• Sitemap
  • Advance Search
Technology

ਭਾਰਤ ਵਿੱਚ ਪਰਮਾਣੂ ਊਰਜਾ

ਵਰਤੋਂ, ਸੁਰੱਖਿਆ ਅਤੇ ਤਿਆਰੀ

Posted On: 28 AUG 2026 10:10AM

ਭਾਰਤ ਦਾ ਪਰਮਾਣੂ ਊਰਜਾ ਪ੍ਰੋਗਰਾਮਸੁਰੱਖਿਆ ਸਭ ਤੋਂ ਪਹਿਲਾਂਦੇ ਸਿਧਾਂਤਤੇ ਆਧਾਰਿਤ ਹੈ ਸਖ਼ਤ ਨਿਯਮਕ ਨਿਗਰਾਨੀ, ਸੁਰੱਖਿਆ ਦੀਆਂ ਕਈ ਪਰਤਾਂ ਅਤੇ ਵਿਆਪਕ ਐਮਰਜੈਂਸੀ ਤਿਆਰੀ ਨਾਲ ਨਿਰਦੇਸ਼ਿਤ ਇਹ ਪ੍ਰੋਗਰਾਮ ਭਰੋਸੇਯੋਗ ਘੱਟ-ਕਾਰਬਨ ਊਰਜਾ ਪ੍ਰਦਾਨ ਕਰਦੇ ਹੋਏ ਲੋਕਾਂ ਅਤੇ ਵਾਤਾਵਰਣ ਦੀ ਸੁਰੱਖਿਆ ਯਕੀਨੀ ਬਣਾਉਂਦਾ ਹੈ ਬਿਜਲੀ ਉਤਪਾਦਨ ਤੋਂ ਇਲਾਵਾ, ਪਰਮਾਣੂ ਊਰਜਾ ਸਿਹਤ ਸੰਭਾਲ, ਖੇਤੀਬਾੜੀ, ਖ਼ੁਰਾਕ ਸੰਭਾਲ, ਉਦਯੋਗ, ਵਿਗਿਆਨਕ ਖੋਜ ਅਤੇ ਸਾਫ਼ ਹਾਈਡ੍ਰੋਜਨ ਉਤਪਾਦਨ ਵਿੱਚ ਵੀ ਸਹਾਇਤਾ ਕਰਦੀ ਹੈ ਸ਼ਾਂਤੀ ਐਕਟ, 2025, ਵਿਕਸਿਤ ਭਾਰਤ ਲਈ ਪਰਮਾਣੂ ਊਰਜਾ ਮਿਸ਼ਨ ਅਤੇ ਸਵਦੇਸ਼ੀ ਤਕਨਾਲੋਜੀਆਂ ਰਾਹੀਂ ਭਾਰਤ ਪਰਮਾਣੂ ਊਰਜਾ ਨੂੰ ਰਾਸ਼ਟਰੀ ਵਿਕਾਸ ਦੇ ਇੱਕ ਸੁਰੱਖਿਅਤ, ਟਿਕਾਊ ਅਤੇ ਭਵਿੱਖ ਲਈ ਤਿਆਰ ਥੰਮ੍ਹ ਵਜੋਂ ਵਿਸਥਾਰ ਦੇ ਰਿਹਾ ਹੈ

ਸੰਮਲਿਤ ਵਿਕਾਸ ਲਈ ਪਰਮਾਣੂ ਊਰਜਾ

ਭਾਰਤ ਦੀ ਵਿਕਾਸ ਯਾਤਰਾ ਵਿੱਚ ਪਰਮਾਣੂ ਊਰਜਾ ਇੱਕ ਅਟੁੱਟ ਹਿੱਸਾ ਰਹੀ ਹੈ, ਜਦੋਂ ਤੋਂ ਤਾਰਾਪੁਰ ਐਟਾਮਿਕ ਪਾਵਰ ਸਟੇਸ਼ਨ ਨੇ 1969 ਵਿੱਚ ਕੰਮ ਸ਼ੁਰੂ ਕੀਤਾ ਸੀ ਅੱਜ ਇਹ ਭਰੋਸੇਯੋਗ, ਘੱਟ-ਕਾਰਬਨ ਬਿਜਲੀ ਨਾਲ ਘਰਾਂ, ਉਦਯੋਗਾਂ ਅਤੇ ਆਰਥਿਕ ਵਿਕਾਸ ਨੂੰ ਊਰਜਾ ਪ੍ਰਦਾਨ ਕਰ ਰਹੀ ਹੈ ਬਿਜਲੀ ਉਤਪਾਦਨ ਤੋਂ ਇਲਾਵਾ, ਪਰਮਾਣੂ ਤਕਨਾਲੋਜੀਆਂ ਸਿਹਤ ਸੰਭਾਲ, ਖੇਤੀਬਾੜੀ, ਖ਼ੁਰਾਕ ਸੰਭਾਲ, ਉਦਯੋਗ, ਪਾਣੀ ਦੇ ਖਾਰੇਪਣ ਨੂੰ ਦੂਰ ਕਰਨ ਅਤੇ ਵਿਗਿਆਨਕ ਖੋਜ ਵਿੱਚ ਸਹਾਇਤਾ ਕਰਦੀਆਂ ਹਨ ਸੁਰੱਖਿਆ ਭਾਰਤ ਦੇ ਪਰਮਾਣੂ ਪ੍ਰੋਗਰਾਮ ਦਾ ਮੁੱਖ ਆਧਾਰ ਹੈ ਹਰ ਪਰਮਾਣੂ ਸਹੂਲਤ ਇੱਕ ਮਜ਼ਬੂਤ ਨਿਯਮਕ ਢਾਂਚੇ ਅਧੀਨ ਕੰਮ ਕਰਦੀ ਹੈ, ਜਿਸ ਵਿੱਚ ਸੁਰੱਖਿਆ ਦੀਆਂ ਕਈ ਰੁਕਾਵਟਾਂ, ਲਗਾਤਾਰ ਨਿਗਰਾਨੀ, ਐਮਰਜੈਂਸੀ ਤਿਆਰੀ ਅਤੇ ਸਖ਼ਤ ਸੁਰੱਖਿਆ ਪ੍ਰੋਟੋਕੋਲ ਸ਼ਾਮਲ ਹਨ

ਭਾਰਤ ਪਰਮਾਣੂ ਸੁਰੱਖਿਆ, ਹਿਫ਼ਾਜ਼ਤ ਅਤੇ ਬਚਾਅ ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨਾਲ ਵੀ ਨੇੜਿਓਂ ਕੰਮ ਕਰਦਾ ਹੈ ਭਾਰਤ ਇਸ ਸਮੇਂ ਸੱਤ ਸਥਾਨਾਂਤੇ 24 ਪਰਮਾਣੂ ਊਰਜਾ ਰਿਐਕਟਰ ਚਲਾ ਰਿਹਾ ਹੈ, ਜਿਨ੍ਹਾਂ ਦੀ ਕੁੱਲ ਸਥਾਪਿਤ ਸਮਰੱਥਾ 8.78 ਗੀਗਾਵਾਟ ਹੈ ਹੋਰ 9 ਰਿਐਕਟਰ ਨਿਰਮਾਣ ਅਧੀਨ ਹਨ, ਜਦਕਿ ਹੋਰ 10 ਯੂਨਿਟਾਂ ਲਈ ਤਿਆਰੀ ਜਾਰੀ ਹੈ ਵਿਕਸਿਤ ਭਾਰਤ ਲਈ ਪਰਮਾਣੂ ਊਰਜਾ ਮਿਸ਼ਨ ਦਾ ਟੀਚਾ 2047 ਤੱਕ ਪਰਮਾਣੂ ਊਰਜਾ ਸਮਰੱਥਾ ਨੂੰ 100 ਗੀਗਾਵਾਟ ਤੱਕ ਪਹੁੰਚਾਉਣਾ ਹੈ ਕੇਂਦਰੀ ਬਜਟ 2025-26 ਵਿੱਚ ਸਵਦੇਸ਼ੀ ਸਮਾਲ ਮੋਡਿਊਲਰ ਰਿਐਕਟਰਾਂ (ਐੱਸਐੱਮਆਰ) ਲਈ ₹20,000 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ ਸ਼ਾਂਤੀ ਐਕਟ, 2025 ਭਾਰਤ ਦੇ ਪਰਮਾਣੂ ਊਰਜਾ ਪ੍ਰੋਗਰਾਮ ਦੇ ਸੁਰੱਖਿਅਤ, ਮਹਿਫ਼ੂਜ਼ ਅਤੇ ਭਵਿੱਖ ਲਈ ਤਿਆਰ ਵਿਸਥਾਰ ਲਈ ਢਾਂਚੇ ਨੂੰ ਹੋਰ ਮਜ਼ਬੂਤ ਕਰਦਾ ਹੈ

ਪਰਮਾਣੂ ਊਰਜਾ: ਕਾਰਬਨ-ਮੁਕਤ ਬਿਜਲੀ ਦਾ ਸਰੋਤ

ਸਥਾਪਿਤ ਸਮਰੱਥਾ ਦੀ ਪ੍ਰਤੀ ਇਕਾਈ ਦੇ ਹਿਸਾਬ ਨਾਲ ਪਰਮਾਣੂ ਊਰਜਾ ਭਾਰਤ ਦਾ ਸਭ ਤੋਂ ਵੱਧ ਕਾਰਬਨ-ਕੁਸ਼ਲ ਸਾਫ਼ ਊਰਜਾ ਸਰੋਤ ਹੈ ਵਿੱਤੀ ਸਾਲ 2025-26 ਵਿੱਚ, ਪਰਮਾਣੂ ਸਮਰੱਥਾ ਦੇ ਇੱਕ ਗੀਗਾਵਾਟ ਨੇ ਲਗਭਗ 5.4 ਮਿਲੀਅਨ ਟਨ CO₂ ਬਰਾਬਰ ਨਿਕਾਸ ਨੂੰ ਰੋਕਿਆ, ਜਦਕਿ ਪਣ-ਬਿਜਲੀ ਨੇ 2.7 ਮਿਲੀਅਨ ਟਨ, ਪੌਣ ਊਰਜਾ ਨੇ 1.6 ਮਿਲੀਅਨ ਟਨ ਅਤੇ ਸੂਰਜੀ ਊਰਜਾ ਨੇ 0.9 ਮਿਲੀਅਨ ਟਨ CO₂ ਬਰਾਬਰ ਨਿਕਾਸ ਨੂੰ ਰੋਕਿਆ 1969 ਤੋਂ ਭਾਰਤ ਦੇ ਪਰਮਾਣੂ ਊਰਜਾ ਪ੍ਰੋਗਰਾਮ ਨੇ ਕੁੱਲ ਮਿਲਾ ਕੇ 851 ਮਿਲੀਅਨ ਟਨ CO₂ ਬਰਾਬਰ ਨਿਕਾਸ ਨੂੰ ਰੋਕਿਆ ਹੈਜੋ 38 ਬਿਲੀਅਨ ਤੋਂ ਵੱਧ ਵੱਡੇ ਰੁੱਖਾਂ ਰਾਹੀਂ ਇੱਕ ਸਾਲ ਵਿੱਚ ਕਾਰਬਨ ਸੋਖਣ ਦੇ ਬਰਾਬਰ ਹੈ

