ਬਿਜਲੀ ਮੰਤਰਾਲਾ
ਊਰਜਾ ਦਕਸ਼ਤਾ ਬਿਊਰੋ (ਬੀਈਈ) ਦੁਆਰਾ ਊਰਜਾ ਦਕਸ਼ਤਾ ਪਹਿਲ ਰਾਹੀਂ 2018-19 ਵਿੱਚ 89,122 ਕਰੋੜ ਰੁਪਏ ਦੀ ਬੱਚਤ ਕੀਤੀ ਗਈ
ਊਰਜਾ ਬੱਚਤ ’ਤੇ ਬਿਜਲੀ ਮੰਤਰੀ ਨੇ ਅੰਕੜੇ ਜਾਰੀ ਕੀਤੇ
ਭਾਰਤ ਨੇ ਆਪਣੇ ਅਰਥਵਿਵਸਥਾ ਦੀ ਊਰਜਾ ਤੀਬਰਤਾ ਨੂੰ 2005 ਦੇ ਪੱਧਰ ਦੇ ਮੁਕਾਬਲੇ 20 % ਘਟਾਇਆ
Posted On:
06 MAY 2020 6:33PM by PIB Chandigarh
ਕੇਂਦਰੀ ਬਿਜਲੀ ਅਤੇ ਅਖੁੱਟ ਊਰਜਾ (ਸੁਤੰਤਰ ਚਾਰਜ), ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਰਾਜ ਮੰਤਰੀ, ਸ਼੍ਰੀ ਆਰ. ਕੇ. ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ‘ਸਾਲ 2018-19 ਲਈ ਊਰਜਾ ਦਕਸ਼ਤਾ ਉਪਾਵਾਂ ਦੇ ਪ੍ਰਭਾਵ’ ’ਤੇ ਇੱਕ ਰਿਪੋਰਟ ਜਾਰੀ ਕੀਤੀ।
ਈ-ਬੁੱਕ ਜਾਰੀ ਕਰਦੇ ਹੋਏ, ਸ਼੍ਰੀ ਸਿੰਘ ਨੇ ਕਿਹਾ, ‘‘ਅਸੀਂ ਸੀਓਪੀ-21 ਦਾ ਪ੍ਰਣ ਕੀਤਾ ਹੈ ਕਿ ਅਸੀਂ 2030 ਤੱਕ 2005 ਦੇ ਪੱਧਰ ਦੀ ਤੁਲਨਾ ਵਿੱਚ ਅਰਥਵਿਵਸਥਾ ਦੀ ਊਰਜਾ ਤੀਬਰਤਾ ਨੂੰ 33 ਤੋਂ 35 % ਤੱਕ ਘੱਟ ਕਰ ਦੇਵਾਂਗੇ। ਹੁਣ ਅਸੀਂ ਆਪਣੀਆਂ ਊਰਜਾ ਦਕਸ਼ਤਾ ਪਹਿਲਾਂ ਨਾਲ 2005 ਦੇ ਪੱਧਰ ਦੀ ਤੁਲਨਾ ਵਿੱਚ ਆਪਣੀ ਅਰਥਵਿਵਸਥਾ ਦੀ ਊਰਜਾ ਤੀਬਰਤਾ ਨੂੰ ਪਹਿਲਾਂ ਹੀ 20 % ਤੱਕ ਘੱਟ ਕਰ ਚੁੱਕੇ ਹਾਂ ਜੋ ਅਸਲ ਵਿੱਚ ਇੱਕ ਬਹੁਤ ਚੰਗੀ ਕਾਰਜਦਕਸ਼ਤਾ ਹੈ।’
ਇਹ ਰਿਪੋਰਟ ਇੱਕ ਮਾਹਿਰ ਏਜੰਸੀ ਪੀਡਬਲਿਊਸੀ ਲਿਮਿਟਿਡ ਦੁਆਰਾ ਤਿਆਰ ਕੀਤੀ ਗਈ ਹੈ ਜੋ ਭਾਰਤ ਵਿੱਚ ਵਿਭਿੰਨ ਪਹਿਲਾਂ ਰਾਹੀਂ ਊਰਜਾ ਵਿੱਚ ਨਤੀਜੇ ਵਜੋਂ ਸਲਾਨਾ ਬੱਚਤ ਅਤੇ ਸੀਓ2 ਨਿਕਾਸੀ ਦਾ ਮੁੱਲਾਂਕਣ ਕਰਨ ਲਈ ਸੁਤੰਤਰ ਤਸਦੀਕੀਕਰਨ ਲਈ ਊਰਜਾ ਦਕਸ਼ਤਾ ਬਿਊਰੋ (ਬੀਈਈ) ਦੁਆਰਾ ਜੋੜੀ ਗਈ ਸੀ। ਰਿਪੋਰਟ ਦੇ ਸਿੱਟੇ ਦੱਸਦੇ ਹਨ ਕਿ ਵਿਭਿੰਨ ਊਰਜਾ ਦਕਸ਼ਤਾ ਯੋਜਨਾਵਾਂ ਨੂੰ ਲਾਗੂ ਕਰਨ ਨਾਲ 2018-19 ਵਿੱਚ 113.16 ਬਿਲੀਅਨ ਯੂਨਿਟਾਂ ਦੀ ਕੁੱਲ ਬਿਜਲੀ ਦੀ ਬੱਚਤ ਹੋਈ ਹੈ ਜੋ ਕਿ ਸ਼ੁੱਧ ਬਿਜਲੀ ਦੀ ਖਪਤ ਦਾ 9.39 % ਹੈ। ਊਰਜਾ ਦੀ ਖਪਤ ਵਾਲੇ ਖੇਤਰਾਂ (ਯਾਨੀ ਕਿ ਡਿਮਾਂਡ ਸਾਈਟ ਸੈਕਟਰ) ਵਿੱਚ ਪ੍ਰਾਪਤ ਊਰਜਾ (ਇਲੈੱਕਟ੍ਰੀਕਲ+ਥਰਮਲ), 16.54 ਐੱਮਟੀਓਈ (Mtoe) ਹੈ ਜੋ 2018-19 ਵਿੱਚ ਸ਼ੁੱਧ ਕੁੱਲ ਊਰਜਾ ਖਪਤ ਦਾ ਲਗਭਗ 2.84 % ਹੈ (ਲਗਭਗ 581.60 ਐੱਮਟੀਓਈ)।
2018-19 ਵਿੱਚ ਪ੍ਰਾਪਤ ਕੁੱਲ ਊਰਜਾ ਬੱਚਤ 23.73 ਐੱਮਟੀਓਈ (ਮਿਲੀਅਨ ਟਨ ਦਾ ਤੇਲ ਸਮਤੁਲ) ਹੈ ਜੋ 2018-19 ਦੌਰਾਨ ਕੁੱਲ ਮੁੱਢਲੀ ਊਰਜਾ ਸਪਲਾਈ (ਭਾਰਤ ਵਿੱਚ 879.23 ਐੱਮਈਓਈ ਹੋਣ ਦਾ ਅਨੁਮਾਨ) ਦਾ 2.69 % ਹੈ। ਇਸ ਵਿੱਚ ਅਰਥਵਿਵਸਥਾ ਦੇ ਸਪਲਾਈ ਪੱਖ ਅਤੇ ਮੰਗ ਪੱਖ ਦੋਵੇਂ ਖੇਤਰ ਸ਼ਾਮਲ ਹਨ। ਕੁੱਲ ਮਿਲਾ ਕੇ ਇਸ ਅਧਿਐਨ ਨੇ ਅਨੁਮਾਨ ਲਗਾਇਆ ਹੈ ਕਿ ਵਿਭਿੰਨ ਊਰਜਾ ਦਕਸ਼ਤਾ ਉਪਾਵਾਂ ਨੇ 89,122 ਕਰੋੜ ਰੁਪਏ ਦੀ ਕੀਮਤ (ਲਗਭਗ) ਪਿਛਲੇ ਸਾਲ ਦੀ (2017-18) ਦੀ 53,627 ਕਰੋੜ ਰੁਪਏ ਦੀ ਬੱਚਤ ਦੇ ਰੂਪ ਵਿੱਚ ਤਬਦੀਲ ਕੀਤੀ ਹੈ। ਇਨ੍ਹਾਂ ਯਤਨਾਂ ਨੇ ਸੀਓ2 ਨਿਕਾਸੀ ਦੇ 151.74 ਮਿਲੀਅਨ ਟਨ ਨੂੰ ਘੱਟ ਕਰਨ ਵਿੱਚ ਵੀ ਯੋਗਦਾਨ ਦਿੱਤਾ ਹੈ ਜਦੋਂਕਿ ਪਿਛਲੇ ਸਾਲ ਇਹ ਸੰਖਿਆ 108 ਐੱਮਟੀਸੀਓ2 ਸੀ।
2017-18 ਦੇ ਬਾਅਦ ਹਰ ਸਾਲ ਊਰਜਾ ਦਕਸ਼ਤਾ ਬਿਊਰੋ (ਬੀਈਈ) ਇੱਕ ਤੀਜੇ ਪੱਖ ਦੀ ਮਾਹਿਰ ਏਜੰਸੀ ਨੂੰ ਵਿਭਿੰਨ ਊਰਜਾ ਦਕਸ਼ਤਾ ਯੋਜਨਾਵਾਂ ਕਾਰਨ ਅਸਲ ਊਰਜਾ ਖਪਤ ਦੀ ਤੁਲਨਾ ਲਈ ਅਧਿਐਨ ਕਰਨ ਲਈ ਨਿਯੁਕਤ ਕਰਦੀ ਹੈ, ਅਨੁਮਾਨਤ ਊਰਜਾ ਖਪਤ ਨਾਲ ਮੌਜੂਦਾ ਊਰਜਾ ਦਕਸ਼ਤਾ ਉਪਾਅ ਪ੍ਰਤੀਕੂਲ ਨਹੀਂ ਸਨ। ਇਸ ਅਧਿਐਨ ਦਾ ਉਦੇਸ਼ ਕੁੱਲ ਊਰਜਾ ਬੱਚਤ ਅਤੇ ਸੀਓ2 ਨਿਕਾਸੀ ਵਿੱਚ ਸਬੰਧਿਤ ਕਮੀ ਦੇ ਸੰਦਰਭ ਵਿੱਚ ਭਾਰਤ ਵਿੱਚ ਸਾਰੇ ਪ੍ਰਮੁੱਖ ਊਰਜਾ ਦਕਸ਼ਤਾ ਪ੍ਰੋਗਰਾਮਾਂ ਦੇ ਪ੍ਰਦਰਸ਼ਨ ਅਤੇ ਪ੍ਰਭਾਵ ਦਾ ਮੁੱਲਾਂਕਣ ਕਰਨਾ ਹੈ। ਇਹ ਅਧਿਐਨ ਵਿੱਤੀ ਸਾਲ 2018-19 ਲਈ ਰਾਸ਼ਟਰੀ ਅਤੇ ਨਾਲ ਹੀ ਮੌਜੂਦਾ ਪੱਧਰ ’ਤੇ ਮੌਜੂਦਾ ਯੋਜਨਾਵਾਂ ਦੇ ਨਤੀਜਾਗਤ ਪ੍ਰਭਾਵ ਦਾ ਮੁੱਲਾਂਕਣ ਕਰਦਾ ਹੈ ਅਤੇ ਇੱਕ ਅਜਿਹੀ ਸਥਿਤੀ ਨਾਲ ਤੁਲਨਾ ਕਰਦਾ ਹੈ ਜਿੱਥੇ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਸੀ।
ਇਸ ਸਾਲ ਅਧਿਐਨ ਨੇ ਪ੍ਰਮੁੱਖ ਪ੍ਰੋਗਰਾਮਾਂ ਦੇ ਬਾਅਦ ਦੀ ਪਛਾਣ ਕੀਤੀ ਹੈ ਯਾਨੀ ਪ੍ਰਦਰਸ਼ਨ, ਉਪਲੱਬਧੀ ਅਤੇ ਵਪਾਰ ਯੋਜਨਾ, ਮਿਆਰ ਅਤੇ ਲੇਬਲਿੰਗ ਪ੍ਰੋਗਰਾਮ, ਉਜਾਲਾ ਪ੍ਰੋਗਰਾਮ, ਮਿਊਂਸੀਪਲ ਡਿਮਾਂਡ ਸਾਈਟ ਪ੍ਰਬੰਧਨ ਪ੍ਰੋਗਰਾਮ ਆਦਿ।
ਇਸ ਪ੍ਰੋਗਰਾਮ ਦਾ ਸਮਾਪਨ ਕਰਦੇ ਹੋਏ ਸ਼੍ਰੀ ਸਿੰਘ ਨੇ ਕਿਹਾ ਕਿ ਊਰਜਾ ਦਕਸ਼ਤਾ ਦਾ ਦੁਹਰਾ ਲਾਭ ਹੈ ਕਿਉਂਕਿ ਇਹ ਨਾ ਸਿਰਫ ਪੈਸੇ ਬਚਾਉਂਦੀ ਹੈ ਬਲਕਿ ਵਾਤਾਵਰਣ ਨੂੰ ਵੀ ਬਚਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਰੂਪ ਨਾਲ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਸੈਕਟਰ ਅਤੇ ਹਾਊਸਿੰਗ ਸੈਕਟਰ ਵਿੱਚ ਦਕਸ਼ਤਾ ਲਿਆਉਣ ਲਈ ਅਜੇ ਵੀ ਬਹੁਤ ਵੱਡੀ ਸਮਰੱਥਾ ਹੈ ਜੋ ਹੁਣ ਲੈ ਲਈ ਗਈ ਹੈ। ਉਨ੍ਹਾਂ ਨੇ ਸਾਡੀ ਅਰਥਵਿਵਸਥਾ ਵਿੱਚ ਊਰਜਾ ਦਕਸ਼ਤਾ ਲਿਆਉਣ ਦੀ ਪਹਿਲ ਲਈ ਊਰਜਾ ਦਕਸ਼ਤਾ ਬਿਊਰੋ (ਬੀਈਈ) ਦੀ ਵੀ ਸ਼ਲਾਘਾ ਕੀਤੀ।
***
ਆਰਸੀਜੇ/ਐੱਮ
(Release ID: 1621603)
Visitor Counter : 209