ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਇੰਡੀਆ (ਐੱਨਆਈਐੱਫ) ਨੇ ਪਸ਼ੂ ਪਾਲਕਾਂ ਲਈ ਦੇਸੀ ਗਿਆਨ ਨਾਲ ਤਿਆਰ ਹਰਬਲ ਡੀਵਾਰਮਰ (ਕੀੜੇ ਮਾਰ ਦਵਾਈ) ਤਿਆਰ ਕੀਤੀ

Posted On: 11 APR 2020 12:16PM by PIB Chandigarh


ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਇੰਡੀਆ (ਐੱਨਆਈਐੱਫ) ਨੇ ਪਸ਼ੂ ਪਾਲਕਾਂ ਲਈ ਇੱਕ ਦੇਸੀ ਹਰਬਲ ਮੈਡੀਕੇਸ਼ਨ (ਡੀਵਾਰਮਰ-ਕੀੜੇ ਮਾਰ ਦਵਾਈ) ਵਪਾਰਕ ਉਤਪਾਦ ਵਜੋਂ ਤਿਆਰ ਕੀਤਾ ਹੈ। ਇਹ ਡੀਵਾਰਮਰ ਪਸ਼ੂਆਂ ਵਿੱਚ ਕੀੜਿਆਂ ਦੇ ਖਾਤਮੇ ਲਈ ਇੱਕ ਬਦਲਵੇਂ ਢੰਗ ਵਜੋਂ ਕੰਮ ਕਰੇਗਾ।

ਦੇਸੀ ਹਰਬਲ ਡੀਵਾਰਮਰ,  ਜਿਸ ਦਾ ਨਾਮ  'ਵਾਰਮਵਿਟ' ਰੱਖਿਆ  ਗਿਆ ਹੈ , ਨੂੰ ਤਿਆਰ ਕਰਨ ਲਈ, ਐੱਨਆਈਐੱਫ ਨੇ ਐਂਡੋਪੈਰਾਸਾਈਟ ਇਨਫੈਸਟੇਸ਼ਨ ਦੇ ਇਲਾਜ ਲਈ ਪਸ਼ੂਆਂ ਉੱਤੇ ਕੰਮ ਕੀਤਾ। ਇਹ ਦਵਾਈ ਹਰਸ਼ਦ ਭਾਈ ਪਟੇਲ ਨੇ ਗੁਜਰਾਤ ਤੋਂ ਭੇਜੀ ਸੀ। ਇਹ ਦਵਾਈ ਅਨੋਖੀ ਸਿੱਧ ਹੋਈ। ਇਸ ਦਵਾਈ ਦੀ ਐੱਨਥੈਲਮਿਕ ਸਰਗਰਮੀ ਦਾ ਕੁਦਰਤੀ ਤੌਰ ‘ਤੇ ਹੈਲਮਿਨਥੇਸਿਜ਼ (helminthiasis) ਵਜੋਂ ਜਾਇਜ਼ਾ ਲਿਆ ਗਿਆ। ਇਸ ਦੇ ਨਤੀਜੇ ਕਾਫੀ ਸਫਲ ਨਿਕਲੇ। 

