ਸਿੱਖਿਆ ਮੰਤਰਾਲਾ
ਆਈਆਈਆਈਟੀ ਗੁਵਾਹਾਟੀ ਨੇ ਭਾਰਤ ਸਰਕਾਰ ਦੀ ਏਕ ਭਾਰਤ ਸ੍ਰੇਸ਼ਠ ਭਾਰਤ ਮੁਹਿੰਮ ਤਹਿਤ ਪੋਸਟਰ ਮੇਕਿੰਗ ਮੁਕਾਬਲੇ"ਰਾਜਸਥਾਨ ਟੂਰਿਜ਼ਮਐਂਡਟ੍ਰੈਵਲਸ" ਆਯੋਜਿਤ ਕਰਕੇ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਭਾਵਨਾ ਕਾਇਮ ਰੱਖੀ
ਲੌਕਡਾਊਨ ਕਾਰਨ ਔਨਲਾਈਨ ਹੋਏ ਮੁਕਾਬਲੇ ਲਈ ਵਿਦਿਆਰਥੀਆਂ ਨੇ ਘਰਾਂ ਤੋਂ ਹਿੱਸਾ ਲਿਆ
Posted On:
12 MAY 2020 6:09PM by PIB Chandigarh
ਰਾਸ਼ਟਰ ਦੀ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਮਨਾਉਣ ਲਈ ਸਰਕਾਰ ਏਕ ਭਾਰਤ ਸ੍ਰੇਸ਼ਠ ਮੁਹਿੰਮ ਚਲਾ ਰਹੀ ਹੈ।ਐੱਚ ਆਰ ਡੀ ਮੰਤਰਾਲਾ ਏਕ ਭਾਰਤ ਸ੍ਰੇਸ਼ਠ ਭਾਰਤ ਮੁਹਿੰਮ ਲਈ ਨੋਡਲ ਮੰਤਰਾਲਾ ਹੈ ਜਿਹੜਾ ਹੋਰਨਾਂ ਸਹਿਯੋਗੀ ਮੰਤਰਾਲਿਆਂ ਅਤੇ ਰਾਜਾਂ ਨਾਲ ਮਿਲ ਕੇ ਚਲਦਾ ਹੈ।ਕੋਵਿਡ19 ਕਾਰਨ ਲੌਕਡਾਊਨ ਦੇ ਬਾਵਜੂਦ ਮੁਹਿੰਮ ਦੀ ਗਤੀ ਨੂੰ ਬਣਾਈ ਰੱਖਣ ਲਈ ਭਾਰਤੀ ਸੂਚਨਾ ਟੈਕਨੋਲੋਜੀਇੰਸਟੀਟਿਊਟਗੁਵਾਹਾਟੀ ਨੇ ਹਾਲ ਹੀ ਵਿੱਚ ਇੱਕ ਪੋਸਟਰ ਮੇਕਿੰਗ ਮੁਕਾਬਲਾ ਆਯੋਜਿਤ ਕੀਤਾ।ਲੌਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਔਨਲਾਈਨ ਆਯੋਜਿਤ ਮੁਕਾਬਲੇ ਲਈ ਘਰਾਂ ਤੋਂ ਹਿੱਸਾ ਲੈਣ ਲਈ ਕਿਹਾ ਗਿਆ।
ਮੁਕਾਬਲੇ ਦਾ ਵਿਸ਼ਾ ਸੀ:"ਰਾਜਸਥਾਨ ਟੂਰਿਜ਼ਮਐਂਡਟ੍ਰੈਵਲਸ"।
ਕੋਵਿਡ 19 ਕਾਰਨ ਇੰਸਟੀਟਿਊਟ ਦੀਆਂ ਬਹੁਤੀਆਂ ਗਤੀਵਿਧੀਆਂ ਠੱਪ ਹੋ ਗਈਆਂ ਸਨ ਕਿਉਂਕਿ ਵਿਦਿਆਰਥੀਆਂ, ਸਟਾਫ ਅਤੇ ਕੁਝ ਅਧਿਆਪਕਾਂ ਨੇ ਕੈਂਪਸ ਖਾਲੀ ਕਰ ਦਿੱਤਾ ਸੀ।ਇਸ ਨਾਲ ਏਕ ਭਾਰਤ ਸ੍ਰੇਸ਼ਠ ਭਾਰਤ ਨਾਲ ਸਬੰਧਿਤ ਗਤੀਵਿਧੀਆਂ ਵੀ ਪ੍ਰਭਾਵਿਤ ਹੋਈਆਂ।ਹਾਲਾਂਕਿ ਆਈਆਈਆਈਟੀ ਗੁਵਾਹਾਟੀ 1 ਮਈ,2020 ਨੂੰ ਏਕ ਭਾਰਤ ਸ੍ਰੇਸ਼ਠ ਭਾਰਤ ਲਈ ਅਪ੍ਰੈਲ,2020 ਦਾ ਮਹੀਨਾਵਾਰ ਸਮਾਗਮ ਕਰਨ ਵਿਚ ਕਾਮਯਾਬ ਰਿਹਾ।ਆਈਆਈਆਈਟੀ ਗੁਵਾਹਾਟੀਏਕ ਭਾਰਤ ਸ੍ਰੇਸ਼ਠ ਭਾਰਤ ਦੇ ਬੈਨਰ ਹੇਠ ਰਾਜਸਥਾਨ ਸਬੰਧੀ ਜਾਣਕਾਰੀ ਨੂੰ ਵਿਦਿਆਰਥੀਆਂ ਵਿੱਚ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।
