ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨੋਵੇਲ ਕੋਰੋਨਾਵਾਇਰਸ ਬਾਰੇ ਅਸੀਂ ਕਿੰਨਾ ਜਾਣਦੇ ਹਾਂ ਅਤੇ ਸਾਨੂੰ ਕੀ ਜਾਣਨਾ ਜ਼ਰੂਰੀ ਹੈ

Posted On: 01 APR 2020 1:30PM by PIB Chandigarh

ਨੋਵੇਲ ਕੋਰੋਨਾ ਵਾਇਰਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ, ਵਾਟਸਐਪ ਅਤੇ ਇੰਟਰਨੈੱਟ ਜ਼ਰੀਏ ਫੈਲ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁਝ ਸਹੀ ਹਨ, ਤਾਂ ਬਹੁਤ-ਸਾਰੀਆਂ ਗੱਲਾਂ ਬਿਲਕੁਲ ਬੇਬੁਨਿਆਦ ਹਨ। ਅਜਿਹੇ ਸਮੇਂ ਵਿੱਚ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਬਣਕੇ ਦੁਨੀਆ ਭਰ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕਿਆ ਹੈ, ਤਾਂ ਇਸ ਨਾਲ ਜੁੜੇ ਕੁਝ ਜ਼ਰੂਰੀ ਪਹਿਲੂਆਂ ਬਾਰੇ ਜਾਣਨਾ ਜ਼ਰੂਰੀ ਹੈ। ਵਿਭਿੰਨ ਸੋਧ ਸਿੱਟਿਆਂ ਦੇ ਅਧਾਰ ਤੇ ਵਿਗਿਆਨ ਪ੍ਰਸਾਰ ਵਿੱਚ ਮਾਹਿਰ ਵਿਗਿਆਨੀ ਡਾ. ਟੀਵੀ ਵੈਂਕਟੇਸ਼ਵਰਨ ਸਾਨੂੰ ਇਸ ਬਾਰੇ ਹੋਰ ਦੱਸਦੇ ਹਨ।

ਸੰਕਰਮਣ :  ਵਾਇਰਸ ਗਲੇ ਅਤੇ ਫੇਫੜਿਆਂ ਵਿੱਚ ਉਪਕਲਾ (epithelial) ਕੋਸ਼ਿਕਾਵਾਂ ਨੂੰ ਸੰਕ੍ਰਮਿਤ ਕਰਦਾ ਹੈ। SARS-CoV- 2 ਮਾਨਵ ਕੋਸ਼ਿਕਾਵਾਂ ਦੇ ਸੰਪਰਕ ਵਿੱਚ ਆਉਣ ਤੇ ACE2 ਰਿਸੈਪਟਰਸ (receptors) ਨਾਲ ਜੁੜ ਜਾਂਦਾ ਹੈ, ਜੋ ਅਕਸਰ ਗਲੇ ਅਤੇ ਫੇਫੜਿਆਂ ਵਿੱਚ ਪਾਏ ਜਾਂਦੇ ਹਨ । ਹਾਲਾਂਕਿ, ਸਕਿੱਨ ਤੇ ਚਿਪਕਣ  ਦੇ ਬਾਵਜੂਦ ਵਾਇਰਸ ਨੁਕਸਾਨ ਨਹੀਂ ਪਹੁੰਚਾਉਂਦਾ ਕਿਉਂਕਿ ਬਾਹਰੀ ਸਕਿੱਨ ਤੇ ਉਸ ਦਾ ਸੰਪਰਕ ACE2 ਨਾਲ ਨਹੀਂ ਹੁੰਦਾ ਹੈ। ਇਹ ਵਾਇਰਸ ਨੱਕ, ਅੱਖਾਂ ਅਤੇ ਮੂੰਹ ਰਾਹੀਂ ਸਰੀਰ ਵਿੱਚ ਪ੍ਰਵੇਸ਼ ਕਰਦਾ ਹੈ। ਸਾਡੇ ਹੱਥ ਇਸ ਦਾ ਮੁੱਖ ਸਾਧਨ ਹੋ ਸਕਦੇ ਹਨ, ਜੋ ਸਾਡੇ ਮੂੰਹ, ਨੱਕ ਅਤੇ ਅੱਖਾਂ ਤੱਕ ਵਾਇਰਸ ਨੂੰ ਪਹੁੰਚਾ ਸਕਦੇ ਹਨ । ਜਿੰਨੀ ਵਾਰ ਸੰਭਵ ਹੋਵੇ 20 ਸੈਕੰਡ ਤੱਕ ਸਾਬਣ ਅਤੇ ਪਾਣੀ ਨਾਲ ਹੱਥ ਧੋਣਾ ਸੰਕਰਮਣ ਨੂੰ ਰੋਕਣ ਵਿੱਚ ਮਦਦ ਕਰਦਾ ਹੈ ।