ਇਸ ਦੇਸੀ ਦਵਾਈ ਦਾ ਪੇਟੈਂਟ ਵੀ 29 ਨਵੰਬਰ 2016 ਨੂੰ ਮੁਢਲੇ ਜਾਣਕਾਰ ਹਰਸ਼ਦ ਭਾਈ ਦੇ ਨਾਮ ਉੱਤੇ ਮਿਲ ਗਿਆ। ਇਸ ਟੈਕਨੋਲੋਜੀ ਦੀ ਵਰਤੋਂ ਪਸ਼ੂਆਂ ਵਿੱਚ ਐਂਡੋਪੈਰਾਸਾਈਟ ਇਨਫੈਸਟੇਸ਼ਨ ਨੂੰ ਕੰਟਰੋਲ ਕਰਨ ਲਈ ਕੀਤੀ ਗਈ। ਐੱਨਆਈਐੱਫ ਨੇ ਇਸ ਵਪਾਰਕ ਉਤਪਾਦ 'ਵਾਰਮਵਿਟ'  ਦਾ ਉਤਪਾਦਨ ਰਾਕੇਸ਼ ਫਾਰਮਾਸਿਊਟੀਕਲ ਗਾਂਧੀ ਨਗਰ, ਗੁਜਰਾਤ ਰਾਹੀਂ ਕਰਵਾਉਣਾ ਸ਼ੁਰੂ ਕੀਤਾ। ਇਸ ਮਾਡਲ ਨੇ ਰਸਮੀ ਸੰਸਥਾ ਦੀ ਇੱਕ ਅਪਵਿਸ਼ਟ ਸ਼ਮੂਲੀਅਤ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਲੋੜਵੰਦ ਥਾਵਾਂ ਲਈ ਉਤਪਾਦਾਂ ਨੂੰ ਵਿਕਸਿਤ ਕਰਨ, ਲਾਗੂ ਕਰਨ, ਖੇਤੀਬਾੜੀ ਭਾਈਚਾਰੇ ਨੂੰ ਭਰੋਸਾ ਦਿਵਾਉਣ ਵਿੱਚ ਖੋਜ ਦੇ ਰੁਝਾਨ ਨੂੰ ਦਰਸਾ ਦਿੱਤਾ ਹੈ।

ਪਸ਼ੂਆਂ ਦੇ ਸੋਮੇ ਖੁਰਾਕ ਦੀ ਮੰਗ ਲਈ ਇੱਕ ਟਿਕਾਊ ਅਤੇ ਅਹਿਮ ਸੰਸਾਧਨ ਮੰਨੇ ਜਾਂਦੇ ਹਨ। ਸਮਾਜ ਇਸ ਦੇ ਆਸ-ਪਾਸ ਦੇ ਸਭ ਤੋਂ ਨੇੜੇ ਦੇ ਵਿਲੱਖਣ ਸਰੋਤਾਂ, ਜਿਵੇਂ ਦੇਸੀ ਗਿਆਨ ਪ੍ਰਣਾਲੀ ਰਾਹੀਂ ਜਾਨਵਰਾਂ ਦੀ ਸਿਹਤ ਦੀ ਰੱਖਿਆ ਕਰਨ ਦਾ ਰੁਝਾਨ ਰੱਖਦਾ ਹੈ।

ਅੰਦਰੂਨੀ ਪਰਜੀਵੀ ਮਹੱਤਵਪੂਰਨ ਸਿਹਤ ਸਮੱਸਿਆ ਹਨ ਕਿਉਂਕਿ ਇਹ ਦਸਤ, ਸਰੀਰ ਦੇ ਭਾਰ ਵਿੱਚ ਕਮੀ, ਅਨੀਮੀਆ, ਜਣਨ ਸਿਹਤ ਦੀ ਚਿੰਤਾ ਦਾ ਕਾਰਨ ਬਣਦੇ ਹਨ ਜਿਸ ਨਾਲ ਉਤਪਾਦਕਤਾ ਅਤੇ ਵਿਕਾਸ ਸੀਮਿਤ ਹੁੰਦੇ ਹਨ। ਰਸਾਇਣਕ ਡੀਵਾਰਮਰ ਦੀ ਅਣਉਚਿਤ ਵਰਤੋਂ ਪ੍ਰਤੀਰੋਧ ਪੈਦਾ ਕਰਦੀ ਹੈ। ਰਸਾਇਣ ਅਧਾਰਿਤ ਥੈਰੇਪੀ ਦੁਆਰਾ ਮਿੱਟੀ ਦੀ ਸਿਹਤ ਦੀ ਨਿਯਮਿਤ ਜਾਂਚ ਅਤੇ ਗੰਦਗੀ ਦੌਰਾਨ ਅੰਦਰੂਨੀ ਪਰਜੀਵੀ ਦੀ ਮੌਜੂਦਗੀ ਨੂੰ ਬਦਲਵੇਂ ਟਿਕਾਊ ਉਪਚਾਰਾਂ ਦੀ ਜ਼ਰੂਰਤ ਹੁੰਦੀ ਹੈ।
 