ਕਲਰਵ-ਸਾਹਿਤਕ ਕਲੱਬ, ਆਈਆਈਆਈਟੀ ਗੁਵਾਹਾਟੀ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ।ਬੀ ਟੈੱਕ ਪਹਿਲੇ ਸਾਲ ਦੀਆਂ ਵਿਦਿਆਰਥਣਾ ਮਿਸ ਮੇਘਨਾ ਸਿੰਘ ਅਤੇ ਮਿਸ ਪ੍ਰਿਯੰਕਾ ਕੁਮਾਰੀ ਅਤੇ ਅਤੇ ਕਲੱਬ ਦੇ ਇੱਕ ਐਕਟਿਵ ਮੈਂਬਰ ਨੇ ਔਨਲਾਈਨ/ਰਿਮੋਟ ਈਵੈਂਟ ਲਈ ਤਾਲਮੇਲ ਬਣਾਇਆ।ਇਹ ਪੋਸਟਰ ਮੁਕਾਬਲਾ ਡਿਜੀਟਲ ਅਤੇ ਹੈਂਡਮੇਡ ਦੀਆਂ ਦੋ ਸ਼੍ਰੇਣੀਆਂ ਵਿੱਚ ਆਯੋਜਿਤ ਕੀਤਾ ਗਿਆ ਸੀ।ਦੇਸ਼ਭਰ ਤੋਂ ਕੁੱਲ 14 ਉਮੀਦਵਾਰਾਂ(ਡਿਜੀਟਲ ਸ਼੍ਰੇਣੀ ਵਿੱਚ 9 ਅਤੇ ਹੈਂਡਮੇਡ ਸ਼੍ਰੇਣੀ ਵਿੱਚ 5)ਨੇ ਆਪਣੇ ਘਰਾਂ ਤੋਂ ਹਿੱਸਾ ਲਿਆ।
ਡਿਜੀਟਲ ਪੋਸਟਰ ਮੇਕਿੰਗ ਸ਼੍ਰੇਣੀ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਅਤੀਕ,ਕੇ ਐੱਨ, ਜੀ ਪ੍ਰਣਾਏ,ਪ੍ਰਿਯੰਕਾ ਕੁਮਾਰੀ,ਅਮਿਤੇਸ਼ ਕੁਮਾਰ,ਗੁਰਨੂਰ ਸਿੰਘ,ਪ੍ਰਿਯਮ ਰਾਜ,ਰਿਚਾ,ਸਾਈ ਕੁਮਾਰ ਮੇਧਾ ਅਤੇ ਉਤਕਰਸ਼ ਕੁਮਾਰ ਸ਼ਾਮਲ ਸਨ।ਹੈਂਡ ਮੇਡ ਸ਼੍ਰੇਣੀ ਵਿੱਚ ਜੇ ਪੂਜਿਤਾ, ਰੋਹਿਤ ਜੈਨ,ਸਾਇਅੰਤਨੀ ਦੱਤਾ, ਜਿਸ਼ੂ ਯਾਦਵ,ਅਨੰਨਆ ਨੇ ਹਿੱਸਾ ਲਿਆ।ਡਿਜੀਟਲ ਅਤੇ ਹੈਂਡ ਮੇਡ ਮੁਕਾਬਲਿਆਂ ਵਿੱਚ ਪੋਸਟਰਾਂ ਦੇ ਡਿਜ਼ਾਈਨ,ਸਮੱਗਰੀ ਅਤੇ ਰਚਨਾਤਮਕਤਾ ਤੇ ਅਸਲੀਅਤ ਨੂੰ ਪਰਖਿਆ ਗਿਆ।ਇੰਸਟੀਟਿਊਟ ਨੂੰ ਕਈ ਅਸਾਧਾਰਨ ਪੋਸਟਰ ਮਿਲੇ।ਸਾਰੇ ਵਿਦਿਆਰਥੀਆਂ ਨੇ ਸਖ਼ਤ ਮਿਹਨਤ ਨਾਲ ਰਾਜਸਥਾਨ ਅਤੇ ਇਸਦੀ ਸੁੰਦਰਤਾ ਨੂੰ ਦਰਸਾਉਣ ਵਾਲੇ ਪੋਸਟਰ ਬਣਾਏ।
ਡਿਜੀਟਲ ਪੋਸਟਰ ਮੇਕਿੰਗ ਵਿੱਚ ਅਤੀਕ ਕਮਲੇਸ਼ਵਾਰ ਦਾਸ ਨੇ ਪਹਿਲਾ,ਜੀ ਪ੍ਰਣਾਏ ਨੇ ਦੂਜਾ ਅਤੇ ਪ੍ਰਿਯੰਕਾ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਹੈਂਡਮੇਡ ਸ਼੍ਰੇਣੀ ਵਿੱਚ ਜਦੀ ਪੁਨੀਤਾ ਨੇ ਪਹਿਲਾ ਅਤੇ ਰੋਹਿਤ ਜੈਨ ਨੇ ਦੂਜਾ ਸਥਾਨ ਹਾਸਲ ਕੀਤਾ।
****
ਐੱਨਬੀ/ਏਕੇਜੇ/ਓਏ
(Release ID: 1623450)
Visitor Counter : 214