ਸੰਕ੍ਰਾਮਕ ਖੁਰਾਕ :  ਮੈਕਾਕ (Macaque) ਬਾਂਦਰ ਨੂੰ ਸੰਕ੍ਰਮਿਤ ਕਰਨ ਲਈ ਸੱਤ ਲੱਖ ਪੀਐੱਫਯੂ ਖੁਰਾਕ ਦੀ ਜ਼ਰੂਰਤ ਪੈਂਦੀ ਹੈ। ਪੀਐੱਫਯੂ (ਪਲਾਕ ਬਣਾਉਣ ਦੀ ਇਕਾਈ ) ਨਮੂਨਾ ਸੰਕ੍ਰਾਮਕਤਾ ਦੇ ਮਾਪਣ ਦੀ ਇੱਕ ਇਕਾਈ ਹੈ। ਹਾਲਾਂਕਿ, ਬਾਂਦਰ ਵਿੱਚ ਕੋਈ ਨੈਦਾਨਿਕ ਲੱਛਣ ਨਹੀਂ ਦੇਖੇ ਗਏ ਹਨ, ਨੱਕ ਅਤੇ ਲਾਰ ਦੇ ਦ੍ਰਵ ਕਣਾਂ ਵਿੱਚ ਵਾਇਰਲ ਲੋਡ ਸੀ । ਮਨੁੱਖ ਨੂੰ ਇਸ ਵਾਇਰਸ ਨਾਲ ਸੰਕ੍ਰਮਿਤ ਹੋਣ ਲਈ ਸੱਤ ਲੱਖ ਪੀਐੱਫਯੂ ਤੋਂ ਅਧਿਕ ਖੁਰਾਕ ਦੀ ਜ਼ਰੂਰਤ ਹੋਵੇਗੀ। ACE2 ਰਿਸੈਪਟਰਸ ਵਾਲੇ ਆਨੁਵੰਸ਼ਿਕ ਰੂਪ ਨਾਲ ਸੰਸ਼ੋਧਿਤ ਚੂਹਿਆਂ ਤੇ ਇੱਕ ਅਧਿਐਨ ਨਾਲ ਪਤਾ ਚਲਿਆ ਹੈ ਕਿ ਉਹ ਕੇਵਲ 240 ਪੀਐੱਫਯੂ ਖ਼ੁਰਾਕ ਨਾਲ SARS ਤੋਂ ਸੰਕ੍ਰਮਿਤ ਹੋ ਸਕਦਾ ਹੈ। ਇਸ ਦੀ ਤੁਲਨਾ ਵਿੱਚ, ਚੂਹਿਆਂ ਨੂੰ ਨਵੇਂ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹੋਣ ਲਈ 70,000 ਪੀਐੱਫਯੂ ਦੀ ਜ਼ਰੂਰਤ ਹੋਵੇਗੀ ।

