ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਲੌਕਡਾਊਨ ਕਾਰਨ ਡੇਅਰੀ ਖੇਤਰ ਲਈ ਵਰਕਿੰਗ ਕੈਪੀਟਲ ਲੋਨਸ ਤੇ ਵਿਆਜ ਵਿੱਚ ਛੂਟ
Posted On:
14 MAY 2020 6:32PM by PIB Chandigarh
ਡੇਅਰੀ ਖੇਤਰ ਤੇ ਕੋਵਿਡ-19 ਦੇ ਆਰਥਿਕ ਪ੍ਰਭਾਵਾਂ ਦੀ ਭਰਭਾਈ ਕਰਨ ਲਈ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਇੱਕ ਯੋਜਨਾ "ਡੇਅਰੀ ਖੇਤਰ ਦੇ ਲਈ ਵਰਕਿੰਗ ਕੈਪੀਟਲ ਕਰਜੇ ਤੇ ਵਿਆਜ ਵਿੱਚ ਛੂਟ" ਦੀ ਸ਼ੁਰੂਆਤ ਕੀਤੀ ਹੈ। ਯੋਜਨਾ ਦੇ ਤਹਿਤ 2020-21 ਦੇ ਦੌਰਾਨ ਡੇਅਰੀ ਸਹਿਕਾਰੀ ਕਮੇਟੀਆਂ ਅਤੇ ਕਿਸਾਨ ਉਤਪਾਦਕ ਸੰਗਠਨਾਂ (ਐੱਸਡੀਸੀ ਅਤੇ ਐੱਫਪੀਓ) ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਕੋਵਿਡ-19 ਲੌਕਡਾਊਨ ਦੇ ਦੌਰਾਨ ਵੱਡੀ ਮਾਤਰਾ ਵਿੱਚ ਦੁੱਧ ਦੀ ਖਰੀਦ ਅਤੇ ਵਿਕਰੀ ਵਿੱਚ ਕਮੀ ਹੋਣ ਕਾਰਨ, ਦੁੱਧ /ਡੇਅਰੀ ਸਹਿਕਾਰੀ ਕਮੇਟੀਆਂ ਨੇ ਵੱਡੇ ਪੈਮਾਨੇ ਤੇ ਵੱਧ ਸਮੇਂ ਤੱਕ ਉਪਯੋਗ ਦੇ ਲਾਇਕ (ਸ਼ੈਲਫ ਲਾਈਫ) ਉਤਪਾਦਾਂ ਜਿਵੇਂ ਦੁੱਧ ਪਾਊਡਰ, ਸਫੈਦ ਮੱਖਣ, ਘਿਉ, ਅਤੇ ਯੂਐੱਚ ਟੀ ਦੁੱਧ ਆਦਿ ਦੇ ਉਤਪਾਦਨ ਨੂੰ ਅਪਣਾਇਆ। ਇਨ੍ਹਾਂ ਉਤਪਾਦਾਂ ਨੂੰ ਅਪਨਾਉਣ ਦੇ ਕਾਰਨ ਧਨ ਦੇ ਪਰਵਾਹ ਵਿੱਚ ਕਮੀ ਆਈ ਅਤੇ ਕਿਸਾਨਾਂ ਨੂੰ ਭੁਗਤਾਨ ਕਰਨ ਵਿੱਚ ਮੁਸ਼ਕਿਲ ਆਈ। ਆਈਸਕ੍ਰੀਮ, ਫਲੇਵਰ ਦੁੱਧ, ਘਿਉ, ਪਨੀਰ ਆਦਿ ਵਰਗੇ ਉੱਚ ਮੁੱਲ ਵਾਲੇ ਉਤਪਾਦਾਂ ਦੀ ਮੰਗ ਵਿੱਚ ਕਮੀ ਦੇ ਕਾਰਨ ਦੁੱਧ ਦੀ ਥੋੜੀ ਮਾਤਰਾ ਨੂੰ ਹੀ ਮੁੱਲਵਾਨ ਉਤਪਾਦਾਂ ਜਿਵੇ ਪਨੀਰ ਅਤੇ ਦਹੀ ਵਿੱਚ ਪਰਿਵਰਤਿਤ ਕੀਤਾ ਜਾ ਰਿਹਾ ਹੈ। ਇਸ ਦੀ ਵਿਕਰੀ ਕਾਰੋਬਾਰ ਅਤੇ ਭੁਗਤਾਨ ਪ੍ਰਾਪਤੀ ਪ੍ਰਭਾਵਿਤ ਹੋ ਰਹੀ ਹੈ। ਇਸ ਦਾ ਨਤੀਜਾ ਇਹ ਹੋਵੇਗਾ ਕਿ ਸਹਿਕਾਰੀ ਕਮੇਟੀਆਂ ਦੀ ਮੌਜੂਦਾ ਪੱਧਰ ਤੇ ਦੁੱਧ ਦੀ ਖਰੀਦ ਕਰਨ ਲਈ ਸਮਰੱਥਾ ਘੱਟ ਹੋ ਜਾਵੇਗੀ ਜਾਂ ਉਹ ਖਰੀਦ ਮੁੱਲ ਨੂੰ ਘੱਟ ਕਰਨ ਲਈ ਮਜਬੂਰ ਹੋ ਜਾਣਗੇ, ਜਿਸਦਾ ਸਿੱਧਾ ਅਸਰ ਕਿਸਾਨਾਂ ਤੇ ਪਵੇਗਾ।
ਸਹਿਕਾਰੀ ਅਤੇ ਕਿਸਾਨ ਸਵਾਮੀਤਵ ਵਾਲੀਆਂ ਦੁੱਧ ਉਤਪਾਦਕ ਕੰਮਪਨੀਆਂ ਦੀ ਵਰਕਿੰਗ ਕੈਪੀਟਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 1ਅਪ੍ਰੈਲ 2020 ਤੋਂ 31 ਮਾਰਚ 2020 ਦੇ ਵਿੱਚ ਅਨੁਸੂਚਿਤ ਵਪਾਰਕ ਬੈਂਕਾਂ/ਆਰਆਰਬੀ/ਸਹਿਕਾਰੀ ਬੈਂਕਾਂ/ਵਿੱਤੀ ਸੰਸਥਾਵਾਂ ਨਾਲ ਲਏ ਗਏ ਵਰਕਿੰਗ ਕੈਪੀਟਲ ਕਰਜੇ ਤੇ ਵਿਆਜ ਵਿੱਚ ਛੂਟ ਦਿਤੀ ਜਾਵੇਗੀ। ਸਹਿਕਾਰੀ ਕਮੇਟੀਆਂ/ਐੱਫਪੀਓ ਨੂੰ ਸੁਰੱਖਿਅਤ ਵਸਤਾਂ ਅਤੇ ਹੋਰ ਦੁੱਧ ਉਤਪਾਦਾਂ ਵਿੱਚ ਦੁੱਧ ਦੇ ਰੂਪਾਂਤਰਣ ਲਈ ਇਹ ਸੁਵਿਧਾ ਦਿਤੀ ਜਾਵੇਗੀ।
ਇਸ ਯੋਜਨਾ ਵਿੱਚ 2 ਪ੍ਰਤੀਸ਼ਤ ਪ੍ਰਤਿ ਸਾਲ ਦੀ ਦਰ ਨਾਲ ਵਿਆਜ ਵਿੱਚ ਛੂਟ ਦੇਣ ਦਾ ਪ੍ਰਬੰਧ ਕੀਤਾ ਗਿਆ। ਜੇਕਰ ਛੇਤੀ ਅਤੇ ਸਮੇਂ ‘ਤੇ ਪੁਨਰ ਭੁਗਤਾਨ/ਵਿਆਜ ਦੀ ਅਦਾਇਗੀ ਕੀਤੀ ਜਾਂਦੀ ਹੈ ਤਾਂ ਇਸ ਮਾਮਲੇ ਵਿੱਚ ਵਿਆਜ ਵਿੱਚ 2 ਪ੍ਰਤੀਸ਼ਤ ਪ੍ਰਤੀ ਸਾਲ ਦੇ ਅਨੁਸਾਰ ਛੂਟ ਦਾ ਵੀ ਪ੍ਰਬੰਧ ਹੈ।
