Social Welfare

ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ

ਸਮਾਵੇਸ਼ੀ ਮਾਤ੍ਰਿਤਵ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਇੱਕ ਦਹਾਕਾ

Posted On: 08 JUN 2026 9:47PM

ਪ੍ਰਮੁੱਖ ਬਿੰਦੂ

ਜੂਨ 2016 ਵਿੱਚ ਸ਼ੁਰੂ ਕੀਤਾ ਗਿਆ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ ਗਰਭਵਤੀ ਮਹਿਲਾਵਾਂ ਨੂੰ, ਵਿਸ਼ੇਸ਼ ਕਰਕੇ ਗਰਭ ਅਵਸਥਾ ਦੀ ਦੂਸਰੀ ਅਤੇ ਤੀਸਰੀ ਤਿਮਾਹੀ ਦੇ ਦੌਰਾਨ ਮੁਫਤ ਅਤੇ ਉੱਚ ਕੋਟੀ ਦੀ ਜਣੇਪੇ ਤੋਂ ਪਹਿਲਾਂ ਦੀ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ। ਹਰੇਕ ਮਹੀਨੇ ਦੀ 9 ਤਰੀਕ ਨੂੰ ਨਿਰਧਾਰਿਤ ਸਰਕਾਰੀ ਸਿਹਤ ਕੇਂਦਰਾਂ ਵਿੱਚ ਅਯੋਜਿਤ ਕੀਤੀ ਜਾਣ ਵਾਲੀ ਇਸ ਪਹਿਲ ਦਾ ਉਦੇਸ਼ ਗਰਭ ਅਵਸਥਾ ਨਾਲ ਜੁੜੇ ਜੋਖਮਾਂ ਦੀ ਸਮੇਂ ਰਹਿੰਦੇ ਪਛਾਣ, ਸਮੇਂ ’ਤੇ ਮੈਡੀਕਲ ਦਖਲਅੰਦਾਜ਼ੀ ਅਤੇ ਸੁਰੱਖਿਅਤ ਮਾਤ੍ਰਿਤਵ  ਨੂੰ ਯਕੀਨੀ ਬਣਾਉਣਾ ਹੈ। 9 ਜੂਨ 2026 ਨੂੰ ਇਸ ਅਭਿਆਨ ਦੇ ਇੱਕ ਦਹਾਕੇ ਪੂਰੇ ਹੋਣ ਤੱਕ, 7.50 ਕਰੋੜ ਤੋਂ ਜ਼ਿਆਦਾ ਗਰਭਵਤੀ ਮਹਿਲਾਵਾਂ ਨੂੰ ਨਿਯਮਿਤ ਜਣੇਪੇ ਤੋਂ ਪਹਿਲਾਂ ਦੀਆਂ ਜਾਂਚ ਸੇਵਾਵਾਂ ਤੋਂ ਇਲਾਵਾ ਪੀਐੱਮਐੱਸਐੱਮਏ ਦੇ ਤਹਿਤ ਜਣੇਪੇ ਤੋਂ ਪਹਿਲਾਂ ਸਿਹਤ ਸੇਵਾਵਾਂ ਦਾ ਲਾਭ ਪ੍ਰਾਪਤ ਹੋ ਚੁੱਕਿਆ ਹੈ ਸਾਲ 2022 ਵਿੱਚ ਸ਼ੁਰੂ ਕੀਤੇ ਗਏ ਵਿਸਤਾਰਿਤ ਪੀਐੱਮਐੱਸਐੱਮਏ ਨੇ ਉੱਚ-ਜੋਖਮ ਵਾਲੀਆਂ ਗਰਭ ਅਵਸਥਾਵਾਂ ਦੇ ਲਈ ਅਨੁਵਰਤੀ ਜਾਂ ਫੋਲੋ-ਅਪ ਦੇਖਰੇਖ ਅਤੇ ਨਿਗਰਾਨੀ ਨੂੰ ਹੋਰ ਜ਼ਿਆਦਾ ਮਜਬੂਤ ਬਣਾਇਆ ਹੈ।

 

ਮਾਤ੍ਰਿ ਸਿਹਤ ਕਿਉਂ ਮਹੱਤਵਪੂਰਨ ਹੈ

ਹਰ ਗਰਭ ਅਵਸਥਾ ਆਪਣੇ ਨਾਲ ਸਿਰਫ਼ ਇੱਕ ਪਰਿਵਾਰ ਦੇ ਲਈ ਹੀ ਨਹੀਂ, ਸਗੋਂ ਭਾਈਚਾਰਾ ਅਤੇ ਰਾਸ਼ਟਰ ਦੇ ਭਵਿੱਖ ਦੇ ਲਈ ਵੀ ਉਮੀਦ ਲੈ ਕੇ ਆਉਂਦੀ ਹੈ। ਇਸ ਲਈ ਸੁਰੱਖਿਅਤ ਗਰਭ ਅਵਸਥਾ ਅਤੇ ਸਿਹਤਮੰਦ ਜਣੇਪੇ ਨੂੰ ਯਕੀਨੀ ਬਣਾਉਣਾ ਜਨਤਕ ਸਿਹਤ ਅਤੇ ਮਨੁੱਖੀ ਵਿਕਾਸ ਦੋਵਾਂ ਹੀ ਪੱਖਾਂ ਤੋਂ ਬਹੁਤ ਮਹੱਤਵਪੂਰਨ ਹੈ। ਹਾਲਾਂਕਿ, ਗਰਭ ਅਵਸਥਾ ਦੇ ਦੌਰਾਨ ਅਨੇਕ ਅਜਿਹੇ ਜੋਖਮ ਵੀ ਹੋ ਸਕਦੇ ਹਨ, ਜਿਨ੍ਹਾਂ ਦੀ ਸਮੇਂ ’ਤੇ ਪਛਾਣ ਅਤੇ ਉਚਿਤ ਇਲਾਜ ਨਾ ਹੋਣ ’ਤੇ ਜੱਚਾ-ਬੱਚਾ ਦੋਵਾਂ ਦੇ ਜੀਵਨ ਨੂੰ ਖਤਰਾ ਹੋ ਸਕਦਾ ਹੈ। ਇਸ ਕਾਰਨ ਮਾਤ੍ਰਿ ਸਿਹਤ ਨੂੰ ਕਿਸੇ ਦੇਸ਼ ਦੀ ਸਿਹਤ ਸੇਵਾ ਪ੍ਰਣਾਲੀ ਦੀ ਮਜਬੂਤੀ ਅਤੇ ਸਮਾਵੇਸ਼ਿਤਾ ਦੇ ਸਭ ਤੋਂ ਮਹੱਤਵਪੂਰਨ ਸੰਕੇਤਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਮਾਤ੍ਰਿ ਮੌਤ ਅਨੁਪਾਤ (ਐੱਮਐੱਮਆਰ ਕੀ ਹੈ?

