ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਲੌਕਡਾਊਨ ਦਰਮਿਆਨ ਵਿਦਰਭ ਅਤੇ ਮਰਾਠਵਾੜਾ ਖੇਤਰ ਵਿੱਚ ਡੇਅਰੀ ਸਪਲਾਈ ਚੇਨ ਨੂੰ ਬਣਾਈ ਰੱਖਣ ਵਿੱਚ ਮਦਰ ਡੇਅਰੀ ਦਾ ਯੋਗਦਾਨ

ਮਦਰ ਡੇਅਰੀ ਵਿਦਰਭ ਅਤੇ ਮਰਾਠਵਾੜਾ ਖੇਤਰ ਵਿੱਚ ਦੁੱਧ ਉਤਪਾਦਕਾਂ ਤੋਂ ਰੋਜ਼ਾਨਾ ਔਸਤ 2.55 ਲੱਖ ਲੀਟਰ ਦੁੱਧ ਖਰੀਦ ਰਹੀ ਹੈ

Posted On: 19 MAY 2020 11:19AM by PIB Chandigarh

ਕੋਵਿਡ-19 ਮਹਾਮਾਰੀ ਨਾਲ ਜੂਝਦੇ ਹੋਏ ਲੌਕਡਾਊਨ ਦੇ ਤਹਿਤ ਦੇਸ਼ ਵਿੱਚ ਭੋਜਨ ਅਤੇ ਸਿਹਤ ਸੇਵਾਵਾਂ ਜਿਹੀਆਂ ਜ਼ਰੂਰੀ ਚੀਜ਼ਾਂ ਦੀ ਉਪਲੱਬਧਤਾ ਬਣਾਈ ਰੱਖਣਾ ਬੇਹੱਦ ਮਹੱਤਵਪੂਰਨ ਹੈ। ਪਾਬੰਦੀਆਂ ਦਰਮਿਆਨ ਇੱਕ ਪਾਸੇ ਜਿੱਥੇ ਉਪਭੋਗਤਾਵਾਂ ਲਈ ਜ਼ਰੂਰੀ ਚੀਜ਼ਾਂ ਦੀ ਸਪਲਾਈ ਬਣੀ ਰਹਿਣਾ ਜ਼ਰੂਰੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਲਈ ਉਨ੍ਹਾਂ ਦੇ ਉਤਪਾ ਦ ਬਜ਼ਾਰ ਤੱਕ ਪਹੁੰਚ ਸਕਣ ਇਸ ਦੇ ਲਈ ਸਪਲਾਈ ਲੜੀ ਦਾ ਬਣੇ ਰਹਿਣਾ ਵੀ ਜ਼ਰੂਰੀ ਹੈ। ਇਸ ਸੰਦਰਭ ਵਿੱਚ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਮਦਰ ਡੇਅਰੀ ਨੇ ਪਹਿਲ ਕਰਦੇ ਹੋਏ,ਵਿਦਰਭ ਅਤੇ ਮਰਾਠਵਾੜਾ ਖੇਤਰ ਵਿੱਚ ਲੌਕਡਾਊਨ ਦਰਮਿਆਨ ਡੇਅਰੀ ਸਪਲਾਈ ਲੜੀ ਨੂੰ ਬਣਾਈ ਰੱਖਣ ਵਿੱਚ ਬਹੁਤ ਯੋਗਦਾਨ ਦਿੱਤਾ ਹੈ।

 

ਨਾਗਪੁਰ ਦੇ ਸਿਵਲ ਲਾਇਨਸਾ ਇਲਾਕੇ ਵਿੱਚ ਸਥਿਤ ਮਦਰ ਡੇਅਰੀ ਦਾ ਪਲਾਂਟ ਵਿਦਰਭ ਅਤੇ ਮਰਾਠਵਾੜਾ ਖੇਤਰ ਦੇ ਕਿਸਾਨਾਂ ਨੂੰ ਹਰ ਸੰਭਵ ਮਦਦ ਦਿੰਦੇ ਹੋਏ ਉਨ੍ਹਾਂ ਤੋਂ ਰੋਜ਼ਾਨਾ  2.55 ਲੱਖ ਲੀਟਰ ਦੁੱਧ ਦੀ ਖਰੀਦ ਕਰ ਰਿਹਾ ਹੈ

 

ਮਦਰ ਡੇਅਰੀ ਕਿਸਾਨਾਂ ਅਤੇ ਉਪਭੋਗਤਾਵਾਂ ਦੇ ਨਾਲ ਆਪਣੇ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਣ ਲਈ ਪ੍ਰਤੀਬੱਧ ਹੈ। ਕੋਵਿਡ-19 ਦੇ ਪ੍ਰਕੋਪ ਦੇ ਬਾਵਜੂਦ ਮਦਰ ਡੇਅਰੀ ਵੱਲੋਂ ਇਸ ਖੇਤਰ ਵਿੱਚ  ਦੁੱਧ ਉਤਪਾ੍ਦਕਾਂ ਤੋਂ ਬਿਨਾ ਕਿਸੇ ਰੁਕਾਵਟ  ਦੇ ਲਗਾਤਾਰ ਦੁੱਧ ਦੀ ਖਰੀਦ ਜਾਰੀ ਰੱਖਣਾ ਅਤੇ ਮੰਗ ਕਮਜ਼ੋਰ ਰਹਿਣ ਤੇ ਵੀ ਦੁੱਧ ਖਰੀਦ 16 ਪ੍ਰਤੀਸ਼ਤ ਵਧਾ ਦੇਣਾ ਉਸ ਦੀ ਇਸ ਪ੍ਰਤੀਬੱਧਤਾ ਦਾ ਸਬੂਤ ਹੈ।

