• Sitemap
  • Advance Search
Social Welfare

ਪੀਐੱਮ ਵਿਦਿਆਲਕਸ਼ਮੀ ਯੋਜਨਾ

ਭਾਰਤ ਵਿੱਚ ਵਿੱਦਿਅਕ ਸ਼ਮੂਲੀਅਤ ਅਤੇ ਬਰਾਬਰੀ ਨੂੰ ਹੁਲਾਰਾ ਦੇਣਾ

Posted On: 29 JUL 2026 1:26PM

ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਸਿੱਖਿਆ ਮੰਤਰਾਲੇ ਦੀ ਪ੍ਰਮੁੱਖ ਪਹਿਲਕਦਮੀ ਹੈ, ਜਿਸ ਦਾ ਮਕਸਦ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹੋਣਹਾਰ ਵਿਦਿਆਰਥੀਆਂ ਲਈ ਮਿਆਰੀ ਉੱਚ ਸਿੱਖਿਆ ਨੂੰ ਆਸਾਨ ਬਣਾਉਣਾ ਹੈ ਇਹ ਯੋਜਨਾ ਅਜਿਹੇ ਵਿਦਿਆਰਥੀਆਂ ਨੂੰ ਦੇਸ਼ ਦੇ ਸਿਖਰਲੇ ਦਰਜੇ ਵਾਲੇ ਉੱਚ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਾਈ ਕਰਨ ਲਈ ਬਿਨਾਂ ਕਿਸੇ ਗਾਰੰਟੀ (ਕੋਲੈਟਰਲ-ਫ੍ਰੀ) ਅਤੇ ਬਿਨਾਂ ਕਿਸੇ ਗਾਰੰਟਰ ਦੇ ਸਿੱਖਿਆ ਕਰਜ਼ਾ ਦਿੰਦੀ ਹੈ ਇਹ ਪਰਿਵਾਰਕ ਆਮਦਨ ਦੇ ਆਧਾਰਤੇ ਵਿਆਜ ਵਿੱਚ ਛੋਟ ਰਾਹੀਂ ਲਾਭਪਾਤਰੀਆਂ ਨੂੰ ਵਾਧੂ ਮਦਦ ਦਿੰਦੀ ਹੈ, ਜਿਸ ਨਾਲ ਉੱਚ ਸਿੱਖਿਆ ਹਾਸਲ ਕਰਨ ਵਿੱਚ ਆਉਣ ਵਾਲੀ ਆਰਥਿਕ ਤੰਗੀ ਘਟਦੀ ਹੈ ਇਸ ਤਰ੍ਹਾਂ, ਇਹ ਯੋਜਨਾ ਭਾਰਤ ਨੂੰ ਸਸਟੇਨੇਬਲ ਡਿਵੈਲਪਮੈਂਟ ਗੋਲ 4 (ਐੱਸਡੀਜੀ 4) ਵੱਲ ਵਧਣ ਵਿੱਚ ਯੋਗਦਾਨ ਪਾਉਂਦੀ ਹੈ ਐੱਸਡੀਜੀ 4 ਦਾ ਮਕਸਦ 2030 ਤੱਕ ਸਾਰਿਆਂ ਲਈ ਬਰਾਬਰ ਅਤੇ ਮਿਆਰੀ ਸਿੱਖਿਆ ਯਕੀਨੀ ਬਣਾਉਣਾ ਅਤੇ ਉਮਰ ਭਰ ਸਿੱਖਣ ਦੇ ਮੌਕਿਆਂ ਨੂੰ ਹੁਲਾਰਾ ਦੇਣਾ ਹੈ

 

ਉੱਚ ਸਿੱਖਿਆ ਵਿੱਚ ਆਰਥਿਕ ਰੁਕਾਵਟਾਂ ਦੂਰ ਕਰਨੀਆਂ

ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਵਿੱਚ ਉੱਚ ਸਿੱਖਿਆ ਵਿੱਚ ਦਾਖ਼ਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਗ੍ਰੌਸ ਐਨਰੋਲਮੈਂਟ ਰੇਸ਼ੋ (ਜੀਈਆਰ) ਜੋ 2014-15 ਵਿੱਚ 23.7% ਸੀ, ਉਹ 2023-24 ਵਿੱਚ ਵਧ ਕੇ 30.0% ਹੋ ਗਿਆ ਹੈ ਹਾਲਾਂਕਿ, ਕਈ ਹੋਣਹਾਰ ਵਿਦਿਆਰਥੀਆਂ ਲਈ ਆਰਥਿਕ ਤੰਗੀ ਕਾਰਨ ਦੇਸ਼ ਦੇ ਚੋਟੀ ਦੇ ਅਦਾਰਿਆਂ ਵਿੱਚ ਮਿਆਰੀ ਉੱਚ ਸਿੱਖਿਆ ਪ੍ਰਾਪਤ ਕਰਨਾ ਅਜੇ ਵੀ ਔਖਾ ਰਿਹਾ ਹੈ ਕਈ ਵਿਦਿਆਰਥੀ ਐਜੂਕੇਸ਼ਨ ਲੋਨ ਰਾਹੀਂ ਇਸ ਆਰਥਿਕ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਅਜਿਹੇ ਕਈ ਹੋਰ ਵਿਦਿਆਰਥੀ ਹਨ ਜੋ ਇਨ੍ਹਾਂ ਕਰਜ਼ਿਆਂਤੇ ਲੱਗਣ ਵਾਲੀਆਂ ਉੱਚੀਆਂ ਵਿਆਜ ਦਰਾਂ ਦਾ ਬੋਝ ਨਹੀਂ ਚੁੱਕ ਸਕਦੇ ਇਸ ਕਾਰਨ ਆਪਣੀ ਕਾਬਲੀਅਤ ਦੇ ਬਾਵਜੂਦ ਇਨ੍ਹਾਂ ਵਿਦਿਆਰਥੀਆਂ ਦਾ ਆਈਆਈਟੀ, ਆਈਆਈਐੱਮ ਅਤੇ ਦੇਸ਼ ਦੇ ਕਈ ਹੋਰ ਚੋਟੀ ਦੇ ਅਦਾਰਿਆਂ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੁੰਦਾ

 

ਅਜਿਹੇ ਵਿਦਿਆਰਥੀਆਂ ਦੀ ਮਦਦ ਲਈ ਕੇਂਦਰੀ ਕੈਬਨਿਟ ਨੇ 6 ਨਵੰਬਰ 2024 ਨੂੰ ਪੀਐੱਮ ਵਿਦਿਆਲਕਸ਼ਮੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ ਇਹ ਮਿਸ਼ਨ-ਮੋਡ ਪਹਿਲਕਦਮੀ ਹੈ, ਜਿਸ ਤਹਿਤ ਦੇਸ਼ ਦੇ ਚੋਣਵੇਂ ਬਿਹਤਰੀਨ ਉੱਚ ਵਿੱਦਿਅਕ ਅਦਾਰਿਆਂ (ਕਿਊਐੱਚਈਆਈ) ਵਿੱਚ ਮੈਰਿਟ ਦੇ ਆਧਾਰਤੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਗਾਰੰਟੀ ਅਤੇ ਗਾਰੰਟਰ ਦੇ ਐਜੂਕੇਸ਼ਨ ਲੋਨ ਮੁਹੱਈਆ ਕਰਵਾਇਆ ਜਾਂਦਾ ਹੈ 8 ਲੱਖ ਰੁਪਏ ਤੱਕ ਦੀ ਸਾਲਾਨਾ ਪਰਿਵਾਰਕ ਆਮਦਨ ਵਾਲੇ ਵਿਦਿਆਰਥੀਆਂ ਨੂੰ 3% ਵਿਆਜ ਸਬਸਿਡੀ ਵੀ ਦਿੱਤੀ ਜਾਂਦੀ ਹੈ ਇਹ ਐਜੂਕੇਸ਼ਨ ਲੋਨ ਲੈਣ ਦੀ ਪੂਰੀ ਪ੍ਰਕਿਰਿਆ ਬਹੁਤ ਆਸਾਨ, ਪਾਰਦਰਸ਼ੀ, ਵਿਦਿਆਰਥੀਆਂ ਦੇ ਅਨੁਕੂਲ ਅਤੇ ਪੂਰੀ ਤਰ੍ਹਾਂ ਡਿਜੀਟਲ ਹੈ ਇਸ ਲਈ ਇੱਕ ਏਕੀਕ੍ਰਿਤ ਪੋਰਟਲ ਉਪਲਬਧ ਹੈ, ਜਿਸ ਰਾਹੀਂ ਵਿਦਿਆਰਥੀ ਲੋਨ ਲਈ ਅਪਲਾਈ ਕਰ ਸਕਦੇ ਹਨ, ਆਪਣੀ ਅਰਜ਼ੀ ਦਾ ਸਟੇਟਸ ਦੇਖ ਸਕਦੇ ਹਨ, ਵਿਆਜ ਸਬਸਿਡੀ ਦਾ ਦਾਅਵਾ ਕਰ ਸਕਦੇ ਹਨ ਅਤੇ ਆਪਣੀਆਂ ਸ਼ਿਕਾਇਤਾਂ ਵੀ ਦਰਜ ਕਰਵਾ ਸਕਦੇ ਹਨ

 

ਇਹ ਯੋਜਨਾ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਤੋਂ ਪ੍ਰੇਰਿਤ ਹੈ, ਜੋ ਸਿਫ਼ਾਰਸ਼ ਕਰਦੀ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਤਰ੍ਹਾਂ ਦੇ ਉੱਚ ਵਿੱਦਿਅਕ ਅਦਾਰਿਆਂ (ਐੱਚਈਆਈਜ਼) ਵਿੱਚ ਪੜ੍ਹਾਈ ਕਰਨ ਲਈ ਹੋਣਹਾਰ ਵਿਦਿਆਰਥੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਵਿੱਤੀ ਮਦਦ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪੈਸੇ ਦੀ ਕਮੀ ਕਾਰਨ ਕੋਈ ਵੀ ਹੋਣਹਾਰ ਵਿਦਿਆਰਥੀ ਦੇਸ਼ ਦੇ ਬਿਹਤਰੀਨ ਅਦਾਰਿਆਂ ਵਿੱਚ ਪੜ੍ਹਨ ਤੋਂ ਵਾਂਝਾ ਨਾ ਰਹੇ ਪੀਐੱਮ ਵਿਦਿਆਲਕਸ਼ਮੀ ਯੋਜਨਾ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਬਰਾਬਰ ਅਤੇ ਮਿਆਰੀ ਸਿੱਖਿਆ ਨੂੰ ਹੁਲਾਰਾ ਦੇਣ ਅਤੇ ਸਭ ਲਈ ਉਮਰ ਭਰ ਸਿੱਖਣ ਦੇ ਮੌਕੇ ਪੈਦਾ ਕਰਕੇ ਐੱਸਡੀਜੀ 4 ਅਤੇ ਐੱਨਈਪੀ 2020 ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਹਾਂ-ਪੱਖੀ ਯੋਗਦਾਨ ਪਾਉਂਦੀ ਹੈ

 

ਖ਼ਾਸੀਅਤਾਂ, ਲਾਭ ਅਤੇ ਦਾਇਰਾ

ਪੀਐੱਮ-ਵਿਦਿਆਲਕਸ਼ਮੀ ਯੋਜਨਾ ਤਹਿਤ ਦੇਸ਼ ਦੇ ਮਿੱਥੇ ਗਏ ਬਿਹਤਰੀਨ ਉੱਚ ਵਿੱਦਿਅਕ ਅਦਾਰਿਆਂ (ਕਿਊਐੱਚਈਆਈ) ਵਿੱਚ ਮੈਰਿਟ ਦੇ ਆਧਾਰਤੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਗਾਰੰਟੀ ਅਤੇ ਗਾਰੰਟਰ ਦੇ ਐਜੂਕੇਸ਼ਨ ਲੋਨ ਮੁਹੱਈਆ ਕਰਵਾਇਆ ਜਾਂਦਾ ਹੈ ਮੌਜੂਦਾ ਸਮੇਂ ਇਸ ਯੋਜਨਾ ਵਿੱਚ 1,425 ਉੱਚ ਵਿੱਦਿਅਕ ਅਦਾਰੇ ਸ਼ਾਮਲ ਹਨ, ਜਿਨ੍ਹਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਤਰ੍ਹਾਂ ਦੇ ਅਦਾਰੇ ਸ਼ਾਮਲ ਹਨ ਮੈਨੇਜਮੈਂਟ ਕੋਟਾ, ਐੱਨਆਰਆਈ ਕੋਟਾ ਆਦਿ ਤਹਿਤ ਹੋਣ ਵਾਲੇ ਦਾਖਲੇ ਇਸ ਯੋਜਨਾ ਦੇ ਲਾਭ ਲਈ ਯੋਗ ਨਹੀਂ ਹੋਣਗੇ

 

ਬੈਂਕਾਂ ਨੂੰ ਲੋਨ ਦਾ ਦਾਇਰਾ ਵਧਾਉਣ ਵਿੱਚ ਮਦਦ ਕਰਨ ਦੇ ਮਕਸਦ ਨਾਲ ਭਾਰਤ ਸਰਕਾਰ ਵੱਲੋਂ 7.5 ਲੱਖ ਰੁਪਏ ਤੱਕ ਦੇ ਕਰਜ਼ੇਤੇ 75% ਕ੍ਰੈਡਿਟ ਗਾਰੰਟੀ ਦਿੱਤੀ ਜਾਂਦੀ ਹੈ 8 ਲੱਖ ਰੁਪਏ ਤੱਕ ਦੀ ਸਾਲਾਨਾ ਪਰਿਵਾਰਕ ਆਮਦਨ ਵਾਲੇ ਵਿਦਿਆਰਥੀਆਂ ਲਈ ਇਹ ਯੋਜਨਾ 10 ਲੱਖ ਰੁਪਏ ਤੱਕ ਦੇ ਕਰਜ਼ੇਤੇ 3% ਵਿਆਜ ਸਬਸਿਡੀ ਦੀ ਸਹੂਲਤ ਦਿੰਦੀ ਹੈ ਇਹ ਉਸ ਪੂਰੀ ਵਿਆਜ ਸਬਸਿਡੀ ਤੋਂ ਵੱਖਰੀ ਹੈ ਜੋ ਪਹਿਲਾਂ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 4.5 ਲੱਖ ਰੁਪਏ ਤੱਕ ਹੈ

 

 

ਬਿਨਾਂ ਗਾਰੰਟੀ ਅਤੇ ਬਿਨਾਂ ਗਾਰੰਟਰ ਦੇ ਐਜੂਕੇਸ਼ਨ ਲੋਨ

ਪੀਐੱਮ-ਵਿਦਿਆਲਕਸ਼ਮੀ ਯੋਜਨਾ ਤਹਿਤ ਯੋਗ ਬਿਹਤਰੀਨ ਉੱਚ ਵਿੱਦਿਅਕ ਅਦਾਰਿਆਂ (ਕਿਊਐੱਚਈਆਈ) ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਬਿਨਾਂ ਕਿਸੇ ਗਾਰੰਟੀ ਜਾਂ ਤੀਜੀ ਧਿਰ ਦੀ ਗਾਰੰਟੀ ਤੋਂ ਬਿਨਾਂ ਵੀ ਐਜੂਕੇਸ਼ਨ ਲੋਨ ਲੈ ਸਕਦੇ ਹਨ ਐਜੂਕੇਸ਼ਨ ਲੋਨ ਦੀ ਵੱਧ ਤੋਂ ਵੱਧ ਰਕਮ ਦੀ ਕੋਈ ਤੈਅ ਸੀਮਾ ਨਹੀਂ ਹੈ ਇਹ ਰਕਮ ਉੱਚ ਵਿੱਦਿਅਕ ਅਦਾਰੇ ਵੱਲੋਂ ਤੈਅ ਕੀਤੀ ਕੋਰਸ ਫ਼ੀਸ ਅਤੇ ਹੋਰ ਖ਼ਰਚਿਆਂ (ਜਿਵੇਂ ਮੈੱਸ, ਹੋਸਟਲ ਫ਼ੀਸ, ਕਿਊਐੱਚਈਆਈ ਦੀਆਂ ਹੋਰ ਰਿਫੰਡੇਬਲ ਅਤੇ ਨਾਨ-ਰਿਫੰਡੇਬਲ ਫ਼ੀਸਾਂ, ਇੱਕ ਠੀਕ-ਠਾਕ ਲੈਪਟਾਪ ਦੀ ਕੀਮਤ ਅਤੇ ਕੋਰਸ ਦੌਰਾਨ ਵਿਦਿਆਰਥੀ ਦੇ ਰਹਿਣ-ਸਹਿਣ ਦਾ ਵਾਜਬ ਖਰਚਾ) ਆਦਿਤੇ ਨਿਰਭਰ ਕਰੇਗੀ ਸਾਰੀਆਂ ਆਮਦਨ ਸ਼੍ਰੇਣੀਆਂ ਦੇ ਵਿਦਿਆਰਥੀ ਇਸ ਲਈ ਅਪਲਾਈ ਕਰ ਸਕਦੇ ਹਨ