ਇਨ੍ਹਾਂ ਸਥਿਤੀਆਂ ਵਿੱਚ, ਗਿਆਨਧਾਰਕਾਂ ਅਤੇ ਉਨ੍ਹਾਂ ਦੇ ਅਭਿਆਸਾਂ ਦੇ ਪੱਕੇ ਵਿਸ਼ਵਾਸਾਂ ਨੂੰ ਮਾਨਤਾ, ਸਤਿਕਾਰ ਅਤੇ ਇਨਾਮ ਦੇਣਾ ਮਹੱਤਵਪੂਰਨ ਬਣ ਜਾਂਦਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਬਣਾਈ ਰੱਖਿਆ ਜਾਂਦਾ ਹੈ। ਪਸ਼ੂਆਂ ਦੀ ਸਿਹਤ ਪ੍ਰਣਾਲੀ ਦੇ ਇਲਾਜ ਵਿੱਚ ਰਵਾਇਤੀ ਪ੍ਰਣਾਲੀ ਨੂੰ ਏਕੀਕ੍ਰਿਤ ਕਰਨ ਦੀ ਜ਼ਰੂਰਤ ਹੈ। ਇਹ ਉਚਿਤ ਹੈ ਕਿ ਅਜਿਹੀਆਂ ਪ੍ਰਮਾਣਿਤ, ਸਮਾਜਿਕ ਤੌਰ 'ਤੇ ਲੋੜੀਂਦੀਆਂ ਤਕਨੀਕਾਂ ਨੂੰ ਰਣਨੀਤਕ ਬਣਾਇਆ ਜਾਵੇ, ਵਿਗਿਆਨਕ ਤੌਰ 'ਤੇ ਵਿਸ਼ਾਲ ਸਮਾਜ ਦੇ ਵਿਕਾਸ ਅਤੇ ਲਾਭ ਲਈ ਪ੍ਰਮਾਣਿਤ ਕੀਤਾ ਜਾਵੇ - ਅਜਿਹਾ ਕੰਮ ਜੋ ਐੱਨਆਈਐੱਫ ਦੁਆਰਾ ਕੀਤਾ ਜਾ ਰਿਹਾ ਹੈ।

ਐੱਨਆਈਐੱਫ, ਜੋ ਸਮਾਜਿਕ ਜਾਂ ਕਮਰਸ਼ੀਅਲ ਚੈਨਲ ਦੁਆਰਾ ਅਜਿਹੇ ਵਿਵਹਾਰਕ, ਲਾਗਤ ਪ੍ਰਭਾਵੀ ਉਪਚਾਰਾਂ ਅਤੇ ਉਨ੍ਹਾਂ ਦੇ ਵੱਡੇ ਪੱਧਰ 'ਤੇ ਫੈਲਾਅ ਦੀ ਸੁਰੱਖਿਆ ਨੂੰ ਸਮਰੱਥ ਬਣਾਉਂਦਾ ਹੈ, ਨੇ ਐਂਡੋਪੈਰਾਸਾਈਟ ਇਨਫੈਸਟੇਸ਼ਨ (endoparasite infestation) ਅਤੇ ਗਿਆਨ ਨੂੰ ਸੰਗਠਿਤ ਕਰਨ ਵਿੱਚ ਸਹਾਇਤਾ ਕੀਤੀ ਅਤੇ  ਸਮਾਜ ਦੇ ਗਿਆਨ ਤੋਂ ਪੈਦਾ ਟੈਕਨੋਲੋਜੀ ਦੀ ਅਗਵਾਈ ਕੀਤੀ ਹੈ।

(ਵਧੇਰੇ ਵੇਰਵੇ ਲਈ ਸੰਪਰਕ ਕਰੋ - ਸ਼੍ਰੀ ਤੁਸ਼ਾਰ ਗਰਗ, ਵਿਗਿਆਨੀ, ਐੱਨਆਈਐੱਫ  tusharg@nifindia.org, ਮੋਬਾਈਲ : 9632776780)

*****

ਕੇਜੀਐੱਸ/(ਡੀਐੱਸਟੀ)



(Release ID: 1613313) Visitor Counter : 134