ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਿਵਲ ਸੁਸਾਇਟੀ ਸੰਗਠਨਾਂ / ਗ਼ੈਰ–ਸਰਕਾਰੀ ਸੰਗਠਨਾਂ ਨਾਲ ਗੱਲਬਾਤ ਕੀਤੀ

ਇਕੱਠੇ ਤਾਲਮੇਲ ਨਾਲ ਕੰਮ ਕਰੋ ਤੇ ਕੋਵਿਡ–19 ਨੂੰ ਹਰਾਉਣ ਲਈ ਸਮਾਜਿਕ–ਦੂਰੀ ਕਾਇਮ ਰੱਖੋ: ਡਾ. ਹਰਸ਼ ਵਰਧਨ

Posted On: 30 APR 2020 5:20PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਤੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਮਿਤਾਭ ਕਾਂਤ ਨਾਲ ਅੱਜ ਇੱਥੇ ਇੱਕ ਵੀਡੀਓ ਕਾਨਫ਼ਰੰਸ ਜ਼ਰੀਏ ਸਿਵਲ ਸੁਸਾਇਟੀ  ਸੰਗਠਨਾਂ ਤੇ ਐੱਨਜੀਓ ਦਰਪਣ’ ’ਤੇ ਰਜਿਸਟਰਡ ਗ਼ੈਰਸਰਕਾਰੀ ਸੰਗਠਨਾਂ ਨਾਲ ਗੱਲਬਾਤ ਕੀਤੀ।

ਡਾ. ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਤਰਫ਼ੋਂ ਉਨ੍ਹਾਂ 92,000 ਤੋਂ ਵੱਧ ਗ਼ੈਰਸਰਕਾਰੀ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਨਿਸ਼ਕਾਮ ਕਾਰਜ ਲਈ ਧੰਨਵਾਦ ਕੀਤਾ ਜਿਹੜੇ ਸਮਾਜ ਦੇ ਵਿਭਿੰਨ ਵਰਗਾਂ ਨੂੰ ਭੋਜਨ ਤੇ ਹੋਰ ਜ਼ਰੂਰਤਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਸੰਗਠਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕੋਵਿਡ–19 ਦੇ ਪ੍ਰਬੰਧ ਵਿੱਚ ਇਸ ਨੂੰ ਬੇਹੱਦ ਅਹਿਮ ਕਰਾਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸੰਸਥਾਨਾਂ ਦੇ ਅਜਿਹੇ ਕਾਰਜਾਂ ਤੋਂ ਹੋਰ ਲੋਕ ਵੀ ਪ੍ਰੇਰਿਤ ਹੁੰਦੇ ਹਨ ਤੇ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਂਦੇ ਹਨ।

ਡਾ. ਹਰਸ਼ ਵਰਧਨ ਨੇ ਭਾਗੀਦਾਰਾਂ ਨੂੰ ਕੋਵਿਡ–19 ਦੀ ਸਥਿਤੀ ਦਾ ਟਾਕਰਾ ਕਰਨ ਲਈ ਕੀਤੇ ਜਤਨਾਂ ਬਾਰੇ ਕ੍ਰਮਵਾਰ ਜਾਣਕਾਰੀ ਦਿੱਤੀ। ਉਨ੍ਹਾਂ ਇਸ ਤੱਥ ਨੂੰ ਉਜਾਗਰ ਕੀਤਾ ਕਿ ਭਾਰਤ, ਕੋਵਿਡ–19 ਦਾ ਟਾਕਰਾ ਕਰਨ ਲਈ ਵਿਸ਼ਵ ਸਿਹਤ ਸੰਗਠਨ’ (ਡਬਲਿਊਐੱਚਓ) ਜਿਹੀਆਂ ਅੰਤਰਰਾਸ਼ਟਰੀ ਸੰਗਠਨਾਂ ਨਾਲ ਮਿਲ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਰਣਨੀਤੀ ਉਲੀਕਣ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ। ਭਾਰਤ ਸਰਕਾਰ ਨੇ ਇਸ ਮਹਾਮਾਰੀ ਨੂੰ ਰੋਕਣ ਲਈ ਪੂਰੀ ਸਰਗਰਮੀ ਨਾਲ ਕਾਰਵਾਈ ਕੀਤੀ ਹੈ ਤੇ ਸਥਿਤੀ ਅਨੁਸਾਰ ਕਾਰਵਾਈ ਵਿੱਚ ਵਾਧਾ ਕੀਤਾ ਹੈ।