 

ਬੈਂਕਾਂ ਨੂੰ ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਦੇਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਰਕਾਰ 7.5 ਲੱਖ ਰੁਪਏ ਤੱਕ ਦੇ ਲੋਨਤੇ 75% ਕ੍ਰੈਡਿਟ ਗਾਰੰਟੀ ਦਿੰਦੀ ਹੈ ਇਸ ਨਾਲ ਬੈਂਕਾਂ ਦਾ ਜੋਖ਼ਮ ਕਾਫ਼ੀ ਘਟਦਾ ਹੈ ਅਤੇ ਵਿਦਿਆਰਥੀਆਂ ਲਈ ਐਜੂਕੇਸ਼ਨ ਲੋਨ ਲੈਣਾ ਆਸਾਨ ਹੋ ਜਾਂਦਾ ਹੈ

 

ਯੋਜਨਾ ਤਹਿਤ ਐਜੂਕੇਸ਼ਨ ਲੋਨਤੇ ਲਈ ਜਾਣ ਵਾਲੀ ਵਿਆਜ ਦਰ ਸਬੰਧਤ ਬੈਂਕ ਦੀ ਐਕਸਟਰਨਲ ਬੈਂਚਮਾਰਕਡ ਲੈਂਡਿੰਗ ਰੇਟ (ਈਬੀਐੱਲਆਰ) + 0.5% ਤੱਕ ਸੀਮਤ ਹੋਵੇਗੀ ਇਹ ਦਰ ਹਮੇਸ਼ਾ ਬੈਂਕ ਵੱਲੋਂ ਪੀਐੱਮ-ਵਿਦਿਆਲਕਸ਼ਮੀ ਦੇ ਦਾਇਰੇ ਤੋਂ ਬਾਹਰ ਦਿੱਤੇ ਜਾਣ ਵਾਲੇ ਹੋਰ ਐਜੂਕੇਸ਼ਨ ਲੋਨਾਂਤੇ ਲਾਗੂ ਵਿਆਜ ਦਰ ਨਾਲੋਂ ਘੱਟ ਹੋਵੇਗੀ ਐਜੂਕੇਸ਼ਨ ਲੋਨ ਮੋੜਨ ਦਾ ਵੱਧ ਤੋਂ ਵੱਧ ਸਮਾਂ 15 ਸਾਲ ਤੱਕ ਹੋਵੇਗਾ ਇਸ ਵਿੱਚ ਕੋਰਸ ਦਾ ਸਮਾਂ ਅਤੇ ਉਸ ਤੋਂ ਬਾਅਦ ਇੱਕ ਸਾਲ ਦਾ ਮੋਰੇਟੋਰੀਅਮ ਪੀਰੀਅਡ (ਛੋਟ ਦਾ ਸਮਾਂ) ਸ਼ਾਮਲ ਨਹੀਂ ਹੋਵੇਗਾ ਇਹ ਲੋਨ ਭਾਰਤ ਵਿੱਚ ਚੱਲ ਰਹੇ ਸਾਰੇ ਡਿਗਰੀ/ਡਿਪਲੋਮਾ ਕੋਰਸਾਂ ਲਈ ਉਪਲਬਧ ਹੈ ਅਤੇ ਅਜਿਹੇ ਲੋਨ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ ਯੋਜਨਾ ਤਹਿਤ ਐਜੂਕੇਸ਼ਨ ਲੋਨ ਸ਼ਡਿਊਲਡ ਬੈਂਕਾਂ, ਰੀਜਨਲ ਰੂਰਲ ਬੈਂਕਾਂ (ਆਰਆਰਬੀਜ਼) ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਸਹਿਕਾਰੀ ਬੈਂਕਾਂ ਰਾਹੀਂ ਮੁਹੱਈਆ ਕਰਵਾਇਆ ਜਾਂਦਾ ਹੈ

 

ਵਿਆਜਤੇ ਛੋਟ

ਪੀਐੱਮ-ਵਿਦਿਆਲਕਸ਼ਮੀ ਯੋਜਨਾ, ਪੀਐੱਮ-ਯੂਐੱਸਪੀ ਸੀਐੱਸਆਈਐੱਸ (ਪ੍ਰਧਾਨ ਮੰਤਰੀ ਉੱਚਤਰ ਸਿੱਖਿਆ ਪ੍ਰੋਤਸਾਹਨ ਸੈਂਟਰਲ ਸੈਕਟਰ ਇੰਟਰਸਟ ਸਬਸਿਡੀ ਸਕੀਮ) ਦੀ ਪੂਰਕ ਹੈ ਪੀਐੱਮ-ਯੂਐੱਸਪੀ ਸੀਐੱਸਆਈਐੱਸ ਤਹਿਤ, ਨੈਕ ਤੋਂ ਮਾਨਤਾ ਪ੍ਰਾਪਤ ਉੱਚ ਵਿੱਦਿਅਕ ਅਦਾਰਿਆਂ (ਐੱਚਈਆਈਜ਼) ਵਿੱਚ ਤਕਨੀਕੀ/ਪੇਸ਼ੇਵਰ ਕੋਰਸ ਜਾਂ ਐੱਨਬੀਏ ਤੋਂ ਮਾਨਤਾ ਪ੍ਰਾਪਤ ਕੋਰਸ ਕਰਨ ਵਾਲੇ ਅਜਿਹੇ ਵਿਦਿਆਰਥੀ, ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 4.5 ਲੱਖ ਰੁਪਏ ਤੱਕ ਹੈ, ਉਨ੍ਹਾਂ ਨੂੰ 10 ਲੱਖ ਰੁਪਏ ਤੱਕ ਦੇ ਐਜੂਕੇਸ਼ਨ ਲੋਨਤੇ ਮੋਰੇਟੋਰੀਅਮ ਸਮੇਂ ਦੌਰਾਨ 100% ਵਿਆਜ ਸਬਸਿਡੀ ਮਿਲਦੀ ਹੈ

 

ਇਸ ਤੋਂ ਇਲਾਵਾ, ਪੀਐੱਮ-ਵਿਦਿਆਲਕਸ਼ਮੀ ਦੀ ਵਿਆਜ ਸਬਸਿਡੀ ਯੋਜਨਾ ਦਾ ਦਾਇਰਾ ਕਾਫ਼ੀ ਵੱਡਾ ਹੈ ਅਤੇ ਇਸ ਵਿੱਚ ਨਾਮਜ਼ਦ ਬਿਹਤਰੀਨ ਉੱਚ ਵਿੱਦਿਅਕ ਅਦਾਰਿਆਂ (ਕਿਊਐੱਚਈਆਈ) ਦੇ ਸਾਰੇ ਕੋਰਸ ਸ਼ਾਮਲ ਹਨ ਇਸ ਯੋਜਨਾ ਤਹਿਤ 8 ਲੱਖ ਰੁਪਏ ਤੋਂ ਘੱਟ ਸਾਲਾਨਾ ਪਰਿਵਾਰਕ ਆਮਦਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ 10 ਲੱਖ ਰੁਪਏ ਤੱਕ ਦੇ ਐਜੂਕੇਸ਼ਨ ਲੋਨਤੇ ਮੋਰੇਟੋਰੀਅਮ ਸਮੇਂ (ਕੋਰਸ ਦਾ ਸਮਾਂ ਅਤੇ ਉਸ ਤੋਂ ਬਾਅਦ ਇੱਕ ਸਾਲ) ਦੌਰਾਨ 3% ਵਿਆਜ ਸਬਸਿਡੀ ਦਿੱਤੀ ਜਾਂਦੀ ਹੈ

 

ਜੇ ਐਜੂਕੇਸ਼ਨ ਲੋਨ ਦੀ ਰਕਮ 10 ਲੱਖ ਰੁਪਏ ਤੋਂ ਵੱਧ ਹੈ, ਤਾਂ ਵਿਆਜ ਸਬਸਿਡੀ ਸਿਰਫ਼ 10 ਲੱਖ ਰੁਪਏ ਤੱਕ ਦੀ ਜਾਰੀ ਕੀਤੀ ਗਈ ਮੂਲ ਰਕਮਤੇ ਹੀ ਦਿੱਤੀ ਜਾਵੇਗੀ

 

