ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ‘ਸਟਾਰਟਅੱਪ ਇੰਡੀਆ-ਐਨੀਮਲ ਹਸਬੈਂਡਰੀ ਗ੍ਰੈਂਡ ਚੈਲੇਂਜ’ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ


12 ਸਟਾਰਟ-ਅੱਪਸ ਜੇਤੂਆਂ ਨੂੰ 1,02,00,000 ਰੁਪਏ ਦੀ ਨਕਦ ਗ੍ਰਾਂਟ ਦਿੱਤੀ, ਜੇਤੂਆਂ ਨੂੰ ਇਨਕਿਊਬੇਸ਼ਨ ਆਫਰ ਪ੍ਰਦਾਨ ਕੀਤੇ ਜਾਣਗੇ

Posted On: 08 MAY 2020 8:05PM by PIB Chandigarh

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਅੱਜ ਇੱਥੇ ਸਟਾਰਟਅੱਪ ਇੰਡੀਆ-ਹਸਬੈਂਡਰੀ ਗ੍ਰੈਂਡ ਚੈਲੇਂਜਦੇ ਜੇਤੂਆਂ ਲਈ ਕਰਵਾਏ ਗਏ ਪੁਰਸਕਾਰ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਰਾਜ ਮੰਤਰੀ, ਸ਼੍ਰੀ ਸੰਜੀਵ ਕੁਮਾਰ ਬਾਲਯਾਨ ਅਤੇ ਸਕੱਤਰ (ਪਸ਼ੂ ਪਾਲਣ ਵਿਭਾਗ) ਸ਼੍ਰੀ ਅਤੁੱਲ ਚਤੁਰਵੇਦੀ ਇਸ ਮੌਕੇ ਤੇ ਮੌਜੂਦ ਸਨ।

ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਸਟਾਰਟ-ਅੱਪ ਇੰਡੀਆ ਨਾਲ ਭਾਈਵਾਲੀ ਵਿੱਚ ਪਸ਼ੂ ਪਾਲਣ ਅਤੇ ਡੇਅਰੀ ਖੇਤਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਨਵੀਨਤਾ ਅਤੇ ਵਪਾਰਕ ਰੂਪ ਨਾਲ ਵਿਵਹਾਰਕ ਸਮਾਧਾਨ ਲਈ ਐਨੀਮਲ ਹਸਬੈਂਡਰੀ ਸਟਾਰਟ-ਅੱਪ ਗ੍ਰੈਂਡ ਚੈਲੇਂਜਸ਼ੁਰੂ ਕੀਤਾ ਸੀ। ਇਸ ਚੁਣੌਤੀ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਸਾਲ 11 ਸਤੰਬਰ ਨੂੰ ਮਥੁਰਾ ਵਿੱਚ ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਪ੍ਰੋਗਰਾਮ ਵਿੱਚ ਸ਼ੁਰੂ ਕੀਤਾ ਸੀ। ਇਹ ਚੈਲੇਂਜ ਛੇ ਸਮੱਸਿਆਵਾਂ ਲਈ ਵਿਲੱਖਣ ਸਮਾਧਾਨ ਨਾਲ ਸਾਰੇ ਸਟਾਰਟ-ਅੱਪਸ ਤੋਂ ਅਰਜ਼ੀਆਂ ਲੈਣ ਲਈ ਖੁੱਲ੍ਹਾ ਸੀ ਜਿਨ੍ਹਾਂ ਵਿੱਚੋਂ ਨਿਮਨ ਦੀ ਪਛਾਣ ਕੀਤੀ ਗਈ ਸੀ:

•        ਮੁੱਲ ਵਾਧਾ ਉਤਪਾਦ : ਮੁੱਲ ਵਾਧਾ ਡੇਅਰੀ ਉਤਪਾਦਾਂ ਜਿਵੇਂ ਕਿ ਛੋਟੇ ਘਰੇਲੂ ਅਤੇ ਨਿਰਯਾਤ ਬਜ਼ਾਰਾਂ ਲਈ ਅਭਿਨਵ ਤਕਨੀਕਾਂ ਦੀ ਵਰਤੋਂ ਕਰਦਿਆਂ ਪਨੀਰ, ਸਮੂਦੀਜ਼, ਫਲੇਵਰਡ ਦੁੱਧ, ਕਸਟਰਡ, ਦਹੀਂ ਅਤੇ ਹੋਰ ਰਵਾਇਤੀ ਭਾਰਤੀ ਉਤਪਾਦਨ ਸ਼ਾਮਲ ਹਨ ਦੀ ਸ਼ੁਰੂਆਤ ਕਰਨੀ।

•        ਇਕਹਿਰਾ ਉਪਯੋਗ ਪਲਾਸਟਿਕ ਵਿਕਲਪ : ਡੇਅਰੀ ਖੇਤਰ ਵਿੱਚ ਇਕਹਿਰਾ ਉਪਯੋਗ ਪਲਾਸਟਿਕ ਨੂੰ ਬਦਲਣ ਲਈ ਵਾਤਾਵਰਣ ਦੇ ਅਨੁਕੂਲ ਵਿਕਲਪਾਂ ਦਾ ਉਪਯੋਗ ਕਰਨਾ।

•        ਦੁੱਧ ਵਿੱਚ ਮਿਲਾਵਟ ਨੂੰ ਖਤਮ ਕਰਨਾ : ਡੇਅਰੀ ਖੇਤਰ ਵਿੱਚ ਦੁੱਧ ਵਿੱਚ ਮਿਲਾਵਟ ਨਾਲ ਨਜਿੱਠਣਾ।

•        ਨਸਲ ਸੁਧਾਰ ਅਤੇ ਪਸ਼ੂਆਂ ਦਾ ਪੋਸ਼ਣ : ਗਾਵਾਂ ਅਤੇ ਮੱਝਾਂ ਦੀਆਂ ਭਾਰਤੀ ਨਸਲਾਂ ਵਿੱਚ ਤੇਜ ਵੰਸ਼ਿਕ ਲਾਭ ਲਈ ਨਵੀਆਂ ਤਕਨੀਕਾਂ ਦਾ ਉਪਯੋਗ ਅਤੇ ਹਰੇ ਚਾਰੇ ਦੀਆਂ ਨਵੀਆਂ ਕਿਸਮਾਂ ਅਤੇ ਪੌਸ਼ਟਿਕ ਪਸ਼ੂ ਚਾਰਾ।

•        ਈ-ਕਮਰਸ ਸਮਾਧਾਨ : ਦੇਸ਼ ਭਰ ਵਿੱਚ ਆਧੁਨਿਕ ਡਿਜੀਟਲ ਬੁਨਿਆਦੀ ਢਾਂਚੇ ਅਤੇ ਸਲਾਹਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਨਵੀਨਤਾ ਨੂੰ ਪ੍ਰੋਤਸਾਹਨ ਦੇਣਾ।

•        ਉਤਪਾਦਾਂ ਦਾ ਪਤਾ ਲਗਾਉਣ ਦੀ ਯੋਗਤਾ : ਡੇਅਰੀ ਪਦਾਰਥਾਂ ਦੀ ਫਾਰਮ ਤੋਂ ਖਾਣ ਦੀ ਪਲੇਟ ਤੱਕ ਦੀ ਯਾਤਰਾ ਨੂੰ ਟਰੈਕ ਕਰਨ ਲਈ ਟੈਕਨੋਲੋਜੀਆਂ ਦੀ ਵਰਤੋਂ ਕਰਨੀ।

ਸਟਾਰਟ ਅੱਪ ਇੰਡੀਆ ਪੋਰਟਲ- www.startupindia.gov.in.  ’ਤੇ ਇਸ ਚੁਣੌਤੀ ਲਈ 11 ਸਤੰਬਰ, 2019 ਤੋਂ 15 ਨਵੰਬਰ, 2019 ਤੱਕ ਸਟਾਰਟ-ਅੱਪਸ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। 157 ਅਰਜ਼ੀਆਂ ਨਿਮਨ ਅਨੁਸਾਰ ਪ੍ਰਾਪਤ ਹੋਈਆਂ ਸਨ:

