ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕੀਟਨਾਸ਼ਕ ਉਦਯੋਗ ਦੇ ਨੁਮਾਇੰਦਿਆਂ ਨਾਲ ਮਾਰੂਥਲ ਟਿੱਡੀਦਲ ਨੂੰ ਕੰਟਰੋਲ ਕਰਨ ਬਾਰੇ ਚਰਚਾ ਕੀਤੀ

ਸ਼੍ਰੀ ਤੋਮਰ ਨੇ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਇੰਗਲੈਂਡ ਤੋਂ ਨਵੀਆਂ ਮਸ਼ੀਨਾਂ ਦਾ ਆਰਡਰ ਦਿੱਤਾ ਗਿਆ ਹੈ


ਰਾਜਸਥਾਨ ਅਤੇ ਪੰਜਾਬ ਵਿੱਚ 14,000 ਹੈਕਟੇਅਰ ਤੋਂ ਵੱਧ ਜ਼ਮੀਨ ਉੱਤੇ ਟਿੱਡੀਦਲ ਤੇ ਕਾਬੂ ਪਾਇਆ ਗਿਆ

Posted On: 13 MAY 2020 6:08PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਇੱਥੇ ਕੀਟਨਾਸ਼ਕ ਨਿਰਮਾਤਾ ਉਦਯੋਗ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਤਾਕਿ ਖੇਤਾਂ ਵਿੱਚ ਟਿੱਡੀਦਲ ਦੇ ਹਮਲੇ ਨੂੰ ਰੋਕਣ ਲਈ ਇਕ ਰਣਨੀਤੀ ਤਿਆਰ ਕੀਤੀ ਜਾ ਸਕੇ ਉਨ੍ਹਾਂ ਕਿਹਾ ਕਿ ਖੇਤੀਬਾੜੀ ਇਕ ਪਹਿਲ ਵਾਲਾ ਖੇਤਰ ਹੈਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਜ਼ੋਰ ਦੇ ਕੇ ਕਿਹਾ ਗਿਆ ਹੈ ਅਤੇ ਉਨ੍ਹਾਂ ਦੀ ਸਰਕਾਰ ਫਸਲ ਦੀ ਬਿਜਾਈ ਅਤੇ ਕਟਾਈ ਦੇ ਕਾਰਜਾਂ ਨੂੰ ਨਿਰਵਿਘਨ ਜਾਰੀ ਰੱਖਣ ਲਈ ਕੋਈ ਕਸਰ ਨਹੀਂ ਛੱਡੇਗੀ ਸ਼੍ਰੀ ਤੋਮਰ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਾਰੂਥਲੀ ਟਿੱਡੀਦਲ ਦੇ ਵਾਧੇ ਨੂੰ ਰੋਕਣ ਲਈ ਮਿਲਕੇ ਕੰਮ ਕਰ ਰਹੀਆਂ ਹਨ ਅਤੇ ਇਸ ਵਿੱਚ ਕਾਮਯਾਬ ਵੀ ਹੋਈਆਂ ਹਨ ਇੰਗਲੈਂਡ ਤੋਂ ਨਵੀਆਂ ਮਸ਼ੀਨਾਂ ਦਾ ਆਰਡਰ ਦਿੱਤਾ ਗਿਆ ਹੈ ਅਤੇ ਉਹ ਜਲਦੀ ਹੀ ਪਹੁੰਚ ਜਾਣਗੀਆਂ

 

 

