ਸਿੱਖਿਆ ਮੰਤਰਾਲਾ

ਮਾਨਵ ਸੰਸਾਧਨ ਵਿਕਾਸ ਮੰਤਰੀ ਦੀ ਇੱਕ ਸਲਾਹ 'ਤੇ ਐੱਨਟੀਏ ਨੇ ਜੇਈਈ (ਮੇਨ) 2020 ਦੇ ਲਈ ਔਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਨ ਦਾ ਇੱਕ ਅੰਤਿਮ ਮੌਕਾ ਦਿੱਤਾ ਅਰਜ਼ੀ ਫਾਰਮ 19.05.2020 ਤੋਂ 24.05.2020 ਤੱਕ ਉਪਲੱਬਧ ਹੋਣਗੇ

Posted On: 19 MAY 2020 5:33PM by PIB Chandigarh

 

ਵੱਖ-ਵੱਖ ਭਾਰਤੀ ਵਿਦਿਆਰਥੀਆਂ ਤੋਂ ਪ੍ਰਾਪਤ ਨਿਵੇਦਨਾਂ ਦੇ ਮੱਦੇਨਜ਼ਰ, ਜਿਹੜੇ ਵਿਦੇਸ਼ਾਂ ਵਿੱਚ ਕਾਲਜਾਂ ਜੁਆਇਨ ਕਰਨ ਵਾਲੇ ਸਨ ਪਰ ਹੁਣ ਕੋਵਿਡ-19 ਤੋਂ ਪੈਦਾ ਹੋਏ ਬਦਲੇ ਹਾਲਾਤ ਕਾਰਨ ਦੇਸ਼ ਵਿੱਚ ਹੀ ਪੜ੍ਹਾਈ ਕਰਨ ਦੇ ਇਛੁੱਕ ਹਨ ਅਤੇ ਜੇਈਈ (ਮੇਨ) 2020 ਵਿੱਚ ਅਪੀਅਰ ਹੋਣਾ ਚਾਹੁੰਦੇ ਹਨ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਐੱਨਟੀਏ ਨੂੰ ਜੇਈਈ (ਮੇਨ) 2020 ਦੇ ਲਈ ਔਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਨ ਦਾ ਇੱਕ ਅੰਤਿਮ ਮੌਕਾ ਦਿੱਤੇ ਜਾਣ ਦੀ ਸਲਾਹ ਦਿੱਤੀ ਸੀ। ਇਹ ਉਨ੍ਹਾਂ ਹੋਰ ਵਿਦਿਆਰਥੀਆਂ 'ਤੇ ਵੀ ਲਾਗੂ ਹੋਵੇਗਾ ਜੋ ਕਿਸੇ ਕਾਰਨ ਜੇਈਈ (ਮੇਨ) 2020 ਲਈ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਨਹੀਂ ਕਰ ਸਕੇ ਜਾਂ ਔਨਲਾਈਨ ਅਰਜ਼ੀ ਫਾਰਮ ਜਮ੍ਹਾਂ ਨਹੀਂ ਕਰ ਸਕੇ।

 

https://twitter.com/DrRPNishank/status/1262655909953630211

 

ਕੋਵਿਡ-19 ਕਾਰਨ ਅਜਿਹੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਮੱਦੇਨਜ਼ਰ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਹੁਣ ਉਨ੍ਹਾਂ ਨੂੰ ਇੱਕ ਹੋਰ (ਅੰਤਿਮ ) ਮੌਕਾ ਦੇ ਰਹੀ ਹੈ ਕਿ ਉਹ ਨਵੇਂ ਸਿਰੇ ਤੋਂ ਜਮ੍ਹਾਂ ਕਰਵਾਉਣ ਜਾਂ ਔਨਲਾਈਨ ਅਰਜ਼ੀ ਫਾਰਮ ਜੇਈਈ (ਮੇਨ) 2020 ਨੂੰ ਪੂਰਾ ਕਰਨ।

ਇਹ ਸਭ ਦੇ ਧਿਆਨ ਵਿੱਚ ਲਿਆਇਆ ਜਾਂਦਾ ਹੈ ਕਿ ਔਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਵਾਉਣ/ਪੂਰਾ ਕਰਨ ਦੀ ਸੁਵਿਧਾ 19.05.2020 ਤੋਂ 24.05.2020 * ਤੱਕ  ਸਿਰਫ ਵੈੱਬਸਾਈਟ  jeemain.nta.nic.in 'ਤੇ ਉਪਲੱਬਧ ਹੋਵੇਗੀ।

 

'*' ਔਨਲਾਈਨ ਅਰਜ਼ੀ ਫਾਰਮ ਦਾਖਲ ਕਰਨ/ਪੂਰਾ ਕਰਨ ਲਈ ਸ਼ਾਮ 05.00 ਵਜੇ ਤੱਕ ਸਵੀਕਾਰਿਆ ਜਾਵੇਗਾ ਅਤੇ ਫੀਸ 11.50 ਵਜੇ ਰਾਤ ਤੱਕ ਜਮ੍ਹਾਂ ਕੀਤੀ ਜਾਵੇਗੀ।

 

ਲੋੜੀਂਦੀ ਫੀਸ ਦਾ ਕ੍ਰੈਡਿਟ/ਡੈਬਿਟ ਕਾਰਡ/ਨੈੱਟ ਬੈਂਕਿੰਗ/ਯੂਪੀਆਈ ਅਤੇ ਪੇਟੀਐੱਮ ਦੁਆਰਾ ਭੁਗਤਾਨ ਕੀਤਾ ਜਾ ਸਕਦਾ ਹੈ।

 

ਸਪਸ਼ਟੀਕਰਨ ਦੇ ਲਈ, ਉਮੀਦਵਾਰ ਸਾਡੀ ਵੈੱਬਸਾਈਟ jeemain.nta.nic.in 'ਤੇ ਅੱਪਲੋਡ ਸੂਚਨਾ ਬੁਲੇਟਿਨ ਦੇਖ ਸਕਦੇ ਹਨ। 

 

ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਤਾਜ਼ਾ ਅੱਪਡੇਟਸ ਲਈ jeemain.nta.nic.in ਅਤੇ www.nta.ac.in ਵਿਜ਼ਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਮੀਦਵਾਰ ਕਿਸੇ ਹੋਰ ਸਪਸ਼ਟੀਕਰਨ ਲਈ 8287471852, 8178359845, 9650173668, 9599676953 ਅਤੇ 8882356803 ਜਾਂ ਮੇਲ jeemain.nta.nic.in 'ਤੇ ਸੰਪਰਕ ਕਰ ਸਕਦੇ ਹਨ।

 

                                         *****

ਐੱਨਬੀ/ਏਕੇਜੇ/ਏਕੇ



(Release ID: 1625178) Visitor Counter : 150