ਸਿੱਖਿਆ ਮੰਤਰਾਲਾ
ਐੱਨਆਈਟੀ ਕੁਰੂਕਸ਼ੇਤਰ ਨੇ ਇੰਟਰਪ੍ਰਾਈਜ਼ ਰਿਸੋਰਸ ਪਲਾਨਿੰਗ (ERP), ਸਮਰਥ (SAMARTH) ਕੀਤੀ ਲਾਗੂ
ਸਮਰਥ ਈ-ਗਵਰਨੈਂਸ ਪਲੈਟਫਾਰਮ ਹੈ, ਜੋ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਨੈਸ਼ਨਲ ਮਿਸ਼ਨ ਆਵ੍ ਐਜੂਕੇਸ਼ਨ ਇਨ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਸਕੀਮ (ਐੱਨਐੱਮਈਆਈਸੀਟੀ) ਅਧੀਨ ਵਿਕਸਿਤ ਕੀਤਾ ਗਿਆ ਹੈ
ਸਮਰਥ, ਨਿਰੰਤਰ ਜਾਣਕਾਰੀ ਤੱਕ ਪਹੁੰਚ ਰਾਹੀਂ ਸੰਸਥਾ ਵਿੱਚ ਬਿਹਤਰ ਸੂਚਨਾ ਪ੍ਰਬੰਧਨ ਕਰਕੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਹੈ
Posted On:
14 MAY 2020 6:21PM by PIB Chandigarh
ਮਾਨਵ ਸੰਸਾਧਨ ਵਿਕਾਸ ਮੰਤਰਾਲਾ ਦਾ ਉੱਚ ਸਿੱਖਿਆ ਵਿਭਾਗ ਸਾਰੀਆਂ ਯੂਨੀਵਰਸਟੀਆਂ ਤੇ ਉੱਚ ਸਿੱਖਿਆ ਸੰਸਥਾਵਾਂ ਦੇ ਹਰ ਵਿਦਿਆਰਥੀ ਲਈ ਮਿਆਰੀ ਵਿੱਦਿਆ ਮੁਹੱਈਆ ਕਰਵਾਉਣ ਲਈ ਮੁਹਿੰਮ ‘ਤੇ ਹੈ। ਇਸ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਨੇ ਨੈਸ਼ਨਲ ਮਿਸ਼ਨ ਆਵ੍ ਐਜੂਕੇਸ਼ਨ ਇਨ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਸਕੀਮ (ਐੱਨਐੱਮਈਆਈਸੀਟੀ) ਦੇ ਅਧੀਨ ਈ-ਗਵਰਨੈਂਸ ਪਲੈਟਫਾਰਮ, ਸਮਰਥ (ਇੰਟਰਪ੍ਰਾਈਜਸ ਰਿਸੋਰਸ ਪਲਾਨਿੰਗ) ਈਆਰਪੀ ਤਿਆਰ ਕੀਤਾ ਹੈ। ਈਆਰਪੀ, ਸਮਰਥ, ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਲਈ ਤਿਆਰ ਕੀਤਾ ਖੁੱਲ੍ਹੇ ਮਿਆਰ, ਖੁੱਲ੍ਹੇ ਸਰੋਤ ‘ਤੇ ਅਧਾਰਿਤ, ਸੁਰੱਖਿਅਤ, ਲੋੜ ਮੁਤਾਬਕ ਬਦਲਣਯੋਗ ਅਤੇ ਟਿਕਾਊ ਪ੍ਰਕਿਰਿਆ ਵਾਲਾ ਸਵੈਚਾਲੀ ਇੰਜਣ ਹੈ। ਇਹ ਇੱਕ ਯੂਨੀਵਰਸਿਟੀ/ਉੱਚ ਸਿੱਖਿਆ ਸੰਸਥਾਵਾਂ ਵਿੱਚ ਫੈਕਲਟੀ, ਵਿਦਿਆਰਥੀਆਂ ਅਤੇ ਸਟਾਫ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਹੁਣ, ਵਿਸ਼ਵ ਬੈਂਕ ਦੇ ਸਮਰਥਨ ਵਾਲੇ ਤਕਨੀਕੀ ਵਿੱਦਿਅਕ ਗੁਣਵੱਤਾ ਸੁਧਾਰ ਪ੍ਰੋਗਰਾਮ (ਟੀਈਕਿਊਆਈਪੀ) ਦਾ ਤਹਿਤ ਈਆਰਪੀ, ਸਮਰਥ ਨੂੰ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ, ਕੁਰੂਕਸ਼ੇਤਰ ਵਿੱਚ ਲਾਗੂ ਕੀਤਾ ਗਿਆ ਹੈ। ਇਸ ਪਹਿਲ ਦਾ ਉਦੇਸ਼ ਸੰਸਥਾ ਦੀਆਂ ਪ੍ਰਕਿਰਿਆਵਾਂ ਨੂੰ ਸਵੈਚਾਲੀ ਬਣਾਉਣਾ ਹੈ।