ਸ਼੍ਰੀ ਤੋਮਰ ਨੇ ਕਿਹਾ ਕਿ ਟਿੱਡੀਦਲ ਦੇ ਹਮਲੇ ਬਾਰੇ ਪਿਛਲੇ ਸਾਲ ਪਤਾ ਲਗਿਆ ਸੀ ਅਤੇ ਕਿਸਾਨਾਂ ਨੇ ਇਸ ਪ੍ਰਤੀ ਦਿਲਚਸਪੀ ਦਿਖਾਈ ਸੀ ਕਿਉਂਕਿ ਇਹ ਹਮਲਾ ਕਈ ਦਹਾਕਿਆਂ ਬਾਅਦ ਹੋਇਆ ਸੀ ਉਨ੍ਹਾਂ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਕੇਂਦਰੀ ਖੇਤੀਬਾੜੀ ਮੰਤਰਾਲਾ ਅਤੇ ਸਬੰਧਿਤ ਰਾਜ ਸਰਕਾਰ ਨੇ ਉਸ ਵੇਲੇ ਕਿਸਾਨਾਂ ਦੀ ਮਦਦ ਨਾਲ ਸਮੇਂ ਸਿਰ ਕਾਰਵਾਈ ਕਰਕੇ ਨੁਕਸਾਨ ਤੋਂ ਬਚਾਅ ਕਰ ਲਿਆ ਸੀ ਕੇਂਦਰ ਸਰਕਾਰ ਨੇ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਐੱਨਡੀਆਰਐੱਫ ਫੰਡ ਵਿੱਚੋਂ ਦਿੱਤਾ ਸੀ ਜਿਨ੍ਹਾਂ ਦੀ ਫਸਲ ਤਬਾਹ ਹੋਈ ਸੀ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੇ ਭਾਰਤ ਸਰਕਾਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਸਰਕਾਰ ਦੀ ਮਦਦ ਕੀਟਨਾਸ਼ਕ ਉਦਯੋਗ ਦੁਆਰਾ ਕੀਤੀ ਗਈ ਸੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀਆਂ ਸ਼੍ਰੀ ਪੁਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ ਇਸ ਵੀਡੀਓ ਕਾਨਫਰੰਸ ਦੌਰਾਨ ਮੌਜੂਦ ਸਨ

 

 

 

ਕੋਵਿਡ-19 ਲੌਕਡਾਊਨ ਕਾਰਨ ਪੈਦਾ ਹੋਈ ਸਥਿਤੀ ਦੇ ਬਾਵਜੂਦ ਟਿੱਡੀਦਲ ਉੱਤੇ ਕਾਬੂ ਪਾਉਣ ਵਾਲੇ ਦਫਤਰ 11 ਅਪ੍ਰੈਲ, 2020 ਤੋਂ ਕੰਮ ਕਰ ਰਹੇ ਹਨ ਉਨ੍ਹਾਂ ਕੋਲ ਸਪਰੇਅ ਕਰਨ ਵਾਲੇ 50 ਯੰਤਰ ਅਤੇ ਮੋਟਰ ਗੱਡੀਆਂ ਮੌਜੂਦ ਹਨ ਇਹ ਕੰਮ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਟਰੈਕਟਰ ਉੱਤੇ ਰੱਖੇ ਸਪਰੇਅਰ ਅਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਵੀ ਵੱਖ-ਵੱਖ ਥਾਵਾਂ ਉੱਤੇ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਟਿੱਡੀਦਲ ਉੱਤੇ ਕਾਬੂ ਪਾਉਣ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਵਾਧੂ ਉਪਕਰਣ ਹਾਸਲ  ਕੀਤੇ ਜਾ ਰਹੇ ਹਨ ਤਾਕਿ ਟਿੱਡੀਦਲ ਕੰਟਰੋਲ ਸੰਗਠਨਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਸਕੇ

 

 

ਹੁਣ ਤੱਕ (11.05.2020) ਹਾਪਰਜ਼ ਅਤੇ ਪਿੰਕ ਸਵਾਰਮਜ਼ ਉੱਤੇ ਰਾਜਸਥਾਨ ਦੇ ਜੈਸਲਮੇਰ, ਸ਼੍ਰੀ ਗੰਗਾਨਗਰ, ਜੋਧਪੁਰ, ਬਾੜਮੇਰ ਅਤੇ ਨਾਗੌਰ ਜ਼ਿਲ੍ਹਿਆਂ ਵਿੱਚ ਅਤੇ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਕਾਬੂ ਪਾ ਲਿਆ ਗਿਆ ਹੈ ਇਸ  ਵੇਲੇ ਗੁਲਾਬੀ ਟਿੱਡੀਦਲ ਰਾਜਸਥਾਨ ਦੇ ਬਾੜਮੇਰ, ਫਲੌਦੀ (ਜੋਧਪੁਰ), ਨਾਗੌਰ, ਸ਼੍ਰੀ ਗੰਗਾਨਗਰ ਅਤੇ ਅਜਮੇਰ ਜ਼ਿਲ੍ਹਿਆਂ ਵਿੱਚ ਸਰਗਰਮ ਹੈ ਅਤੇ ਉਸ ਉੱਤੇ ਕਾਬੂ ਪਾਉਣ ਦਾ ਕੰਮ ਸਵੇਰ ਤੋਂ ਚਲ ਰਿਹਾ ਹੈ