ਡਾ. ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਅਤੇ ਕੋਵਿਡ–19 ਦੇ ਖਾਤਮੇ ਲਈ ਖਾਸ ਤੌਰ ਤੇ ਗਠਤ ਮੰਤਰੀਆਂ ਦੇ ਸਮੂਹ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਕਦਮਾਂ ਵਿੱਚ ਰਾਜਾਂ ਲਈ ਵਿਸਤ੍ਰਿਤ ਅਡਵਾਈਜ਼ਰੀਆਂ ਜਾਰੀ ਕਰਨਾ, ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ, ਪ੍ਰੋਟੈਕਟਿਵ ਗੀਅਰ ਦੀ ਵਿਵਸਥਾ, ਦਾਖ਼ਲੇ ਦੀਆਂ ਸਾਰੀਆਂ ਬੰਦਰਗਾਹਾਂ ਉੱਤੇ ਸਾਰੇ ਯਾਤਰੀਆਂ ਦੀ ਸਕ੍ਰੀਨਿੰਗ, ਸਮਾਜਿਕ ਚੌਕਸੀ, ਵਿਸਤ੍ਰਿਤ ਪੱਧਰ ਤੇ ਸੰਪਰਕਵਿਅਕਤੀ ਲੱਭਣਾ, ਰੈਪਿਡ ਰੈਸਪੌਂਸ ਟੀਮਾਂ ਆਦਿ ਕਾਇਮ ਕਰਨਾ ਸ਼ਾਮਲ ਹਨ। ਉਨ੍ਹਾਂ ਆਰੋਗਯਸੇਤੂਐਪ ਦੇ ਨਾਲਨਾਲ ਕੋਵਿਡ–19 ਦੀ ਮਹਾਮਾਰੀ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਦੇ ਹੱਲ ਲਈ ਅਸੁਰੱਖਿਅਤ ਵਰਗਾਂ ਲਈ ਆਰਥਿਕ ਪੈਕੇਜ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੀ ਸ਼ੁਰੂਆਤ ਜਿਹੇ ਕਦਮਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਸਮੱਸਿਆ ਵੀ ਗ੍ਰਹਿ ਮੰਤਰਾਲੇ ਦੀਆਂ ਤਾਜ਼ਾ ਹਦਾਇਤਾਂ ਜਾਰੀ ਹੋਣ ਨਾਲ ਹੱਲ ਹੋ ਗਈ ਹੈ।