ਬਿਜਲੀ ਤੋਂ ਇਲਾਵਾ ਪਰਮਾਣੂ ਊਰਜਾ ਦੀ ਵਰਤੋਂ

ਪਰਮਾਣੂ ਊਰਜਾ ਤਕਨਾਲੋਜੀਆਂ ਦੇ ਵੱਖ-ਵੱਖ ਖੇਤਰਾਂ ਵਿੱਚ ਵਿਭਿੰਨ ਉਪਯੋਗ ਹਨ ਇਹ ਉਪਯੋਗ ਜਨਤਕ ਭਲਾਈ, ਤਕਨੀਕੀ ਤਰੱਕੀ ਅਤੇ ਟਿਕਾਊ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ

ਸਿਹਤ ਸੰਭਾਲ

ਪਰਮਾਣੂ ਤਕਨਾਲੋਜੀ ਛੇਤੀ ਬਿਮਾਰੀ ਦੀ ਜਾਂਚ, ਸਟੀਕ ਕੈਂਸਰ ਇਲਾਜ ਅਤੇ ਉੱਨਤ ਮੈਡੀਕਲ ਖੋਜ ਰਾਹੀਂ ਸਿਹਤ ਸੰਭਾਲ ਦੇ ਖੇਤਰ ਵਿੱਚ ਬਦਲਾਅ ਲਿਆ ਰਹੀ ਹੈ ਪਰਮਾਣੂ ਊਰਜਾ ਵਿਭਾਗ ਦੇ ਅਧੀਨ ਖੋਜ ਸੰਸਥਾਵਾਂ, ਜਿਨ੍ਹਾਂ ਵਿੱਚ ਭਾਭਾ ਐਟਾਮਿਕ ਰਿਸਰਚ ਸੈਂਟਰ (ਬੀਏਆਰਸੀ), ਇੰਦਰਾ ਗਾਂਧੀ ਸੈਂਟਰ ਫਾਰ ਐਟਾਮਿਕ ਰਿਸਰਚ (ਆਈਜੀਸੀਏਆਰ), ਟਾਟਾ ਮੈਮੋਰੀਅਲ ਸੈਂਟਰ (ਟੀਐੱਮਸੀ), ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ (ਟਿਫਰ) ਅਤੇ ਹਰੀਸ਼-ਚੰਦਰ ਰਿਸਰਚ ਇੰਸਟੀਚਿਊਟ (ਐੱਚ ਆਰਆਈ) ਸ਼ਾਮਲ ਹਨ, ਜੋ ਸਵਦੇਸ਼ੀ ਰੇਡੀਓਫਾਰਮਾਸਿਊਟੀਕਲਜ਼, ਉੱਨਤ ਇਮੇਜਿੰਗ ਤਕਨਾਲੋਜੀਆਂ ਅਤੇ ਨਵੀਂਆਂ ਕੈਂਸਰ ਥੈਰੇਪੀਆਂ ਵਿਕਸਿਤ ਕਰ ਰਹੀਆਂ ਹਨ

ਸਰਕਾਰ ਸਸਤੀ ਕੈਂਸਰ ਦੇਖਭਾਲ ਤੱਕ ਪਹੁੰਚ ਨੂੰ ਵੀ ਵਧਾ ਰਹੀ ਹੈ 2025 ਵਿੱਚ 150 ਬਿਸਤਰਿਆਂ ਵਾਲੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਦਾ ਮੁਜ਼ੱਫਰਪੁਰ ਵਿੱਚ ਉਦਘਾਟਨ ਕੀਤਾ ਗਿਆ ਵਿੱਤੀ ਸਾਲ 2024-25 ਦੌਰਾਨ ਟਾਟਾ ਮੈਮੋਰੀਅਲ ਸੈਂਟਰ ਵਿੱਚ 1.3 ਲੱਖ ਮਰੀਜ਼ ਦਰਜ ਕੀਤੇ ਗਏ ਅਤੇ ਲਗਭਗ ਪੰਜ ਲੱਖ ਮਹਿਲਾਵਾਂ ਦੀ ਮੂੰਹ, ਛਾਤੀ ਅਤੇ ਸਰਵਾਈਕਲ ਕੈਂਸਰ ਲਈ ਸਕ੍ਰੀਨਿੰਗ ਕੀਤੀ ਗਈ ਸਵਦੇਸ਼ੀ ਰੇਡੀਏਸ਼ਨ ਤਕਨਾਲੋਜੀਆਂ ਰਾਹੀਂ 1.53 ਕਰੋੜ ਮੈਡੀਕਲ ਉਪਕਰਨਾਂ ਨੂੰ ਵੀ ਸਟੀਰਲਾਈਜ਼ ਕੀਤਾ ਗਿਆ, ਜਿਸ ਨਾਲ ਮਰੀਜ਼ਾਂ ਦੀ ਸੁਰੱਖਿਆ ਵਿੱਚ ਸੁਧਾਰ ਹੋਇਆ ਅਤੇ ਸਿਹਤ ਸੰਭਾਲ ਨਾਲ ਜੁੜੀਆਂ ਇਨਫੈਕਸ਼ਨਾਂ ਨੂੰ ਘਟਾਉਣ ਵਿੱਚ ਮਦਦ ਮਿਲੀ

ਖੇਤੀਬਾੜੀ

ਪਰਮਾਣੂ ਤਕਨਾਲੋਜੀ ਰੇਡੀਏਸ਼ਨ-ਪ੍ਰੇਰਿਤ ਮਿਊਟਾਜੇਨੇਸਿਸ ਦੇ ਨਾਲ-ਨਾਲ ਕਰਾਸ ਬ੍ਰੀਡਿੰਗ ਰਾਹੀਂ ਸੁਧਰੀਆਂ ਫ਼ਸਲਾਂ ਦੀਆਂ ਕਿਸਮਾਂ ਦੇ ਵਿਕਾਸ ਨਾਲ ਖੇਤੀਬਾੜੀ ਵਿੱਚ ਸਹਾਇਤਾ ਕਰਦੀ ਹੈ ਇਹ ਕਿਸਮਾਂ ਵਧੇਰੇ ਪੈਦਾਵਾਰ, ਵੱਡੇ ਬੀਜ ਆਕਾਰ, ਬਿਹਤਰ ਗੁਣਵੱਤਾ ਵਾਲੇ ਗੁਣ, ਛੇਤੀ ਪੱਕਣ ਅਤੇ ਸੋਕੇ, ਗਰਮੀ, ਖਾਰੇਪਣ ਅਤੇ ਬਿਮਾਰੀਆਂ ਪ੍ਰਤੀ ਵਧੇਰੇ ਸਹਿਣਸ਼ੀਲਤਾ ਪ੍ਰਦਾਨ ਕਰਦੀਆਂ ਹਨ ਪਰਮਾਣੂ ਊਰਜਾ ਵਿਭਾਗ ਖ਼ੁਰਾਕ ਅਤੇ ਖੇਤੀਬਾੜੀ ਉਤਪਾਦਾਂ ਦੀ ਸੰਭਾਲ ਲਈ ਰੇਡੀਏਸ਼ਨ ਤਕਨਾਲੋਜੀਆਂ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ ਇਸ ਨਾਲ ਸੈੱਲਫ਼ ਲਾਈਫ਼ ਵਧਾਉਣ, ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਣ, ਅਨਾਜ ਅਤੇ ਮਸਾਲਿਆਂ ਦੀ ਰਸਾਇਣ-ਮੁਕਤ ਸੰਭਾਲ ਨੂੰ ਸਮਰੱਥ ਬਣਾਉਣ ਅਤੇ ਨਿਰਯਾਤ ਲਈ ਅੰਤਰਰਾਸ਼ਟਰੀ ਫਾਈਟੋਸੈਨੇਟਰੀ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ

ਬੀਏਆਰਸੀ ਨੇ 70 ਫ਼ਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ, ਜਿਨ੍ਹਾਂ ਵਿੱਚ ਟੀਬੀਐੱਮ-9 ਕੇਲਾ ਅਤੇ ਆਰਟੀਐੱਸ-43 ਜਵਾਰ ਸ਼ਾਮਲ ਹਨ, ਜੋ 2025 ਵਿੱਚ ਜਾਰੀ ਕੀਤੀਆਂ ਗਈਆਂ ਇਹ ਵੱਧ ਪੈਦਾਵਾਰ ਵਾਲੀਆਂ ਅਤੇ ਛੇਤੀ ਪੱਕਣ ਵਾਲੀਆਂ ਕਿਸਮਾਂ ਦੇਸ਼ ਭਰ ਵਿੱਚ ਉਗਾਈਆਂ ਜਾ ਰਹੀਆਂ ਹਨ ਬੀਏਆਰਸੀ ਫ਼ਸਲ ਸੁਧਾਰ ਵਿੱਚ ਤੇਜ਼ੀ ਲਿਆਉਣ ਅਤੇ ਖ਼ੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਅਤੇ ਖੇਤੀਬਾੜੀ ਯੂਨੀਵਰਸਿਟੀਆਂ ਨਾਲ ਵੀ ਸਹਿਯੋਗ ਕਰਦਾ ਹੈ

