• Sitemap
  • Advance Search
Social Welfare

ਮਿਸ਼ਨ ਪੋਸ਼ਣ 2.0 ਭਾਰਤ ਦੀ ਪੋਸ਼ਣ ਪ੍ਰਣਾਲੀ ਨੂੰ ਮਜ਼ਬੂਤ ​​ਕਰਨਾ

Posted On: 14 APR 2026 10:59AM

 

ਮੁੱਖ ਬਿੰਦੂ

  • ਪੋਸ਼ਣ ਅਭਿਆਨ ਭਾਰਤ ਦਾ ਪ੍ਰਮੁੱਖ ਰਾਸ਼ਟਰੀ ਪੋਸ਼ਣ ਮਿਸ਼ਨ ਹੈ, ਜਿਸਦਾ ਉਦੇਸ਼ ਤਾਲਮੇਲ, ਤਕਨਾਲੋਜੀ ਅਤੇ ਭਾਈਚਾਰਕ ਸ਼ਮੂਲੀਅਤ ਰਾਹੀਂ ਪੋਸ਼ਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣਾ ਹੈ
  • ਪੋਸ਼ਣ ਟ੍ਰੈਕਰ ਐਪਲੀਕੇਸ਼ਨ ਵਰਗੇ ਡਿਜੀਟਲ ਸਾਧਨਾਂ ਦੀ ਵਰਤੋਂ ਨਾਲ, 14 ਲੱਖ ਤੋਂ ਵੱਧ ਆਂਗਣਵਾੜੀ ਕੇਂਦਰਾਂ ਅਤੇ ਲਗਭਗ 9 ਕਰੋੜ ਲਾਭਪਾਤਰੀਆਂ ਦੀ ਲਗਭਗ ਅਸਲ-ਸਮੇਂ ਦੀ ਨਿਗਰਾਨੀ ਹੁਣ ਸੰਭਵ ਹੋ ਗਈ ਹੈ
  • ਪੋਸ਼ਣ ਅਭਿਆਨ ਨੇ ਆਪਣੇ ਜਨ ਅੰਦੋਲਨ ਪਹੁੰਚ ਰਾਹੀਂ, ਪੋਸ਼ਣ ਮਾਹ ਅਤੇ ਪੋਸ਼ਣ ਪਖਵਾੜਾ ਵਰਗੀਆਂ ਮੁਹਿੰਮਾਂ ਰਾਹੀਂ 150 ਕਰੋੜ ਤੋਂ ਵੱਧ ਗਤੀਵਿਧੀਆਂ ਆਯੋਜਿਤ ਕਰਦੇ ਹੋਏ ਦੇਸ਼ ਭਰ ਦੇ ਭਾਈਚਾਰਿਆਂ ਨੂੰ ਲਾਮਬੰਦ ਕੀਤਾ ਹਨ

 

 

ਪੋਸ਼ਣ ਸੁਰੱਖਿਆ ਲਈ ਭਾਰਤ ਦਾ ਮਿਸ਼ਨ

8 ਮਾਰਚ, 2018 ਨੂੰ ਸ਼ੁਰੂ ਕੀਤਾ ਗਿਆ, ਪੋਸ਼ਣ ਅਭਿਆਨ (ਸੰਪੂਰਣ ਪੋਸ਼ਣ ਲਈ ਪ੍ਰਧਾਨ ਮੰਤਰੀ ਦੀ ਵਿਆਪਕ ਯੋਜਨਾ) ਇੱਕ ਪ੍ਰਮੁੱਖ, ਬਹੁ-ਮੰਤਰਾਲਾ ਮਿਸ਼ਨ ਹੈ ਜਿਸਦਾ ਉਦੇਸ਼ ਭਾਰਤ ਦੇ ਰਾਸ਼ਟਰੀ ਵਿਕਾਸ ਏਜੰਡੇ ਦੇ ਕੇਂਦਰ ਵਿੱਚ ਪੋਸ਼ਣ ਨੂੰ ਰੱਖਣਾ ਹੈ। ਇਸ ਮਿਸ਼ਨ ਨੇ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੀ ਨਿਸ਼ਾਨਦੇਹੀ ਕੀਤੀ - ਪੋਸ਼ਣ ਨੂੰ ਮੁੱਖ ਤੌਰ 'ਤੇ ਇੱਕ ਭਲਾਈ ਮੁੱਦੇ ਵਜੋਂ ਦੇਖਣ ਦੀ ਬਜਾਏ, ਇਸਨੂੰ ਮਨੁੱਖੀ ਪੂੰਜੀ ਵਿਕਾਸ, ਟਿਕਾਊ ਵਿਕਾਸ ਟੀਚਿਆਂ (SDGs) ਅਤੇ ਲੰਬੇ ਸਮੇਂ ਦੇ ਵਿਕਾਸ ਨਾਲ ਜੁੜੀ ਇੱਕ ਰਾਸ਼ਟਰੀ ਤਰਜੀਹ ਵਜੋਂ ਮਾਨਤਾ ਦਿੱਤੀ।

ਪਿਛਲੇ ਅੱਠ ਵਰ੍ਹਿਆਂ ਵਿੱਚ, ਪੋਸ਼ਣ ਅਭਿਆਨ ਨੇ ਪੋਸ਼ਣ ਢਾਂਚੇ ਵਿੱਚ ਤਾਲਮੇਲ, ਡਿਜੀਟਲ ਨਿਗਰਾਨੀ ਅਤੇ ਭਾਈਚਾਰਕ ਭਾਗੀਦਾਰੀ ਨੂੰ ਸ਼ਾਮਲ ਕਰਕੇ ਭਾਰਤ ਦੇ ਪੋਸ਼ਣ ਸ਼ਾਸਨ ਢਾਂਚੇ ਨੂੰ ਬਦਲ ਦਿੱਤਾ ਹੈ ।

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਧੀਨ ਚਲਾਇਆ ਜਾਣ ਵਾਲਾ ਪੋਸ਼ਣ ਅਭਿਆਨ, 26 ਤੋਂ ਵੱਧ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਇੱਕ ਏਕੀਕ੍ਰਿਤ ਪੋਸ਼ਣ ਢਾਂਚੇ ਅਧੀਨ ਲਿਆਉਂਦਾ ਹੈ।  ਇਹ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਕੁਪੋਸ਼ਣ ਦਾ ਹੱਲ ਸਿਰਫ਼ ਸਿਹਤ ਜਾਂ ਭੋਜਨ ਖੇਤਰਾਂ ਵਿੱਚ ਨਹੀਂ ਲੱਭਿਆ ਜਾ ਸਕਦਾ - ਇਸ ਲਈ ਸੈਨੀਟੇਸ਼ਨ, ਸਿੱਖਿਆ, ਪਾਣੀ, ਮਹਿਲਾ ਸਸ਼ਕਤੀਕਰਣ ਅਤੇ ਆਮਦਨ ਵਰਗੇ ਖੇਤਰਾਂ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਪੋਸ਼ਣ ਅਭਿਆਨ ਜੀਵਨ ਚੱਕਰ ਅਤੇ ਰੋਕਥਾਮ ਵਾਲੇ ਦ੍ਰਿਸ਼ਟੀਕੋਣ ਦੇ ਅਧਾਰ 'ਤੇ  ਤਿਆਰ ਕੀਤਾ ਗਿਆ ਹੈ - ਨਾ ਕਿ ਸਿਰਫ ਗੰਭੀਰ ਕੁਪੋਸ਼ਣ ਦਾ ਇਲਾਜ ਕਰਨ ਤੋਂ ਬਾਅਦ ਜੋ ਪਹਿਲਾਂ ਹੀ ਹੋ ਚੁੱਕਿਆ ਹੈ। ਮਿਸ਼ਨ ਪਹਿਲੇ 1,000 ਦਿਨਾਂ ਗਰਭ ਧਾਰਨ ਤੋਂ ਲੈ ਕੇ ਦੋ ਸਾਲ ਦੀ ਉਮਰ ਤੱਕ -'ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ  ਕਿਉਂਕਿ ਇਹ ਸਮਾਂ ਸਰੀਰਕ ਵਿਕਾਸ, ਦਿਮਾਗ ਦੇ ਵਿਕਾਸ ਅਤੇ ਲੰਬੇ ਸਮੇਂ ਦੇ ਸਿਹਤ ਨਤੀਜਿਆਂ ਲਈ ਬਹੁਤ ਮਹੱਤਵਪੂਰਨ ਹੈ ।

ਨੀਤੀਗਤ ਵਿਕਾਸ : ਪੋਸ਼ਣ ਅਭਿਆਨ ਤੋਂ ਮਿਸ਼ਨ ਪੋਸ਼ਣ 2.0 ਤੱਕ

ਕਈ ਦਹਾਕਿਆਂ ਤੋਂ, ਭਾਰਤ ਵਿੱਚ ਪੋਸ਼ਣ ਸਬੰਧੀ ਦਖਲਅੰਦਾਜ਼ੀ ਵੱਖ-ਵੱਖ ਮੰਤਰਾਲਿਆਂ ਦੇ ਅਧੀਨ ਵੱਖ-ਵੱਖ ਟੀਚਾ ਸਮੂਹਾਂ 'ਤੇ ਕੇਂਦ੍ਰਿਤ ਵੱਖ-ਵੱਖ ਯੋਜਨਾਵਾਂ ਰਾਹੀਂ ਲਾਗੂ ਕੀਤੀ ਗਈ ਸੀ। ਹਾਲਾਂਕਿ ਇਹ ਯੋਜਨਾਵਾਂ ਪੋਸ਼ਣ ਦੇ ਵੱਖ-ਵੱਖ ਪਹਿਲੂਆਂ ਨੂੰ ਸੰਬੋਧਿਤ ਕਰਦੀਆਂ ਸਨ, ਪਰ ਇਹ ਪਹੁੰਚ ਮੁੱਖ ਤੌਰ 'ਤੇ ਖੇਤਰ - ਵਿਸ਼ੇਸ਼ ਬਣੀ ਰਹੀ। ਸਮੇਂ ਦੇ ਨਾਲ, ਤਾਲਮੇਲ ਅਤੇ ਏਕੀਕ੍ਰਿਤ ਲਾਗੂਕਰਨ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ ਗਿਆ।

1975 ਵਿੱਚ ਸ਼ੁਰੂ ਕੀਤੀ ਗਈ ਏਕੀਕ੍ਰਿਤ ਬਾਲ ਵਿਕਾਸ ਸੇਵਾਵਾਂ (ICDS) ਨੇ ਆਂਗਣਵਾੜੀ ਕੇਂਦਰਾਂ ਰਾਹੀਂ ਪੂਰਕ ਪੋਸ਼ਣ, ਸਿਹਤ ਸੇਵਾਵਾਂ ਅਤੇ ਸ਼ੁਰੂਆਤੀ ਬਚਪਨ ਦੀ ਦੇਖਭਾਲ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ ।