ਸੰਕ੍ਰਾਮਕ ਮਿਆਦ :  ਇਹ ਹਾਲੇ ਪੂਰੀ ਤਰ੍ਹਾਂ ਪਤਾ ਨਹੀਂ ਹੈ ਕਿ ਕੋਈ ਵਿਅਕਤੀ ਕਿੰਨੀ ਮਿਆਦ ਤੱਕ ਦੂਜਿਆਂ ਨੂੰ ਸੰਕਰਮਣ ਪਹੁੰਚਾ ਸਕਦਾ ਹੈ,ਲੇਕਿਨ ਹੁਣ ਤੱਕ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਮਿਆਦ 14 ਦਿਨ ਦੀ ਹੋ ਸਕਦੀ ਹੈ। ਸੰਕ੍ਰਾਮਕ ਮਿਆਦ ਨੂੰ ਆਰਟੀਫੀਸ਼ਲ ਰੂਪ ਨਾਲ ਘੱਟ ਕਰਨਾ ਸੰਪੂਰਨ ਸੰਚਰਣ ਨੂੰ ਘੱਟ ਕਰਨ ਦਾ ਇੱਕ ਮਹੱਤਵਪੂਰਨ ਤਰੀਕਾ ਹੋ ਸਕਦਾ ਹੈ। ਸੰਕ੍ਰਮਿਤ ਵਿਅਕਤੀ ਨੂੰ ਹਸਪਤਾਲ ਵਿੱਚ ਏਕਾਂਤ ਕਮਰੇ ਵਿੱਚ ਭਰਤੀ ਕਰਨਾ, ਦੂਜੇ ਲੋਕਾਂ ਤੋਂ ਅਲੱਗ ਕਰਨਾ ਅਤੇ ਲੌਕਡਾਊਨ ਸੰਕ੍ਰਮਣ ਰੋਕਣ ਦੇ ਪ੍ਰਭਾਵੀ ਤਰੀਕੇ ਹੋ ਸਕਦੇ ਹਨ ।

ਕੌਣ ਕਰ ਸਕਦਾ ਹੈ ਸੰਕ੍ਰਮਿਤ : ਵਾਇਰਸ ਤੋਂ ਸੰਕ੍ਰਮਿਤ ਕੋਈ ਵੀ ਵਿਅਕਤੀ ਲੱਛਣ ਪ੍ਰਗਟ ਹੋਣ ਤੋਂ ਪਹਿਲਾਂ ਹੀ ਦੂਜਿਆਂ ਨੂੰ ਸੰਕ੍ਰਮਿਤ ਕਰ ਸਕਦਾ ਹੈ । ਖੰਘ ਜਾਂ ਛਿੱਕ ਆਉਣ ਤੇ ਸਾਡੇ ਮੂੰਹ ਅਤੇ ਨੱਕ ਨੂੰ ਢਕਣ ਨਾਲ ਸੰਕਰਮਣ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ। ਵਾਇਰਸ ਪੂਰੀ ਸੰਕ੍ਰਾਮਕ ਮਿਆਦ ਵਿੱਚ ਸੰਕ੍ਰਮਿਤ ਵਿਅਕਤੀ ਦੀ ਲਾਰ , ਥੁੱਕ ਅਤੇ ਮਲ ਵਿੱਚ ਮੌਜੂਦ ਰਹਿੰਦਾ ਹੈ ।