 

ਸ਼੍ਰੀ ਗੰਗਾਨਗਰ (ਰਾਜਸਥਾਨ)

57

3220

ਜੋਧਪੁਰ (ਰਾਜਸਥਾਨ)

13

3215

ਬਾੜਮੇਰ (ਰਾਜਸਥਾਨ)

31

3835

ਨਾਗੌਰ (ਰਾਜਸਥਾਨ)

4

1020

ਅਜਮੇਰ (ਰਾਜਸਥਾਨ)

2

235

ਪਾਲੀ (ਰਾਜਸਥਾਨ)

2

75

ਫਾਜ਼ਿਲਕਾ (ਪੰਜਾਬ)

19

585

ਕੁੱਲ

135

14299

 

 

 

ਆਉਣ ਵਾਲੇ ਸੀਜ਼ਨ ਵਿੱਚ  ਟਿੱਡੀਦਲ ਦੀ ਸਮੱਸਿਆ ਨਾਲ ਨਜਿੱਠਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਇਕ ਉੱਚ ਪੱਧਰੀ ਵਰਚੁਅਲ ਮੀਟਿੰਗ ਦੱਖਣ-ਪੱਛਮੀ ਏਸ਼ੀਆਈ ਦੇਸ਼ਾਂ (ਅਫ਼ਗ਼ਾਨਿਸਤਾਨ, ਭਾਰਤ, ਇਰਾਨ ਅਤੇ ਪਾਕਿਸਤਾਨ) ਵਿੱਚ ਟਿੱਡੀਦਲ ਤੇ ਕਾਬੂ ਪਾਉਣ ਉੱਤੇ ਵਿਚਾਰ ਕਰਨ ਲਈ 11 ਮਾਰਚ, 2020 ਨੂੰ ਨਵੀਂ ਦਿੱਲੀ, ਭਾਰਤ ਵਿੱਚ ਐੱਫਏਓਜ਼ ਦੇ ਦਫ਼ਤਰ ਵਿੱਚ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿੱਚ ਖੇਤੀਬਾੜੀ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਅਤੇ ਸਕੱਤਰ (ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ) ਸ਼੍ਰੀ ਸੰਜੈ ਅਗਰਵਾਲ ਨੇ ਹਿੱਸਾ ਲਿਆ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਮੈਂਬਰ ਦੇਸ਼ਾਂ ਦੇ ਤਕਨੀਕੀ ਅਫਸਰਾਂ ਦੀਆਂ ਵਰਚੁਅਲ ਮੀਟਿੰਗਾਂ ਹਰ ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਹੁਣ ਤੱਕ 8 ਮੀਟਿੰਗਾਂ ਹੋ ਚੁੱਕੀਆਂ ਹਨ ਇਨ੍ਹਾਂ ਮੀਟਿੰਗਾਂ ਵਿੱਚ ਤਕਨੀਕੀ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ

 

 