ਇਹ ਮੰਨਦੇ ਹੋਏ ਕਿ ਮਾਂ ਦੀ ਸਿਹਤ ਉਸਦੇ ਬੱਚੇ ਦੀ ਸਿਹਤ ਅਤੇ ਪੋਸ਼ਣ ਨੂੰ ਯਕੀਨੀ ਬਣਾਉਣ ਵਿੱਚ ਇੱਕ ਮੁੱਖ ਕਾਰਕ ਹੈ, ਪ੍ਰਧਾਨ ਮੰਤਰੀ ਮਾਤ੍ਰ  ਵੰਦਨਾ ਯੋਜਨਾ ( PMMVY ) 2017 ਵਿੱਚ ਲਾਗੂ ਕੀਤੀ ਗਈ ਸੀ। ਇਸ ਯੋਜਨਾ ਨੇ ਸਿੱਧੇ ਨਕਦ ਟ੍ਰਾਂਸਫਰ ਰਾਹੀਂ ਜਣੇਪਾ ਲਾਭ ਪ੍ਰਦਾਨ ਕੀਤੇ, ਗਰਭਵਤੀ ਅਤੇ ਦੁੱਧ ਪਿਲਾਉਣ  ਵਾਲੀਆਂ ਮਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਉਸੇ ਸਾਲ, ਨੀਤੀ ਆਯੋਗ ਦੀ ਰਾਸ਼ਟਰੀ ਪੋਸ਼ਣ ਰਣਨੀਤੀ (2017) ਨੇ ਤਾਲਮੇਲ, ਬਿਹਤਰ ਨਿਗਰਾਨੀ ਅਤੇ ਭਾਈਚਾਰਕ ਭਾਗੀਦਾਰੀ 'ਤੇ ਜ਼ੋਰ ਦਿੱਤਾ, ਅਤੇ ਇੱਕ ਮਿਸ਼ਨ - ਮੋਡ ਪਹੁੰਚ ਦੀ ਸਿਫ਼ਾਰਸ਼ ਕੀਤੀ।

 ਇਸ ਦੇ ਅਧਾਰ 'ਤੇ , ਪੋਸ਼ਣ ਅਭਿਆਨ ਨੂੰ ਸਾਲ 2018 ਵਿੱਚ ਭਾਰਤ ਦੇ ਰਾਸ਼ਟਰੀ ਪੋਸ਼ਣ ਮਿਸ਼ਨ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸਦਾ ਉਦੇਸ਼ ਵੱਖ-ਵੱਖ ਮੰਤਰਾਲਿਆਂ ਅਤੇ ਯੋਜਨਾਵਾਂ ਨੂੰ ਸਮਾਂ-ਬੱਧ ਟੀਚਿਆਂ, ਡਿਜੀਟਲ ਨਿਗਰਾਨੀ ਅਤੇ ਜਨ ਅੰਦੋਲਨ ਪਹੁੰਚ ਦੇ ਨਾਲ ਇੱਕ ਏਕੀਕ੍ਰਿਤ ਢਾਂਚੇ ਦੇ ਅਧੀਨ ਲਿਆਉਣਾ ਸੀ।

ਕੇਂਦਰੀ ਬਜਟ 2021-22 ਨੇ ਮਿਸ਼ਨ ਪੋਸ਼ਣ 2.0 (ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0) ਦੇ ਤਹਿਤ ਭਾਰਤ ਦੀਆਂ ਖੰਡਿਤ ਪੋਸ਼ਣ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ​​ਕੀਤਾ, ਇੱਕ ਏਕੀਕ੍ਰਿਤ ਅਤੇ ਸੰਪੂਰਣ ਢਾਂਚਾ ਬਣਾਇਆ। ਇਸ ਪੁਨਰਗਠਨ ਦੇ ਤਹਿਤ ਹੇਠ ਲਿਖੀਆਂ ਯੋਜਨਾਵਾਂ ਨੂੰ ਏਕੀਕ੍ਰਿਤ ਕੀਤਾ ਗਿਆ ਸੀ :

ਆਂਗਣਵਾੜੀ ਸੇਵਾਵਾਂ

ਕਿਸ਼ੋਰ ਕੁੜੀਆਂ ਲਈ ਯੋਜਨਾ

ਪੋਸ਼ਣ ਮੁਹਿੰਮ

ਇਸ ਏਕੀਕਰਣ ਨੇ ਮਾਂ ਦੇ ਪੋਸ਼ਣ, ਸ਼ਿਸ਼ੂ ਅਤੇ ਛੋਟੇ ਬੱਚਿਆਂ ਨੂੰ ਭੋਜਨ ਦੇਣਾ (IYCF) ਦੇ ਮਿਆਰਾਂ, ਅਤੇ ਗੰਭੀਰ ਤੀਬਰ ਕੁਪੋਸ਼ਣ (SAM) ਅਤੇ ਦਰਮਿਆਨੀ ਤੀਬਰ ਕੁਪੋਸ਼ਣ (MAM) ਦੇ ਇਲਾਜ 'ਤੇ ਵਧੇਰੇ ਧਿਆਨ ਕੇਂਦ੍ਰਿਤ ਕੀਤਾ। ਇਸਨੇ ਵੇਸਟਿੰਗ, ਸਟੰਟਿੰਗ, ਅਨੀਮੀਆ ਅਤੇ ਘੱਟ ਭਾਰ ਦੀ ਸਮੱਸਿਆ ਨੂੰ ਘਟਾਉਣ ਲਈ ਆਯੁਸ਼-ਅਧਾਰਿਤ ਪਹੁੰਚਾਂ ਰਾਹੀਂ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ 'ਤੇ ਵੀ ਜ਼ੋਰ ਦਿੱਤਾ ।

ਇਸ ਮਿਸ਼ਨ ਦਾ ਪੁਨਰਗਠਨ ਕੀਤਾ ਗਿਆ ਹੈ ਅਤੇ ਇਹ ਹੇਠ ਲਿਖੇ ਮੁੱਖ ਥੰਮ੍ਹਾਂ ਰਾਹੀਂ ਸੰਚਾਲਿਤ ਹੁੰਦਾ ਹੈ :

ਬੱਚਿਆਂ, ਗਰਭਵਤੀ ਅਤੇ ਦੁੱਧ  ਪਿਲਾਉਣ ਵਾਲੀਆਂ ਮਾਵਾਂ ਅਤੇ ਕਿਸ਼ੋਰ ਕੁੜੀਆਂ ਲਈ ਪੋਸ਼ਣ ਸਹਾਇਤਾ।

0-3 ਸਾਲ ਦੀ ਉਮਰ ਦੇ ਬੱਚਿਆਂ ਲਈ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (3-6 ਸਾਲ) ਅਤੇ ਸ਼ੁਰੂਆਤੀ ਬਚਪਨ ਲਈ ਪ੍ਰੋਤਸਾਹਨ।

ਆਂਗਣਵਾੜੀ ਬੁਨਿਆਦੀ ਢਾਂਚਾ ਜਿਸ ਵਿੱਚ ਕੇਂਦਰਾਂ ਨੂੰ ਸਕਸ਼ਮ ਆਂਗਣਵਾੜੀਆਂ ਵਿੱਚ ਅਪਗ੍ਰੇਡ ਕਰਨਾ ਸ਼ਾਮਲ ਹੈ।

(i) ਪੋਸ਼ਣ ਸਬੰਧੀ ਸਹਾਇਤਾ

ਰਾਸ਼ਟਰੀ ਖੁਰਾਕ ਸੁਰੱਖਿਆ ਐਕਟ , 2013 ਦੇ ਅਨੁਸੂਚੀ II ਵਿੱਚ ਨਿਰਧਾਰਤ ਪੋਸ਼ਣ ਸਬੰਧੀ ਮਿਆਰਾਂ ਅਨੁਸਾਰ ਬੱਚਿਆਂ (6 ਮਹੀਨੇ ਤੋਂ 6 ਸਾਲ ਦੀ ਉਮਰ ਤਕ ਦੇ), ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਕਿਸ਼ੋਰ ਲੜਕੀਆਂ ਨੂੰ ਪੂਰਕ ਪੋਸ਼ਣ ਪ੍ਰਦਾਨ ਕੀਤਾ ਜਾਂਦਾ ਹੈ। ਇਹਨਾਂ ਮਿਆਰਾਂ ਨੂੰ ਜਨਵਰੀ 2023 ਵਿੱਚ ਸੋਧਿਆ ਗਿਆ ਸੀ। ਪੁਰਾਣੇ ਮਾਪਦੰਡ ਮੁੱਖ ਤੌਰ 'ਤੇ ਕੈਲੋਰੀ - ਅਧਾਰਤ ਸਨ ; ਸੋਧੇ ਹੋਏ ਮਾਪਦੰਡ ਹੁਣ ਪੂਰਕ ਪੋਸ਼ਣ ਦੀ ਮਾਤਰਾ ਅਤੇ ਗੁਣਵੱਤਾ ਦੋਵਾਂ ਦੇ ਮਾਮਲੇ ਵਿੱਚ ਵਧੇਰੇ ਵਿਆਪਕ ਅਤੇ ਸੰਤੁਲਿਤ ਹਨ। ਇਹ ਮਾਪਦੰਡ ਖੁਰਾਕ ਵਿਭਿੰਨਤਾ ਦੇ ਸਿਧਾਂਤ 'ਤੇ ਅਧਾਰਤ ਹਨ ਅਤੇ ਗੁਣਵੱਤਾ ਵਾਲੇ ਪ੍ਰੋਟੀਨ, ਸਿਹਤਮੰਦ ਫੈਟ ਅਤੇ ਸੂਖਮ ਪੌਸ਼ਟਿਕ ਤੱਤ (ਕੈਲਸ਼ੀਅਮ, ਜ਼ਿੰਕ, ਆਇਰਨ, ਖੁਰਾਕ ਫੋਲੇਟ, ਵਿਟਾਮਿਨ ਬੀ6, ਅਤੇ ਵਿਟਾਮਿਨ ਬੀ12) ਪ੍ਰਦਾਨ ਕਰਦੇ ਹਨ। ਗੰਭੀਰ ਤੌਰ 'ਤੇ ਤੀਬਰ ਕੁਪੋਸ਼ਣ ਵਾਲੇ ਬੱਚਿਆਂ (SAM) ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ , 2013 (NFSA) ਦੇ ਅਨੁਸਾਰ ਵਾਧੂ ਪੂਰਕ ਪੋਸ਼ਣ ਪ੍ਰਦਾਨ ਕੀਤਾ ਜਾਂਦਾ ਹੈ ।

ਆਂਗਣਵਾੜੀ ਕੇਂਦਰਾਂ, ਸਰਕਾਰੀ ਸਕੂਲਾਂ ਅਤੇ ਗ੍ਰਾਮ ਪੰਚਾਇਤ ਦੀ ਜ਼ਮੀਨ 'ਤੇ ਪੋਸ਼ਣ ਬਾਗ, ਜਾਂ ਪੋਸ਼ਣ - ਵਾਟੀਕਾਏਂ ਸਥਾਪਿਤ ਕੀਤੇ ਜਾ ਰਹੀਆਂ ਹਨ। ਇਹ ਪਹਿਲ ਖੁਰਾਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਸਥਾਨਕ ਤੌਰ 'ਤੇ ਉਪਲਬਧ ਪੌਸ਼ਟਿਕ ਖੁਰਾਕ ਦੀ ਖਪਤ ਨੂੰ ਉਤਸ਼ਾਹਿਤ ਕਰਦੀ ਹੈ। ਇਹ ਬਾਗ ਫਲਾਂ, ਸਬਜ਼ੀਆਂ ਅਤੇ ਔਸ਼ਧੀ ਪੌਦਿਆਂ ਤੱਕ ਆਸਾਨ ਅਤੇ ਸੁਲਭ ਪਹੁੰਚ ਪ੍ਰਦਾਨ ਕਰਦੇ ਹਨ ।