ਜਿਹੜੇ ਵਿਦਿਆਰਥੀ ਕੇਂਦਰ ਜਾਂ ਸੂਬਾ ਸਰਕਾਰ ਦੀ ਕਿਸੇ ਹੋਰ ਸਕਾਲਰਸ਼ਿਪ, ਵਿਆਜ ਸਬਸਿਡੀ ਯੋਜਨਾ ਜਾਂ ਫ਼ੀਸ ਮੁਆਵਜ਼ਾ ਯੋਜਨਾ ਦਾ ਲਾਭ ਲੈ ਰਹੇ ਹਨ, ਉਹ ਸੀਐੱਸਆਈਐੱਸ ਜਾਂ ਪੀਐੱਮ-ਵਿਦਿਆਲਕਸ਼ਮੀ ਯੋਜਨਾ ਤਹਿਤ ਵਿਆਜ ਸਬਸਿਡੀ ਦਾ ਲਾਭ ਲੈਣ ਦੇ ਯੋਗ ਨਹੀਂ ਹੋਣਗੇ

 

ਇੱਕ ਸਾਲ ਵਿੱਚ ਵੱਧ ਤੋਂ ਵੱਧ 1 ਲੱਖ ਵਿਦਿਆਰਥੀ ਮੋਰੇਟੋਰੀਅਮ ਸਮੇਂ ਦੌਰਾਨ 3% ਵਿਆਜ ਸਬਸਿਡੀ ਲਈ ਯੋਗ ਹੋਣਗੇ ਹਾਲਾਂਕਿ, ਸੀਐੱਸਆਈਐੱਸ ਲਾਭਪਾਤਰੀਆਂ ਲਈ ਅਜਿਹੀ ਕੋਈ ਵੱਧ ਤੋਂ ਵੱਧ ਸੀਮਾ ਤੈਅ ਨਹੀਂ ਹੈ

 

ਪੀਐੱਮ-ਯੂਐੱਸਪੀ ਸੀਐੱਸਆਈਐੱਸ ਅਤੇ ਪੀਐੱਮ-ਵਿਦਿਆਲਕਸ਼ਮੀ ਤਹਿਤ ਮਿਲਣ ਵਾਲੀ ਵਿਆਜ ਛੋਟ ਦਾ ਤੁਲਨਾਤਮਕ ਵੇਰਵਾ ਇਸ ਤਰ੍ਹਾਂ ਹੈ:

 

ਮਾਪਦੰਡ

ਪੀਐੱਮ-ਯੂਐੱਸਪੀ ਸੀਐੱਸਆਈਐੱਸ

ਪੀਐੱਮ-ਵਿੱਦਿਆਲਕਸ਼ਮੀ

ਸੰਸਥਾਵਾਂ

ਐੱਨਏਏਸੀ/ਐੱਨਬੀਏ ਮਾਨਤਾ ਪ੍ਰਾਪਤ, ਆਈਐੱਨਆਈ, ਮੈਡੀਕਲ ਕਮਿਸ਼ਨ ਆਫ ਇੰਡੀਆ, ਨਰਸਿੰਗ ਕੌਂਸਲ, ਬਾਰ ਕੌਂਸਲ, ਫਾਰਮੇਸੀ ਕੌਂਸਲ ਅਤੇ ਡੈਂਟਲ ਕੌਂਸਲ ਵਰਗੀਆਂ ਰੈਗੂਲੇਟਰੀ ਬਾਡੀਜ਼ ਵੱਲੋਂ ਪ੍ਰਵਾਨਿਤ ਤਕਨੀਕੀ ਸੰਸਥਾਵਾਂ

ਐੱਨਆਈਆਰਐੱਫ ਵਿੱਚ ਚੋਟੀ ਦੀਆਂ 100 – ਪ੍ਰਾਈਵੇਟ

 

ਸੂਬਾ ਸਰਕਾਰ ਦੀਆਂਐੱਨਆਈਆਰਐੱਫ ਵਿੱਚ ਚੋਟੀ ਦੀਆਂ 200

 

ਬਾਕੀ ਰਹਿੰਦੀਆਂ ਕੇਂਦਰ ਸਰਕਾਰ ਦੀਆਂ ਸੰਸਥਾਵਾਂ

ਕੋਰਸ

ਪ੍ਰੋਫੈਸ਼ਨਲ/ਤਕਨੀਕੀ ਕੋਰਸ

ਸਾਰੇ ਡਿਗਰੀ/ਡਿਪਲੋਮਾ ਕੋਰਸ

ਪਰਿਵਾਰਕ ਆਮਦਨ

4.5 ਲੱਖ ਰੁਪਏ

8 ਲੱਖ ਰੁਪਏ

ਵਿਆਜ ਛੋਟ

ਮੋਰਾਟੋਰੀਅਮ ਪੀਰੀਅਡ ਦੌਰਾਨ ਪੂਰੀ ਵਿਆਜ ਛੋਟ

ਮੋਰਾਟੋਰੀਅਮ ਪੀਰੀਅਡ ਦੌਰਾਨ 3% ਵਿਆਜ ਛੋਟ

ਸਲਾਟਾਂ ਦੀ ਗਿਣਤੀ

ਕੋਈ ਸੀਮਾ ਨਹੀਂ

1 ਲੱਖ ਨਵੇਂ ਸਲਾਟ ਪ੍ਰਤੀ ਸਾਲ

ਕਰਜ਼ੇ ਦੀ ਵਾਪਸੀ

ਮੋਰਾਟੋਰੀਅਮ ਪੀਰੀਅਡ (ਕੋਰਸ ਦਾ ਸਮਾਂ + 1 ਸਾਲ) ਤੋਂ ਬਾਅਦ 15 ਸਾਲ ਤੱਕ

ਮੋਰਾਟੋਰੀਅਮ ਪੀਰੀਅਡ (ਕੋਰਸ ਦਾ ਸਮਾਂ + 1 ਸਾਲ) ਤੋਂ ਬਾਅਦ 15 ਸਾਲ ਤੱਕ

 

 

ਇਹ ਯੋਜਨਾ ਬੈਂਕ ਦੀ ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ (ਈਬੀਐੱਲਆਰ) + 0.5% ਤੱਕ ਸੀਮਤ ਵਿਆਜ ਦਰਾਂ ਨਾਲ ਸਸਤੇ ਐਜੂਕੇਸ਼ਨ ਲੋਨ ਮੁਹੱਈਆ ਕਰਵਾਉਂਦੀ ਹੈ ਇਸ ਤੋਂ ਇਲਾਵਾ ਜੇ ਪੜ੍ਹਾਈ ਦੇ ਸਮੇਂ ਅਤੇ ਮੋਰੇਟੋਰੀਅਮ ਸਮੇਂ ਦੌਰਾਨ ਵਿਆਜ ਦੀ ਲਗਾਤਾਰ ਅਦਾਇਗੀ ਕੀਤੀ ਜਾਂਦੀ ਹੈ, ਤਾਂ ਬੈਂਕ ਲੋਨ ਲੈਣ ਵਾਲਿਆਂ ਨੂੰ 1% ਤੱਕ ਵਾਧੂ ਵਿਆਜ ਛੋਟ ਦੇ ਸਕਦੇ ਹਨ ਯੋਜਨਾ ਤਹਿਤ ਇਨਕਮ ਟੈਕਸ ਐਕਟ ਦੀ ਧਾਰਾ 80 (80E) ਅਧੀਨ ਚੁਕਾਏ ਗਏ ਵਿਆਜਤੇ ਟੈਕਸ ਛੋਟ ਦਾ ਲਾਭ ਵੀ ਮਿਲਦਾ ਹੈ

 

ਵਿਆਜ ਸਬਸਿਡੀ ਅਤੇ ਕ੍ਰੈਡਿਟ ਗਾਰੰਟੀ ਦਾ ਲਾਭ ਗ੍ਰੈਜੂਏਸ਼ਨ, ਪੋਸਟ-ਗ੍ਰੈਜੂਏਸ਼ਨ ਜਾਂ ਇੰਟੀਗ੍ਰੇਟਿਡ ਕੋਰਸਾਂ ਵਿੱਚੋਂ ਕਿਸੇ ਇੱਕ ਲਈ ਸਿਰਫ਼ ਇੱਕ ਵਾਰ ਹੀ ਮਿਲਦਾ ਹੈ ਸਰਕਾਰ ਨੇ ਇਸ ਯੋਜਨਾ ਲਈ 2024-25 ਤੋਂ 2030-31 ਤੱਕ 3,600 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ ਸੱਤ ਸਾਲਾਂ ਦੇ ਸਮੇਂ ਵਿੱਚ 7 ਲੱਖ ਨਵੇਂ ਵਿਦਿਆਰਥੀਆਂ ਨੂੰ ਇਸ ਵਿਆਜ ਸਬਸਿਡੀ ਦਾ ਲਾਭ ਮਿਲਣ ਦੀ ਉਮੀਦ ਹੈ

 

