ਪ੍ਰਿਥਵੀ ਵਿਗਿਆਨ ਮੰਤਰਾਲਾ
ਦੱਖਣ ਪੂਰਬ ਬੰਗਾਲ ਦੀ ਖਾੜੀ ਅਤੇ ਨੇੜੇ ਦੇ ਸਥਾਨ ਦੇ ਉੱਪਰ ਨਿਮਨ ਦਬਾਅ ਦਾ ਖੇਤਰ ਅਤੇ 16 ਮਈ ਦੀ ਸ਼ਾਮ ਤੱਕ ਇਸਦੇ ਤੇਜ਼ ਹੋ ਕੇ ਇਕ ਚੱਕਰਵਰਤੀ ਤੂਫ਼ਾਨ ਵਿੱਚ ਬਦਲ ਜਾਣ ਦਾ ਅਨੁਮਾਨ
Posted On:
14 MAY 2020 5:28PM by PIB Chandigarh
ਭਾਰਤ ਮੌਸਮ ਵਿਗਿਆਨ ਵਿਭਾਗ ਦੇ ਚੱਕਰਵਾਤ ਚੇਤਾਵਨੀ ਡਵੀਜ਼ਨ ਨੇ ਕਿਹਾ ਕਿ ਕੱਲ੍ਹ ਦੇ ਦੱਖਣ ਪੂਰਵ ਬੰਗਾਲ ਦੀ ਖਾੜੀ ਅਤੇ ਨੇੜਲੇ ਦੱਖਣ ਅੰਡੇਮਾਨ ਸਾਗਰ ਦੇ ਉੱਪਰ ਘੱਟ ਦਬਾਅ ਦਾ ਖੇਤਰ ਅੱਜ14 ਮਈ2020 ਦੀ ਸਵੇਰ ਦੱਖਣ ਪੂਰਵ ਬੰਗਾਲ ਦੀ ਖਾੜੀ ਦੇ ਉੱਪਰ ਇੱਕ ਚੰਗੀ ਤਰ੍ਹਾਂ ਨਾਲ ਚਿਹਨਤ ਘੱਟ ਦਬਾਅ ਦੇ ਖੇਤਰ ਦੇ ਰੂਪ ਵਿਚ ਸਥਿਤ ਹਨ।
ਇਸਦੇ ਕੱਲ੍ਹ15 ਮਈ ਨੂੰ ਦੱਖਣ ਬੰਗਾਲ ਦੀ ਖਾੜੀ ਦੇ ਮੱਧ ਭਾਗਾਂ ਦੇ ਉਪਰ ਇੱਕ ਦਬਾਅ ਦੇ ਰੂਪ ਵਿੱਚ ਕੇਂਦ੍ਰਿਤ ਹੋਣ ਦੀ ਬਹੁਤ ਸੰਭਾਵਨਾ ਹੈ ਅਤੇ ਤੇਜ਼ ਹੋ ਕੇ ਇਸੇ ਖੇਤਰ ਵਿਚ 16 ਮਈ ਦੀ ਸ਼ਾਮ ਤੱਕ ਇਕ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਜਾਣ ਅਨੁਮਾਨ ਹੈ। ਇਸਦੇ ਸ਼ੁਰੂ ਵਿੱਚ 17 ਮਈ ਤੱਕ ਉੱਤਰ ਪੱਛਮ ਦੀ ਦਿਸ਼ਾ ਵਿੱਚ ਵੱਧਣ ਦਾ ਅਨੁਮਾਨ ਹੈ ਅਤੇ ਫਿਰ 18 ਅਤੇ 19 ਮਈ ਨੂੰ ਉੱਤਰ ਬੰਗਾਲ ਦੀ ਖਾੜੀ ਦੀ ਦਿਸ਼ਾ ਵਿੱਚ ਉੱਤਰ-ਉੱਤਰ ਪੂਰਵ ਦੀ ਦਿਸ਼ਾ ਵਿੱਚ ਦੁਬਾਰਾ ਜਾਣ ਦਾ ਅਨੁਮਾਨ ਹੈ।
ਉਪਰੋਕਤ ਪ੍ਰਣਾਲੀ ਦੇ ਸਹਿਯੋਗ ਨਾਲ ਸਥਿਤੀਆਂ 16 ਮਈ 2020 ਦੇ ਆਸਪਾਸ ਦੱਖਣੀ ਬੰਗਾਲ ਦੀ ਖਾੜੀ ,ਅੰਡੇਮਾਨ ਸਾਗਰ ਅਤੇ ਨਿਕੋਬਾਰ ਦੀਪਸਮੂਹ ਦੇ ਉੱਪਰ ਦੱਖਣ ਪੱਛਮ ਮੌਨਸੂਨ ਦੇ ਲਈ ਵੀ ਅਨੁਕੂਲ ਬਣ ਰਹੀ ਹੈ।
