Farmer's Welfare
ਖੇਤੀਬਾੜੀ ਮਕੈਨਾਈਜ਼ੇਸ਼ਨ ‘ਤੇ ਉਪ-ਮਿਸ਼ਨ
ਫਾਰਮ ਮਕੈਨਾਈਜ਼ੇਸ਼ਨ ਰਾਹੀਂ ਉਤਪਾਦਕਤਾ ਵਧਾਉਣਾ
Posted On:
09 JUL 2026 11:32AM
‘ਸਬ-ਮਿਸ਼ਨ ਔਨ ਐਗਰੀਕਲਚਰਲ ਮਕੈਨਾਈਜ਼ੇਸ਼ਨ (SMAM) ਪੂਰੇ ਦੇਸ਼ ਵਿੱਚ ਖਾਸ ਤੌਰ ‘ਤੇ ਮਕੈਨਾਈਜ਼ੇਸ਼ਨ ਲਈ ਮਦਦ ਦੇ ਕੇ ਛੋਟੇ ਕਿਸਾਨਾਂ, ਮਹਿਲਾਵਾਂ ਅਤੇ ਪੱਛੜੇ ਵਰਗਾਂ ਤੱਕ ਇਸ ਦੀ ਪਹੁੰਚ ਨੂੰ ਵਧਾਉਂਦਾ ਹੈ। ਖੇਤੀਬਾੜੀ ਦੀਆਂ ਮਸ਼ੀਨਾਂ ਅਤੇ ਤਕਨਾਲੋਜੀ ਤੱਕ ਪਹੁੰਚ ਵਿੱਚ ਖੇਤਰੀ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਉਨ੍ਹਾਂ ਇਲਾਕਿਆਂ ਅਤੇ ਉੱਤਰ-ਪੂਰਬੀ ਰਾਜਾਂ ‘ਤੇ ਖਾਸ ਜ਼ੋਰ ਦਿੱਤਾ ਗਿਆ ਹੈ ਜਿੱਥੇ ਇਹ ਸਹੂਲਤਾਂ ਘੱਟ ਹਨ। ਜਦੋਂ ਤੋਂ ਇਹ ਯੋਜਨਾ ਸ਼ੁਰੂ ਹੋਈ ਹੈ, ਉਦੋਂ ਤੋਂ 9,404.47 ਕਰੋੜ ਰੁਪਏ ਦੀ ਮਦਦ ਨਾਲ ਪੂਰੇ ਭਾਰਤ ਵਿੱਚ ਵੱਖ-ਵੱਖ ਕਿਸਾਨਾਂ ਨੂੰ 21.61 ਲੱਖ ਖੇਤੀਬਾੜੀ-ਅਧਾਰਿਤ ਮਸ਼ੀਨਾਂ ਵੰਡੀਆਂ ਗਈਆਂ ਹਨ। 52.5 ਕਰੋੜ ਰੁਪਏ ਦੀ ਆਰਥਿਕ ਮਦਦ ਨਾਲ 40,918 ਹੈਕਟੇਅਰ ਜ਼ਮੀਨ ‘ਤੇ 40,928 ਤੋਂ ਵੱਧ ਡ੍ਰੋਨ ਪ੍ਰਦਰਸ਼ਨ ਕੀਤੇ ਗਏ, ਜਿਸ ਨਾਲ ਪੂਰੇ ਦੇਸ਼ ਵਿੱਚ ਸਟੀਕ ਖੇਤੀ (precision agriculture) ਨੂੰ ਹੁਲਾਰਾ ਮਿਲਿਆ।
ਭਾਰਤ ਵਿੱਚ ਖੇਤੀਬਾੜੀ ਦੀ ਉਤਪਾਦਕਤਾ ਵਧਾਉਣ ਵਿੱਚ ਮਕੈਨਾਈਜ਼ੇਸ਼ਨ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਵਿੱਚ ਫਸਲ ਬਿਜਾਈ ਕਰਨ ਦੇ ਪੂਰੇ ਚੱਕਰ ਦੌਰਾਨ ਖੇਤੀ ਦੇ ਕੰਮਾਂ ਲਈ ਮਸ਼ੀਨਾਂ, ਔਜਾਰਾਂ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਸ਼ਾਮਲ ਹੈ। ਇਨ੍ਹਾਂ ਕੰਮਾਂ ਵਿੱਚ ਜ਼ਮੀਨ ਤਿਆਰ ਕਰਨਾ, ਬਿਜਾਈ, ਸਿੰਚਾਈ, ਪੌਦਿਆਂ ਦੀ ਸੁਰੱਖਿਆ, ਵਾਢੀ ਅਤੇ ਕਟਾਈ ਤੋਂ ਬਾਅਦ ਦਾ ਪ੍ਰਬੰਧਨ ਸ਼ਾਮਲ ਹੈ। ਮਨੁੱਖੀ ਮਿਹਨਤ ਅਤੇ ਜਾਨਵਰਾਂ ਦੀ ਤਾਕਤ ‘ਤੇ ਨਿਰਭਰਤਾ ਘੱਟ ਕਰਕੇ, ਮਕੈਨਾਈਜ਼ੇਸ਼ਨ ਖੇਤੀ ਦੇ ਕੰਮਾਂ ਨੂੰ ਸਮੇਂ ਸਿਰ ਅਤੇ ਕੁਸ਼ਲਤਾਪੂਰਵਕ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਉਤਪਾਦਨ ਦੀ ਲਾਗਤ ਘੱਟ ਹੁੰਦੀ ਹੈ ਅਤੇ ਖੇਤੀ ਦੇ ਤਰੀਕਿਆਂ ਦੀ ਗੁਣਵੱਤਾ ਬਿਹਤਰ ਹੁੰਦੀ ਹੈ।