ਭੋਜਨ ਸੰਭਾਲ

ਰੇਡੀਏਸ਼ਨ ਤਕਨਾਲੋਜੀ ਖੇਤੀਬਾੜੀ ਉਤਪਾਦਾਂ, ਮੱਛੀ ਅਤੇ ਮਸਾਲਿਆਂ ਦੀ ਸੈੱਲਫ਼ ਲਾਈਫ਼ ਵਧਾ ਕੇ ਅਤੇ ਖਰਾਬੇ ਨੂੰ ਘਟਾ ਕੇ ਖ਼ੁਰਾਕ ਦੀ ਸੰਭਾਲ ਵਿੱਚ ਸਹਾਇਤਾ ਕਰਦੀ ਹੈ ਅੰਬਾਂ ਦੀ ਸੈੱਲਫ਼ ਲਾਈਫ਼ ਵਧਾਉਣ ਨਾਲ ਸਮੁੰਦਰੀ ਰਸਤੇ ਰਾਹੀਂ ਘੱਟ ਲਾਗਤ ਵਾਲਾ ਨਿਰਯਾਤ ਸੰਭਵ ਹੋਇਆ ਹੈ, ਜਦਕਿ ਪਿਆਜ਼ ਅਤੇ ਆਲੂਆਂ ਦੀ ਸੈੱਲਫ਼ ਲਾਈਫ਼ ਵਧਾਉਣ ਨਾਲ ਖਰਾਬਾ ਘਟਦਾ ਹੈ ਅਤੇ ਕਿਸਾਨਾਂ ਨੂੰ ਆਰਥਿਕ ਲਾਭ ਮਿਲਦਾ ਹੈ ਵੱਖ-ਵੱਖ ਖ਼ੁਰਾਕ ਵਸਤੂਆਂ ਦੀ ਰੇਡੀਏਸ਼ਨ ਪ੍ਰੋਸੈਸਿੰਗ ਨੂੰ ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ

ਸਰਕਾਰ ਨੇ 2025 ਵਿੱਚ ਖ਼ੁਰਾਕ ਇਰੇਡੀਏਸ਼ਨ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ 17 ਸਮਝੌਤਾ ਪੱਤਰ (ਐੱਮਓਯੂਜ਼) ’ਤੇ ਦਸਤਖ਼ਤ ਕੀਤੇ ਛੇ ਗਾਮਾ ਰੇਡੀਏਸ਼ਨ ਪ੍ਰੋਸੈਸਿੰਗ ਸਹੂਲਤਾਂ ਚਾਲੂ ਕੀਤੀਆਂ ਗਈਆਂ, ਜਿਸ ਨਾਲ ਦੇਸ਼ ਵਿੱਚ ਚਾਲੂ ਸਹੂਲਤਾਂ ਦੀ ਗਿਣਤੀ 40 ਹੋ ਗਈ ਇਹ ਸਹੂਲਤਾਂ ਫਲ਼ਾਂ, ਸਬਜ਼ੀਆਂ, ਅਨਾਜ ਅਤੇ ਹੋਰ ਜਲਦੀ ਖ਼ਰਾਬ ਹੋਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀਆਂ ਹਨ

ਖਣਨ ਅਤੇ ਧਰਤੀ ਦੇ ਦੁਰਲੱਭ ਤੱਤ

ਪਰਮਾਣੂ ਤਕਨਾਲੋਜੀ ਭਾਰਤ ਦੇ ਮਹੱਤਵਪੂਰਨ ਖਣਿਜ ਅਤੇ ਦੁਰਲੱਭ ਧਰਤੀ ਤੱਤਾਂ ਦੇ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਉੱਨਤ ਪਰਮਾਣੂ ਵਿਸ਼ਲੇਸ਼ਣਾਤਮਕ ਤਕਨੀਕਾਂ ਖਣਿਜ ਸਰੋਤਾਂ ਦੀ ਖੋਜ, ਵਿਸ਼ੇਸ਼ਤਾਵਾਂ ਦੇ ਨਿਰਧਾਰਨ ਅਤੇ ਪ੍ਰੋਸੈਸਿੰਗ ਵਿੱਚ ਸਹਾਇਤਾ ਕਰਦੀਆਂ ਹਨ, ਜਿਸ ਨਾਲ ਅਯਸਕ ਦੇ ਮੁਲਾਂਕਣ, ਨਿਕਾਸੀ ਅਤੇ ਗੁਣਵੱਤਾ ਨਿਯੰਤਰਣ ਦੀ ਸ਼ੁੱਧਤਾ ਵਿੱਚ ਸੁਧਾਰ ਹੁੰਦਾ ਹੈ

ਭਾਰਤ ਨੇ ਦੁਰਲੱਭ ਧਰਤੀ ਤੱਤਾਂ ਲਈ ਆਪਣਾ ਪਹਿਲਾ ਸਰਟੀਫਾਈਡ ਰੈਫਰੈਂਸ ਮਟੀਰੀਅਲ, ਫੈਰੋਕਾਰਬੋਨੇਟਾਈਟ (ਐੱਫਸੀ) – ਬੀਏਆਰਸੀ ਬੀ1401, ਜਾਰੀ ਕੀਤਾ ਹੈ ਇਹ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਅਤੇ ਵਿਸ਼ਵ ਪੱਧਰਤੇ ਚੌਥਾ ਹੈ ਇਹ ਭੂ-ਰਸਾਇਣਕ ਵਿਸ਼ਲੇਸ਼ਣ ਲਈ ਇੱਕ ਮਿਆਰੀ ਮਾਪਦੰਡ ਪ੍ਰਦਾਨ ਕਰਦਾ ਹੈ, ਜੋ ਦੁਰਲੱਭ ਧਰਤੀ ਦੇ ਧਾਤ ਦੇ ਖਣਨ ਵਿੱਚ ਭਰੋਸੇਯੋਗ ਖੋਜ, ਕੁਸ਼ਲ ਨਿਕਾਸੀ ਅਤੇ ਪ੍ਰਕਿਰਿਆ ਨਿਯੰਤਰਣ ਵਿੱਚ ਸਹਾਇਤਾ ਕਰਦਾ ਹੈ ਅਤੇ ਦੇਸ਼ ਦੀ ਮਹੱਤਵਪੂਰਨ ਖਣਿਜ ਸੁਰੱਖਿਆ ਵਿੱਚ ਯੋਗਦਾਨ ਪਾਉਂਦਾ ਹੈ

ਸੈਮੀਕੰਡਕਟਰ ਅਤੇ ਇਲੈਕਟ੍ਰਾਨਿਕਸ

ਪਰਮਾਣੂ ਤਕਨਾਲੋਜੀ ਸਵਦੇਸ਼ੀ ਖੋਜ ਅਤੇ ਉੱਨਤ ਸਮਗਰੀ ਵਿਕਾਸ ਰਾਹੀਂ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੀ ਹੈ ਪਰਮਾਣੂ ਤਕਨਾਲੋਜੀਆਂ ਦੀ ਵਰਤੋਂ ਕਰਕੇ ਤਿਆਰ ਕੀਤੇ ਗਏ ਉੱਚ-ਸ਼ੁੱਧਤਾ ਵਾਲੇ ਆਇਸੋਟੋਪ ਅਤੇ ਵਿਸ਼ੇਸ਼ ਸਮੱਗਰੀਆਂ ਸੈਮੀਕੰਡਕਟਰ ਨਿਰਮਾਣ ਲਈ ਮਹੱਤਵਪੂਰਨ ਹਨ ਇਹ ਸਟੀਕ ਫੈਬ੍ਰਿਕੇਸ਼ਨ, ਉੱਨਤ ਇਲੈਕਟ੍ਰਾਨਿਕਸ ਅਤੇ ਰਣਨੀਤਕ ਤਕਨਾਲੋਜੀ ਐਪਲੀਕੇਸ਼ਨਾਂ ਵਿੱਚ ਸਹਾਇਤਾ ਕਰਦੇ ਹਨ

ਭਾਰਤ ਨੇ ਸੈਮੀਕੰਡਕਟਰ ਐਪਲੀਕੇਸ਼ਨਾਂ ਲਈ ਤਾਲਚੇਰ ਵਿੱਚ ਆਪਣੀ ਪਹਿਲੀ ਇਲੈਕਟ੍ਰਾਨਿਕਸ-ਗ੍ਰੇਡ (99.8% ਸ਼ੁੱਧਤਾ) ਬੋਰਾਨ-11 ਐਨਰਿਚਮੈਂਟ ਫੈਸਿਲਿਟੀ ਸਥਾਪਿਤ ਕੀਤੀ ਹੈ ਐਨਰਿਚਡ ਉਤਪਾਦ ਨੂੰ ਸਫਲਤਾਪੂਰਵਕ ਸ਼ੁੱਧ ਕੀਤੇ ਗਏ ਐਨਰਿਚਡ ਬੋਰਿਕ ਐਸਿਡ ਵਿੱਚ ਤਬਦੀਲ ਕੀਤਾ ਗਿਆ ਹੈ, ਜੋ ਅੱਗੇ ਦੀ ਪ੍ਰੋਸੈਸਿੰਗ ਲਈ ਵਰਤਿਆ ਜਾ ਸਕਦਾ ਹੈ ਇਸ ਨਾਲ ਇੰਡੀਆ ਸੈਮੀਕੰਡਕਟਰ ਮਿਸ਼ਨ ਨੂੰ ਮਜ਼ਬੂਤੀ ਮਿਲ ਰਹੀ ਹੈ, ਮਹੱਤਵਪੂਰਨ ਇਲੈਕਟ੍ਰੋਨਿਕ ਸਮੱਗਰੀਆਂ ਲਈ ਆਯਾਤਤੇ ਨਿਰਭਰਤਾ ਘਟ ਰਹੀ ਹੈ ਅਤੇ ਤਕਨਾਲੋਜੀਕਲ ਆਤਮਨਿਰਭਰਤਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ

ਗ੍ਰੀਨ ਹਾਈਡ੍ਰੋਜਨ

ਹਾਈਡ੍ਰੋਜਨ ਨੂੰ ਭਵਿੱਖ ਲਈ ਇੱਕ ਮਹੱਤਵਪੂਰਨ ਊਰਜਾ ਵਾਹਕ ਵਜੋਂ ਵਿਆਪਕ ਤੌਰਤੇ ਮੰਨਿਆ ਜਾਂਦਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਹ ਸਾਫ਼ ਅਤੇ ਟਿਕਾਊ ਊਰਜਾ ਪ੍ਰਣਾਲੀਆਂ ਵੱਲ ਤਬਦੀਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਪਰਮਾਣੂ ਊਰਜਾ ਹਾਈਡ੍ਰੋਜਨ ਉਤਪਾਦਨ ਲਈ ਇੱਕ ਕਾਰਬਨ-ਮੁਕਤ ਰਸਤਾ ਪ੍ਰਦਾਨ ਕਰਦੀ ਹੈ, ਕਿਉਂਕਿ ਇਹ ਭਰੋਸੇਯੋਗ ਬਿਜਲੀ ਅਤੇ ਉੱਚ-ਤਾਪਮਾਨ ਵਾਲੀ ਪ੍ਰਕਿਰਿਆ ਤਾਪ ਦੋਵੇਂ ਪ੍ਰਦਾਨ ਕਰਦੀ ਹੈ ਇਸ ਨਾਲ ਜੈਵਿਕ ਇੰਧਨਾਂਤੇ ਨਿਰਭਰਤਾ ਅਤੇ ਰਵਾਇਤੀ ਉਤਪਾਦਨ ਤਰੀਕਿਆਂ ਨਾਲ ਜੁੜੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਇਆ ਜਾ ਸਕਦਾ ਹੈ

2026 ਵਿੱਚ, ਭਾਰਤ ਨੇ ਕਲਪੱਕਮ ਵਿਖੇ ਪਰਮਾਣੂ ਪ੍ਰਕਿਰਿਆ ਤਾਪ ਦੀ ਵਰਤੋਂ ਕਰਕੇ ਹਾਈਡ੍ਰੋਜਨ ਉਤਪਾਦਨ ਕਰਨ ਵਾਲੀ ਦੁਨੀਆ ਦੀ ਪਹਿਲੀ ਸਹੂਲਤ ਦਾ ਉਦਘਾਟਨ ਕੀਤਾ ਇਹ ਸਵਦੇਸ਼ੀ ਤਕਨਾਲੋਜੀ ਸਾਫ਼ ਊਰਜਾ, ਊਰਜਾ ਸੁਰੱਖਿਆ ਅਤੇ ਭਾਰਤ ਦੇ ਨੈੱਟ ਜ਼ੀਰੋ ਅਤੇ ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਟੀਚਿਆਂ ਨੂੰ ਸਾਥ ਦਿੰਦੀ ਹੈ

ਪਰਮਾਣੂ ਤਕਨਾਲੋਜੀ ਦੇ ਵਧ ਰਹੇ ਉਪਯੋਗ ਭਾਰਤ ਦੀਆਂ ਵਧ ਰਹੀਆਂ ਵਿਗਿਆਨਕ ਅਤੇ ਤਕਨਾਲੋਜੀਕਲ ਸਮਰੱਥਾਵਾਂ ਨੂੰ ਦਰਸਾਉਂਦੇ ਹਨ ਖੋਜ, ਨਵੀਨਤਾ ਅਤੇ ਸਵਦੇਸ਼ੀ ਤਕਨਾਲੋਜੀਆਂ ਵਿੱਚ ਲਗਾਤਾਰ ਨਿਵੇਸ਼ ਰਣਨੀਤਕ ਖੇਤਰਾਂ ਵਿੱਚ ਨਵੇਂ ਮੌਕੇ ਖੋਲ੍ਹੇਗਾ, ਜਿਸ ਨਾਲ ਆਰਥਿਕ ਵਿਕਾਸ, ਊਰਜਾ ਸੁਰੱਖਿਆ ਅਤੇ ਰਾਸ਼ਟਰੀ ਵਿਕਾਸ ਨੂੰ ਸਮਰਥਨ ਮਿਲੇਗਾ

ਭਾਰਤ ਦੇ ਪਰਮਾਣੂ ਪਲਾਂਟ ਸੁਰੱਖਿਆ ਯਕੀਨੀ ਬਣਾਉਂਦੇ ਹਨ

ਪਰਮਾਣੂ ਊਰਜਾ ਪਲਾਂਟਾਂ ਨਾਲ ਜੁੜੀ ਮੁੱਖ ਸੁਰੱਖਿਆ ਚਿੰਤਾ ਆਲੇ-ਦੁਆਲੇ ਦੇ ਵਾਤਾਵਰਣ ਅਤੇ ਵਾਯੂਮੰਡਲ ਵਿੱਚ ਰੇਡੀਏਸ਼ਨ ਅਤੇ ਰੇਡੀਓਐਕਟਿਵ ਸਮਗਰੀ ਦਾ ਨਿਕਾਸ ਹੈ ਭਾਰਤ ਦੇ ਪਰਮਾਣੂ ਊਰਜਾ ਪਲਾਂਟ ਲੋਕਾਂ ਅਤੇ ਵਾਤਾਵਰਣ ਦੀ ਰਾਖੀ ਲਈ ਸੁਰੱਖਿਆ ਦੀਆਂ ਕਈ ਪਰਤਾਂ ਦੇ ਨਾਲ ਡਿਜ਼ਾਈਨ, ਨਿਰਮਾਣ ਅਤੇ ਸੰਚਾਲਿਤ ਕੀਤੇ ਜਾਂਦੇ ਹਨ

ਡਿਜ਼ਾਈਨ ਪੱਧਰ ਦੀ ਸੁਰੱਖਿਆ

ਭਾਰਤ ਦੇ ਪਰਮਾਣੂ ਊਰਜਾ ਪਲਾਂਟ ਵਿਸ਼ਵ ਪੱਧਰਤੇ ਸਵੀਕਾਰ ਕੀਤੇ ਗਏਡਿਫੈਂਸ ਇਨ ਡੈਪਥਡਿਜ਼ਾਈਨ ਸਿਧਾਂਤ ਦੀ ਪਾਲਣਾ ਕਰਦੇ ਹਨ, ਜੋ ਹਾਦਸਿਆਂ ਵਿਰੁੱਧ ਸੁਰੱਖਿਆ ਦੀਆਂ ਕਈ ਪਰਤਾਂ ਯਕੀਨੀ ਬਣਾਉਂਦਾ ਹੈ ਸੁਰੱਖਿਆ ਉੱਚ-ਗੁਣਵੱਤਾ ਵਾਲੇ ਡਿਜ਼ਾਈਨ, ਨਿਰਮਾਣ, ਸਖ਼ਤ ਗੁਣਵੱਤਾ ਨਿਯੰਤਰਣ ਅਤੇ ਫੇਲ-ਸੇਫ ਇੰਜੀਨੀਅਰਿੰਗ ਨਾਲ ਸ਼ੁਰੂ ਹੁੰਦੀ ਹੈ ਲਗਾਤਾਰ ਨਿਗਰਾਨੀ, ਨਿਯਮਤ ਟੈਸਟਿੰਗ ਅਤੇ ਵਾਧੂ ਸੁਰੱਖਿਆ ਪ੍ਰਣਾਲੀਆਂ ਉਪਕਰਨਾਂ ਜਾਂ ਮਨੁੱਖੀ ਗ਼ਲਤੀਆਂ ਦਾ ਪਤਾ ਲਗਾਉਂਦੀਆਂ ਹਨ ਅਤੇ ਉਨ੍ਹਾਂ ਦਾ ਪ੍ਰਬੰਧਨ ਕਰਦੀਆਂ ਹਨ ਕਈ ਭੌਤਿਕ ਰੁਕਾਵਟਾਂ ਰੇਡੀਓਐਕਟਿਵ ਸਮਗਰੀ ਨੂੰ ਵਾਤਾਵਰਣ ਵਿੱਚ ਛੱਡੇ ਜਾਣ ਤੋਂ ਰੋਕਦੀਆਂ ਹਨ ਇਨ੍ਹਾਂ ਵਿੱਚ ਸਿਰਾਮਿਕ ਫਿਊਲ ਪੈਲਟਸ, ਸੀਲ ਕੀਤੀਆਂ ਜ਼ਿਰਕੋਨੀਅਮ ਅਲੌਏ ਫਿਊਲ ਰਾਡਜ਼, ਮਜ਼ਬੂਤ ਪ੍ਰੈਸ਼ਰ ਵੈਸਲ ਜਾਂ ਪ੍ਰੈਸ਼ਰ ਟਿਊਬਾਂ ਅਤੇ ਰੀਇਨਫੋਰਸਡ ਕੰਕਰੀਟ ਕੰਟੇਨਮੈਂਟ ਢਾਂਚਾ ਸ਼ਾਮਲ ਹਨ ਸੁਤੰਤਰ ਬੈਕਅੱਪ ਪ੍ਰਣਾਲੀਆਂ ਅਸੰਭਾਵਿਤ ਘਟਨਾਵਾਂ ਦੌਰਾਨ ਐਮਰਜੈਂਸੀ ਰਿਐਕਟਰ ਸ਼ਟਡਾਊਨ, ਕੋਰ ਕੂਲਿੰਗ ਅਤੇ ਭਰੋਸੇਯੋਗ ਬਿਜਲੀ ਸਪਲਾਈ ਪ੍ਰਦਾਨ ਕਰਦੀਆਂ ਹਨ ਹਰ ਪਲਾਂਟ ਨੂੰ ਭੂਚਾਲ, ਹੜ੍ਹ, ਚੱਕਰਵਾਤ, ਸੁਨਾਮੀ ਅਤੇ ਹੋਰ ਬਾਹਰੀ ਖ਼ਤਰਿਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਇਆ ਗਿਆ ਹੈ