ਵਿਦਿਆਰਥੀਆਂ ਲਈ ਯੋਗਤਾ ਸ਼ਰਤਾਂ

  • ਇਹ ਯੋਜਨਾ ਉਨ੍ਹਾਂ ਵਿਦਿਆਰਥੀਆਂ ਲਈ ਉਪਲਬਧ ਹੈ, ਜਿਨ੍ਹਾਂ ਨੇ ਭਾਰਤ ਦੇ ਮਿੱਥੇ ਗਏ ਬਿਹਤਰੀਨ ਉੱਚ ਸਿੱਖਿਆ ਅਦਾਰਿਆਂ (ਕਿਊਐੱਚਈਆਈਜ਼) ਵਿੱਚੋਂ ਕਿਸੇ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਰਾਹੀਂ ਮੈਰਿਟ ਦੇ ਆਧਾਰਤੇ ਦਾਖਲਾ ਲਿਆ ਹੈ
  • ਯੋਜਨਾ ਤਹਿਤ ਸਾਰੇ ਡਿਗਰੀ ਅਤੇ ਡਿਪਲੋਮਾ ਕੋਰਸਾਂ ਲਈ ਐਜੂਕੇਸ਼ਨ ਲੋਨ ਉਪਲਬਧ ਹੈ
  • ਐਜੂਕੇਸ਼ਨ ਲੋਨ ਮੋੜਨ ਦਾ ਸਮਾਂ ਮੋਰੇਟੋਰੀਅਮ ਸਮੇਂ (ਕੋਰਸ ਦਾ ਸਮਾਂ + 1 ਸਾਲ) ਨੂੰ ਛੱਡ ਕੇ ਵੱਧ ਤੋਂ ਵੱਧ 15 ਸਾਲ ਤੱਕ ਹੋਵੇਗਾ
  • ਇਨ੍ਹਾਂ ਸਾਰੇ ਫ਼ਾਇਦਿਆਂ ਦਾ ਲਾਭ ਲੈਣ ਲਈ ਵਿਦਿਆਰਥੀਆਂ ਨੂੰ ਆਧਾਰ ਰਾਹੀਂ ਰਜਿਸਟ੍ਰੇਸ਼ਨ ਕਰਨਾ, ਆਪਣੇ ਕੋਰਸ ਵਿੱਚ ਦਾਖਲਾ ਲੈਣਾ ਅਤੇ ਪੜ੍ਹਾਈ ਵਿੱਚ ਤਸੱਲੀਬਖਸ਼ ਪ੍ਰਦਰਸ਼ਨ ਬਰਕਰਾਰ ਰੱਖਣਾ ਜ਼ਰੂਰੀ ਹੈ

 

ਹੋਰ ਸ਼ਰਤਾਂ

  • ਬਿਨੈਕਾਰ ਨੇ ਕੋਰਸ ਵਿਚਾਲੇ ਨਹੀਂ ਛੱਡਿਆ ਹੋਣਾ ਚਾਹੀਦਾ ਅਤੇ ਨਾ ਹੀ ਅਨੁਸ਼ਾਸਨਹੀਣਤਾ ਜਾਂ ਪੜ੍ਹਾਈ ਦੇ ਕਾਰਨਾਂ ਕਰਕੇ ਉਸ ਨੂੰ ਅਦਾਰੇ ਵਿੱਚੋਂ ਕੱਢਿਆ ਗਿਆ ਹੋਣਾ ਚਾਹੀਦਾ ਹੈ
  • ਦੂਜੇ ਸਾਲ ਤੋਂ ਅੱਗੇ ਵਿਆਜ ਸਬਸਿਡੀ ਦਾ ਲਾਭ ਜਾਰੀ ਰੱਖਣ ਲਈ ਵਿਦਿਆਰਥੀ ਨੂੰ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਬਰਕਰਾਰ ਰੱਖਣਾ ਹੋਵੇਗਾ
  • ਵਿਦਿਆਰਥੀ ਵਿਆਜ ਸਬਸਿਡੀ ਅਤੇ ਕ੍ਰੈਡਿਟ ਗਾਰੰਟੀ ਦਾ ਲਾਭ ਸਿਰਫ਼ ਇੱਕ ਵਾਰ ਲੈ ਸਕਦਾ ਹੈ, ਭਾਵੇਂ ਉਹ ਗ੍ਰੈਜੂਏਸ਼ਨ, ਪੋਸਟ-ਗ੍ਰੈਜੂਏਸ਼ਨ ਜਾਂ ਇੰਟੀਗ੍ਰੇਟਿਡ ਕੋਰਸ ਲਈ ਹੋਵੇ

 

ਉੱਚ ਵਿੱਦਿਅਕ ਅਦਾਰਿਆਂ ਲਈ ਯੋਗਤਾ ਸ਼ਰਤਾਂ:

ਅਦਾਰਿਆਂ ਨੂੰ ਸੂਚੀਬੱਧ ਕਰਨ ਦੀਆਂ ਸ਼ਰਤਾਂ ਉਨ੍ਹਾਂ ਦੀ ਐੱਨਆਈਆਰਐੱਫ ਰੈਂਕਿੰਗ ਦੇ ਆਧਾਰਤੇ ਤੈਅ ਕੀਤੀਆਂ ਗਈਆਂ ਹਨ ਮੌਜੂਦਾ ਸਮੇਂ ਇਸ ਵਿੱਚ ਜੋ ਅਦਾਰੇ ਸ਼ਾਮਲ ਹਨ, ਉਹ ਹਨ-

  • ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਐੱਨਆਈਆਰਐੱਫ ਦੀ ਤਾਜ਼ਾ ਸੂਚੀ ਵਿੱਚ ਓਵਰਆਲ/ਸ਼੍ਰੇਣੀ-ਅਧਾਰਿਤ ਅਤੇ/ਜਾਂ ਵਿਸ਼ਾ-ਅਧਾਰਿਤ ਰੈਂਕਿੰਗ ਵਿੱਚ ਚੋਟੀ ਦੇ 100 ਸਥਾਨ ਪ੍ਰਾਪਤ ਕਰਨ ਵਾਲੇ ਉੱਚ ਵਿੱਦਿਅਕ ਅਦਾਰੇ (ਐੱਚਈਆਈਜ਼) ਸ਼ਾਮਲ ਹਨ
  • ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਐੱਨਆਈਆਰਐੱਫ ਦੀ ਤਾਜ਼ਾ ਸੂਚੀ ਵਿੱਚ ਸੂਬਾ/ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਅਧੀਨ ਆਉਂਦੇ ਚੋਟੀ ਦੇ 200 ਰੈਂਕ ਵਾਲੇ ਉੱਚ ਵਿੱਦਿਅਕ ਅਦਾਰੇ
  • ਭਾਰਤ ਸਰਕਾਰ ਦੇ ਅਧੀਨ ਆਉਂਦੇ ਹੋਰ ਸਾਰੇ ਉੱਚ ਵਿੱਦਿਅਕ ਅਦਾਰੇ (ਐੱਚਈਆਈਜ਼) ਸ਼ਾਮਲ ਹਨ

 

ਵਿਦੇਸ਼ੀ ਵਿੱਦਿਅਕ ਅਦਾਰਿਆਂ ਦੇ ਭਾਰਤੀ ਕੈਂਪਸਾਂ, ਭਾਰਤੀ ਵਿੱਦਿਅਕ ਅਦਾਰਿਆਂ ਦੇ ਵਿਦੇਸ਼ੀ ਕੈਂਪਸਾਂ ਅਤੇ ਵਿਦੇਸ਼ੀ ਵਿੱਦਿਅਕ ਅਦਾਰਿਆਂ ਨੂੰ ਇਸ ਯੋਜਨਾ ਤਹਿਤ ਸ਼ਾਮਲ ਨਹੀਂ ਕੀਤਾ ਗਿਆ ਹੈ

 

ਪੂਰੇ ਭਾਰਤ ਵਿੱਚ ਉੱਚ ਵਿੱਦਿਅਕ ਅਦਾਰਿਆਂ (ਐੱਚਈਆਈਜ਼) ਦੀ ਚੋਣ ਕਰਨ ਦਾ ਪੈਮਾਨਾ ਸੂਬਿਆਂ ਵਿਚਕਾਰ ਬਰਾਬਰ ਅਤੇ ਨਿਰਪੱਖ ਨੁਮਾਇੰਦਗੀ ਯਕੀਨੀ ਬਣਾਉਂਦਾ ਹੈ

 