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਾਂਝੇ ਤੌਰ 'ਤੇ ਬੱਚਿਆਂ ਵਿੱਚ ਕੁਪੋਸ਼ਣ ਦੇ ਪ੍ਰਬੰਧਨ ਲਈ ਇੱਕ ਪ੍ਰੋਟੋਕੋਲ ਜਾਰੀ ਕੀਤਾ ਹੈ, ਜਿਸਦਾ ਉਦੇਸ਼ ਭਾਈਚਾਰਕ ਪੱਧਰ 'ਤੇ ਕੁਪੋਸ਼ਣ ਵਾਲੇ ਬੱਚਿਆਂ ਦਾ ਪ੍ਰਬੰਧਨ ਕਰਨਾ ਅਤੇ ਸੰਬੰਧਿਤ ਬਿਮਾਰੀ ਅਤੇ ਮੌਤ ਦਰ ਨੂੰ ਘਟਾਉਣਾ ਹੈ। 

ਇਸ ਪ੍ਰੋਟੋਕੋਲ ਦੇ ਤਹਿਤ, ਆਂਗਣਵਾੜੀ ਵਰਕਰ ਆਂਗਣਵਾੜੀ ਕੇਂਦਰਾਂ ਅਤੇ ਕਮਿਊਨਿਟੀ ਆਊਟਰੀਚ ਗਤੀਵਿਧੀਆਂ ਦੌਰਾਨ ਬੱਚਿਆਂ ਦੇ ਵਿਕਾਸ ਦੀ ਨਿਗਰਾਨੀ ਅਤੇ ਜਾਂਚ ਕਰਦੇ ਹਨ। ਗੰਭੀਰ ਕੁਪੋਸ਼ਣ ਨਾਲ ਪੀੜਤ ਬੱਚਿਆਂ ਨੂੰ ਡਾਕਟਰੀ ਮੁਲਾਂਕਣ ਅਤੇ ਇਲਾਜ ਲਈ ਸਿਹਤ ਕੇਂਦਰਾਂ ਅਤੇ ਪੋਸ਼ਣ ਪੁਨਰਵਾਸ ਕੇਂਦਰਾਂ (NRCs ) ਵਿੱਚ ਭੇਜਿਆ ਜਾਂਦਾ ਹੈ। ਚਿਕਿਤਸਾ ਪੇਚੀਦਗੀਆਂ ਤੋਂ ਬਿਨਾਂ ਬੱਚਿਆਂ ਦੀ ਦੇਖਭਾਲ ਘਰ ਵਿੱਚ ਕੀਤੀ ਜਾਂਦੀ ਹੈ ਸਥਾਨਕ ਤੌਰ 'ਤੇ ਉਪਲਬਧ ਪੌਸ਼ਟਿਕ ਅਤੇ ਸੰਤੁਲਿਤ ਭੋਜਨ ਦੇ ਨਾਲ-ਨਾਲ ਸਹਾਇਕ ਚਿਕਿਤਸਾ ਦੇਖਭਾਲ ਪ੍ਰਦਾਨ ਕੀਤੀ ਜਾਂਦੀ ਹੈ।

ਇਸ ਪ੍ਰੋਟੋਕੋਲ ਵਿੱਚ 6 ਮਹੀਨੇ ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਦੀ ਜਾਂਚ ਸ਼ਾਮਲ ਹੈ ਜਿਨ੍ਹਾਂ ਦੀ ਪਛਾਣ ਗੰਭੀਰ ਤੀਬਰ ਕੁਪੋਸ਼ਣ (SAM) ਜਾਂ ਬਹੁਤ ਘੱਟ ਭਾਰ (SUW) ਵਜੋਂ ਕੀਤੀ ਜਾਂਦੀ ਹੈ। ਜਾਂਚ ਤੋਂ ਬਾਅਦ, ਚਿਕਿਤਸਾ ਪੇਚੀਦਗੀਆਂ ਵਾਲੇ ਬੱਚਿਆਂ ਨੂੰ ਅਗਲੇ ਇਲਾਜ ਅਤੇ ਦੇਖਭਾਲ ਲਈ ਪੋਸ਼ਣ ਪੁਨਰਵਾਸ ਕੇਂਦਰਾਂ (NRCs)  ਜਾਂ ਹਸਪਤਾਲਾਂ ਵਿੱਚ ਭੇਜਿਆ ਜਾਂਦਾ ਹੈ ।

(ii) ਸ਼ੁਰੂਆਤੀ ਬਚਪਨ ਅਵਸਥਾ ਦੀ ਦੇਖਭਾਲ ਅਤੇ ਸਿੱਖਿਆ ( ECCE) ਦਾ ਏਕੀਕਰਣ

 ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਤਿਆਰ ਕੀਤੀ ਗਈ ਰਾਸ਼ਟਰੀ ECCE ਨੀਤੀ, 2013, "ਦੇਸ਼ ਭਰ ਵਿੱਚ 6 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ECCE)" ਨੂੰ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੀ ਹੈ ।

ਰਾਸ਼ਟਰੀ ਸਿੱਖਿਆ ਨੀਤੀ (NEP) 2020 ਇੱਕ ਨਵਾਂ ਮਹੱਤਵਾਕਾਂਖੀ 5+3+3+4 ਢਾਂਚਾ ਪੇਸ਼ ਕਰਦੀ ਹੈ, ਜੋ ਕਿ 5-ਸਾਲਾ ਮੁੱਢਲਾ ਪੜਾਅ (3 ਸਾਲ ਪ੍ਰੀਸਕੂਲ/ਆਂਗਨਵਾੜੀ + ਗ੍ਰੇਡ 1-2) ਨਾਲ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ, 3-6 ਸਾਲ ਦੀ ਉਮਰ ਦੇ ਬੱਚਿਆਂ ਲਈ ECCE ਨੂੰ 5-ਸਾਲਾ ਮੁੱਢਲਾ ਪੜਾਅ ਵਿੱਚ ਜੋੜਿਆ ਗਿਆ ਹੈ । ਨੀਤੀ ਬੋਧਾਤਮਕ, ਸਮਾਜਿਕ, ਅਤੇ ਸਰੀਰਕ ਅਤੇ ਭਾਵਨਾਤਮਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਖੇਡ-ਅਧਾਰਿਤ, ਭਾਗੀਦਾਰੀ ਸਿਖਲਾਈ 'ਤੇ ਜ਼ੋਰ ਦਿੰਦੀ ਹੈ।

ਇਹ ਨੀਤੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਹਰ ਬੱਚਾ ਪ੍ਰਾਇਮਰੀ ਸਕੂਲ ਵਿੱਚ ਜ਼ਰੂਰੀ ਸਕੂਲ - ਤਿਆਰੀ ਹੁਨਰਾਂ ਨਾਲ ਦਾਖਲ ਹੋਵੇ। NEP ਨੂੰ ਮੁੱਢਲੀ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਢਾਂਚੇ ਰਾਹੀਂ ਲਾਗੂ ਕੀਤਾ ਜਾਂਦਾ ਹੈ, ਜੋ 3 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਲਈ ਉਦੇਸ਼ਾਂ, ਪਾਠਕ੍ਰਮ ਦੇ ਟੀਚਿਆਂ, ਯੋਗਤਾਵਾਂ ਅਤੇ ਸਿੱਖਣ ਦੇ ਨਤੀਜੇ , ਸਿੱਖਿਆ ਵਿਧੀ , ਮੁਲਾਂਕਣ ਆਦਿ ਨੂੰ ਸਪਸ਼ਟ ਤੌਰ 'ਤੇ ਨਿਰਧਾਰਤ ਕਰਦਾ ਹੈ ।

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ (MWCD ) ਨੇ "ਪੋਸ਼ਣ ਭੀ ਪੜ੍ਹਾਈ ਭੀ") ਪਹਿਲਕਦਮੀ ਸ਼ੁਰੂ ਕੀਤੀ, ਜਿਸਦਾ ਉਦੇਸ਼ ਆਂਗਣਵਾੜੀ ਕੇਂਦਰਾਂ (AWCs) ਨੂੰ ਉੱਚ-ਗੁਣਵੱਤਾ ਵਾਲੇ ਬੁਨਿਆਦੀ ਢਾਂਚੇ, ਖੇਡ ਸਮੱਗਰੀ ਅਤੇ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਆਂਗਣਵਾੜੀ ਵਰਕਰਾਂ (AWWS) ਨਾਲ ਲੈਸ ਕਰਕੇ ਆਂਗਣਵਾੜੀ ਪ੍ਰਣਾਲੀ ਰਾਹੀਂ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ECCE) ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ। ਇਹ ਰਾਸ਼ਟਰੀ ECCE ਨੀਤੀ, 2013 ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ECCE) ਨੀਤੀ ਲਈ ਸਿਫ਼ਾਰਸ਼ਾਂ ਦੇ ਅਨੁਸਾਰ ਹੈ ।

ਆਂਗਣਵਾੜੀ ਵਰਕਰਾਂ ਦੀ ਸਮਰੱਥਾ ਨਿਰਮਾਣ ਨੂੰ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ECCE) ਦੀ ਗੁਣਵੱਤਾ ਵਿੱਚ ਸੁਧਾਰ ਵੱਲ ਪਹਿਲਾ ਕਦਮ ਮੰਨਿਆ ਜਾਂਦਾ ਹੈ । ਪੀਬੀਪੀਬੀ ਪਹਿਲਕਦਮੀ ਇੱਕ ਦੋ-ਪੱਧਰੀ ਸਿਖਲਾਈ ਮਾਡਲ ਅਪਣਾਉਂਦੀ ਹੈ, ਜਿੱਥੇ ਬਾਲ ਵਿਕਾਸ ਪ੍ਰੋਜੈਕਟ ਅਫਸਰ (CDPO), ਸੁਪਰਵਾਈਜ਼ਰ, ਅਤੇ ਵਾਧੂ ਸਰੋਤ ਵਿਅਕਤੀ, ਆਦਿ ਨੂੰ ਸਾਵਿਤ੍ਰੀਬਾਈ ਫੂਲੇ ਨੈਸ਼ਨਲ ਇੰਸਟੀਟਿਊਟ ਫਾਰ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ (SPNIWCD) ਦੇ ਸਹਿਯੋਗ ਨਾਲ ਰਾਜ ਪੱਧਰੀ ਮਾਸਟਰ ਟ੍ਰੇਨਰ (SLMTs) ਵਜੋਂ ਸਿਖਲਾਈ ਦਿੱਤੀ ਜਾਂਦੀ ਹੈ, ਅਤੇ ਇਹ SLMTs ਆਂਗਣਵਾੜੀ ਵਰਕਰਾਂ ਨੂੰ ਸਿਖਲਾਈ ਪ੍ਰਦਾਨ ਕਰਦੇ ਹਨ।

