• Sitemap
  • Advance Search
Rural Prosperity

ਸਟਾਰਟ-ਅੱਪ ਪਿੰਡ ਉੱਦਮਤਾ ਪ੍ਰੋਗਰਾਮ

ਜ਼ਮੀਨੀ ਪੱਧਰ 'ਤੇ ਉੱਦਮਤਾ ਰਾਹੀਂ ਗ੍ਰਾਮੀਣ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨਾ

Posted On: 25 JUL 2026 10:02AM

ਸਟਾਰਟ-ਅੱਪ ਪਿੰਡ ਉੱਦਮਤਾ ਪ੍ਰੋਗਰਾਮ ਸਿਖਲਾਈ, ਵਿੱਤ, ਸਲਾਹ ਅਤੇ ਭਾਈਚਾਰੇ ਦੀ ਅਗਵਾਈ ਵਾਲੀ ਸੰਸਥਾਗਤ ਸਹਾਇਤਾ ਰਾਹੀਂ ਗੈਰ-ਖੇਤੀਬਾੜੀ ਕਾਰੋਬਾਰਾਂ ਦਾ ਸਮਰਥਨ ਕਰਦਾ ਹੈ। 30 ਜੂਨ, 2026 ਤੱਕ, SVEP ਨੇ ਦੇਸ਼ ਭਰ ਵਿੱਚ 4.32 ਲੱਖ ਪੇਂਡੂ ਕਾਰੋਬਾਰਾਂ ਦਾ ਸਮਰਥਨ ਕੀਤਾ ਹੈ। ਇਹ ਪ੍ਰੋਗਰਾਮ ਸਮਾਜਿਕ ਸ਼ਮੂਲੀਅਤ ਅਤੇ ਉੱਦਮੀ ਮੌਕਿਆਂ ਤੱਕ ਬਰਾਬਰ ਪਹੁੰਚ 'ਤੇ ਜ਼ੋਰ ਦਿੱਤਾ ਹੈ। ਲਗਭਗ 86% ਉੱਦਮੀ SC, ST, ਘੱਟ ਗਿਣਤੀ ਅਤੇ OBC ਭਾਈਚਾਰਿਆਂ ਤੋਂ ਆਉਂਦੇ ਹਨ। SHGs, CRP-EP, ਬੈਂਕ ਲਿੰਕੇਜ ਅਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਰਗੀਆਂ ਯੋਜਨਾਵਾਂ ਨਾਲ ਤਾਲਮੇਲ ਬਣਾ ਕੇ SVEP ਨੇ ਆਪਣੀ ਪਹੁੰਚ ਦਾ ਵਿਸਥਾਰ ਕੀਤਾ ਹੈ। SVEP ਗਰੀਬੀ ਘਟਾਉਣ, ਸਥਾਨਕ ਪੱਧਰ ‘ਤੇ ਰੁਜ਼ਗਾਰ ਪੈਦਾ ਕਰਨ ਅਤੇ ਪੇਂਡੂ ਆਰਥਿਕ ਵਿਕਾਸ ਲਈ ਇੱਕ ਪ੍ਰਭਾਵਸ਼ਾਲੀ ਜ਼ਮੀਨੀ ਮਾਡਲ ਵਜੋਂ ਉਭਰਿਆ ਹੈ।

ਭਾਰਤ ਵਿੱਚ ਉੱਦਮ-ਅਧਾਰਿਤ ਪੇਂਡੂ ਬਦਲਾਅ

ਭਾਰਤ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋਸਿਸਟਮ ਹੈ। ਇਹ ਸਰਕਾਰ ਦੀਆਂ ਚੰਗੀਆਂ ਨੀਤੀਆਂ ਦੀ ਮਦਦ ਨਾਲ ਵਧਿਆ-ਫੁੱਲਿਆ ਹੈ ਅਤੇ ਦੇਸ਼ ਦੀ ਆਰਥਿਕਤਾ ਨੂੰ ਵਧਾਉਣ ਵਿੱਚ ਵੀ ਬਹੁਤ ਲਾਹੇਵੰਦ ਸਾਬਤ ਹੋਇਆ ਹੈ। ਹਾਲਾਂਕਿ, ਭਾਰਤ ਦੇ ਜ਼ਿਆਦਾਤਰ ਸਟਾਰਟ-ਅੱਪ ਈਕੋਸਿਸਟਮ ਸ਼ਹਿਰੀ ਖੇਤਰਾਂ ਵਿੱਚ ਹਨ। ਇਸ ਲਈ, ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਪ੍ਰਮੁੱਖ ਇੱਕ ਮੁੱਖ ਪਹਿਲਕਦਮੀ ਹੈ ਵਿੱਚੋਂ ਇੱਕ ਸਟਾਰਟ-ਅੱਪ ਵਿਲੇਜ ਐਂਟਰਪ੍ਰਨਿਓਰਸ਼ਿਪ ਪ੍ਰੋਗਰਾਮ (SVEP) ਹੈ।

