ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗਡਕਰੀ ਨੇ ਉਦਯੋਗ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਕੋਵਿਡ-19 ਲੌਕਡਾਊਨ ਤੋਂ ਬਾਅਦ ਉੱਦਮਾਂ ਨੂੰ ਮੁੜ ਚਾਲੂ ਕਰਨ ਵਿੱਚ ਸਰਕਾਰ ਪੂਰਾ ਸਮਰਥਨ ਕਰੇਗੀ

ਪਰੇਸ਼ਾਨੀ ਨੂੰ ਇੱਕ ਅਵਸਰ ਵਿੱਚ ਬਦਲਣ ਲਈ ਮਿਲ ਕੇ ਕੰਮ ਕਰਨ ਲਈ ਸਾਰੇ ਸੈਕਟਰਾਂ ‘ਤੇ ਜ਼ੋਰ ਦਿੱਤਾ

Posted On: 14 APR 2020 4:32PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਤੇ ਹਾਈਵੇਜ਼ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈਜ਼) ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਉਦਯੋਗਾਂ ਨੂੰ ਭਰੋਸਾ ਦਿਵਾਇਆ ਕਿ ਕੋਵਿਡ-19 ਲੌਕਡਾਊਨ ਖੁਲ੍ਹਣ ਤੋਂ ਬਾਅਦ ਸਰਕਾਰ ਉਨ੍ਹਾਂ ਦੇ ਉੱਦਮਾਂ ਨੂੰ ਮੁੜ ਚਾਲੂ ਕਰਨ ਦੀ ਪੂਰੀ ਹਿਮਾਇਤ ਕਰੇਗੀ ਫਿੱਕੀ ਦੇ ਨੁਮਾਇੰਦਿਆਂ ਨਾਲ ਇੱਕ ਵੈੱਬ ਅਧਾਰਿਤ ਸੈਮੀਨਾਰ ਵਿੱਚ ਵਿਚਾਰ-ਚਰਚਾ ਕਰਦੇ ਹੋਏ ਮੰਤਰੀ ਨੇ ਉਨ੍ਹਾਂ ਨੂੰ ਸਰਕਾਰ ਦੁਆਰਾ ਇਸ ਦਿਸ਼ਾ ਵਿੱਚ ਲਏ ਗਏ ਵਿੱਤੀ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ

 

 

ਸ਼੍ਰੀ ਗਡਕਰੀ ਨੇ ਸੂਚਿਤ ਕੀਤਾ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮਿਆਦੀ ਕਰਜ਼ਿਆਂ ਅਤੇ ਕੰਮਕਾਜੀ ਪੂੰਜੀ ਸਹੂਲਤਾਂ ਦੀ ਰੀਸ਼ਡਿਊਲਿੰਗ ਦੀ ਇਜਾਜ਼ਤ ਦੇ ਦਿੱਤੀ ਹੈ

 

