ਪ੍ਰਿਥਵੀ ਵਿਗਿਆਨ ਮੰਤਰਾਲਾ

ਸਮੁੱਚੇ ਭਾਰਤ ਦਾ ਮੌਸਮ ਬੁਲੇਟਿਨ

ਉੱਤਰ–ਪੱਛਮੀ ਭਾਰਤ, ਕੇਂਦਰੀ ਭਾਰਤ ਤੇ ਪੂਰਬੀ ਭਾਰਤ ਦੇ ਨਾਲ ਲੱਗਦੇ ਅੰਦਰੂਨੀ ਭਾਗਾਂ ਦੇ ਮੈਦਾਨਾਂ ’ਚ ਮੌਜੂਦਾ ਸਖ਼ਤ ਗਰਮੀ ਤੇ ਲੂ ਦੀਆਂ ਸਥਿਤੀਆਂ ਦੇ ਅਗਲੇ ਦੋ ਦਿਨ ਜਾਰੀ ਰਹਿਣ ਦੀ ਸੰਭਾਵਨਾ

ਬੰਗਾਲ ਦੀ ਖਾੜੀ ਦੇ ਦੱਖਣ, ਅੰਡੇਮਾਨ ਸਾਗਰ ਤੇ ਬੰਗਾਲ ਦੀ ਖਾੜੀ ਦੇ ਵਿਚਕਾਰ ’ਚ ਨਾਲ ਲੱਗਦੇ ਕੁਝ ਹੋਰ ਭਾਗਾਂ ’ਚ ਦੱਖਣ–ਪੱਛਮੀ ਮੌਨਸੂਨ ਦੇ ਅੱਗੇ ਵਧਣ ਲਈ ਅਨੁਕੂਲ ਸਥਿਤੀਆਂ

Posted On: 26 MAY 2020 6:54PM by PIB Chandigarh

ਭਾਰਤੀ ਮੌਸਮ ਵਿਭਾਗ ਦੇ ‘ਰਾਸ਼ਟਰੀ ਮੌਸਮ ਅਨੁਮਾਨ ਕੇਂਦਰ’ ਅਨੁਸਾਰ:

ਉੱਤਰ–ਪੱਛਮੀ ਭਾਰਤ, ਕੇਂਦਰੀ ਭਾਰਤ ਤੇ ਪੂਰਬੀ ਭਾਰਤ ਦੇ ਨਾਲ ਲੱਗਦੇ ਅੰਦਰੂਨੀ ਭਾਗਾਂ ਦੇ ਮੈਦਾਨੀ ਇਲਾਕਿਆਂ ’ਚ ਇਸ ਵੇਲੇ ਚੱਲ ਰਹੀਆਂ ਖ਼ੁਸ਼ਕ ਉੱਤਰ–ਪੱਛਮੀ ਹਵਾਵਾਂ ਤੇ ਮੌਜੂਦਾ ਸਖ਼ਤ ਗਰਮੀ ਤੇ ਲੂ ਵਾਲੀਆਂ ਸਥਿਤੀਆਂ ਦੇ ਅਗਲੇ 2 ਦਿਨ ਖਾਸ ਤੌਰ ’ਤੇ ਜਾਰੀ ਰਹਿਣ ਦੀ ਸੰਭਾਵਨਾ ਹੈ।

ਮੌਸਮ–ਵਿਗਿਆਨਕ ਸਬ–ਡਿਵੀਜ਼ਨ ਕ੍ਰਮ, 26–27 ਮਈ ਦੌਰਾਨ ਵਿਦਰਭ ’ਚ ਲੂ ਚੱਲਣ ਤੇ ਕਿਤੇ ਕਿਤੇ ਬਹੁਤ ਜ਼ਿਆਦਾ ਗਰਮੀ ਪੈਣ ਤੇ ਲੂ ਚੱਲਣ ਦੀ ਸੰਭਾਵਨਾ ਹੈ ਅਤੇ 26 ਮਈ ਨੂੰ ਹਰਿਆਣਾ, ਚੰਡੀਗੜ੍ਹ ਤੇ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਪੂਰਬੀ ਮੱਧ ਪ੍ਰਦੇਸ਼ ਦੇ ਕੁਝ ਭਾਗਾਂ ’ਚ ਸਖ਼ਤ ਗਰਮੀ ਪਵੇਗੀ ਤੇ ਲੂ ਚੱਲੇਗੀ। ਇੰਝ ਹੀ 27 ਮਈ ਨੂੰ ਹਰਿਆਣਾ, ਚੰਡੀਗੜ੍ਹ ਤੇ ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਤੇ ਮੱਧ ਪ੍ਰਦੇਸ਼ ਅਤੇ ਪੰਜਾਬ ਦੇ ਕੁਝ ਸਥਾਨਾਂ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਸਖ਼ਤ ਗਰਮੀ ਪੈਣ ਤੇ ਲੂ ਚੱਲਣ ਦੀ ਸੰਭਾਵਨਾ ਹੈ। ਅਗਲੇ 2–3 ਦਿਨਾਂ ਦੌਰਾਨ ਬਿਹਾਰ, ਝਾਰਖੰਡ, ਓਡੀਸ਼ਾ, ਮਰਾਠਵਾੜਾ ਤੇ ਮੱਧ ਮਹਾਰਾਸ਼ਟਰ ਦੇ ਕੁਝ ਸਥਾਨਾਂ ’ਚ ਕਿਤੇ–ਕਿਤੇ ਸਖ਼ਤ ਗਰਮੀ ਪੈਣ ਤੇ ਲੂ ਚੱਲਣ ਦੀ ਸੰਭਾਵਨਾ ਹੈ।