ਅਸੀਂ ਕਿਵੇਂ ਕਰਦੇ ਹਾਂ ਸੰਕ੍ਰਮਿਤ :  ਸੰਕਰਮਣ ਅਕਸਰ ਤਰਲ ਕਣਾਂ ਜ਼ਰੀਏ ਹੁੰਦਾ ਹੈ।  ਇਸ ਦੇ ਲਈ, ਛੇ ਫੁੱਟ ਤੋਂ ਘੱਟ ਨਜ਼ਦੀਕੀ ਸੰਪਰਕ ਦੀ ਜ਼ਰੂਰਤ ਹੁੰਦੀ ਹੈ। ਇਹੀ ਕਾਰਨ ਹੈ ਕਿ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਅਸੀਂ ਸਬਜ਼ੀ ਬਜ਼ਾਰ ਜਾਂ ਸੁਪਰਮਾਰਕਿਟ ਜਿਹੇ ਜਨਤਕ ਸਥਾਨਾਂ ਵਿੱਚ ਇੱਕ-ਦੂਜੇ ਤੋਂ 1.5 ਮੀਟਰ ਦੂਰ ਰਹੀਏ। ਹਾਂਗਕਾਂਗ ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਚਲਿਆ ਹੈ ਕਿ ਸਮਾਜਿਕ ਦੂਰੀ ਬਣਾਈ ਰੱਖਕੇ 44% ਤੱਕ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਫੋਨ, ਦਰਵਾਜ਼ੇ ਦੀ ਕੁੰਡੀ ਅਤੇ ਦੂਜੀਆਂ ਸਤਹਾਂ ਵਾਇਰਸ ਦੇ ਸੰਚਰਣ ਦਾ ਸੰਭਾਵਿਤ ਸਰੋਤ ਹੋ ਸਕਦੀਆਂ ਹਨ, ਲੇਕਿਨ ਇਸ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ। ਦਰਵਾਜ਼ੇ ਦੀ ਕੁੰਡੀ, ਲਿਫਟ ਦਾ ਬਟਨ ਅਤੇ ਜਨਤਕ ਸਥਾਨਾਂ ਤੇ ਕਾਊਂਟਰ ਨੂੰ ਛੂਹਣ ਦੇ ਬਾਅਦ ਹੱਥਾਂ ਨੂੰ ਸੈਨੇਟਾਇਜ ਕਰਨਾ ਬਚਾਅ ਦਾ ਸੁਰੱਖਿਅਤ ਵਿਕਲਪ ਹੋ ਸਕਦਾ ਹੈ ।

ਅਸੀਂ ਕਿੰਨੇ ਲੋਕਾਂ ਨੂੰ ਸੰਕ੍ਰਮਿਤ ਕਰਦੇ ਹਾਂ :  ਇੱਕ ਵਿਸ਼ੇਸ਼ ਸੰਕ੍ਰਾਮਕ ਵਿਅਕਤੀ  ਦੇ ਕਾਰਨ ਹੋਣ ਵਾਲੇ ਨਵੇਂ ਸੰਕਰਮਣਾਂ ਦੀ ਔਸਤ ਸੰਖਿਆ ਮਾਨਵ ਸੰਕ੍ਰਾਮਕਤਾ ਸੀਮਾ 2.2 ਤੋਂ 3.1 ਦੇ ਦਰਮਿਆਨ ਹੈ। ਸਰਲ ਸ਼ਬਦਾਂ ਵਿੱਚ, ਇੱਕ ਸੰਕ੍ਰਮਿਤ ਵਿਅਕਤੀ ਔਸਤਨ ਲਗਭਗ 2.2 ਤੋਂ 3.1 ਵਿਅਕਤੀਆਂ ਨੂੰ ਸੰਕ੍ਰਮਿਤ ਕਰਦਾ ਹੈ। ਇੱਕ-ਦੂਜੇ ਤੋਂ ਦੂਰੀ ਬਣਾਈ ਰੱਖਕੇ ਅਸੀਂ ਅਸਲ ਸੰਚਰਣ ਸਮਰੱਥਾ ਨੂੰ ਆਰਟੀਫੀਸ਼ਲ ਰੂਪ ਨਾਲ ਘੱਟ ਕਰ ਸਕਦੇ ਹਾਂ, ਇਸ ਪ੍ਰਕਾਰ ਸੰਕਰਮਣ ਦੀਆਂ ਦਰਾਂ ਨੂੰ ਧੀਮਾ ਕਰ ਸਕਦੇ ਹਾਂ ।