ਇਹ ਸੂਚੀ ਤਾਜ਼ਾ ਐੱਨਆਈਆਰਐੱਫ ਰੈਂਕਿੰਗ ਦੇ ਆਧਾਰਤੇ ਅੱਪਡੇਟ ਕੀਤੀ ਜਾਂਦੀ ਹੈ ਮੌਜੂਦਾ ਸਮੇਂ ਪੀਐੱਮ-ਵਿਦਿਆਲਕਸ਼ਮੀ ਯੋਜਨਾ ਤਹਿਤ 1,425 ਅਦਾਰੇ ਸ਼ਾਮਲ ਹਨ ਅਤੇ ਇਹ ਅਦਾਰੇ ਪੀਐੱਮ-ਵਿਦਿਆਲਕਸ਼ਮੀ ਐਜੂਕੇਸ਼ਨ ਲੋਨ ਲਈ ਯੋਗ ਹਨ

 

ਲਾਭ ਲੈਣ ਦੇ ਪੜਾਅ

ਪੀਐੱਮ-ਵਿਦਿਆਲਕਸ਼ਮੀ ਦਾ ਮਕਸਦ ਵਿਦਿਆਰਥੀਆਂ ਨੂੰ ਯੂਜ਼ਰ-ਫ੍ਰੈਂਡਲੀ (ਵਰਤਣ ਵਿੱਚ ਆਸਾਨ) ਡਿਜੀਟਲ ਪਲੇਟਫ਼ਾਰਮ ਰਾਹੀਂ ਐਜੂਕੇਸ਼ਨ ਲੋਨ ਤੱਕ ਆਸਾਨ ਪਹੁੰਚ ਦੇ ਕੇ ਉੱਚ ਸਿੱਖਿਆ ਨੂੰ ਵਧੇਰੇ ਆਸਾਨ ਬਣਾਉਣਾ ਹੈ ਇਹ ਯੋਜਨਾ ਵਿਦਿਆਰਥੀਆਂ ਨੂੰ ਆਨਲਾਈਨ ਅਪਲਾਈ ਕਰਨ, ਆਪਣੀ ਅਰਜ਼ੀ ਨੂੰ ਟ੍ਰੈਕ ਕਰਨ ਅਤੇ ਸਮੇਂ ਸਿਰ ਮਨਜ਼ੂਰੀ ਅਤੇ ਲੋਨ ਦੀ ਰਕਮ ਪ੍ਰਾਪਤ ਕਰਨ ਦੀ ਸਹੂਲਤ ਦੇ ਕੇ ਲੋਨ ਪ੍ਰਕਿਰਿਆ ਨੂੰ ਸਰਲ ਬਣਾਉਂਦੀ ਹੈ

 

ਇਹ ਯੋਜਨਾ ਇੱਕ ਖ਼ਾਸ ਤੌਰਤੇ ਬਣਾਏ ਗਏ ਪੋਰਟਲ ਰਾਹੀਂ ਚਲਾਈ ਜਾਂਦੀ ਹੈ, ਜੋ ਹੇਠ ਲਿਖੀਆਂ ਸਹੂਲਤਾਂ ਦਿੰਦਾ ਹੈ:

  • ਸਾਂਝੀ ਲੋਨ ਅਰਜ਼ੀ
  • ਬੈਂਕ ਦੀ ਚੋਣ
  • ਅਰਜ਼ੀ ਦਾ ਸਟੇਟਸ ਟ੍ਰੈਕ ਕਰਨਾ
  • ਵਿਆਜ ਸਬਸਿਡੀ ਲਈ ਬੇਨਤੀ
  • ਡਿਜੀਟਲ ਪ੍ਰਕਿਰਿਆ ਅਤੇ ਪਾਰਦਰਸ਼ਤਾ

 

 

ਪੀਐੱਮ ਵਿਦਿਆਲਕਸ਼ਮੀ ਡਿਜੀਟਲ ਰੁਪਏ ਐਪ (ਸੀਬੀਡੀਸੀ ਵਾਲੇਟ)

ਇੱਕ ਵਾਰ ਲੋਨ ਮਨਜ਼ੂਰ ਅਤੇ ਜਾਰੀ ਹੋ ਜਾਣ ਤੋਂ ਬਾਅਦ, ਯੋਗ ਵਿਦਿਆਰਥੀ ਆਪਣੀ ਪਰਿਵਾਰਕ ਆਮਦਨ ਦੇ ਆਧਾਰਤੇ ਵਿਆਜ ਸਬਸਿਡੀ ਲਈ ਅਪਲਾਈ ਕਰ ਸਕਦੇ ਹਨ ਸਬਸਿਡੀ ਦੀ ਰਕਮ ਲਾਭਪਾਤਰੀ ਦੇਪੀਐੱਮ-ਵਿਦਿਆਲਕਸ਼ਮੀ ਡਿਜੀਟਲ ਰੁਪਏ ਐਪ’ (ਸੀਬੀਡੀਸੀ ਵਾਲੇਟ) ਵਿੱਚ ਜਮ੍ਹਾਂ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਇਸ ਨੂੰ ਐਜੂਕੇਸ਼ਨ ਲੋਨ ਖਾਤੇ ਵਿੱਚ ਟਰਾਂਸਫਰ ਕਰ ਦਿੱਤਾ ਜਾਂਦਾ ਹੈ

 

 

ਸੈਂਟਰਲ ਸੈਕਟਰ ਇੰਟਰਸਟ ਸਬਸਿਡੀ ਸਕੀਮ (ਸੀਐੱਸਆਈਐੱਸ) ਤਹਿਤ ਭਾਰਤ ਵਿੱਚ ਤਕਨੀਕੀ/ਪੇਸ਼ੇਵਰ ਕੋਰਸਾਂ ਦੀ ਪੜ੍ਹਾਈ ਲਈ ਲਏ ਗਏ ਐਜੂਕੇਸ਼ਨ ਲੋਨਤੇ ਮੋਰੇਟੋਰੀਅਮ ਸਮੇਂ ਦੌਰਾਨ ਪੂਰੀ ਵਿਆਜ ਸਬਸਿਡੀ ਦਿੱਤੀ ਜਾਂਦੀ ਹੈ ਜਿਨ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ/ਪਰਿਵਾਰ ਦੀ ਕੁੱਲ ਸਾਲਾਨਾ ਆਮਦਨ 4.5 ਲੱਖ ਰੁਪਏ ਤੱਕ ਹੈ, ਉਹ ਇਸ ਯੋਜਨਾ ਲਈ ਯੋਗ ਹਨ

 

ਮੌਜੂਦਾ ਪੀਐੱਮ-ਯੂਐੱਸਪੀ ਸੀਐੱਸਆਈਐੱਸ ਯੋਜਨਾ ਨੂੰ ਪੀਐੱਮ-ਵਿਦਿਆਲਕਸ਼ਮੀ ਪੋਰਟਲ ਅਤੇ ਪੀਐੱਮ-ਵਿਦਿਆਲਕਸ਼ਮੀ ਡਿਜੀਟਲ ਰੁਪਏ ਵਾਲੇਟ ਰਾਹੀਂ ਚਲਾਇਆ ਜਾ ਰਿਹਾ ਹੈ 22 ਜੁਲਾਈ 2026 ਤੱਕ, 35,777 ਐਕਟਿਵ ਵਾਲੇਟ ਹਨ, ਜਿਨ੍ਹਾਂ ਰਾਹੀਂ 57.66 ਕਰੋੜ ਰੁਪਏ ਦੀ ਸਬਸਿਡੀ ਵੰਡਣਾ ਸੰਭਵ ਹੋ ਰਿਹਾ ਹੈ ਇਸ ਡਿਜੀਟਲ ਸਿਸਟਮ ਨੇ ਲਾਭ ਪਹੁੰਚਾਉਣ ਦੀ ਪ੍ਰਕਿਰਿਆ ਸੁਚਾਰੂ ਬਣਾਉਣ, ਦੇਰੀ ਘਟਾਉਣ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਕੀਤੀ ਹੈ ਕਿ ਵਿੱਤੀ ਮਦਦ ਯੋਗ ਵਿਦਿਆਰਥੀਆਂ ਤੱਕ ਸਹੀ ਢੰਗ ਨਾਲ ਪਹੁੰਚ ਸਕੇ ਵਿੱਤੀ ਸਾਲ 2025-26 ਲਈ, 2024-25 ਨਾਲ ਸਬੰਧਤ ਕੁੱਲ 4,14,844 ਦਾਅਵੇ ਕੇਨਰਾ ਬੈਂਕ ਨੂੰ ਪ੍ਰਾਪਤ ਹੋਏ ਹਨ, ਜਿਨ੍ਹਾਂ ਦੀ ਕੁੱਲ ਰਕਮ 892.81 ਕਰੋੜ ਰੁਪਏ ਹੈ ਇਸ ਨਾਲ ਲਾਭਪਾਤਰੀ ਵਿਦਿਆਰਥੀਆਂਤੇ ਐਜੂਕੇਸ਼ਨ ਲੋਨ ਮੋੜਨ ਦਾ ਬੋਝ ਕਾਫ਼ੀ ਘੱਟ ਹੋਵੇਗਾ ਪੋਰਟਲ ਵਿਦਿਆਰਥੀਆਂ ਨੂੰ ਆਪਣੀਆਂ ਸ਼ਿਕਾਇਤਾਂ ਦਰਜ ਕਰਨ ਅਤੇ ਉਨ੍ਹਾਂ ਦੇ ਸਟੇਟਸਤੇ ਨਜ਼ਰ ਰੱਖਣ ਦੀ ਸਹੂਲਤ ਵੀ ਦਿੰਦਾ ਹੈ ਇਸ ਨਾਲ ਪਾਰਦਰਸ਼ਤਾ ਯਕੀਨੀ ਬਣਾਉਣ ਅਤੇ ਸ਼ਿਕਾਇਤਾਂ ਅਤੇ ਝਗੜਿਆਂ ਦਾ ਸਮੇਂ ਸਿਰ ਨਿਪਟਾਰਾ ਕਰਨ ਵਿੱਚ ਮਦਦ ਮਿਲਦੀ ਹੈ