ਇਸ ਨਾਲ ਸਰਪਲਸ ਦੁੱਧ ਦੇ ਉਪਯੋਗ ਲਈ ਵਰਕਿੰਗ ਕੈਪੀਟਲ ਸੰਕਟ ਨੂੰ ਘੱਟ ਕਰਨ ਅਤੇ ਕਿਸਾਨਾਂ ਨੂੰ ਸਮੇਂ ਤੇ ਭੁਗਤਾਨ ਕਰਨ ਵਿੱਚ ਮਦਦ ਮਿਲੇਗੀ। ਇਸ ਯੋਜਨਾ ਨੂੰ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ), ਆਨੰਦ ਜ਼ਰੀਏ ਇਸ ਵਿਭਾਗ ਦੁਆਰਾ ਲਾਗੂ ਕੀਤਾ ਜਾਵੇਗਾ।
ਸੋਧੀ ਯੋਜਨਾ ਵਿੱਚ 2020-21 ਦੇ ਦੌਰਾਨ "ਡੇਅਰੀ ਖੇਤਰ ਲਈ ਵਰਕਿੰਗ ਕੈਪੀਟਲ ਤੇ ਵਿਆਜ ਵਿੱਚ ਛੂਟ" ਭਾਗ ਲਈ 100 ਕਰੋੜ ਰੁਪਏ ਬੱਜਟ ਪ੍ਰਬੰਧ ਦੀ ਪਰਿਕਲਪਨਾ ਕੀਤੀ ਗਈ ਹੈ। ਇਸ ਯੋਜਨਾ ਦੇ ਹੇਠਾਂ ਲਿਖੇ ਲਾਭ ਹਨ:
• ਇਸ ਨਾਲ ਉਤਪਾਦਕਾਂ ਨੂੰ ਸਥਿਰ ਬਜ਼ਾਰ ਦੀ ਸੁਵਿਧਾ ਪ੍ਰਾਪਤ ਕਰਨ ਵਿੱਚ ਮੱਦਦ ਮਿਲੇਗੀ।
• ਉਤਪਾਦਨ ਮਲਕੀਅਤ ਵਾਲੇ ਸਥਾਨ ਸਮੇਂ ਤੇ ਦੁੱਧ ਉਤਪਾਦਕਾਂ ਨੂੰ ਬਿਲ ਦਾ ਭੁਗਤਾਨ ਕਰਨ ਵਿੱਚ ਸਮਰੱਥ ਹੋਣਗੇ।
• ਇਸ ਨਾਲ ਉਚਿਤ ਮੁੱਲ ਤੇ ਉਪਭੋਗਤਾਵਾਂ ਨੂੰ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਪੂਰਤੀ ਕਰਨ ਵਿੱਚ ਉਤਪਾਦਕ ਮਲਕੀਅਤ ਵਾਲੇ ਸਥਾਨਾਂ ਨੂੰ ਮਦਦ ਮਿਲੇਗੀ। ਇਹ ਸੁਰੱਖਿਅਤ ਡੇਅਰੀ ਵਸਤੂਆਂ ਅਤੇ ਹੋਰ ਦੁੱਧ ਉਤਪਾਦਾਂ ਦੇ ਘਰੇਲੂ ਬਜ਼ਾਰ ਦੇ ਮੁੱਲ ਨੂੰ ਸਥਿਰ ਕਰਨ ਵਿੱਚ ਵੀ ਮਦਦ ਕਰੇਗਾ।
ਦੁੱਧ ਉਤਪਾਦਾਂ ਲਈ ਡੇਅਰੀ ਸੰਚਾਲਨ ਨੂੰ ਲਾਭਕਾਰੀ ਬਣਾਉਣ ਦੇ ਨਾਲ ਨਾਲ ਸੀਜਨ ਦੇ ਦੋਰਾਨ ਵੀ ਕਿਸਾਨਾਂ ਦੀ ਆਮਦਨ ਵਿੱਚ ਨਿਰੰਤਰ ਵਾਧਾ। ਇਸ ਨਾਲ ਆਯਾਤ ਵਸਤੂਆਂ ਤੇ ਨਿਰਭਰਤਾ ਵਿੱਚ ਕਮੀ ਆਵੇਗੀ, ਜਿਸ ਨਾਲ ਦੁੱਧ ਤੇ ਦੁੱਧ ਉਤਪਾਦਾਂ ਦੀਆ ਘਰੇਲੂ ਕੀਮਤਾਂ ਨੂੰ ਸਥਿਰ ਕਰਨ ਵਿੱਚ ਮਦਦ ਮਿਲੇਗੀ।