ਵਾਇਰਸ ਕਿੱਥੋਂ ਆਇਆ :  ਇਹ ਚਮਗਿੱਦੜ (bat) ਦਾ ਸੂਪ ਪੀਣ ਤੋਂ ਤਾਂ ਨਹੀਂ ਹੋਇਆ ਹੈ। ਜਦੋਂ ਖੁਰਾਕੀ ਉਤਪਾਦਾਂ ਨੂੰ ਉਬਾਲਿਆ ਜਾਂਦਾ ਹੈ, ਤਾਂ ਵਾਇਰਸ ਨਸ਼ਟ ਹੋ ਜਾਂਦਾ ਹੈ। ਸ਼ੁਰੂਆਤ ਵਿੱਚ, ਇਹ ਅਨੁਮਾਨ ਲਗਾਇਆ ਗਿਆ ਸੀ ਕਿ SARS - CoV - 2 ਵਾਇਰਸ ਚਮਗਿੱਦੜ ਤੋਂ ਮਨੁੱਖਾਂ ਵਿੱਚ ਪਹੁੰਚਿਆ ਹੈ।  ਲੇਕਿਨ, ਹਾਲ ਹੀ ਵਿੱਚ ਹੋਏ ਜੀਨੋਮ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਇਨਸਾਨਾਂ ਵਿੱਚ ਪਹੁੰਚਣ ਤੋਂ ਪਹਿਲਾਂ ਇਸ ਨੂੰ ਕਿਸੇ ਇੰਟਰਮੀਡੀਅਰੀ ਪ੍ਰਜਾਤੀ ਤੱਕ ਜਾਣਾ ਚਾਹੀਦਾ ਸੀ । ਇੱਕ ਹੋਰ ਅਧਿਐਨ ਤੋਂ ਸੰਕੇਤ ਮਿਲਦਾ ਹੈ ਕਿ SARS - CoV - 2 ਵਾਇਰਸ ਦਾ ਇੱਕ ਵੰਸ਼ ਬਿਮਾਰੀ ਫੈਲਣ ਤੋਂ ਪਹਿਲਾਂ ਮਨੁੱਖਾਂ ਵਿੱਚ ਮੌਜੂਦ ਸੀ।

ਕਿਵੇਂ ਵਿਕਸਿਤ ਹੋਇਆ ਵਾਇਰਸ :  ਮਨੁੱਖਾਂ ਵਿੱਚ ਪਹੁੰਚਣ ਤੋਂ ਪਹਿਲਾਂ SARS - CoV - 2 ਜਾਂ ਤਾਂ ਕਿਸੇ ਜੰਤੂ ਮੇਜ਼ਬਾਨ ਵਿੱਚ ਵਾਇਰਲ ਰੂਪ ਦੇ ਨੈਚੁਰਲ ਸਿਲੈਕਸ਼ਨ ਜਾਂ ਫਿਰ ਜ਼ੂਨੋਟਿਕ ਟ੍ਰਾਂਸਮਿਸ਼ਨ ਦੇ ਬਾਅਦ ਮਨੁੱਖਾਂ ਵਿੱਚ ਵਾਇਰਲ ਰੂਪ ਦੇ ਨੈਚੁਰਲ ਸਿਲੈਕਸ਼ਨ ਤੋਂ ਉੱਭਰਿਆ ਹੈ। ਕੇਵਲ ਅਧਿਕ ਅਧਿਐਨ ਤੋਂ ਪਤਾ ਚਲੇਗਾ ਕਿ ਦੋਨਾਂ ਵਿੱਚੋਂ ਕਿਹੜਾ ਤੱਥ ਸਹੀ ਹੈ। ਇਹ ਹਾਲੇ ਵੀ ਸਪਸ਼ਟ ਨਹੀਂ ਹੈ ਕਿ SARS - CoV-2 ਵਿੱਚ ਕਿਹੜੇ ਰੂਪਾਂਤਰਣ ਹਨ, ਜਿਨ੍ਹਾਂ ਨੇ ਮਨੁੱਖ ਸੰਕਰਮਣ ਅਤੇ ਸੰਚਰਣ ਨੂੰ ਹੁਲਾਰਾ ਦਿੱਤਾ ਹੈ।