SVEP, 2016 ਵਿੱਚ ਸ਼ੁਰੂ ਕੀਤੀ ਗਈ, ਦੀਨਦਿਆਲ ਅੰਤਯੋਦਯ ਯੋਜਨਾ - ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (DAY-NRLM) ਦੀ ਇੱਕ ਉਪ-ਸਕੀਮ ਹੈ। ਇਹ ਸਕੀਮ ਸਵੈ-ਸਹਾਇਤਾ ਸਮੂਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਖੇਤੀ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਛੋਟੇ ਉਦਯੋਗ ਸ਼ੁਰੂ ਕਰਨ ਵਿੱਚ ਮਦਦ ਕਰਦੀ ਹੈ। ਇਹ ਵਿੱਤੀ ਸਹਾਇਤਾ, ਸੰਸਥਾਗਤ ਸਹਾਇਤਾ, ਬਿਜ਼ਨਸ ਮੈਨੇਜਮੈਂਟ ਦੀ ਟ੍ਰੇਨਿੰਗ, ਸਾਫਟ ਸਕਿੱਲ ਡਿਵੈਲਪਮੈਂਟ ਅਤੇ ਕਾਰੋਬਾਰੀ ਵਿਕਾਸ ਸੇਵਾਵਾਂ ਪ੍ਰਦਾਨ ਕਰਦੀ ਹੈ। ਇਸ ਨਾਲ ਪੇਂਡੂ ਖੇਤਰਾਂ ਵਿੱਚ ਟਿਕਾਊ ਆਜੀਵਿਕਾ ਅਤੇ ਸਵੈ-ਰੁਜ਼ਗਾਰ ਦੇ ਮੌਕੇ ਵਧਦੇ ਹਨ।

SVEP ਬੈਂਕਿੰਗ ਸੁਵਿਧਾਵਾਂ ਤੱਕ ਪਹੁੰਚ ਕਰਨ ਅਤੇ ਸਰਕਾਰੀ ਸਕੀਮਾਂ ਨਾਲ ਤਾਲਮੇਲ ਬਿਠਾਉਣ ਵਿੱਚ ਵੀ ਮਦਦ ਕਰਦਾ ਹੈ। ਇਸਦਾ ਮੁੱਖ ਉਦੇਸ਼ ਲੰਬੇ ਸਮੇਂ ਦੇ ਆਰਥਿਕ ਵਿਕਾਸ ਅਤੇ ਵੱਡੇ ਪੱਧਰ 'ਤੇ ਸਮਾਜਿਕ ਲਾਭ ਪ੍ਰਾਪਤ ਕਰਨਾ ਹੈ। SVEP ਦੀ ਇੱਕ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸਥਾਨਕ ਉੱਦਮਾਂ ਨੂੰ ਫੰਡ ਦੇਣ ਅਤੇ ਸਹਾਇਤਾ ਕਰਨ ਦੇ ਫੈਸਲੇ ਕਮਿਊਨਿਟੀ ਪੱਧਰ 'ਤੇ ਲਏ ਜਾਂਦੇ ਹਨ। 

 ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ

 ਦੀਨਦਿਆਲ ਅੰਤਯੋਦਯ ਯੋਜਨਾ - ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (DAY-NRLM) ਵਿਸ਼ਵ ਵਿੱਚ ਸਭ ਤੋਂ ਵੱਡੀ ਆਜੀਵਿਕਾ ਪਹਿਲਕਦਮੀਆਂ ਵਿੱਚੋਂ ਇੱਕ ਹੈ। ਇਹ ਪੇਂਡੂ ਗਰੀਬ ਪਰਿਵਾਰਾਂ, ਖਾਸ ਕਰਕੇ ਮਹਿਲਾਵਾਂ ਨੂੰ ਸਵੈ-ਸਹਾਇਤਾ ਸਮੂਹਾਂ ਵਿੱਚ ਸੰਗਠਿਤ ਕਰਦੀ ਹੈ। ਇਸਦਾ ਮੁੱਖ ਉਦੇਸ਼ ਉਹਨਾਂ ਨੂੰ ਟਿਕਾਊ ਆਜੀਵਿਕਾ, ਵਿੱਤੀ ਸੇਵਾਵਾਂ ਤੱਕ ਪਹੁੰਚ ਅਤੇ ਹੁਨਰ ਵਿਕਾਸ ਪ੍ਰਦਾਨ ਕਰਨਾ ਹੈ। ਜੂਨ 2026 ਦੇ ਅੱਧ ਤੱਕ, DAY-NRLM ਦੇ ਤਹਿਤ 10.29 ਕਰੋੜ ਤੋਂ ਵੱਧ ਪੇਂਡੂ ਪਰਿਵਾਰਾਂ ਨੂੰ SHGs ਵਿੱਚ ਸੰਗਠਿਤ ਕੀਤਾ ਗਿਆ ਹੈ। 