 

ਪੀਐੱਮ ਵਿਦਿਆਲਕਸ਼ਮੀ ਯੋਜਨਾ ਦਾ ਪ੍ਰਭਾਵ

ਪੀਐੱਮ-ਵਿਦਿਆਲਕਸ਼ਮੀ ਇੱਕ ਏਕੀਕ੍ਰਿਤ, ਪੂਰੀ ਤਰ੍ਹਾਂ ਡਿਜੀਟਲ ਅਤੇ ਪਾਰਦਰਸ਼ੀ ਐਜੂਕੇਸ਼ਨ ਲੋਨ ਸਹੂਲਤ ਪਲੇਟਫ਼ਾਰਮ ਹੈ ਇਹ ਵਿਦਿਆਰਥੀਆਂ ਨੂੰ ਇੱਕੋ ਪੋਰਟਲ ਰਾਹੀਂ ਪੀਐੱਮ-ਵਿਦਿਆਲਕਸ਼ਮੀ ਲੋਨ ਸਮੇਤ ਹਰ ਤਰ੍ਹਾਂ ਦੇ ਐਜੂਕੇਸ਼ਨ ਲੋਨ ਲਈ ਬੈਂਕਾਂ ਵਿੱਚ ਅਪਲਾਈ ਕਰਨ ਅਤੇ ਆਪਣੀ ਅਰਜ਼ੀ ਦਾ ਸਟੇਟਸ ਆਨਲਾਈਨ ਟ੍ਰੈਕ ਕਰਨ ਦੀ ਸਹੂਲਤ ਦਿੰਦਾ ਹੈ ਇਸ ਦਾ ਡੈਸ਼ਬੋਰਡ ਅਰਜ਼ੀਆਂ, ਮਨਜ਼ੂਰੀਆਂ ਅਤੇ ਕਾਰਵਾਈ ਦੇ ਪੜਾਵਾਂ ਬਾਰੇ ਅਸਲ-ਸਮੇਂ ਦੇ ਅੰਕੜੇ ਦਿੰਦਾ ਹੈ

ਵਿੱਤੀ ਸਾਲ 2025-26 ਵਿੱਚ, ਸਾਰੀਆਂ ਸਕੀਮਾਂ ਤਹਿਤ ਐਜੂਕੇਸ਼ਨ ਲੋਨ ਲਈ 6,45,514 ਅਰਜ਼ੀਆਂ ਪੋਰਟਲਤੇ ਪ੍ਰਾਪਤ ਹੋਈਆਂ ਇਨ੍ਹਾਂ ਵਿੱਚੋਂ 1,10,667 ਅਰਜ਼ੀਆਂ ਪੀਐੱਮ-ਵਿਦਿਆਲਕਸ਼ਮੀ ਦੀਆਂ ਸਨ

 

 

ਵਿੱਤੀ ਸਾਲ 2025-26 ਵਿੱਚ ਪੀਐੱਮ-ਵਿਦਿਆਲਕਸ਼ਮੀ ਯੋਜਨਾ ਤਹਿਤ ਐਜੂਕੇਸ਼ਨ ਲੋਨ ਲਈ 1,10,667 ਅਰਜ਼ੀਆਂ ਪ੍ਰਾਪਤ ਹੋਈਆਂ ਇਨ੍ਹਾਂ ਵਿੱਚੋਂ 70,852 ਲੋਨ ਮਨਜ਼ੂਰ ਕੀਤੇ ਗਏ ਅਤੇ 67,728 ਲੋਨ ਜਾਰੀ ਕੀਤੇ ਜਾ ਚੁੱਕੇ ਹਨ

 

ਲਿੰਗ ਆਧਾਰਿਤ ਬਰਾਬਰੀ

ਪੀਐੱਮ-ਵਿਦਿਆਲਕਸ਼ਮੀ ਇਹ ਯਕੀਨੀ ਬਣਾਉਂਦੀ ਹੈ ਕਿ ਸਾਰੇ ਯੋਗ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਲਿੰਗ ਦੀ ਪਰਵਾਹ ਕੀਤੇ ਬਿਨਾਂ ਉੱਚ ਸਿੱਖਿਆ ਲਈ ਵਿੱਤੀ ਮਦਦ ਤੱਕ ਪਹੁੰਚ ਮਿਲੇ ਔਰਤਾਂ ਅਤੇ ਟਰਾਂਸਜੈਂਡਰ ਵਿਦਿਆਰਥੀ ਵੀ ਇਸ ਯੋਜਨਾ ਦਾ ਲਾਭ ਲੈ ਰਹੇ ਹਨ, ਜਿਸ ਨਾਲ ਉੱਚ ਸਿੱਖਿਆ ਸਭ ਦੀ ਪਹੁੰਚ ਵਿੱਚ ਰਹੀ ਹੈ ਅਤੇ ਵਧੇਰੇ ਆਸਾਨ ਬਣ ਰਹੀ ਹੈ ਵਿੱਤੀ ਰੁਕਾਵਟਾਂ ਨੂੰ ਘੱਟ ਕਰਕੇ ਇਹ ਯੋਜਨਾ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਾਪਤ ਕਰਨ, ਆਪਣੇ ਹੁਨਰ ਨੂੰ ਸੁਧਾਰਨ ਅਤੇ ਬਿਹਤਰ ਕਰੀਅਰ ਦੇ ਮੌਕੇ ਬਣਾਉਣ ਵਿੱਚ ਮਦਦ ਕਰਦੀ ਹੈ ਇਸ ਨਾਲ ਉਨ੍ਹਾਂ ਦੀ ਰੁਜ਼ਗਾਰ ਸਮਰੱਥਾ ਵਧਦੀ ਹੈ ਅਤੇ ਕੰਮਕਾਜੀ ਖੇਤਰ ਵਿੱਚ ਵੱਧ ਭਾਈਵਾਲੀ ਨੂੰ ਹੁਲਾਰਾ ਮਿਲਦਾ ਹੈ, ਜੋ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਸਭ ਦੀ ਬਰਾਬਰ ਸ਼ਮੂਲੀਅਤ ਵਿੱਚ ਯੋਗਦਾਨ ਪਾਉਂਦਾ ਹੈ

 

ਪੀਐੱਮ-ਵਿਦਿਆਲਕਸ਼ਮੀ ਲਿੰਗ ਦੇ ਆਧਾਰਤੇ ਬਰਾਬਰੀ ਵਾਲੀ ਸਿੱਖਿਆ ਨੂੰ ਹੁਲਾਰਾ ਦਿੰਦੀ ਹੈ ਅਤੇ ਮਿਆਰੀ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਪੱਛੜੇ ਹੋਏ ਵਰਗਾਂ ਦੀ ਵੱਧ ਭਾਈਵਾਲੀ ਨੂੰ ਸੰਭਵ ਬਣਾਉਂਦੀ ਹੈ ਪੀਐੱਮ-ਵਿਦਿਆਲਕਸ਼ਮੀ ਬਿਹਤਰ ਵਿੱਦਿਅਕ ਨਤੀਜੇ, ਲਿੰਗ ਸਮਾਨਤਾ, ਸਮਾਜਿਕ ਬਰਾਬਰੀ ਅਤੇ ਵਧੇਰੇ ਵਿਭਿੰਨਤਾ ਵਾਲੇ, ਹੁਨਰਮੰਦ ਅਤੇ ਮਜ਼ਬੂਤ ਵਰਕਫੋਰਸ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੀ ਹੈ ਵਿੱਤੀ ਸਾਲ 2025-26 ਵਿੱਚ, 3,68,742 ਪੁਰਸ਼ਾਂ ਅਤੇ 2,76,764 ਔਰਤਾਂ ਨੇ ਲੋਨ ਲਈ ਅਪਲਾਈ ਕੀਤਾ ਪੁਰਸ਼ਾਂ ਲਈ 2,03,438 ਅਤੇ ਔਰਤਾਂ ਲਈ 1,58,629 ਲੋਨ ਮਨਜ਼ੂਰ ਹੋਏ

