ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕਾਂਗੜਾ ਚਾਹ ਕੋਰੋਨਾਵਾਇਰਸ ਗਤੀਵਿਧੀ ਨੂੰ ਐੱਚਆਈਵੀ ਦਵਾਈਆਂ ਨਾਲੋਂ ਬਿਹਤਰ ਘਟਾ ਸਕਦੀ ਹੈ
Posted On:
23 MAY 2020 2:02PM by PIB Chandigarh
ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਵੱਲੋਂ ਸੋਧੇ ਪ੍ਰੋਟੋਕੋਲ ਵਿੱਚ, ਪ੍ਰਤੀਰੋਧਕ ਸ਼ਕਤੀ ਨੂੰ ਬਿਹਤਰ ਬਣਾਉਣ ਅਤੇ ਵਾਇਰਲ ਪ੍ਰਤੀਕ੍ਰਿਤੀ ਨੂੰ ਘਟਾਉਣ ਲਈ ਹਾਈਡ੍ਰੋਕਸੀਕਲੋਰੋਕੁਈਨ (ਐੱਚਸੀਕਿਊ) ਦੀ ਜਗ੍ਹਾ ਐਂਟੀ-ਐੱਚਆਈਵੀ ਦਵਾਈਆਂ ਨੂੰ ਦਿੱਤੇ ਜਾਣ ਦੀ ਸੰਭਾਵਨਾ ਹੈ। ਪਰੰਤੂ, ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਸਥਿਤ ਹਿਮਾਲੀਅਨ ਬਾਇਓਰਿਸੋਰਸ ਟੈਕਨੋਲੋਜੀ (ਆਈਐੱਚਬੀਟੀ) ਦੇ ਡਾਇਰੈਕਟਰ, ਡਾ. ਸੰਜੈ ਕੁਮਾਰ ਨੇ ਕਿਹਾ ਕਿ ਕਾਂਗੜਾ ਚਾਹ ਵਿਚਲੇ ਰਸਾਇਣ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਵਿੱਚ ਕਾਰਗਰ ਸਿੱਧ ਹੋ ਸਕਦੇ ਹਨ ਕਿਉਂਕਿ ਉਹ ਕੋਰੋਨਾਵਾਇਰਸ ਗਤੀਵਿਧੀ ਨੂੰ ਐੱਚਆਈਵੀ ਵਿਰੋਧੀ ਦਵਾਈਆਂ ਨਾਲੋਂ ਬਿਹਤਰ ਤਰੀਕੇ ਨਾਲ ਰੋਕ ਸਕਦੇ ਹਨ। ਡਾ. ਕੁਮਾਰ ਨੇ ਇਹ ਤੱਥ ਅੰਤਰਰਾਸ਼ਟਰੀ ਚਾਹ ਦਿਵਸ ਦੇ ਮੌਕੇ 'ਤੇ ਆਈਐੱਚਬੀਟੀ ਵਿਖੇ ਆਯੋਜਿਤ ਇੱਕ ਵੈਬੀਨਾਰ ਦੌਰਾਨ ਪ੍ਰਗਟ ਕੀਤਾ।
ਡਾ. ਕੁਮਾਰ ਨੇ ਆਪਣੇ ਭਾਸ਼ਣ ਵਿੱਚ ਸਮਾਜ ਅਤੇ ਉਦਯੋਗ ਲਈ ਕਾਂਗੜਾ ਚਾਹ ਦੇ ਫਾਇਦਿਆਂ, ਮਨੁੱਖੀ ਸਿਹਤ ਲਈ ਚਾਹ ਦੀਆਂ ਚਿਕਿਤਸਕ ਵਿਸ਼ੇਸ਼ਤਾਵਾਂ ਅਤੇ ਕੋਵਿਡ -19 ਬਿਮਾਰੀ ਦਾ ਮੁਕਾਬਲਾ ਕਰਨ ਲਈ ਆਈਐੱਚਬੀਟੀ ਦੁਆਰਾ ਵਿਕਸਿਤ ਅਤੇ ਤਬਦੀਲ ਕੀਤੀਆਂ ਗਈਆਂ ਟੈਕਨੋਲੋਜੀਆਂ ਬਾਰੇ ਚਰਚਾ ਕੀਤੀ। ਡਾ. ਕੁਮਾਰ ਨੇ ਕਿਹਾ, “ਕੰਪਿਊਟਰ ਅਧਾਰਿਤ ਮਾਡਲਾਂ ਦੀ ਵਰਤੋਂ ਕਰਦਿਆਂ, ਵਿਗਿਆਨੀਆਂ ਨੇ 65 ਬਾਇਓਐਕਟਿਵ ਕੈਮੀਕਲਸ ਜਾਂ ਪੌਲੀਫੇਨੋਲਜ਼ ਦੀ ਜਾਂਚ ਕੀਤੀ ਜੋ ਕਿਸੇ ਖਾਸ ਵਾਇਰਲ ਪ੍ਰੋਟੀਨ ਨੂੰਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਿਤ, ਵਪਾਰਕ ਤੌਰ‘ਤੇ ਉਪਲੱਬਧ ਐਂਟੀ-ਐੱਚਆਈਵੀ ਦਵਾਈਆਂ ਦੇ ਮੁਕਾਬਲੇ ਵਧੇਰੇ ਕੁਸ਼ਲਤਾ ਨਾਲ ਰੋਕ ਸਕਦੇ ਹਨ। ਇਹ ਰਸਾਇਣ, ਵਾਇਰਲਪ੍ਰੋਟੀਨ ਦੀ ਗਤੀਵਿਧੀ ਰੋਕ ਸਕਦੇ ਹਨ ਜੋ ਕਿ ਮਨੁੱਖੀ ਕੋਸ਼ਿਕਾਵਾਂ ਦੇ ਅੰਦਰ ਵਾਇਰਸ ਨੂੰ ਪ੍ਰਫੁੱਲਤ ਕਰਨ ਵਿੱਚ ਸਹਾਇਤਾ ਕਰਦੀ ਹੈ।