ਪੂਰੇ ਭਾਰਤ ਵਿੱਚ ਪੇਂਡੂ ਉੱਦਮਤਾ ਨੂੰ ਉਤਸ਼ਾਹਿਤ ਕਰਨਾ

SVEP ਨੇ ਇੱਕ ਸਮਾਵੇਸ਼ੀ ਦ੍ਰਿਸ਼ਟੀਕੋਣ ਅਪਣਾਇਆ ਹੈ, ਜਿਸ ਵਿੱਚ ਮਹਿਲਾਵਾਂ, ਪਛੜੇ ਭਾਈਚਾਰਿਆਂ ਅਤੇ ਘੱਟ ਪੜ੍ਹੇ-ਲਿਖੇ ਲੋਕਾਂ ਦਾ ਸਮਰਥਨ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ 15 ਜੂਨ, 2026 ਤੱਕ, ਇਸ ਪ੍ਰੋਗਰਾਮ ਨੇ 4.32 ਲੱਖ ਤੋਂ ਵੱਧ ਪੇਂਡੂ ਉਦਯੋਗਾਂ ਨੂੰ ਸਮਰਥਨ ਦਿੱਤਾ ਹੈ। ਅਸਾਮ, ਬਿਹਾਰ, ਝਾਰਖੰਡ, ਪੱਛਮ ਬੰਗਾਲ ਅਤੇ ਮੱਧ ਪ੍ਰਦੇਸ਼ ਵਿੱਚ ਇਸ ਪ੍ਰੋਗਰਾਮ ਦੇ ਤਹਿਤ ਸਭ ਤੋਂ ਵੱਧ ਉੱਦਮੀਆਂ ਨੂੰ ਸਮਰਥਨ ਮਿਲਿਆ ਹੈ। 

 ਐੱਸਐੱਚਜੀ ਮੈਂਬਰ ਤੋਂ ਰੂਰਲ ਬਿਜ਼ਨਸ ਲੀਡਰ ਤੱਕ ਦਾ ਸਫਰ

ਮਹਾਰਾਸ਼ਟਰ ਦੇ ਜਹਾਨਪੁਰ ਦੀ ਰਹਿਣ ਵਾਲੀ ਭਾਗਯਸ਼੍ਰੀ ਲੋਂਢੇ ਨੇ 2014 ਵਿੱਚ ਇੱਕ SHG ਵਿੱਚ ਸ਼ਾਮਲ ਹੋ ਕੇ ਆਪਣਾ ਸਫ਼ਰ ਸ਼ੁਰੂ ਕੀਤਾ। SHG ਅਤੇ ਗ੍ਰਾਮ ਸੰਗਠਨ (VO) ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਨਾਲ ਉਨ੍ਹਾਂ ਦੀ ਅਗਵਾਈ ਅਤੇ ਕਾਰੋਬਾਰੀ ਹੁਨਰ ਵਿੱਚ ਸੁਧਾਰ ਹੋਇਆ। ਉਨ੍ਹਾਂ ਨੇ ਮਸਾਲੇ, ਪਾਪੜ ਅਤੇ ਅਚਾਰ ਬਣਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ। SVEP ਦੇ ਅਧੀਨ ₹45,000 ਦੇ ਕਮਿਊਨਿਟੀ ਐਂਟਰਪ੍ਰਾਈਜ਼ ਫੰਡ ਲੋਨ ਦੀ ਮਦਦ ਨਾਲ, ਉਹਨਾਂ ਨੇ ਸਥਾਨਕ ਪੱਧਰ 'ਤੇ ਸਰੋਤ ਕੀਤੇ ਕੱਚੇ ਮਾਲ ਦੀ ਵਰਤੋਂ ਕਰਕੇ ਆਪਣਾ ਉਤਪਾਦਨ ਵਧਾਇਆ। ਮਹਾਲਕਸ਼ਮੀ ਸਰਸ 2019-20 ਵਿੱਚ ਉਨ੍ਹਾਂ ਦੇ ਵਪਾਰਕ ਯਤਨਾਂ ਨੂੰ ਮਾਨਤਾ ਦਿੱਤੀ ਗਈ, ਜਿੱਥੇ ਉਨ੍ਹਾਂ ਨੇ ਦਸ ਦਿਨਾਂ ਵਿੱਚ ₹ 5 ਲੱਖ ਦੀ ਕਮਾਈ ਕੀਤੀ।

ਸਿੱਖਣ ਅਤੇ ਅੱਗੇ ਵਧਣ ਦੀ ਇੱਛਾ ਨੇ ਉਨ੍ਹਾਂ ਨੂੰ ਆਪਣੇ ਕਾਰੋਬਾਰੀ ਗਿਆਨ ਅਤੇ ਹੁਨਰ ਨੂੰ ਸੁਧਾਰਨ ਵਿੱਚ ਮਦਦ ਕੀਤੀ। ਆਪਣਾ ਕਾਰੋਬਾਰ ਸੰਭਾਲਦੇ ਹੋਏ ਉਨ੍ਹਾਂ ਨੇ ਓਪਨ ਯੂਨੀਵਰਸਿਟੀ ਤੋਂ 10ਵੀਂ ਕਲਾਸ ਦੀ ਪੜ੍ਹਾਈ ਪੂਰੀ ਕੀਤੀ। NRLM ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪ੍ਰਾਪਤ ਸਿਖਲਾਈ ਨੇ ਉਨ੍ਹਾਂ ਦੀ ਵਪਾਰਕ ਸਮਝ ਅਤੇ ਤਕਨੀਕੀ ਸਮਰੱਥਾ ਵਿੱਚ ਵਾਧਾ ਕੀਤਾ। ਨਤੀਜੇ ਵਜੋਂ, ਉਨ੍ਹਾਂ ਦਾ ਕਾਰੋਬਾਰ ਰੋਜ਼ਾਨਾ ਦੇ ਅਧਾਰ 'ਤੇ ਵੱਡੇ ਪੈਮਾਨੇ 'ਤੇ ਪੈਦਾ ਹੋਣ ਲੱਗਾ, ਜਿਸ ਨਾਲ ਪੇਂਡੂ ਮਹਿਲਾਵਾਂ  ਲਈ ਨਿਯਮਿਤ ਕਮਾਈ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਏ। ਉਨ੍ਹਾਂ ਦੀ ਯਾਤਰਾ ਇਹ ਦਰਸਾਉਂਦੀ ਹੈ ਕਿ ਕਿਵੇਂ ਉੱਦਮਤਾ, ਨਿਰੰਤਰ ਸਿਖਲਾਈ ਅਤੇ ਸੰਸਥਾਗਤ ਸਹਾਇਤਾ ਉਤਸ਼ਾਹੀ ਮਹਿਲਾਵਾਂ  ਨੂੰ ਸਫਲ ਕਾਰੋਬਾਰੀ ਨੇਤਾ ਬਣਨ ਵਿੱਚ ਮਦਦ ਕਰ ਸਕਦੀ ਹੈ। 