ਇਸ ਨੂੰ ਕਿਸੇ ਨਿਰਧਾਰਿਤ ਸਮੇਂ ਦੇ ਦੌਰਾਨ ਪ੍ਰਤੀ 1 ਲੱਖ ਜੀਵਿਤ ਜਨਮ ’ਤੇ ਹੋਣ ਵਾਲੀ ਮਾਂ ਦੀ ਮੌਤ ਦੀ ਸੰਖਿਆ ਦੇ ਰੂਪ ਵਿੱਚ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਮਾਤ੍ਰਿ ਮੌਤ ਤੋਂ ਅਰਥ ਉਸ ਮਹਿਲਾ ਦੀ ਮੌਤ ਤੋਂ ਹੈ ਜਿਸ ਦੀ ਮੌਤ ਗਰਭ ਅਵਸਥਾ ਦੇ ਦੌਰਾਨ ਜਾਂ ਗਰਭ ਅਵਸਥਾ ਦੀ ਸਮਾਪਤੀ ਦੇ 42 ਦਿਨਾਂ ਦੇ ਅੰਦਰ ਗਰਭ ਅਵਸਥਾ ਜਾਂ ਉਸ ਦੇ ਪ੍ਰਬੰਧਨ ਨਾਲ ਸੰਬੰਧਿਤ ਜਾਂ ਉਸ ਦੇ ਕਾਰਨ ਵਧੀਆਂ ਹੋਈਆਂ ਸਮੱਸਿਆਵਾਂ ਤੋਂ ਹੁੰਦੀ ਹੈ। ਇਸ ਵਿੱਚ ਦੁਰਘਟਨਾ ਕਰਕੇ ਜਾਂ ਸੰਯੋਗ ਨਾਲ ਹੋਣ ਵਾਲੀ ਮੌਤਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ।

ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ (ਪੀਐੱਸਐੱਸਐੱਮਏ) ਦੀ ਸ਼ੁਰੂਆਤ ਤੋਂ ਪਹਿਲਾਂ, ਭਾਰਤ ਦੇ ਲਈ ਮਾਤ੍ਰਿ ਮੌਤ ਜਨਤਕ ਸਿਹਤ ਨਾਲ ਸਬੰਧਿਤ ਇੱਕ ਪ੍ਰਮੁੱਖ ਚੁਣੌਤੀ ਬਣੀ ਹੋਈ ਸੀ। ਸਾਲ 2014-16 ਦੇ ਦੌਰਾਨ ਭਾਰਤ ਦਾ ਮਾਤ੍ਰਿ ਮੌਤ ਅਨੁਪਾਤ (ਐੱਮਐੱਮਆਰ) ਪ੍ਰਤੀ 1 ਲੱਖ ਜੀਵਿਤ ਜਨਮਾਂ ’ਤੇ 130 ਸੀ।

ਇਹ ਸਥਿਤੀ ਦੇਸ਼ ਭਰ ਵਿੱਚ ਮਾਤ੍ਰਿ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਤਤਕਾਲ ਜ਼ਰੂਰਤ ਨੂੰ ਰੇਖਾਂਕਿਤ ਕਰਦੀ ਸੀ। ਇਸ ਤੋਂ ਇਲਾਵਾ, ਭਾਰਤ ਨੇ ਸਾਲ 2030 ਤੱਕ ਪ੍ਰਤੀ 1 ਲੱਖ ਜੀਵਿਤ ਜਨਮਾਂ ’ਤੇ ਮਾਤ੍ਰਿ ਮੌਤ ਅਨੁਪਾਤ ਨੂੰ 70 ਤੋਂ ਘੱਟ ਕਰਨ ਦੇ ਟਿਕਾਊ ਵਿਕਾਸ ਟੀਚੇ (ਐੱਸਡੀਜੀ) ਨੂੰ ਪ੍ਰਾਪਤ ਕਰਨ ਦੀ ਵੀ ਵਚਨਬੱਧਤਾ ਪ੍ਰਗਟ ਕੀਤੀ ਸੀ। ਰਾਸ਼ਟਰੀ ਸਿਹਤ ਨੀਤੀ, 2017 ਦੇ ਤਹਿਤ ਵੀ ਮਾਤ੍ਰਿ ਸਿਹਤ ਨੂੰ ਇੱਕ ਪ੍ਰਮੁੱਖ ਪ੍ਰਾਥਮਿਕਤਾ ਦੇ ਰੂਪ ਵਿੱਚ ਚਿੰਨ੍ਹਿਤ ਕੀਤਾ ਗਿਆ, ਜਿਸ ਨਾਲ ਇਸ ਖੇਤਰ ਵਿੱਚ ਕੇਂਦ੍ਰਿਤ ਟਿਕਾਊ  ਦਖ਼ਲਅੰਦਾਜ਼ੀ ਦੀ ਜ਼ਰੂਰਤ ਹੋਰ ਜ਼ਿਆਦਾ ਸਪੱਸ਼ਟ ਹੋਈ। ਇਨ੍ਹਾਂ ਹੀ ਸਥਿਤੀਆਂ ਅਤੇ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਸਰਕਾਰ ਨੇ ਸਾਲ 2016 ਵਿੱਚ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ (ਪੀਐੱਮਐੱਸਐੱਮਏ) ਦੀ ਸ਼ੁਰੂਆਤ ਕੀਤੀ।

ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ (ਪੀਐੱਮਐੱਸਐੱਮਏ)

9 ਜੂਨ 2016 ਨੂੰ ਸ਼ੁਰੂ ਕੀਤੇ ਗਏ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ ਦੇ ਤਹਿਤ ਗਰਭਵਤੀ ਮਹਿਲਾਵਾਂ ਨੂੰ ਵਿਸ਼ੇਸ਼ ਕਰ ਗਰਭ ਅਵਸਥਾ ਦੀ ਦੂਸਰੀ ਅਤੇ ਤੀਸਰੀ ਤਿਮਾਹੀ ਵਿੱਚ, ਹਰੇਕ ਮਹੀਨੇ ਦੀ 9 ਤਰੀਕ ਨੂੰ ਨਿਰਧਾਰਿਤ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਅਤੇ ਵਿਆਪਕ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਨਾਲ ਸਬੰਧਿਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਪ੍ਰੋਗਰਾਮ ਦਾ ਉਦੇਸ਼ ਜੋਖਮਾਂ ਦੀ ਸਮੇਂ ਰਹਿੰਦੇ ਪਛਾਣ, ਸਮੇਂ ’ਤੇ ਮੈਡੀਕਲ ਦਖਲਅੰਦਾਜ਼ੀ ਅਤੇ ਹਰੇਕ ਗਰਭਵਤੀ ਮਹਿਲਾ ਦੇ ਲਈ ਸੁਰੱਖਿਅਤ ਮਾਤ੍ਰਿਤਵ ਨੂੰ ਯਕੀਨੀ ਬਣਾਉਣਾ ਹੈ, ਭਾਵੇਂ ਉਹ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਨਿਵਾਸ ਕਰਦੀ ਹੋਵੇ।

ਪੀਐੱਮਐੱਸਐੱਮਏ ਦੇ ਸੇਵਾ ਪੈਕੇਜ ਵਿਚ ਕਲੀਨਿਕਲ ਪ੍ਰੀਖਣ,ਲੈਬ ਜਾਂਚਾਂ (ਖੂਨ ਅਤੇ ਮੂਤਰ ਜਾਂਚ), ਅਲਟ੍ਰਾਸੋਨੋਗ੍ਰਾਫੀ, ਦਵਾਈਆਂ ਅਤੇ ਪੋਸ਼ਣ, ਜਣੇਪਾ ਯੋਜਨਾ ਅਤੇ ਸੁਰੱਖਿਅਤ ਗਰਭ ਅਵਸਥਾ ਪ੍ਰਥਾਵਾਂ ’ਤੇ ਸਲਾਹਾਂ ਸ਼ਾਮਲ ਹਨ। ਇਸ ਦੀ ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:

  • ਪ੍ਰਸੂਤੀ ਅਤੇ ਇਸਤਰੀ ਰੋਗ ਮਾਹਿਰ ਦੁਆਰਾ ਜਾਂ ਵਿਆਪਕ ਐਮਰਜੈਸੀ ਪ੍ਰਸੂਤੀ ਅਤੇ ਨਵਜੰਮੇ ਬੱਚੇ ਦੀ ਦੇਖਭਾਲ (ਸੀਈਐੱਮਓਐੱਨਸੀ) ਦੇ ਤਹਿਤ ਘੱਟ ਤੋਂ ਘੱਟ ਇੱਕ ਵਿਆਪਕ ਅਤੇ ਚੰਗੀ ਜਣੇਪੇ ਤੋਂ ਪਹਿਲਾਂ ਜਾਂਚ।
  • ਦੂਸਰੀ ਜਾਂ ਤੀਸਰੀ ਤਿਮਾਹੀ ਦੇ ਦੌਰਾਨ ਵਿਆਪਕ ਐਮਰਜੈਸੀ ਪ੍ਰਸੂਤੀ ਅਤੇ ਨਵਜੰਮੇ ਬੱਚੇ ਦੀ ਦੇਖਭਾਲ (ਸੀਈਐੱਮਓਐੱਨਸੀ)/ਬੁਨਿਆਦੀ ਐਮਰਜੈਸੀ ਪ੍ਰਸੂਤੀ ਅਤੇ ਨਵਜੰਮੇ ਬੱਚੇ ਦੀ ਦੇਖਭਾਲ (ਬੀਈਐੱਮਓਐੱਨਸੀ) ਵਿੱਚ ਪ੍ਰਸ਼ਿਕਸ਼ਿਤ ਮੈਡੀਕਲ ਦੁਆਰਾ ਸੇਵਾਵਾਂ
  • ਮਾਹਿਰ ਜਣੇਪੇ ਤੋਂ ਪਹਿਲਾਂ ਦੀਆਂ ਦੇਖਭਾਲ ਸੇਵਾਵਾਂ ਪ੍ਰਾਪਤ ਕਰਨ ਦੇ ਲਈ ਗਰਭਵਤੀ ਮਹਿਲਾਵਾਂ ਨੂੰ ਨਿਰਧਾਰਿਤ ਜਨਤਕ ਸਿਹਤ ਕੇਂਦਰਾਂ ’ਤੇ ਇਕੱਠੇ ਕਰਨਾ
  • 25 ਉੱਚ ਜੋਖਮ ਵਾਲੇ ਕਾਰਕਾਂ ਦੀ ਜਾਂਚ ਦੇ ਮਾਧਿਅਮ ਨਾਲ ਉੱਚ ਜੋਖਮ ਵਾਲੀ ਗਰਭ ਅਵਸਥਾ (ਐੱਚਆਰਪੀ) ਦੀ ਪਛਾਣ ਅਤੇ ਸ਼ੁਰੂਆਤੀ ਅਵਸਥਾ ਵਿੱਚ ਉਸ ਦਾ ਪ੍ਰਬੰਧਨ ਕਰਨਾ।
  • ਸੁਰੱਖਿਅਤ ਜਣੇਪੇ ਨੂੰ ਯਕੀਨੀ ਬਣਾਉਣ ਦੇ ਲਈ ਐੱਚਆਰਪੀ ਨੂੰ  ਨਜ਼ਦੀਕੀ ਪਹਿਲੀ ਰੈਫਰਲ ਯੂਨਿਟ(ਐੱਫਆਰਯੂ) ਨਾਲ ਜੋੜਨਾ।
  • ਪੀਐੱਮਐੱਸਐੱਮਏ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਨਿੱਜੀ ਸੇਵਾ ਪ੍ਰਦਾਤਾਵਾਂ ਦਾ ਪੈਨਲ ਵਿੱਚ ਸ਼ਾਮਲ ਕਰਨਾ।
  • ਸੇਵਾ ਪੈਕੇਜ ਵਿੱਚ ਜ਼ਰੂਰੀ ਖੂਨ ਅਤੇ ਮੂਤਰ ਜਾਂਚ ਅਤੇ ਅਲਟ੍ਰਾਸੋਨੋਗ੍ਰਾਫੀ ਸ਼ਾਮਲ ਹਨ।
  • ਹਰ ਗਰਭਵਤੀ ਮਹਿਲਾ ਦੇ ਲਈ ਪੋਸ਼ਣ, ਉਪਯੁਕਤ ਜਨਮ ਯੋਜਨਾਬੰਦੀ ਅਤੇ ਜਟਿਲਤਾਵਾਂ ਦੇ ਲਈ ਤਿਆਰੀ ਦੇ ਸਬੰਧ ਵਿੱਚ ਸਲਾਹ।