ਟਿੱਡੀਦਲ ਦੇ ਦਰਜੇ ਅਤੇ ਤਿਆਰੀ ਦਾ ਜਾਇਜ਼ਾ ਫਰਵਰੀ ਅਤੇ ਮਈ, 2020 ਵਿੱਚ ਹੋਈਆਂ ਮੀਟਿੰਗਾਂ ਵਿੱਚ ਰਾਜ ਖੇਤੀਬਾੜੀ ਸਕੱਤਰਾਂ ਅਤੇ ਸਕੱਤਰ ਪੱਧਰ ਦੇ ਜ਼ਿਲ੍ਹਾ ਅਧਿਕਾਰੀਆਂ (ਏਸੀ ਐਂਡ ਐੱਫਡਬਲਿਊ) ਦੀਆਂ ਮੀਟਿੰਗਾਂ ਵਿੱਚ ਵੀਡੀਓ ਕਾਨਫਰੰਸ ਰਾਹੀਂ ਲਿਆ ਗਿਆ ਸੀ ਇਨ੍ਹਾਂ ਮੀਟਿੰਗਾਂ ਵਿੱਚ ਪਿਛਲੇ ਅਨੁਭਵਾਂ ਅਤੇ ਆਉਣ ਵਾਲੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਇੱਕ ਰਣਨੀਤੀ ਤਿਆਰ ਕੀਤੀ ਗਈ ਰਾਜਾਂ ਨੂੰ ਟਿੱਡੀਦਲ ਬਾਰੇ ਭਵਿੱਖਬਾਣੀ ਅਤੇ ਸਲਾਹਾਂ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਨੇ 6 ਮਈ, 2020 ਨੂੰ ਹੋਈ ਇੱਕ ਮੀਟਿੰਗ ਵਿੱਚ ਵੱਖ-ਵੱਖ ਹਿਦਾਇਤਾਂ ਜਾਰੀ ਕੀਤੀਆਂ ਅਤੇ ਟਿੱਡੀਦਲ ਦੇ ਹਮਲੇ ਉੱਤੇ ਪ੍ਰਭਾਵੀ ਢੰਗ ਨਾਲ ਕਾਬੂ ਪਾਉਣ ਬਾਰੇ ਸਥਿਤੀ ਦਾ ਜਾਇਜ਼ਾ ਲਿਆ

 

 

ਆਮ ਤੌਰ ਤੇ ਮੌਨਸੂਨ ਆਉਣ ਦੇ ਨਾਲ ਟਿੱਡੀਦਲ ਦੇ ਕੀੜੇ ਨਿਰਧਾਰਿਤ ਮਾਰੂਥਲੀ ਇਲਾਕੇ ਵਿੱਚ ਪਾਕਿਸਤਾਨ ਦੇ ਰਸਤਿਓਂ ਭਾਰਤ ਵਿੱਚ ਦਾਖਲ ਹੁੰਦੇ ਹਨ ਅਤੇ ਇੱਥੇ ਉਹ ਜੂਨ-ਜੁਲਾਈ ਦੀ ਗਰਮੀ ਵਿੱਚ ਬੱਚੇ ਦੇਂਦੇ ਹਨ ਪਰ ਇਸ ਸਾਲ ਇਹ ਹਮਲਾ 11 ਅਪ੍ਰੈਲ, 2020 ਨੂੰ ਹੀ ਹੋ ਗਿਆ ਅਤੇ 30 ਅਪ੍ਰੈਲ ਨੂੰ ਰਾਜਸਥਾਨ ਅਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਇਹ ਕੀੜੇ ਦੇਖੇ ਗਏ ਇਨ੍ਹਾਂ ਉੱਤੇ ਕਾਬੂ ਪਾਇਆ ਗਿਆ ਅਤੇ ਨਵੇਂ ਕੀੜਿਆਂ ਨਾਲ ਨਜਿੱਠਣ ਬਾਰੇ ਤਿਆਰੀਆਂ ਲਗਾਤਾਰ ਜਾਰੀ ਹਨ ਗੁਲਾਬੀ ਕੀੜਿਆਂ ਦੇ ਝੁੰਡ ਕਾਫੀ ਉੱਚਾ ਉਡਦੇ ਹਨ ਅਤੇ ਲੰਬੀ ਦੂਰੀ ਪਾਕਿਸਤਾਨ ਤੋਂ ਆ ਰਹੀਆਂ ਤੇਜ਼ ਹਵਾਵਾਂ ਨਾਲ ਤੈਅ ਕਰ ਲੈਂਦੇ ਹਨ ਇਹ ਗੁਲਾਬੀ ਕੀੜੇ ਦਰਖਤਾਂ ਉੱਤੇ ਰਾਤ ਵੇਲੇ ਠਹਿਰ ਜਾਂਦੇ ਹਨ ਅਤੇ ਜ਼ਿਆਦਾਤਰ ਦਿਨ ਵੇਲੇ ਹੀ ਉਡਾਨ ਭਰਦੇ ਹਨ