SVEP ਦੇ ਨਿਰੰਤਰ ਵਿਸਤਾਰ ਨੂੰ ਸਮਰਥਨ ਦੇਣ ਲਈ, ਸਰਕਾਰ ਨੇ ਫਰਵਰੀ 2026 ਤੱਕ ਕੁੱਲ ₹942.09 ਕਰੋੜ ਦਾ ਕੇਂਦਰੀ ਹਿੱਸਾ ਜਾਰੀ ਕੀਤਾ ਹੈ। ਇਹ 2016 ਅਤੇ ਜਨਵਰੀ 2018 ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚਕਾਰ ਜਾਰੀ ਕੀਤੇ ਗਏ ਕੁੱਲ ₹112.39 ਕਰੋੜ ਤੋਂ ਲਗਭਗ 738% ਵੱਧ ਹੈ। 

 ਪੇਂਡੂ ਉੱਦਮਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦਾ ਵਿਸਥਾਰ ਕਰਨ ਦਾ ਰੋਡਮੈਪ

SVEP ਨੂੰ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (SRLM) ਦੁਆਰਾ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਪ੍ਰਤੀ ਬਲਾਕ ₹6.50 ਕਰੋੜ ਅਤੇ ਪ੍ਰਤੀ ਉੱਦਮ ₹27,083 ਦੇ ਔਸਤ ਨਿਵੇਸ਼ ਦੀ ਵਿਵਸਥਾ ਹੈ। 

ਬਲਾਕ ਪੱਧਰ 'ਤੇ, ਬਲਾਕ ਰਿਸੋਰਸ ਸੈਂਟਰ-ਐਂਟਰਪ੍ਰਾਈਜ਼ ਪ੍ਰਮੋਸ਼ਨ (BRC-EP) ਪ੍ਰੋਗਰਾਮ ਨੂੰ ਲਾਗੂ ਕਰਨ ਵਿੱਚ ਮਦਦ ਕਰਦਾ ਹੈ। ਸਿਖਲਾਈ ਪ੍ਰਾਪਤ ਕਮਿਊਨਿਟੀ ਰਿਸੋਰਸ ਪਰਸਨ-ਐਂਟਰਪ੍ਰਾਈਜ਼ ਪ੍ਰਮੋਸ਼ਨ (CRP-EPs) ਐਂਟਰਪ੍ਰਾਈਜ਼ ਪ੍ਰਮੋਸ਼ਨ ਦੇ ਮਾਮਲਿਆਂ ਵਿੱਚ ਬਲਾਕ ਰਿਸੋਰਸ ਸੈਂਟਰ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਦੇ ਹਨ। ਬੈਂਕ ਯੋਗ ਉੱਦਮੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹਨ। ਸਵੈ-ਸਹਾਇਤਾ ਸਮੂਹ ਅਤੇ ਉਹਨਾਂ ਦੀਆਂ ਸੰਸਥਾਵਾਂ ਸੰਭਾਵੀ ਉੱਦਮੀਆਂ ਦੀ ਪਛਾਣ ਕਰਨ ਵਿੱਚ ਮਦਦ ਕਰਦੀਆਂ ਹਨ। ਭਾਈਚਾਰਕ ਸੰਸਥਾਵਾਂ ਉੱਦਮ ਸਥਾਪਤ ਕਰਨ ਵਿੱਚ ਮਦਦ ਕਰਦੀਆਂ ਹਨ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਦੀਆਂ ਹਨ। ਉਹ ਕਮਿਊਨਿਟੀ ਐਂਟਰਪ੍ਰਾਈਜ਼ ਫੰਡ (CEF) ਰਾਹੀਂ ਕਰਜ਼ਿਆਂ ਦਾ ਪ੍ਰਬੰਧਨ ਵੀ ਕਰਦੇ ਹਨ। ਕਮਿਊਨਿਟੀ ਸੰਸਥਾਵਾਂ ਐਂਟਰਪ੍ਰਾਈਜ਼ ਦੀ ਕਾਰਗੁਜ਼ਾਰੀ ਅਤੇ ਵਿਕਾਸ ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰਦੀਆਂ ਹਨ। ਡਿਜੀਟਲ ਟੂਲ ਕਾਰੋਬਾਰ ਦੀ ਯੋਜਨਾਬੰਦੀ, ਕਰਜ਼ੇ ਦੇ ਮੁਲਾਂਕਣ ਅਤੇ ਐਂਟਰਪ੍ਰਾਈਜ਼ ਦੀ ਟਰੈਕਿੰਗ ਵਿੱਚ ਮਦਦ ਕਰਦੇ ਹਨ। ਇਹ ਏਕੀਕ੍ਰਿਤ ਪ੍ਰਣਾਲੀ ਪ੍ਰਭਾਵਸ਼ਾਲੀ ਲਾਗੂਕਰਨ ਅਤੇ ਉੱਦਮ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ।

CRP-EPs ਦੀ ਚੋਣ SRLM ਅਤੇ ਪ੍ਰੋਗਰਾਮ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਟੈਸਟਿੰਗ, ਸਿਖਲਾਈ ਅਤੇ ਪ੍ਰਮਾਣੀਕਰਣ ਦੁਆਰਾ ਸਾਂਝੇ ਤੌਰ 'ਤੇ ਕੀਤੀ ਜਾਂਦੀ ਹੈ। ਇਸ ਵਿੱਚ ਉਨ੍ਹਾਂ ਸਥਾਨਕ ਲੋਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਕਾਰੋਬਾਰ ਅਤੇ ਗਣਿਤ ਦਾ ਮੁੱਢਲਾ ਗਿਆਨ ਹੈ। ਘੱਟੋ-ਘੱਟ 90% CRP-EPs SHG ਪਰਿਵਾਰਾਂ ਵਿੱਚੋਂ ਚੁਣੇ ਗਏ ਹਨ ਅਤੇ ਇਸ ਕਾਡਰ ਵਿੱਚੋਂ ਘੱਟੋ-ਘੱਟ 60% ਮਹਿਲਾਵਾਂ  ਹਨ। ਹਰੇਕ CRP-EP 50 ਤੱਕ ਉੱਦਮੀਆਂ ਨੂੰ ਸਲਾਹ, ਸਿਖਲਾਈ ਅਤੇ ਕ੍ਰੈਡਿਟ ਪਹੁੰਚ ਪ੍ਰਦਾਨ ਕਰਦਾ ਹੈ।

SHG ਮੈਂਬਰ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ CRP-EP ਤੱਕ ਦੀ ਯਾਤਰਾ

ਉੱਤਰ ਪ੍ਰਦੇਸ਼ ਦੀ ਪੂਨਮ ਨੇ ਇੱਕ ਸਫਲ CRP-EP ਬਣਨ ਲਈ ਸਮਾਜਿਕ ਅਤੇ ਆਰਥਿਕ ਰੁਕਾਵਟਾਂ ਨੂੰ ਪਾਰ ਕੀਤਾ। ਇੱਕ ਸਵੈ-ਸਹਾਇਤਾ ਸਮੂਹ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਸਨੂੰ SVEP ਬਾਰੇ ਪਤਾ ਲੱਗਾ ਅਤੇ ਉਸਨੇ ਇੱਕ 54 ਦਿਨਾਂ ਦਾ CRP-EP ਸਿਖਲਾਈ ਪ੍ਰੋਗਰਾਮ ਪੂਰਾ ਕੀਤਾ। ਇਸ ਸਿਖਲਾਈ ਨੇ ਉਨ੍ਹਾਂ ਨੂੰ ਉੱਦਮ ਨੂੰ ਉਤਸ਼ਾਹਿਤ ਕਰਨ ਅਤੇ ਰੋਜ਼ੀ-ਰੋਟੀ ਵਿਕਸਿਤ ਕਰਨ ਦੇ ਹੁਨਰ ਸਿਖਾਏ। ਸਿਖਲਾਈ ਪੂਰੀ ਕਰਨ ਤੋਂ ਬਾਅਦ, ਉਸਨੇ ਲਗਭਗ 40 ਉੱਦਮੀਆਂ ਦੀ ਕਾਰੋਬਾਰੀ ਯੋਜਨਾਬੰਦੀ, ਕਰਜ਼ਾ ਪ੍ਰਾਪਤ ਕਰਨ, ਮਾਰਕੀਟ ਲਿੰਕੇਜ ਅਤੇ ਚੱਲ ਰਹੇ ਮਾਰਗਦਰਸ਼ਨ ਵਿੱਚ ਮਦਦ ਕਰਕੇ ਉਹਨਾਂ ਦੀ ਮਦਦ ਕਰਨੀ ਸ਼ੁਰੂ ਕੀਤੀ। ਪੂਨਮ ਆਪਣੀ ਵਿੱਤੀ ਆਜ਼ਾਦੀ ਲਈ SVEP ਨੂੰ ਕ੍ਰੈਡਿਟ ਦਿੰਦੀ ਹੈ ਅਤੇ ਦੂਜਿਆਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਅਤੇ ਵਧਾਉਣ ਵਿੱਚ ਮਦਦ ਕਰਨ ਦੇ ਮੌਕੇ ਦੀ ਸ਼ਲਾਘਾ ਕਰਦੀ ਹੈ। ਉਸਦੀ ਯਾਤਰਾ ਦਰਸਾਉਂਦੀ ਹੈ ਕਿ ਕਿਵੇਂ ਕਮਿਊਨਿਟੀ-ਆਧਾਰਿਤ ਸੰਸਥਾਵਾਂ ਅਤੇ ਉੱਦਮਤਾ ਸਮਰਥਨ ਪੇਂਡੂ ਜੀਵਨ ਨੂੰ ਮਜ਼ਬੂਤ ​​​​ਕਰ ਸਕਦੇ ਹਨ ਅਤੇ ਮਹਿਲਾਵਾਂ  ਦੀ ਆਰਥਿਕ ਸੁਤੰਤਰਤਾ ਨੂੰ ਅੱਗੇ ਵਧਾ ਸਕਦੇ ਹਨ। 