ਪ੍ਰਣਾਲੀ ਦੇ ਪ੍ਰਭਾਵ ਤਹਿਤ 15 ਮਈ ਤੋਂ ਬਾਦ ਦੱਖਣ ਅਤੇ ਮੱਧ ਬੰਗਾਲ ਦੀ ਖਾੜੀ ਅਤੇ ਨੇੜਲੇ ਅੰਡੇਮਾਨ ਸਾਗਰ ਦੇ ਉੱਪਰ ਅਨੁਕੂਲ ਮੌਸਮ ਦਾ ਅਨੁਮਾਨ ਹੈ।
ਚੇਤਾਵਨੀ:
(1) ਬਾਰਿਸ਼(ਅੰਡੇਮਾਨ ਅਤੇ ਨਿਕੋਬਾਰ ਦੀਪਸਮੂਹ ਦੇ ਉੱਪਰ):15ਅਤੇ 16 ਮਈ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪਸਮੂਹ ਦੇ ਉੱਪਰ ਵਧੇਰੇ ਜਗ੍ਹਾ ਤੇ ਹਲਕੀ ਤੋਂ ਮੱਧਮ ਬਾਰਿਸ਼ ਦਾ ਅਨੁਮਾਨ।ਇਨ੍ਹਾਂ ਦੋ ਦਿਨਾਮ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੀਪਸਮੂਹ ਦੇ ਉੱਪਰ ਸਥਾਨਾ ਤੇ ਭਾਰੀ ਬਾਰਿਸ਼ ਦੀ ਸੰਭਾਵਨਾ।
(ii)ਬਾਰਿਸ਼(ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਗੰਗਾ ਨਦੀ ਦੇ ਖੇਤਰ ਉੱਪਰ)
18 ਮਈ ਨੂੰ ਤਟੀਓਡੀਸ਼ਾ ਵਿੱਚ ਹਲਕੀ ਤੋਂ ਮੱਧਮ ਅਤੇ ਕੁਝ ਜਗ੍ਹਾ ਉੱਤੇ ਭਾਰੀ ਬਾਰਿਸ਼ ਅਤੇ 19 ਮਈ ਨੂੰ ਕੁਝ ਸਥਾਨ ਤੇ ਬਹੁਤ ਜ਼ਿਆਦਾ ਭਾਰੀ ਬਾਰਿਸ਼ ਦਾ ਅਨੁਮਾਨ ਹੈ। ਪੱਛਮੀ ਬੰਗਾਲ ਦੇ ਗੰਗਾ ਨਦੀ ਦੇ ਤਟੀਜ਼ਿਲ੍ਹੇ ਵਿੱਚ ਹਲਕੀ ਤੋਂ ਮੱਧਮ ਅਤੇ ਕੁਝ ਜਗ੍ਹਾਭਾਰੀ ਮੀਂਹ ਦਾ ਅਨੁਮਾਨ ਹੈ ਅਤੇ 20 ਮਈ ਨੂੰ ਪੱਛਮੀ ਬੰਗਾਲ ਦੇ ਗੰਗਾ ਨਦੀ ਦੇ ਕੁਝ ਖੇਤਰਾਂ ਉੱਪਰ ਕੁੱਝ ਸਥਾਨਾਮ ਤੇ ਬਹੁਤ ਜ਼ਿਆਦਾ ਭਾਰੀ ਮੀਂਹ ਦਾ ਅਨੁਮਾਨ ਹੈ।
(2) ਹਵਾ ਦੀ ਚੇਤਾਵਨੀ
ਦਿਨ
|
ਸਮੁੰਦਰ/ ਖੇਤਰ ਦਾ ਸੇਕਟਰ
|
ਹਵਾ ਦੀ ਸੰਭਾਵਿਤ ਗਤੀ
|
15ਮਈ 2020
|
ਦੱਖਣ ਪੂਰਬਅਤੇਬੰਗਾਲ ਖਾੜੀ ਦੀ ਮੱਧਅਤੇ ਦਖਣਪੱਛਮਦੇਨਜਦੀਕੀਖੇਤਰ
|
ਚੱਕਰਵਾਤੀਹਵਾਵਾਂ (45 ਤੋਂ 55 ਕਿਲੋਮੀਟਰ ਪ੍ਰਤੀਘੰਟੇ ਤੋਂ ਵਧ ਕੇ 65 ਕਿਲੋਮੀਟਰਪ੍ਰਤੀ ਘੰਟਾ)
|
|
ਅਡੇਮਾਨ ਸਾਗਰ
|