ਡਾ. ਹਰਸ਼ ਵਰਧਨ ਨੇ ਰੋਕਥਾਮ ਦੇ ਯਤਨਾਂ ਤਹਿਤ ਜਨਤਾ ਕਰਫ਼ਿਊ ਦੇ ਮਾਧਿਅਮ ਜ਼ਰੀਏ ਲੋਕਾਂ ਦੇ ਨੂੰ ਲੌਕਡਾਊਨ ਲਈ ਤਿਆਰ ਕਰ ਕੇ ਅਤੇ ਫਿਰ ਹਾਲਾਤ ਦੇ ਆਧਾਰ ਉੱਤੇ ਕ੍ਰਮਵਾਰ ਪ੍ਰਤੀਕਰਮ ਦੇ ਰੂਪ ਵਿੱਚ ਲੌਕਡਾਊਨ ਦਾ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ,‘ਦੇਸ਼ ਵਿੱਚ ਮਾਮਲੇ ਦੁੱਗਣੇ ਹੋਣ ਦੀ ਦਰ ਵਿੱਚ ਨਿਯਮਤ ਤੌਰ ਤੇ ਸੁਧਾਰ ਦਿਸ ਰਿਹਾ ਹੈ ਅਤੇ 3 ਦਿਨਾਂ ਦੀ ਮਿਆਦ ਵਿੱਚ ਇਹ 12.5 ਦਿਨ, 7 ਦਿਨ ਦੀ ਮਿਆਦ ਵਿੱਚ ਇਹ 11 ਦਿਨ ਅਤੇ 14 ਦਿਨਾਂ ਦੀ ਮਿਆਦ ਵਿੱਚ ਇਹ 9.9 ਦਿਨ ਹੈ। ਇਨ੍ਹਾਂ ਸੰਕੇਤਾਂ ਨੂੰ ਦੇਸ਼ ਵਿੱਚ ਕਲੱਸਟਰ ਪ੍ਰਬੰਧ ਤੇ ਰੋਕਥਾਮ ਦੀਆਂ ਰਣਨੀਤੀਆਂ ਨਾਲ ਹੀ ਲੌਕਡਾਊਨ ਦੇ ਹਾਂਪੱਖੀ ਪ੍ਰਭਾਵ ਦੇ ਤੌਰ ਤੇ ਲਿਆ ਜਾ ਸਕਦਾ ਹੈ।

ਡਾ. ਹਰਸ਼ ਵਰਧਨ ਨੇ ਦੇਸ਼ ਦੇ ਵੱਖੋਵੱਖਰੇ ਹਿੱਸਿਆਂ ਵਿੱਚ ਫਸੇ ਹੋਏ ਲੋਕਾਂ ਨੂੰ ਹੋ ਰਹੀਆਂ ਸਮੱਸਿਆਵਾਂ ਦੇ ਹੱਲ ਵਿੱਚ ਮਦਦ ਲਈ ਵਿਭਿੰਨ ਗ਼ੈਰਸਰਕਾਰੀ ਸੰਗਠਨਾਂ ਵੱਲੋਂ ਕੀਤੇ ਗਏ ਜਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਨ੍ਹਾਂ ਜਤਨਾਂ ਵਿੱਚ ਸਰਕਾਰ ਤੇ ਗ਼ੈਰਸਰਕਾਰੀ ਸੰਗਠਨਾਂ ਦੇ ਜਤਨਾਂ ਵਿਚਾਲੇ ਤਾਲਮੇਲ ਤੇ ਉਤਸ਼ਾਹ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕੋਵਿਡ–19 ਦੌਰਾਨ ਸਾਹਮਣੇ ਆਏ ਮੁੱਖ ਮੁੱਦਿਆਂ ਉੱਤੇ ਵਿਚਾਰਵਟਾਂਦਰਾ ਕੀਤਾ, ਜਿਸ ਵਿੱਚ ਐੱਨਜੀਓ ਦੀ ਭੂਮਿਕਾ ਕਾਫ਼ੀ ਅਹਿਮ ਰਹੀ ਸੀ। ਇਨ੍ਹਾਂ ਵਿੱਚ ਕੋਵਿਡ–19 ਮਰੀਜ਼ਾਂ ਨਾਲ ਦੁਰਵਿਹਾਰ, ਕੋਵਿਡ–19 ਦੇ ਪ੍ਰਬੰਧ ਨਾਲ ਜੁੜੇ ਸਿਹਤ ਖੇਤਰ ਦੇ ਮੁਲਾਜ਼ਮਾਂ ਨਾਲ ਦੁਰਵਿਹਾਰ, ਬਾਈਕਾਟ ਤੇ ਸ਼ੋਸ਼ਣ ਸ਼ਾਮਲ ਹਨ। ਨਾਲ ਹੀ ਇਸ ਵਿੱਚ ਘਰ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਹੋਣ ਵਾਲੀਆਂ ਸੰਭਾਵੀ ਸਮੱਸਿਆਵਾਂ ਵੀ ਸ਼ਾਮਲ ਸਨ। ਉਨ੍ਹਾਂ ਖੇਤਰ ਵਿੱਚ ਕਾਰਜ ਦੇ ਮਾਧਿਅਮ ਜ਼ਰੀਏ ਇਸ ਕਲੰਕ ਨਾਲ ਲੜਨ ਵਿੱਚ ਐੱਨਜੀਓ ਦੀ ਗਤੀਸ਼ੀਲ ਭੂਮਿਕਾ ਨੂੰ ਉਜਾਗਰ ਕੀਤਾ।

