ਰਾਸ਼ਟਰਪਤੀ ਸਕੱਤਰੇਤ

ਬੁੱਧ ਪੂਰਣਿਮਾ ਦੀ ਪੂਰਵ ਸੰਧਿਆ `ਤੇ ਰਾਸ਼ਟਰਪਤੀ ਨੇ ਵਧਾਈਆਂ ਦਿੱਤੀਆਂ

Posted On: 06 MAY 2020 5:06PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਬੁੱਧ ਪੂਰਣਿਮਾ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ: -

ਬੁੱਧ ਪੂਰਣਿਮਾ ਦੇ ਸ਼ੁਭ ਅਵਸਰ `ਤੇ ਮੈਂ ਸਾਰੇ ਦੇਸ਼ਵਾਸੀਆਂ ਤੇ ਪੂਰੇ ਵਿਸ਼ਵ ਵਿੱਚ ਭਗਵਾਨ ਬੁੱਧ ਦੇ ਪੈਰੋਕਾਰਾਂ ਨੂੰ ਹਾਰਦਿਕ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ

ਭਗਵਾਨ ਬੁੱਧ ਦਾ ਸੰਦੇਸ਼ ਸਾਨੂੰ ਪ੍ਰੇਮ, ਸੱਚ, ਅਹਿੰਸਾ ਅਤੇ ਕਰੁਣਾ (ਦਇਆ) ਦੇ ਮਾਰਗ `ਤੇ ਚਲਦੇ ਹੋਏ ਮਾਨਵਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ ਉਨ੍ਹਾਂ ਦੇ ਜੀਵਨ ਅਤੇ ਆਦਰਸ਼ਾਂ ਨਾਲ ਸਮਾਨਤਾ, ਸਦਭਾਵ ਤੇ ਨਿਆਂ ਜਿਹੀਆਂ ਸਦੀਵੀ ਕਦਰਾਂ-ਕੀਮਤਾਂ ਵਿੱਚ ਸਾਡੀ ਆਸਥਾ ਪ੍ਰਬਲ ਹੁੰਦੀ ਹੈ

ਇਸ ਸਮੇਂ, ਜਦੋਂ ਅਸੀਂ ਸਾਰੇ ਕੋਵਿਡ-19 ਦੇ ਰੂਪ `ਚ ਆਏ ਬੇਮਿਸਾਲ ਸੰਕਟ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰ ਰਹੇ ਹਾਂ, ਸਾਨੂੰ ਭਗਵਾਨ ਬੁੱਧ ਦੁਆਰਾ ਦੱਸੇ ਗਏ ਮਾਰਗ ਦਾ ਅਨੁਸਰਣ ਕਰਦੇ ਹੋਏ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ ਮੇਰੀ ਕਾਮਨਾ ਹੈ ਕਿ ਇਸ ਪਾਵਨ ਪੁਰਬ ਦੇ ਅਵਸਰ `ਤੇ ਅਸੀਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਆਤਮਸਾਤ ਕਰਦੇ ਹੋਏ ਪਰਸਪਰ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰੀਏ

Click here to see Hindi messege

 

 

*****

 

ਵੀਆਰਆਰਕੇ/ਐੱਸਐੱਚ


(Release ID: 1621584) Visitor Counter : 166