ਚੱਕਰਵਾਤੀ ਹਵਾਵਾਂ (40 ਤੋਂ 50 ਕਿਲੋਮੀਟਰ ਪ੍ਰਤੀਘੰਟਾ ਤੋ ਵਧ ਕੇ 60 ਕਿਲੋਮੀਟਰ ਪ੍ਰਤੀ ਘੰਟਾ)
|
16 ਮਈ 2020
|
ਦੱਖਣ ਦੇ ਮੱਧ ਭਾਗ ਅ ਮੱਧ ਤੇਬੰਗਾਲ ਦੀ ਖਾੜੀ ਦਾ ਨਜਦੀਕੀ ਖੇਤਰ
|
ਚੱਕਰਵਾਤੀ(55 ਤੋ65 ਕਿਲੋਮੀਟਰ ਪ੍ਰਤੀ ਘੰਟੇ ਤੋ ਵਧ ਕੇ ਹਵਾਵਾਂ 75 ਕਿਲੋਮੀਟਰ ਪ੍ਰਤੀ ਘੰਟਾ)
|
|
ਅੰਡੇਮਾਨ ਸਾਗਰ
|
ਚੱਕਰਵਾਤੀ ਹਵਾਵਾਂ (40ਤੋ50ਕਿਲੋਮੀਟਰ ਪ੍ਰਤੀ ਘੰਟੇ ਤੋ ਵਧ ਕੇ 60 ਕਿਲੋਮੀਟਰ ਪ੍ਰਤੀ ਘੰਟਾ )
|
17 ਮਈ2020
|
ਪੂਰਬੀ ਅਤੇ ਮੱਧ ਪੱਛਮੀ ਮੱਧ ਤੇ ਬੰਗਾਲ ਦੀ ਦੇ ਖਾੜੀ ਨਜਦੀਕੀਖੇਤਰ
|
ਹਨੇਰੀਆਂ( 70ਤੋ 80 ਕਿਲੋਮੀਟਰ ਪ੍ਰਤੀ ਘੰਟੇ ਤੋ ਵਧ ਕੇ 90 ਕਿਲੋਮੀਟਰ ਪ੍ਰਤੀ ਘੰਟਾ )
|
|
ਅੰਡੇਮਾਨ ਸਾਗਰ
|
ਚੱਕਰਵਾਤੀ ਹਵਾਵਾਂ (40 ਤੋ50ਕਿਲੋਮੀਟਰ ਪ੍ਰਤੀ ਘੰਟੇ ਤੋ ਵਧ ਕੇ 60 ਕਿਲੋਮੀਟਰ ਪ੍ਰਤੀ ਘੰਟਾ )
|
18 ਮਈ2020
|
ਪੱਛਮੀ ਮੱਧ ਅਤੇ ਬੰਗਾਲ ਦੀ ਖਾੜੀ ਦੇਨਜਦੀਕੀ ਪੂਰਬੀ ਮੱਧ
|
ਹਨੇਰੀਆਂ( 70ਤੋ 80 ਕਿਲੋਮੀਟਰ ਪ੍ਰਤੀ ਘੰਟੇ ਤੋ ਵਧ ਕੇ 90 ਕਿਲੋਮੀਟਰ ਪ੍ਰਤੀ ਘੰਟਾ )
|
|
ਉੱਤਰ ਆਂਧਰ ਪ੍ਰਦੇਸ਼- ਦਖਣੀ ਓਡੀਸ਼ਾ ਤਟਾਂ ਤੇ ਅਤੇ ਨਜਦੀਕ ਖੇਤਰ
|
ਚੱਕਰਵਾਤੀ ਹਵਾਵਾਂ (40ਤੋ50ਕਿਲੋਮੀਟਰ ਪ੍ਰਤੀ ਘੰਟੇ ਤੋ ਵਧ ਕੇ 60 ਕਿਲੋਮੀਟਰ ਪ੍ਰਤੀ ਘੰਟਾ )
|
19 ਮਈ 2020
|
ਬੰਗਾਲ ਦੀ ਖਾੜੀ ਦਾ ਉੱਤਰ ਅਤੇ ਨਜਦੀਕੀ ਪੱਛਮੀ ਮੱਧ
|
ਹਨੇਰੀਆਂ( 80 ਤੋ90ਕਿਲੋਮੀਟਰ ਪ੍ਰਤੀ ਘੰਟੇ ਤੋ ਵਧ ਕੇ 100 ਕਿਲੋਮੀਟਰ ਪ੍ਰਤੀ ਘੰਟਾ )
|
|
ਓਡੀਸ਼ਾ-ਪੱਛਮੀ ਬੰਗਾਲਦੇ ਤਟ ਦੇ ਨਾਲ ਅਤੇ ਨਜਦੀਕੀ ਖੇਤਰ
|
ਹਨੇਰੀ ( 60 ਤੋ 70 ਕਿਲੋਮੀਟਰ ਪ੍ਰਤੀ ਘੰਟੇ ਤੋ ਵਧ ਕੇ 80 ਕਿਲੋਮੀਟਰ ਪ੍ਰਤੀ ਘੰਟਾ )