31 ਮਾਰਚ, 2026 ਤੱਕ, ECCE ਸਿੱਖਿਆ ਵਿਧੀ ਅਤੇ ਪੋਸ਼ਣ ਸੇਵਾ ਪ੍ਰਦਾਨ ਕਰਨ ਵਿੱਚ 41,645 SLMTs ਅਤੇ 1,058,317 ਆਂਗਣਵਾੜੀ ਵਰਕਰਾਂ ਨੂੰ ਪੜਾਅ 1 ਸਿਖਲਾਈ ਪ੍ਰਦਾਨ ਕੀਤੀ ਗਈ ਹੈ । ਨਵੰਬਰ 2025 ਵਿੱਚ ਸ਼ੁਰੂ ਕੀਤੀ ਗਈ ਪੜਾਅ 2 ਸਿਖਲਾਈ ਦਾ ਉਦੇਸ਼ ਆਂਗਣਵਾੜੀ ਵਰਕਰਾਂ ਦੀ ECCE ਅਤੇ ਪੋਸ਼ਣ ਬਾਰੇ ਸਮਝ ਨੂੰ ਹੋਰ ਮਜ਼ਬੂਤ ​​ਕਰਨਾ ਹੈ। ਪੋਸ਼ਣ ਵਿੱਚ ਨਵੀਨਤਾਵਾਂ, ਪੋਸ਼ਣ ਟਰੈਕਰ ਦੀਆਂ ਨਵੀਆਂ ਵਿਸ਼ੇਸ਼ਤਾਵਾਂ, ਖੁਰਾਕ ਅਭਿਆਸਾਂ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਕਮੀ ਵਰਗੇ ਵਿਸ਼ਿਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ECCE ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਮਾਰਚ 2024 ਵਿੱਚ 'ਨਵਚੇਤਨਾ' - ਜਨਮ ਤੋਂ ਲੈ ਕੇ 3 ਸਾਲ ਤੱਕ ਦੇ ਬੱਚਿਆਂ ਲਈ ਸ਼ੁਰੂਆਤੀ ਬਚਪਨ ਦੇ ਪ੍ਰਚਾਰ ਲਈ ਰਾਸ਼ਟਰੀ ਢਾਂਚਾ, ਅਤੇ 'ਆਧਾਰਸ਼ਿਲਾ' - 3 ਤੋਂ 6 ਸਾਲ ਦੇ ਬੱਚਿਆਂ ਲਈ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਸ਼ੁਰੂ ਕੀਤਾ। ਇਹ ਦੋਵੇਂ ਢਾਂਚਾ 12 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹਨ, ਜਿਨ੍ਹਾਂ ਵਿੱਚ ਅਸਾਮੀ, ਬੰਗਾਲੀ, ਅੰਗ੍ਰੇਜੀ, ਗੁਜਰਾਤੀ, ਹਿੰਦੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ ਅਤੇ ਤੇਲਗੂ ਸ਼ਾਮਲ ਹਨ।  

'ਨਵਚੇਤਨਾ' ਦਾ ਉਦੇਸ਼ ਤਿੰਨ ਸਿਧਾਂਤਾਂ ਦੇ ਅਧਾਰ ਤੇ, ਜਨਮ ਤੋਂ ਲੈ ਕੇ ਤਿੰਨ ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ ਸੰਪੂਰਣ ਵਿਕਾਸ ਦਾ ਸਮਰਥਨ ਕਰਨਾ ਹੈ :

  1. ਸੇਵਾ ਅਤੇ ਰਿਟਰਨ
  2. ਦੇਖਭਾਲ ਕਰਨ ਵਾਲਿਆਂ ਦੇ ਤਿੰਨ ਕੰਮ: ਪ੍ਰੇਮ, ਗੱਲਬਾਤ ਕਰਨਾ ਅਤੇ ਖੇਡਣਾ ਅਤੇ
  3. ਸਕਾਰਾਤਮਕ ਮਾਰਗਦਰਸ਼ਨ

ਨਵਚੇਤਨਾ 36-ਮਹੀਨੇ ਦੇ ਪ੍ਰੇਰਕ ਕੈਲੰਡਰ ਦੇ ਰੂਪ ਵਿੱਚ 140 ਉਮਰ-ਅਤੇ ਵਿਕਾਸ ਦੇ ਅਨੁਸਾਰ ਪ੍ਰੇਰਕ ਗਤੀਵਿਧੀਆਂ ਪ੍ਰਦਾਨ ਕਰਦਾ ਹੈ, ਜੋ ਕਿ ਬੱਚਿਆਂ ਦੇ ਸੰਪੂਰਣ ਵਿਕਾਸ ਲਈ ਘਰ-ਘਰ ਜਾ ਕੇ ਦੇਖਭਾਲ ਕਰਨ ਵਾਲਿਆਂ ਅਤੇ ਆਂਗਣਵਾੜੀ ਵਰਕਰਾਂ ਦੁਆਰਾ ਕੀਤੀਆਂ ਜਾਂਦੀਆਂ ਹਨ। ਦਿਵਯਾਂਗ ਬੱਚਿਆਂ ਦੀ ਜਾਂਚ, ਸ਼ਮੂਲੀਅਤ ਅਤੇ ਰੈਫਰਲ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ।

'ਆਧਾਰਸ਼ਿਲਾ' ਨੂੰ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਸੰਦਰਭ-ਅਧਾਰਿਤ ਪਾਠਕ੍ਰਮ ਦੀ ਤੁਰੰਤ ਜ਼ਰੂਰਤ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ, ਖਾਸ ਤੌਰ 'ਤੇ ਭਾਰਤੀ ਅਤੇ ਅੰਤਰਰਾਸ਼ਟਰੀ ECCE ਖੋਜ ਦੇ ਅਧਾਰ 'ਤੇ ਆਂਗਣਵਾੜੀ ਵਰਕਰਾਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ।

NEP 2020 ਦੁਆਰਾ ਪ੍ਰਦਾਨ ਕੀਤੇ ਗਏ ਲਾਜ਼ਮੀ ਦਿਸ਼ਾ-ਨਿਰਦੇਸ਼ਾਂ ਦੇ ਅਧਾਰ 'ਤੇ, ਇਸਦਾ ਉਦੇਸ਼ ਆਂਗਣਵਾੜੀ ਕੇਂਦਰਾਂ ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ। NCF-FS ਵਿਕਾਸ ਦੇ 5+1 ਮਾਪਾਂ (ਸਰੀਰਕ, ਸਮਾਜਿਕ-ਭਾਵਨਾਤਮਕ, ਸੰਖਿਆਤਮਕ ਸਮੇਤ ਬੋਧਾਤਮਕ, ਸੱਭਿਆਚਾਰਕ/ਸੁਹਜ, ਭਾਸ਼ਾ ਅਤੇ ਸਾਖਰਤਾ, ਅਤੇ ਨਾਲ ਹੀ ਸਕਾਰਾਤਮਕ ਸਿੱਖਣ ਦੀਆਂ ਆਦਤਾਂ) ਨੂੰ ਪਰਿਭਾਸ਼ਿਤ ਕਰਦਾ ਹੈ। ਆਧਾਰਸ਼ਿਲਾ ਇਨ੍ਹਾਂ ਮਾਪਾਂ ਨੂੰ ਆਂਗਣਵਾੜੀ ਬੱਚਿਆਂ ਲਈ 130 ਤੋਂ ਵੱਧ ਗਤੀਵਿਧੀਆਂ ਵਿੱਚ ਬਦਲਦੀ ਹੈ, ਜੋ ਕਿ 4 ਹਫ਼ਤਿਆਂ ਦੀਆਂ ਰਚਨਾਤਮਕ ਗਤੀਵਿਧੀਆਂ, 36 ਹਫ਼ਤਿਆਂ ਦੀ ਸਰਗਰਮ ਸਿਖਲਾਈ, ਅਤੇ 8 ਹਫ਼ਤਿਆਂ ਦੀ ਸੋਧ ਅਤੇ ਮਜ਼ਬੂਤੀ ਦੇ ਰੂਪ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਹਨ।

ਹਰ ਹਫ਼ਤੇ 6 ਦਿਨ ਦੀਆਂ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ, ਸ਼ਨੀਵਾਰ ਮੁਫ਼ਤ ਖੇਡ, ECCE ਦਿਨ, ਅਤੇ ਮਾਪਿਆਂ ਦੀ ਸ਼ਮੂਲੀਅਤ ਲਈ ਰਾਖਵੇਂ ਹੁੰਦੇ ਹਨ। ਹਰ ਦਿਨ ਵਿੱਚ ਗਤੀਵਿਧੀਆਂ ਦੇ 3 ਭਾਗ ਹੁੰਦੇ ਹਨ, ਜੋ ਲਗਭਗ 4 ਘੰਟੇ ਫੈਲਦੇ ਹਨ, ਜਿਸ ਵਿੱਚ ਦੁਪਹਿਰ ਦਾ ਖਾਣਾ ਅਤੇ ਸਨੈਕਸ ਸ਼ਾਮਲ ਹਨ ।

'ਆਧਾਰਸ਼ਿਲਾ' ਬੱਚਿਆਂ ਦੀ ਸ਼ੁਰੂਆਤੀਵਰ੍ਹਿਆਂ ਵਿੱਚ ਸਿੱਖਿਆ ਤੱਕ ਪਹੁੰਚ ਕਰਦੀ ਹੈ, ਉਹਨਾਂ ਨੂੰ ਪ੍ਰਾਇਮਰੀ ਸਕੂਲ ਲਈ ਤਿਆਰ ਕਰਨ ਲਈ ਖੇਡ -ਅਧਾਰਿਤ ਅਤੇ ਅਨੰਦਮਈ ਸਿੱਖਿਆ 'ਤੇ ਕੇਂਦ੍ਰਿਤ ਕਰਦੀ ਹੈ । ਇਹ ਖੇਡ - ਅਧਾਰਿਤ ਕਲਾਸਰੂਮ ਗਤੀਵਿਧੀਆਂ ਜਿਵੇਂ ਕਿ ਗੱਲਬਾਤ , ਕਹਾਣੀ ਸੁਣਾਉਣ, DIY ਅਤੇ ਸਥਾਨਕ ਖਿਡੌਣੇ, ਬੱਚਿਆਂ ਦੇ ਗਾਣੇ ਅਤੇ ਕਵਿਤਾਵਾਂ, ਸੰਗੀਤ ਅਤੇ ਗਤੀਵਿਧੀਆਂ, ਕਲਾ ਅਤੇ ਸ਼ਿਲਪਕਾਰੀ, ਅੰਦਰੂਨੀ ਅਤੇ ਬਾਹਰੀ ਖੇਡ, ਕੁਦਰਤ ਸੰਪਰਕ, ਅਤੇ ਵਿਦਿਅਕ ਸੈਰ-ਸਪਾਟੇ ਦੀ ਵਰਤੋਂ ਨੂੰ ਸਮਰੱਥ ਬਣਾਉਂਦੀ ਹੈ। ਇਹ ਗਤੀਵਿਧੀਆਂ ਦੇ ਸੁਮੇਲ 'ਤੇ ਜ਼ੋਰ ਦਿੰਦਾ ਹੈ, ਜਿਸ ਵਿੱਚ ਕੇਂਦਰ - ਅਧਾਰਿਤ ਅਤੇ ਘਰ-ਅਧਾਰਿਤ , ਅੰਦਰੂਨੀ ਅਤੇ ਬਾਹਰੀ, ਬੱਚਿਆਂ- ਅਧਾਰਿਤ ਅਤੇ ਅਧਿਆਪਕ-ਅਧਾਰਿਤ ਗਤੀਵਿਧੀਆਂ ਸ਼ਾਮਲ ਹਨ।

