ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕਣਕ ਵਿੱਚ ਵਿਕਲਪਿਕ ਬੌਣਾ ਜੀਨ ਚਾਵਲ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਜਲਾਉਣ ਦੀ ਸਮੱਸਿਆ ਦੂਰ ਕਰ ਸਕਦਾ ਹੈ

Posted On: 21 MAY 2020 1:36PM by PIB Chandigarh

ਭਾਰਤ ਵਿੱਚ ਕਿਸਾਨਾਂ ਦੁਆਰਾ ਸਲਾਨਾ ਬਚੇ ਹੋਏ ਚਾਵਲ ਦੀ ਲਗਭਗ 23 ਮਿਲੀਅਨ ਟਨ ਦੀ ਰਹਿੰਦ-ਖੂੰਹਦ ਨੂੰ ਜਲਾ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਕਿ ਉਨ੍ਹਾਂ ਨੂੰ ਪਰਾਲੀ ਤੋਂ ਛੁਟਕਾਰਾ ਮਿਲੇ ਅਤੇ ਅਗਲੀ ਫਸਲ ਜੋ ਕਿ ਕਣਕ ਹੁੰਦੀ ਹੈਉਸ ਨੂੰ ਬੀਜਣ ਲਈ ਉਹ ਆਪਣੇ ਖੇਤਾਂ ਨੂੰ ਤਿਆਰ ਕਰ ਸਕਣ।  ਇਸ ਕਰਕੇ ਵਾਯੂ ਪ੍ਰਦੂਸ਼ਣ ਪੈਦਾ ਹੁੰਦਾ ਹੈ।  ਇਸ ਦੇ ਇਲਾਵਾਖੁਸ਼ਕ ਵਾਤਾਵਰਣ ਲਘੂ ਕੋਲੀਓਪਟਾਈਲ (short coleoptile)  ਦੇ ਨਾਲ ਕਣਕ ਦੀਆਂ ਕਿਸਮਾਂ  ਦੇ ਅੰਕੁਰਣ ਲਈ ਇੱਕ ਚੁਣੌਤੀ ਵੀ ਪੈਦਾ ਕਰਦੀ ਹੈ।

 

ਇਸ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਇੱਕ ਖੁਦਮੁਖਤਿਆਰ ਸੰਸਥਾਨ ਪੁਣੇ ਸਥਿਤ ਅਗ਼ਰਕਰ ਖੋਜ ਸੰਸਥਾਨ  (ਏਆਰਆਈ )  ਦੇ ਵਿਗਿਆਨੀਆਂ ਨੇ ਕਣਕ ਵਿੱਚ ਦੋ ਵਿਕਲਪਿਕ ਬੌਣਾ ਕਰਨ ਵਾਲਾ ਜੀਨ- ਆਰਐੱਚਟੀ 14 ਅਤੇ ਆਰਐੱਚਟੀ 18 ਦੀ ਮੈਪਿੰਗ ਕੀਤੀ ਹੈ।  ਇਹ ਜੀਨ ਬਿਹਤਰ ਨਵਾਂਕੁਰ ਤਾਕਤ ਅਤੇ ਲੰਬੇ  ਕੋਲੀਓਪਟਾਈਲ  ਦੇ ਨਾਲ ਜੁੜੇ ਹੁੰਦੇ ਹਨ ।

 

ਪ੍ਰਮੁੱਖ ਵਿਗਿਆਨੀ ਡਾ. ਰਵਿੰਦਰ ਪਾਟਿਲ ਨੇ ਏਆਰਆਈ  ਦੇ ਜੈਨੇਟਿਕਸ ਅਤੇ ਪਲਾਂਟ ਬ੍ਰੀਡਿੰਗ ਗਰੁੱਪ ਦੀ ਟੀਮ  ਦੇ ਨਾਲ ਦੁਰੁਮ ਕਣਕ ਵਿੱਚ ਕ੍ਰੋਮੋਜੋਮ 6ਤੇ ਬੌਣਾ ਕਰਨ ਵਾਲੇ ਜੀਨਾਂ ਦੀ ਮੈਪਿੰਗ ਕੀਤੀ ਹੈ ਅਤੇ ਕਣਕ ਪ੍ਰਜਨਨ ਲਾਈਨਾਂ ਵਿੱਚ ਇਨ੍ਹਾਂ ਜੀਨਾਂ ਦੇ ਬਿਹਤਰ ਸੰਗ੍ਰਹਿ ਲਈ ਡੀਐੱਨਏ ਅਧਾਰਿਤ ਮਾਰਕਰਾਂ ਦਾ ਵਿਕਾਸ ਕੀਤਾ ਗਿਆ।  ਡੀਐੱਨਏ ਅਧਾਰਿਤ ਮਾਰਕਰ ਕਣਕ  ਦੇ ਪ੍ਰਜਨਕਾਂ ਨੂੰ ਕਣਕ ਦੇ ਪ੍ਰਜਨਨ ਦੇ ਵੱਡੇ ਪੂਲ ਨਾਲ ਇਸ ਵਿਕਲਪੀ ਬੌਣਾ ਕਰਨ ਵਾਲੇ ਜੀਨਾਂ  ਦੇ ਵਾਹਕ ਕਣਕ ਲਾਈਨਾਂ ਨੂੰ ਉਪਯੁਕਤ ਰੂਪ ਤੋਂ ਚੁਣਨ ਵਿੱਚ ਸਹਾਇਤਾ ਕਰਨਗੇ।  ਇਹ ਖੋਜ ਦ ਕ੍ਰਾਪ ਜਰਨਲ ਐਂਡ ਮੋਲੇਕੁਲਰ ਬ੍ਰੀਡਿੰਗ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ।

