• Sitemap
  • Advance Search
Others

ਸਾਧਨਾ ਸਪਤਾਹ 2026

ਨਾਗਰਿਕ ਕੇਂਦ੍ਰਿਤ ਸ਼ਾਸਨ ਲਈ ਕੌਸ਼ਲ ਵਿਕਾਸ ਨੂੰ ਮਜ਼ਬੂਤ ਕਰਨਾ

Posted On: 04 APR 2026 3:54PM

ਮੁੱਖ ਬਿੰਦੂ

  • ਸਾਧਨਾ ਸਪਤਾਹ 2026 ਦਾ ਆਯੋਜਨ 2 ਤੋਂ 8 ਅਪ੍ਰੈਲ 2026 ਤੱਕ ਇੱਕ ਰਾਸ਼ਟਰਵਿਆਪੀ ਕੌਸ਼ਲ ਵਿਕਾਸ ਪਹਿਲਕਦਮੀ ਵਜੋਂ ਕੀਤਾ ਜਾ ਰਿਹਾ ਹੈ। 
  • ਇਸ ਵਿੱਚ 100 ਤੋਂ ਵੱਧ ਕੇਂਦਰੀ ਮੰਤਰਾਲਿਆਂ/ਵਿਭਾਗਾਂ/ਸੰਸਥਾਵਾਂ, 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 250 ਤੋਂ ਵੱਧ ਸਿਖਲਾਈ ਸੰਸਥਾਵਾਂ ਦੀ ਸਰਗਰਮ ਭਾਗੀਦਾਰੀ ਹੈ। 
  • ਮਿਸ਼ਨ ਕਰਮਯੋਗੀ ਨੇ ਆਈਗੌਟ ਉੱਤੇ 1.5 ਕਰੋੜ ਤੋਂ ਵੱਧ ਵਿਦਿਆਰਥੀਆਂ ਨੂੰ ਜੋੜਿਆ ਹੈ, ਜਿਸ ਵਿੱਚ 8 ਕਰੋੜ ਤੋਂ ਵੱਧ ਪਾਠਕ੍ਰਮ ਪੂਰੇ ਕੀਤੇ ਗਏ ਹਨ ਅਤੇ ਵਿਭਿੰਨ ਭਾਸ਼ਾਵਾਂ ਵਿੱਚ 4,600 ਤੋਂ ਵੱਧ ਪਾਠਕ੍ਰਮ ਹਨ। 
  • ਇਹ ਮੁੱਖ ਰੂਪ ਵਿੱਚ ਤਿੰਨ ਵਿਸ਼ਿਆਂ—ਤਕਨਾਲੋਜੀ, ਪਰੰਪਰਾ ਅਤੇ ਠੋਸ ਨਤੀਜਿਆਂ—ਉੱਤੇ ਕੇਂਦ੍ਰਿਤ ਹੈ। 
  • ਇਸ ਸਪਤਾਹ ਦੌਰਾਨ ਕਰਮਯੋਗੀ ਕੌਸ਼ਲ ਕਨੈਕਟ, ਉਨੱਤੀ ਪੋਰਟਲ ਅਤੇ ਏਆਈ ਪਾਵਰਡ ਸਿਖਿਆ ਉਪਕਰਣਾਂ ਸਮੇਤ ਮੁੱਖ ਪਹਿਲਕਦਮੀਆਂ ਦਾ ਸ਼ੁਭਾਰੰਭ ਕੀਤਾ ਜਾਵੇਗਾ।