ਕੋਵਿਡ 19 ਦੇ ਕਾਰਨ ਵੱਡੀ ਗਿਣਤੀ ਵਿੱਚ ਛੋਟੀਆਂ ਨਿਜੀ ਡੇਅਰੀਆਂ ਦੇ ਸੰਚਾਲਨ ਨੂੰ ਬੰਦ ਕਰ ਦਿੱਤਾ ਗਿਆ ਜਿਸਦੇ ਨਤੀਜੇ ਵਜੋਂ ਸਹਿਕਾਰੀ ਕਮੇਟੀਆਂ ਨੂੰ ਵੱਧ ਦੁੱਧ ਮਿਲਣ ਲੱਗਾ। ਇਹ ਛੋਟੀਆਂ ਨਿਜੀ ਡੇਅਰੀਆਂ ਮੁੱਖ ਰੂਪ ਵਿੱਚ ਦੁੱਧ ਅਧਾਰਿਤ ਮਿਠਾਈਆਂ ਬਣਾਉਣ ਦੀਆਂ ਦੁਕਾਨਾਂ ਅਤੇ ਕਸਬਿਆਂ ਵਿੱਚ ਸਥਾਨਕ ਪੂਰਤੀ ਲਈ ਕੰਮ ਕਰ ਰਹੀਆਂ ਸਨ। ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਲਗਾਈਆਂ ਪਬੰਦੀਆਂ ਕਾਰਨ ਨਿਜੀ ਅਤੇ ਸਹਿਕਾਰੀ ਕਮੇਟੀਆਂ ਦੇ ਹੋਟਲ ਅਤੇ ਰੈਸਟੋਰੈਂਟਾਂ ਨੂੰ ਕੀਤੀ ਜਾਣ ਵਾਲੀ ਪੂਰਤੀ ਹੋਈ ਹੈ। ਇਕਰਾਰਨਾਮਾ ਕਮ ਦੀ ਕਮੀ ,ਵੰਡ ਬਿੰਦੂਆ ਨੂੰ ਬੰਦ ਕਰਨ, ਪੈਕੇਜਿੰਗ ਸਮਗਰੀ ਆਦਿ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਦੇ ਨਾਲ-ਨਾਲ ਵਿਤਰਕਾਂ, ਟ੍ਰਾਂਸਪੋਟਰਾਂ ਅਤੇ ਕਰਮਚਾਰੀਆਂ ਆਦਿ ਨੂੰ ਹੋਣ ਵਾਲੀ ਪੂਰਤੀ ਸਮੱਸਿਆ ਦੇ ਕਾਰਨ ਬਹੁਤ ਨਿਜੀ ਡੇਅਰੀਆਂ ਨੇ ਜਾਂ ਤਾਂ ਆਪਣੀ ਪੂਰਤੀ ਨੂੰ ਸੀਮਤ ਕਰ ਦਿੱਤਾ ਹੈ ਆਪਣੀਆਂ ਦੁਕਾਨਾਂ ਨੂੰ ਬੰਦ ਕਰ ਦਿੱਤਾ ਹੈ।
ਹਾਲਾਂਕਿ ਸਹਿਕਾਰੀ ਕਮੇਟੀਆਂ ਨੇ ਪਹਿਲਾਂ ਤੋਂ ਹੀ ਘੋਸ਼ਿਤ ਦਰਾਂ ਤੇ ਖ਼ਰੀਦ ਜਾਰੀ ਰੱਖੀ ਹੈ ਅਤੇ ਕੁਝ ਸਹਿਕਾਰੀ ਕਮੇਟੀਆਂ ਨੇ ਤਾਂ ਆਪਣੇ ਖ਼ਰੀਦ ਮੁੱਲ ਵਿੱਚ ਵਾਧਾ ਵੀ ਕੀਤਾ ਹੈ। ਸਹਿਕਾਰੀ ਕਮੇਟੀਆਂ ਦੁਆਰਾ ਜਨਵਰੀ 2020 ਵਿੱਚ ਟੋਨਡ ਮਿਲਕ (ਟੀਐੱਮ) ਅਤੇ ਫੁੱਲ ਕ੍ਰੀਮ ਦੁੱਧ (ਐੱਫਸੀਐੱਮ) ਦੀ ਕੀਮਤ ਕ੍ਰਮਵਾਰ: 42.56 ਰੁਪਏ ਪ੍ਰਤਿ ਲਿਟਰ ਅਤੇ 53.80 ਰੁਪਏ ਪ੍ਰਤਿ ਲਿਟਰ ਸੀ ਅਤੇ 08.04.2020 ਨੂੰ ਇਹ ਕ੍ਰਮਵਾਰ:43.50ਰੁਪਏ ਪ੍ਰਤਿ ਲਿਟਰ ਅਤੇ 54.93ਰੁਪਏ ਪ੍ਰਤਿ ਲਿਟਰ ਸੀ।
ਮਾਰਚ 2020 ਦੇ ਦੋਰਾਨ ਪ੍ਰਮੁੱਖ ਸਹਿਕਾਰੀ ਕਮੇਟੀਆਂ ਦਵਾਰਾ ਦੁੱਧ ਦੀ ਖਰੀਦ 510 ਲੱਖ ਪ੍ਰਤਿ ਦਿਨ (ਐੱਲਐੱਲਪੀਡੀ) ਕੀਤੀ ਗਈ ਅਤੇ 14 ਅਪ੍ਰੈਲ 2020 ਨੂੰ ਕਮੀ ਦੇ ਸੀਜਨ ਦੀ ਸ਼ੁਰੂਆਤ ਦੇ ਬਾਵਜੂਦ ਦੁੱਧ ਦੀ ਖਰੀਦ ਲਗਭਗ 560 ਐੱਲਐੱਲਪੀਡੀ ਹੈ। ਪਿਛਲੇ ਇੱਕ ਸਾਲ ਵਿੱਚ 8 ਪ੍ਰਤਿਸ਼ਤ ਵਾਧਾ ਹੋਇਆ ਹੈ। ਇਸ ਤਰਾਂ ਦੁੱਧ ਦੀ ਖਰੀਦ ਤੇ ਮੌਸਮ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਮੰਗ ਦਾ ਅਸਰ ਪੈਂਦਾ ਰਹਿੰਦਾ ਹੈ। ਪਰ ਘਰੇਲੂ ਬਜ਼ਾਰ ਵਿੱਚ ਦੁੱਧ ਦੀ ਵਿਕਰੀ ਮੋਟੇ ਤੌਰ ‘ਤੇ ਸਥਿਰ ਰਹੀ ਹੈ। ਭਾਰਤ ਵਿੱਚ ਸਹਿਕਾਰੀ ਕਮੇਟੀਆਂ ਦੁਆਰਾ ਦੁੱਧ ਦੀ ਵਿਕਰੀ ਫਰਵਰੀ 2020 ਵਿੱਚ 360 ਐੱਲਐੱਲਪੀਡੀ ਤੋਂ ਘਟ ਕੇ 14 ਅਪ੍ਰੈਲ 2020 ਨੂੰ 340 ਐੱਲਐੱਲਪੀਡੀ ਰਹਿ ਗਈ। ਇਸ ਪ੍ਰਕਾਰ ਦੁੱਧ ਦੀ ਖਰੀਦ ਵਿੱਚ 8 ਪ੍ਰਤੀਸ਼ਤ ਵਾਧਾ ਹੋਇਆ, ਲੇਕਿਨ ਵਿਕਰੀ ਵਿੱਚ 6 ਪ੍ਰਤੀਸ਼ਤ ਦੀ ਕਮੀ ਆਈ। ਖਰੀਦ ਅਤੇ ਵੇਚ ਦੇ ਵਿੱਚ ਕੁੱਲ ਅੰਤਰ ਲਗਭਗ 200 ਐੱਲਐੱਲਪੀਡੀ ਪ੍ਰਤਿ ਦਿਨ ਹੈ।
********
ਏਪੀਐੱਸ/ਪੀਕੇ/ਐੱਮਐੱਸ/ਬੀਏ
(Release ID: 1623982)
Visitor Counter : 199