25 ਉੱਚ ਜੋਖਮ ਵਾਲੀ ਗਰਭ ਅਵਸਥਾ (ਐੱਚਆਰਪੀ) ਦੀ ਸ਼੍ਰੇਣੀਆਂ: ਐੱਚਆਈਵੀ, ਸਿਫਲਿਸ, ਗੰਭੀਰ ਅਨੀਮੀਆ, ਗਰਭ ਅਵਸਥਾ-ਪ੍ਰੇਰਿਤ ਹਾਈਪਰਟੈਨਸ਼ਨ, ਗਰਭਕਾਲੀ ਸ਼ੂਗਰ ਰੋਗ , ਹਾਈਪੋਥਾਈਰੋਡਿਜਮ, ਟੀਬੀ, ਮਲੇਰੀਆ, ਪਿੱਛਲਾ ਹੇਠਲਾ ਸਿਜ਼ੇਰਅਨ ਸੈਕਸ਼ਨ( ਐੱਲਐੱਸਸੀਐੱਸ), ਸੇਫੇਲੋ-ਪੇਲਵਿਕ ਡਿਸਪ੍ਰੋਪੋਰਸ਼ਨ, ਪ੍ਰਤੀਕੂਲ ਪ੍ਰਸੂਤੀ ਇਤਿਹਾਸ, ਜੁੜਵਾਂ ਜਾਂ ਬਹੁ ਗਰਭ ਅਵਸਥਾ, ਹੇਪੇਟਾਈਟਿਸ-ਬੀ, ਭਰੂਣ ਦੀ ਅਸਮਾਨ ਦਿਲ ਦੀ ਗਤੀ, ਕਿਸ਼ੋਰ ਅਵਸਥਾ ਵਿੱਚ ਗਰਭ ਅਵਸਥਾ, ਤੇਜ ਬੁਖਾਰ, ਪ੍ਰਜਨਨ ਮਾਰਗ ਸੰਕ੍ਰਮਣ/ਯੌਨ ਸੰਚਾਰਿਤ ਸੰਕ੍ਰਮਣ (ਆਰਟੀਆਈ/ਐੱਸਟੀਆਈ), ਮ੍ਰਿਤ ਬੱਚੇ ਦੇ ਜਨਮ ਦਾ ਇਤਿਹਾਸ, ਜਨਮਜਾਤ ਵਿਕ੍ਰਿਤਿਆਂ, ਨਕਾਰਾਤਮਕ ਰਕਤ ਸਮੂਹ, ਘੱਟ ਉਮਰ ਵਿੱਚ ਪਹਿਲੀ ਗਰਭ ਅਵਸਥਾ (ਅਰਲੀ ਪ੍ਰਾਇਮੀ), ਜ਼ਿਆਦਾ ਉਮਰ ਵਿੱਚ ਗਰਭ ਅਵਸਥਾ (ਐੱਲਡਰਲੀ ਪ੍ਰਾਇਮੀ), ਗ੍ਰੈਂਡ ਮਲਟੀਪੇਰਾ, ਛੋਟਾ ਕੱਦ ਅਤੇ ਹੋਰ ਨਿਰਧਾਰਿਤ ਮੈਡੀਕਲ ਜਾਂ ਪ੍ਰਸੂਤੀ ਸੰਬੰਧੀ ਸਥਿਤੀਆਂ।

 

ਹਰੇਕ ਦੌਰੇ ਵਿੱਚ ਮਾਤ੍ਰਿ ਅਤੇ ਬਾਲ ਸੁਰੱਖਿਆ ਕਾਰਡ ’ਤੇ ਗਰਭਵਤੀ ਮਹਿਲਾ ਦੀ ਸਥਿਤੀ ਅਤੇ ਜੋਖਮ ਵਾਲੇ ਕਾਰਕ ਦਰਸਾਉਣ ਵਾਲਾ ਸਿਟਕਰ ਲਗਾਇਆ ਜਾਂਦਾ ਹੈ:

ਪੀਐੱਮਐੱਸਐੱਮਏ ਸੇਵਾਵਾਂ ਦਾ ਲਾਭ ਕੌਣ ਲੈ ਸਕਦਾ ਹੈ:

ਗਰਭ ਅਵਸਥਾ ਦੀ ਦੂਸਰੀ ਤਿਮਾਹੀ (13-27 ਹਫਤੇ) ਜਾਂ ਤੀਸਰੀ ਤਿਮਾਹੀ (28 ਹਫਤੇ ਤੋਂ ਪ੍ਰਸਵ ਤੱਕ) ਵਿੱਚ ਗਰਭਵਤੀ ਮਹਿਲਾਵਾਂ।

ਭਾਰਤ ਵਿੱਚ ਰਹਿਣ ਵਾਲੀ ਭਾਰਤ ਨਾਗਰਿਕ, ਜੋ ਹਰੇਕ ਮਹੀਨੇ ਦੀ 9 ਤਰੀਕ ਨੂੰ ਨਿਰਧਾਰਿਤ ਸਰਕਾਰੀ ਸਿਹਤ ਕੇਂਦਰਾਂ ਵਿੱਚ ਆਉਣ ਦੀ ਇਛੁੱਕ ਹੋਵੇ।

ਉੱਚ ਜੋਖਮ ਵਾਲੀ ਗਰਭ ਅਵਸਥਾ ਦੇ ਮਾਮਲਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਫੋਲੋ-ਅਪ ਕੀਤਾ ਜਾਂਦਾ ਹੈ।

ਜੋ ਮਹਿਲਾਵਾਂ ਨਿਯਮਿਤ ਪ੍ਰਸਵਪੂਰਵ ਦੇਖਭਾਲ ਵਿੱਚ ਛੱਡ ਚੁੱਕੀਆਂ ਹਨ, ਉਨ੍ਹਾਂ ਨੂੰ ਪ੍ਰੋਗਰਾਮ ਵਿੱਚ ਭਾਗ ਲੈਣ ਦੇ ਲਈ ਸਕ੍ਰਿਅ ਰੂਪ ਵਿੱਚ ਪ੍ਰੋਤਸਾਹਿਤ ਕੀਤਾ ਜਾਂਦਾ ਹੈ।

ਡਾਕਟਰ ਵਲੰਟੀਅਰ ਸਿਸਟਮ

ਇਹ ਪ੍ਰੋਗਰਾਮ ਨਿੱਜੀ ਖੇਤਰ ਦੇ ਪ੍ਰਸੂਤੀ ਅਤੇ ਇਸਤਰੀ ਰੋਗ ਮਾਹਿਰਾਂ, ਰੇਡਿਊਲੌਜਿਸਟਾਂ ਅਤੇ ਡਾਕਟਰਾਂ ਨੂੰ ਹਰੇਕ ਮਹੀਨੇ ਦੀ 9 ਤਰੀਕ ਨੂੰ ਆਪਣੀ ਇੱਛਾ ਨਾਲ ਆਪਣੀਆਂ ਸੇਵਾਵਾਂ ਦੇਣ ਦੇ ਲਈ ਸਰਗਰਮ ਤੌਰ ‘ਤੇ ਸੱਦਾ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਆਪ ‘ਮਨ ਕੀ ਬਾਤ’ ਸੰਬੋਧਨ ਵਿੱਚ ਡਾਕਟਰਾਂ ਨੂੰ ਇਸ ਉਦੇਸ਼ ਦੇ ਲਈ ਸਾਲ ਵਿੱਚ ਸਿਰਫ਼ 12 ਦਿਨ ਸਮਰਪਿਤ ਕਰਨ ਦੀ ਬੇਨਤੀ ਕੀਤੀ ਸੀ। ਚਿਕਤਿਸਕ ਅਧਿਕਾਰਕ ਪੀਐੱਮਐੱਸਐੱਮਏ ਪੋਰਟਲ ਰਾਹੀਂ ਰਜਿਸਟ੍ਰੇਸ਼ਨ ਕਰ ਸਕਦੇ ਹਨ। ਵਲੰਟੀਅਰਾਂ ਨੂੰ ਉਨ੍ਹਾਂ ਦੇ ਯੋਗਦਾਨ ਦੇ ਲਈ ਆਈਪਲੇਜਫਾਰ9 ਅਚੀਵਰਸ ਅਵਾਰਡ ਦੇ ਮਾਧਿਅਮ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਅਭਿਆਨ ਦੀ ਪਹੁੰਚ ਦਾ ਸੰਪੂਰਨ ਭਾਰਤ ਵਿੱਚ ਵਿਸਥਾਰ

ਇੱਕ ਟੀਚਾਗਤ ਮਾਤ੍ਰਿ ਸਿਹਤ ਦਖਲਅੰਦਾਜ਼ੀ ਦੇ ਰੂਪ ਵਿੱਚ ਸ਼ੁਰੂ ਹੋਇਆ ਪੀਐੱਮਐੱਸਐੱਮਏ, ਹੁਣ ਇੱਕ ਰਾਸ਼ਟਰਵਿਆਪੀ ਅੰਦੋਲਨ ਦਾ ਰੂਪ ਲੈ ਚੁੱਕਿਆ ਹੈ। ਪੀਐੱਮਐੱਸਐੱਮਏ ਨੇ ਆਪਣੀ ਸ਼ੁਰੂਆਤ ਤੋਂ ਹੀ, ਜ਼ਿਲ੍ਹਿਆਂ, ਸਿਹਤ ਕੇਂਦਰਾਂ ਅਤੇ ਭਾਈਚਾਰਿਆਂ ਤੱਕ ਆਪਣੀ ਪਹੁੰਚ ਦਾ ਨਿਰੰਤਰ ਵਿਸਥਾਰ ਕੀਤਾ ਹੈ।

ਵਿਸ਼ੇਸ਼ ਰੂਪ ਨਾਲ, ਭਾਰਤ ਨੇ ਮਾਤ੍ਰਿ ਮੌਤ ਅਨੁਪਾਤ ਵਿੱਚ 43 ਅੰਕਾਂ ਦੀ ਕਮੀ ਹਾਸਲ ਕੀਤੀ ਹੈ। ਇਹ ਅਨੁਪਾਤ 2014-16 ਵਿੱਚ ਪ੍ਰਤੀ 1 ਲੱਖ ਜੀਵਿਤ ਜਨਮਾਂ ’ਤੇ 130 ਮਾਤ੍ਰਿ ਮੌਤ ਤੋਂ ਘੱਟ ਕੇ 2022-24 ਵਿੱਚ 87 ਮਾਤ੍ਰਿ ਮੌਤ ਰਹਿ ਗਿਆ ਹੈ।