ਪੱਛਮੀ ਗੜਬੜੀ ਦੇ ਪ੍ਰਭਾਵ ਅਧੀਨ ਅਤੇ ਹੇਠਲੇ ਪੱਧਰਾਂ ’ਤੇ ਪੂਰਬ–ਪੱਛਮ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ 28–29 ਮਈ ਨੂੰ ਮੀਂਹ ਪੈਣ/ਹਨੇਰੀ ਚੱਲਣ ਦੀ ਸੰਭਾਵਨਾ ਹੈ, ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ 28 ਮਈ ਤੋਂ ਘਟਣ ਦੀ ਸੰਭਾਵਨਾ ਹੈ ਅਤੇ 29 ਮਈ ਤੋਂ ਸਖ਼ਤ ਗਰਮੀ ਵਾਲੀਆਂ ਸਥਿਤੀਆਂ ਵਿੱਚ ਬਹੁਤ ਜ਼ਿਆਦਾ ਕਮੀ ਆਵੇਗੀ। ਭਾਰਤ ਦੇ ਕੇਂਦਰੀ ਤੇ ਨਾਲ ਲੱਗਦੇ ਪੂਰਬੀ ਭਾਗਾਂ ਵਿੱਚ ਹਵਾ ਦੀਆਂ ਸਥਿਤੀਆਂ ਅਨੁਕੂਲ ਹੋਣ ਕਾਰਨ 29 ਮਈ ਤੋਂ ਸਖ਼ਤ ਗਰਮੀ ਤੇ ਲੂ ਵਾਲੀਆਂ ਸਥਿਤੀਆਂ ਦੇ ਘਟਣ ਦੀ ਸੰਭਾਵਨਾ ਵੀ ਹੈ।

ਬੰਗਾਲ ਦੀ ਖਾੜੀ ਤੋਂ ਉੱਤਰ–ਪੂਰਬੀ ਭਾਰਤ ਵੱਲ ਚੱਲਣ ਵਾਲੀਆਂ ਨੀਂਵੀਂਆਂ ਟ੍ਰੌਪੋਸਫ਼ੀਅਰਿਕ ਪੱਧਰਾਂ ਦੀਆਂ ਤੇਜ਼ ਦੱਖਣੀ ਹਵਾਵਾਂ ਕਾਰਨ ਅਗਲੇ 5 ਦਿਨਾਂ ਦੌਰਾਨ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਅਤੇ ਆਸਾਮ ਤੇ ਮੇਘਾਲਿਆ ਦੇ ਕੁਝ ਇਲਾਕਿਆਂ ਅਤੇ 26 ਮਈ ਨੂੰ ਅਰੁਣਾਚਲ ਪ੍ਰਦੇਸ਼ ’ਚ ਵੀ ਅਜਿਹਾ ਮੌਸਮ ਬਣਨ ਦੀ ਸੰਭਾਵਨਾ ਹੈ। ਅਗਲੇ 5 ਦਿਨਾਂ ਦੌਰਾਨ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਕੁਝ ਸਥਾਨਾਂ ਉੱਤੇ ਅਤੇ ਅਗਲੇ 48 ਘੰਟਿਆਂ ਦੌਰਾਨ ਪੂਰਬੀ ਭਾਰਤ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਅੱਜ 26 ਮਈ ਤੋਂ ਲੈ ਕੇ 30 ਮਈ, 2020 ਤੱਕ ਦੱਖਣੀ ਪ੍ਰਾਇਦੀਪੀ ਭਾਰਤ ਦੇ ਹਿੱਸਿਆਂ ਵਿੱਚ ਕਿਤੇ–ਕਿਤੇ ਭਾਰੀ ਵਰਖਾ ਪੈਣ ਦੀ ਸੰਭਾਵਨਾ ਹੈ।

ਮੌਨਸੂਨ ਦੀ ਉੱਤਰੀ ਸੀਮਾ (ਐੱਨਐੱਲਐੱਮ – NLM) ਦੇ ਅਖ਼ਸ਼ਾਂਸ਼ (ਲੈਟੀਟਿਊਡ) 5°N/ਰੇਖਾਂਸ਼ (ਲੌਂਗੀਟਿਊਡ) 85°E, ਅਖ਼ਸ਼ਾਂਸ 8°N/ਰੇਖਾਂਸ਼90°, ਕਾਰ ਨਿਕੋਬਾਰ, ਅਖ਼ਸ਼ਾਂਸ਼.11°N/ਰੇਖਾਂਸ਼95°E ਦੇ ਵਿੱਚੋਂ ਦੀ ਲੰਘਣਾ ਜਾਰੀ ਰਹੇਗਾ। ਅਗਲੇ 24 ਘੰਟਿਆਂ ਦੌਰਾਨ ਦੱਖਣ–ਪੱਛਮੀ ਮੌਨਸੂਨ ਦੇ ਬੰਗਾਲ ਦੀ ਖਾੜੀ ਦੇ ਦੱਖਣ, ਅੰਡੇਮਾਨ ਸਾਗਰ ਤੇ ਬੰਗਾਲ ਦੀ ਖਾੜੀ ਦੇ ਕੇਂਦਰ ਨਾਲ ਲੱਗਦੇ ਇਲਾਕਿਆਂ ਵਿੱਚ ਹੋਰ ਅੱਗੇ ਵਧਣ ਲਈ ਸਥਿਤੀਆਂ ਅਨੁਕੂਲ ਹਨ।

 

 

****

ਕੇਜੀਐੱਸ



(Release ID: 1627021) Visitor Counter : 162


Read this release in: English , Urdu , Hindi , Tamil