|
(3) ਸਮੁੰਦਰ ਦੀ ਸਥਿਤੀ
ਸਮੁੰਦਰ ਦੀ ਸਥਿਤੀ 15ਮਈ -16ਮਈ ਦੁਪਹਿਰ ਤੋਂ ਦੱਖਣ ਅਤੇ ਨੇੜਲੇ ਮੱਧ ਬੰਗਾਲ ਦੀ ਖਾੜ੍ਹੀ ਅਤੇ ਅੰਡੇਮਾਨ ਸਾਗਰ ਦੇ ਉੱਪਰ ਬਹੁਤ ਜ਼ਿਆਦਾ ਹੋਵੇਗੀ।16-17 ਮਈ ਦੀ ਸ਼ਾਮ ਟੋ ਦਖਣ ਪੱਛਮ ਅਤੇ ਨਜਦੀਕੀ ਮੱਧ ਬੰਗਾਲ ਦੀ ਖਾੜੀ ਉੱਪਰ ਉੱਚੀ ਤੋਂ ਉੱਚੀ ਰਹੇਗੀ।18 ਮਈ ਨੂੰ ਪੱਛਮੀ ਮੱਧ ਅਤੇ ਨਜਦੀਕੀ ਪੂਰਵ ਮੱਧ ਅਤੇ ਉੱਤਰ ਪੂਰਵ ਬੰਗਾਲ ਦੀ ਖਾੜੀ ਦੇ ਉੱਤੇ ਅਤੇ19 ਨੂੰ ਉੱਤਰ ਅਤੇ ਨੇੜਲੇ ਮੱਧ ਦੇ ਉੱਪਰ ਉੱਚੀ ਤੋ ਉੱਚੀ ਰਹੇਗੀ।
(4) ਮਛੇਰਿਆਂ ਨੂੰ ਚੇਤਾਵਨੀ
ਮਛੇਰਿਆਂ ਨੂੰ 15 ਮਈ 2020 ਤੋਂ ਦੱਖਣ ਤੇ ਮੱਧ ਬੰਗਾਲ ਦੀ ਖਾੜੀ ਵਿੱਚ ਨਾਮ ਜਾਣ ਦੀ ਸਲਾਹ ਦਿੱਤੀ ਗਈ ਹੈ।ਇਸਦੇ ਅਨੁਸਾਰ ਉਨ੍ਹਾਂ ਨੂੰ 18 ਮਈ ਨੂੰ ਉੱਤਰੀ ਆਂਧਰ ਪ੍ਰਦੇਸ਼ ਤਟ ਦੇ ਕੋਲ ਪੱਛਮੀ ਮੱਧ ਬੰਗਾਲ ਦੀ ਖਾੜੀ ਅਤੇ 18 ਮਈ2020 ਦੇ ਬਾਅਦ ਓਡੀਸ਼ਾ-ਪੱਛਮੀ ਬੰਗਾਲ ਦੇ ਤਟਾਂ ਦੇ ਕੋਲ ਤੇ ਨੇੜੇ ਉਤਰੀ ਬੰਗਾਲ ਦੀ ਖਾੜੀ ਵਿੱਚ ਨਾਮ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।ਜੋ ਮਛੇਰੇ ਇਨ੍ਹਾਂ ਖੇਤਰਾਂ ਦੇ ਸਮੁੰਦਰਾਂ ਵਿੱਚ ਗਏ ਹਨ ਉਨ੍ਹਾਂ ਨੂੰ17 ਮਈ ਤੱਕ ਵਾਪਿਸ ਆਉਣ ਦੀ ਸਲਾਹ ਦਿਤੀ ਜਾਂਦੀ ਹੈ।
ਇਹ ਪ੍ਰਣਾਲੀ ਸਤਿਤ ਨਿਗਰਾਨੀ ਤਹਿਤ ਹੈ ਅਤੇ ਸਬੰਧਿਤ ਰਾਜ ਸਰਕਾਰਾਂ ਨੂੰ ਨਿਯਮਿਤ ਰੂਪ ਵਿੱਚ ਸੂਚਿਤ ਕੀਤਾ ਜਾ ਰਿਹਾ ਹੈ।
ਕਿਰਪਾ ਕਰਕੇ ਇਸ ਪ੍ਰਣਾਲੀ ਦੇ ਬਾਰੇ ਵਿੱਚ ਅੱਪਡੇਟ ਜਾਣਨ ਲਈ www.rsmcnewdelhi.imd.govt.in and www.mausam.imd.govt.in ‘ਤੇ ਜਾਉ।
******
ਕੇਜੀਐੱਸ/(ਆਈਐੱਮਡੀ ਰਿਲੀਜ਼)
(Release ID: 1624599)