ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਲੋਗੋ ਡਿਜ਼ਾਇਨ ਪ੍ਰਤੀਯੋਗਤਾ ਦੀ ਸ਼ੁਰੂਆਤ ਕੀਤੀ
ਦੇਖੋ ਅਪਨਾ ਦੇਸ਼ ਲੋਗੋ ਮੁਕਾਬਲੇ ਦੇ ਵਿਜੇਤਾ ਨੂੰ ਭਾਰਤ ਵਿੱਚ ਕਿਸੇ ਵੀ ਡੈਸਟੀਨੇਸ਼ਨ ਲਈ 2 ਜਣਿਆ ਵਾਸਤੇ 5 ਰਾਤਾਂ ਅਤੇ 6 ਦਿਨਾਂ ਦਾ ਹੌਲੀਡੇ ਪੈਕੇਜ ਮਿਲੇਗਾ
Posted On:
06 MAY 2020 8:35PM by PIB Chandigarh
ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਨੇ ਅੱਜ ਮਾਈਗੌਵ (MyGov) ਪਲੈਟਫਾਰਮ 'ਤੇ ਦੇਖੋ ਅਪਨਾ ਦੇਸ਼ ਲੋਗੋ ਡਿਜ਼ਾਇਨ ਪ੍ਰਤੀਯੋਗਤਾ ਸ਼ੁਰੂ ਕੀਤੀ। ਇਸ ਪ੍ਰਤੀਯੋਗਤਾ ਦਾ ਉਦੇਸ਼ ਦੇਸ਼ ਦੇ ਨਾਗਰਿਕਾਂ ਦੇ ਰਚਨਾਤਮਕ ਵਿਚਾਰਾਂ ਤੋਂ ਨਿਕਲਣ ਵਾਲੇ ਦੇਖੋ ਅਪਨਾ ਦੇਸ਼ ਅਭਿਆਨ ਦੇ ਲਈ ਲੋਗੋ ਤਿਆਰ ਕਰਨਾ ਹੈ।
ਦੇਖੋ ਅਪਨਾ ਦੇਸ਼, ਟੂਰਿਜ਼ਮ ਮੰਤਰਾਲੇ ਦੀ ਇੱਕ ਪਹਿਲ ਹੈ ਜਿਸ ਨੂੰ 24 ਜਨਵਰੀ 2020 ਨੂੰ ਓੜੀਸ਼ਾ ਦੇ ਕੋਨਾਰਕ ਵਿੱਚ ਕੇਂਦਰੀ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਮਾਈਗੌਵ ਪਲੈਟਫਾਰਮ 'ਤੇ ਇੱਕ ਸਮਾਰੋਹ ਦੇ ਦੌਰਾਨ ਪ੍ਰਤਿਗਿਆ ਦੀ ਸਮੱਗਰੀ ਜਾਰੀ ਕਰਕੇ ਲਾਂਚ ਕੀਤਾ ਸੀ। ਟੂਰਿਜ਼ਮ ਮੰਤਰਾਲੇ ਦੀ ਇਹ ਪਹਿਲ 15 ਅਗਸਤ 2019 ਨੂੰ ਲਾਲ ਕਿਲੇ ਦੀ ਫਸੀਲ ਤੋਂ ਮਾਣਯੋਗ ਪ੍ਰਧਾਨ ਮੰਤਰੀ ਦੀ ਅਪੀਲ ਦੇ ਅਨੁਰੂਪ ਹੈ ਜਿਸ ਵਿੱਚ ਹਰ ਨਾਗਰਿਕ ਨੂੰ ਸਾਲ 2022 ਤੱਕ ਘੱਟੋ-ਘੱਟ 15 ਥਾਵਾਂ ਦਾ ਦੌਰਾ ਕਰਨ ਲਈ ਕਿਹਾ ਗਿਆ ਸੀ, ਤਾਂ ਜੋ ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਜਿਸ ਦਾ ਉਦੇਸ਼ ਯਾਤਰੀਆਂ ਦੀ ਰੁਚੀ ਦੇ ਸਥਾਨਾਂ 'ਤੇ ਯਾਤਰੀਆਂ ਦੀ ਆਮਦ ਨੂੰ ਵਧਾਉਣਾ ਹੈ ਤਾਂ ਜੋ ਸਥਾਨਕ ਆਰਥਿਕਤਾ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ।
