵੈਬ ਨਮੂਨੇ ਤੋਂ ਕੀਤਾ ਜਾਂਦਾ ਹੈ। ਸਿੰਥੈਟਿਕ ਮਿਸ਼ਰਣਾਂ ਦਾ ਉਪਯੋਗ ਕਰਕੇ ਟੈਸਟ ਨੁਸਖਾ ਵਿਕਸਿਤ ਅਤੇ ਸਫਲਤਾਪੂਰਬਕ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਤੇਜ਼ (45-60 ਮਿੰਟ), ਲਾਗਤ ਪ੍ਰਭਾਵੀ ਅਤੇ ਸਟੀਕ ਟੈਸਟ ਹੈ। ਇਸ ਨੂੰ ਘੱਟ ਸੰਖਿਆ ਵਿੱਚ ਮਰੀਜ਼ਾਂ ਦੇ ਨਮੂਨਿਆਂ ਨਾਲ ਟੈਸਟ ਕੀਤਾ ਗਿਆ ਹੈ ਅਤੇ ਮਰੀਜ਼ ਦੇ ਨਮੂਨਿਆਂ ਦੀ ਜ਼ਿਆਦਾ ਸੰਖਿਆ ਤੇ ਕਿੱਟ ਨੂੰ ਪ੍ਰਵਾਨ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਇਸ ਨੂੰ ਆਰਆਈਐੱਲ ਨਾਲ ਮਿਲ ਕੇ ਕੀਤਾ ਜਾਵੇਗਾ।

 

ਇਸ ਟੈਸਟ ਦਾ ਲਾਭ ਇਹ ਹੈ ਕਿ ਆਰਟੀ-ਲੈਂਪ ਅਧਾਰਿਤ ਕੋਵਿਡ-19 ਕਿੱਟ ਹਿੱਸੇ ਅਸਾਨੀ ਨਾਲ ਉਪਲੱਬਧ ਹਨ ਅਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਭਾਰਤ ਵਿੱਚ ਨਿਰਮਤ ਕੀਤਾ ਜਾ ਸਕਦਾ ਹੈ। ਜਦੋਂਕਿ ਮੌਜੂਦਾ ਕੋਵਿਡ-19 ਟੈਸਟ ਅਸਲ ਵਿੱਚ ਪੀਸੀਆਰ ਵੱਲੋਂ ਕੀਤਾ ਜਾਂਦਾ ਹੈ, ਉਨ੍ਹਾਂ ਦੇ ਹਿੱਸੇ ਜ਼ਿਆਦਾਤਰ ਆਯਾਤ ਕੀਤੇ ਜਾਂਦੇ ਹਨ। ਅੱਗੇ ਇਹ ਟੈਸਟ ਮਹਿੰਗੇ ਹਨ, ਉੱਚ ਸਿੱਖਿਅਤ ਮੈਨਪਾਵਰ, ਮਹਿੰਗੇ ਉਪਕਰਣਾਂ ਅਤੇ ਅਤਿ ਆਧੁਨਿਕ ਪ੍ਰਯੋਗਸ਼ਾਲਾ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਕੁਆਰੰਟੀਨ ਕੇਂਦਰਾਂ, ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਆਦਿ ਵਿੱਚ ਦੂਰ ਦਰਾਜ ਦੇ ਸਥਾਨਾਂ ਤੇ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ।

 

ਦੂਜੇ ਪਾਸੇ ਆਰਟੀ-ਐੱਲਏਐੱਮਪੀ ਟੈਸਟ ਇੱਕ ਇਕਹਿਰੀ ਟਿਊਬ ਵਿੱਚ ਕੀਤਾ ਜਾ ਸਕਦਾ ਹੈ ਜੋ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਹੋਰ ਜਨਤਕ ਸਥਾਨਾਂ ਤੇ ਟੈਸਟ ਲਈ ਮੋਬਾਇਲ ਇਕਾਈਆਂ/ਕਿਓਸਕ ਵਰਗੀਆਂ ਬੇਹੱਦ ਬੁਨਿਆਦੀ ਪ੍ਰਯੋਗਸ਼ਾਲਾਵਾਂ ਵਿੱਚ ਘੱਟ ਤੋਂ ਘੱਟ ਮਾਹਿਰਤਾ ਨਾਲ ਕੀਤਾ ਜਾਂਦਾ ਹੈ। ਟੈਸਟ ਦਾ ਰਿਜਲਟ ਪਦਾ ਲਗਾਉਣਾ ਇੱਕ ਸਾਧਾਰਨ ਰੰਗੀਨ ਪ੍ਰਤੀਕਿਰਿਆ ਹੈ ਜੋ ਯੂਵੀ ਪ੍ਰਕਾਸ਼ ਵਿੱਚ ਅਸਾਨੀ ਨਾਲ ਦਿਖਾਈ ਦਿੰਦੀ ਹੈ ਅਤੇ ਹੁਣ ਇਸ ਨੂੰ ਇਸ ਤਰ੍ਹਾਂ ਨਾਲ ਸੋਧਿਆ ਜਾ ਰਿਹਾ ਹੈ ਕਿ ਇਸ ਨੂੰ ਨਿਯਮਿਤ ਰੋਸ਼ਨੀ ਵਿੱਚ ਦੇਖਿਆ ਜਾ ਸਕੇ।