ਐੱਨਆਈਟੀ, ਕੁਰੂਕਸ਼ੇਤਰ ਵਿੱਚ ਹੇਠ ਦਿੱਤੇ 38 ਮੌਡਿਊਲ ਲਾਗੂ ਕੀਤੇ ਗਏ ਹਨ:
ਆਰਗੈਨੀਗ੍ਰਾਮ, ਸੰਗਠਨਾਤਮਕ ਇਕਾਈ, ਉਪਭੋਗਤਾ, ਕਰਮਚਾਰੀ ਪ੍ਰਬੰਧਨ, ਆਰਟੀਆਈ ਪ੍ਰਬੰਧਨ, ਕਾਨੂੰਨੀ ਕਾਰਵਾਈ ਪ੍ਰਬੰਧਨ, ਛੁੱਟੀ ਪ੍ਰਬੰਧਨ, ਅਸਾਸਿਆਂ ਦਾ ਪ੍ਰਬੰਧਨ, ਫੀਸ ਪ੍ਰਬੰਧਨ, ਵਿਕਰੇਤਾ ਬਿਲ ਟ੍ਰੈਕਿੰਗ, ਫਾਈਲ ਪ੍ਰਬੰਧਨ ਤੇ ਟ੍ਰੈਕਿੰਗ, ਵਸਤੂ ਪ੍ਰਬੰਧਨ, ਖੋਜ ਪ੍ਰੋਜੈਕਟ ਪ੍ਰਬੰਧਨ, ਪ੍ਰੋਗਰਾਮ ਪ੍ਰਬੰਧਨ, ਪੇਅਰੋਲ, ਭਰਤੀ ਪ੍ਰਬੰਧਨ, ਸਿਹਤ ਸਹੂਲਤਾਂ ਪ੍ਰਬੰਧਨ, ਗਿਆਨ ਪ੍ਰਬੰਧਨ, ਟ੍ਰਾਂਸਪੋਰਟ ਮੈਨੇਜਮੈਂਟ, ਕੰਟੈਂਟ ਫੈਡਰੇਸ਼ਨ (ਸੀਐੱਫਐੱਸ), ਟ੍ਰੇਨਿੰਗ ਤੇ ਪਲੇਸਮੈਂਟਸ, ਹੋਸਟਲ ਪ੍ਰਬੰਧਨ, ਬੱਜਟ ਤੇ ਖਾਤੇ, ਖੇਡ ਸਹੂਲਤਾਂ ਪ੍ਰਬੰਧਨ, ਸ਼ਿਕਾਇਤ ਪ੍ਰਬੰਧਨ (ਕਰਮਚਾਰੀ), ਯੂਨੀ ਵੈਬ ਪੋਰਟਲ, ਵਿਦਿਆਰਥੀ ਜੀਵਨ, ਬਖ਼ਸ਼ਿਸ਼, ਕਾਲਜ ਮਾਨਤਾ, ਵਿਦਿਆਰਥੀ ਫੀਡਬੈਕ ਪ੍ਰਬੰਧਨ, ਮਿੰਟ ਅਤੇ ਪ੍ਰਾਪਤੀ/ਦਸਤਾਵੇਜ਼, ਜ਼ਰੂਰੀ ਸੇਵਾਵਾਂ, ਅਲੂਮਨੀ ਪ੍ਰਬੰਧਨ, ਕੋਰ ਸੰਚਾਰ, ਆਈਟੀ ਸਰਵਿਸ ਡੈਸਕ, ਟ੍ਰੇਨਰਜ਼ ਪ੍ਰਬੰਧਨ ਦੀ ਸਿਖਲਾਈ (ਟੀਓਟੀ) ਅਤੇ ਰਿਹਾਇਸ਼ ਅਲਾਟਮੈਂਟ।
ਇਹ ਪਹਿਲ ਸੰਸਥਾ ਦੀ ਉਤਪਾਦਕਤਾ ਨੂੰ ਨਿਰੰਤਰ ਜਾਣਕਾਰੀ ਤੱਕ ਪਹੁੰਚ ਅਤੇ ਵੱਖ-ਵੱਖ ਉਦੇਸ਼ਾਂ ਲਈ ਇਸ ਦੀ ਵਰਤੋਂ ਰਾਹੀਂ ਬਿਹਤਰ ਜਾਣਕਾਰੀ ਪ੍ਰਬੰਧਨ ਰਾਹੀਂ ਵਧਾਏਗੀ।
ਸਮਰਥ ਟੀਮ ਵੱਲੋਂ ਐੱਨਆਈਟੀ, ਕੁਰੂਕਸ਼ੇਤਰ ਨੂੰ ਸੌਫਟਵੇਅਰ ਮੁਫਤ ਪ੍ਰਦਾਨ ਕੀਤਾ ਗਿਆ ਸੀ; ਐੱਮਐੱਮਆਰਡੀ ਦੀ ਆਪਣੀ ਐੱਨਐੱਮਈਆਈਸੀਟੀ ਅਤੇ ਟੀਈਕਿਊਆਈਪੀ ਟੀਮਾਂ ਦੇ ਸਹਿਯੋਗ ਨਾਲ ਬਿਨਾ ਕਿਸੇ ਵਾਧੂ ਕੀਮਤ ਵਸੂਲਿਆਂ ਚਾਲੂ ਵੀ ਕੀਤਾ ਗਿਆ।
*****
ਐੱਨਬੀ/ਏਕੇਜੇ/ਏਕੇ
(Release ID: 1623990)
Visitor Counter : 209