ਸੂਖਮ, ਲਘੂ ਅਤੇ ਦਰਮਿਆਨੇ ਅਦਾਰਿਆਂ ਬਾਰੇ ਬੋਲਦੇ ਹੋਏ, ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੁਸ਼ਕਿਲਾਂ ਤੋਂ ਪੂਰੀ ਜਾਣੂ ਹੈ ਅਤੇ ਅਰਥਵਿਵਸਥਾ ਵਿੱਚ ਉਨ੍ਹਾਂ ਦੀ ਅਹਿਮੀਅਤ ਨੂੰ ਸਮਝਦੀ ਹੈ ਉਨ੍ਹਾਂ ਉਦਯੋਗ ਖੇਤਰ ਨੂੰ ਕਿਹਾ ਕਿ ਉਹ ਸਰਕਾਰ ਅਤੇ ਬੈਂਕਿੰਗ ਖੇਤਰ ਨਾਲ ਮਿਲਕੇ ਕੰਮ ਕਰੇ ਉਨ੍ਹਾਂ ਜ਼ੋਰ ਦਿੱਤਾ ਕਿ ਸਾਰੇ ਖੇਤਰ ਇੱਕ ਦੂਜੇ ਦੇ ਹਿੱਤ ਵਿੱਚ ਮਜ਼ਬੂਤ ਬਣੇ ਰਹਿਣ ਮਾਰਕੀਟ ਵਿੱਚ ਤਰਲਤਾ ਦੀ ਅਹਿਮੀਅਤ ਬਾਰੇ ਬੋਲਦੇ ਹੋਏ ਮੰਤਰੀ ਨੇ ਕਿਹਾ ਕਿ ਉਹ ਐੱਮਐੱਸਐੱਮਈਜ਼ ਲਈ ਕਰਜ਼ਾ ਗਾਰੰਟੀ ਮੌਜੂਦਾ 1 ਕਰੋੜ ਦੇ ਪੱਧਰ ਤੋਂ ਵੱਧਾ ਕੇ 5 ਲੱਖ ਕਰੋੜ ਰੁਪਏ ਤੱਕ ਕਰਨਾ ਚਾਹੁੰਦੇ ਹਨ,  ਜਿੱਥੇ ਕਿ ਵਿੱਤੀ ਸੰਸਥਾਵਾਂ ਦੁਆਰਾ ਦਿੱਤੇ ਜਾਂਦੇ ਕਰਜ਼ੇ ਦਾ 75 % ਸਰਕਾਰ ਦੀ ਕ੍ਰੈਡਿਟ ਗਾਰੰਟੀ ਸਕੀਮ ਅਧੀਨ ਦਿੱਤਾ ਜਾਂਦਾ ਹੈ ਉਨ੍ਹਾਂ ਭਰੋਸਾ ਦਿਵਾਇਆ ਕਿ ਉਦਯੋਗਾਂ ,  ਖਾਸ ਤੌਰ ਤੇ ਐੱਮਐੱਸਐੱਮਈ ਉਦਯੋਗਾਂ ਦੁਆਰਾ ਉਠਾਏ ਗਏ ਮੁੱਦੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਤੱਕ ਪਹੁੰਚਾਏ ਜਾਣਗੇ

 

ਸ੍ਰੀ ਨਿਤਿਨ ਗਡਕਰੀ ਨੇ ਉਦਯੋਗਾਂ  ਨੂੰ ਕਿਹਾ ਕਿ ਉਹ ਮੌਜੂਦਾ ਸੰਕਟ ਨੂੰ ਇੱਕ ਚੁਣੌਤੀ ਅਤੇ ਮੌਕੇ ਵਜੋਂ ਲੈਣ  ਕੁਝ ਦੇਸ਼ ਆਪਣੇ ਨਿਵੇਸ਼ ਨੂੰ ਚੀਨ ਤੋਂ  ਕੱਢਣਾ ਚਾਹੁੰਦੇ ਹਨ ਅਤੇ ਭਾਰਤ ਉਨ੍ਹਾਂ ਲਈ ਬਿਹਤਰੀਨ ਮੌਕਾ ਪ੍ਰਦਾਨ ਕਰ ਸਕਦਾ ਹੈ

 

ਸੜਕ ਉਸਾਰੀ ਖੇਤਰ ਉੱਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਾਈਵੇਜ਼ ਦੀ ਉਸਾਰੀ,  ਜੋ ਕਿ 2019-20 ਵਿੱਚ ਰਿਕਾਰਡ ਪੱਧਰ ਉੱਤੇ ਪਹੁੰਚ ਗਈ ਸੀ, ਉਸ ਵਿੱਚ ਆਉਣ ਵਾਲੇ ਸਾਲਾਂ  ਵਿੱਚ 2-3 ਗੁਣਾ ਵਾਧਾ ਹੋਣਾ ਚਾਹੀਦਾ ਹੈ ਤਾਕਿ ਢਾਂਚੇ ਖੇਤਰ ਦੀਆਂ ਵਧ ਰਹੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ ਮੰਤਰੀ ਨੇ ਇਹ ਵੀ ਸੂਚਿਤ ਕੀਤਾ ਕਿ ਫੈਸਲੇ ਲੈਣ ਵਿੱਚ ਜੋ ਸਮਾਂ ਲਗਦਾ ਹੈ ਉਸ ਨੂੰ ਘੱਟ ਤੋਂ ਘੱਟ ਕੀਤਾ ਜਾਣਾ ਚਾਹੀਦਾ ਹੈ ਤਾਕਿ ਕੰਮ ਵਿੱਚ ਦੇਰ ਨਾ ਹੋਵੇ ਇਸ ਦਿਸ਼ਾ ਵਿੱਚ ਉਨ੍ਹਾਂ ਨੇ ਲਿਆ ਕਰਨ ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ  ਉਨ੍ਹਾਂ ਨੇ ਅਜਿਹੀਆਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼ਾਮ 7 ਵਜੇ ਤੱਕ ਕੰਮ ਕਰਿਆ ਕਰਨ ਜਦਕਿ ਪਹਿਲਾਂ 5 ਵਜੇ ਤੱਕ ਕੰਮ ਹੁੰਦਾ ਸੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਤੇਜ਼ੀ ਨਾਲ ਕਰਨਾ ਸ਼ੂਰੂ ਕਰ ਦਿੱਤਾ ਹੈ, ਨਤੀਜੇ ਵਜੋਂ ਥੋੜ੍ਹੇ ਸਮੇਂ ਵਿੱਚ ਹੀ 280 ਮਾਮਲੇ ਸੁਲਝਾ ਲਏ ਗਏ ਹਨ

