ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ 'ਦੇਖੋ ਆਪਨਾ ਦੇਸ਼' ਵੈਬੀਨਾਰ ਲੜੀ ਦੇ ਅੰਤਰਗਤ 'ਪੰਜਾਬ- ਬਿਯੌਨਡ ਦਾ ਬਰੌਸ਼ਰ' ਵਿਸ਼ੇ 'ਤੇ 15ਵਾਂ ਵੈਬੀਨਾਰ ਆਯੋਜਿਤ ਕੀਤਾ

Posted On: 06 MAY 2020 8:34PM by PIB Chandigarh

ਕਈ ਡੈਸਟੀਨੇਸ਼ਨਾਂ (ਮੰਜ਼ਿਲਾਂ) ਵਿੱਚ ਦੇਖਣ ਅਤੇ ਕਰਨ ਲਈ ਬਹੁਤ ਚੰਗੀਆਂ ਚੀਜ਼ਾਂ ਹੁੰਦੀਆਂ ਹਨ ਜਿਸ ਦੇ ਬਾਰੇ ਰਾਜ ਜਾਂ ਖੇਤਰ ਵਿੱਚ ਚੰਗੀ ਤਰ੍ਹਾਂ ਨਾਲ ਜਾਣਕਾਰੀ ਨਹੀਂ ਹੁੰਦੀ ਹੈ, ਜਿਸ ਦੇ ਕਾਰਣ ਉਹ ਰਾਜ ਵਿੱਚ ਇਕੱਲੇ ਛੱਡ ਦਿੱਤੇ ਜਾਂਦੇ ਹਾਂ। ਟੂਰਿਜ਼ਮ ਮੰਤਰਾਲੇ ਦੁਆਰਾ ਦੇਖੋ ਅਪਨਾ ਦੇਸ਼ ਵੈਬੀਨਾਰ ਦੇ ਅੰਤਰਗਤ 5 ਮਈ 2020 ਨੂੰ 'ਪੰਜਾਬ- ਬਿਯੌਨਡ ਦਾ ਬਰੌਸ਼ਰ' ਵਿੱਚ ਇਸ ਸਿਰਲੇਖ ਦੇ ਨਾਲ ਪੂਰਾ ਤਰ੍ਹਾਂ ਨਾਲ ਇਨਸਾਫ ਕੀਤਾ ਗਿਆ।

ਜਦ ਦੋ ਸੜਕਾਂ ਵੱਖ-ਵੱਖ ਦਿਸ਼ਾਵਾਂ ਵਿੱਚ ਜਾਦੀਆਂ ਹਨ,ਤਾਂ ਘੱਟ ਯਾਤਰਾ ਕਰਨ ਵਾਲੀ ਸੜਕ ਵਿੱਚ ਦੁਨੀਆ ਦੇ ਸਾਰੇ ਅੰਤਰ ਪੈਂਦੇ ਹੈ।ਇਸ ਲਈ ਘੱਟ ਯਾਤਰਾ ਕਰਨ ਵਾਲੀ ਸੜਕ 'ਤੇ ਜਾਂਦੇ ਹਾਂ, ਤਾਂ ਸਾਨੂੰ ਦੁਨੀਆ ਦੀ ਗੂੜ੍ਹੀ ਸੁੰਦਰਤਾ ਦੇਖਣ ਨੂੰ ਮਿਲਦੀ ਹੈ।ਅਸੀਂ ਇਸ ਅਣਦੇਖੇ,ਅਣਸੁਣੇ ਅਚੰਭੇ ਨੂੰ ਗੁਆ ਲੈਂਦੇ ਹਾਂ,ਜੋ ਆਮ ਤੌਰ 'ਤੇ ਰਾਡਾਰ ਦੇ ਹੇਠਾਂ ਰਹਿੰਦੇ ਹਨ।ਇਹ ਸੈਸ਼ਨ ਪੰਜਾਬ ਰਾਜ ਦੇ ਅਜਿਹੇ ਘੱਟ ਗਿਆਨ ਵਾਲੇ ਸਥਾਨਾਂ ਨੂੰ ਲੱਭਣ ਦੇ ਬਾਰੇ ਵਿੱਚ ਸੀ ਜੋ ਕਿ ਯਾਤਰੀਆਂ ਦੇ ਯਾਤਰਾ ਪ੍ਰੋਗਰਾਮ ਤੋਂ ਗੁਆ ਜਾਂਦੇ ਹਨ।

ਇਸ ਵੈਬੀਨਾਰ ਦੀ ਪੇਸ਼ਕਾਰੀ ਸੁਸ਼੍ਰੀ ਸ਼ਿਲਪਾ ਸ਼ਰਮਾ, ਸੰਸਥਾਪਕ-ਬਰੇਕਵੇ ਅਤੇ ਸੁਸ਼੍ਰੀ ਪੁਨੀਤਿੰਦਰ ਕੌਰ ਸਿੱਧੂ, ਲੇਖਕ,ਯਾਤਰਾ ਲੇਖਕ ਅਤੇ ਭੋਜਨ ਆਲੋਚਕ ਦੁਆਰਾ ਕੀਤੀ ਗਈ, ਜਿਨ੍ਹਾ ਨੇ ਪੰਜਾਬ ਦੇ ਤਿੰਨ ਖੇਤਰਾਂ ਮਾਝਾ,ਦੋਆਬਾ ਅਤੇ ਮਾਲਵਾ 'ਤੇ ਰੌਸ਼ਨੀ ਪਾਈ। ਇਹ ਪੇਸ਼ਕਾਰੀ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਛੂਹੰਦੀ ਹੈ , ਜਿਸ ਵਿੱਚ ਇਤਿਹਾਸਿਕ ਹੜੱਪਾ ਕਾਲ, ਬੁੱਧ ਅਵਸ਼ੇਸ਼, ਅਫਗਾਨਾਂ ਅਤੇ ਮੁਗਲ ਸਮਾਰਕਾਂ ਦੁਆਰਾ ਨਿਰਧਾਰਿਤ  ਮੀਲ ਦੇ ਪੱਥਰ ਸ਼ਾਮਲ ਹਨ। ਪੇਸ਼ਕਰਤਾਵਾਂ ਦੁਆਰਾ ਪੰਜਾਬ ਰਾਜ ਦੀਆ ਰਿਆਸਤਾਂ,ਅੰਗਰੇਜ਼ਾਂ ਦੇ ਜਮਾਨੇ ਦੀ ਛਾਉਣੀਆਂ,ਸ਼ਹੀਦ ਸਮਾਰਕਾਂ,ਆਸਥਾ ਦੇ ਸਥਾਨਾਂ ਅਤੇ ਜੀਵੰਤ ਤਿਓਹਾਰਾਂ ਦੀਆ ਕਹਾਣੀਆਂ ਸੁਣਾਈਆਂ ਗਈਆਂ।

ਪੇਸ਼ਕਰਤਾਵਾਂ ਨੇ ਵੱਖ-ਵੱਖ ਸ਼ਹਿਰਾਂ ਦੇ ਬਾਰੇ ਵਿੱਚ ਦੱਸਿਆ ਅਤੇ ਘਰ ਵਿੱਚ ਠਹਿਰਨ ਦੀ ਉਪਲੱਬਧ ਮਾਨਤਾ ਦੇ ਬਾਰੇ ਵਿੱਚ ਵੀ,ਜੋ ਕਿ ਸਥਾਨਕ ਲੋਕਾਂ ਦੇ ਨਾਲ ਘੁਲਣ-ਮਿਲਣ, ਪੰਜਾਬ ਦੇ ਸਵਾਦ ਦੇ ਨਾਲ ਸੈਲਾਨੀਆਂ ਦੇ ਨਾਲ ਵਿਵਹਾਰ ਕਰਨ ਵਾਲਾ ਉਨ੍ਹਾਂ ਦਾ ਸਭਿਆਚਾਰ,ਖਾਣੇ ਅਤੇ ਲੋਕਗੀਤਾਂ ਨੂੰ ਜਾਣਨ ਦਾ ਅਵਸਰ ਪ੍ਰਦਾਨ ਕਰਦੀ ਹੈ। ਲੋਹੜੀ,ਬਸੰਤ ਪੰਚਮੀ,ਵਿਸਾਖੀ,ਤੀਜ,ਦੀਵਾਲੀ ਵਰਗੇ ਜੀਵੰਤ ਤਿਓਹਾਰ ਅਤੇ ਵਿਸ਼ਵ ਹਰਿਵੱਲਭ ਸੰਗੀਤ ਸੰਮੇਲਨ ਵਿੱਚ ਸਭ ਤੋਂ ਪੁਰਾਣੇ ਸੰਗੀਤ ਸਮਾਰੋਹ ਦਾ ਜ਼ਿਕਰ ਵੀ ਇਸ ਪੇਸ਼ਕਾਰੀ ਵਿੱਚ ਕੀਤਾ ਗਿਆ।

ਹੁਣ ਵੈਬੀਨਾਰ ਦੇ ਸੈਸ਼ਨ https://www.youtube.com/channel/UCbzIbBmMvtvH7d6Zo_ZEHDA/featured 'ਤੇ ਉਪਲੱਬਧ ਹਨ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆਂ ਹੈਂਡਲਜ਼ 'ਤੇ ਵੀ ਉਪਲੱਬਧ ਹਨ।

ਅਗਲੇ ਵੈਬੀਨਾਰ ਦਾ ਆਯੋਜਨ 7 ਮਈ 2020 ਨੂੰ ਸਵੇਰੇ 11.00 ਵਜੇ ਹੋਵੇਗਾ ਜਿਸ ਦਾ ਵਿਸ਼ਾ, 'ਗੋਆ': ਕਰੂਸਿਬਲ ਆਵ੍ ਕਲਚਰ' ਹੈ, ਜਿਸ ਵਿੱਚ ਸਦੀਆਂ ਤੋਂ ਚਲੇ ਆ ਰਹੇ ਸੱਭਿਆਚਾਰਕ ਅਦਾਨ-ਪ੍ਰਦਾਨ ਬਾਰੇ ਗੱਲ ਕੀਤੀ ਜਾਵੇਗੀ, ਜਿਸ ਨੂੰ ਗੋਆ ਨੇ ਅਨੁਭਵ ਕੀਤਾ ਹੈ ਅਤੇ ਦੇਖਿਆ ਹੈ, ਇਸ ਦਾ ਸੰਗੀਤ,ਭੋਜਨ,ਵਾਸਤੂਕਲਾ,ਪੇਂਟਿੰਗ ਆਦਿ। ਇੱਥੇ ਰਜਿਸਟਰ ਕਰੋ : https://bit.ly/2SPNo0T

 

******

ਐੱਨਬੀ/ਏਕੇਜੇ/ਓਏ



(Release ID: 1621756) Visitor Counter : 155