 

ਕਿੱਟ ਦੀ ਸ਼ੁਧਤਾ ਦਾ ਟੈਸਟ ਕਰਨ ਦੇ ਬਾਅਦ ਜ਼ਿਆਦਾ ਸੰਖਿਆ ਵਿੱਚ ਮਰੀਜ਼ਾਂ ਤੇ ਸੀਐੱਸਆਈਆਰ-ਆਈਆਈਆਈਐੱਮ ਅਤੇ ਆਰਆਈਐੱਲ ਸੰਯੁਕਤ ਰੂਪ ਨਾਲ ਪ੍ਰਵਾਨਗੀ ਲਈ ਆਈਸੀਐੱਮਆਰ ਨਾਲ ਸੰਪਰਕ ਕਰਨਗੇ। ਆਰਆਈਐੱਲ ਵੱਡੀ ਅਬਾਦੀ ਲਈ ਟੈਸਟਾਂ ਨੂੰ ਤੇਜ਼ੀ ਨਾਲ ਵਧਾਉਣ ਅਤੇ ਸਮਾਜ ਦੇ ਵੱਡੇ ਹਿਤ ਲਈ ਕੋਵਿਡ-19 ਦਾ ਪਤਾ ਲਗਾਉਣ ਲਈ ਅਸਾਨ, ਤੇਜ਼ ਅਤੇ ਵਿਆਪਕ ਨਿਵਾਰਣ ਲਈ ਇਸਦਾ ਉਪਯੋਗ ਕਰਨ ਦੀ ਯੋਜਨਾ ਬਣਾ ਰਿਹਾ ਹੈ।

 

ਆਰਟੀ-ਲੈਂਪ ਅਧਾਰਿਤ ਨਿਵਾਰਣ ਟੈਸਟ ਦੀ ਰਸਮੀ ਸ਼ੁਰੂਆਤ ਨਾਲ ਕੋਵਿਡ-9 ਟੈਸਟ ਨਾ ਸਿਰਫ਼ ਜ਼ਿਆਦਾ ਤੇਜ਼, ਸਸਤਾ, ਅਸਾਨ ਅਤੇ ਪਹੁੰਚ ਵਿੱਚ ਹੋਵੇਗਾ, ਬਲਕਿ ਸੰਕਰਮਿਤ ਵਿਅਕਤੀਆਂ ਨੂੰ ਜਲਦੀ ਨਾਲ ਅਲੱਗ ਕਰਨ ਅਤੇ ਵਾਇਰਸ ਦੇ ਪਸਾਰ ਨੂੰ ਘੱਟ ਕਰਨ ਲਈ ਇੱਕ ਲੰਬਾ ਰਸਤਾ ਤੈਅ ਕਰੇਗਾ।

 

ਡਾਇਰੈਕਟਰ ਡਾ. ਰਾਮ ਵਿਸ਼ਵਕਰਮਾ, ਅਤੇ ਸੀਐੱਸਆਈਆਰ-ਆਈਆਈਐੱਮ ਤੋਂ ਪ੍ਰਮੁੱਖ ਸਕੱਤਰ ਡਾ. ਸੁਮਿਤ ਗਾਂਧੀ, ਆਰਐਂਡਡੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸਾਂਤਨੂ ਦਾਸਗੁਪਤਾ, ਆਰਆਈਐੱਲ ਵੱਲੋਂ ਆਰਐਂਡਡੀ ਦੇ ਜਨਰਲ ਮੈਨੇਜਰ ਡਾ. ਮਨੀਸ਼ ਸ਼ੁਕਲਾ ਇਸ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਹਨ।

 

 

 

   

 

 

*****

 

ਕੇਜੀਐੱਸ



(Release ID: 1627025) Visitor Counter : 258