ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ) ਨੇ ਬੀਪੀ ਗਲੋਬਲ ਦੁਆਰਾ ਰਿਲਾਇੰਸ ਬੀਪੀ ਮੋਬਿਲਿਟੀ ਲਿਮਿਟਿਡ (ਆਰਬੀਪੀਐੱਮਐੱਲ) ਦੇ 49% ਪ੍ਰਾਪਤੀ ਨੂੰ ਪ੍ਰਵਾਨਗੀ ਦਿੱਤੀ

Posted On: 30 APR 2020 8:06PM by PIB Chandigarh

ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ) ਨੇ ਬੀਪੀ ਗਲੋਬਲ ਦੁਆਰਾ ਰਿਲਾਇੰਸ ਬੀਪੀ ਮੋਬੀਲਿਟੀ ਲਿਮਿਟਿਡ (ਆਰਬੀਪੀਐੱਮਐੱਲ) ਦੀ 49% ਹਿੱਸੇਦਾਰੀ( ਭਾਈਵਾਲੀ) ਨੂੰ ਪ੍ਰਵਾਨਗੀ ਦੇ ਦਿੱਤੀ ਹੈ

 ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ) ਨੇ ਬੀਪੀ ਗਲੋਬਲ ਇਨਵੈਸਟਮੈਂਟ ਲਿਮਿਟਿਡ (ਬੀਪੀ ਗਲੋਬਲ) ਅਤੇ ਰਿਲਾਇੰਸ ਬੀਪੀ ਮੋਬਿਲਿਟੀ ਲਿਮਿਟਿਡ (ਆਰਬੀਪੀਐੱਮਐੱਲ) ਦੇ ਰਲੇਵੇਂ ਦੀ ਪ੍ਰਸਤਾਵਿਤ ਹਿੱਸੇਦਾਰੀ ਨੂੰ ਕੰਪੀਟੀਸ਼ਨ ਐਕਟ, 2002 ਦੀ ਧਾਰਾ 31 (1) ਦੇ ਤਹਿਤ ਪ੍ਰਵਾਨਗੀ ਦੇ ਦਿੱਤੀ ਹੈ

ਪ੍ਰਸਤਾਵਿਤ ਹਿੱਸੇਦਾਰੀ( ਭਾਈਵਾਲੀ) ਸਬੰਧਿਤ ਵੇਰਵਾ:

(ਏ) ਆਰਬੀਪੀਐੱਮਐੱਲ ਨੂੰ ਰਿਲਾਇੰਸ ਇੰਡਸਟ੍ਰੀਜ਼ ਲਿਮਿਟਿਡ (ਆਰਆਈਐੱਲ) ਅਤੇ ਇਸ ਦੇ ਸਮੂਹ ਸੰਗਠਨਾਂ ਦੇ ਕਾਰੋਬਾਰ ਵਿੱਚ ਪੈਟਰੋਲੀਅਮ ਰਿਟੇਲਿੰਗ ਅਤੇ ਸਬੰਧਿਤ ਗਤੀਵਿਧੀਆਂ ਦੇ ਕਾਰੋਬਾਰ, ਮਲਕੀਅਤ ਅਤੇ ਪ੍ਰਬੰਧਨ ਦੇ ਨਾਲ -ਨਾਲ ਕੁਝ ਹਵਾਈ ਅੱਡਿਆਂ ਦੇ ਸਥਾਨਾਂ `ਤੇ ਕੁਝ ਖਾਸ ਹਵਾਈ ਜਹਾਜ਼ਾਂ ਦੇ ਕਾਰੋਬਾਰਾਂ ਦੇ ਸੰਚਾਲਨ ਅਤੇ ਸੰਚਾਲਕਾਂ ਨਾਲ ਸਬੰਧਿਤ ਹੈ ਹਵਾਬਾਜ਼ੀ ਵਪਾਰਕ ਸੰਪਤੀਆਂ ਦੇ ਤਬਾਦਲੇ ਦੇ ਨਾਲ ਜੁੜੇ ਸਾਰੇ ਕੰਮ ਇੱਕ ਸੇਵਾ ਪ੍ਰਦਾਤਾ ਦੇ ਰੂਪ ਵਿੱਚ ਭਾਰਤ ਵਿੱਚ ਆਰਆਈਐੱਲ ਦੇ ਹਵਾਬਾਜ਼ੀ ਈਂਧਣ ਦੇ ਕਾਰੋਬਾਰ ਨੂੰ ਚਲਾਉਣ ਲਈ ਆਰਬੀਪੀਐੱਮਐੱਲ ਅਤੇ ਕੁਝ ਏਅਰਪੋਰਟ ਟਿਕਾਣੇ ਸ਼ਾਮਲ ਹਨ (ਜੋ ਇਸ ਸਮੇਂ ਆਰਆਈਐੱਲ ਦੀ ਮਲਕੀਅਤ ਹਨ, ਵਰਤੋਂ ਵਿੱਚ ਲਿਆਏ ਜਾਂਦੇ ਹਨ)