 

ਮੰਤਰੀ ਨੇ ਕਿਹਾ ਕਿ ਭਾਰਤ ਨੂੰ ਇਸ ਸੰਕਟ ਨੂੰ ਮੌਕਿਆਂ ਵਿੱਚ ਤਬਦੀਲ ਕਰਨਾ ਚਾਹੀਦਾ ਹੈ, ਢਾਂਚੇ ਸਬੰਧੀ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ ਅਤੇ ਕੋਰੋਨਾ ਵਿਰੁੱਧ ਜੰਗ ਨੂੰ ਜਿੱਤ ਕੇ ਆਰਥਿਕ ਵਿਕਾਸ ਤੇਜ਼ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਭਾਰਤੀ ਉਦਯੋਗ ਨੂੰ ਤਾਜ਼ਾ ਸਥਿਤੀ ਨੂੰ ਅਸਿੱਧੇ ਕਿਰਪਾਦਾਨ ਵਜੋਂ ਲੈਣਾ ਚਾਹੀਦਾ ਹੈ ਅਤੇ ਆਪਣੀ ਬਰਾਮਦ ਸਮਰੱਥਾ ਨੂੰ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਉਨ੍ਹਾਂ ਹੋਰ ਕਿਹਾ ਕਿ ਸੰਕਟ ਦੇ ਸਮੇਂ ਵਿੱਚ ਮਾਰਕੀਟ ਵਿੱਚ ਤਰਲਤਾ ਲਿਆਉਣਾ ਕਾਫੀ ਅਹਿਮ ਹੈ ਐੱਨਐੱਚਏਆਈ ਨੇ ਸਾਰੇ ਪੁਰਾਣੇ ਦਾਅਵਿਆਂ ਨੂੰ ਨਿਪਟਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ ਮੰਤਰਾਲਾ ਨੇ ਸਾਰੇ ਜਾਇਜ਼ ਦਾਅਵਿਆਂ ਦਾ ਤਿੰਨ ਮਹੀਨਿਆਂ ਦੇ ਸਮੇਂ ਵਿੱਚ ਨਿਪਟਾਰਾ ਕਰਨ ਦੀ ਯੋਜਨਾ ਬਣਾਈ ਹੋਈ ਹੈ

 

2020-21 ਵਿੱਚ ਸੜਕ ਅਤੇ ਹਾਈਵੇ ਉਸਾਰੀ ਦੇ ਕੰਮ ਨੂੰ ਦੁੱਗਣੀ ਗਤੀ ਵਿੱਚ ਕਰਨ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਜੰਗੀ ਪੱਧਰ ਉੱਤੇ ਇਹ ਕੰਮ ਕਰ ਰਿਹਾ ਹੈ ਅਤੇ ਉਹ ਇਹ ਜੰਗ ਜਿੱਤਣ ਲਈ ਪ੍ਰਤੀਬੱਧ ਹਨ ਸੜਕ ਉਸਾਰੀ ਖੇਤਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਬਾਰੇ ਮੰਤਰੀ ਨੇ ਕਿਹਾ ਕਿ ਮੰਤਰਾਲਾ ਵੱਖ-ਵੱਖ ਥਾਵਾਂ ਉੱਤੇ ਪ੍ਰੋਜੈਕਟਾਂ ਨੂੰ ਮੁੜ ਸ਼ੁਰੂ ਕਰਨ ਲਈ ਮਨ ਬਣਾਈ ਬੈਠਾ ਹੈ ਬਸ਼ਰਤੇ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਰੇ ਕਦਮ ਚੁੱਕ ਲਏ ਜਾਣ

 

https://youtu.be/x3RSpoFFYMU

 

******

 

ਆਰਸੀਜੇ/ਐੱਮਐੱਸ



(Release ID: 1614537) Visitor Counter : 86