 

ਇਸ ਡੀਐੱਨਏ ਅਧਾਰਿਤ ਮਾਰਕਰਾਂ ਦੀ ਵਰਤੋਂ ਏਆਰਆਈ ਵਿੱਚ ਭਾਰਤੀ ਕਣਕ ਦੀਆਂ ਕਿਸਮਾਂ ਵਿੱਚ ਇਨ੍ਹਾਂ ਜੀਨਾਂ  ਦੇ ਮਾਰਕਰ ਸਮਰਥਿਤ ਤਬਾਦਲੇ ਲਈ ਕੀਤਾ ਜਾ ਰਿਹਾ ਹੈ  ਜਿਸ ਨਾਲ ਕਿ ਉਨ੍ਹਾਂ ਨੂੰ ਚਾਵਲ ਦੀ ਠੰਠ ਯੁਕਤ ਸਥਿਤੀਆਂ ਅਤੇ ਖੁਸ਼ਕ ਵਾਤਾਵਰਣਾਂ  ਦੇ ਤਹਿਤ ਬਿਜਾਈ ਲਈ ਉਪਯੁਕਤ ਬਣਾਇਆ ਜਾ ਸਕੇ।  ਇਨ੍ਹਾਂ ਵਿਕਲਪੀ ਬੌਣਾ ਕਰਨ ਵਾਲੇ ਜੀਨਾਂ  ਦੇ ਨਾਲ ਕਣਕ ਪ੍ਰਜਨਨ ਲਾਈਨ ਵਰਤਮਾਨ ਵਿੱਚ ਉੱਨਤ ਪੜਾਅ ਵਿੱਚ ਹਨ।

 

ਫਸਲ ਰਹਿੰਦ-ਖੂਹੰਦ ਜਲਾਉਣ ਵਿੱਚ ਕਮੀ  ਦੇ ਇਲਾਵਾ ਇਨ੍ਹਾਂ ਵਿਕਲਪੀ ਬੌਣਾ ਕਰਨ ਵਾਲੇ ਜੀਨਾਂ ਦੇ ਨਾਲ ਕਣਕ ਦੀਆਂ ਕਿਸਮਾਂ ਖੁਸ਼ਕ ਵਾਤਾਵਰਣਾਂ  ਦੇ ਤਹਿਤ ਮਿੱਟੀ ਵਿੱਚ ਰਹਿੰਦ-ਖੂਹੰਦ ਆਰਦਰਤਾ ਦਾ ਲਾਭ ਉਠਾਉਣ ਲਈ ਕਣਕ ਦੇ ਬੀਜਾਂ ਦੀ ਗਹਿਰੀ ਬਿਜਾਈ ਵਿੱਚ ਵੀ ਸਹਾਇਕ ਹੋ ਸਕਦੀਆਂ ਹਨ।

 

