ਪ੍ਰਿਥਵੀ ਵਿਗਿਆਨ ਮੰਤਰਾਲਾ

ਦੱਖਣ ਪੱਛਮ ਮੌਨਸੂਨ ਦੱਖਣ ਅੰਡੇਮਾਨ ਸਾਗਰ (1300 ਘੰਟੇ ਆਈਐੱਸਟੀ) ਵਿੱਚ ਅੱਗੇ ਵਧੀ

Posted On: 17 MAY 2020 2:05PM by PIB Chandigarh

ਭਾਰਤ ਦੇ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ/ਚੱਕਰਵਾਤ ਚਿਤਾਵਨੀ ਡਿਵੀਜ਼ਨ ਵੱਲੋਂ ਜਾਰੀ ਨਵੀਂ ਰਿਲੀਜ਼ (1300 ਵਜੇ, ਆਈਐੱਸਟੀ) ਅਨੁਸਾਰ :

 

ਦੱਖਣ ਪੱਛਮੀ ਮੌਨਸੂਨ ਦੱਖਣੀ ਬੰਗਾਲ ਦੀ ਖਾੜੀ, ਨਿਕੋਬਾਰ ਦੀਪ ਸਮੂਹ ਅਤੇ ਅੰਡੇਮਾਨ ਸਾਗਰ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧੀ ਹੈ।

 

ਮੌਨਸੂਨ (ਐੱਨਐੱਲਐੱਮ) ਦੀ ਉੱਤਰੀ ਸੀਮਾ ਵਿਥਕਾਰ 50 ਉੱਤਰ/ਲੰਬਕਾਰ, 850 ਪੂਰਬ/ਲੰਬਕਾਰ, 900 ਪੂਰਬ, ਕਾਰ ਨਿਕੋਬਾਰ, ਵਿਥਕਾਰ 110 ਉੱਤਰ/ਲੰਬਕਾਰ 950 ਪੂਰਬ ਤੋਂ ਹੋ ਕੇ ਲੰਘਦੀ ਹੈ। (ਚਿੱਤਰ 1)

 

ਅਗਲੇ 3-4 ਦਿਨਾਂ ਦੌਰਾਨ ਅੱਗੇ ਵਧੇਗੀ

 

ਅਗਲੇ 48 ਘੰਟਿਆਂ ਦੌਰਾਨ ਬੰਗਾਲ ਦੀ ਦੱਖਣੀ ਖਾੜੀ ਦੇ ਕੁਝ ਹੋਰ ਹਿੱਸਿਆਂ, ਅੰਡੇਮਾਨ ਸਾਗਰ ਅਤੇ ਅੰਡੇਮਾਨ ਦੀਪਾਂ ਦੇ ਬਾਕੀ ਹਿੱਸਿਆਂ ਅਤੇ ਬੰਗਾਲ ਦੀ ਪੂਰਬ-ਪੂਰਬੀ ਖਾੜੀ ਦੇ ਕੁਝ ਹਿੱਸਿਆਂ ਵਿੱਚ ਦੱਖਣੀ-ਪੱਛਮੀ ਮੌਨਸੂਨ ਦੇ ਅੱਗੇ ਵਧਣ ਲਈ ਸਥਿਤੀਆਂ ਅਨੁਕੂਲ ਹਨ।

 

ਦੱਖਣੀ-ਪੱਛਮੀ ਮੌਨਸੂਨ ਦੀ ਪ੍ਰਗਤੀ ਨਾਲ ਜੁੜੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ :

 

ਨਿਕੋਬਾਰ ਦੀਪ ਸਮੂਹ ਵਿੱਚ ਪਿਛਲੇ 24 ਘੰਟਿਆਂ ਦੌਰਾਨ ਜ਼ਿਆਦਾਤਰ ਸਥਾਨਾਂ ਤੇ ਵਰਖਾ ਹੋਈ।

ਦੱਖਣੀ ਅੰਡੇਮਾਨ ਸਾਗਰ, ਨਿਕੋਬਾਰ ਦੀਪ ਸਮੂਹ ਅਤੇ ਬੰਗਾਲ ਦੀ ਦੱਖਣੀ ਖਾੜੀ ਦੇ ਦੱਖਣੀ ਭਾਗਾਂ ਨੂੰ ਕਵਰ ਕਰਨ ਵਾਲੇ ਦੱਖਣੀ ਵਿਸਥਾਰ ਤੇ ਦੱਖਣ ਦੀਆਂ ਹਵਾਵਾਂ ਹੇਠਲੇ ਪੱਧਰਾਂ (25 ਸਮੁੰਦਰੀ ਮੀਲ ਤੱਕ) ਅਤੇ ਗਹਿਰੀ (6 ਕਿਲੋਮੀਟਰ ਤੱਕ) ਤੱਕ ਮਜ਼ਬੂਤ ਹੋ ਗਈ ਹੈ।

ਦੱਖਣੀ ਅੰਡੇਮਾਨ ਸਾਗਰ ਦੇ ਉੱਪਰ 15 ਮਈ ਤੋਂ ਲਗਾਤਾਰ ਬੱਦਲ ਛਾਏ ਹੋਏ ਹਨ ਜੋ ਬੰਗਾਲ ਦੀ ਖਾੜੀ ਅਤੇ ਨਿਕੋਬਾਰ ਦੀਪ ਸਮੂਹ ਨਾਲ ਲੱਗਦੇ ਹਨ। ਸੈਟੇਲਾਈਟ (ਇਨਸੈੱਟ-3ਡੀ) ਇਸ ਖੇਤਰ ਤੇ ਆਊਟਗੋਇੰਡ ਲੌਂਗ ਵੇਵ ਰੇਡੀਏਸ਼ਨ 200 ਡਬਲਿਯੂ/ਐੱਮ2 ਤੋਂ ਘੱਟ ਹੈ।

 

ਅਗਲੇ ਪੰਜ ਦਿਨਾਂ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਲਈ ਭਵਿੱਖਬਾਣੀ ਅਤੇ ਚਿਤਾਵਨੀ

 

ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਤੇ ਅਗਲੇ 4-5 ਦਿਨਾਂ ਵਿੱਚ ਜ਼ਿਆਦਾਤਰ ਸਥਾਨਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ। ਭਾਰੀ ਵਰਖਾ ਵੀ ਹੋ ਸਕਦੀ ਹੈ

 

                                                    ****

 

ਕੇਜੀਐੱਸ


(Release ID: 1624814) Visitor Counter : 143
Read this release in: English , Urdu , Hindi , Tamil