ਭਾਰਤ ਵਿੱਚ ਫਾਰਮ ਮਕੈਨਾਈਜ਼ੇਸ਼ਨ ਨੂੰ ਹੁਲਾਰਾ ਦੇਣ ਲਈ, 2014-15 ਵਿੱਚ ‘ਸਬ-ਮਿਸ਼ਨ ਔਨ ਐਗਰੀਕਲਚਰਲ ਮਕੈਨਾਈਜ਼ੇਸ਼ਨ (SMAM) ਸ਼ੁਰੂ ਕੀਤਾ ਗਿਆ ਸੀ। ਇਹ ‘ਰਾਸ਼ਟਰੀਯ ਕ੍ਰਿਸ਼ੀ ਵਿਕਾਸ ਯੋਜਨਾ (RKVY) ਦੇ ਤਹਿਤ ਕੇਂਦਰ ਦੁਆਰਾ ਸਪਾਂਸਰਡ ਇੱਕ ਯੋਜਨਾ ਹੈ। SMAM ਦਾ ਮਕਸਦ ਮਕੈਨਾਈਜ਼ੇਸ਼ਨ ਦਾ ਲਾਭ ਉਨ੍ਹਾਂ ਵਰਗਾਂ ਤੱਕ ਪਹੁੰਚਾਉਣਾ ਹੈ ਜਿੱਥੇ ਤੱਕ ਇਹ ਸਹੂਲਤਾਂ ਨਹੀਂ ਪਹੁੰਚੀਆਂ ਹਨ। ਇਸ ਵਿੱਚ ਛੋਟੇ ਅਤੇ ਦਰਮਿਆਨੇ ਕਿਸਾਨ, ਮਹਿਲਾਵਾਂ, ਅਨੁਸੂਚਿਤ ਜਾਤੀ (SC), ਅਨੁਸੂਚਿਤ ਜਨਜਾਤੀ (ST), ਕਿਸਾਨ-ਉਤਪਾਦਕ ਸੰਗਠਨ (FPOs), ਸਵੈ-ਸਹਾਇਤਾ ਸਮੂਹ (SHGs) ਅਤੇ ਗ੍ਰਾਮੀਣ ਉੱਦਮੀ ਸ਼ਾਮਲ ਹਨ।
ਇਹ ਯੋਜਨਾ ‘ਕਸਟਮ ਹਾਇਰਿੰਗ ਸੈਂਟਰ’ (CHCs) ਬਣਾਉਣ ਨੂੰ ਉਤਸ਼ਾਹਿਤ ਕਰਦੀ ਹੈ। ਇਹ ਅਜਿਹੇ ਕੇਂਦਰ ਹੁੰਦੇ ਹਨ ਜਿੱਥੇ ਖੇਤੀਬਾੜੀ ਦੀਆਂ ਮਸ਼ੀਨਾਂ, ਔਜਾਰ ਅਤੇ ਉਪਕਰਣ ਹੁੰਦੇ ਹਨ ਜਿਨ੍ਹਾਂ ਨੂੰ ਕਿਸਾਨ ਕਿਰਾਏ ‘ਤੇ ਲੈ ਸਕਦੇ ਹਨ। ਇਹ ਹਾਈ-ਟੈੱਕ ਅਤੇ ਮਹਿੰਗੇ ਖੇਤੀ ਉਪਕਰਣਾਂ ਲਈ ਹੱਬ ਬਣਾਉਣ ਅਤੇ ਖੇਤੀਬਾੜੀ ਦੀਆਂ ਮਸ਼ੀਨਾਂ ਦੀ ਵੰਡ ਕਰਨ ਵਿੱਚ ਵੀ ਮਦਦ ਕਰਦੀ ਹੈ। ਪ੍ਰਦਰਸ਼ਨਾਂ ਅਤੇ ਸਮਰੱਥਾ-ਨਿਰਮਾਣ ਦੀਆਂ ਪਹਿਲਕਦਮੀਆਂ ਰਾਹੀਂ ਜਾਗਰੂਕਤਾ ਵੀ ਫੈਲਾਈ ਜਾਂਦੀ ਹੈ। ਉਨ੍ਹਾਂ ਇਲਾਕਿਆਂ ‘ਤੇ ਖਾਸ ਧਿਆਨ ਦਿੱਤਾ ਜਾਂਦਾ ਹੈ ਜਿੱਥੇ ਖੇਤੀ ਲਈ ਮਸ਼ੀਨੀ ਤਾਕਤ ਘੱਟ ਉਪਲਬਧ ਹੈ ਅਤੇ ਸੀਐੱਚਸੀ ਰਾਹੀਂ ਸਸਤੀਆਂ ਕਿਰਾਏ ਦੀਆਂ ਸੇਵਾਵਾਂ ਰਾਹੀਂ ਛੋਟੀ ਜ਼ਮੀਨ ਅਤੇ ਜ਼ਿਆਦਾ ਲਾਗਤ ਜਿਹੀਆਂ ਢਾਂਚਾਗਤ ਦਿੱਕਤਾਂ ਨੂੰ ਦੂਰ ਕਰਨ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, SMAM ਖੇਤੀਬਾੜੀ ਮਸ਼ੀਨਾਂ ਦੇ ਪ੍ਰਦਰਸ਼ਨ ਦੀ ਜਾਂਚ ਅਤੇ ਸਰਟੀਫਿਕੇਸ਼ਨ ਵਿੱਚ ਵੀ ਮਦਦ ਕਰਦੀ ਹੈ। ਹਿਤਧਾਰਕਾਂ ਦੇ ਦਰਮਿਆਨ ਅਪਣਾਏ ਜਾਣ ਦੀ ਦਰ ਨੂੰ ਵਧਾਉਣ ਲਈ ਟੀਚਾਬੱਧ ਸੂਚਨਾ, ਸਿੱਖਿਆ ਅਤੇ ਸੰਚਾਰ (IEC) ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।
ਖੇਤੀ ਦੀ ਉਤਪਾਦਕਤਾ ਲਈ SMAM ਦੇ ਰਣਨੀਤਕ ਥੰਮ੍ਹ
2007 ਵਿੱਚ ਸ਼ੁਰੂ ਕੀਤੀ ਗਈ ਰਾਸ਼ਟਰੀਯ ਕ੍ਰਿਸ਼ੀ ਵਿਕਾਸ ਯੋਜਨਾ (RKVY) ਇੱਕ ਪ੍ਰਮੁੱਖ ਯੋਜਨਾ ਹੈ ਜੋ ਕਿ ਰਾਜਾਂ ਨੂੰ ਖੇਤੀਬਾੜੀ ਅਤੇ ਉਸ ਨਾਲ ਜੁੜੇ ਖੇਤਰਾਂ ਵਿੱਚ ਸਰਕਾਰੀ ਨਿਵੇਸ਼ ਵਧਾਉਣ ਲਈ ਉਤਸ਼ਾਹਿਤ ਕਰਦੀ ਹੈ। ਇਹ ਯੋਜਨਾ ਰਾਜਾਂ ਨੂੰ ਸਥਾਨਕ ਜ਼ਰੂਰਤਾਂ ਦੇ ਹਿਸਾਬ ਨਾਲ ਪ੍ਰੋਜੈਕਟ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਜ਼ਾਦੀ ਅਤੇ ਅਧਿਕਾਰ ਦਿੰਦੀ ਹੈ। ਇਸ ਯੋਜਨਾ ਵਿੱਚ ਕਈ ਤਰ੍ਹਾਂ ਦੇ ਕੰਮ ਸ਼ਾਮਲ ਹਨ, ਜਿਵੇਂ ਫਸਲ ਉਤਪਾਦਨ, ਬੁਨਿਆਦੀ ਢਾਂਚੇ ਦਾ ਵਿਕਾਸ, ਮਕੈਨਾਈਜ਼ੇਸ਼ਨ ਅਤੇ ਵੈਲਿਊ ਐਡੀਸ਼ਨ। 2017-18 ਵਿੱਚ, ਇਸ ਯੋਜਨਾ ਨੂੰ RKVY-RAFTAR (ਖੇਤੀਬਾੜੀ ਅਤੇ ਉਸ ਨਾਲ ਜੁੜੇ ਖੇਤਰਾਂ ਦੇ ਕਾਇਆਕਲਪ ਲਈ ਲਾਭਕਾਰੀ ਦ੍ਰਿਸ਼ਟੀਕੋਣ) ਦੇ ਰੂਪ ਵਿੱਚ ਨਵਾਂ ਰੂਪ ਦਿੱਤਾ ਗਿਆ, ਜਿਸ ਵਿੱਚ ਫਸਲ ਦੀ ਵਾਢੀ ਤੋਂ ਪਹਿਲਾਂ ਅਤੇ ਬਾਅਦ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਜ਼ਿਆਦਾ ਜ਼ੋਰ ਦਿੱਤਾ ਗਿਆ।

ਸਬ-ਮਿਸ਼ਨ ਔਨ ਐਗਰੀਕਲਚਰਲ ਮਕੈਨਾਈਜ਼ੇਸ਼ਨ (SMAM) ਨੂੰ ਆਧੁਨਿਕ ਖੇਤੀਬਾੜੀ ਉਪਕਰਣਾਂ ਤੱਕ ਪਹੁੰਚ ਵਧਾ ਕੇ, ਮਿਹਨਤ ਘਟਾ ਕੇ ਅਤੇ ਖੇਤੀ ਦੀ ਉਤਪਾਦਕਤਾ ਵਿੱਚ ਸੁਧਾਰ ਕਰਕੇ ਸਮਾਵੇਸ਼ੀ ਅਤੇ ਕੁਸ਼ਲ ਖੇਤੀਬਾੜੀ ਮਕੈਨਾਈਜ਼ੇਸ਼ਨ ਨੂੰ ਹੁਲਾਰਾ ਦੇਣ ਲਈ ਬਣਾਇਆ ਗਿਆ ਹੈ।
