ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਦੁਆਰਾ ਏਬੀਬੀ ਲਿਮਿਟਿਡ ਦੇ ਪਾਵਰ ਗ੍ਰਿੱਡ ਕਾਰੋਬਾਰ ’ਚ ਹਿਤਾਚੀ ਦੇ ਪ੍ਰਸਤਾਵਿਤ 80.1% ਅਧਿਗ੍ਰਹਿਣ ਨੂੰ ਪ੍ਰਵਾਨਗੀ

Posted On: 07 APR 2020 8:15PM by PIB Chandigarh

ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਆਪਣੀ ਇੱਕ ਮੀਟਿੰਗ ਚ ਹਿਤਾਚੀ ਦੁਆਰਾ ਏਬੀਬੀ ਲਿਮਿਟਿਡ ਦੇ ਪਾਵਰ ਗ੍ਰਿੱਡ ਕਾਰੋਬਾਰ ਵਿੱਚ 80.1% ਹਿੱਸੇ ਦੇ ਪ੍ਰਸਤਾਵਿਤ ਅਧਿਗ੍ਰਹਿਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਪ੍ਰਸਤਾਵਿਤ ਸੁਮੇਲ ਚ ਹਿਤਾਚੀ ਲਿਮਿਟਿਡ (ਹਿਤਾਚੀ) ਦੁਆਰਾ ਏਬੀਬੀ ਮੈਨੇਜਮੈਂਟ ਹੋਲਡਿੰਗ ਏਜੀ (ਏਬੀਬੀ ਮੈਨੇਜਮੈਂਟ) ਦੀ 80.1% ਹਿੱਸਾ ਪੂੰਜੀ ਦੇ ਏਬੀਬੀ ਲਿਮਿਟਿਡ (ਏਬੀਬੀ) ਤੋਂ ਅਧਿਗ੍ਰਹਿਣ ਬਾਰੇ ਵਿਚਾਰ ਕੀਤਾ ਗਿਆ ਹੈ। ਏਬੀਬੀ ਮੈਨੇਜਮੈਂਟ, ਏਬੀਬੀ (ਟੀਚਾ ਵਪਾਰ) ਦਾ ਸਮੁੱਚਾ ਪਾਵਰ ਗ੍ਰਿੱਡ ਕਾਰੋਬਾਰ ਸੰਭਾਲ਼ੇਗੀ।

ਹਿਤਾਚੀ, ਜਿਸ ਦਾ ਮੁੱਖ ਦਫ਼ਤਰ ਜਪਾਨ ਚ ਹੈ, ਹਿਤਾਚੀ ਗਰੁੱਪ ਆਵ੍ ਕੰਪਨੀਜ਼ ਦੀ ਮੁੱਖ ਕੰਪਨੀ ਹੈ। ਇਹ ਆਈਟੀ ਸਾਲਿਊਸ਼ਨ, ਊਰਜਾ ਸਾਲਿਊਸ਼ਨ, ਉਦਯੋਗ ਸਾਲਿਊਸ਼ਨ, ਮੋਬਿਲਿਟੀ ਸਾਲਿਊਸ਼ਨ ਤੇ ਸਮਾਰਟ ਲਾਈਫ਼ ਸਾਲਿਊਸ਼ਨ ਜਿਹੇ ਕਈ ਕਾਰੋਬਾਰਾਂ ਵਿੱਚ ਸਰਗਰਮ ਹੈ।

ਟੀਚਾ ਵਪਾਰ (The Target Business) ਪਾਵਰ ਗ੍ਰਿੱਡ ਖੇਤਰ ਚ ਉਤਪਾਦਾਂ, ਸਿਸਟਮਾਂ ਤੇ ਪ੍ਰੋਜੈਕਟਾਂ ਦਾ ਵਿਕਾਸ, ਇੰਜੀਨੀਅਰਿੰਗ, ਨਿਰਮਾਣ ਤੇ ਵਿਕਰੀ ਕਰਦਾ ਹੈ।

ਸੀਸੀਆਈ ਦਾ ਵਿਸਤ੍ਰਿਤ ਦਾ ਆਦੇਸ਼ ਬਾਅਦ ਚ ਆਵੇਗਾ।

 

****

ਆਰਐੱਮ/ਕੇਐੱਮਐੱਨ



(Release ID: 1612131) Visitor Counter : 110