ਸੰਚਾਲਨ ਦੌਰਾਨ ਰੇਡੀਓਲੋਜੀਕਲ ਸੁਰੱਖਿਆ

ਭਾਰਤ ਦੇ ਪਰਮਾਣੂ ਊਰਜਾ ਪਲਾਂਟ ਰੇਡੀਏਸ਼ਨ ਦੇ ਸੰਪਰਕ ਨੂੰ ਘੱਟ ਤੋਂ ਘੱਟ ਕਰਨ ਲਈਐਜ਼ ਲੋ ਐਜ਼ ਰੀਜ਼ਨੇਬਲੀ ਅਚੀਵੇਬਲ (ਏਐੱਲਏਆਰਏ)’ ਸਿਧਾਂਤ ਦੀ ਪਾਲਣਾ ਕਰਦੇ ਹਨ ਪਲਾਂਟ ਦਾ ਲੇਆਉਟ, ਸ਼ੀਲਡਿੰਗ ਅਤੇ ਰੱਖ-ਰਖਾਅ ਦੀਆਂ ਪ੍ਰਥਾਵਾਂ ਇਸ ਤਰ੍ਹਾਂ ਤਿਆਰ ਕੀਤੀਆਂ ਜਾਂਦੀਆਂ ਹਨ ਕਿ ਪੇਸ਼ੇਵਰ ਰੇਡੀਏਸ਼ਨ ਡੋਜ਼ ਨੂੰ ਸੰਭਵ ਤੌਰਤੇ ਘੱਟ ਰੱਖਿਆ ਜਾ ਸਕੇ ਏਈਆਰਬੀ ਪੰਜ ਸਾਲਾਂ ਦੀ ਮਿਆਦ ਦੌਰਾਨ ਪ੍ਰਤੀ ਸਾਲ ਔਸਤ ਪੇਸ਼ੇਵਰ ਡੋਜ਼ ਦੀ ਹੱਦ 20 ਮਿਲੀਸੀਵਰਟ (ਐੱਮਐੱਸਵੀ) ਨਿਰਧਾਰਿਤ ਕਰਦਾ ਹੈ, ਜਿਸ ਦੀ ਕੁੱਲ ਸੰਚਿਤ ਹੱਦ 100 ਐੱਮਐੱਸਵੀ ਅਤੇ ਕਿਸੇ ਵੀ ਇੱਕ ਸਾਲ ਵਿੱਚ ਵੱਧ ਤੋਂ ਵੱਧ ਹੱਦ 30 ਐੱਮਐੱਸਵੀ ਹੈ ਹਰ ਪਰਮਾਣੂ ਊਰਜਾ ਪਲਾਂਟ ਵਿੱਚ ਇੱਕ ਸਮਰਪਿਤ ਹੈਲਥ ਫਿਜ਼ਿਕਸ ਯੂਨਿਟ ਹੁੰਦੀ ਹੈ, ਜੋ ਰੇਡੀਏਸ਼ਨ ਦੇ ਪੱਧਰ, ਕਰਮਚਾਰੀਆਂ ਦੇ ਸੰਪਰਕ, ਪਲਾਂਟ ਪ੍ਰਣਾਲੀਆਂ ਅਤੇ ਵਾਤਾਵਰਣ ਵਿੱਚ ਨਿਕਾਸ ਦੀ ਲਗਾਤਾਰ ਨਿਗਰਾਨੀ ਕਰਦੀ ਹੈ ਇੰਜੀਨੀਅਰਿੰਗ ਨਿਯੰਤਰਣ, ਸੁਰੱਖਿਆ ਉਪਕਰਨ, ਵੈਂਟੀਲੇਸ਼ਨ ਪ੍ਰਣਾਲੀਆਂ ਅਤੇ ਨਿਯਮਤ ਸਿਖਲਾਈ ਰੇਡੀਏਸ਼ਨ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਦੇ ਹਨ

ਮਿਲੀਸੀਵਰਟ (ਐੱਮਐੱਸਵੀ)

ਇੱਕ ਐੱਮਐੱਸਵੀ ਮਨੁੱਖੀ ਸਰੀਰਤੇ ਰੇਡੀਏਸ਼ਨ ਦੇ ਪ੍ਰਭਾਵ ਨੂੰ ਮਾਪਦਾ ਹੈ ਭਾਰਤ ਵਿੱਚ ਆਮ ਜਨਤਾ ਲਈ ਸਾਲਾਨਾ ਰੇਡੀਏਸ਼ਨ ਡੋਜ਼ ਦੀ ਹੱਦ 1 ਐੱਮਐੱਸਵੀ ਹੈ, ਜੋ ਸੁਰੱਖਿਅਤ ਹੱਦ ਦੇ ਅੰਦਰ ਹੈ ਅਤੇ ਪਰਮਾਣੂ ਊਰਜਾ ਪਲਾਂਟਾਂ ਦੇ ਆਮ ਸੰਚਾਲਨ ਦੌਰਾਨ ਲੋਕਾਂ ਅਤੇ ਵਾਤਾਵਰਣ ਦੀ ਮਜ਼ਬੂਤ ਸੁਰੱਖਿਆ ਯਕੀਨੀ ਬਣਾਉਂਦੀ ਹੈ ਏਈਆਰਬੀ ਇਨ੍ਹਾਂ ਰੇਡੀਏਸ਼ਨ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਦੀ ਪੁਸ਼ਟੀ ਕਰਨ ਲਈ ਸਮੇਂ-ਸਮੇਂਤੇ ਨਿਯਮਕ ਜਾਂਚਾਂ ਕਰਦਾ ਹੈ

ਰੇਡੀਓਐਕਟਿਵ ਕੂੜੇ ਦਾ ਪ੍ਰਬੰਧਨ

ਸੁਰੱਖਿਅਤ ਰੇਡੀਓਐਕਟਿਵ ਕੂੜਾ ਪ੍ਰਬੰਧਨ ਭਾਰਤ ਦੇ ਪਰਮਾਣੂ ਪ੍ਰੋਗਰਾਮ ਦਾ ਕੇਂਦਰੀ ਹਿੱਸਾ ਹੈ ਇਲਾਜ ਤੋਂ ਲੈ ਕੇ ਨਿਪਟਾਰੇ ਤੱਕ ਹਰ ਪੜਾਅ ਇੱਕ ਸਖ਼ਤ, ਬਹੁ-ਪੱਧਰੀ ਨਿਯਮਕ ਢਾਂਚੇ ਦੀ ਪਾਲਣਾ ਕਰਦਾ ਹੈ ਐਟਾਮਿਕ ਐਨਰਜੀ ਰੈਗੂਲੇਟਰੀ ਬੋਰਡ (ਏਈਆਰਬੀ) ਸਾਰੀਆਂ ਕੂੜਾ ਪ੍ਰਬੰਧਨ ਗਤੀਵਿਧੀਆਂ ਦੀ ਨਿਗਰਾਨੀ ਕਰਦਾ ਹੈ ਸੰਚਾਲਨਐਟਾਮਿਕ ਐਨਰਜੀ (ਸੇਫ ਡਿਸਪੋਜ਼ਲ ਆਫ਼ ਰੇਡੀਓਐਕਟਿਵ ਵੇਸਟਸ) ਰੂਲਜ਼, 1987’ ਅਤੇਏਈਆਰਬੀ ਸੇਫਟੀ ਕੋਡ ਆਨ ਰੇਡੀਓਐਕਟਿਵ ਵੇਸਟ ਮੈਨੇਜਮੈਂਟਦੀ ਪਾਲਣਾ ਕਰਦੇ ਹਨ ਬੀਏਆਰਸੀ ਦੀਆਂ ਇਨਵਾਇਰਨਮੈਂਟਲ ਸਰਵੇ ਲੈਬਾਰਟਰੀਆਂ ਵਾਤਾਵਰਣਕ ਸੁਰੱਖਿਆ ਦੀ ਲਗਾਤਾਰ ਨਿਗਰਾਨੀ ਕਰਦੀਆਂ ਹਨ ਕਚਰਾ ਸੰਭਾਲਣ ਵਾਲੀਆਂ ਸਹੂਲਤਾਂ ਵੀ 24 ਘੰਟੇ ਨਿਗਰਾਨੀ ਹੇਠ ਰਹਿੰਦੀਆਂ ਹਨ

ਤਰਲ ਰੇਡੀਓਐਕਟਿਵ ਕੂੜੇ ਦਾ ਨਿਪਟਾਰਾ ਕੀਤਾ ਜਾਂਦਾ ਹੈ, ਇਸ ਨੂੰ ਪਤਲਾ ਕੀਤਾ ਜਾਂਦਾ ਹੈ ਅਤੇ ਸਿਰਫ਼ ਸਖ਼ਤ ਸੁਰੱਖਿਆ ਮਾਪਦੰਡ ਪੂਰੇ ਕਰਨ ਤੋਂ ਬਾਅਦ ਹੀ ਛੱਡਿਆ ਜਾਂਦਾ ਹੈ ਠੋਸ ਕੂੜੇ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਵਿਸ਼ੇਸ਼ ਤੌਰਤੇ ਇੰਜੀਨੀਅਰ ਕੀਤੀਆਂ ਗਈਆਂ ਸਥਾਨਕ ਸਹੂਲਤਾਂ ਵਿੱਚ ਇਸ ਦਾ ਨਿਪਟਾਰਾ ਕੀਤਾ ਜਾਂਦਾ ਹੈ ਨਿਪਟਾਰੇ ਦੇ ਤਰੀਕੇ ਕੂੜੇ ਦੇ ਰੇਡੀਓਐਕਟਿਵ ਪੱਧਰ ਦੇ ਅਨੁਸਾਰ ਨਿਰਧਾਰਿਤ ਕੀਤੇ ਜਾਂਦੇ ਹਨ ਏਈਆਰਬੀ ਸਾਈਟ-ਵਿਸ਼ੇਸ਼ ਡਿਸਚਾਰਜ ਹੱਦਾਂ ਤੈਅ ਕਰਦਾ ਹੈ ਅਤੇ ਨਿਯਮਤ ਤੌਰਤੇ ਪਾਲਣਾ ਦੀ ਪੁਸ਼ਟੀ ਕਰਦਾ ਹੈ ਪਰਮਾਣੂ ਊਰਜਾ ਪਲਾਂਟ ਉੱਨਤ ਤਕਨਾਲੋਜੀਆਂ ਅਤੇ ਸੰਚਾਲਨ ਪ੍ਰਥਾਵਾਂ ਰਾਹੀਂ ਕੂੜੇ ਦੇ ਉਤਪਾਦਨ ਨੂੰ ਲਗਾਤਾਰ ਘਟਾਉਂਦੇ ਹਨ ਇਹ ਵਿਆਪਕ ਪਹੁੰਚ ਲੋਕਾਂ ਦੀ ਸੁਰੱਖਿਆ ਕਰਦੀ ਹੈ, ਵਾਤਾਵਰਣ ਦੀ ਰੱਖਿਆ ਕਰਦੀ ਹੈ ਅਤੇ ਪਰਮਾਣੂ ਸੁਰੱਖਿਆ ਦੇ ਉੱਚਤਮ ਮਾਪਦੰਡਾਂ ਨੂੰ ਕਾਇਮ ਰੱਖਦੀ ਹੈ