- ਟ੍ਰੇਨਿੰਗ, ਟੈਸਟਿੰਗ, ਪ੍ਰਦਰਸ਼ਨ ਅਤੇ ਫਸਲ ਦੀ ਵਾਢੀ ਤੋਂ ਬਾਅਦ ਮਕੈਨਾਈਜ਼ੇਸ਼ਨ ਰਾਹੀਂ ਖੇਤੀਬਾੜੀ ਮਕੈਨਾਈਜ਼ੇਸ਼ਨ ਨੂੰ ਹੁਲਾਰਾ: ਇਹ ਖੇਤੀਬਾੜੀ ਮਕੈਨਾਈਜ਼ੇਸ਼ਨ ਨੂੰ ਹੁਲਾਰਾ ਦੇ ਕੇ ਪ੍ਰੋਸੈੱਸਿੰਗ, ਸਟੋਰੇਜ, ਵੈਲਿਊ ਐਡੀਸ਼ਨ ਅਤੇ ਫਸਲ ਰਹਿੰਦ-ਖੂੰਹਦ ਪ੍ਰਬੰਧਨ ਲਈ ਫਸਲ ਦੀ ਵਾਢੀ ਤੋਂ ਬਾਅਦ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਦਾ ਹੈ।
- ਖੇਤੀਬਾੜੀ ਮਸ਼ੀਨਰੀ ਅਤੇ ਉਪਕਰਣਾਂ ਦੀ ਖਰੀਦ ਲਈ ਆਰਥਿਕ ਸਹਾਇਤਾ: ਡਾਇਰੈਕਟ ਬੈਨੇਫਿਟ ਟ੍ਰਾਂਸਫਰ (DBT) ਸਿਸਟਮ ਰਾਹੀਂ ਖੇਤੀਬਾੜੀ ਮਸ਼ੀਨਰੀ ਦੀ ਨਿਜੀ ਮਾਲਕੀ ਲਈ ਸਬਸਿਡੀ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਵਿੱਚ ਸਧਾਰਣ ਲਾਭਪਾਤਰੀਆਂ ਲਈ ਮਸ਼ੀਨ ਦੀ ਲਾਗਤ ਦਾ 40% ਅਤੇ SC/ST ਕਿਸਾਨਾਂ, ਛੋਟੇ ਅਤੇ ਦਰਮਿਆਨੇ ਕਿਸਾਨਾਂ ਅਤੇ ਉੱਤਰ ਪੂਰਬ ਰਾਜਾਂ ਦੇ ਲਾਭਪਾਤਰੀਆਂ ਲਈ 50% ਹਿੱਸਾ ਸ਼ਾਮਲ ਹੈ। ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ CHC, SHG ਅਤੇ FPO ਰਾਹੀਂ ਡ੍ਰੋਨ ਮਸ਼ੀਨੀਕ੍ਰਿਤ ਸੇਵਾਵਾਂ ਲਈ ਪ੍ਰਤੀ ਹੈਕਟੇਅਰ 2,000 ਰੁਪਏ ਮਿਲਦੇ ਹਨ।
- ਕਸਟਮ ਹਾਇਰਿੰਗ ਲਈ ਫਾਰਮ ਮਸ਼ੀਨਰੀ ਬੈਂਕ (FMB) ਦੀ ਸਥਾਪਨਾ: SHG, FPO ਅਤੇ ਸਥਾਨਕ ਸੰਸਥਾਵਾਂ ਨੂੰ ਖੇਤੀਬਾੜੀ ਮਸ਼ੀਨਰੀ ਹਾਸਲ ਕਰਨ ਲਈ 80–90% ਆਰਥਿਕ ਸਹਾਇਤਾ ਦੇ ਕੇ ਖੇਤੀਬਾੜੀ ਮਕੈਨਾਈਜ਼ੇਸ਼ਨ ਨੂੰ ਵਧਾਉਂਦਾ ਹੈ। CHC ਆਰਥਿਕ ਸਹਾਇਤਾ 250 ਲੱਖ ਰੁਪਏ ਤੱਕ ਦੇ ਪ੍ਰੋਜੈਕਟਾਂ ਲਈ ਪ੍ਰੋਜੈਕਟ ਲਾਗਤ ਦਾ 40 ਪ੍ਰਤੀਸ਼ਤ ਉਪਲਬਧ ਹੈ, ਜਦਕਿ FMB ਨੂੰ 30 ਲੱਖ ਰੁਪਏ ਤੱਕ ਦੇ ਪ੍ਰੋਜੈਕਟਾਂ ਲਈ 80 ਪ੍ਰਤੀਸ਼ਤ ਸਹਾਇਤਾ ਮਿਲਦੀ ਹੈ।
- ਹਾਈ-ਟੈੱਕ ਅਤੇ ਉੱਚ-ਉਤਪਾਦਕਤਾ ਵਾਲੇ ਉਪਕਰਣ ਹੱਬ ਦੀ ਸਥਾਪਨਾ: ਸੰਚਾਲਨ ਕੁਸ਼ਲਤਾ ਅਤੇ ਉੱਚ-ਕੀਮਤਾਂ ਵਾਲੇ ਉਪਕਰਣਾਂ ਤੱਕ ਪਹੁੰਚ ਵਿੱਚ ਸੁਧਾਰ ਲਈ ਫਸਲ-ਵਿਸ਼ੇਸ਼ ਕਾਰਜਾਂ ਲਈ ਐਡਵਾਂਸਡ, ਉੱਚ-ਸਮਰੱਥਾ ਵਾਲੀ ਮਸ਼ੀਨਰੀ ਨਾਲ ਲੈਸ।