ਵਿਸਤਾਰਿਤ ਪੀਐੱਮਐੱਸਐੱਮਏ : ਅਨੁਵਰਤੀ ਦੇਖਭਾਲ ਨੂੰ ਮਜਬੂਤ ਬਣਾਉਣਾ

ਇਹ ਸਮਝਦੇ ਹੋਏ ਕਿ ਉੱਚ ਜੋਖਮ ਵਾਲੀ ਗਰਭ ਅਵਸਥਾਵਾਂ ਦੀ ਪਛਾਣ ਸਿਰਫ਼ ਪਹਿਲਾ ਕਦਮ ਹੈ, ਸਰਕਾਰ ਨੇ ਜਨਵਰੀ 2022 ਵਿੱਚ ਵਿਸਥਾਰਿਤ ਪੀਐੱਮਐੱਸਐੱਮਏ ਰਣਨੀਤੀ ਦੀ ਸ਼ੁਰੂਆਤ ਕੀਤੀ, ਜਿਸਦਾ ਉਦੇਸ਼ ਅਨੁਵਰਤੀ ਦੇਖਭਾਲ ਨੂੰ ਮਜਬੂਤ ਕਰਨਾ ਹੈ। ਇਹ ਪਹਿਲ ਸੁਨਿਸ਼ਚਿਤ ਕਰਦੀ ਹੈ ਕਿ ਉੱਚ ਜੋਖਮ ਵਾਲੀ ਮਹਿਲਾਵਾਂ ਨੂੰ ਗਰਭ ਅਵਸਥਾ ਦੇ ਦੌਰਾਨ ਹੋਰ  ਜਣੇਪੇ ਤੋਂ ਪਹਿਲਾਂ ਦੀ ਜਾਂਚਾਂ, ਨਿਰੰਤਰ ਨਿਗਰਾਨੀ ਅਤੇ ਸਮੇਂ ’ਤੇ ਮੈਡੀਕਲ ਸਹਾਇਤਾ ਪ੍ਰਾਪਤ ਹੋਵੇ। ਹਰੇਕ ਉੱਚ ਜੋਖਮ ਵਾਲੀ ਗਰਭ ਅਵਸਥਾ ਨੂੰ ਸੁਰੱਖਿਅਤ ਜਣੇਪਾ ਹੋਣ ਤੱਕ ਵਿਅਕਤੀਗਤ ਰੂਪ ਨਾਲ ਟਰੈਕ ਕੀਤਾ ਜਾਂਦਾ ਹੈ। ਨਾਲ ਹੀ, ਲਾਭਾਰਥੀ ਮਹਿਲਾ ਅਤੇ ਉਸ ਦੇ ਨਾਲ ਜਾਣ ਵਾਲੀ ਮਾਨਤਾ ਪ੍ਰਾਪਤ ਸਮਾਜਿਕ ਹੈਲਥ ਵਰਕਰ (ਆਸ਼ਾ) ਦੋਵਾਂ ਨੂੰ ਤਿੰਨ ਹੋਰ ਵਿਜਿਟ ਤੱਕ ਵਿੱਤੀ ਪ੍ਰੋਤਸਾਹਨ ਪ੍ਰਦਾਨ ਕੀਤੇ ਜਾਂਦੇ ਹਨ। ਐੱਚਆਰਪੀ ਦੇ  ਰਜਿਸਟ੍ਰੇਸ਼ਨ ਅਤੇ ਫਾਲੋ-ਅਪ ਵਿਜਿਟ ਦੇ ਲਈ ਲਾਭਾਰਥੀ ਅਤੇ ਆਸ਼ਾ ਵਰਕਰ ਦੋਵਾਂ ਨੂੰ ਐੱਸਐੱਮਐੱਸ ਅਲਰਟ ਭੇਜੇ ਜਾਂਦੇ ਹਨ।

ਹੋਰ ਮਾਤ੍ਰਿ ਸਿਹਤ ਪਹਿਲੂਆਂ ਦੇ ਨਾਲ ਮਿਲ ਕੇ ਕੰਮ ਕਰਨਾ

ਪੀਐੱਮਐੱਸਐੱਮਏ ਅਲੱਗ-ਥਲੱਗ ਰੂਪ ਨਾਲ ਕੰਮ ਨਹੀਂ ਕਰਦਾ। ਇਹ ਸਰਕਾਰ ਦੁਆਰਾ ਲਾਗੂ ਕੀਤੇ ਜਾ ਰਹੇ ਮਾਤ੍ਰਿ ਅਤੇ ਸ਼ਿਸ਼ੂ ਸਿਹਤ ਪ੍ਰੋਗਰਾਮਾਂ ਦੇ ਇੱਕ ਵਿਆਪਕ ਈਕੋਸਿਸਟਮ ਦਾ ਹਿੱਸਾ ਹੈ।

