ਵਿੱਤ ਮੰਤਰਾਲਾ
‘6.18% ਸਰਕਾਰੀ ਸਟਾਕ 2024’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ , ‘7.57% ਸਰਕਾਰੀ ਸਟਾਕ 2033’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ ਅਤੇ ‘7.16% ਸਰਕਾਰੀ ਸਟਾਕ 2050’ ਦੀ ਵਿਕਰੀ (ਰੀ-ਇਸ਼ੂ) ਲਈ ਨਿਲਾਮੀ
प्रविष्टि तिथि:
11 MAY 2020 7:56PM by PIB Chandigarh
ਭਾਰਤ ਸਰਕਾਰ ਨੇ ( i ) ਮੁੱਲ ਅਧਾਰਿਤ ਨਿਲਾਮੀ ਜ਼ਰੀਏ 12,000 ਕਰੋੜ ਰੁਪਏ ( ਅੰਕਿਤ ) ਦੀ ਅਧਿਸੂਚਿਤ ਰਕਮ ਲਈ 6.18% ਸਰਕਾਰੀ ਸਟਾਕ 2024’ ( ii ) ਮੁੱਲ ਅਧਾਰਿਤ ਨਿਲਾਮੀ ਜ਼ਰੀਏ 11,000 ਕਰੋੜ ਰੁਪਏ ( ਅੰਕਿਤ ) ਦੀ ਅਧਿਸੂਚਿਤ ਰਕਮ ਲਈ 7.57% ਸਰਕਾਰੀ ਸਟਾਕ 2033’ , ( iii ) ਮੁੱਲ ਅਧਾਰਿਤ ਨਿਲਾਮੀ ਜ਼ਰੀਏ 7,000 ਕਰੋੜ ਰੁਪਏ ( ਅੰਕਿਤ ) ਦੀ ਅਧਿਸੂਚਿਤ ਰਕਮ ਲਈ 7.16% ਸਰਕਾਰੀ ਸਟਾਕ 2050’ ਦੀ ਵਿਕਰੀ ( ਰੀ-ਇਸ਼ੂ ) ਕਰਨ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਉਪਰੋਕਤ ਇੱਕ ਜਾਂ ਅਧਿਕ ਪ੍ਰਤੀਭੂਤੀਆਂ (securities) ਦੇ ਪਰਿਪੇਖ ਵਿੱਚ ਹਰੇਕ ਵਿੱਚ 2,000 ਕਰੋੜ ਰੁਪਏ ਦੇ ਇਲਾਵਾ ਅਭਿਦਾਨ (subscription) ਦਾ ਵਿਕਲਪ ਬਣਾਈ ਰੱਖੇਗੀ। ਇਹ ਸਾਰੀਆਂ ਨਿਲਾਮੀਆਂ ਵਿਵਿਧ ਮੁੱਲ ਵਿਧੀ ਦਾ ਪ੍ਰਯੋਗ ਕਰਦੇ ਹੋਏ ਭਾਰਤੀ ਰਿਜ਼ਰਵ ਬੈਂਕ, ਮੁੰਬਈ ਦਫ਼ਤਰ, ਫੋਰਟ, ਮੁੰਬਈ ਦੁਆਰਾ 15 ਮਈ , 2020 ( ਸ਼ੁੱਕਰਵਾਰ) ਨੂੰ ਸੰਚਾਲਿਤ ਕੀਤੀਆਂ ਜਾਣਗੀਆਂ।
ਸਟਾਕਾਂ ਦੀ ਵਿਕਰੀ ਦੀ ਅਧਿਸੂਚਿਤ ਰਕਮ ਦੇ 5% ਤੱਕ ਦੀ ਰਕਮ ਸਰਕਾਰੀ ਪ੍ਰਤੀਭੂਤੀਆਂ (Securities) ਦੀ ਨਿਲਾਮੀ ਵਿੱਚ ਗ਼ੈਰ-ਪ੍ਰਤੀਯੋਗੀ ਬੋਲੀ ਸੁਵਿਧਾ ਯੋਜਨਾ ਅਨੁਸਾਰ ਪਾਤਰ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਵੰਡੀ ਜਾਵੇਗੀ।
ਨਿਲਾਮੀ ਲਈ ਪ੍ਰਤੀਯੋਗੀ ਅਤੇ ਗ਼ੈਰ-ਪ੍ਰਤੀਯੋਗੀ ਦੋਵੇਂ ਬੋਲੀਆਂ ਭਾਰਤੀ ਰਿਜ਼ਰਵ ਬੈਂਕ ਦੀ ਕੋਰ ਬੈਂਕਿੰਗ ਸੌਲਿਊਸ਼ਨ (ਈ - ਕੁਬੇਰ) ਪ੍ਰਣਾਲੀ ਉੱਤੇ ਇਲੈਕਟ੍ਰੌਨਿਕ ਫਾਰਮੈਟ ਵਿੱਚ 15 ਮਈ , 2020 ਨੂੰ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਗ਼ੈਰ-ਪ੍ਰਤੀਯੋਗੀ ਬੋਲੀਆਂ ਸਵੇਰੇ 10.30 ਵਜੇ ਤੋਂ ਸਵੇਰੇ 11.00 ਵਜੇ ਦੇ ਵਿੱਚ ਅਤੇ ਪ੍ਰਤੀਯੋਗੀ ਬੋਲੀਆਂ ਸਵੇਰੇ 10.30 ਵਜੇ ਤੋਂ ਸਵੇਰੇ 11.30 ਵਜੇ ਦੇ ਦਰਮਿਆਨ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਨਿਲਾਮੀਆਂ ਦੇ ਨਤੀਜੇ ਦਾ ਐਲਾਨ 15 ਮਈ , 2020 (ਸ਼ੁੱਕਰਵਾਰ) ਨੂੰ ਕੀਤਾ ਜਾਵੇਗਾ ਅਤੇ ਸਫਲ ਬੋਲੀਦਾਤਾਵਾਂ ਦੁਆਰਾ ਭੁਗਤਾਨ 18 ਮਈ , 2020 ( ਸੋਮਵਾਰ) ਨੂੰ ਕੀਤਾ ਜਾਵੇਗਾ ।
ਇਹ ਸਟਾਕ ਭਾਰਤੀ ਰਿਜ਼ਰਵ ਬੈਂਕ ਦੁਆਰਾ ਸਮੇਂ - ਸਮੇਂ ਉੱਤੇ ਯਥਾ ਸੰਸ਼ੋਧਿਤ ਸਰਕੂਲਰ ਸੰਖਿਆ ਆਰਬੀਆਈ/2018-19/25, ਮਿਤੀ 24 ਜੁਲਾਈ 2018, ਤਹਿਤ ਜਾਰੀ “ਕੇਂਦਰ ਸਰਕਾਰ ਦੀਆਂ ਪ੍ਰਤੀਭੂਤੀਆਂ ਵਿੱਚ ਕਦੋਂ ਇਸ਼ੂਡ ਟਰਾਂਜੈਕਸ਼ਨਾਂ” ਸਬੰਧੀ ਦਿਸ਼ਾ - ਨਿਰਦੇਸ਼ਾਂ ਅਨੁਸਾਰ “ਕਦੋਂ ਇਸ਼ੂਡ” ਕਾਰੋਬਾਰ ਲਈ ਪਾਤਰ ਹੋਣਗੇ ।
****
ਆਰਐੱਮ/ਕੇਐੱਮਐੱਨ
(रिलीज़ आईडी: 1623340)
आगंतुक पटल : 149