- ਉੱਤਰ ਪੂਰਬ ਖੇਤਰ (NER) ਵਿੱਚ ਖੇਤੀਬਾੜੀ ਮਕੈਨਾਈਜ਼ੇਸ਼ਨ ਨੂੰ ਹੁਲਾਰਾ : ਖੇਤਰ-ਵਿਸ਼ੇਸ਼ ਉਪਾਵਾਂ ਰਾਹੀਂ ਉੱਤਰ-ਪੂਰਬ ਰਾਜਾਂ ਵਿੱਚ ਬਿਹਤਰ ਸਹਾਇਤਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਛੋਟੀ ਮਸ਼ੀਨਰੀ ਲਈ 100% ਤੱਕ ਸਬਸਿਡੀ ਅਤੇ ਫਾਰਮ ਮਸ਼ੀਨਰੀ ਬੈਂਕ ਲਈ 95% ਸਹਾਇਤਾ ਸ਼ਾਮਲ ਹੈ।
ਖੇਤੀਬਾੜੀ ਮਕੈਨਾਈਜ਼ੇਸ਼ਨ ਨੂੰ ਹੁਲਾਰਾ ਦੇਣਾ: SMAM ਦੀ ਆਰਥਿਕ ਰੀੜ੍ਹ ਦੀ ਹੱਡੀ
SMAM ਦੇ ਤਹਿਤ, 2014–15 ਤੋਂ 2025–26 ਤੱਕ, 9,404.47 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਨੇ ਵਿਅਕਤੀਗਤ ਕਿਸਾਨਾਂ ਨੂੰ 21.61 ਲੱਖ ਮਸ਼ੀਨਾਂ ਵੰਡਣ ਵਿੱਚ ਮਦਦ ਕੀਤੀ ਹੈ। ਇਸ ਤੋਂ ਇਲਾਵਾ, ਇਸ ਨੇ 27,554 ਕਸਟਮ ਹਾਇਰਿੰਗ ਸੈਂਟਰਾਂ, 646 ਹਾਈ-ਟੈੱਕ ਹੱਬ ਅਤੇ 25,608 ਫਾਰਮ ਮਸ਼ੀਨਰੀ ਬੈਂਕ ਬਣਾਉਣ ਵਿੱਚ ਮਦਦ ਕੀਤੀ। SMAM ਅਧੀਨ, ਖੇਤੀ ਦੀ ਮਸ਼ੀਨਰੀ ਦੇ ਨਿਜੀ ਮਾਲਿਕਾਨਾ ਹੱਕ ਵਾਲੇ ਲਾਭਪਾਤਰੀਆਂ ਦੀ ਸੰਖਿਆ 2020–21 ਵਿੱਚ 2.07 ਲੱਖ ਤੋਂ ਵਧ ਕੇ 2024–25 ਵਿੱਚ 2.32 ਲੱਖ ਹੋ ਗਈ, ਜੋ ਇਸ ਸਕੀਮ ਦੇ ਦਾਇਰੇ ਵਿੱਚ ਹੋਏ ਕੁੱਲ ਵਾਧੇ ਨੂੰ ਦਰਸਾਉਂਦਾ ਹੈ।

ਇਸ ਸਕੀਮ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਲਾਗਤ-ਸਾਂਝਾਕਰਣ (cost-sharing) ਦੀ ਵਿਸਥਾ ਹੈ। ਜ਼ਿਆਦਾਤਰ ਰਾਜਾਂ ਲਈ ਫੰਡਿੰਗ ਦਾ ਅਨੁਪਾਤ 60:40 ਹੈ, ਜਦਕਿ ਉੱਤਰ ਪੂਰਬ ਅਤੇ ਹਿਮਾਲਿਅਨ ਰਾਜਾਂ ਲਈ ਇਹ 90:10 ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਾਮਲੇ ਵਿੱਚ, 100 ਪ੍ਰਤੀਸ਼ਤ ਕੇਂਦਰੀ ਫੰਡਿੰਗ ਦੇ ਰੂਪ ਵਿੱਚ ਸਹਾਇਤਾ ਦਿੱਤੀ ਜਾਂਦੀ ਹੈ। ਫੰਡਿੰਗ ਦਾ ਇਹ ਵੱਖ-ਵੱਖ ਢਾਂਚਾ ਵੱਖੋ-ਵੱਖਰੀਆਂ ਖੇਤਰੀ ਸਥਿਤੀਆਂ ਵਿੱਚ ਮਕੈਨਾਈਜ਼ੇਸ਼ਨ ਨੂੰ ਵੱਡੇ ਪੱਧਰ ‘ਤੇ ਅਪਣਾਉਣ ਵਿੱਚ ਮਦਦ ਕਰਦਾ ਹੈ।