ਇਸ ਤੋਂ ਬਾਅਦ ਸੁਚਾਰੂ ਕੰਮਕਾਜ ਵਿੱਚ ਮਦਦ ਲਈ ਨੀਤੀ ਆਯੋਗ ਦਾ ਧੰਨਵਾਦ ਕੀਤਾ ਗਿਆ, ਉੱਥੇ ਹੀ ਵਿਭਿੰਨ ਐੱਨਜੀਓ ਨੇ ਲੌਕਡਾਊਨ ਦੌਰਾਨ ਐੱਨਜੀਓ ਕਰਮਚਾਰੀਆਂ ਨੂੰ ਹੋ ਰਹੀਆਂ ਦਵਾਈਆਂ ਦੀ ਸੀਮਤ ਉਪਲਬਧਤਾ, ਵਿਸ਼ੇਸ਼ ਤੌਰ ਉੱਤੇ ਬਜ਼ੁਰਗਾਂ ਦੀ ਦੇਖਭਾਲ ਵਿੱਚ ਸੇਵਾਵਾਂ ਦੀ ਘਾਟ, ਔਰਤਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ, ਆਉਣਜਾਣ ਵਿੱਚ ਹੋਣ ਵਾਲੀਆਂ ਔਕੜਾਂ, ਕੁਪੋਸ਼ਣ ਤੇ ਅਨਾਜ ਸੁਰੱਖਿਆ, ਉਪਜੀਵਿਕਾ ਤੇ ਪ੍ਰਵਾਸੀਆਂ ਨਾਲ ਜੁੜੀ ਯੋਗਤਾ ਜਿਹੀਆਂ ਸਮੱਸਿਆਵਾਂ ਲੂੰ ਸਾਹਮਣੇ ਰੱਖਿਆ। ਉਨ੍ਹਾਂ ਕੇਂਦਰੀ ਸਿਹਤ ਮੰਤਰੀ ਨਾਲ ਰਵਾਇਤੀ ਗਿਆਨ ਜ਼ਰੀਏ ਲੋਕਾਂ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ, ਲਾਗ/ਛੂਤ ਵਾਲੀਆਂ ਬੀਮਾਰੀਆਂ ਦਾ ਡਰ ਦੂਰ ਕਰਨ, ਅਰਥਵਿਵਸਥਾ ਮੁੜ ਖੁੱਲ੍ਹਣ ਤੋਂ ਬਾਅਦ ਵਿੱਤੀ ਸਮਰਥਨ ਆਦਿ ਉਚਿਤ ਕਦਮ ਚੁੱਕਣ ਦੀ ਵੀ ਬੇਨਤੀ ਕੀਤ।

