ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ 07 ਮਈ, 2020 ਨੂੰ ਬੁੱਧ ਪੂਰਣਿਮਾ ਦੇ ਵਰਚੂਅਲ ਵੇਸਾਕ ਗਲੋਬਲ ਸਮਾਰੋਹ ਵਿੱਚ ਹਿੱਸਾ ਲੈਣਗੇ
ਸ਼੍ਰੀ ਨਰੇਂਦਰ ਮੋਦੀ ਇਸ ਅਵਸਰ ’ਤੇ ਮੁੱਖ ਭਾਸ਼ਣ ਦੇਣਗੇ
ਇਹ ਸਮਾਗਮ ਕੋਵਿਡ-19 ਦੇ ਪੀੜਤਾਂ ਅਤੇ ਮੋਹਰੀ ਕਤਾਰ ਦੇ ਜੋਧਿਆਂ ਦੇ ਸਨਮਾਨ ਵਿੱਚ ਕੀਤਾ ਜਾ ਰਿਹਾ ਹੈ
ਇਸ ਮੌਕੇ ਵਿਭਿੰਨ ਦੇਸ਼ਾਂ ਤੋਂ ਪ੍ਰਾਰਥਨਾ ਸਭਾਵਾਂ ਦੀ ਲਾਈਵ ਸਟ੍ਰੀਮਿੰਗ ਹੋਵੇਗੀ
Posted On:
06 MAY 2020 9:52PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ 7 ਮਈ, 2020 ਨੂੰ ਬੁੱਧ ਪੂਰਣਿਮਾ ਸਮਾਗਮ ਵਿੱਚ ਹਿੱਸਾ ਲੈਣਗੇ। ਸੱਭਿਆਚਾਰਕ ਅਤੇ ਸੈਰ ਸਪਾਟਾ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਘੱਟ ਗਿਣਤੀ ਮਾਮਲੇ ਅਤੇ ਯੁਵਾ ਮਾਮਲੇ ਤੇ ਖੇਡ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਭਾਰਤ ਸਰਕਾਰ ਦਾ ਸੱਭਿਆਚਾਰਕ ਮੰਤਰਾਲਾ ਅੰਤਰਰਾਸ਼ਟਰੀ ਬੋਧੀ ਸੰਘ (ਆਈਬੀਸੀ) ਦੇ ਸਹਿਯੋਗ ਨਾਲ ਵਿਸ਼ਵ ਭਰ ਦੇ ਸਾਰੇ ਬੋਧੀ ਸੰਘਾਂ ਦੇ ਸਰਬਉੱਚ ਮੁਖੀਆਂ ਦੀ ਸ਼ਮੂਲੀਅਤ ਨਾਲ ਇੱਕ ਵਰਚੂਅਲ ਪ੍ਰਾਰਥਨਾ ਸਮਾਗਮ ਕਰਵਾ ਰਿਹਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਵੇਰੇ 8 ਵਜੇ ਮੁੱਖ ਭਾਸ਼ਣ ਦੇਣਗੇ। ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਸਿੱਧਾ ਪ੍ਰਸਾਰਣ ਡੀਡੀ ਨਿਊਜ਼ ਤੋਂ ਕੀਤਾ ਜਾਵੇਗਾ।
ਬੁੱਧ ਪੂਰਣਿਮਾ ਸਮਾਗਮ ਵਿਸ਼ਵ ਵਿੱਚ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਕਾਰਨ ਇੱਕ ਵਰਚੂਅਲ ਵੇਸਾਕ ਦਿਵਸ ਰਾਹੀਂ ਮਨਾਇਆ ਜਾ ਰਿਹਾ ਹੈ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਇਹ ਕੋਵਿਡ-19 ਦੇ ਪੀੜਤਾ ਅਤੇ ਮੋਹਰੀ ਕਤਾਰ ਦੇ ਜੋਧਿਆਂ ਦੇ ਸਨਮਾਨ ਨੂੰ ਸਮਰਪਿਤ ਕੀਤਾ ਜਾਵੇਗਾ।
ਇਸ ਮੌਕੇ ’ਤੇ ਪ੍ਰਾਰਥਨਾ ਸਭਾਵਾਂ ਪਵਿੱਤਰ ਗਾਰਡਨ ਲੁੰਬਿਨੀ, ਨੇਪਾਲ, ਮਹਾਬੋਧੀ ਮੰਦਿਰ, ਬੋਧਗਯਾ, ਭਾਰਤ, ਮੂਲਗੰਧ ਕੁਟੀ ਵਿਹਾਰ, ਸਾਰਨਾਥ, ਭਾਰਤ, ਪਰਿਨਿਰਵਾਣ ਸਤੂਪ, ਕੁਸ਼ੀਨਗਰ, ਭਾਰਤ, ਪਵਿੱਤਰ ਅਤੇ ਇਤਿਹਾਸਿਕ ਅਨੁਰਾਧਾਪੁਰ ਸਤੂਪ ਪਰਿਸਰ ਵਿੱਚ ਰੁਵਨਵੇਲੀ ਮਹਾ ਸੇਆ, ਸ੍ਰੀ ਲੰਕਾ ਤੋਂ ਪਿਰਿਥ ਜਾਪ, ਬੌਧਨਾਥ, ਸਵਯੰਭੂ, ਨਮੋ ਸਤੂਪ, ਨੇਪਾਲ ਦੇ ਇਲਾਵਾ ਹੋਰ ਪ੍ਰਸਿੱਧ ਬੋਧੀ ਸਥਾਨਾਂ ਤੋਂ ਹੋਣਗੀਆਂ।
ਇਸ ਪ੍ਰੋਗਰਾਮ ਦੀ ਐੱਫਬੀ ਲਾਈਵ ਤੋਂ ਲਾਈਵ ਸਟ੍ਰੀਮਿੰਗ ਹੋਵੇਗੀ। ਆਈਬੀਸੀ ਸੋਸ਼ਲ ਮੀਡੀਆ ਹੈਂਡਲਾਂ ਤੋਂ ਯੂ-ਟਿਊਬ ਅਤੇ ਮੰਡਾਲਾ ਮੋਬਾਈਲ ਐਪ ’ਤੇ ਵੀ ਇਹ ਉਪਲੱਬਧ ਹੋਵੇਗਾ।
ਇਸ ਲਈ ਲਿੰਕ ਨਿਮਨ ਹਨ:
https://www.youtube.com/channel/UC4L9AkYfs104qBylCrAaRBQ
https://www.facebook.com/ibcworld.org/
www.mandalaapp.org.
ਵੇਸਾਕ-ਬੁੱਧ ਪੂਰਣਿਮਾ ਨੂੰ ਤੀਹਰੇ ਆਸ਼ੀਰਵਾਦ ਦਿਵਸ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਯਾਨੀ ਗੌਤਮ ਬੁੱਧ ਦਾ ਜਨਮ, ਗਿਆਨ ਅਤੇ ਮਹਾ ਪਰਿਨਿਰਵਾਣ।
*****
ਐੱਨਬੀ/ਏਕੇਜੇ
(Release ID: 1621692)