ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਉੱਤਰੀ ਪੱਛਮੀ ਘਾਟ ਦੇ ਫੁੱਲਦਾਰ ਪੌਦਿਆਂ ਦੀ ਸਥਾਨਕਤਾ ਦਾ ਅਧਿਐਨ, ਸੰਭਾਲ ਯੋਜਨਾਵਾਂ ਵਿੱਚ ਪਠਾਰਾਂ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ

Posted On: 06 MAY 2020 6:39PM by PIB Chandigarh

ਪੁਣੇ ਦੇ ਅਘਰਕਰ ਰਿਸਰਚ ਇੰਸਟੀਟਿਊਟ (ਏਆਰਆਈ),  ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਵਿਗਿਆਨੀਆਂ ਦੀ ਇੱਕ ਖੁਦਮੁਖਤਿਆਰ ਸੰਸਥਾ,  ਉੱਤਰ ਪੱਛਮੀ ਘਾਟਾਂ ਦੇ ਪੌਦਿਆਂ ਦੇ ਅੰਕੜਿਆਂ ਨੂੰ ਲੈ ਕੇ ਆਈ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਜੰਗਲਾਂ ਤੋਂ ਇਲਾਵਾ ਪਠਾਰਾਂ ਨੂੰ ਵੀ ਉੱਤਰ ਪੱਛਮੀ ਘਾਟਾਂ ਦੀ ਸੰਭਾਲ ਵਿੱਚ ਪਹਿਲ ਦਿੱਤੀ ਜਾਣੀ ਚਾਹੀਦੀ ਹੈ

 

ਪਠਾਰ ਅਤੇ ਚੱਟਾਨਾਂ ਸਥਾਨਕ ਜਾਤੀਆਂ ਦੀ ਰਾਖੀ ਕਰਦੀਆਂ ਹਨ ਅਤੇ ਇਸ ਤਰ੍ਹਾਂ ਮੈਦਾਨਾਂ ਦੀ ਸੰਭਾਲ ਦੀ ਮਹੱਤਤਾ ਵਿੱਚ ਵਾਧਾ ਕਰਦੀਆਂ ਹਨ

 

ਡਾ. ਮੰਦਰ ਦਾਤਾਰ ਅਤੇ ਡਾ. ਰਿਤੇਸ਼ ਕੁਮਾਰ ਚੌਧਰੀ ਨੇ ਅੰਤਰਰਾਸ਼ਟਰੀ ਰਸਾਲੇ ਫਾਈਟੋਟੈਕਸਾ ਵਿੱਚ ਉੱਤਰ ਪੱਛਮੀ ਘਾਟਾਂ ਦੇ ਵਿਸਤ੍ਰਿਤ ਅਧਿਅਨ ਤੋਂ ਬਾਅਦ ਇੱਕ ਅੱਪਡੇਟ ਚੈੱਕਲਿਸਟ 181 ਸਥਾਨਕ ਪੌਦਿਆਂ ਦੀਆਂ ਕਿਸਮਾਂ ਦੀ,  ਜਿਨ੍ਹਾਂ ਵਿੱਚ 4 ਮੋਨੋਸਪੈਸਫਿਕ ਜੈਨਰ ਦੇ ਹਨ, ਛਾਪੀ ਹੈ

 

ਉਨ੍ਹਾਂ ਨੇ ਦੇਖਿਆ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਥਾਨਕ ਕਿਸਮਾਂ ਥੈਰੇਫਾਈਟਸ ਹਨ  ਜੋ ਕਿ ਆਪਣਾ ਜੀਵਨ ਚੱਕਰ ਮਾਨਸੂਨ ਵਿੱਚ ਹੀ ਪੂਰਾ ਕਰਦੀਆਂ ਹਨ

 

