ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਚਾਰਧਾਮ ਪਰਿਯੋਜਨਾ ਦੇ ਤਹਿਤ ਚੰਬਾ ਸੁਰੰਗ ਤੋਂ ਵਾਹਨ ਰਵਾਨਗੀ ਆਯੋਜਨ ਦਾ ਉਦਘਾਟਨ ਕੀਤਾ
ਪ੍ਰੋਜੈਕਟ ਨਿਰਧਾਰਿਤ ਸਮੇਂ ਤੋਂ ਤਿੰਨ ਮਹੀਨੇ ਪਹਿਲਾਂ ਹੀ ਅਕਤੂਬਰ 2020 ਤੱਕ ਪੂਰਾ ਹੋ ਜਾਵੇਗਾ
Posted On:
26 MAY 2020 12:18PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਚਾਰਧਾਮ ਪਰਿਯੋਜਨਾ ਤਹਿਤ ਚੰਬਾ ਸੁਰੰਗ ਤੋਂ ਵਾਹਨ ਰਵਾਨਗੀ ਆਯੋਜਨ ਦਾ ਉਦਘਾਟਨ ਕੀਤਾ। ਸੀਮਾ ਸੜਕ ਸੰਗਠਨ (ਬੀਆਰਓ) ਨੇ ਰਿਸ਼ੀਕੇਸ਼-ਧਰਾਸੂ ਰਾਜਮਾਰਗ (ਐੱਨਐੱਚ 94) ਉੱਤੇ ਵਿਅਸਤ ਚੰਬਾ ਸ਼ਹਿਰ ਦੇ ਹੇਠਾਂ 440 ਮੀਟਰ ਲੰਮੀ ਸੁਰੰਗ ਪੁੱਟ ਕੇ ਇਹ ਪ੍ਰਮੁੱਖ ਉਪਲੱਬਧੀ ਹਾਸਲ ਕੀਤੀ ਹੈ। ਕੋਵਿਡ-19 ਦੇ ਖਤਰੇ ਅਤੇ ਰਾਸ਼ਟਰਵਿਆਪੀ ਲੌਕਡਾਊਨ ਵਿੱਚ ਸੁਰੰਗ ਪੁੱਟਣ ਦਾ ਕੰਮ ਸਫ਼ਲਤਾਪੂਰਵਕ ਪੂਰਾ ਕੀਤਾ ਗਿਆ। ਸੁਰੰਗ ਦਾ ਨਿਰਮਾਣ ਕਾਰਜ ਦਰਅਸਲ ਕਮਜ਼ੋਰ ਮਿੱਟੀ, ਪਾਣੀ ਦੇ ਨਿਰੰਤਰ ਰਿਸਣ, ਸਿਖਰ ‘ਤੇ ਭਾਰੀ ਨਿਰਮਿਤ ਖੇਤਰ ਰਹਿਣ ਦੇ ਕਾਰਨ ਮਕਾਨਾਂ ਦੇ ਢਹਿਣ ਦੀ ਆਸ਼ੰਕਾ, ਭੂਮੀ ਅਧਿਗ੍ਰਹਣ ਦੇ ਮੁੱਦਿਆਂ, ਕੋਵਿਡ ਲੌਕਡਾਊਨ ਦੌਰਾਨ ਲਗਾਈਆਂ ਗਈਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ, ਆਦਿ ਨੂੰ ਦੇਖਦੇ ਹੋਏ ਇੱਕ ਚੁਣੌਤੀਪੂਰਨ ਕਾਰਜ ਸੀ।
ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਚਾਰਧਾਮ ਪਰਿਯੋਜਨਾ ਤਹਿਤ ਚੰਬਾ ਸੁਰੰਗ ਤੋਂ ਵਾਹਨ ਰਵਾਨਗੀ ਆਯੋਜਨ ਦਾ ਉਦਘਾਟਨ ਕੀਤਾ।