ਪੋਸਟ ਲੌਕਡਾਊਨ ਅਤੇ ਜਿਸ ਤਰ੍ਹਾਂ ਹੀ ਮਹਾਮਾਰੀ ਦੇ ਸੰਕ੍ਰਮਣ 'ਤੇ ਨਿਯੰਤਰਣ ਹਾਸਲ ਹੁੰਦਾ ਹੈ, ਇਹ ਵਿਆਪਕ ਰੂਪ ਨਾਲ ਸਹਿਮਤ ਤੱਥ ਹੈ ਕਿ ਘਰੇਲੂ ਟੂਰਿਜ਼ਮ, ਅੰਤਰਰਾਸ਼ਟਰੀ ਸੈਰ-ਸਪਾਟੇ ਦੀ ਤੁਲਨਾ ਵਿੱਚ ਤੇਜ਼ੀ ਨਾਲ ਠੀਕ ਹੋ ਜਾਵੇਗਾ। ਘਰੇਲੂ ਟੂਰਿਜ਼ਮ ਸਮਰੱਥਾ 'ਤੇ ਧਿਆਨ ਦੇਣ, ਸਾਥੀ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕਰਨਾ, ਆਪਣੀਆਂ ਸੀਮਾਵਾਂ ਦੇ ਅੰਦਰ ਜ਼ਰੂਰੀ ਬਰੇਕ ਲੈਣਾ, ਭਾਰਤ ਦੇ ਲਈ ਇੱਕ ਜਿੱਤ ਦੀ ਰਾਜਨੀਤੀ ਹੋਵੇਗਾ।
ਲੌਕਡਾਊਨ ਦੀ ਮਿਆਦ ਦੇ ਦੌਰਾਨ ਟੂਰਿਜ਼ਮ ਮੰਤਰਾਲਾ ਭਾਰਤ ਸਰਕਾਰ ਉਦਯੋਗ ਦੇ ਨਾਲ ਚਲ ਰਹੇ ਰੁਝੇਵਿਆਂ ਅਤੇ ਉਸ ਦੇ ਦਰਸ਼ਕਾਂ ਦੇ ਲਈ ਦੇਖੋ ਅਪਨਾ ਦੇਸ਼ ਦੇ ਸਮੁੱਚੇ ਵਿਸ਼ੇ 'ਤੇ ਵੈਬੀਨਾਰ ਆਯੋਜਿਤ ਕਰ ਰਿਹਾ ਹੈਪ ਇਸ ਵੈਬੀਨਾਰ ਲੜੀ ਦਾ ਉਦੇਸ਼ ਭਾਰਤ ਦੇ ਵੱਖ-ਵੱਖ ਟੂਰਿਜ਼ਮ ਡੈੱਸਟੀਨੇਸ਼ਨਾਂ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ੳੇਤਸ਼ਾਹਿਤ ਕਰਨਾ ਹੈ- ਜਿਸ ਵਿੱਚ ਘੱਟ ਜਾਣਕਾਰੀ ਵਾਲੇ ਡੈੱਸਟੀਨੇਸ਼ਨ ਅਤੇ ਮਕਬੂਲ ਡੈੱਸਟੀਨੇਸ਼ਨਾਂ ਦਾ ਘੱਟ ਗਿਆਨ ਪਹਿਲੂ ਸ਼ਾਮਲ ਹੈ।
ਦੇਖੋ ਅਪਨਾ ਦੇਸ਼ ਲੋਗੋ ਡਿਜ਼ਾਇਨ ਪ੍ਰਤੀਯੋਗਤਾ ਗਤੀਵਿਧੀ ਮਾਈਗੌਵ 'ਤੇ ਲਾਈਵ ਹੈ ਅਤੇ ਲਿੰਕ ਹੈ : https://www.mygov.in/task/dekho-apna-desh-logo-design-contest/
ਦੇਖੋ ਅਪਨਾ ਦੇਸ਼ ਲੋਗੋ ਪ੍ਰਤੀਯੋਗਤਾ ਦੇ ਵਿਜੇਤਾ ਨੁੰ ਭਾਰਤ ਵਿੱਚ ਉਸ ਦੇ ਨਿਵਾਸ ਤੋਂ ਭਾਰਤ ਦੇ ਕਿਸੇ ਵੀ ਡੈੱਸਟੀਨੇਸ਼ਨ ਦੇ ਲਈ 2 ਜਣਿਆ ਲਈ ਲਈ 5 ਰਾਤਾਂ ਅਤੇ 6 ਦਿਨਾਂ ਦਾ ਸਾਰਾ ਖਰਚਾ ਕਵਰਡ ਹੌਲੀਡੇ ਪੈਕੇਜ ਮਿਲੇਗਾ। ਪ੍ਰਤੀਯੌਗਤਾ ਦੇ ਨਿਯਮ ਅਤੇ ਸ਼ਰਤਾਂ ਮਾਈਗੌਵ 'ਤੇ ਉਪਲੱਬਧ ਹਨ।
*******
ਐੱਨਬੀ/ਏਕੇਜੇ/ਓਏ
(Release ID: 1621754)