ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਮੰਤਰੀ ਮੰਡਲ ਨੇ ਪ੍ਰਵਾਸੀਆਂ / ਫਸੇ ਹੋਏ ਪ੍ਰਵਾਸੀਆਂ ਲਈ ਅਨਾਜ ਦੀ ਵੰਡ ਲਈ ‘ਆਤਮਨਿਰਭਰ ਭਾਰਤ’ ਪੈਕੇਜ ਨੂੰ ਪ੍ਰਵਾਨਗੀ ਦਿੱਤੀ

Posted On: 20 MAY 2020 2:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕਰੀਬ 8 ਕਰੋੜ ਪ੍ਰਵਾਸੀਆਂ / ਫਸੇ ਹੋਏ ਪ੍ਰਵਾਸੀਆਂ ਲਈ ਕੇਂਦਰੀ ਭੰਡਾਰ ਤੋਂ ਦੋ ਮਹੀਨੇ  (ਮਈ ਅਤੇ ਜੂਨ2020 )  ਤੱਕ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਮੁਫਤ ਅਨਾਜ ਦੀ ਵੰਡ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।

 

ਇਸ ਨਾਲ ਕਰੀਬ 2,982.27 ਕਰੋੜ ਰੁਪਏ ਦੀ ਖੁਰਾਕ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।  ਇਸ ਦੇ ਇਲਾਵਾ ਇੰਟਰਾ-ਸਟੇਟ ਟ੍ਰਾਂਸਪੋਰਟ ਅਤੇ ਲਦਾਈ - ਉਤਰਾਈ ਚਾਰਜ ਅਤੇ ਡੀਲਰਾਂ ਦੀ ਅਤਿਰਿਕਤ ਰਕਮ/ ਅਤਿਰਿਕਤ ਡੀਲਰ ਲਾਭ ਲਈ ਦਿੱਤੇ ਜਾਣ ਵਾਲੇ ਕਰੀਬ 127.25 ਕਰੋੜ ਰੁਪਏ ਦਾ ਖਰਚਾ ਪੂਰੀ ਤਰ੍ਹਾਂ ਨਾਲ ਕੇਂਦਰ ਸਰਕਾਰ ਦੇ ਦੁਆਰਾ ਕੀਤਾ ਜਾਵੇਗਾ।  ਇਸ ਸਦਕਾਭਾਰਤ ਸਰਕਾਰ ਤੋਂ ਮਿਲਣ ਵਾਲੀ ਕੁੱਲ ਅਨੁਮਾਨਿਤ ਸਬਸਿਡੀ ਕਰੀਬ 3,109.52 ਕਰੋੜ ਰੁਪਏ ਹੋਵੇਗੀ।

 

ਇਸ ਵੰਡ ਨਾਲ ਕੋਵਿਡ-19 ਦੇ ਕਾਰਨ ਹੋਏ ਆਰਥਿਕ ਵਿਘਨ ਕਰਕੇ ਪ੍ਰਵਾਸੀਆਂ/ਫਸੇ ਹੋਏ ਪ੍ਰਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕੇਗਾ

 

******

 

ਵੀਆਰਆਰਕੇ/ਐੱਸਐੱਚ


(Release ID: 1625477) Visitor Counter : 166