ਕਮਿਊਨਿਟੀ ਸੰਸਥਾਵਾਂ ਲੋੜ, ਗਰੀਬੀ ਸਥਿਤੀ ਅਤੇ ਉੱਦਮੀ ਸਮਰੱਥਾ ਦੇ ਆਧਾਰ 'ਤੇ ਉੱਦਮੀਆਂ ਦੀ ਪਛਾਣ ਕਰਦੀਆਂ ਹਨ। ਵਪਾਰਕ ਵਿਵਹਾਰਕਤਾ ਦਾ ਮੁਲਾਂਕਣ ਕੀਤੇ ਜਾਣ ਅਤੇ ਕਮਿਊਨਿਟੀ-ਆਧਾਰਿਤ ਸੰਸਥਾਵਾਂ ਦੁਆਰਾ ਕਰਜ਼ੇ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਲਾਭਪਾਤਰੀਆਂ ਨੂੰ ਸਿਖਲਾਈ, ਸਲਾਹ ਅਤੇ ਵਿੱਤੀ ਸਹਾਇਤਾ ਪ੍ਰਾਪਤ ਹੁੰਦੀ ਹੈ। ਇਸ ਪ੍ਰੋਗਰਾਮ ਵਿੱਚ ਇਹ ਮਹੱਤਵਪੂਰਨ ਹੈ ਕਿ ਲਾਭਪਾਤਰੀਆਂ ਵਿੱਚ ਘੱਟੋ-ਘੱਟ 60% ਮਹਿਲਾਵਾਂ  ਹਨ, ਅਤੇ ਨਾਲ ਹੀ ਦਿਵਯਾਂਗਜਨਾਂ ਅਤੇ SC/ST/ਘੱਟ ਗਿਣਤੀ ਭਾਈਚਾਰਿਆਂ ਦੀ ਭਾਗੀਦਾਰੀ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

SVEP ਦੀ ਰਾਜ ਅਤੇ ਕੇਂਦਰੀ ਪੱਧਰ 'ਤੇ ਤਿਮਾਹੀ ਸਮੀਖਿਆਵਾਂ ਅਤੇ ਸਮੇਂ-ਸਮੇਂ 'ਤੇ ਮੁਲਾਂਕਣਾਂ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਵਪਾਰਕ ਪ੍ਰਦਰਸ਼ਨ, ਫੰਡ ਦੀ ਵਰਤੋਂ ਅਤੇ ਪ੍ਰੋਗਰਾਮ ਦੀ ਪ੍ਰਗਤੀ ਨੂੰ ਟਰੈਕ ਕਰਨ ਲਈ ਇੱਕ ਕੇਂਦਰੀਕ੍ਰਿਤ MIS ਸਿਸਟਮ ਵੀ ਹੈ। 

ਗ੍ਰਾਮੀਣ ਆਜੀਵਿਕਾ ਅਤੇ ਉੱਦਮਤਾ ‘ਤੇ SVEP ਦਾ ਅਸਰ 

ਭਾਰਤ ਦੀ ਕੁਆਲਿਟੀ ਕੌਂਸਲ (QCI) ਨੇ 2019 ਵਿੱਚ ਵੱਡੇ ਪੈਮਾਨੇ ਦੇ ਖੇਤਰੀ ਮੁਲਾਂਕਣਾਂ ਦੇ ਨਾਲ, ਪੇਂਡੂ ਵਿਕਾਸ ਮੰਤਰਾਲੇ ਲਈ SVEP ਦਾ ਇੱਕ ਮੱਧ-ਮਿਆਦ ਦਾ ਮੁਲਾਂਕਣ ਕੀਤਾ। ਸਮੀਖਿਆ ਨੇ ਗ੍ਰਾਮੀਣ ਕਾਰੋਬਾਰਾਂ, ਰੋਜ਼ੀ-ਰੋਟੀ ਅਤੇ ਸਮਾਜਿਕ ਸ਼ਮੂਲੀਅਤ 'ਤੇ ਪ੍ਰੋਗਰਾਮ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ।

ਨਤੀਜੇ ਆਮਦਨੀ ਵਧਾਉਣ, ਉੱਦਮਾਂ ਦੇ ਵਿਕਾਸ ਅਤੇ ਕਮਜ਼ੋਰ ਭਾਈਚਾਰਿਆਂ ਨੂੰ ਸ਼ਕਤੀਕਰਨ ਵਿੱਚ ਚੰਗੇ ਨਤੀਜੇ ਦਿਖਾਉਂਦੇ ਹਨ:

• SVEP ਦੁਆਰਾ ਸਮਰਥਿਤ 99% ਉੱਦਮ ਲਾਭਦਾਇਕ ਸਨ।

• SVEP ਉਦਯੋਗਾਂ ਨੇ ਕੁੱਲ ਘਰੇਲੂ ਆਮਦਨ ਵਿੱਚ 57% ਯੋਗਦਾਨ ਪਾਇਆ।

• ਐਂਟਰਪ੍ਰਾਈਜ਼ ਤੋਂ ਔਸਤ ਮਹੀਨਾਵਾਰ ਕਮਾਈ ਲਗਭਗ ₹39,000 ਸੀ।

• ਨਿਰਮਾਣ ਉਦਯੋਗਾਂ ਦੀ ਸਭ ਤੋਂ ਵੱਧ ਔਸਤ ਮਹੀਨਾਵਾਰ ਕਮਾਈ ₹47,800 ਸੀ।

• 96% ਉੱਦਮੀਆਂ ਨੇ ਕਿਹਾ ਕਿ ਬੱਚਤ ਵਧੀ ਹੈ।

• 75% ਉੱਦਮ ਮਹਿਲਾਵਾਂ ਦੁਆਰਾ ਮਲਕੀਅਤ ਜਾਂ ਪ੍ਰਬੰਧਿਤ ਕੀਤੇ ਗਏ ਸਨ।

SVEP ਨੇ ਉੱਦਮੀਆਂ ਨੂੰ ਉਨ੍ਹਾਂ ਦੀਆਂ ਸ਼ੁਰੂਆਤੀ ਉਮੀਦਾਂ ਤੋਂ ਵੱਧ ਕਮਾਈ ਕਰਨ ਵਿੱਚ ਮਦਦ ਕੀਤੀ। ਵਿੱਤ ਤੱਕ ਬਿਹਤਰ ਪਹੁੰਚ ਨੇ ਉੱਦਮੀਆਂ ਨੂੰ ਉੱਦਮ ਸ਼ੁਰੂ ਕਰਨ ਅਤੇ ਵਧਾਉਣ ਲਈ ਸਮਰੱਥ ਬਣਾਇਆ। ਨਿਰੰਤਰ ਸਲਾਹਕਾਰ ਨੇ ਉੱਦਮ ਪ੍ਰਬੰਧਨ ਅਤੇ ਸਥਿਰਤਾ ਨੂੰ ਮਜ਼ਬੂਤ ​​ਕੀਤਾ।

ਇਸ ਤੋਂ ਇਲਾਵਾ, SVEP ਨੇ ਮਹਿਲਾਵਾਂ ਅਤੇ ਪਛੜੇ ਭਾਈਚਾਰਿਆਂ ਨੂੰ ਪਹਿਲੀ ਪੀੜ੍ਹੀ ਦੇ ਉੱਦਮੀ ਬਣਨ ਲਈ ਉਤਸ਼ਾਹਿਤ ਕੀਤਾ। ਲਾਭ ਪ੍ਰਾਪਤ ਕਰਨ ਵਾਲਿਆਂ ਨੇ ਆਤਮ-ਵਿਸ਼ਵਾਸ ਅਤੇ ਰੋਜ਼ੀ-ਰੋਟੀ ਦੀ ਸੁਰੱਖਿਆ ਵਿੱਚ ਸੁਧਾਰ ਦੀ ਰਿਪੋਰਟ ਕੀਤੀ। ਬਹੁਤ ਸਾਰੇ ਪਰਿਵਾਰਾਂ ਨੂੰ ਵਧੀਆ ਸਿੱਖਿਆ, ਪੋਸ਼ਣ, ਸਿਹਤ ਅਤੇ ਸੈਨੀਟੇਸ਼ਨ ਸਹੂਲਤਾਂ ਮਿਲੀਆਂ ਹਨ। ਉੱਦਮੀਆਂ ਨੇ ਬਿਹਤਰ ਕਾਰੋਬਾਰ ਪ੍ਰਬੰਧਨ ਅਤੇ ਵਿੱਤੀ ਹੁਨਰ ਹਾਸਲ ਕੀਤੇ। ਵਧੀ ਹੋਈ ਬੱਚਤ ਅਤੇ ਪੁਨਰ-ਨਿਵੇਸ਼ ਨੇ ਐਂਟਰਪ੍ਰਾਈਜ਼ ਦੇ ਲੰਬੇ ਸਮੇਂ ਦੇ ਵਾਧੇ ਵਿੱਚ ਮਦਦ ਕੀਤੀ। ਪ੍ਰੋਗਰਾਮ ਨੇ ਭਾਈਚਾਰਿਆਂ ਵਿੱਚ ਲਾਭਪਾਤਰੀਆਂ ਦੀ ਸਮਾਜਿਕ ਸਥਿਤੀ ਨੂੰ ਵੀ ਉੱਚਾ ਕੀਤਾ। 

