ਕੋਲਾ ਮੰਤਰਾਲਾ

ਕੋਲ ਇੰਡੀਆ ਲਿਮਿਟਿਡ ਬਿਜਲੀ ਅਤੇ ਗ਼ੈਰ-ਬਿਜਲੀ ਖੇਤਰ ਦੇ ਖਪਤਕਾਰਾਂ ਲਈ'ਯੂਜੇਨਸ' (Usance) ਕਰਜ਼ਾ ਪੱਤਰ ਜਾਰੀ ਕਰਨ ਦੀ ਸੁਵਿਧਾ ਦਾ ਵਿਸਤਾਰ ਕਰੇਗੀ

Posted On: 09 APR 2020 11:50AM by PIB Chandigarh

ਕੋਲ ਇੰਡੀਆ ਲਿਮਿਟਿਡ (ਸੀਆਈਐੱਲ) ਮੌਜੂਦਾ ਵਿੱਤ ਵਰ੍ਹੇ 2020-21ਵਿੱਚ ਆਪਣੇ ਕੋਲਾ ਭੰਡਾਰਾਂ ਦਾ 80% ਸਪਲਾਈ ਕਰ ਰਿਹਾ ਹੈ ਅਤੇ ਇਸ ਨੇ550 ਮਿਲੀਅਨ ਟਨ ਕੋਲਾ ਬਿਜਲੀ ਖੇਤਰ ਵਿੱਚ ਪਹੁੰਚਾਉਣ ਦੀ ਪੇਸ਼ਕਸ਼ ਵੀ ਕੀਤੀ ਹੈ।

ਬਿਜਲੀ ਖੇਤਰਦੇ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਕੋਲੇ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ  ਸੀਆਈਐੱਲ ਨੇ ਈਂਧਣ ਸਪਲਾਈ ਸਮਝੌਤੇ (ਐੱਫਐੱਸਏ) ਤਹਿਤ ਅਡਵਾਂਸ ਕੈਸ਼ਭੁਗਤਾਨ ਦੀ ਬਜਾਏ ਭਵਿੱਖ ਵਿੱਚ ਇੱਕ ਨਿਸ਼ਚਿਤ ਸਮੇਂ ਵਿੱਚ ਭੁਗਤਾਨ ਦੀ ਸੁਵਿਧਾ ਵਾਲਾ (ਯੂਜੇਨਸ) ਕਰਜ਼ਾ ਪੱਤਰ ਜਾਰੀ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ।  ਇਸ ਨਾਲ ਬਿਜਲੀ ਉਤਪਾਦਕ ਕੰਪਨੀਆਂ ਨੂੰ ਆਪਣੇ ਕਾਰਜਸ਼ੀਲ ਪੂੰਜੀ ਚੱਕਰ ਨੂੰ ਬਿਹਤਰ ਬਣਾਉਣ ਵਿੱਚ ਕਾਫੀ ਮਦਦ ਮਿਲੇਗੀ

ਸੀਆਈਐੱਲ ਨੇ ਇਸ ਸਾਲ ਅਪ੍ਰੈਲ ਤੋਂ ਗ਼ੈਰ-ਬਿਜਲੀ ਖਪਤਕਾਰਾਂ ਲਈ ਵੀ ਇੱਕ ਅਜਿਹੀਵਿਵਸਥਾ ਸ਼ੁਰੂ ਕੀਤੀ ਹੈ।  ਇਸ ਨਾਲ ਬਜ਼ਾਰਾਂ ਵਿੱਚ ਕੋਲੇ ਦੀ ਉਪਲੱਬਧਤਾ ਨੂੰ ਹੁਲਾਰਾ ਮਿਲੇਗਾ ਅਤੇ ਨਾਲ ਹੀ ਕੋਲਾ ਖਪਤਕਾਰਾਂ ਨੂੰ ਵੀ ਲੋੜੀਂਦੀ ਰਾਹਤ ਮਿਲੇਗੀ।

 

****

ਆਰਜੇ/ਐੱਨਜੀ
 


(Release ID: 1612520) Visitor Counter : 96