ਜਾਣ ਪਛਾਣ

ਭਾਰਤ ਦੀਆਂ ਸਭ ਤੋਂ ਵੱਡੀਆਂ ਸਹਿਯੋਗੀ ਸਮਰੱਥਾ ਵਿਕਾਸ ਪਹਿਲਕਦਮੀਆਂ ਵਿੱਚੋਂ ਇੱਕ ਵਜੋਂ ਸਟ੍ਰੈਂਥਨਿੰਗ ਅਡੈਪਟਿਵ ਡਿਵੈਲਪਮੈਂਟ ਐਂਡ ਹਿਊਮਨ ਐਪਟੀਟਿਊਡ ਫਾਰ ਨੈਸ਼ਨਲ ਐਡਵਾਂਸਮੈਂਟ (ਸਾਧਨਾ) ਸਪਤਾਹ 2026 ਦਾ ਆਯੋਜਨ 2 ਤੋਂ 8 ਅਪ੍ਰੈਲ 2026 ਤੱਕ ਕੀਤਾ ਜਾ ਰਿਹਾ ਹੈ, ਜਿਸਦਾ ਉਦੇਸ਼ ਨਾਗਰਿਕ-ਕੇਂਦ੍ਰਿਤ ਸ਼ਾਸਨ ਲਈ ਲੋੜੀਂਦੀਆਂ ਯੋਗਤਾਵਾਂ ਨੂੰ ਉਤਸ਼ਾਹਿਤ ਕਰਨਾ ਹੈ। ਕਰਮਚਾਰੀ ਅਤੇ ਸਿਖਲਾਈ ਵਿਭਾਗ, ਕੌਸ਼ਲ ਵਿਕਾਸ ਆਯੋਗ ਅਤੇ ਕਰਮਯੋਗੀ ਭਾਰਤ ਵੱਲੋਂ ਆਯੋਜਿਤ ਇਹ ਪਹਿਲਕਦਮੀ ਜ਼ਿੰਮੇਵਾਰ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਮੰਤਰਾਲਿਆਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਿਖਲਾਈ ਸੰਸਥਾਵਾਂ ਨੂੰ ਇੱਕ ਸਾਂਝੇ ਪਲੈਟਫਾਰਮ ਉੱਤੇ ਲਿਆਈ ਹੈ। “ਹਮ ਬਨੇ ਕਰਮਯੋਗੀ” ਟੈਗਲਾਈਨ ਨਾਲ ਇਹ ਪਹਿਲਕਦਮੀ ਕੌਸ਼ਲ ਵਿਕਾਸ ਆਯੋਗ ਦੇ ਸਥਾਪਨਾ ਦਿਵਸ ਅਤੇ ਮਿਸ਼ਨ ਕਰਮਯੋਗੀ ਦੇ ਪੰਜ ਸਾਲ ਪੂਰੇ ਹੋਣ ਦਾ ਵੀ ਪ੍ਰਤੀਕ ਹੈ।

ਮਿਸ਼ਨ ਕਰਮਯੋਗੀ: ਲੋਕ-ਕੇਂਦ੍ਰਿਤ ਸ਼ਾਸਨ ਲਈ ਕੌਸ਼ਲ ਵਿਕਾਸ

ਸਾਧਨਾ ਸਪਤਾਹ, ਮਿਸ਼ਨ ਕਰਮਯੋਗੀ ਦੇ ਅੰਤਰਗਤ ਇੱਕ ਪਹਿਲਕਦਮੀ ਹੈ, ਜਿਸਨੂੰ ਸਿਵਲ ਸੇਵਾ ਕੌਸ਼ਲ ਵਿਕਾਸ ਦੇ ਰਾਸ਼ਟਰੀ ਪ੍ਰੋਗਰਾਮ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਕੇਂਦਰੀ ਖੇਤਰ ਦੀ ਇੱਕ ਯੋਜਨਾ ਹੈ, ਜਿਸਨੂੰ ਕਰਮਚਾਰੀ ਅਤੇ ਸਿਖਲਾਈ ਵਿਭਾਗ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ, ਜਿਸਦਾ ਉਦੇਸ਼ ਭਵਿੱਖ-ਉਨਮੁਖੀ, ਪਾਰਦਰਸ਼ੀ ਅਤੇ ਨਾਗਰਿਕ-ਕੇਂਦ੍ਰਿਤ ਸਿਵਲ ਸੇਵਾ ਦਾ ਨਿਰਮਾਣ ਕਰਨਾ ਹੈ, ਜੋ ਨਿਯਮ-ਆਧਾਰਿਤ ਦ੍ਰਿਸ਼ਟੀਕੋਣ ਤੋਂ ਅੱਗੇ ਵਧ ਕੇ ਭੂਮਿਕਾ-ਆਧਾਰਿਤ ਹੈ ਅਤੇ ਕੁਸ਼ਲਤਾਵਾਂ ਦੁਆਰਾ ਸੰਚਾਲਿਤ ਹੈ। ਇਹ ਮਿਸ਼ਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਮਾਨਵ ਸੰਸਾਧਨ ਆਧਾਰ ਨੂੰ ਮਜ਼ਬੂਤ ਕਰਕੇ ਸ਼ਾਸਨ ਵਿੱਚ ਬਦਲਾਅ ਲਿਆਉਣ ਨਾਲ ਸਬੰਧਤ ਵਿਜ਼ਨ ਨੂੰ ਦਰਸਾਉਂਦਾ ਹੈ। ਇਹ ਪਹਿਲਕਦਮੀ ਕੌਸ਼ਲ ਨਿਰਮਾਣ ਅਤੇ ਕੁਸ਼ਲਤਾ-ਆਧਾਰਿਤ ਸਿੱਖਿਆ ਉੱਤੇ ਕੇਂਦ੍ਰਿਤ ਹੈ, ਤਾਂ ਜੋ ਨਾਗਰਿਕਾਂ ਲਈ ਬਿਹਤਰ ਨਤੀਜੇ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਅਧਿਕਾਰੀਆਂ ਨੂੰ ਸਹੀ ਯੋਗਤਾਵਾਂ, ਦ੍ਰਿਸ਼ਟੀਕੋਣ ਅਤੇ ਜਵਾਬਦੇਹੀ ਨਾਲ ਲੈਸ ਕੀਤਾ ਜਾ ਸਕੇ।