ਇਸ ਅਵਸਰ ‘ਤੇ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਵਿੱਚ ਇਸ ਰਿਸ਼ੀਕੇਸ਼ - ਧਰਾਸੂ - ਗੰਗੋਤਰੀ ਮਾਰਗ ਦੀ ਸਮਾਜਿਕ , ਆਰਥਕਿ ਅਤੇ ਧਾਰਮਿਕ ਦ੍ਰਿਸ਼ਟੀ ਤੋਂ ਅਤਿਅੰਤ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੁਰੰਗ ਦੇ ਖੁੱਲ੍ਹਣ ਨਾਲ ਚੰਬਾ ਸ਼ਹਿਰ ਦੇ ਰਸਤੇ ਵਿੱਚ ਭੀੜ ਘੱਟ ਹੋ ਜਾਵੇਗੀ ਅਤੇ ਦੂਰੀ ਇੱਕ ਕਿਲੋਮੀਟਰ ਘੱਟ ਹੋ ਜਾਵੇਗੀ ਅਤੇ ਇਸ ਸ਼ਹਿਰ ਵਿੱਚੋਂ ਹੋ ਕੇ ਗੁਜਰਨ ਵਿੱਚ ਪਹਿਲਾਂ ਦੇ ਤੀਹ ਮਿੰਟ ਦੀ ਤੁਲਨਾ ਵਿੱਚ ਹੁਣ ਕੇਵਲ ਦਸ ਮਿੰਟ ਹੀ ਲਗਣਗੇ। ਸ਼੍ਰੀ ਗਡਕਰੀ ਨੇ ਕੁਝ ਦੂਰ-ਦਰਾਜ ਇਲਾਕਿਆਂ ਵਿੱਚ ਕੰਮ ਕਰਨ ਅਤੇ ਮਹੱਤਵਪੂਰਨ ਪ੍ਰੋਜੈਕਟਾਂ ਦੇ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਲਈ ਬੀਆਰਓ ਦੀ ਸਰਾਹਨਾ ਕੀਤੀ। ਸ਼੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਜੈਕਟ ਦੇ ਨਿਰਧਾਰਿਤ ਸਮੇਂ ਤੋਂ ਤਿੰਨ ਮਹੀਨੇ ਪਹਿਲਾਂ ਹੀ ਯਾਨੀ ਅਕਤੂਬਰ 2020 ਤੱਕ ਪੂਰਾ ਹੋ ਜਾਣ ਬਾਰੇ ਸੂਚਿਤ ਕੀਤਾ ਗਿਆ ਹੈ।
ਸੀਮਾ ਸੜਕ ਸੰਗਠਨ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਹਰਪਾਲ ਸਿੰਘ ਨੇ ਕਿਹਾ ਕਿ ਬੀਆਰਓ ਨੇ ਇਸ ਸੁਰੰਗ ਦੇ ਉੱਤਰ ਪੋਰਟਲ ਉੱਤੇ ਕੰਮ ਜਨਵਰੀ 2019 ਵਿੱਚ ਹੀ ਸ਼ੁਰੂ ਕਰ ਦਿੱਤਾ ਸੀ , ਲੇਕਿਨ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਅਤੇ ਮੁਆਵਜੇ ਦੇ ਮੁੱਦੇ ਕਾਰਨ ਸਥਾਨਕ ਲੋਕਾਂ ਵੱਲੋਂ ਕੀਤੇ ਗਏ ਵਿਆਪਕ ਪ੍ਰਤੀਰੋਧ ਦੀ ਵਜ੍ਹਾ ਨਾਲ ਦੱਖਣ ਪੋਰਟਲ ਉੱਤੇ ਕੰਮ ਅਕਤੂਬਰ 2019 ਦੇ ਬਾਅਦ ਹੀ ਸ਼ੁਰੂ ਕਰਨਾ ਸੰਭਵ ਹੋ ਸਕਿਆ ਸੀ। ਸਮੇਂ ਦੇ ਇਸ ਨੁਕਸਾਨ ਦੀ ਭਰਪਾਈ ਕਰਨ ਲਈ ਦਿਨ ਅਤੇ ਰਾਤ ਦੀਆਂ ਪਾਲੀਆਂ ਵਿੱਚ ਕੰਮ ਕਰਨ ਦੇ ਨਾਲ - ਨਾਲ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਨਾਲ ਹੀ ਇਹ ਸਫ਼ਲਤਾ ਸੰਭਵ ਹੋ ਸਕੀ ਹੈ। ਬੀਆਰਓ ਪ੍ਰਤਿਸ਼ਠਿਤ ਚਾਰਧਾਮ ਪਰਿਯੋਜਨਾ ਵਿੱਚ ਇੱਕ ਮਹੱਤਵਪੂਰਨ ਹਿਤਧਾਰਕ ਹੈ ਅਤੇ ਇਸ ਸੁਰੰਗ ਨੂੰ ਪੁੱਟਣ ਵਿੱਚ ਸਫ਼ਲਤਾ ਟੀਮ ਸ਼ਿਵਾਲਿਕ ਨੇ ਹਾਸਲ ਕੀਤੀ ਹੈ। ਇਸ ਦੇ ਨਿਰਮਾਣ ਵਿੱਚ ਨਵੀਨਤਮ ਆਸਟ੍ਰੀਆਈ ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਹੈ। ਇਹ ਸੁਰੰਗ ਪੂਰੇ ਹੋਣ ਦੀ ਨਿਰਧਾਰਿਤ ਮਿਤੀ ਤੋਂ ਲਗਭਗ ਤਿੰਨ ਮਹੀਨੇ ਪਹਿਲਾਂ ਹੀ ਇਸ ਸਾਲ ਅਕਤੂਬਰ ਤੱਕ ਆਵਾਜਾਈ ਲਈ ਖੋਲ੍ਹ ਦਿੱਤੀ ਜਾਵੇਗੀ।
ਸੀਮਾ ਸੜਕ ਸੰਗਠਨ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਹਰਪਾਲ ਸਿੰਘ, ਪੀਵੀਐੱਸਐੱਮ , ਏਵੀਐੱਸਐੱਮ , ਵੀਐੱਸਐੱਮ ਸੁਰੰਗ ਤੋਂ ਹੋ ਕੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ । ਇਨਸੈੱਟ ਵਿੱਚ ਸ਼੍ਰੀ ਗਡਕਰੀ ਦਿਖਾਈ ਦੇ ਰਹੇ ਹਨ।
ਲਗਭਗ 12,000 ਕਰੋੜ ਰੁਪਏ ਦੀ ਲਾਗਤ ਅਤੇ ਤਕਰੀਬਨ 889 ਕਿਲੋਮੀਟਰ ਦੀ ਅਨੁਮਾਨਿਤ ਲੰਬਾਈ ਵਾਲੀ ਪ੍ਰਤਿਸ਼ਠਿਤ ਚਾਰਧਾਮ ਪਰਿਯੋਜਨਾ ਤਹਿਤ ਬੀਆਰਓ 250 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਦਾ ਨਿਰਮਾਣ ਕਰ ਰਿਹਾ ਹੈ ਜੋ ਪਵਿੱਤਰ ਤੀਰਥਸਥਾਨ ਗੰਗੋਤਰੀ ਅਤੇ ਬਦਰੀਨਾਥ ਵੱਲ ਲੈ ਜਾਵੇਗਾ। ਅਧਿਕਤਰ ਕਾਰਜ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਜੋਰ - ਸ਼ੋਰ ਨਾਲ ਪ੍ਰਗਤੀ ‘ਤੇ ਹਨ ਅਤੇ ਬੀਆਰਓ ਦੁਆਰਾ ਚਾਰ ਪ੍ਰੋਜੈਕਟਾਂ ਨੂੰ ਇਸ ਸਾਲ ਅਕਤੂਬਰ ਤੱਕ ਪੂਰਾ ਕਰ ਲੈਣ ਦੀ ਉਮੀਦ ਹੈ।
ਬੀਆਰਓ ਨੂੰ ਲਗਭਗ 3000 ਕਰੋੜ ਰੁਪਏ ਦੀ ਲਾਗਤ ਵਾਲੇ 251 ਕਿਲੋਮੀਟਰ ਲੰਬੇ ਖੰਡ ਸੌਂਪੇ ਗਏ ਹਨ ਜਿਨ੍ਹਾਂ ਵਿੱਚ 28 ਕਿਲੋਮੀਟਰ ਤੋਂ 99 ਕਿਲੋਮੀਟਰ ਤੱਕ ਦੀ ਲੰਬਾਈ ਵਾਲੇ ਰਿਸ਼ੀਕੇਸ਼ - ਧਰਾਸੂ ਰਾਜ ਮਾਰਗ ( ਐੱਨਐੱਚ - 94 ) , 110 ਕਿਲੋਮੀਟਰ ਦੀ ਲੰਬਾਈ ਵਾਲੇ ਧਰਾਸੂ - ਗੰਗੋਤਰੀ ਰਾਜ ਮਾਰਗ ( ਐੱਨਐੱਚ - 108 ) ਅਤੇ 42 ਕਿਲੋਮੀਟਰ ਦੀ ਲੰਬਾਈ ਵਾਲੇ ਜੋਸ਼ੀਮਠ ਤੋਂ ਮਾਨਾ ਰਾਜਮਾਰਗ (ਐੱਚਐੱਚ - 58 ) ‘ਤੇ 17 ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਵਿੱਚੋਂ 151 ਕਿਲੋਮੀਟਰ ਲੰਬੀ ਸੜਕ ਵਾਲੇ 10 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਨ੍ਹਾਂ ਉੱਤੇ 1702 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਨ੍ਹਾਂ ‘ਤੇ ਕੰਮ ਪ੍ਰਗਤੀ ‘ਤੇ ਹੈ -
i . ਰਿਸ਼ੀਕੇਸ਼ – ਧਰਾਸੂ ( ਐੱਨਐੱਚ - 94 ), 99 ਕਿਲੋਮੀਟਰ ਲੰਬਾਈ ( ਪੰਜ ਪ੍ਰੋਜੈਕਟ)।
ii . ਧਰਾਸੂ - ਗੰਗੋਤਰੀ ਰਾਜਮਾਰਗ ( ਐੱਨਐੱਚ - 108 ), 22 ਕਿਲੋਮੀਟਰ ਲੰਬਾਈ (ਦੋ ਪ੍ਰੋਜੈਕਟ)। ਬੀਈਐੱਸਜੈੱਡ ਦੇ ਪੰਜ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਮਿਲਣਾ ਅਜੇ ਬਾਕੀ ਹੈ ।
iii . ਜੋਸ਼ੀਮਠ ਤੋਂ ਮਾਨਾ ਰਾਜਮਾਰਗ (ਐੱਨਐੱਚ - 58) 32 ਕਿਲੋਮੀਟਰ ਲੰਬਾਈ (ਤਿੰਨ ਪ੍ਰੋਜੈਕਟ)। ਦੋ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਮਿਲਣਾ ਅਜੇ ਬਾਕੀ ਹੈ ।