ਆਂਗਣਵਾੜੀ ਕੇਂਦਰਾਂ ਵਿੱਚ ECCE ਲਾਗੂ ਕਰਨ ਲਈ ਇੱਕ IT- ਅਧਾਰਿਤ ਪਲੈਟਫਾਰਮ, ਪੋਸ਼ਣ ਟਰੈਕਰ ਦੀ ਵਰਤੋਂ ਕੀਤੀ ਜਾ ਰਹੀ ਹੈ। ਆਧਾਰਸ਼ਿਲਾ ਦੇ ਅਧਾਰ ਤੇ, ਪੋਸ਼ਣ ਟਰੈਕਰ ਆਂਗਣਵਾੜੀ ਵਰਕਰਾਂ ਨੂੰ ਰੋਜ਼ਾਨਾ ਸਿੱਖਣ ਦੇ ਸੰਕੇਤ ਪ੍ਰਦਾਨ ਕਰਦਾ ਹੈ, ਜਿਸ ਵਿੱਚ 249 ਤੋਂ ਵੱਧ ਵੀਡੀਓ, 190 ਵੌਇਸ ਨੋਟਸ, ਅਤੇ 3-6 ਸਾਲ ਦੀ ਉਮਰ ਦੇ ਬੱਚਿਆਂ ਲਈ 159 ਵਿਸ਼ੇਸ਼ ਈਸੀਸੀਈ ਗਤੀਵਿਧੀ PDF ਸ਼ਾਮਲ ਹਨ। ਇਸੇ ਤਰ੍ਹਾਂ, ਨਵਚੇਤਨਾ ਦੇ ਅਧਾਰ ਤੇ, ਆਂਗਣਵਾੜੀ ਵਰਕਰਾਂ ਦੁਆਰਾ ਘਰ-ਘਰ ਜਾ ਕੇ ਮੁਲਾਕਾਤਾਂ ਅਤੇ ਦੇਖਭਾਲ ਕਰਨ ਵਾਲਿਆਂ ਦੀ ਸ਼ਮੂਲੀਅਤ ਨੂੰ ਸਮਰਥਨ ਦੇਣ ਲਈ ਜਨਮ ਤੋਂ 3 ਸਾਲ ਦੀ ਉਮਰ ਦੇ ਬੱਚਿਆਂ ਲਈ 140 ਸ਼ੁਰੂਆਤੀ ਬਚਪਨ ਦੇ ਪ੍ਰਚਾਰ ਗਤੀਵਿਧੀਆਂ ਨੂੰ ਕਵਰ ਕਰਨ ਵਾਲੇ 14 ਵੀਡੀਓ ਤਿਆਰ ਕੀਤੇ ਗਏ ਹਨ। 

ਇਸ ਤੋਂ ਇਲਾਵਾ, ਸਾਰੇ ਰਾਜਾਂ ਦੇ ਸਾਰੇ ਆਂਗਣਵਾੜੀ ਕੇਂਦਰ ਇੱਕ ਨਿਸ਼ਚਿਤ ਮਾਸਿਕ ਈਸੀਸੀਈ ਦਿਨ ਮਨਾਉਂਦੇ ਹਨ । ਵੱਖ-ਵੱਖ ਥੀਮਾਂ ਦੇ ਅਧੀਨ ਨਿਸ਼ਚਿਤ ਮਾਸਿਕ ਈਸੀਸੀਈ ਦਿਨਾਂ ਦੇ ਆਯੋਜਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ , ਜਿਸ ਵਿੱਚ 12 ਮਾਸਿਕ ਈਸੀਸੀਈ ਦਿਨਾਂ ਦੌਰਾਨ ਆਯੋਜਿਤ ਕੀਤੀਆਂ ਜਾ ਸਕਣ ਵਾਲੀਆਂ ਭਾਈਚਾਰਕ ਸ਼ਮੂਲੀਅਤ ਗਤੀਵਿਧੀਆਂ ਦੀ ਇੱਕ ਸੰਕੇਤਕ ਸੂਚੀ ਸ਼ਾਮਲ ਹੈ। ਪ੍ਰਤੀ ਮਹੀਨਾ ਇੱਕ ਸਮਾਗਮ ਲਾਜ਼ਮੀ ਹੈ, ਜਦੋਂ ਕਿ ਰਾਜਾਂ ਨੂੰ ਥੀਮਾਂ ਅਤੇ ਵਿਸ਼ਿਆਂ ਦੀ ਚੋਣ ਕਰਨ ਵਿੱਚ ਲਚਕਤਾ ਪ੍ਰਦਾਨ ਕੀਤੀ ਜਾਂਦੀ ਹੈ। 

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਹਰੇਕ ਆਂਗਣਵਾੜੀ ਕੇਂਦਰ ਨੂੰ ਪ੍ਰੀ-ਸਕੂਲ ਸਿੱਖਿਆ (PSE) ਕਿੱਟਾਂ ਲਈ ਪ੍ਰਤੀ ਸਾਲ 3,000 ਰੁਪਏ ਅਲਾਟ ਕਰਦਾ ਹੈ। ਇਸ ਫੰਡਿੰਗ ਦਾ ਉਦੇਸ਼ ਹਰੇਕ ਆਂਗਣਵਾੜੀ ਕੇਂਦਰ ਵਿੱਚ ਢੁਕਵੀਂ ਸਿੱਖਿਆ-ਸਿਖਲਾਈ ਸਮੱਗਰੀ ਨੂੰ ਯਕੀਨੀ ਬਣਾਉਣਾ ਹੈ, ਜਿਸਨੂੰ ਰਾਜਾਂ ਦੁਆਰਾ ਆਪਣੇ ਖਰਚ ਤੋਂ ਪੂਰਾ ਕੀਤਾ ਜਾਂਦਾ ਹੈ।

ਰਸਮੀ ਸਿੱਖਿਆ ਪ੍ਰਣਾਲੀ ਦੇ ਅੰਦਰ ਪ੍ਰਾਇਮਰੀ ਸਕੂਲ/ਕਲਾਸ 1 ਵਿੱਚ ਬੱਚਿਆਂ ਦੇ ਤਬਦੀਲੀ ਨੂੰ ਸੁਚਾਰੂ ਬਣਾਉਣ ਲਈ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਉਹਨਾਂ ਨੂੰ ਮਿਲਣ ਵਾਲੀ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਨੂੰ ਮਾਨਤਾ ਦੇਣ ਲਈ, 'ਵਿਦਿਆਰੰਭ' - ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ECCE) ਸਰਟੀਫਿਕੇਟ ਦੀ ਧਾਰਨਾ ਵੀ ਅਗਸਤ 2025 ਵਿੱਚ ਪੇਸ਼ ਕੀਤੀ ਗਈ ਸੀ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਂਗਣਵਾੜੀ ਕੇਂਦਰਾਂ ਵਿੱਚ ਪ੍ਰੀ-ਸਕੂਲ ਸਿੱਖਿਆ ਪ੍ਰਾਪਤ ਕਰਨ ਵਾਲੇ ਸਾਰੇ ਯੋਗ ਬੱਚਿਆਂ ਨੂੰ ਇਹ ਸਰਟੀਫਿਕੇਟ ਪ੍ਰਦਾਨ ਕਰਨ। ਮਾਰਚ 2026 ਤੱਕ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਬੱਚਿਆਂ ਨੂੰ 2.2 ਮਿਲੀਅਨ ਤੋਂ ਵੱਧ ਵਿਦਿਆਰੰਭ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ।

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ (MoWCD ) ਅਤੇ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (DoSEL) ਨੇ 3 ਸਤੰਬਰ, 2025 ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅੰਦਰ ਆਂਗਣਵਾੜੀ ਕੇਂਦਰ ਸਥਾਪਿਤ ਕਰਨ ਲਈ ਸਾਂਝੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਜਿੱਥੇ ਸਕੂਲਾਂ ਦੇ ਅੰਦਰ ਆਂਗਣਵਾੜੀ ਕੇਂਦਰਾਂ ਦਾ ਪਤਾ ਲਗਾਉਣਾ ਭੌਤਿਕ ਤੌਰ 'ਤੇ ਸੰਭਵ ਨਹੀਂ ਹੈ, ਉੱਥੇ ਆਂਗਣਵਾੜੀ ਕੇਂਦਰਾਂ ਨੂੰ ਨਜ਼ਦੀਕੀ ਸਕੂਲ ਨਾਲ ਮੈਪ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਤੱਕ, 2.9 ਲੱਖ ਤੋਂ ਵੱਧ ਕੇਂਦਰਾਂ ਨੂੰ ਸਕੂਲ ਕੈਂਪਸਾਂ ਨਾਲ ਜੋੜਿਆ ਗਿਆ ਹੈ, ਜੋ ਕਿ ਸ਼ੁਰੂਆਤੀ ਬਚਪਨ ਦੀ ਦੇਖਭਾਲ ਤੋਂ ਰਸਮੀ ਸਿੱਖਿਆ ਵਿੱਚ ਇੱਕ ਸੁਚਾਰੂ ਵਿਦਿਅਕ ਤਬਦੀਲੀ ਨੂੰ ਯਕੀਨੀ ਬਣਾਉਂਦਾ ਹੈ।

ਇਸ ਤੋਂ ਇਲਾਵਾ, ਆਂਗਣਵਾੜੀ ਵਰਕਰ (AWWs) ਬੱਚੇ ਦੇ ਸੰਪੂਰਣ ਵਿਕਾਸ ਨੂੰ ਯਕੀਨੀ ਬਣਾਉਣ ਲਈ ਮਾਪਿਆਂ/ਦੇਖਭਾਲ ਕਰਨ ਵਾਲਿਆਂ ਨੂੰ ਪੋਸ਼ਣ, ਮਾਵਾਂ ਅਤੇ ਬੱਚਿਆਂ ਦੀ ਸਿਹਤ, ਅਤੇ ਸ਼ੁਰੂਆਤੀ ਬਚਪਨ ਦੇ ਪ੍ਰਚਾਰ ਗਤੀਵਿਧੀਆਂ ਬਾਰੇ ਜਾਗਰੂਕ ਕਰਨ ਲਈ ਘਰਾਂ ਦਾ ਦੌਰਾ ਕਰਦੇ ਹਨ। ਆਪਣੇ ਘਰੇਲੂ ਦੌਰੇ ਦੌਰਾਨ, ਆਂਗਣਵਾੜੀ ਵਰਕਰ ਇਹ ਵੀ ਨਿਗਰਾਨੀ ਕਰਦੇ ਹਨ ਕਿ ਕੀ ਬੱਚਾ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕਰ ਰਿਹਾ ਹੈ, ਕਿਸੇ ਵੀ ਵਿਕਾਸ ਸਬੰਧੀ ਦੇਰੀ ਦੀ ਜਲਦੀ ਪਛਾਣ ਨੂੰ ਯਕੀਨੀ ਬਣਾਉਂਦੇ ਹੋਏ। ਇਸ ਸਬੰਧ ਵਿੱਚ, ਅਪ੍ਰੈਲ 2026 ਵਿੱਚ ਇੱਕ IT- ਸਮਰੱਥ ਹੋਮ ਵਿਜ਼ਿਟ ਸ਼ਡਿਊਲਰ ਨੂੰ ਪੋਸ਼ਣ ਟਰੈਕਰ ਐਪ ਨਾਲ ਜੋੜਿਆ ਗਿਆ ਸੀ। ਇਸ ਨਵੇਂ ਹੋਮ ਵਿਜ਼ਿਟ ਸ਼ਡਿਊਲਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ :

  1. ਇਹ 23 ਢਾਂਚਾਗਤ ਘਰਾਂ ਦੇ ਦੌਰੇ ਵਿੱਚ ਸਹਾਇਤਾ ਕਰਦਾ ਹੈ, ਜੋ ਗਰਭਵਤੀ ਮਹਿਲਾਵਾਂ ਅਤੇ 3 ਸਾਲ ਤੱਕ ਦੇ ਉਮਰ ਦੇ ਬੱਚਿਆਂ (ਗਰਭ ਅਵਸਥਾ ਦੌਰਾਨ 4, ਜਣੇਪੇ ਤੋਂ ਬਾਅਦ ਪਹਿਲੇ ਮਹੀਨੇ ਵਿੱਚ 4, 2 ਮਹੀਨਿਆਂ ਤੋਂ 1 ਸਾਲ ਤੱਕ 7, 1-2 ਸਾਲ ਤੋਂ 5, ਅਤੇ 2-3 ਸਾਲ ਤੋਂ 3) ਨੂੰ ਕਵਰੇਜ ਪ੍ਰਦਾਨ ਕਰਦਾ ਹੈ। 
  2. ਗਰਭਵਤੀ ਮਹਿਲਾਵਾਂ ਅਤੇ ਜਨਮ ਤੋਂ ਲੈ ਕੇ 3 ਸਾ4ਲ ਦੀ ਉਮਰ ਦੇ ਬੱਚਿਆਂ ਲਈ ਘਰੇਲੂ ਮੁਲਾਕਾਤਾਂ ਆਪਣੇ ਆਪ ਹੀ ਤਹਿ ਕੀਤੀਆਂ ਜਾਂਦੀਆਂ ਹਨ ।
  3. ਗਰਭਵਤੀ ਮਹਿਲਾਵਾਂ ਲਈ ਪੋਸ਼ਣ ਅਤੇ ਸਿਹਤ ਸਲਾਹ ਅਤੇ ਬੱਚੇ ਦੀ ਉਮਰ ਦੇ ਅਨੁਸਾਰ ਸ਼ੁਰੂਆਤੀ ਬਚਪਨ ਦੇ ਪ੍ਰਚਾਰ ਗਤੀਵਿਧੀਆਂ ਵਾਲੇ ਵੀਡੀਓ ਆਪਣੇ ਆਪ ਚੁਣੇ ਜਾਂਦੇ ਹਨ ਅਤੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਦਿਖਾਏ ਜਾਂਦੇ ਹਨ।
  4. ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੇ ਮਾਪਿਆਂ/ਦੇਖਭਾਲ ਕਰਨ ਵਾਲਿਆਂ ਨੂੰ ਗਰਭ ਅਵਸਥਾ, ਪੋਸ਼ਣ, ਸਿਹਤ ਸੂਚਕਾਂ ਦੀ ਨਿਗਰਾਨੀ ਅਤੇ ਸ਼ੁਰੂਆਤੀ ਬਚਪਨ ਦੇ ਪ੍ਰਚਾਰ ਗਤੀਵਿਧੀਆਂ ਸਬੰਧੀ ਸਲਾਹ ਲਈ ਸੁਝਾਅ/ਸਲਾਹ ਆਪਣੇ ਆਪ ਚੋਣ ਕੀਤੀ  ਜਾਂਦੀ ਹੈ।

(iii) ਸਮਰੱਥ ਅੱਪਗ੍ਰੇਡ

ਸਕਸ਼ਮ ਆਂਗਣਵਾੜੀ ਪਹਿਲਕਦਮੀ ਦਾ ਉਦੇਸ਼ ਮੌਜੂਦਾ ਆਂਗਣਵਾੜੀ ਕੇਂਦਰਾਂ ਨੂੰ ਅਪਗ੍ਰੇਡ ਕਰਕੇ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ। 200,000 ਆਂਗਣਵਾੜੀ ਕੇਂਦਰਾਂ ਨੂੰ LED ਸਕ੍ਰੀਨਾਂ, ਵਾਟਰ ਪਿਊਰੀਫਾਇਰ, ਸਮਾਰਟ ਟੀਚਿੰਗ ਏਡਜ਼ ਅਤੇ ਪੋਸ਼ਣ ਵਾਟੀਕਾਵਾਂ ਵਰਗੀਆਂ ਆਧੁਨਿਕ ਸਹੂਲਤਾਂ ਨਾਲ ਮਜ਼ਬੂਤ ​​ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਤਕਨਾਲੋਜੀ ਅਤੇ ਸ਼ਾਸਨ ਵਿੱਚ ਬਦਲਾਅ

ਭਾਰਤ ਦੇ ਜਨਤਕ ਪ੍ਰਸ਼ਾਸਨ ਵਿੱਚ ਪੋਸ਼ਣ ਅਭਿਆਨ ਦਾ ਮਹੱਤਵਪੂਰਨ ਯੋਗਦਾਨ ਪੋਸ਼ਣ ਸ਼ਾਸਨ ਦਾ ਡਿਜੀਟਲ ਪਰਿਵਰਤਨ ਰਿਹਾ ਹੈ - ਜਿਸ ਨਾਲ ਇਹ ਪ੍ਰੋਗਰਾਮ ਦੇਸ਼ ਵਿੱਚ ਸਭ ਤੋਂ ਤਕਨੀਕੀ ਤੌਰ 'ਤੇ ਉੱਨਤ ਸਮਾਜਿਕ ਖੇਤਰ ਦੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਕਰ ਦਿੱਤਾ ਹੈ।

ਪੋਸ਼ਣ ਟਰੈਕਰ: ਪੋਸ਼ਣ ਸ਼ਾਸਨ ਲਈ ਡਿਜੀਟਲ ਪਲੈਟਫਾਰਮ 

1 ਮਾਰਚ , 2021 ਨੂੰ ਲਾਂਚ ਕੀਤਾ ਗਿਆ ਪੋਸ਼ਣ ਟ੍ਰੈਕਰ, ਬੁਨਿਆਦੀ ਢਾਂਚੇ ਅਤੇ ਸੇਵਾ ਪ੍ਰਦਾਨ ਕਰਨ ਦੀ ਨਿਗਰਾਨੀ ਲਈ ਪ੍ਰਾਇਮਰੀ ਸ਼ਾਸਨ ਟੂਲ ਵਜੋਂ ਕੰਮ ਕਰਦਾ ਹੈ। ਇਹ ਐਪ ਆਂਗਣਵਾੜੀ ਸੇਵਾਵਾਂ ਲਈ ਲਗਭਗ-ਰੀਅਲ-ਟਾਈਮ ਡੇਟਾ ਸੰਗ੍ਰਹਿ ਨੂੰ ਸਮਰੱਥ ਬਣਾਉਂਦਾ ਹੈ, ਜਿਸ ਵਿੱਚ ਆਂਗਣਵਾੜੀ ਕੇਂਦਰ ਦੇ ਸੰਚਾਲਨ, ਰੋਜ਼ਾਨਾ ਬੱਚਿਆਂ ਦੀ ਮੌਜੂਦਗੀ, ECCE ਗਤੀਵਿਧੀਆਂ ਅਤੇ ਵਿਕਾਸ ਦੀ ਨਿਗਰਾਨੀ ਸ਼ਾਮਲ ਹਨ।

ਵਰਤਮਾਨ ਵਿੱਚ, ਇਹ ਸਿਸਟਮ ਗਰਭਵਤੀ ਮਹਿਲਾਵਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, 6 ਸਾਲ ਤੱਕ ਦੇ ਬੱਚਿਆਂ ਅਤੇ ਕਿਸ਼ੋਰ ਲੜਕੀਆਂ ਦੇ ਸਮੂਹਾਂ ਦੀ ਨਿਗਰਾਨੀ ਕਰਦਾ ਹੈ। ਮਾਰਚ 2026 ਤੱਕ, ਇਹ ਮਿਸ਼ਨ ਲਗਭਗ 14,03,170 ਆਂਗਣਵਾੜੀ ਕੇਂਦਰਾਂ ਅਤੇ ਲਗਭਗ 8,95,29,425 ਯੋਗ ਲਾਭਪਾਤਰੀਆਂ ਨੂੰ ਟਰੈਕ ਕਰ ਰਿਹਾ ਹੈ ।

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੂੰ ਜਨਤਕ ਪ੍ਰਸ਼ਾਸਨ ਵਿੱਚ ਆਪਣੇ ਨਵੀਨਤਾਕਾਰੀ ਯੋਗਦਾਨ ਲਈ ਸਾਲ 2024 ਲਈ ਜਨਤਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਾਪਤ ਹੋਇਆ ।

ਉੱਨਤ ਪਛਾਣ ਤਸਦੀਕ ਅਤੇ ਪਾਰਦਰਸ਼ਿਤਾ

ਮੰਤਰਾਲੇ ਨੇ 'ਪੋਸ਼ਣ ਟ੍ਰੈਕਰ' ਡਿਜੀਟਲ ਐਪਲੀਕੇਸ਼ਨ ਲਾਂਚ ਕੀਤੀ ਹੈ, ਜੋ ਮੰਤਰਾਲੇ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਸਥਿਤੀ ਸਮੇਤ ਵੱਖ-ਵੱਖ ਮਾਪਦੰਡਾਂ 'ਤੇ ਯੋਜਨਾ ਦੇ ਲਾਗੂਕਰਨ ਦੀ ਸਮੀਖਿਆ ਕਰਨ ਅਤੇ ਜ਼ਰੂਰਤ ਅਨੁਸਾਰ ਸੁਧਾਰਾਤਮਕ ਉਪਾਅ ਕਰਨ ਦੇ ਯੋਗ ਬਣਾਉਂਦੀ ਹੈ।

ਨਿਊਟ੍ਰੀਸ਼ਨ ਟ੍ਰੈਕਰ ਐਪਲੀਕੇਸ਼ਨ ਵਿੱਚ ਐਂਡ-ਟੂ-ਐਂਡ ਸੇਵਾ ਡਿਲੀਵਰੀ ਟਰੈਕਿੰਗ ਲਈ ਇੱਕ ਫੇਸ਼ੀਅਲ ਰਿਕੋਗਨੀਸ਼ਨ ਸਿਸਟਮ ( FRS ) ਸ਼ਾਮਲ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਐਪ ਵਿੱਚ ਰਜਿਸਟਰਡ ਸਿਰਫ਼ ਇੱਛਤ ਲਾਭਪਾਤਰੀਆਂ ਨੂੰ ਹੀ ਲਾਭ ਪ੍ਰਾਪਤ ਹੋਣ। ਆਧਾਰ-ਅਧਾਰਿਤ ਟਰੈਕਿੰਗ ਨੇ ਲਾਭਪਾਤਰੀਆਂ ਦੀ ਸਹੀ ਪਛਾਣ, ਲੀਕੇਜ ਨੂੰ ਰੋਕਣ ਅਤੇ ਧੋਖਾਧੜੀ ਵਾਲੀਆਂ ਐਂਟਰੀਆਂ ਨੂੰ ਖਤਮ ਕਰਨ ਦੇ ਯੋਗ ਬਣਾਇਆ ਹੈ ।

ਕਾਰਜਸ਼ੀਲ ਕੁਸ਼ਲਤਾ : ਇਸ ਤਕਨਾਲੋਜੀ ਏਕੀਕਰਣ ਨੇ ਇਹ ਯਕੀਨੀ ਬਣਾਇਆ ਹੈ ਕਿ ਪ੍ਰੋਗਰਾਮ ਅਧੀਨ ਪੂਰਕ ਪੋਸ਼ਣ ਜਾਂ ਹੋਰ ਸਬੰਧਤ ਸੇਵਾਵਾਂ ਦੀ ਸਪਲਾਈ ਵਿੱਚ ਕੋਈ ਕਮੀ ਜਾਂ ਦੇਰੀ ਨਾ ਹੋਵੇ।