 

 

ਭਾਰਤ ਸਰਕਾਰ ਦੇ ਟਿੱਡੀਦਲ ਨਾਲ ਨਜਿੱਠਣ ਵਾਲੇ 10 ਸਰਕਲ ਦਫ਼ਤਰ ਰਾਜਸਥਾਨ ਦੇ ਜੈਸਲਮੇਰ, ਬੀਕਾਨੇਰ, ਫਲੌਦੀ, ਬਾੜਮੇਰ, ਜਲੌਰ, ਚੁਰੂ, ਨਾਗੌਰ, ਸੂਰਤਗੜ੍ਹ ਜ਼ਿਲ੍ਹਿਆਂ ਵਿੱਚ ਅਤੇ ਗੁਜਰਾਤ ਦੇ ਪਾਲਨਪੁਰ ਅਤੇ ਭੁਜ ਜ਼ਿਲ੍ਹਿਆਂ ਵਿੱਚ ਹਨ ਇਹ ਦਫ਼ਤਰ ਭਾਰਤ ਦੇ 2 ਲੱਖ ਵਰਗ ਕਿਲੋਮੀਟਰ ਖੇਤਰ ਵਿੱਚ ਟਿੱਡੀਦਲ ਦੇ ਮਾਰ ਕਰਨ ਵਾਲੇ ਜ਼ਿਲ੍ਹਿਆਂ ਵਿੱਚ ਹਨ ਟਿੱਡੀਦਲ ਉੱਤੇ ਨਿਗਰਾਨੀ ਅਤੇ ਸਰਵੇਅ ਤੋਂ ਇਲਾਵਾ ਇਸ ਉੱਤੇ ਕੰਟਰੋਲ ਦਾ ਕੰਮ ਰਾਜ ਖੇਤੀਬਾੜੀ ਵਿਭਾਗਾਂ ਦੁਆਰਾ ਸਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲਕੇ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਫਸਲਾਂ ਉੱਤੇ ਕੀਟਨਾਸ਼ਕ ਦੇ ਛਿੜਕਾਅ ਦਾ ਕੰਮ ਵੀ ਖੇਤੀਬਾੜੀ ਵਿਭਾਗ ਦੁਆਰਾ ਸਬੰਧਿਤ ਰਾਜ ਸਰਕਾਰ ਨਾਲ ਮਿਲ ਕੇ ਕੀਤਾ ਜਾਂਦਾ ਹੈ

 

 

ਪਿਛਲੇ ਸਾਲ ਰਾਜ ਸਰਕਾਰਾਂ ਨੇ ਕਿਸਾਨਾਂ ਦੀ ਕੀਟਨਾਸ਼ਕਾਂ ਅਤੇ ਟ੍ਰੈਕਟਰ ਉੱਤੇ ਰੱਖੇ ਸਪਰੇਆਂ ਨਾਲ ਮਦਦ ਕੀਤੀ ਸੀ 2019-20 ਦੌਰਾਨ ਭਾਰਤ ਵਿੱਚ ਇੱਕ ਤਕੜਾ ਟਿੱਡੀਦਲ ਹਮਲਾ ਹੋਇਆ ਸੀ ਜਿਸ ਉੱਤੇ ਕਿ ਰਾਜ ਖੇਤੀਬਾੜੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਦੇ ਸਹਿਯੋਗ ਨਾਲ ਟਿੱਡੀਦਲ ਸਰਕਲ ਆਫਿਸ ਨੇ ਕਾਬੂ ਪਾਇਆ ਸੀ ਕੰਟਰੋਲ ਅਪ੍ਰੇਸ਼ਨ 21 ਮਈ, 2019 ਤੋਂ 17 ਫਰਵਰੀ, 2020 ਤੱਕ ਚਲਾਏ ਗਏ ਸਨ ਅਤੇ ਕੁੱਲ 403,488 ਹੈਕਟੇਅਰ ਇਲਾਕੇ ਨੂੰ ਟਿੱਡੀਦਲ ਮੁਕਤ ਕੀਤਾ ਗਿਆ ਸੀ

 

 

****

 

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1623718) Visitor Counter : 170