ਬੀਆਰਓ ਹੁਣ ਜਾਰੀ 10 ਪ੍ਰੋਜੈਕਟਾਂ ਵਿੱਚੋਂ 53 ਕਿਲੋਮੀਟਰ ਦੀ ਲੰਬਾਈ ਵਾਲੇ ਇਨ੍ਹਾਂ ਚਾਰ ਪ੍ਰੋਜੈਕਟਾਂ ਨੂੰ ਪੂਰਾ ਹੋਣ ਦੀ ਨਿਰਧਾਰਿਤ ਮਿਤੀ ਤੋਂ ਪਹਿਲਾਂ ਹੀ ਪੂਰਾ ਕਰ ਲਵੇਗਾ -
i . ਧਰਾਸੂ - ਗੰਗੋਤਰੀ ਰਾਜਮਾਰਗ ( ਐੱਨਐੱਚ - 108 ) , 110-123 ਕਿਲੋਮੀਟਰ , ਜੂਨ 2020 ਤੱਕ ।
ii . ਰਿਸ਼ੀਕੇਸ਼ - ਧਰਾਸੂ ਰਾਜਮਾਰਗ ( ਐੱਨਐੱਚ - 94 ) , 28-59 ਕਿਲੋਮੀਟਰ, ਜੁਲਾਈ 2020 ਤੱਕ ।
iii . ਰਿਸ਼ੀਕੇਸ਼ - ਧਰਾਸੂ ਰਾਜਮਾਰਗ ( ਐੱਨਐੱਚ - 94 ) , ਚੰਬਾ ਸੁਰੰਗ ਸਹਿਤ 59-65 ਕਿਲੋਮੀਟਰ , ਅਕਤੂਬਰ 2020 ਤੱਕ ।
iv . ਰਿਸ਼ੀਕੇਸ਼ - ਧਰਾਸੂ ਰਾਜਮਾਰਗ ( ਐੱਨਐੱਚ - 94 ) ਉੱਤੇ ਚਿਨਯਾਲੀਸੌੜ (Chinialisaur) ਬਾਈਪਾਸ , ਅਕਤੂਬਰ 2020 ਤੱਕ ।
ਇਨ੍ਹਾਂ 10 ਪ੍ਰੋਜੈਕਟਾਂ ਵਿੱਚੋਂ 440 ਮੀਟਰ ਲੰਬੀ ਸੁਰੰਗ ਦਾ ਨਿਰਮਾਣ ਵਿਅਸਤ ਚੰਬਾ ਸ਼ਹਿਰ ਵਿੱਚ ਭੀੜ ਘੱਟ ਕਰਨ ਲਈ ਕੀਤਾ ਜਾ ਰਿਹਾ ਹੈ। ਇਹ ਘੋੜੇ ਦੀ ਨਾਲ ਵਰਗੀ ਸੁਰੰਗ ਹੈ ਜਿਸ ਵਿੱਚ 10 ਮੀਟਰ ਚੌੜਾ ਕੈਰੇਜਵੇ (carriage way) ਅਤੇ 5.5 ਮੀਟਰ ਦੀ ਵਰਟੀਕਲ ਕਲੀਅਰੈਂਸ ਹੈ। ਇਸ ਸੁਰੰਗ ਦੀ ਪ੍ਰਵਾਨਿਤ ਲਾਗਤ 107.07 ਕਰੋੜ ਰੁਪਏ ਹੈ। ਠੇਕੇ ਉੱਤੇ ਦਿੱਤੀ ਗਈ ਲਾਗਤ 86 ਕਰੋੜ ਰੁਪਏ ਹੈ ਜਿਸ ਵਿੱਚ ਸੁਰੰਗ ਲਈ 43 ਕਰੋੜ ਰੁਪਏ ਅਤੇ ਸੁਰੰਗ ਤੱਕ ਜਾਣ ਵਾਲੇ 4.2 ਕਿਲੋਮੀਟਰ ਲੰਬੇ ਪਹੁੰਚ - ਮਾਰਗਾਂ ( ਅਪਪ੍ਰੋਚ ਰੋਡ ) ਲਈ 43 ਕਰੋੜ ਰੁਪਏ ਸ਼ਾਮਲ ਹਨ ।
***
ਆਰਸੀਜੇ/ਐੱਮਐੱਸ
(Release ID: 1627016)
Visitor Counter : 190