ਭਲਾਈ ਯੋਜਨਾਵਾਂ ਨਾਲ ਉੱਦਮ-ਅਧਾਰਿਤ ਵਿਕਾਸ ਵੱਲ

SVEP ਨੇ ਸਾਬਤ ਕੀਤਾ ਹੈ ਕਿ ਜਦੋਂ ਮਜ਼ਬੂਤ ਭਾਈਚਾਰਕ ਸੰਸਥਾਵਾਂ ਦੁਆਰਾ ਸਮਰਥਨ ਕੀਤਾ ਜਾਂਦਾ ਹੈ, ਤਾਂ ਪੇਂਡੂ ਉੱਦਮਤਾ ਤੇਜ਼ੀ ਨਾਲ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਅੱਗੇ ਵਧਾ ਸਕਦੀ ਹੈ। ਮਹਿਲਾਵਾਂ , SC/ST ਭਾਈਚਾਰਿਆਂ ਅਤੇ ਪਹਿਲੀ ਪੀੜ੍ਹੀ ਦੇ ਉੱਦਮੀਆਂ ਦਾ ਸਸ਼ਕਤੀਕਰਨ ਕਰਕੇ, ਪ੍ਰੋਗਰਾਮ ਨੇ ਸਥਾਨਕ ਇੱਛਾਵਾਂ ਨੂੰ ਟਿਕਾਊ ਉੱਦਮਾਂ ਵਿੱਚ ਬਦਲ ਦਿੱਤਾ ਹੈ। ਇਸ ਨਾਲ ਆਮਦਨ ਵਧਦੀ ਹੈ, ਬੱਚਤ ਵਧਦੀ ਹੈ ਅਤੇ ਪਰਿਵਾਰਾਂ ਦੀ ਤੰਦਰੁਸਤੀ ਵੀ ਵਧਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨੇ ਦਿਖਾਇਆ ਹੈ ਕਿ ਉੱਦਮੀ ਪ੍ਰਤਿਭਾ ਹਰ ਪਿੰਡ ਵਿੱਚ ਮੌਜੂਦ ਹੈ ਅਤੇ ਸਹੀ ਮਾਹੌਲ ਦੇ ਨਾਲ ਵਧ-ਫੁੱਲ ਸਕਦੀ ਹੈ। ਜਿਵੇਂ ਕਿ ਭਾਰਤ ਇੱਕ ਗਲੋਬਲ ਸਟਾਰਟ-ਅੱਪ ਹੱਬ ਬਣਨ ਵੱਲ ਵਧ ਰਿਹਾ ਹੈ, SVEP ਵਰਗੇ ਪ੍ਰੋਗਰਾਮ ਪੇਂਡੂ ਖੇਤਰਾਂ ਵਿੱਚ ਇੱਕ ਮਜ਼ਬੂਤ ​​ਸਟਾਰਟ-ਅੱਪ ਈਕੋਸਿਸਟਮ ਦੀ ਨੀਂਹ ਰੱਖ ਰਹੇ ਹਨ। ਇਹ ਨੌਕਰੀਆਂ ਪੈਦਾ ਕਰ ਰਿਹਾ ਹੈ, ਸਥਾਨਕ ਆਰਥਿਕਤਾ ਨੂੰ ਮਜ਼ਬੂਤ ​​ਕਰ ਰਿਹਾ ਹੈ ਅਤੇ ਲੱਖਾਂ ਪੇਂਡੂ ਪਰਿਵਾਰਾਂ ਲਈ ਨਵੇਂ ਮੌਕੇ ਖੋਲ੍ਹ ਰਿਹਾ ਹੈ। ਕੁੱਲ ਮਿਲਾ ਕੇ, ਇਹ ਇੱਕ ਸਵੈ-ਨਿਰਭਰ ਅਤੇ ਵਿਕਸਿਤ ਭਾਰਤ ਦੇ ਵਿਜ਼ਨ ਵਿੱਚ ਯੋਗਦਾਨ ਪਾ ਰਿਹਾ ਹੈ। 

 

ਹਵਾਲੇ

ਪੇਂਡੂ ਵਿਕਾਸ ਮੰਤਰਾਲਾ

https://svep.nrlm.gov.in/landing

https://svep.nrlm.gov.in/pdf/Final_Mid_Term_Report.pdf

https://nrlm.gov.in/dashboardForOuter.do?methodName=dashboard

https://lakhpatididi.gov.in/wp-content/uploads/2024/02/SVEP_updated_Master_Circular.pdf

https://sansad.in/getFile/loksabhaquestions/annex/13/AU2824.pdf?source=pqals

https://www.pib.gov.in/PressReleaseIframePage.aspx?PRID=1651525&reg=48&lang=2

https://sansad.in/getFile/loksabhaquestions/annex/187/AU3940_Wamd8p.pdf?source=pqals

ਵਣਜ ਮੰਤਰਾਲਾ

https://www.ibef.org/blogs/svep-start-up-village-entrepreneurship-programme

ਨਾਗਾਲੈਂਡ ਸਰਕਾਰ

https://nsrlm.nagaland.gov.in/wp-content/uploads/2020/07/guidelines-CRP-EP.pdf

ਪੀਆਈਬੀ ਪਿਛੋਕੜ

https://www.pib.gov.in/PressReleasePage.aspx?PRID=2195990&reg=3&lang=1

https://www.pib.gov.in/PressReleasePage.aspx?PRID=2267960&reg=3&lang=1

https://www.pib.gov.in/FeaturesDeatils.aspx?NoteId=156719&ModuleId=2&reg=3&lang=1 

 Click to See PDF

************

ਪੀਆਈਬੀ ਰਿਸਰਚ/ਬਲਜੀਤ ਸਿੰਘ

(Explainer ID: 159359) आगंतुक पटल : 171
Provide suggestions / comments
इस विज्ञप्ति को इन भाषाओं में पढ़ें: English , Urdu , हिन्दी , Assamese , Bengali , Tamil , Telugu , Kannada , Malayalam