SARS - CoV2 ਕਦੋਂ ਸਾਹਮਣੇ ਆਇਆ :  ਦਸੰਬਰ 2019 ਤੋਂ ਪਹਿਲਾਂ SARS - CoV2 ਦੇ ਕੋਈ ਦਸਤਾਵੇਜ਼ੀ ਮਾਮਲੇ ਸਾਹਮਣੇ ਨਹੀਂ ਆਏ ਹਨ । ਹਾਲਾਂਕਿ, ਸ਼ੁਰੂਆਤੀ  ਜੀਨੋਮਿਕ ਵਿਸ਼ਲੇਸ਼ਣ ਦੱਸਦਾ ਹੈ ਕਿ SARS - CoV - 2 ਦੇ ਪਹਿਲੇ ਮਾਨਵ ਮਾਮਲੇ ਮੱਧ ਅਕਤੂਬਰ ਤੋਂ ਮੱਧ ਦਸੰਬਰ 2019 ਦਰਮਿਆਨ ਸਾਹਮਣੇ ਆਏ ਸਨ । ਇਸ ਦਾ ਮਤਲਬ ਹੈ ਕਿ ਮੁਢਲੀ ਜ਼ੂਨੋਟਿਕ ਘਟਨਾ ਅਤੇ ਮਨੁੱਖਾਂ ਵਿੱਚ ਇਸ ਦੇ ਪ੍ਰਕੋਪ ਦੇ ਫੈਲਣ ਦੇ ਵਿਚਕਾਰ ਦੀ ਮਿਆਦ ਬਾਰੇ ਜਾਣਕਾਰੀ ਨਹੀਂ ਹੈ।

ਕੀ ਇਹ ਜਾਨਵਰਾਂ ਨੂੰ ਸੰਕ੍ਰਮਿਤ ਕਰ ਸਕਦਾ ਹੈ :  ਆਣਵਿਕ ਮਾਡਲਿੰਗ ਤੋਂ ਪਤਾ ਚਲਦਾ ਹੈ ਕਿ SARS - CoV - 2 ਮਾਨਵ ਦੇ ਇਲਾਵਾ, ਚਮਗਿੱਦੜ, ਸਿਵੇਟ, ਬਾਂਦਰ ਅਤੇ ਸੂਰ ਦੀਆਂ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ, ਇਹ ਘਰੇਲੂ ਪਸ਼ੂਆਂ ਨੂੰ ਸੰਕ੍ਰਮਿਤ ਨਹੀਂ ਕਰਦਾ ਹੈ । ਅੰਡੇ ਜਾਂ ਹੋਰ ਪੋਲਟਰੀ ਉਤਪਾਦਾਂ ਦਾ ਸੇਵਨ ਕਰਨ ਨਾਲ ਵੀ SARS - CoV - 2 ਸੰਕਰਮਣ ਨਹੀਂ ਹੁੰਦਾ।

ਕੀ ਕੋਈ ਵਿਅਕਤੀ ਦੋ ਵਾਰ ਸੰਕ੍ਰਮਿਤ ਹੋ ਸਕਦਾ ਹੈ :  ਇੱਕ ਵਾਰ ਖਸਰਾ ਹੋਣ ਦੇ ਬਾਅਦ ਅਧਿਕਤਰ ਲੋਕਾਂ ਵਿੱਚ ਜੀਵਨ ਭਰ ਲਈ ਇਸ ਰੋਗ ਦੇ ਪ੍ਰਤੀ ਪ੍ਰਤੀਰੱਖਿਆ ਵਿਕਸਿਤ ਹੋ ਜਾਂਦੀ ਹੈ। ਇਸ ਦੇ ਬਾਅਦ ਸ਼ਾਇਦ ਹੀ ਉਨ੍ਹਾਂ ਨੂੰ ਫਿਰ ਤੋਂ ਖਸਰਾ ਹੁੰਦਾ ਹੈ। ਪ੍ਰਯੋਗਾਤਮਕ ਰੂਪ ਨਾਲ ਸਥਾਪਿਤ ਮੈਕਾਕ (macaques) ਬਾਂਦਰ ਵਿੱਚ ਦੁਬਾਰਾ ਇਸ ਤੋਂ ਸੰਕ੍ਰਮਿਤ ਹੋਣ ਦੇ ਮਾਮਲੇ ਨਹੀਂ ਦੇਖੇ ਗਏ ਹਨ । ਇਸ ਤਰ੍ਹਾਂ, ਮਨੁੱਖਾਂ ਵਿੱਚ ਵੀ SARS - CoV - 2 ਤੋਂ ਠੀਕ ਹੋਣ ਦੇ ਬਾਅਦ ਦੁਬਾਰਾ ਇਸ ਤੋਂ ਸੰਕ੍ਰਮਿਤ ਹੋਣ ਦੇ ਪ੍ਰਮਾਣ ਨਹੀਂ ਮਿਲੇ ਹਨ। ਹਾਲਾਂਕਿ, ਇਹ ਪ੍ਰਤੀਰੱਖਿਆ ਕਦੋਂ ਤੱਕ ਬਣੀ ਰਹਿ ਸਕਦੀ ਹੈ, ਇਹ ਕਹਿਣਾ ਮੁਸ਼ਕਿਲ ਹੈ।