ਆਈਐੱਚਬੀਟੀ ਜੋ ਕਿ ਕੌਂਸਲ ਆਵ੍ ਸਾਇੰਟਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐੱਸਆਈਆਰ) ਦਾ ਇੱਕ ਹਿੱਸਾ ਹੈ, ਨੇ ਆਪਣੇ ਟੈਕਨੋਲੋਜੀ ਭਾਗੀਦਾਰਾਂ ਰਾਹੀਂ ਚਾਹ ਦੇ ਅਰਕ ਅਤੇ ਕੁਦਰਤੀ ਖੁਸ਼ਬੂ ਵਾਲੇ ਤੇਲਾਂ ਵਾਲੀ ਅਲਕੋਹਲਅਧਾਰਿਤ ਹੈਂਡ ਸੈਨੀਟਾਈਜ਼ਰ ਵੀ ਤਿਆਰ ਅਤੇ ਸਪਲਾਈ ਕੀਤਾ ਹੈ। ਇੰਸਟੀਟਿਊਟ ਨੇ ਹਰਬਲ ਸਾਬਣ ਨੂੰ ਚਾਹ ਦੇ ਅਰਕ, ਕੁਦਰਤੀ ਚਿਕਨਾਹਟ ਅਤੇ ਬਿਨਾ ਐੱਸਐੱਲਈਐੱਸ (ਸੋਡੀਅਮ ਲੌਰੇਥ ਸਲਫੇਟ), ਐੱਸਡੀਐੱਸ (ਸੋਡੀਅਮ ਡੋਡੇਸਿਲ ਸਲਫੇਟ) ਅਤੇ ਖਣਿਜ ਤੇਲ ਨਾਲ ਤਿਆਰ ਕੀਤਾ ਹੈ। ਇਹ ਸਾਬਣ ਐਂਟੀ-ਫੰਗਲ, ਐਂਟੀ-ਬੈਕਟਰੀਆ, ਸਫਾਈ ਅਤੇ ਨਮੀ ਦੇ ਫਾਇਦੇ ਪ੍ਰਦਾਨ ਕਰਦਾ ਹੈ। ਹਿਮਾਚਲ ਪ੍ਰਦੇਸ਼ ਅਧਾਰਿਤ ਦੋ ਕੰਪਨੀਆਂ ਦੁਆਰਾ ਸਾਬਣ ਦਾ ਉਤਪਾਦਨ ਅਤੇ ਮਾਰਕਿਟਿੰਗ ਕੀਤੀ ਜਾ ਰਹੀ ਹੈ।
ਡਾ. ਕੁਮਾਰ ਨੇ ਕਿਹਾ, “ਚਾਹ ਕੈਟੇਕਿਨਸ ਉਤਪਾਦਨ ਪ੍ਰਕਿਰਿਆ ਜੋ ਕਿ ਮੈਸਰਜ਼ ਬੈਜਨਾਥ ਫਾਰਮਾਸਿਊਟੀਕਲਜ਼ ਨੂੰ ਤਬਦੀਲ ਕਰ ਦਿੱਤੀ ਗਈ ਹੈ, ਅਤੇ ਰੈਡੀ ਟੂ ਸਰਵ ਟੀ ਅਤੇ ਟੀ ਵਾਈਨਜ਼, ਕਾਂਗੜਾ ਚਾਹ ਲਈ ਗੇਮ ਚੇਂਜਰ ਹੋ ਸਕਦੀਆਂ ਹਨ।” ਕੈਟੇਕਿਨ ਕੁਦਰਤੀ ਐਂਟੀ ਆਕਸੀਡੈਂਟ ਹਨ ਜੋ ਸੈੱਲ ਦੇ ਨੁਕਸਾਨ ਨੂੰ ਰੋਕਦੇ ਹਨ ਅਤੇ ਹੋਰ ਫਾਇਦੇ ਪ੍ਰਦਾਨ ਕਰਦੇ ਹਨ।
ਇਸ ਅਵਸਰ ʼਤੇ ਚਾਹ ਸਿਰਕਾ ਟੈਕਨੋਲੋਜੀ, ਧਰਮਸ਼ਾਲਾ ਅਧਾਰਿਤ ਇੱਕ ਕੰਪਨੀ ਨੂੰ ਤਬਦੀਲ ਕੀਤੀ ਗਈ ਹੈ। ਚਾਹ ਦੇ ਸਿਰਕੇ ਵਿਚ ਮੋਟਾਪਾ ਵਿਰੋਧੀ ਗੁਣ ਹੁੰਦੇ ਹਨ। ਆਯੁਸ਼ ਦੁਆਰਾ ਸਿਫਾਰਸ਼ ਕੀਤੀਆਂ ਜੜ੍ਹੀਆਂ ਬੂਟੀਆਂ ਮਿਲਾ ਕੇ ਹਰਬਲ ਗ੍ਰੀਨ ਅਤੇ ਬਲੈਕ ਟੀਜ਼ ਵੀ ਲਾਂਚ ਕੀਤੀਆਂ ਗਈਆਂ ਸਨ। ਆਈਐੱਚਬੀਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਉਤਪਾਦ ਕੋਵਿਡ-19 ਦੇ ਵਿਰੁੱਧ ਇਮਿਊਨਿਟੀ ਵਧਾਉਣ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ।
****
ਕੇਜੀਐੱਸ/ਇੰਡੀਆ ਸਾਇੰਸ ਵਾਇਅਰ
(Release ID: 1626486)
Visitor Counter : 318