 

ਲੜੀ ਨੰਬਰ

ਸਮੱਸਿਆ

ਅਰਜ਼ੀਆਂ ਦੀ ਗਿਣਤੀ

1

ਮੁੱਲ ਵਾਧਾ ਉਤਪਾਦ

13

2

ਇਕਹਿਰਾ ਉਪਯੋਗ ਪਲਾਸਟਿਕ ਵਿਕਲਪ

22

3

ਦੁੱਧ ਦੀ ਮਿਲਾਵਟ ਨੂੰ ਖਤਮ ਕਰਨਾ

22

4

ਉਤਪਾਦਾਂ ਦਾ ਪਤਾ ਲਗਾਉਣ ਦੀ ਯੋਗਤਾ

16

5

-ਕਮਰਸ ਸਮਾਧਾਨ

44

6

ਨਸਲ ਸੁਧਾਰ ਅਤੇ ਪਸ਼ੂਆਂ ਦਾ ਪੋਸ਼ਣ

40

ਕੁੱਲ

157

 

ਇਨ੍ਹਾਂ ਅਰਜ਼ੀਆਂ ਦੀ ਪਹਿਲਾਂ ਜਾਂਚ ਕੀਤੀ ਗਈ ਤਾਕਿ ਇਹ ਯਕੀਨੀ ਹੋ ਸਕੇ ਕਿ ਬਿਨੈਕਾਰਾਂ ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਪ੍ਰੋਗਰਾਮ ਲਈ ਮੰਗੀਆਂ ਅਰਜ਼ੀਆਂ ਦੇ ਮਿਆਰਾਂ ਨੂੰ ਪੂਰਾ ਕਰਦੀ ਹੈ। ਮੁਲਾਂਕਣ ਦੇ ਪਹਿਲੇ ਦੌਰ ਵਿੱਚ ਕੁੱਲ 42 ਸਟਾਰਟ-ਅੱਪਸ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ।

ਉਦੋਂ ਇਨ੍ਹਾਂ ਸਟਾਰਟ-ਅੱਪਸ ਨੂੰ ਇੱਕ ਵੀਡੀਓ ਪੈਨਲ ਤੇ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਜਿਸ ਵਿੱਚ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐੱਚਡੀ) ਦੇ ਮੈਂਬਰ, ਡੀਏਐੱਚਡੀ ਦੇ ਸਕੱਤਰ ਸ਼੍ਰੀ ਅਤੁਲ ਚਤੁਰਵੇਦੀ ਦੀ ਅਗਵਾਈ ਵਿੱਚ ਇੱਕ ਮਾਹਿਰ ਪੈਨਲ ਸ਼ਾਮਲ ਸੀ। ਇਹ ਵੀਡੀਓ ਕਾਨਫਰੰਸ ਦੋ ਦਿਨਾਂ ਵਿੱਚ ਆਯੋਜਿਤ ਕੀਤੀ ਗਈ ਜਿੱਥੇ ਹਰੇਕ ਚੁਣੇ ਸਟਾਰਟਅੱਪ ਨੇ ਆਪਣੇ ਸਮਾਧਾਨ ਦਾ ਪ੍ਰਦਰਸ਼ਨ ਕੀਤਾ ਅਤੇ ਉਸਦੇ ਬਾਅਦ ਸਵਾਲਾਂ ਅਤੇ ਜਵਾਬਾਂ ਦਾ ਦੌਰ ਚੱਲਿਆ।