ਭਾਰਤ ਦੇ ਪੱਛਮੀ ਘਾਟ ਵਿਸ਼ਵ ਜੈਵ ਵਿਭਿੰਨਤਾ  ਹੌਟਸਪੌਟ ਵਿੱਚੋਂ ਇੱਕ ਹਨ ਜੋਕਿ ਪਹਾੜਾਂ ਦੁਆਲੇ ਘਿਰੇ ਰਹਿੰਦੇ ਹਨ ਇਸ ਜੈਵ-ਵਿਭਿੰਨਤਾ ਹੌਟਸਪੌਟ ਦਾ ਉਤਰੀ  ਹਿੱਸਾ  ਕੋਂਕਨ ਖੇਤਰ ਦੇ ਨਾਲ ਲਗਦਾ ਹੈ ਅਤੇ ਇਸ ਨੂੰ ਘੱਟ ਦਖਲਅੰਦਾਜ਼ੀ ਵਾਲੇ  ਅਤੇ ਸੁੱਕੇ ਮੌਸਮ ਵਿੱਚ ਵਾਧੇ ਕਾਰਨ ਦੱਖਣੀ ਅਤੇ ਕੇਂਦਰੀ ਹਿੱਸਿਆਂ ਤੋਂ ਬਿਲਕੁਲ ਵੱਖ ਸਮਝਿਆ ਜਾਂਦਾ ਹੈ

 

ਉੱਤਰ ਪੱਛਮੀ ਘਾਟਾਂ ਦੀ  ਇੱਕ ਨੋਟ ਕਰਨ ਵਾਲੀ ਭੂਗੋਲਿਕ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਪਠਾਰਾ ਅਤੇ ਚੱਟਾਨਾਂ  ਮੌਜੂਦ ਹਨ ਜੋ ਕਿ ਜੰਗਲਾਂ ਦੇ ਉਲਟ ਵੱਧ ਤੋਂ ਵੱਧ ਸਥਾਨਕ ਜਾਤੀਆਂ ਪ੍ਰਦਰਸ਼ਿਤ ਕਰਦੀਆਂ ਹਨ ਉੱਤਰ -ਪੱਛਮੀ ਘਾਟਾਂ ਦੇ ਜੰਗਲ ਉਨ੍ਹਾਂ ਬਹੁਤ ਸਾਰੀਆਂ ਕਿਸਮਾਂ ਦੀਆਂ ਜਾਤਾਂ ਨੂੰ ਪਨਾਹ ਦਿੰਦੇ ਹਨ ਜੋ ਕਿ ਸਥਾਨਕ ਨਹੀਂ ਹਨ

 

 

Abutilon ranadei, a Critically Endangered endemic species from the northern Western Ghats

 

ਭਾਵੇਂ ਕਿ ਉੱਤਰ-ਪੱਛਮੀ ਘਾਟ ਦਾ ਖੇਤਰ ਦਾ  ਸਰਵੇਖਣ  ਫਲੋਰਿਸਟਿਕ ਢੰਗ ਨਾਲ ਚੰਗਾ ਕੀਤਾ ਗਿਆ ਹੈ ਪਰ ਹੇਠ ਲਿਖੇ ਪੌਧਿਆਂ ਦੀ ਸਥਾਨਕਤਾ ਦਾ ਵਧੇਰੇ ਚੰਗੇ ਢੰਗ ਨਾਲ ਜਾਇਜ਼ਾ ਨਹੀਂ ਲਿਆ ਗਿਆ ਵਿਗਿਆਨੀਆਂ ਕੋਲ  ਕਿਸਮਾਂ ਦੀ ਸਥਾਨਕਤਾ,   ਇਥੋਂ ਦੀ ਅਬਾਦੀ, ਮੌਸਮਾਂ   ਬਾਰੇ ਕਾਫੀ ਅੰਦਾਜ਼ੇ ਹਨ ਪਰ ਪੌਧਿਆਂ ਦੀ ਵੰਡ ਸੀਮਤ ਸੀ

 

ਏਆਰਆਈ  ਵਲੋਂ ਕੀਤੇ ਗਏ ਅਧਿਅਨ ਤੋਂ ਸਪਸ਼ਟ ਹੋਇਆ ਉੱਤਰ-ਪੱਛਮੀ ਘਾਟ  ਉਹ ਖੇਤਰ ਹੈ ਜਿਥੇ ਕਿ ਵਿਸ਼ੇਸ਼ ਕਿਸਮਾਂ,  ਜਿਵੇਂ ਕਿ ਸੈਰੋਪੀਜੀਆ, ਗਲਾਈਫੋਚਲੋਆ, ਡੀਪਕਡੀ ਅਤੇ ਈਰੋਆਕਔਲੋਨ ਵਿੱਚ   ਤੇਜ਼ੀ ਨਾਲ ਵਿਭਿੰਨਤਾ ਆਉਂਦੀ ਹੈ

 