ਇਨੋਵੇਸ਼ਨ ਇਨ ਐਕਸ਼ਨ : SMAM ਕਿਵੇਂ ਡ੍ਰੋਨ ਅਧਾਰਿਤ ਖੇਤੀ ਨੂੰ ਹੁਲਾਰਾ ਦੇ ਰਿਹਾ ਹੈ
'ਸਬ-ਮਿਸ਼ਨ ਔਨ ਐਗਰੀਕਲਚਰਲ ਮਕੈਨਾਈਜ਼ੇਸ਼ਨ' (SMAM) ਖੇਤੀ ਦੇ ਕੰਮਾਂ ਨੂੰ ਬਿਹਤਰ ਬਣਾਉਣ ਲਈ ਡ੍ਰੋਨ ਦੀ ਵਰਤੋਂ ਨੂੰ ਹੁਲਾਰਾ ਦਿੰਦਾ ਹੈ। ਇਸ ਸਕੀਮ ਦੇ ਤਹਿਤ 52.50 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨਾਲ, ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ (ICAR) ਨੇ ਦੇਸ਼ ਭਰ ਵਿੱਚ ਵੱਡੇ ਪੱਧਰ ‘ਤੇ ਫੀਲਡ ਡੈਮੋਂਸਟ੍ਰੇਸ਼ਨ (ਖੇਤਾਂ ਵਿੱਚ ਪ੍ਰਦਰਸ਼ਨ) ਰਾਹੀਂ ਡ੍ਰੋਨ ਦੀ ਵਰਤੋਂ ਨੂੰ ਹੁਲਾਰਾ ਦਿੱਤਾ ਹੈ।
2023–24 ਤੋਂ 2025–26 ਦੌਰਾਨ, ICAR ਨੇ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (KVKs) ਦੇ ਨਾਲ ਮਿਲ ਕੇ 40,918 ਹੈਕਟੇਅਰ ਜ਼ਮੀਨ ‘ਤੇ 40,928 'ਕਿਸਾਨ ਡ੍ਰੋਨ' ਡੈਮੋਂਸਟ੍ਰੇਸ਼ਨ ਕੀਤੇ। ਇਨ੍ਹਾਂ ਡੈਮੋਂਸਟ੍ਰੇਸ਼ਨ ਵਿੱਚ ਤੈਅ ਸਟੈਂਡਰਡ ਓਪ੍ਰੇਟਿੰਗ ਪ੍ਰੋਸੀਜ਼ਰ (SOP) ਅਨੁਸਾਰ ਪੋਸ਼ਕ ਤੱਤਾਂ, ਖਾਦਾਂ ਅਤੇ ਐਗਰੋ-ਕੈਮੀਕਲਜ਼ ਦੀ ਵਰਤੋਂ ‘ਤੇ ਧਿਆਨ ਦਿੱਤਾ ਗਿਆ।
ਇਸ ਨੂੰ ਵੱਡੇ ਪੱਧਰ ‘ਤੇ ਅਪਣਾਉਣ ਲਈ, SMAM ਡ੍ਰੋਨ ਖਰੀਦਣ ਅਤੇ ਡੈਮੋਂਸਟ੍ਰੇਸ਼ਨ ਲਈ ਵਿੱਤੀ ਸਹਾਇਤਾ ਦਿੰਦਾ ਹੈ। ICAR ਸੰਸਥਾਵਾਂ, KVKs ਅਤੇ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਰਗੀਆਂ ਯੋਗ ਸੰਸਥਾਵਾਂ ਨੂੰ ਇਨ੍ਹਾਂ ਗਤੀਵਿਧੀਆਂ ਲਈ ਪ੍ਰਤੀ ਡ੍ਰੋਨ 10 ਲੱਖ ਰੁਪਏ ਤੱਕ ਦੀ 100 ਪ੍ਰਤੀਸ਼ਤ ਵਿੱਤੀ ਸਹਾਇਤਾ ਮਿਲਦੀ ਹੈ। ਕਿਸਾਨ-ਉਤਪਾਦਕ ਸੰਗਠਨ (FPOs) 75 ਪ੍ਰਤੀਸ਼ਤ ਤੱਕ ਦੀ ਗ੍ਰਾਂਟ ਸਹਾਇਤਾ ਲਈ ਯੋਗ ਹਨ। ਇਸ ਤੋਂ ਇਲਾਵਾ, ਸਰਵਿਸ ਮਾਡਲ ਰਾਹੀਂ ਡ੍ਰੋਨ ਦੀ ਵਰਤੋਂ ਕਰਨ ਵਾਲੀਆਂ ਏਜੰਸੀਆਂ ਨੂੰ ਪ੍ਰਤੀ ਹੈਕਟੇਅਰ 6,000 ਰੁਪਏ ਦਾ ਅਚਨਚੇਤੀ ਖਰਚਾ (contingency expenditure) ਦਿੱਤਾ ਜਾਂਦਾ ਹੈ।