ਮੁਲਾਂਕਣ ਦੇ ਦੂਜੇ ਦੌਰ ਦੇ ਬਾਅਦ ਨਕਦ ਗ੍ਰਾਂਟ ਅਤੇ ਇਨਕਿਊਬੇਸ਼ਨ ਪ੍ਰਾਪਤ ਕਰਨ ਲਈ ਪ੍ਰਤੀ ਸਮੱਸਿਆ 2 ਸਟਾਰਟਅੱਪ ਦੀ ਚੋਣ ਕੀਤੀ ਗਈ। ਹਾਲਾਂਕਿ ਕੋਈ ਵੀ ਸਟਾਰਟਅੱਪ ਸਮੱਸਿਆ ਇਕਹਿਰੀ ਪਲਾਸਟਿਕ ਉਪਯੋਗ ਵਿਕਲਪ ਲਈ ਇੱਕ ਨਵੀਨ ਅਤੇ ਵਪਾਰਕ ਰੂਪ ਨਾਲ ਵਿਵਹਾਰਕ ਸਮਾਧਾਨ ਪੇਸ਼ ਨਹੀਂ ਕਰ ਸਕਿਆ। ਫਿਰ ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ, ਸਮੱਸਿਆ ਤਹਿਤ 4 ਸਟਾਰਟਅੱਪ ਦੀ ਚੋਣ ਕੀਤੀ ਗਈ-ਨਸਲ ਸੁਧਾਰ ਅਤੇ ਪਸ਼ੂ ਪੋਸ਼ਣ-¬ਕ੍ਰਮਵਾਰ ਦੋ ਨਸਲ ਸੁਧਾਰ ਅਤੇ 2 ਪਸ਼ੂ ਪੋਸ਼ਣ ਲਈ। ਇਸ ਲਈ ਮੁਲਾਂਕਣ ਦੇ ਦੂਜੇ ਅਤੇ ਅੰਤਿਮ ਦੌਰ ਦੇ ਬਾਅਦ ਕੁੱਲ 12 ਸਟਾਰਟ-ਅੱਪਸ ਦੀ ਚੋਣ ਕੀਤੀ ਗਈ ਹੈ। ਪ੍ਰਤੀ ਸਮੱਸਿਆ ਅਨੁਸਾਰ ਚੁਣੇ ਗਏ 2 ਸਟਾਰਟ-ਅੱਪਸ ਦਾ ਵਿਵਰਣ ਨਿਮਨ ਦਿੱਤਾ ਗਿਆ ਹੈ :

•        ਮੁੱਲ ਵਾਧਾ ਉਤਪਾਦ : 1. (ਜੇਤੂ) ਕ੍ਰਿਸ਼ਕ ਮਿਤ੍ਰ ਐਗਰੋ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ ਮੁੰਬਈ ਅਤੇ 2. (ਰਨਰ ਅੱਪ) ਸਟੂਡੀਓ ਕਾਰਬਨ, ਅਹਿਮਦਾਬਾਦ।

•        ਦੁੱਧ ਦੀ ਮਿਲਾਵਟ ਖਤਮ ਕਰਨੀ : 1 ਵਾੲ੍ਹੀਟ ਗੋਲਡ ਟੈਕਨੋਲੋਜੀਜ਼ ਐੱਲਐੱਲਪੀ, ਮੁੰਬਈ ਅਤੇ 2. ਮਾਇਕਰੋ ਲਾਇਫ ਇਨੋਵੇਸ਼ਨਜ਼, ਚੇਨਈ।

•        ਨਸਲ ਸੁਧਾਰ : 1. ਅਦੀਸ ਟੈਕਨੋਲੋਜੀਜ਼, ਬੇਲਾਗਾਵੀ, ਕਰਨਾਟਕ ਅਤੇ 2. ਸਿਸਜੈੱਨ ਬਾਇਓਟੈੱਕ ਡਿਸਕਵਰੀਜ਼ ਪ੍ਰਾਈਵੇਟ ਲਿਮਿਟਿਡ, ਚੇਨਈ।