ਪਹੁੰਚਯੋਗ ਸ਼ਿਕਾਇਤ ਨਿਵਾਰਣ ਸੈੱਲ ਅਤੇ ਸਹਾਇਤਾ

ਨਵੰਬਰ 2022 ਵਿੱਚ ਸ਼ੁਰੂ ਕੀਤੀ ਗਈ ਪੋਸ਼ਣ ਹੈਲਪਲਾਈਨ (14408) ਸ਼ਿਕਾਇਤਾਂ ਦਰਜ ਕਰਨ ਲਈ ਉਪਲਬਧ ਕਰਵਾਈ ਗਈ ਸੀ। ਲਾਭਪਾਤਰੀ ਇਸ ਹੈਲਪਲਾਈਨ ਰਾਹੀਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਸਨ। ਇਹ ਹੈਲਪਲਾਈਨ 17 ਭਾਸ਼ਾਵਾਂ ਵਿੱਚ ਉਪਲਬਧ ਸੀ। ਪੋਸ਼ਣ ਮੁਹਿੰਮ ਅਤੇ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ (PMMVY) ਨਾਲ ਸਬੰਧਿਤ ਸ਼ਿਕਾਇਤਾਂ/ਸਵਾਲਾਂ ਲਈ ਨਵੰਬਰ 2025 ਤੋਂ 14408 ਨੰਬਰ ਬੰਦ ਕਰ ਦਿੱਤਾ ਗਿਆ ਸੀ ਅਤੇ 1515 ਨੰਬਰ ਚਾਲੂ ਕਰ ਦਿੱਤਾ ਗਿਆ ਸੀ।

ਭਾਈਚਾਰਕ ਭਾਗੀਦਾਰੀ: ਜਨਤਕ ਅੰਦੋਲਨ ਦੇ ਰੂਪ ਵਿੱਚ ਪੋਸ਼ਣ

ਪੋਸ਼ਣ ਅਭਿਆਨ ਦਾ ਸਭ ਤੋਂ ਵਿਲੱਖਣ ਪਹਿਲੂ ਇਹ ਹੈ ਕਿ ਇਹ ਪੋਸ਼ਣ ਸੁਧਾਰ ਨੂੰ ਇੱਕ ਲੋਕ ਲਹਿਰ ਵਜੋਂ ਸਥਾਪਿਤ ਕਰਦਾ ਹੈ - ਯਾਨੀ ਇਹ ਸਿਰਫ਼ ਇੱਕ ਸਰਕਾਰੀ ਪ੍ਰੋਗਰਾਮ ਨਹੀਂ ਹੈ, ਸਗੋਂ ਸੱਚੀ ਜਨਤਕ ਭਾਗੀਦਾਰੀ 'ਤੇ ਅਧਾਰਿਤ ਇੱਕ ਅੰਦੋਲਨ ਹੈ।

ਮਿਸ਼ਨ ਇਸ ਗੱਲ ਨੂੰ ਮੰਨਦਾ ਹੈ ਕਿ ਬੱਚਿਆਂ ਨੂੰ ਦੁੱਧ ਪਿਲਾਉਣ ਦੇ ਅਭਿਆਸ, ਖੁਰਾਕ ਵਿਭਿੰਨਤਾ, ਜਣੇਪੇ ਤੋਂ ਪਹਿਲਾਂ ਦੀ ਦੇਖਭਾਲ , ਹੱਥਾਂ ਦੀ ਸਫਾਈ ਅਤੇ ਸੰਸਥਾਗਤ ਸਿਹਤ ਸੇਵਾਵਾਂ ਤੱਕ ਪਹੁੰਚ ਵਰਗੇ ਵਿਵਹਾਰਾਂ ਵਿੱਚ ਟਿਕਾਊ ਤਬਦੀਲੀ ਸਿਰਫ ਭਾਈਚਾਰਕ ਮਾਲਕੀ ਅਤੇ ਜ਼ਮੀਨੀ ਪੱਧਰ 'ਤੇ ਸਰਗਰਮ ਭਾਗੀਦਾਰੀ ਦੁਆਰਾ ਹੀ ਸੰਭਵ ਹੈ। ਪੋਸ਼ਣ ਮਾਹ ਅਤੇ ਪੋਸ਼ਣ ਪਖਵਾੜਾ ਸਭ ਤੋਂ ਵੱਡੇ ਪੋਸ਼ਣ-ਕੇਂਦ੍ਰਿਤ ਭਾਈਚਾਰਕ ਜਾਗਰੂਕਤਾ ਮੁਹਿੰਮਾਂ ਵਿੱਚੋਂ ਇੱਕ ਹਨ, ਜੋ ਹਰ ਸਾਲ ਨਿਰਧਾਰਿਤ ਮਹੀਨਿਆਂ ਵਿੱਚ ਆਯੋਜਿਤ ਕੀਤੇ ਜਾਂਦੇ ਹਨ, ਤਾਂ ਜੋ ਵਧੇਰੇ ਦਰਸ਼ਕਾਂ ਤੱਕ ਪਹੁੰਚ ਕੀਤੀ ਜਾ ਸਕੇ ਅਤੇ ਸਿਹਤ, ਤੰਦਰੁਸਤੀ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਉਤਸ਼ਾਹਿਤ ਕਰਨ ਵਾਲੇ ਅਭਿਆਸਾਂ ਦਾ ਪ੍ਰਸਾਰ ਕੀਤਾ ਜਾ ਸਕੇ।

ਪੋਸ਼ਣ ਪਖਵਾੜਾ (ਅਪ੍ਰੈਲ 2026)

ਪੋਸ਼ਣ ਪਖਵਾੜਾ, ਜੋ ਕਿ 2018 ਤੋਂ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ, ਅਪ੍ਰੈਲ ਵਿੱਚ ਆਯੋਜਿਤ ਦੋ ਹਫ਼ਤਿਆਂ ਦਾ ਡੂੰਘਾ ਜਨਸੰਪਰਕ ਅਭਿਆਨ ਹੈ, ਜਿਸਦਾ ਉਦੇਸ਼ ਪੋਸ਼ਣ ਅਭਿਆਨ ਦੇ ਤਹਿਤ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ​​ਕਰਨਾ ਅਤੇ ਮੁੱਖ ਪੋਸ਼ਣ ਵਿਵਹਾਰਾਂ ਨੂੰ ਮਜ਼ਬੂਤ ​​ਕਰਨਾ ਹੈ।

ਪੋਸ਼ਣ ਪੰਦਰਵਾੜੇ ਦਾ 8ਵਾਂ ਐਡੀਸ਼ਨ 2026 ਵਿੱਚ 9 ਤੋਂ 23 ਅਪ੍ਰੈਲ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਵਿਗਿਆਨਕ ਸਬੂਤ ਦਰਸਾਉਂਦੇ ਹਨ ਕਿ 85% ਤੋਂ ਵੱਧ ਦਿਮਾਗੀ ਵਿਕਾਸ ਛੇ ਸਾਲ ਦੀ ਉਮਰ ਤੱਕ ਹੁੰਦਾ ਹੈ, ਜਿਸ ਵਿੱਚ ਸਭ ਤੋਂ ਤੇਜ਼ ਵਿਕਾਸ ਪਹਿਲੇ 1000 ਦਿਨਾਂ ਦੌਰਾਨ ਹੁੰਦਾ ਹੈ ਜੋਂ ਅਨੁਕੂਲ ਦਿਮਾਗੀ ਵਿਕਾਸ, ਸਰੀਰਕ ਵਿਕਾਸ ਅਤੇ ਸਮੁੱਚੀ ਸਿਹਤ ਲਈ ਇੱਕ ਮਹੱਤਵਪੂਰਨ ਮਿਆਦ ਹੈ।

ਜੀਵਨ ਦੇ ਸ਼ੁਰੂਆਤੀ ਪੜਾਵਾਂ ਵਿੱਚ ਬੱਚਿਆਂ ਦੀ ਦੇਖਭਾਲ ਅਤੇ ਪੋਸ਼ਣ ਦੀ ਮਹੱਤਤਾ ਨੂੰ ਪਛਾਣਦੇ ਹੋਏ, 8ਵਾਂ ਪੋਸ਼ਣ ਪਖਵਾੜਾ ਵਿਗਿਆਨਕ ਤੌਰ 'ਤੇ ਮਹੱਤਵਪੂਰਨ ਅਤੇ ਪਰਿਵਰਤਨਸ਼ੀਲ ਥੀਮ "ਜੀਵਨ ਦੇ ਪਹਿਲੇ ਛੇਵਰ੍ਹਿਆਂ ਵਿੱਚ ਦਿਮਾਗ ਦੇ ਵਿਕਾਸ ਨੂੰ ਵੱਧ ਤੋਂ ਵੱਧ ਕਰਨਾ" 'ਤੇ ਕੇਂਦ੍ਰਿਤ ਕਰਦਾ ਹੈ ਤਾਂ ਜੋ ਜਨਤਕ ਅੰਦੋਲਨ ਨੂੰ ਹੋਰ ਵਧਾਇਆ ਜਾ ਸਕੇ ਅਤੇ ਪਰਿਵਾਰਾਂ ਅਤੇ ਭਾਈਚਾਰਿਆਂ ਵਿੱਚ ਸਿਹਤਮੰਦ ਵਿਕਾਸ ਅਤੇ ਦਿਮਾਗ ਦੇ ਵਿਕਾਸ ਦਾ ਸਮਰਥਨ ਕਰਨ ਵਾਲੇ ਅਭਿਆਸਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

ਇਸ ਦਾ ਉਦੇਸ਼ "ਜੀਵਨ ਦੇ ਪਹਿਲੇ ਛੇਵਰ੍ਹਿਆਂ ਵਿੱਚ ਦਿਮਾਗ ਦੇ ਵਿਕਾਸ ਨੂੰ ਵੱਧ ਤੋਂ ਵੱਧ ਕਰਨਾ" ਦੇ ਮੁੱਖ ਥੀਮ 'ਤੇ ਚੱਲਦੇ ਹੋਏ "ਸਿਹਤ ਲਈ ਪੋਸ਼ਣ" ਦੀ ਧਾਰਨਾ ਨੂੰ "ਸਭ ਤੋਂ ਵਧੀਆ ਦਿਮਾਗੀ ਵਿਕਾਸ ਲਈ ਪੋਸ਼ਣ ਅਤੇ ਸ਼ੁਰੂਆਤੀ ਬਚਪਨ ਦੀ ਉਤੇਜਨਾ" ਵਿੱਚ ਬਦਲਣਾ ਹੈ।

ਇਸ ਸਾਲ ਦੇ ਥੀਮ ਅਧੀਨ ਮੁੱਖ ਫੋਕਸ ਖੇਤਰ :

  • ਮਾਂ ਅਤੇ ਬੱਚੇ ਦਾ ਪੋਸ਼ਣ
  • ਦਿਮਾਗ ਦੇ ਵਿਕਾਸ ਦੀ ਸ਼ੁਰੂਆਤੀ ਉਤੇਜਨਾ
  • ਸ਼ੁਰੂਆਤੀ ਵਰ੍ਹਿਆਂ ਵਿੱਚ ਖੇਡ-ਅਧਾਰਿਤ ਸਿੱਖਿਆ
  • ਸਕ੍ਰੀਨ ਟਾਈਮ ਘਟਾਉਣ ਵਿੱਚ ਮਾਪਿਆਂ ਅਤੇ ਭਾਈਚਾਰੇ ਦੀ ਭੂਮਿਕਾ
  • ਮਜ਼ਬੂਤ ​​ਆਂਗਣਵਾੜੀ ਕੇਂਦਰਾਂ ਲਈ ਭਾਈਚਾਰਕ ਸਮਰਥਨ ਜੁਟਾਉਣਾ