  • ਜਨਨੀ ਸੁਰਕਸ਼ਾ ਯੋਜਨਾ (ਜੇਐੱਸਵਾਈ) ਸੰਸਥਾਗਤ ਜਣੇਪੇ ਨੂੰ ਪ੍ਰੋਤਸਾਹਿਤ ਕਰਦੀ ਹੈ। 2014-15 ਤੋਂ ਮਾਰਚ 2025 ਤੱਕ ਇਹ ਯੋਜਨਾ 11.96 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਨੂੰ ਲਾਭ ਦੇ ਚੁੱਕੀ ਹੈ।
  • ਜਨਨੀ ਸ਼ਿਸ਼ੂ ਸੁਰਕਸ਼ਾ ਕਾਰਯਕ੍ਰਮ (ਜੇਐੱਸਐੱਸਕੇ) ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਦਾ ਹੈ। 2014-15 ਤੋਂ ਹੁਣ ਤੱਕ ਇਸ ਯੋਜਨਾ ਦੇ ਤਹਿਤ 18.05 ਕਰੋੜ ਤੋਂ ਜ਼ਿਆਦਾ ਲਾਭ
  • ਸੁਰਕਸ਼ਿਤ ਮਾਤ੍ਰਿਤਵ ਆਸ਼ਵਾਸਨ (ਸੁਮਨ) 99,290 ਤੋਂ ਜ਼ਿਆਦਾ ਸਿਹਤ ਕੇਂਦਰਾਂ ਦੇ ਨੈੱਟਵਰਕ ਦੇ ਮਾਧਿਅਮ ਨਾਲ ਉੱਚ ਕੋਟੀ ਦੀ ਮਾਤ੍ਰਿ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਦਾ ਹੈ।
  • ਸਮੁੱਚੇ ਪੋਸ਼ਣ ਦੇ ਲਈ ਪ੍ਰਧਾਨ ਮੰਤਰੀ ਦੀ ਵਿਆਪਕ ਯੋਜਨਾ (ਪੋਸ਼ਣ) ਅਭਿਆਨ, ਪ੍ਰਧਾਨ ਮੰਤਰੀ ਮਾਤ੍ਰੂ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) ਅਤੇ ਲੇਬਰ ਰੂਮ ਦੀ ਗੁਣਵੱਤਾ ਸੁਧਾਰ ਪਹਿਲ (ਲਕਸ਼ਯ) ਜਿਹੀਆਂ ਹੋਰ ਪਹਿਲਾਂ ਕ੍ਰਮਵਾਰ ਮਾਤ੍ਰਿ ਪੋਸ਼ਣ, ਮਾਤ੍ਰਿਤਵ ਲਾਭ ਅਤੇ ਲੇਬਰ ਰੂਮਾਂ ਵਿੱਚ ਦੇਖਭਾਲ ਦੀ ਗੁਣਵੱਤਾ ਨੂੰ ਚੰਗਾ ਬਣਾਉਣ ’ਤੇ ਕੇਂਦ੍ਰਿਤ ਹਨ।

ਇਹ ਸਾਰੇ ਪ੍ਰੋਗਰਾਮ ਮਿਲ ਕੇ ਮਾਤ੍ਰਿ ਅਤੇ ਨਵਜਾਤ ਸਿਹਤ ਦੇ ਲਈ ਇੱਕ ਵਿਆਪਕ ਢਾਂਚਾ ਤਿਆਰ ਕਰਦੇ ਹਨ।

ਪੀਐੱਮਐੱਸਐੱਮਏ ਦੇ 10 ਵਰ੍ਹੇ ਪੂਰੇ ਹੋਣ ਦਾ ਉਤਸਵ

ਸਰਕਾਰ ਪੀਐੱਮਐੱਸਐੱਮਏ ਦੇ 10 ਸਾਲ ਪੂਰੇ ਹੋਣ ਦਾ ਉਤਸਵ ਇਨ੍ਹਾਂ ਤਰੀਕਿਆਂ ਨਾਲ ਮਨਾ ਰਹੀ ਹੈ:

 

· 1.8 ਲੱਖ ਆਯੁਸ਼ਮਾਨ ਆਰੋਗਯ ਮੰਦਿਰਾਂ ਵਿੱਚ ਆਯੁਸ਼ਮਾਨ ਆਰੋਗਯ ਕੈਂਪ: ਦੇਸ਼ ਵਿੱਚ 1.8 ਲੱਖ ਆਯੁਸ਼ਮਾਨ ਆਰੋਗਯ ਮੰਦਿਰਾਂ ਵਿੱਚ ਗੁਣਵੱਤਾਪੂਰਨ ਜਣੇਪੇ ਤੋਂ ਪਹਿਲਾਂ (ਏਐੱਨਸੀ) ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

  • ਗ੍ਰਾਮ ਸਿਹਤ ਸਵੱਛਤਾ ਅਤੇ ਪੋਸ਼ਣ ਦਿਵਸ (ਵੀਐੱਚਐੱਸਐੱਨਡੀ), ਜਨ ਆਰੋਗਯ ਸਮਿਤੀ (ਜੇਏਐੱਸ) ਅਤੇ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਰਾਹੀਂ ਭਾਈਚਾਰਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।

· ਸਾਰੇ ਜ਼ਿਲ੍ਹਾ ਹਸਪਤਾਲਾਂ/ਉਪ-ਜ਼ਿਲ੍ਹਾ ਹਸਪਤਾਲਾਂ/ਪਹਿਲੇ ਰੈਫਰਲ ਯੂਨਿਟਾਂ (ਐੱਫਆਰਯੂ) ਅਤੇ ਹੋਰ ਚਿੰਨ੍ਹਿਤ ਪੀਐੱਮਐੱਸਐੱਮਏ ਸਿਹਤ ਕੇਂਦਰਾਂ ਵਿੱਚ ਵਿਸ਼ੇਸ਼ ਪੀਐੱਮਐੱਸਐੱਮਏ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ।

ਦਸ ਸਾਲ, ਭਵਿੱਖ ਵੱਲ

 