•        ਪਸ਼ੂ ਪੋਸ਼ਣ : 1. ਕ੍ਰਿਮਾਨਸ਼ੀ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਿਡ, ਜੋਧਪੁਰ ਅਤੇ 2 ਕੋਰਨੈਕਸ ਐਗਰੀ ਪ੍ਰੋਡਕਟਸ ਪ੍ਰਾਈਵੇਟ ਲਿਮਿਟਿਡ, ਹੈਦਰਾਬਾਦ।

•        ਈ-ਕਮਰਸ ਸਲਿਊਸ਼ਨਸ : 1 ਮੂਫਾਰਮ, ਗੁਰੂਗ੍ਰਾਮ, ਹਰਿਆਣਾ ਅਤੇ 2. ਏਕੇਐੱਮ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਿਡ, ਕਟਕ।

•        ਪ੍ਰੋਡਕਟ ਟਰੇਸੇਬਿਲਟੀ : 1. ਐਮਰਟੈੱਕ ਸਲਿਊਸ਼ਨਜ਼ ਪ੍ਰਾਈਵੇਟ ਲਿਮਿਟਿਡ, ਮੁੰਬਈ ਅਤੇ 2. ਨੇਬੁਲਏਆਰਸੀ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਿਡ, ਦਿੱਲੀ।

•        ਇਕਹਿਰਾ ਉਪਯੋਗ ਪਲਾਸਟਿਕ ਵਿਕਲਪ : ਕੋਈ ਵੀ ਢੁਕਵਾਂ ਨਹੀਂ ਮਿਲਿਆ।

ਉਪਰੋਕਤ ਦੱਸੇ ਗਏ 12 ਸਟਾਰਟ-ਅੱਪਸ (2 ਪ੍ਰਤੀ ਸਮੱਸਿਆ) ਨੂੰ 1,02,00,000 ਰੁਪਏ ਦੀ ਨਕਦ ਗ੍ਰਾਂਟ ਦਿੱਤੀ ਜਾਵੇਗੀ। ਦੋ ਜੇਤੂਆਂ ਨੂੰ ਨਕਦ ਗ੍ਰਾਂਟ ਨਾਲ ਸਨਮਾਨਿਤ ਕੀਤਾ ਗਿਆ

ਦਸ ਲੱਖ (ਜੇਤੂ)

7 ਲੱਖ (ਰਨਰ ਅੱਪ)

ਜੇਤੂਆਂ ਨੂੰ ਇਨਕਿਊਬੇਸ਼ਨ ਪੇਸ਼ਕਸ਼ ਪ੍ਰਦਾਨ ਕੀਤੀ ਜਾਵੇਗੀ-ਇਨਕਿਊਬੇਟਰ 3 ਮਹੀਨੇ ਤੱਕ ਦੇ ਇਨ੍ਹਾਂ ਸਟਾਰਟ-ਅੱਪਸ ਦੇ ਫਿਜ਼ੀਕਲ ਇਨਕਿਊਬੇਸ਼ਨ ਲਈ ਜ਼ਿੰਮੇਵਾਰ ਹੋਵੇਗਾ, ਮੈਂਟਰ ਮੈਚਮੇਕਿੰਗ, ਪੀਓਸੀ ਡਿਵਲਪਮੈਂਟ ਲਈ ਲੈਬ ਦੀ ਸੁਵਿਧਾ, ਟੈਸਟ ਸੁਵਿਧਾਵਾਂ, ਬਿਜ਼ਨਸ ਅਤੇ ਨਿਵੇਸ਼ਕ ਵਰਕਸ਼ਾਪਾਂ ਦਾ ਸੰਚਾਲਨ ਕਰਨਾ ਅਤੇ ਪ੍ਰੋਗਰਾਮ ਦੇ ਪੂਰਾ ਹੋਣ ਦੇ ਬਾਅਦ 9 ਮਹੀਨੇ ਤੱਕ ਸਟਾਰਟ-ਅੱਪ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣਾ।

 

*****

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1622356) Visitor Counter : 107


Read this release in: English , Urdu , Hindi , Tamil