ਕਿਤਨੀ ਗੰਭੀਰ  ਹੈ ਬਿਮਾਰੀ : ਕੋਵਿਡ - 19 ਮੌਤ ਦੀ ਸਜ਼ਾ ਨਹੀਂ ਹੈ। ਇਸ ਦੇ ਜ਼ਿਆਦਾਤਰ ਮਾਮਲੇ ਹਲਕੇ (81%) ਹਨ, ਲਗਭਗ 15% ਮਾਮਲਿਆਂ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਦੀ ਜ਼ਰੂਰਤ ਹੁੰਦੀ ਹੈ ਅਤੇ 5% ਨੂੰ ਮਹੱਤਵਪੂਰਨ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਜ਼ਿਆਦਾਤਰ ਸੰਕ੍ਰਮਿਤ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਜ਼ਰੂਰਤ ਨਹੀਂ ਪੈਂਦੀ ।

ਕੌਣ ਹੈ ਸਭਤੋਂ ਅਧਿਕ ਸੰਵੇਦਨਸ਼ੀਲ  :  ਹੈਲਥਕੇਅਰ ਵਰਕਰ ਇਸ ਵਾਇਰਸ ਦੇ ਖ਼ਤਰੇ ਪ੍ਰਤੀ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹਨ। ਲੋਂਬਾਰਡੀ,ਇਟਲੀ ਵਿੱਚ ਲਗਭਗ 20% ਹੈਲਥਕੇਅਰ ਵਰਕਰ ਮਰੀਜ਼ਾਂ ਨੂੰ ਚਿਕਿਤਸਾ ਸੁਵਿਧਾ ਪ੍ਰਦਾਨ ਕਰਦੇ ਹੋਏ ਸੰਕ੍ਰਮਿਤ ਹੋ ਰਹੇ ਹਨ। ਵਿਸ਼ੇਸ਼ ਰੂਪ ਨਾਲ 60 ਵਰ੍ਹੇ ਤੋਂ ਅਧਿਕ ਉਮਰ ਦੇ ਬਜ਼ੁਰਗ, ਦਿਲ ਦੇ ਰੋਗੀ, ਹਾਈ ਬਲੱਡਪ੍ਰੈਸ਼ਰ, ਸ਼ੂਗਰ (diabetes) ਅਤੇ ਸਾਹ ਸਬੰਧੀ ਰੋਗਾਂ ਤੋਂ ਗ੍ਰਸਤ ਲੋਕਾਂ ਵਿੱਚ ਇਸ ਦਾ ਖ਼ਤਰਾ ਅਧਿਕ ਹੁੰਦਾ ਹੈ।