(ਬੀ) ਆਰਪੀਪੀਐੱਮਐੱਲ ਦੇ ਮੌਜੂਦਾ ਇਕੁਇਟੀ ਸ਼ੇਅਰਾਂ ਨੂੰ ਆਰਆਈਐੱਲ ਤੋਂ ਪ੍ਰਾਪਤ ਕਰਨ ਅਤੇ ਬੀਪੀ ਗਲੋਬਲ ਦੁਆਰਾ ਗਾਹਕੀ ਪ੍ਰਾਪਤ ਕਰਕੇ, ਆਰਪੀਪੀਐੱਮਐੱਲ ਵਿੱਚ ਅਤੇ ਪੂਰੀ ਤਰ੍ਹਾਂ  ਪੇਡ-ਅੱਪ ਇਕੁਇਟੀ ਸ਼ੇਅਰ ਪੂੰਜੀ , ਆਰਬੀਪੀਐੱਮਐੱਲ ਦੇ ਤਾਜ਼ਾ ਇਕੁਇਟੀ ਸ਼ੇਅਰ ਅਤੇ ਵੋਟਿੰਗ ਅਧਿਕਾਰਾਂ ਦੇ ਕੁੱਲ 49% ਬੀਪੀ ਗਲੋਬਲ ਦੁਆਰਾ ਪ੍ਰਸਤਾਵਿਤ ਪ੍ਰਾਪਤੀ ਸੰਭਵ ਹੋ ਸਕੇਗੀ

ਬੀਪੀ ਗਲੋਬਲ ਇੱਕ ਇਨਵੈਸਟਮੈਂਟ (ਪੂੰਜੀਕਾਰੀ )ਕੰਪਨੀ ਹੈ , ਜਿਹੜੀ ਆਪਣੀਆਂ ਸਹਾਇਕ ਅਤੇ ਉਸ ਨਾਲ ਜੁੜੀਆਂ ਕੰਪਨੀਆਂ ਵਿੱਚ  ਸ਼ੇਅਰ ਰੱਖਦੀ ਹੈ ਇਹ ਇਸ ਸਮੇਂ ਭਾਰਤ ਵਿੱਚ ਕੋਈ ਕਾਰੋਬਾਰੀ ਸੰਚਾਲਨ ਨਹੀਂ ਕਰਦੀ ਹੈ

ਆਰਬੀਪੀਐੱਮਐੱਲ ਇਸ ਵੇਲੇ ਕੋਈ ਵੀ ਕਾਰੋਬਾਰੀ ਸੰਚਾਲਨ ਨਹੀਂ ਕਰਦੀ ਹੈ ਅਤੇ ਇਸ ਦੇ ਅਨੁਸਾਰ, ਭਾਰਤ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਵੀ ਕੋਈ ਵਪਾਰਕ ਗਤੀਵਿਧੀਆਂ ਨਹੀਂ ਕਰਦੀ ਹੈ ਹਾਲਾਂਕਿ, ਪ੍ਰਸਤਾਵਿਤ ਭਾਈਵਾਲੀ ਦੇ ਬਾਅਦ, ਇਹ ਉਹ ਕਾਰੋਬਾਰ ਚਲਾਏਗਾ ਜੋ ਆਰਆਈਐੱਲ ਅਤੇ ਇਸ ਦੀਆਂ ਸਮੂਹ ਸੰਸਥਾਵਾਂ (ਜਿਵੇਂ ਉੱਪਰ ਦੱਸਿਆ ਗਿਆ ਹੈ) ਦੁਆਰਾ ਆਰਬੀਪੀਐੱਲ ਨੂੰ ਤਬਦੀਲ ਕੀਤਾ ਜਾਵੇਗਾ

ਇਸ ਨਾਲ ਸਬੰਧਿਤ ਵਿਸਤ੍ਰਿਤ ਆਦੇਸ਼ ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ)  ਵਲੇਂ ਜਾਰੀ ਕੀਤੇ ਜਾਣਗੇ

*****

 

ਆਰਐੱਮ/ਕੇਐੱਮਐੱਨ



(Release ID: 1619865) Visitor Counter : 143


Read this release in: English , Urdu , Hindi , Tamil , Telugu