7ਵਾਂ ਪੋਸ਼ਣ ਪਖਵਾੜਾ (8-22 ਅਪ੍ਰੈਲ 2025) ਚਾਰ ਨਤੀਜਾ-ਮੁਖੀ ਵਿਸ਼ਿਆਂ 'ਤੇ ਕੇਂਦ੍ਰਿਤ ਸੀ: ਜੀਵਨ ਦੇ ਪਹਿਲੇ 1,000 ਦਿਨਸਵੈ-ਰਜਿਸਟ੍ਰੇਸ਼ਨ ਲਈ ਪੋਸ਼ਣ ਟਰੈਕਰ ਲਾਭਪਾਤਰੀ ਮੋਡੀਊਲ ਦਾ ਪ੍ਰਚਾਰਕਮਿਊਨਿਟੀ-ਅਧਾਰਿਤ ਤੀਬਰ ਕੁਪੋਸ਼ਣ ਪ੍ਰਬੰਧਨ (CMAM) ਪ੍ਰੋਟੋਕੋਲ ਨੂੰ ਲਾਗੂ ਕਰਨਾ, ਅਤੇ ਬਚਪਨ ਦੇ ਮੋਟਾਪੇ ਨੂੰ ਹੱਲ ਕਰਨ ਲਈ ਸਿਹਤਮੰਦ ਜੀਵਨ ਸ਼ੈਲੀ ਨੂੰ ਪ੍ਰੋਤਸਾਹਿਤ ਕਰਨਾ।

ਦੇਸ਼ ਭਰ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਘਰ-ਘਰ ਜਾ ਕੇ ਦੌਰੇ, ਵਿਕਾਸ ਨਿਗਰਾਨੀ ਮੁਹਿੰਮਾਂ , ਭਾਈਚਾਰਕ ਜਾਗਰੂਕਤਾ ਪ੍ਰੋਗਰਾਮ, ਸਿਹਤ ਕੈਂਪ, ਨੁੱਕੜ ਨਾਟਕ  ਅਤੇ ਕਈ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਜੁੜੇ ਤਾਲਮੇਲ ਪ੍ਰੋਗਰਾਮ ਸ਼ਾਮਲ ਸਨ।

 

ਪੋਸ਼ਣ ਪਖਵਾੜਾ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰਦਾ ਹੈ, ਆਂਗਣਵਾੜੀ ਨੈੱਟਵਰਕ ਅਤੇ ਭਾਈਚਾਰਕ ਸੰਸਥਾਵਾਂ ਦਾ ਲਾਭ ਉਠਾਉਂਦੇ ਹੋਏ ਨਿਰੰਤਰ ਵਿਵਹਾਰ ਤਬਦੀਲੀ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਪੋਸ਼ਣ ਸੇਵਾਵਾਂ ਦੀ ਆਖਰੀ-ਮੀਲ ਡਿਲੀਵਰੀ ਨੂੰ ਮਜ਼ਬੂਤ ​​ਕਰਦਾ ਹੈ।

ਰਾਸ਼ਟਰੀ ਪੋਸ਼ਣ ਮਾਹ

 

  • ਪੋਸ਼ਣ ਮਾਹ ਹਰ ਸਾਲ ਸਤੰਬਰ ਵਿੱਚ ਪੋਸ਼ਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਦੇਸ਼ ਵਿਆਪੀ ਜਨ ਅੰਦੋਲਨ ਵਜੋਂ ਮਨਾਇਆ ਜਾਂਦਾ ਹੈ। ਇਹ ਮੁਹਿੰਮ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਗ੍ਰਾਮ ਪੰਚਾਇਤਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਸਕੂਲਾਂ, ਸਿਹਤ ਕੇਂਦਰਾਂ ਅਤੇ ਆਂਗਣਵਾੜੀ ਕੇਂਦਰਾਂ ਰਾਹੀਂ ਭਾਈਵਾਲ ਮੰਤਰਾਲਿਆਂ ਦੇ ਸਹਿਯੋਗ ਨਾਲ ਲਾਗੂ ਕੀਤੀ ਜਾਂਦੀ ਹੈ ।
  • 8ਵੇਂ ਰਾਸ਼ਟਰੀ ਪੋਸ਼ਣ ਮਹੀਨੇ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ 17 ਸਤੰਬਰ 2025 ਨੂੰ ਮੱਧ ਪ੍ਰਦੇਸ਼ ਦੇ ਧਾਰ ਤੋਂ 'ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ' ਦੇ ਨਾਲ ਕੀਤੀ ਸੀ। ਇਹ ਪਹਿਲ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਾਂਝੇ ਤੌਰ 'ਤੇ ਲਾਗੂ ਕੀਤੀ ਗਈ ਹੈ।
  • 2025 ਦਾ ਰਾਸ਼ਟਰੀ ਪੋਸ਼ਣ ਮਹੀਨਾ ਪੋਸ਼ਣ ਸਾਖਰਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ 'ਤੇ ਕੇਂਦ੍ਰਿਤ ਸੀ। ਮੁੱਖ ਵਿਸ਼ਿਆਂ ਵਿੱਚ ਮਾਂ ਦਾ ਪੋਸ਼ਣ, ਨਵਜੰਮੇ ਬੱਚਿਆਂ ਅਤੇ ਛੋਟੇ ਬੱਚਿਆਂ ਨੂੰ ਭੋਜਨ ਦੇਣਾ (IYCF), ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ECCE), ਅਤੇ ਮੋਟਾਪੇ ਦਾ ਮੁਕਾਬਲਾ ਕਰਨ ਲਈ ਖੰਡ ਅਤੇ ਤੇਲ ਦੀ ਮਾਤਰਾ ਨੂੰ ਘਟਾਉਣਾ ਸ਼ਾਮਲ ਸੀ।

 

 

ਸਿੱਟਾ

ਜਿਵੇਂ ਕਿ ਪੋਸ਼ਣ ਅਭਿਆਨ ਅੱਠ ਸਾਲ ਪੂਰੇ ਕਰ ਰਿਹਾ ਹੈ, ਇਹ ਮਿਸ਼ਨ ਕੁਪੋਸ਼ਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਾਲਮੇਲ, ਤਕਨਾਲੋਜੀ-ਯੋਗ ਸ਼ਾਸਨ ਅਤੇ ਭਾਈਚਾਰਕ ਸ਼ਮੂਲੀਅਤ 'ਤੇ ਵਧੇਰੇ ਜ਼ੋਰ ਦਿੰਦਾ ਹੈ। ਪ੍ਰੋਗਰਾਮ ਦਾ ਵਿਕਾਸ ਖੇਤਰਾਂ ਵਿੱਚ ਤਾਲਮੇਲ ਵਾਲੀ ਕਾਰਵਾਈ, ਮਜ਼ਬੂਤ ​​ਸੇਵਾ ਪ੍ਰਦਾਨ ਕਰਨ ਦੀਆਂ ਵਿਧੀਆਂ, ਅਤੇ ਪੋਸ਼ਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਵਿਵਹਾਰ ਤਬਦੀਲੀ ਦੇ ਯਤਨਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ।

ਮਿਸ਼ਨ ਪੋਸ਼ਣ 2.0 ਵੱਲ ਤਬਦੀਲੀ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ, ਸ਼ੁਰੂਆਤੀ ਬਚਪਨ ਦੀ ਦੇਖਭਾਲ ਦਾ ਵਿਸਤਾਰ, ਅਤੇ ਆਖਰੀ-ਮੀਲ ਡਿਲੀਵਰੀ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ 'ਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਦੀ ਹੈ। ਮਿਸ਼ਨ ਸਿਹਤ, ਸ਼ੁਰੂਆਤੀ ਬਚਪਨ ਦੀ ਦੇਖਭਾਲ, ਸਿੱਖਿਆ ਅਤੇ ਭਾਈਚਾਰਕ ਸ਼ਮੂਲੀਅਤ ਨਾਲ ਪੋਸ਼ਣ ਨੂੰ ਜੋੜ ਕੇ ਕਮਜ਼ੋਰ ਸਮੂਹਾਂ ਦੀ ਸਹਾਇਤਾ ਲਈ ਇੱਕ ਸੰਪੂਰਣ ਪਹੁੰਚ ਅਪਣਾਉਂਦਾ ਹੈ ।

ਪੋਸ਼ਣ ਦੇਸ਼ ਵਿੱਚ ਮਨੁੱਖੀ ਪੂੰਜੀ ਵਿਕਾਸ ਨਾਲ ਨੇੜਿਓਂ ਜੁੜਿਆ ਹੋਇਆ ਹੈ , ਕਿਉਂਕਿ ਬਿਹਤਰ ਪੋਸ਼ਣ ਸਿਹਤ, ਸਿੱਖਣ ਦੇ ਨਤੀਜਿਆਂ ਅਤੇ ਉਤਪਾਦਕਤਾ ਵਿੱਚ ਸੁਧਾਰ ਵਿੱਚ ਯੋਗਦਾਨ ਪਾਉਂਦਾ ਹੈ । ਜਿਵੇਂ ਕਿ ਭਾਰਤ 2047 ਤੱਕ ਇੱਕ ਵਿਕਸਿਤ ਭਾਰਤ  ਦੇ ਦ੍ਰਿਸ਼ਟੀਕੋਣ ਵੱਲ ਅੱਗੇ ਵਧਦਾ ਹੈ, ਪੋਸ਼ਣ, ਸ਼ੁਰੂਆਤੀ ਬਚਪਨ ਦੇ ਵਿਕਾਸ ਅਤੇ ਸੇਵਾ ਪ੍ਰਦਾਨ ਪ੍ਰਣਾਲੀਆਂ ਵਿੱਚ ਨਿਰੰਤਰ ਨਿਵੇਸ਼ ਇੱਕ ਸਿਹਤਮੰਦ, ਉਪਯੋਗੀ ਅਤੇ ਮਜ਼ਬੂਤ ਆਬਾਦੀ ਤਿਆਰ ਕਰਨ ਲਈ ਮਹੱਤਵਪੂਰਨ ਹੋਵੇਗਾ ।

ਹਵਾਲਾ

https://www.pib.gov.in/PressNoteDetails.aspx?id=155235&NoteId=155235&ModuleId=3®=3&lang=2

https://www.pib.gov.in/PressReleasePage.aspx?PRID=1897354®=3&lang=2

https://www.pib.gov.in/PressReleasePage.aspx?PRID=2226343®=3&lang=1

https://www.pib.gov.in/PressReleasePage.aspx?PRID=2227439®=6&lang=1

https://www.pib.gov.in/PressReleseDetailm.aspx?PRID=1912577®=3&lang=2

https://www.poshantracker.in/statistics

https://www.pib.gov.in/PressReleaseIframePage.aspx?PRID=2123133®=3&lang=2

https://static.pib.gov.in/WriteReadData/specificdocs/documents/2025/apr/doc202549536701.pdf

PDF  ਦੇਖਣ ਲਈ ਇੱਥੇ ਕਲਿੱਕ ਕਰੋ

ਪੀਆਈਬੀ ਖੋਜ

*********

ਪੀਕੇ

(Explainer ID: 158261) आगंतुक पटल : 121
Provide suggestions / comments
इस विज्ञप्ति को इन भाषाओं में पढ़ें: English , Urdu , Marathi , हिन्दी , Bengali , Gujarati , Kannada , Malayalam