ਇਸ ਤੋਂ ਇਲਾਵਾ, SMAM ਸਾਰਿਆਂ ਨੂੰ ਨਾਲ ਲੈ ਕੇ ਚੱਲਣ (ਸਮਾਵੇਸ਼) ‘ਤੇ ਬਹੁਤ ਜ਼ੋਰ ਦਿੰਦਾ ਹੈ ਅਤੇ ਕੁੱਲ ਫੰਡ ਦਾ 30 ਪ੍ਰਤੀਸ਼ਤ ਹਿੱਸਾ ਮਹਿਲਾ ਕਿਸਾਨਾਂ ਲਈ ਵੱਖਰਾ ਰੱਖਦਾ ਹੈ। ਇਸ ਪ੍ਰਬੰਧ ਦਾ ਮਕਸਦ ਹੈ ਕਿ ਮਹਿਲਾ ਕਿਸਾਨਾਂ ਦੀ ਖੇਤੀ ਦੀਆਂ ਮਸ਼ੀਨਾਂ ਤੱਕ ਪਹੁੰਚ ਵਧੇ ਅਤੇ ਉਹ ਮਸ਼ੀਨੀਕ੍ਰਿਤ ਖੇਤੀਬਾੜੀ ਦੇ ਤਰੀਕਿਆਂ ਵਿੱਚ ਜ਼ਿਆਦਾ ਹਿੱਸਾ ਲੈ ਸਕਣ।
ਕਮੀਆਂ ਨੂੰ ਦੂਰ ਕਰਨਾ, ਵਿਕਾਸ ਨੂੰ ਹੁਲਾਰਾ ਦੇਣਾ: SMAM ਦਾ ਅਸਰ
SMAM ਖੇਤੀ ਦੀ ਉਤਪਾਦਕਤਾ, ਕਾਰਜ ਸਮਰੱਥਾ ਅਤੇ ਸਮਾਵੇਸ਼ ਨੂੰ ਮਜ਼ਬੂਤ ਕਰਨ ਵਿੱਚ ਇੱਕ ਅਹਿਮ ਪਹਿਲ ਦੇ ਤੌਰ ‘ਤੇ ਉਭਰਿਆ ਹੈ। ਛੋਟੇ ਅਤੇ ਦਰਮਿਆਨੇ ਕਿਸਾਨਾਂ, ਮਹਿਲਾਵਾਂ, SC/ST ਭਾਈਚਾਰਿਆਂ ਅਤੇ ਘੱਟ ਸਹੂਲਤ ਵਾਲੇ ਇਲਾਕਿਆਂ ‘ਤੇ ਧਿਆਨ ਕੇਂਦ੍ਰਿਤ ਕਰਕੇ, ਇਸ ਯੋਜਨਾ ਨੇ ਸਬਸਿਡੀ, ਕਸਟਮ ਹਾਇਰਿੰਗ ਸੈਂਟਰ, ਫਾਰਮ ਮਸ਼ੀਨਰੀ ਬੈਂਕ ਅਤੇ ਖਾਸ ਇਲਾਕਿਆਂ ਲਈ ਮਦਦ ਰਾਹੀਂ ਮਕੈਨਾਈਜ਼ੇਸ਼ਨ ਵਿੱਚ ਮੌਜੂਦ ਅਹਿਮ ਕਮੀਆਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ ਹੈ। ਟ੍ਰੇਨਿੰਗ, ਪ੍ਰਦਰਸ਼ਨ, ਫਸਲ ਦੀ ਵਾਢੀ ਤੋਂ ਬਾਅਦ ਦੇ ਪ੍ਰਬੰਧਨ ਅਤੇ ਡ੍ਰੋਨ ਵਰਗੀਆਂ ਨਵੀਆਂ ਤਕਨੀਕਾਂ ‘ਤੇ ਇਸ ਦਾ ਜ਼ੋਰ ਖੇਤੀ ਨੂੰ ਆਧੁਨਿਕ ਬਣਾਉਣ ਪ੍ਰਤੀ ਇੱਕ ਦੂਰਦਰਸ਼ੀ ਸੋਚ ਨੂੰ ਦਰਸਾਉਂਦਾ ਹੈ। ਸੰਸਥਾਗਤ ਢਾਂਚਾ ਤਿਆਰ ਕਰਕੇ, SMAM ਨੇ ਮਜ਼ਦੂਰੀ ਦੀ ਮਿਹਨਤ ਨੂੰ ਘੱਟ ਕਰਨ, ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਖੇਤੀ ਦੀ ਉਤਪਾਦਕਤਾ ਵਧਾਉਣ ਵਿੱਚ ਯੋਗਦਾਨ ਦਿੱਤਾ ਹੈ।
ਹਵਾਲੇ
Ministry of Agriculture and Farmers Welfare
https://agriportal.cg.nic.in/agridept/CentralScheme/2.3%20smam%20gl.pdf
