ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਨੇ ਵਿਸ਼ਾਖਾਪਟਨਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ-ਹਾਊਸ ਪੋਰਟੇਬਲ ਮਲਟੀਫ਼ੀਡ ਆਕਸੀਜਨ ਮੈਨੀਫ਼ੋਲਡ ਸੌਂਪੇ
Posted On:
12 APR 2020 6:44PM by PIB Chandigarh
ਨੇਵਲ ਡੌਕਯਾਰਡ, ਵਿਸ਼ਾਖਾਪਟਨਮ ਵੱਲੋਂ ਖੁਦ ਡਿਜ਼ਾਇਨ ਤੇ ਤਿਆਰ ਕੀਤਾ ‘ਪੋਰਟੇਬਲ ਮਲਟੀਫ਼ੀਡ ਆਕਸੀਜਨ ਮੈਨੀਫ਼ੋਲਡ’ 9 ਅਪ੍ਰੈਲ 2020 ਨੂੰ ਨੇਵਲ ਡੌਕਯਾਰਡ ਦੇ ਐਡਮਿਰਲ ਸੁਪਰਇੰਟੈਂਡੈਂਟ ਰੀਅਰ ਸ੍ਰੀਕੁਮਾਰ ਨਾਇਰ ਵੱਲੋਂ ਵਿਸ਼ਾਖਾਪਟਨਮ ਦੇ ਕਲੈਕਟਰ ਸ਼੍ਰੀ ਵੀ ਵਿਨੈ ਚੰਦ ਨੂੰ ਰੀਅਰ ਕਮਾਂਡ ਮੈਡੀਕਲ ਅਫ਼ਸਰ –ਪੂਰਬੀ ਨੇਵਲ ਕਮਾਂਡ ਐਡਮਿਰਲ ਸੀਐੱਸ ਨਾਇਡੂ ਅਤੇ ਆਂਧਰਾ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਪੀਵੀ ਸੁਧਾਕਰ ਦੀ ਮੌਜੂਦਗੀ ’ਚ ਸੌਂਪਿਆ ਗਿਆ। ਇਹ ਸਾਰਾ ਸੈੱਟ-ਅੱਪ ਛੇ ਮਰੀਜ਼ਾਂ ਨੂੰ ਨਾਲੋ–ਨਾਲ ਆਕਸੀਜਨ ਸਪਲਾਈ ਕਰਨ ਲਈ ਆਕਸੀਜਨ ਦੀ ਵੱਡ–ਆਕਾਰੀ ਬੋਤਲ ਵਾਸਤੇ ਇੱਕ ਉਦਯੋਗਿਕ 6–ਵੇਅ ਰੇਡੀਅਲ ਹੈਡਰ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜ ਸੈੱਟ ਕਲੈਕਟਰ ਨੂੰ ਸੌਂਪੇ ਗਏ ਸਨ, ਬਾਕੀ ਦੇ 20 ਸੈੱਟ ਅਗਲੇ ਦੋ ਹਫ਼ਤਿਆਂ ਦੇ ਅੰਦਰ ਸਪਲਾਈ ਕਰ ਦਿੱਤੇ ਜਾਣਗੇ।
*****
ਵੀਐੱਮ/ਐੱਮਐੱਸ
(Release ID: 1613730)
Visitor Counter : 127