ਡਾ. ਹਰਸ਼ ਵਰਧਨ ਨੇ ਐੰਨਜੀਓ ਦੇ ਨੁਮਾਇੰਦਿਆਂ ਨੂੰ ਪੂਰੀ ਮਦਦ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਦੇ ਲਾਲ (ਰੈੱਡ), ਨਾਰੰਗੀ (ਆਰੈਂਜ) ਤੇ ਹਰੇ (ਗ੍ਰੀਨ) ਖੇਤਰਾਂ ਵਿੱਚ ਵਰਗੀਕਰਨ ਨਾਲ ਐੰਨਜੀਓ ਨੂੰ ਆਪਣੇ ਕੰਮ ਲਈ ਤਰਜੀਹ ਤੈਅ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਗੱਲਬਾਤ ਦੇ ਮੌਜੂਦਾ ਚੈਨਲਾਂ ਦੇ ਨਾਲ ਹੀ ਸਮਰਪਿਤ ਟਵਿਟਰ ਹੈਂਡਲ @CovidIndiaSeva ਜਿਹੇ ਸੋਸ਼ਲ ਮੀਡੀਆ ਦੇ ਮਾਧਿਅਮ ਜ਼ਰੀਏ ਸਰਕਾਰ ਨੂੰ ਕੋਵਿਡ–19 ਦੇ ਪ੍ਰਬੰਧ ਬਾਰੇ ਆਪਣੀਆਂ ਚਿੰਤਾਵਾਂ ਦੱਸਣ ਦੀ ਬੇਨਤੀ ਕੀਤੀ।

ਉਨ੍ਹਾਂ ਸਭ ਨੂੰ ਮੰਤਰਾਲੇ ਵੱਲੋਂ ਜਾਰੀ ਦਿਸ਼ਾਨਿਰਦੇਸ਼ਾਂ ਤੇ ਹੱਥਾਂ ਦੀ ਸਫ਼ਾਈ, ਫ਼ੇਸਕਵਰ ਦੇ ਉਪਯੋਗ ਜ਼ਿਆਦਾ ਜੋਖਮ ਵਾਲੀ ਆਬਾਦੀ ਦੀ ਦੇਖਭਾਲ, ਜਿੱਥੋਂ ਤੱਕ ਸੰਭਵ ਹੋਵੇ ਘਰ ਤੋਂ ਕੰਮ ਕਰਨ ਤੇ ਲੌਕਡਾਊਨ ਅਤੇ ਸਮਾਜਿਕਦੂਰੀ ਦੇ ਮਾਪਦੰਡਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ। ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ–19 ਦੀ ਰੋਕਥਾਮ ਵਿੱਚ ਸਮਾਜਿਕਦੂਰੀ ਤੇ ਲੌਕਡਾਊਨ ਸਭ ਤੋਂ ਵੱਧ ਸਮਰੱਥ ਸਮਾਜਿਕ ਵੈਕਸੀਨ ਹੈ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਕੋਵਿਡ–19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾਨਿਰਦੇਸ਼ਾਂ ਤੇ ਸਲਾਹ ਆਦਿ ਸਾਰੇ ਪ੍ਰਮਾਣਿਤ ਤੇ ਤਾਜ਼ਾ ਜਾਣਕਾਰੀਆਂ ਸਿਹਤ ਮੰਤਰਾਲੇ ਦੀ ਵੈੱਬਸਾਈਟ https://www.mohfw.gov.in/ ਤੋਂ ਹਾਸਲ ਕੀਤੀਆਂ ਜਾ ਸਕਦੀਆਂ ਹਨ, ਜੋ ਦਿਨ ਵਿੱਚ ਘੱਟੋਘੱਟ ਦੋ ਵਾਰ ਅਪਡੇਟ ਕੀਤੀ ਜਾਂਦੀ ਹੈ। ਅੰਤ ਚ ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਸੈਸ਼ਨ ਵਿੱਚ ਭਾਗ ਲੈਣ ਤੇ ਵਡਮੁੱਲੇ ਸੁਝਾਅ ਦੇਣ ਲਈ ਡਾ. ਹਰਸ਼ ਵਰਧਨ, ਸਮਾਜਿਕ ਸੰਗਠਨਾਂ ਤੇ ਐੱਨਜੀਓ ਅਤੇ ਉਨ੍ਹਾਂ ਦੇ ਪ੍ਰਤੀਨਿਧਾਂ ਦਾ ਸ਼ੁਕਰੀਆ ਅਦਾ ਕੀਤਾ।

 

*****

 

ਐੱਮਵੀ/ਐੱਮਆਰ/ਐੱਸਜੀ


(Release ID: 1619765) Visitor Counter : 142