https://farmech.dac.gov.in/Content/New_Folder/Revised_SMAM_Guidelines_%282025%29_With_Covering.pdf
https://www.pib.gov.in/PressReleasePage.aspx?PRID=2146927®=3&lang=2
https://agriwelfare.gov.in/sites/default/files/rkvy_inro.pdf
https://farmech.dac.gov.in/Content/New_Folder/Revised_SMAM_Guidelines_%282025%29_With_Covering.pdf
https://www.pib.gov.in/PressReleasePage.aspx?PRID=2225993®=3&lang=1
https://sansad.in/getFile/loksabhaquestions/annex/184/AU1307_PlCuP7.pdf?source=pqals
https://sansad.in/getFile/loksabhaquestions/annex/187/AU2869_rYAp4R.pdf?source=pqals
https://sansad.in/getFile/loksabhaquestions/annex/184/AU4030_u5gVDd.pdf?source=pqals
https://sansad.in/getFile/loksabhaquestions/annex/187/AU2910_hr4mIN.pdf?source=pqals
https://sansad.in/getFile/annex/270/AU1621_FVTLGW.pdf?source=pqars
Ministry of Finance
https://www.indiabudget.gov.in/economicsurvey/doc/echapter.pdf
Ministry of Rural Development
https://sansad.in/getFile/loksabhaquestions/annex/186/AU2540_lhHekv.pdf?source=pqals
PIB Backgrounder
https://www.pib.gov.in/PressReleasePage.aspx?PRID=2248987®=3&lang=2
Click here to see pdf
*********
ਪੀਆਈਬੀ ਰਿਸਰਚ/ ਏਕੇ
(Explainer ID: 159215)
आगंतुक पटल : 183
Provide suggestions / comments