 

ਪੱਛੜੇ ਵਿਦਿਆਰਥੀਆਂ ਨੂੰ ਸਮਰੱਥ ਬਣਾਉਣਾ

ਇਹ ਯੋਜਨਾ ਆਰਥਿਕ ਤੌਰਤੇ ਕਮਜ਼ੋਰ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਮੁੱਖ ਧਾਰਾ ਦੀ ਸਿੱਖਿਆ ਪ੍ਰਣਾਲੀ ਵਿੱਚ ਸ਼ਾਮਲ ਕਰਨ ਵਿੱਚ ਮਦਦ ਕਰਦੀ ਹੈ, ਜਿਸ ਨਾਲ ਓਵਰਆਲ ਬਰਾਬਰੀ ਨੂੰ ਹੁਲਾਰਾ ਮਿਲਦਾ ਹੈ ਕੁੱਲ ਜਮ੍ਹਾਂ ਕੀਤੀਆਂ ਗਈਆਂ ਅਰਜ਼ੀਆਂ ਵਿੱਚ ਆਰਥਿਕ ਤੌਰਤੇ ਕਮਜ਼ੋਰ ਵਰਗ (ਈਡਬਲਿਊਐੱਸ), ਜਨਰਲ ਵਰਗ, ਨਾਨ-ਕ੍ਰੀਮੀ ਲੇਅਰ ਹੋਰ ਪੱਛੜੀਆਂ ਸ਼੍ਰੇਣੀਆਂ (ਐੱਨਸੀਓਬੀਸੀ), ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ), ਅਨੁਸੂਚਿਤ ਜਾਤੀਆਂ (ਐੱਸਸੀ), ਅਨੁਸੂਚਿਤ ਕਬੀਲੇ (ਐੱਸਟੀ) ਅਤੇ ਦਿਵਿਆਂਗ (ਪੀਡਬਲਿਊਡੀ) ਵਰਗ ਦੇ ਵਿਦਿਆਰਥੀ ਸ਼ਾਮਲ ਰਹੇ ਹਨ ਸਾਰੇ ਪ੍ਰਮੁੱਖ ਸਮਾਜਿਕ ਵਰਗਾਂ ਦੇ ਬਿਨੈਕਾਰਾਂ ਦੀ ਭਾਈਵਾਲੀ ਯੋਜਨਾ ਦੀ ਵੱਡੀ ਪਹੁੰਚ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਸਰੂਪ ਨੂੰ ਦਰਸਾਉਂਦੀ ਹੈ ਇਹ ਵੱਖ-ਵੱਖ ਸਮਾਜਿਕ ਵਰਗਾਂ ਵਿਚਕਾਰ ਵਿੱਤੀ ਰੁਕਾਵਟਾਂ ਨੂੰ ਘੱਟ ਕਰਨ ਅਤੇ ਵਿੱਦਿਅਕ ਮੌਕਿਆਂ ਤੱਕ ਨਿਰਪੱਖ ਅਤੇ ਬਰਾਬਰ ਪਹੁੰਚ ਨੂੰ ਹੁਲਾਰਾ ਦੇਣ ਵਿੱਚ ਯੋਜਨਾ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ

 

ਪੀਐੱਮ-ਵਿਦਿਆਲਕਸ਼ਮੀ ਯੋਜਨਾ: ਵਿੱਦਿਅਕ ਬਰਾਬਰੀ ਵੱਲ ਇੱਕ ਕਦਮ

ਪੀਐੱਮ-ਵਿਦਿਆਲਕਸ਼ਮੀ ਹੋਣਹਾਰ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਗਾਰੰਟੀ ਅਤੇ ਗਾਰੰਟਰ ਦੇ ਐਜੂਕੇਸ਼ਨ ਲੋਨ ਮੁਹੱਈਆ ਕਰਵਾ ਕੇ ਅਤੇ ਯੋਗ ਪਰਿਵਾਰਾਂ ਲਈ ਨਿਰਧਾਰਤ ਵਿਆਜ ਸਬਸਿਡੀ ਦੇ ਕੇ ਉੱਚ ਸਿੱਖਿਆ ਤੱਕ ਬਰਾਬਰ ਪਹੁੰਚ ਵਧਾਉਣ ਵੱਲ ਇੱਕ ਅਹਿਮ ਕਦਮ ਹੈ ਵਿੱਤੀ ਰੁਕਾਵਟਾਂ ਨੂੰ ਘੱਟ ਕਰਕੇ ਇਹ ਯੋਜਨਾ ਮਿਆਰੀ ਉੱਚ ਸਿੱਖਿਆ ਵਿੱਚ ਵੱਧ ਭਾਈਵਾਲੀ ਨੂੰ ਸੰਭਵ ਬਣਾਉਂਦੀ ਹੈ, ਖ਼ਾਸ ਕਰਕੇ ਆਰਥਿਕ ਤੌਰਤੇ ਕਮਜ਼ੋਰ ਵਿਦਿਆਰਥੀਆਂ ਲਈ ਇਸ ਤਰ੍ਹਾਂ, ਇਹ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਉਦੇਸ਼ਾਂ ਨੂੰ ਅੱਗੇ ਵਧਾਉਂਦੀ ਹੈ, ਸਭ ਦੀ ਸ਼ਮੂਲੀਅਤ ਵਾਲੀ ਅਤੇ ਬਰਾਬਰ ਮਿਆਰੀ ਸਿੱਖਿਆ ਨਾਲ ਸਬੰਧਤ ਸਸਟੇਨੇਬਲ ਡਿਵੈਲਪਮੈਂਟ ਗੋਲ (ਐੱਸਡੀਜੀ) 4 ਦੀ ਪ੍ਰਾਪਤੀ ਵਿੱਚ ਯੋਗਦਾਨ ਪਾਉਂਦੀ ਹੈ ਅਤੇ ਦੇਸ਼ ਲਈ ਹੁਨਰਮੰਦ ਅਤੇ ਭਵਿੱਖ ਲਈ ਤਿਆਰ ਮਨੁੱਖੀ ਸਰੋਤ ਦੇ ਵਿਕਾਸ ਨੂੰ ਸਹਿਯੋਗ ਦਿੰਦੀ ਹੈ

 

ਹਵਾਲੇ

 

ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ (ਐੱਮਈਆਈਟੀਵਾਈ)

https://www.myscheme.gov.in/schemes/pmvs

ਸੰਯੁਕਤ ਰਾਸ਼ਟਰ ਦਾ ਆਰਥਿਕ ਅਤੇ ਸਮਾਜਿਕ ਮਾਮਲਿਆਂ ਬਾਰੇ ਵਿਭਾਗ

https://sdgs.un.org/goals/goal4#targets_and_indicators

ਪ੍ਰੈੱਸ ਇਨਫਰਮੇਸ਼ਨ ਬਿਊਰੋ

https://www.pib.gov.in/PressNoteDetails.aspx?NoteId=154950&ModuleId=3&reg=48&lang=2

ਨੀਤੀ ਆਯੋਗ

https://www.niti.gov.in/sites/default/files/2025-08/india-voluntary-national-review.pdf

ਸਿੱਖਿਆ ਮੰਤਰਾਲਾ

https://cdnbbsr.s3waas.gov.in/s392049debbe566ca5782a3045cf300a3c/uploads/2025/06/202506041473712372.pdf

https://cdnbbsr.s3waas.gov.in/s392049debbe566ca5782a3045cf300a3c/uploads/2026/07/202607131602421770.pdf

https://aicte.gov.in/sites/default/files/nep2020.pdf

https://www.govtschemes.in/sites/default/files/2024-11/PM%20Vidyalaxmi%20Scheme%20Details.pdf?v=1

https://pmvidyalaxmi.co.in/Index.aspx

https://pmvidyalaxmi.co.in/img/UserManual-Student.pdf

https://www.education.gov.in/en/pradhan-mantri-vidyalaxmi-pm-vidyalaxmi-scheme-

 

PDF ਦੇਖਣ ਲਈ ਕਲਿੱਕ ਕਰੋ

 

**************

ਪੀਆਈਬੀ ਰਿਸਰਚ

(Explainer ID: 159379) आगंतुक पटल : 9
Provide suggestions / comments
इस विज्ञप्ति को इन भाषाओं में पढ़ें: English , हिन्दी , Bengali , Assamese , Tamil , Telugu , Kannada