ਬੀਤੇ ਇੱਕ ਦਹਾਕੇ ਵਿੱਚ, ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ ਭਾਰਤ ਵਿੱਚ ਜਣੇਪੇ ਤੋਂ ਪਹਿਲਾ ਦੀ ਦੇਖਭਾਲ ਨਾਲ ਜੁੜੀਆਂ ਸੇਵਾਵਾਂ ਨੂੰ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਬਦਲਾਅ ਲਿਆਂਦਾ ਹੈ। ਉੱਤਮ ਕੋਟੀ ਦੀ ਮਾਵਾਂ ਦੀ ਸਿਹਤ ਸੰਭਾਲ ਹੁਣ ਵਧੇਰੇ ਪਹੁੰਚਯੋਗ, ਯੋਜਨਾਬੱਧ ਅਤੇ ਜਵਾਬਦੇਹੀ ਹੋ ਗਈਆਂ ਹਨ। ਉੱਚ ਜੋਖਮ ਵਾਲੀਆਂ ਗਰਭ ਅਵਸਥਾਵਾਂ ਦੀ ਸਮੇਂ ਰਹਿੰਦੇ ਪਛਾਣ, ਨਿਯਮਿਤ ਨਿਗਰਾਨੀ ਅਤੇ ਸਮੇਂ ਸਿਰ ਮੈਡੀਕਲ ਦਖਲਅੰਦਾਜ਼ੀ ਰਾਹੀਂ ਇਸ ਪ੍ਰੋਗਰਾਮ ਨੇ ਦੇਸ਼ ਭਰ ਵਿੱਚ ਮਾਤ੍ਰਿ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕੀਤਾ ਹੈ ਅਤੇ ਮਾਤਾਵਾਂ ਅਤੇ ਨਵਜੰਮੇ ਬੱਚਿਆਂ ਦੋਹਾਂ ਦੇ ਸਿਹਤ ਨਤੀਜਿਆਂ ਵਿੱਚ ਸੁਧਾਰ ਵਿੱਚ ਸਮਾਨ ਯੋਗਦਾਨ ਦਿੱਤਾ ਹੈ। ਪੀਐੱਮਐੱਸਐੱਮਏ ਨੇ ਇਹ ਪ੍ਰਦਰਸ਼ਿਤ ਕੀਤਾ ਹੈ ਕਿ ਜਦੋਂ ਉੱਚ ਕੋਟੀ ਦੀਆਂ ਸਿਹਤ ਸੇਵਾਵਾਂ, ਮਹਿਲਾਵਾਂ ਤੱਕ ਸਹੀ ਸਮੇਂ ‘ਤੇ ਪਹੁੰਚੀਆਂ ਹਨ, ਤਾਂ ਇਹ ਜੀਵਨ ਬਚਾਉਂਦੀਆਂ ਹਨ, ਜਟਿਲਤਾਵਾਂ ਨੂੰ ਰੋਕਦੀਆਂ ਹਨ ਅਤੇ ਪਰਿਵਾਰਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਸਿਹਤਮੰਦ ਸ਼ੁਰੂਆਤ ਨੂੰ ਯਕੀਨੀ ਬਣਾਉਂਦੀਆਂ ਹਨ।

ਜਿਵੇਂ-ਜਿਵੇਂ ਭਾਰਤ ਵਿਕਸਿਤ ਭਾਰਤ @2047 ਵੱਲ ਅੱਗੇ ਵਧ ਰਿਹਾ ਹੈ, ਪੀਐੱਮਐੱਸਐੱਮਏ ਇਹ ਯਕੀਨੀ ਕਰਦਾ ਹੈ ਕਿ ਹਰ ਗਰਭ ਅਵਸਥਾ ਵਧੇਰੇ ਸੁਰੱਖਿਅਤ ਹੋਵੇ ਅਤੇ ਹਰ ਮਾਂ ਨੂੰ ਉਹ ਦੇਖਭਾਲ ਮਿਲ ਜਿਸ ਦੀ ਉਹ ਹੱਕਦਾਰ ਹੈ- ਮਾਤ੍ਰਿ ਸਿਹਤ ਸੰਭਾਲ ਦੇ ਦ੍ਰਿਸ਼ ਵਿੱਚ ਤਬਦੀਲੀ ਲਿਆਉਣਾ ਜਾਰੀ ਰੱਖੇਗਾ। ਬੀਤੇ ਦਹਾਕੇ ਵਿੱਚ ਮਾਤ੍ਰਿ ਮੌਤ ਅਨੁਪਾਤ ਵਿੱਚ 130 ਤੋਂ 87 ਤੱਕ ਆਈ ਜ਼ਿਕਰਯੋਗ ਗਿਰਾਵਟ ਇਹ ਦਰਸਾਉਂਦੀ ਹੈ ਕਿ ਕੇਂਦ੍ਰਿਤ ਅਤੇ ਟੀਚਾਬੱਧ ਦਖਲਅੰਦਾਜ਼ੀ ਹਜ਼ਾਰਾਂ ਜੀਵਨ ਬਚਾ ਸਕਦੀ ਹੈ। ਨਿਰੰਤਰ ਵਚਨਬੱਧਤਾ ਅਤੇ ਸਮੂਹਿਕ ਯਤਨਾਂ ਦੇ ਨਾਲ, ਪੀਐੱਮਐੱਸਐੱਮਏ ਅਜਿਹੇ ਦੌਰੇ ਨੂੰ ਅੱਗੇ ਵਧਾਉਣ ਵਿੱਚ ਸਹਾਇਕ ਹੋ ਸਕਦਾ ਹੈ, ਜਿੱਥੇ ਕੋਈ ਵੀ ਮਹਿਲਾ ਬੱਚੇ ਨੂੰ ਜਨਮ ਦਿੰਦੇ ਸਮੇਂ ਆਪਣੀ ਜਾਣ ਨਾ ਗੁਆਵੇ, ਅਤੇ ਵਧੇਰੇ ਸਿਹਤਮੰਦ ਅਤੇ ਸਮ੍ਰਿੱਧ ਭਾਰਤ ਦੀ ਨੀਂਹ ਹੋਰ ਮਜ਼ਬੂਤ ਹੋਵੇ ।

ਸੰਦਰਭ:

ਪੱਤਰ ਸੂਚਨਾ ਦਫਤਰ

ਪ੍ਰਧਾਨ ਮੰਤਰੀ ਦਫਤਰ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ

ਹੋਰ

Click here to see pdf

****

ਪੀਆਈਬੀ ਖੋਜ/ਬਲਜੀਤ

(Explainer ID: 159644) आगंतुक पटल : 79
Provide suggestions / comments
इस विज्ञप्ति को इन भाषाओं में पढ़ें: English , Urdu , हिन्दी , Manipuri , Bengali , Assamese , Gujarati , Tamil , Telugu , Kannada , Malayalam