ਡਾ. ਮੰਦਰ  ਦਾਤਾਰ ਦਾ ਕਹਿਣਾ ਹੈ, "ਉੱਤਰ ਪੱਛਮੀ ਘਾਟ ਨੂੰ ਵਿਸ਼ਵ ਵਨਸਪਤੀਆਂ ਦੇ ਨਕਸ਼ੇ ਉੱਤੇ ਪ੍ਰਮੁੱਖਤਾ ਨਾਲ ਪੇਸ਼ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਈਯੂਸੀਐੱਨ ਦੇ ਖਤਰੇ ਦੇ ਦਰਜੇ ਨੂੰ ਪਹਿਲ ਦੇ ਅਧਾਰ ਉੱਤੇ ਪੇਸ਼ ਕੀਤਾ ਜਾਵੇ, ਜੋ ਕਿ ਖੇਤਰ ਲਈ ਨੁਮਾਇੰਦਗੀ ਰਹਿਤ ਹੈ"

 

ਟੀਮ ਦਾ ਪੱਕਾ ਭਰੋਸਾ ਹੈ ਕਿ ਪ੍ਰਕਾਸ਼ਿਤ ਅੰਕੜਿਆਂ ਦੀ ਵਰਤੋਂ ਉੱਤਰ-ਪੱਛਮੀ ਘਾਟ ਸੰਭਾਲ ਯੋਜਨਾਬੰਦੀ ਅਤੇ ਪ੍ਰਭਾਵੀ ਸੁਰੱਖਿਆ ਕਦਮਾਂ ਲਈ ਪ੍ਰਤੀਨਿਧ ਕਦਮਾਂ ਵਜੋਂ ਕੀਤੀ ਜਾ ਸਕਦੀ ਹੈ

 

ਹੋਰ ਵੇਰਵੇ ਲਈ ਡਾ. ਮੰਦਰ ਦਾਤਾਰ (mndatar@aripune.org, 020-25325057), ਵਿਗਿਆਨਕ , ਬਾਇਓਡਾਇਵਰਸਿਟੀ ਅਤੇ ਪਲੇਬਾਇਆਲੋਜੀ ਗਰੁੱਪ ਅਤੇ ਡਾ. ਪੀਕੇ ਢਾਕੇਫਾਲਕਰ, ਡਾਇਰੈਕਟਰ(ਕੰਮਕਾਜੀ), ਏਆਰਆਈ, ਪੁਣੇ(director@aripune.org, pkdhakephalkar@aripune.org, 020-25325002) ਉੱਤੇ ਸੰਪਰਕ ਕੀਤਾ ਜਾ ਸਕਦਾ ਹੈ

 

ਪ੍ਰਕਾਸ਼ਨ-

 

ਭੂਸ਼ਣ ਕੇ ਸ਼ਿੰਗਵਨ.ਅਬੋਲੀ ਕੁਲਕਰਨੀ,  ਸਿਮ੍ਰਿਤੀ ਵਿਜਯਨ, ਰਿਤੇਸ਼ ਕੁਮਾਰ ਚੌਧਰੀ ਐਂਡ ਮੰਦਰ ਐਨ ਦਾਤਾਰ.2020,  ਐਨ ਅਸੈਸਮੈਂਟ ਆਫ ਦ ਲੋਕਲ ਐਂਡੇਮਿਜ਼ਮ ਆਵ੍ ਫਲਾਵਰਿੰਗ ਪਲਾਂਟਸ ਇਨ ਦ ਨਾਰਦਰਨ ਵੈਸਟਰਨ ਘਾਟਸ ਐਂਡ ਕੋਂਕਨ ਰਿਜਨਸ ਆਵ੍ ਇੰਡੀਆ ,-ਚੈੱਕਲਿਸਟ, ਹੈਬੀਟਾਟ ਕਰੈਟਰਿਸਟਿਕਸ, ਡਿਸਟ੍ਰੀਬਿਊਸ਼ਨ ਅਤੇ ਕੰਨਜ਼ਰਵੇਸ਼ਨ. ਫਾਈਟੋਕਸਾ, 400 (1)-025-054

 

ਡੀਓਆਈ-

DOI: http://dx.doi.org/10.11646/phytotaxa.440.1.2]

 

****

 

ਕੇਜੀਐਸ/(ਡੀਐੱਸਟੀ)



(Release ID: 1621696) Visitor Counter : 158


Read this release in: English , Urdu , Hindi , Tamil