ਵਿਟ੍ਰੀਫਿਕੇਸ਼ਨ ਤਕਨਾਲੋਜੀ

ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਕੋਲ ਉੱਚ-ਪੱਧਰੀ ਰੇਡੀਓਐਕਟਿਵ ਕਚਰੇ ਦੇ ਸੁਰੱਖਿਅਤ ਪ੍ਰਬੰਧਨ ਲਈ ਸਵਦੇਸ਼ੀ ਵਿਟ੍ਰੀਫਿਕੇਸ਼ਨ ਤਕਨਾਲੋਜੀ ਹੈ ਭਾਭਾ ਐਟਾਮਿਕ ਰਿਸਰਚ ਸੈਂਟਰ (ਬੀਏਆਰਸੀ) ਨੇ ਇਹ ਤਕਨਾਲੋਜੀ ਵਿਕਸਿਤ ਕੀਤੀ ਹੈ, ਜੋ ਉੱਚ-ਪੱਧਰੀ ਰੇਡੀਓਐਕਟਿਵ ਕਚਰੇ ਨੂੰ ਲੰਬੇ ਸਮੇਂ ਲਈ ਸੁਰੱਖਿਅਤ ਪ੍ਰਬੰਧਨ ਵਾਸਤੇ ਸਥਿਰ ਕੱਚ ਦੇ ਬਲਾਕਾਂ ਵਿੱਚ ਬਦਲ ਦਿੰਦੀ ਹੈ

ਸਮੂਹਿਕ ਤੌਰਤੇ, ਇਹ ਉਪਾਅ ਸਖ਼ਤ ਰਾਸ਼ਟਰੀ ਨਿਯਮਾਂ ਅਤੇ ਅੰਤਰਰਾਸ਼ਟਰੀ ਸੁਰੱਖਿਆ ਮਾਪਦੰਡਾਂ ਦੇ ਅਨੁਸਾਰ ਭਾਰਤ ਦੀਆਂ ਪਰਮਾਣੂ ਸਹੂਲਤਾਂ ਦੇ ਸੁਰੱਖਿਅਤ, ਸਕਿਊਰ ਅਤੇ ਭਰੋਸੇਯੋਗ ਸੰਚਾਲਨ ਨੂੰ ਯਕੀਨੀ ਬਣਾਉਂਦੇ ਹਨ

ਪਰਮਾਣੂ ਐਮਰਜੈਂਸੀ ਲਈ ਤਿਆਰੀ

ਭਾਰਤ ਨੇ ਪਰਮਾਣੂ ਐਮਰਜੈਂਸੀ ਦੀ ਤਿਆਰੀ ਲਈ ਇੱਕ ਬਹੁ-ਪੱਧਰੀ ਪ੍ਰਸ਼ਾਸਨਿਕ ਢਾਂਚਾ ਸਥਾਪਿਤ ਕੀਤਾ ਹੈ, ਜਿਸ ਵਿੱਚ ਰਾਸ਼ਟਰੀ, ਰਾਜ, ਜ਼ਿਲ੍ਹਾ ਅਤੇ ਪਲਾਂਟ ਪੱਧਰ ਦੇ ਜਵਾਬੀ ਤੰਤਰਾਂ ਨੂੰ ਏਕੀਕ੍ਰਿਤ ਕੀਤਾ ਗਿਆ ਹੈ ਪਰਮਾਣੂ ਊਰਜਾ ਵਿਭਾਗ (ਡੀਏਈ) ਦੀ ਅਗਵਾਈ ਅਤੇ ਏਈਆਰਬੀ ਦੇ ਨਿਯਮਕ ਨਿਯੰਤਰਣ ਹੇਠ ਇਹ ਢਾਂਚਾ ਕਿਸੇ ਵੀ ਅਸੰਭਾਵਿਤ ਪਰਮਾਣੂ ਜਾਂ ਰੇਡੀਓਲੋਜੀਕਲ ਐਮਰਜੈਂਸੀ ਦੌਰਾਨ ਤਾਲਮੇਲ ਵਾਲੀ ਯੋਜਨਾਬੰਦੀ, ਤੇਜ਼ ਪ੍ਰਤੀਕਿਰਿਆ ਅਤੇ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਂਦਾ ਹੈ

* ਏਕੀਕ੍ਰਿਤ ਰਾਸ਼ਟਰੀ ਢਾਂਚਾ: ਪਰਮਾਣੂ ਅਤੇ ਰੇਡੀਓਲੋਜੀਕਲ ਐਮਰਜੈਂਸੀ ਨੂੰ ਰਾਸ਼ਟਰੀ ਆਫ਼ਤ ਪ੍ਰਬੰਧਨ ਯੋਜਨਾ ਦੇ ਤਹਿਤ ਕਵਰ ਕੀਤਾ ਜਾਂਦਾ ਹੈ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਯੋਜਨਾਵਾਂ ਵਿੱਚ ਏਕੀਕ੍ਰਿਤ ਕੀਤਾ ਜਾਂਦਾ ਹੈ

* ਸਮਰਪਿਤ ਰਾਸ਼ਟਰੀ ਤਾਲਮੇਲ: ਡੀਏਈ ਇੱਕ ਸਮਰਪਿਤ ਕ੍ਰਾਈਸਿਸ ਮੈਨੇਜਮੈਂਟ ਪਲਾਨ ਰਾਹੀਂ ਤਕਨੀਕੀ ਤਿਆਰੀ ਅਤੇ ਜਵਾਬੀ ਕਾਰਵਾਈ ਦੀ ਅਗਵਾਈ ਕਰਦਾ ਹੈ

* ਲਾਜ਼ਮੀ ਐਮਰਜੈਂਸੀ ਤਿਆਰੀ: ਹਰ ਪਰਮਾਣੂ ਊਰਜਾ ਪਲਾਂਟ ਏਈਆਰਬੀ ਵੱਲੋਂ ਮਨਜ਼ੂਰ ਕੀਤੀਆਂ ਲਾਜ਼ਮੀ ਆਨ-ਸਾਈਟ ਅਤੇ ਆਫ਼-ਸਾਈਟ ਐਮਰਜੈਂਸੀ ਰਿਸਪਾਂਸ ਯੋਜਨਾਵਾਂ ਕਾਇਮ ਰੱਖਦਾ ਹੈ

* ਬਹੁ-ਏਜੰਸੀ ਐਮਰਜੈਂਸੀ ਯੋਜਨਾਬੰਦੀ: ਪਰਮਾਣੂ ਊਰਜਾ ਪਲਾਂਟ, ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀਆਂ ਨਿਯਮਤ ਮੌਕ ਡ੍ਰਿਲਾਂ ਅਤੇ ਐਮਰਜੈਂਸੀ ਅਭਿਆਸ ਕਰਵਾਉਂਦੀਆਂ ਹਨ

* ਸਮਰੱਥਾ ਨਿਰਮਾਣ ਅਤੇ ਜਨਤਕ ਸੁਰੱਖਿਆ: ਪੁਲਿਸ, ਐਮਰਜੈਂਸੀ ਰਿਸਪਾਂਡਰਾਂ ਅਤੇ ਹੋਰ ਏਜੰਸੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ ਮਹੱਤਵਪੂਰਨ ਸਥਾਨਾਂਤੇ ਰੇਡੀਏਸ਼ਨ ਪਤਾ ਲਗਾਉਣ ਵਾਲੇ ਉਪਕਰਨ ਤਾਇਨਾਤ ਕੀਤੇ ਗਏ ਹਨ

* ਮੈਡੀਕਲ ਤਿਆਰੀ: ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਪਰਮਾਣੂ ਊਰਜਾ ਵਿਭਾਗ ਅਤੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਮੈਡੀਕਲ ਪੇਸ਼ੇਵਰਾਂ ਨੂੰ ਸਿਖਲਾਈ ਦਿੰਦੇ ਹਨ ਅਤੇ ਵਿਸ਼ੇਸ਼ ਦੇਖਭਾਲ ਲਈ ਰੇਡੀਏਸ਼ਨ ਐਮਰਜੈਂਸੀ ਮੈਡੀਕਲ ਨੈੱਟਵਰਕ ਕਾਇਮ ਰੱਖਦੇ ਹਨ

* ਨਿਕਾਸੀ ਅਤੇ ਐਮਰਜੈਂਸੀ ਯੋਜਨਾ ਜ਼ੋਨ: ਪਰਮਾਣੂ ਊਰਜਾ ਪਲਾਂਟ ਘੱਟ ਆਬਾਦੀ ਵਾਲੇ ਖੇਤਰਾਂ ਵਿੱਚ ਸਥਿਤ ਹਨ, ਜਿੱਥੇ ਸਮਰਪਿਤ ਸੁਰੱਖਿਆ ਜ਼ੋਨ ਅਤੇ 16 ਕਿੱਲੋਮੀਟਰ ਦਾ ਐਮਰਜੈਂਸੀ ਪਲੈਨਿੰਗ ਜ਼ੋਨ ਹੁੰਦਾ ਹੈ, ਤਾਂ ਜੋ ਲੋੜ ਪੈਣਤੇ ਤਾਲਮੇਲ ਵਾਲੀ ਐਮਰਜੈਂਸੀ ਪ੍ਰਤੀਕਿਰਿਆ ਵਿੱਚ ਸਹਾਇਤਾ ਕੀਤੀ ਜਾ ਸਕੇ

* ਨਿਗਰਾਨੀ: ਹਰ ਪਰਮਾਣੂ ਊਰਜਾ ਪਲਾਂਟ ਵਿੱਚ ਇੱਕ ਵਾਤਾਵਰਣ ਸਰਵੇਖਣ ਲੈਬਾਰਟਰੀ ਹੁੰਦੀ ਹੈ, ਜੋ ਆਮ ਸੰਚਾਲਨ ਦੌਰਾਨ ਅਤੇ ਕਿਸੇ ਵੀ ਅਸੰਭਾਵਿਤ ਐਮਰਜੈਂਸੀ ਦੌਰਾਨ ਹਵਾ, ਪਾਣੀ, ਮਿੱਟੀ, ਬਨਸਪਤੀ ਅਤੇ ਖ਼ੁਰਾਕ ਦੀ ਲਗਾਤਾਰ ਨਿਗਰਾਨੀ ਕਰਦੀ ਹੈ