 

ਮਦਰ ਡੇਅਰੀ ਨੇ ਲਗਭਗ 24,000 ਨਵੇਂ ਕਿਸਾਨਾਂ ਨੂੰ ਆਪਣੇ ਨਾਲ ਜੋੜਿਆ ਹੈ। ਮਦਰ ਡੇਅਰੀ ਵਿਦਰਭ ਅਤੇ ਮਰਾਠਵਾੜਾ ਦੇ 10 ਜ਼ਿਲ੍ਹਿਆਂ ਵਿੱਚ ਲਗਭਗ 2,500 ਪਿੰਡਾਂ ਤੋਂ ਦੁੱਧ ਦੀ ਖਰੀਦ ਕਰਦੀ ਹੈ।  ਖਰੀਦ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਈ ਰੱਖਣ ਲਈ ਮਦਰ ਡੇਅਰੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਉਸਨੂੰ ਦੁੱਧ ਵੇਚਣ ਵਾਲੇ ਸਾਰੇ ਕਿਸਾਨਾਂ ਨੂੰ ਪੈਸੇ ਦਾ ਭੁਗਤਾਨ ਦਸ ਦਿਨਾਂ ਦੇ ਅਦੰਰ ਸਿੱਧੇ ਉਨ੍ਹਾਂ  ਦੇ ਬੈਂਕ ਖਾਤਿਆਂ ਵਿੱਚ ਕਰ ਦਿੱਤਾ ਜਾਵੇ। ਪਿਛਲੇ ਦੋ ਮਹੀਨਿਆਂ ਵਿੱਚ ਦੁੱਧ ਵੇਚਣ ਵਾਲੇ ਕਿਸਾਨਾਂ ਨੂੰ 65 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਡੇਅਰੀ ਨੇ ਖੇਤਰ  ਦੇ ਦੁੱਧ ਉਤਪਾਦਕਾਂ ਨੂੰ ਉਨ੍ਹਾਂ ਦੀ ਮੰਗ  ਦੇ ਅਨੁਸਾਰ ਸੰਤੁਲਿਤ ਅਤੇ ਪੂਰਕ ਪਸ਼ੂ ਆਹਾਰ ਉਪਲੱਬਧਅ ਕਰਵਾਉਣ ਦੀ ਵੀ ਵਿਵਸਥਾ ਕੀਤੀ ਹੈ।

 

ਕੋਰੋਨਾ ਦੇ ਪ੍ਰਕੋਪ ਦੇ ਬਾਅਦ ਤੋਂ, ਮਦਰ ਡੇਅਰੀ ਨੇ ਪੂਰੀ ਉਤਪਾਧਦ ਮੁੱਲ ਲੜੀ ਵਿੱਚ ਕੋਵਿਡ-19 ਤੋਂ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਜਾਗਰੂਕਤਾ ਪੈਦਾ ਕਰਨ ਦੇ ਸਾਰੇ ਪ੍ਰਯਤਨ ਕੀਤੇ ਹਨ। ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮਾਸਕੀ ਦਾ ਇਸਤੇਮਾਲ ਕਰਨ ਅਤੇ ਪੂਲਿੰਗ ਪੁਆਇੰਟ ਤੇ ਇਕੱਠੇ ਨਾ ਹੋਣ ਅਤੇ ਫਲੋਰ ਇੰਡੀਕੇਟਰਸ  ਦੇ ਜ਼ਰੀਏ ਆਪਸੀ ਦੂਰੀ ਬਣਾਈ ਰੱਖਣ ਦੇ ਨਿਯਮਾਂ ਦਾ ਪਾਲਣ ਕਰਨ। ਇਸ ਤਰ੍ਹਾਂ, ਖਰੀਦ ਅਤੇ ਲੌਜਿਸਟਿਕਸ ਸੇਵਾਵਾਂ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਵੀ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।

 

ਨਾਗਪੁਰ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ 90 ਤੋਂ ਅਧਿਕ ਬੂਥਾਂ ਦੇ ਨੈੱਟਵਰਕ ਦੇ ਨਾਲ ਮਦਰ ਡੇਅਰੀ ਨੇ ਉਪਭੋਗਤਾਵਾਂ ਨੂੰ ਸੁਰੱਖਿਆ ਸਬੰਧੀ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ। ਮਦਰ ਡੇਅਰੀ ਦੀਆਂ ਟੀਮਾਂ ਕੋਵਿਡ ਦੇ ਖ਼ਿਲਾਫ਼ ਮੁਹਿੰਮ ਵਿੱਚ ਅਗਲੇ ਮੋਰਚੇ ਤੇ ਤੈਨਾਤ ਲੋਕਾਂ ਲਈ ਸਿਵਲ ਲਾਇਨਸ ਵਿੱਚ ਨਾਗਪੁਰ ਮਿਊਂਸਪਲ ਕਮਿਸ਼ਨ ਦੁਆਰਾ ਬਣਾਏ ਗਏ ਸਰਕਾਰੀ ਕੁਆਰੰਟੀਨ ਖੇਤਰ ਵਿੱਚ ਆਪਣੇ ਅਸਥਾਵਈ ਕਿਓਸਕ (kiosk) ਵੀ ਖੋਲ੍ਹ ਰਹੀ ਹੈ।

***

ਐੱਸਆਰ/ਡੀਡਬਲਿਊ



(Release ID: 1625154) Visitor Counter : 125