ਵਰਤਮਾਨ ਵਿੱਚ ਉਪਲੱਬਧ ਅਰਧ ਬੌਣੀ ਕਣਕ ਕਿਸਮਾਂ ਜਿਨ੍ਹਾਂ ਦੀ ਖੋਜ ਹਰੀ ਕ੍ਰਾਂਤੀ  ਦੇ ਦੌਰਾਨ ਕੀਤੀ ਗਈ ਸੀਵਿੱਚ ਪਰੰਪਰਾਗਤ ਆਰਐੱਚਟੀ1 ਏਲੇਲ ਹੁੰਦੇ ਹਨ ਅਤੇ ਉਹ ਵਧੇਰੇ ਜਣਨ  ਸਿੰਚਿਤ ਸਥਿਤੀਆਂ  ਦੇ ਤਹਿਤ ਫਸਲ ਦੀ ਉਪਜ ਕਰਦੇ ਹਨ ।  ਛੋਟੇ ਸੇਲੀਓਪਾਈਲ  ਦੇ ਕਾਰਨ ਖੁਸ਼ਕ ਵਾਤਾਵਰਣਾਂ ਵਿੱਚ ਡੂੰਘੀ ਬਿਜਾਈ ਸਥਿਤੀਆਂ  ਦੇ ਅਧਿਕ ਅਨੁਕੂਲ ਨਹੀਂ ਹੈ।

 

ਬਚੇ ਹੋਏ ਚਾਵਲ ਫਸਲ  ਦੀ ਰਹਿੰਦ ਖੂੰਹਦ ਨੂੰ ਜਲਾਇਆ ਜਾਣਾ ਵਾਤਾਵਰਣ , ਮਿੱਟੀ ਅਤੇ ਮਾਨਵ ਸਿਹਤ ਲਈ ਕਾਫ਼ੀ ਨੁਕਸਾਨਦਾਇਕ ਹੈ।  ਇਸ ਲਈਕਣਕ ਸੁਧਾਰ ਪ੍ਰੋਗਰਾਮਾਂ ਵਿੱਚ ਵਿਕਲਪੀ ਬੌਣਾ ਕਰਨ ਵਾਲੇ ਜੀਨਾਂ ਨੂੰ ਸ਼ਾਮਲ ਕੀਤੇ ਜਾਣ ਦਾ ਜ਼ਰੂਰਤ ਹੈ।  ਇਸ ਦੇ ਇਲਾਵਾਆਰਐੱਚਟੀ1  ਦੇ ਕੇਵਲ ਦੋ ਡਵਾਰਫਿੰਗ ਏਲੇਲ ਦੀ ਹੀ ਭਾਰਤੀ ਕਣਕ ਕਿਸਮਾਂ ਵਿੱਚ ਪ੍ਰਧਾਨਤਾ ਹਨ ਇਸ ਲਈ ਭਾਰਤ ਵਿੱਚ ਕਣਕ ਉਗਾਏ ਜਾਣ ਵਾਲੇ ਵਿਵਿਧ ਖੇਤਰਾਂ ਨੂੰ ਦੇਖਦੇ ਹੋਏ ਡਵਾਰਫਿੰਗ ਜੀਨਾਂ  ਦੇ ਜੈਨੇਟਿਕ ਅਧਾਰ ਨੂੰ ਵਿਵਿਧੀਕ੍ਰਿਤ ਕਰਨ ਦੀ ਜ਼ਰੂਰਤ ਹੈ ।

 

ਉੱਨਤ ਕਣਕ ਕਿਸਮਾਂ ਜੋ ਏਆਰਆਈ ਵਿੱਚ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਚਾਵਲ - ਕਣਕ ਫਸਲ ਪ੍ਰਣਾਲੀ  ਦੇ ਤਹਿਤ ਡੰਠਲਾਂ ਨੂੰ ਜਲਾਏ ਜਾਣ  ਦੇ ਮਾਮਲਿਆਂ ਵਿੱਚ ਕਮੀ ਲਿਉਣਗੇ।  ਇਹ ਕਿਸਮਾਂ ਖੁਸ਼ਕ ਵਾਤਾਵਰਣਾਂ  ਦੇ ਤਹਿਤ ਮਿੱਟੀ ਵਿੱਚ ਰਹਿੰਦ ਖੂਹੰਦ ਆਰਦਰਤਾ ਦਾ ਲਾਭ ਚੁੱਕਣ ਲਈ ਕਣਕ  ਦੇ ਬੀਜਾਂ ਦੀ ਗਹਿਰੀ ਬਿਜਾਈ ਵਿੱਚ ਵੀ ਸਹਾਇਕ ਹੋਣਗੀਆਂ ਜਿਸ ਦੇ ਨਾਲ ਵਡਮੁੱਲੇ ਜਲ ਸੰਸਾਧਨਾਂ ਦੀ ਬੱਚਤ ਹੋਵੇਗੀ ਅਤੇ ਕਿਸਾਨਾਂ ਲਈ ਖੇਤੀ ਦੀ ਲਾਗਤ ਘੱਟ ਹੋ ਜਾਵੇਗੀ।

 

                                                                                ****

 

ਕੇਜੀਐੱਸ/ਡੀਐੱਸਟੀ



(Release ID: 1625951) Visitor Counter : 220