ਬਹੁ-ਪਰਤੀ ਸੁਰੱਖਿਆ ਨਾਲ ਬਣੇ ਪੀਐੱਚਡਬਲਿਊਆਰ

ਭਾਰਤੀ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰਾਂ (ਪੀਐੱਚਡਬਲਿਊਆਰਜ਼) ਵਿੱਚ ਦੋ ਸੁਤੰਤਰ ਅਤੇ ਵੱਖ-ਵੱਖ ਸ਼ਟਡਾਊਨ ਪ੍ਰਣਾਲੀਆਂ ਲਗਾਈਆਂ ਗਈਆਂ ਹਨ ਜੇ ਅਸਧਾਰਨ ਸੰਚਾਲਨ ਸਥਿਤੀਆਂ ਦਾ ਪਤਾ ਲੱਗਦਾ ਹੈ, ਤਾਂ ਇਹ ਪ੍ਰਣਾਲੀਆਂ ਆਪਣੇ ਆਪ ਰਿਐਕਟਰ ਨੂੰ ਬੰਦ ਕਰ ਦਿੰਦੀਆਂ ਹਨ, ਜਦਕਿ ਸਮਰਪਿਤ ਕੂਲਿੰਗ ਪ੍ਰਣਾਲੀਆਂ ਸੁਰੱਖਿਆ ਕਾਇਮ ਰੱਖਣ ਲਈ ਰਿਐਕਟਰ ਕੋਰ ਤੋਂ ਤਾਪ ਨੂੰ ਹਟਾਉਂਦੀਆਂ ਰਹਿੰਦੀਆਂ ਹਨ

ਇਹ ਉਪਾਅ ਇੱਕ ਮਜ਼ਬੂਤ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਕੂਲ ਪਰਮਾਣੂ ਐਮਰਜੈਂਸੀ ਪ੍ਰਬੰਧਨ ਪ੍ਰਣਾਲੀ ਰਾਹੀਂ ਲੋਕਾਂ, ਵਾਤਾਵਰਣ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ

ਪਰਮਾਣੂ ਊਰਜਾ: ਮਿੱਥ ਅਤੇ ਤੱਥ

ਪਰਮਾਣੂ ਊਰਜਾ ਨੇ ਬਿਜਲੀ ਉਤਪਾਦਨ, ਸਿਹਤ ਸੰਭਾਲ, ਖੇਤੀਬਾੜੀ ਅਤੇ ਉਦਯੋਗ ਵਿੱਚ ਬਦਲਾਅ ਲਿਆਂਦਾ ਹੈ, ਫਿਰ ਵੀ ਕਈ ਗ਼ਲਤ ਧਾਰਨਾਵਾਂ ਲੋਕਾਂ ਦੀ ਧਾਰਨਾ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ ਵਿਗਿਆਨਕ ਸਬੂਤ ਅਤੇ ਦਹਾਕਿਆਂ ਦੇ ਸੁਰੱਖਿਅਤ ਸੰਚਾਲਨ ਇਸ ਦੀ ਸੁਰੱਖਿਆ, ਭਰੋਸੇਯੋਗਤਾ ਅਤੇ ਸ਼ਾਂਤੀਪੂਰਨ ਉਪਯੋਗਾਂ ਬਾਰੇ ਸਪੱਸ਼ਟ ਸਮਝ ਪ੍ਰਦਾਨ ਕਰਦੇ ਹਨ

ਮਿੱਥ: ਪਰਮਾਣੂ ਊਰਜਾ ਪਲਾਂਟ ਦੇ ਨੇੜੇ ਰਹਿਣਾ ਸਿਹਤ ਲਈ ਹਾਨੀਕਾਰਕ ਹੈ

ਤੱਥ: ਚਾਲੂ ਪਰਮਾਣੂ ਊਰਜਾ ਪਲਾਂਟਾਂ ਤੋਂ ਨਿਕਲਣ ਵਾਲੀ ਰੇਡੀਏਸ਼ਨ ਨਿਰਧਾਰਿਤ ਸੁਰੱਖਿਆ ਹੱਦਾਂ ਦੇ ਅੰਦਰ ਰਹਿੰਦੀ ਹੈ ਅਤੇ ਨੇੜਲੇ ਭਾਈਚਾਰਿਆਂ ਲਈ ਸਿਹਤ ਦੇ ਵਧੇ ਹੋਏ ਖ਼ਤਰੇ ਦਾ ਕਾਰਨ ਨਹੀਂ ਬਣਦੀ

ਮਿੱਥ: ਰੇਡੀਓਐਕਟਿਵ ਕਚਰੇ ਦਾ ਸੁਰੱਖਿਅਤ ਪ੍ਰਬੰਧਨ ਨਹੀਂ ਕੀਤਾ ਜਾ ਸਕਦਾ ਅਤੇ ਇਹ ਵਾਤਾਵਰਣ ਨੂੰ ਸਥਾਈ ਤੌਰਤੇ ਦੂਸ਼ਿਤ ਕਰ ਦੇਵੇਗਾ

ਤੱਥ: ਰੇਡੀਓਐਕਟਿਵ ਕਚਰੇ ਦਾ ਸੁਰੱਖਿਅਤ ਪ੍ਰਬੰਧਨ ਕਈ ਸੁਰੱਖਿਆ ਰੁਕਾਵਟਾਂ, ਲਗਾਤਾਰ ਨਿਗਰਾਨੀ ਅਤੇ ਸਖ਼ਤ ਨਿਯਮਕ ਨਿਗਰਾਨੀ ਰਾਹੀਂ ਕੀਤਾ ਜਾਂਦਾ ਹੈ

ਮਿੱਥ: ਕਿਸੇ ਵੀ ਮਾਤਰਾ ਵਿੱਚ ਰੇਡੀਏਸ਼ਨ ਹਾਨੀਕਾਰਕ ਹੁੰਦੀ ਹੈ

ਤੱਥ: ਰੇਡੀਏਸ਼ਨ ਸਾਡੇ ਵਾਤਾਵਰਣ ਦਾ ਇੱਕ ਕੁਦਰਤੀ ਹਿੱਸਾ ਹੈ ਸੂਰਜ, ਮਿੱਟੀ, ਹਵਾ ਅਤੇ ਖ਼ੁਰਾਕ ਤੋਂ ਮਿਲਣ ਵਾਲੇ ਰੇਡੀਏਸ਼ਨ ਦੇ ਘੱਟ ਪੱਧਰ ਰੋਜ਼ਾਨਾ ਜੀਵਨ ਦਾ ਹਿੱਸਾ ਹਨ ਅਤੇ ਹਾਨੀਕਾਰਕ ਨਹੀਂ ਹਨ

ਮਿੱਥ: ਭਾਰਤ ਦੇ ਪਰਮਾਣੂ ਊਰਜਾ ਪਲਾਂਟ ਅਸੁਰੱਖਿਅਤ ਹਨ

ਤੱਥ: ਭਾਰਤ ਨੇ ਦਹਾਕਿਆਂ ਤੋਂ ਪਰਮਾਣੂ ਸੁਰੱਖਿਆ ਦਾ ਮਜ਼ਬੂਤ ਰਿਕਾਰਡ ਕਾਇਮ ਰੱਖਿਆ ਹੈ ਕਈ ਸੁਰੱਖਿਆ ਪ੍ਰਣਾਲੀਆਂ ਅਤੇ ਭੌਤਿਕ ਰੁਕਾਵਟਾਂ ਪਰਮਾਣੂ ਊਰਜਾ ਪਲਾਂਟਾਂ ਦੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਂਦੀਆਂ ਹਨ

ਮਿੱਥ: ਸਾਡੀਆਂ ਸੜਕਾਂ/ਰੇਲਵੇ ਰਾਹੀਂ ਪਰਮਾਣੂ ਸਮਗਰੀ ਦੀ ਢੋਆ-ਢੁਆਈ ਜਨਤਾ ਲਈ ਬਹੁਤ ਜ਼ਿਆਦਾ ਖ਼ਤਰਨਾਕ ਹੈ

ਤੱਥ: ਪਰਮਾਣੂ ਸਮਗਰੀ ਦੀ ਢੋਆ-ਢੁਆਈ ਵਿਸ਼ੇਸ਼ ਤੌਰਤੇ ਡਿਜ਼ਾਈਨ ਕੀਤੇ ਅਤੇ ਟੈਸਟ ਕੀਤੇ ਗਏ ਕੰਟੇਨਰਾਂ ਵਿੱਚ ਕੀਤੀ ਜਾਂਦੀ ਹੈ, ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦੇ ਹਨ

ਮਿੱਥ: ਪਰਮਾਣੂ ਊਰਜਾ ਵਾਤਾਵਰਣ ਨੂੰ ਕੋਲੇ ਜਾਂ ਤੇਲ ਵਾਂਗ ਹੀ ਨੁਕਸਾਨ ਪਹੁੰਚਾਉਂਦੀ ਹੈ

ਤੱਥ: ਪਰਮਾਣੂ ਊਰਜਾ ਜੈਵਿਕ ਇੰਧਨਾਂ ਨੂੰ ਸਾੜੇ ਬਿਨਾਂ ਸਾਫ਼, ਘੱਟ-ਕਾਰਬਨ ਬਿਜਲੀ ਪੈਦਾ ਕਰਦੀ ਹੈ ਅਤੇ ਕੋਲੇ ਦੀ ਥਾਂ ਲੈ ਕੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ

ਮਿੱਥ: ਪਲੂਟੋਨੀਅਮ / ਪਰਮਾਣੂ ਸਮਗਰੀ ਨੂੰ ਛੂਹਣਾ ਜਾਨਲੇਵਾ ਹੋ ਸਕਦਾ ਹੈ

ਤੱਥ: ਪਰਮਾਣੂ ਸਮਗਰੀ ਨੂੰ ਸਖ਼ਤ ਸੁਰੱਖਿਆ ਨਿਯੰਤਰਣਾਂ ਹੇਠ ਸੰਭਾਲਿਆ ਜਾਂਦਾ ਹੈ ਵਿਸ਼ੇਸ਼ ਪ੍ਰਕਿਰਿਆਵਾਂ ਅਤੇ ਸੁਰੱਖਿਆ ਉਪਕਰਣ ਸੰਪਰਕ ਨੂੰ ਰੋਕਦੇ ਹਨ ਅਤੇ ਸੁਰੱਖਿਅਤ ਹੈਂਡਲਿੰਗ ਯਕੀਨੀ ਬਣਾਉਂਦੇ ਹਨ