ਮੌਤ ਦਾ ਕਾਰਨ ਕੀ ਹੈ : ਅਧਿਕਤਰ ਮੌਤਾਂ ਸਾਹ ਤੰਤਰ ਫੇਲ ਹੋਣ ਜਾਂ ਫਿਰ ਸਾਹ ਤੰਤਰ ਨਾਲ ਜੁੜੀਆਂ ਪਰੇਸ਼ਾਨੀਆਂ ਅਤੇ ਹਿਰਦੇ ਸਬੰਧੀ ਸਮੱਸਿਆਵਾਂ ਦੇ ਸੰਯੁਕਤ ਪ੍ਰਭਾਵ ਦੇ ਕਾਰਨ ਹੁੰਦੀਆਂ ਹਨ।  ਫੇਫੜਿਆਂ ਵਿੱਚ ਤਰਲ ਦਾ ਰਿਸਾਅ, ਜੋ ਸਾਹ ਨੂੰ ਰੋਕਦਾ ਹੈ ਅਤੇ ਬਿਮਾਰੀ ਨੂੰ ਵਧਾਉਂਦਾ ਹੈ।  ਵਰਤਮਾਨ ਵਿੱਚ, ਕੋਵਿਡ-19 ਲਈ ਇਲਾਜ ਮੁੱਖ ਰੂਪ ਨਾਲ ਸਹਾਇਕ ਦੇਖਭਾਲ ਹੈ, ਜੇਕਰ ਜ਼ਰੂਰੀ ਹੋਵੇ ਤਾਂ ਵੈਂਟੀਲੇਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫਿਲਹਾਲ, ਕਈ ਚਿਕਿਤਸਾ ਪਰੀਖਣ ਜਾਰੀ ਹੈਅਤੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ ।

ਕੀ ਇਹ ਹਵਾ ਰਾਹੀਂ ਫੈਲ ਸਕਦਾ ਹੈ: ਹਵਾ ਵਿੱਚ, ਵਾਇਰਸ ਕੇਵਲ 2.7 ਘੰਟੇ ਤੱਕ ਜੀਵਿਤ ਰਹਿ ਸਕਦਾ ਹੈ। ਇਸ ਲਈ, ਘਰ ਦੀ ਬਾਲਕੋਨੀ ਜਾਂ ਛੱਤ ਜਿਹੇ ਖੁੱਲ੍ਹੇ ਸਥਾਨਾਂ ਵਿੱਚ ਇਸ ਤੋਂ ਹੋਣ ਵਾਲੇ ਖ਼ਤਰੇ ਨਹੀਂ ਹੁੰਦੇ ਹਨ।

ਕੀ ਕੋਈ ਘੱਟ ਪ੍ਰਭਾਵਕਾਰੀ ਰੂਪ ਹੈ: ਇਸ ਵਾਇਰਸ ਦੇ ਵਿਭਿੰਨ ਉਪਭੇਦਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ, ਲੇਕਿਨ ਹੁਣ ਤੱਕ ਦੇ ਅਧਿਐਨਾਂ ਵਿੱਚ ਕਿਸੇ ਵੀ ਰੂਪਾਂਤਰਣ ਦਾ ਸੰਕੇਤ ਨਹੀਂ ਮਿਲਿਆ ਹੈ, ਜੋ ਸੰਚਰਣ ਜਾਂ ਰੋਗ ਦੀ ਗੰਭੀਰਤਾ ਨਾਲ ਜੁੜਿਆ ਹੋਵੇ।

ਕੀ ਗਰਮੀ ਜਾਂ ਬਰਸਾਤ ਨਾਲ ਮਿਲ ਸਕਦੀ ਹੈ ਰਾਹਤ : ਤਾਪਮਾਨ ਅਤੇ ਨਮੀ ਵਿੱਚ ਵਾਧੇ ਦੇ ਨਾਲ ਸੰਚਰਣ ਵਿੱਚ ਕਮੀ ਨੂੰ ਦਰਸਾਉਣ ਦੇ ਕੋਈ ਠੋਸ ਪ੍ਰਮਾਣ ਮੌਜੂਦ ਨਹੀਂ ਹਨ।

 

*****

ਕੇਜੀਐੱਸ (ਡੀਐੱਸਟੀ/ਡੀਬੀਟੀ –(ਇੰਡੀਆ ਸਾਇੰਸ ਵਾਇਰ)



(Release ID: 1610053) Visitor Counter : 992