ਮਿੱਥ: ਸਾਨੂੰ ਪਰਮਾਣੂ ਊਰਜਾ ਦੀ ਬਜਾਏ ਅਖੁੱਟ ਊਰਜਾ ਦੀ ਚੋਣ ਕਰਨੀ ਚਾਹੀਦੀ ਹੈ

ਤੱਥ: ਪਰਮਾਣੂ ਅਤੇ ਨਵਿਆਉਣਯੋਗ ਊਰਜਾ ਇੱਕ-ਦੂਜੇ ਦੀ ਪੂਰਕ ਹਨ ਪਰਮਾਣੂ ਊਰਜਾ 24×7 ਭਰੋਸੇਯੋਗ ਬਿਜਲੀ ਪ੍ਰਦਾਨ ਕਰਦੀ ਹੈ ਅਤੇ ਸੂਰਜੀ ਊਰਜਾ ਦੇ ਮੁਕਾਬਲੇ ਬਹੁਤ ਘੱਟ ਜ਼ਮੀਨ ਦੀ ਲੋੜ ਹੁੰਦੀ ਹੈ

ਭਾਰਤ ਦਾ ਪਰਮਾਣੂ ਪ੍ਰੋਗਰਾਮ ਵਿਗਿਆਨਕ ਉੱਤਮਤਾ, ਸਖ਼ਤ ਸੁਰੱਖਿਆ ਮਾਪਦੰਡਾਂ ਅਤੇ ਨਿਯਮਕ ਨਿਗਰਾਨੀਤੇ ਆਧਾਰਿਤ ਹੈ ਜਨਤਕ ਜਾਗਰੂਕਤਾ ਵਿੱਚ ਵਾਧਾ ਰਾਸ਼ਟਰੀ ਵਿਕਾਸ ਲਈ ਪਰਮਾਣੂ ਊਰਜਾ ਦੀ ਸੁਰੱਖਿਅਤ, ਸਕਿਊਰ ਅਤੇ ਸ਼ਾਂਤੀਪੂਰਨ ਵਰਤੋਂ ਵਿੱਚ ਭਰੋਸੇ ਨੂੰ ਮਜ਼ਬੂਤ ਕਰਦਾ ਹੈ

ਰੇਡੀਏਸ਼ਨ ਨਿਗਰਾਨੀ

ਝਾਰਖੰਡ ਵਿੱਚ ਯੂਰੇਨੀਅਮ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਯੂਸੀਆਈਐੱਲ) ਦੇ ਯੂਰੇਨੀਅਮ ਖਣਨ ਖੇਤਰਾਂ ਦੇ ਆਲੇ-ਦੁਆਲੇ ਕੀਤੇ ਗਏ ਵਿਆਪਕ ਸਿਹਤ ਸਰਵੇਖਣਾਂ ਵਿੱਚ ਪਾਇਆ ਗਿਆ ਹੈ ਕਿ ਪਿੰਡ ਵਾਸੀਆਂ ਵਿੱਚ ਦੇਖੀਆਂ ਗਈਆਂ ਸਿਹਤ ਸਮੱਸਿਆਵਾਂ ਸਮਾਨ ਸਮਾਜਿਕ-ਆਰਥਿਕ ਸਥਿਤੀਆਂ ਵਾਲੇ ਪੇਂਡੂ ਖੇਤਰਾਂ ਵਿੱਚ ਆਮ ਤੌਰਤੇ ਪਾਈਆਂ ਜਾਣ ਵਾਲੀਆਂ ਸਮੱਸਿਆਵਾਂ ਦੇ ਵਾਂਗ ਹਨ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਸਥਾਨਕ ਬਿਮਾਰੀਆਂ ਦੇ ਪੈਟਰਨ ਰੇਡੀਏਸ਼ਨ ਦੇ ਸੰਪਰਕ ਨਾਲ ਜੁੜੇ ਹੋਏ ਹਨ ਯੂਸੀਆਈਐੱਲ ਵੱਲੋਂ ਬੀਏਆਰਸੀ ਅਤੇ ਨਿਯਮਕ ਏਜੰਸੀਆਂ ਦੇ ਸਹਿਯੋਗ ਨਾਲ ਲਗਾਤਾਰ ਸਿਹਤ ਨਿਗਰਾਨੀ, ਵਾਤਾਵਰਣ ਨਿਗਰਾਨੀ ਅਤੇ ਭਾਈਚਾਰਕ ਭਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ

ਸਿੱਟਾ

ਭਾਰਤ ਦਾ ਪਰਮਾਣੂ ਪ੍ਰੋਗਰਾਮ ਊਰਜਾ ਸੁਰੱਖਿਆ, ਤਕਨਾਲੋਜੀਕਲ ਆਤਮਨਿਰਭਰਤਾ, ਜਨਤਕ ਭਲਾਈ ਅਤੇ ਸੁਰੱਖਿਆ ਦੇ ਉੱਚਤਮ ਮਾਪਦੰਡਾਂ ਪ੍ਰਤੀ ਭਾਰਤ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ ਸਾਫ਼ ਬਿਜਲੀ ਪੈਦਾ ਕਰਨ ਤੋਂ ਇਲਾਵਾ, ਪਰਮਾਣੂ ਤਕਨਾਲੋਜੀਆਂ ਦੇਸ਼ ਭਰ ਵਿੱਚ ਹਰ ਖੇਤਰ ਵਿੱਚ ਬਦਲਾਅ ਲਿਆ ਰਹੀਆਂ ਹਨ ਵਿਕਸਿਤ ਭਾਰਤ ਲਈ ਨਿਊਕਲੀਅਰ ਐਨਰਜੀ ਮਿਸ਼ਨ ਅਤੇ ਸ਼ਾਂਤੀ ਐਕਟ ਵਰਗੀਆਂ ਬਦਲਾਅਕਾਰੀ ਪਹਿਲਕਦਮੀਆਂ ਦੀ ਅਗਵਾਈ ਹੇਠ ਭਾਰਤ ਇੱਕ ਮਜ਼ਬੂਤ, ਨਵੀਨਤਾ-ਅਧਾਰਿਤ ਅਤੇ ਭਵਿੱਖ ਲਈ ਤਿਆਰ ਪਰਮਾਣੂ ਈਕੋਸਿਸਟਮ ਦਾ ਨਿਰਮਾਣ ਕਰ ਰਿਹਾ ਹੈ ਮਜ਼ਬੂਤ ਨਿਯਮਕ ਨਿਗਰਾਨੀ, ਉੱਨਤ ਰਿਐਕਟਰ ਡਿਜ਼ਾਈਨ ਅਤੇ ਵਿਆਪਕ ਐਮਰਜੈਂਸੀ ਤਿਆਰੀ ਪਰਮਾਣੂ ਸਹੂਲਤਾਂ ਦੇ ਸੁਰੱਖਿਅਤ ਅਤੇ ਸਕਿਊਰ ਸੰਚਾਲਨ ਨੂੰ ਲਗਾਤਾਰ ਯਕੀਨੀ ਬਣਾਉਂਦੇ ਹਨ

2011 ਦੇ ਫੁਕੁਸ਼ੀਮਾ ਹਾਦਸੇ ਤੋਂ ਬਾਅਦ, ਹਰ ਭਾਰਤੀ ਪਰਮਾਣੂ ਊਰਜਾ ਪਲਾਂਟ ਦੀ ਵਿਆਪਕ ਸੁਰੱਖਿਆ ਸਮੀਖਿਆ ਕੀਤੀ ਗਈ, ਜਿਸ ਨਾਲ ਭਾਰਤ ਦੇ ਰਿਐਕਟਰ ਡਿਜ਼ਾਈਨਾਂ ਦੀ ਮਜ਼ਬੂਤੀ ਦੀ ਮੁੜ ਪੁਸ਼ਟੀ ਹੋਈ ਸਾਰੀਆਂ ਸਿਫ਼ਾਰਸ਼ ਕੀਤੀਆਂ ਛੋਟੀ ਮਿਆਦ ਅਤੇ ਦਰਮਿਆਨੀ ਮਿਆਦ ਦੀਆਂ ਸੁਰੱਖਿਆ ਸੁਧਾਰ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ, ਜਦਕਿ ਮੌਜੂਦਾ ਅਤੇ ਭਵਿੱਖ ਦੇ ਰਿਐਕਟਰਾਂ ਵਿੱਚ ਲੰਬੀ ਮਿਆਦ ਦੇ ਅੱਪਗ੍ਰੇਡ ਜਾਰੀ ਹਨ

ਜਿਵੇਂ ਭਾਰਤ ਵਿਕਸਿਤ ਭਾਰਤ 2047 ਅਤੇ 2070 ਤੱਕ ਨੈੱਟ ਜ਼ੀਰੋ ਦੇ ਟੀਚੇ ਵੱਲ ਅੱਗੇ ਵਧ ਰਿਹਾ ਹੈ, ਪਰਮਾਣੂ ਊਰਜਾ ਟਿਕਾਊ ਵਿਕਾਸ, ਊਰਜਾ ਸੁਰੱਖਿਆ ਅਤੇ ਰਾਸ਼ਟਰੀ ਤਰੱਕੀ ਦਾ ਇੱਕ ਮਹੱਤਵਪੂਰਨ ਥੰਮ੍ਹ ਬਣੀ ਰਹੇਗੀ

ਹਵਾਲੇ:

ਪਰਮਾਣੂ ਊਰਜਾ ਵਿਭਾਗ

 

ਪਰਮਾਣੂ ਊਰਜਾ ਰੈਗੂਲੇਟਰੀ ਬੋਰਡ (AERB)

 

ਭਾਭਾ ਪਰਮਾਣੂ ਖੋਜ ਕੇਂਦਰ (BARC)

 

ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (NPCIL)

 

ਪੱਤਰ ਸੂਚਨਾ ਦਫ਼ਤਰ

ਪੀਡੀਐੱਫ ਦੇਖਣ ਲਈ ਇੱਥੇ ਕਲਿੱਕ

*********

PIB Research

(Explainer ID: 159809) आगंतुक पटल : 1
Provide suggestions / comments
इस विज्ञप्ति को इन भाषाओं में पढ़ें: English , Urdu , हिन्दी , Bengali , Assamese , Tamil , Kannada