ਇਸ ਮਿਸ਼ਨ ਨੂੰ ਦੋ ਸੰਸਥਾਵਾਂ ਦਾ ਸਮਰਥਨ ਪ੍ਰਾਪਤ ਹੈ। 2021 ਵਿੱਚ ਸਥਾਪਿਤ ਕੌਸ਼ਲ ਵਿਕਾਸ ਆਯੋਗ ਮੰਤਰਾਲਿਆਂ, ਵਿਭਾਗਾਂ ਅਤੇ ਸੰਸਥਾਵਾਂ ਨੂੰ ਉਨ੍ਹਾਂ ਦੀਆਂ ਕੌਸ਼ਲ ਵਿਕਾਸ ਯੋਜਨਾਵਾਂ ਦੀ ਤਿਆਰੀ ਅਤੇ ਲਾਗੂਕਰਨ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ। 2022 ਵਿੱਚ ਸਥਾਪਿਤ ਕਰਮਯੋਗੀ ਭਾਰਤ ਵਿਸ਼ੇਸ਼ ਉਦੇਸ਼ ਵਾਹਨ (ਐੱਸਪੀਵੀ), ਆਈਗੌਟ ਡਿਜੀਟਲ ਸਿੱਖਿਆ ਪਲੈਟਫਾਰਮ ਦੇ ਪ੍ਰਬੰਧਨ ਅਤੇ ਸੰਚਾਲਨ ਲਈ ਜਿੰਮੇਵਾਰ ਹੈ।

ਸਮਰੱਥਾ ਵਿਕਾਸ ਕਮਿਸ਼ਨ (ਸੀਬੀਸੀ) ਮਿਸ਼ਨ ਕਰਮਯੋਗੀ ਫ੍ਰੇਮਵਰਕ ਦਾ ਰਾਖੀ ਹੈ, ਜਿਸਦਾ ਉਦੇਸ਼ ਕੌਸ਼ਲ ਵਿਕਾਸ ਅਤੇ ਕੁਸ਼ਲਤਾ-ਆਧਾਰਿਤ ਸਿੱਖਿਆ ਰਾਹੀਂ ਸਿਵਲ ਸੇਵਾ ਸੁਧਾਰਾਂ ਨੂੰ ਅੱਗੇ ਵਧਾਉਣਾ ਹੈ। ਇਹ ਵਿਅਕਤੀਗਤ ਅਤੇ ਸੰਸਥਾਗਤ ਕੌਸ਼ਲਤਾਵਾਂ ਦਾ ਵਿਕਾਸ ਕਰਦੇ ਹੋਏ, ਨਾਗਰਿਕ-ਕੇਂਦ੍ਰਿਤ ਸ਼ਾਸਨ ਨੂੰ ਉਤਸ਼ਾਹਿਤ ਕਰਦੇ ਹੋਏ, ਭਵਿੱਖ ਲਈ ਤਿਆਰੀ ਅਤੇ ਜਨਤਕ ਪ੍ਰਸ਼ਾਸਨ ਦੇ ਸਾਰੇ ਪੱਧਰਾਂ ਉੱਤੇ ਆਜੀਵਨ ਸਿਖਣ ਦੇ ਸਭਿਆਚਾਰ ਨੂੰ ਪ੍ਰੋਤਸਾਹਿਤ ਕਰਦੇ ਹੋਏ ਸਰਕਾਰ ਦੇ ਮਾਨਵ ਸੰਸਾਧਨ ਆਧਾਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਦਾ ਹੈ। ਇਹ ਕਮਿਸ਼ਨ ਸ਼ਾਸਨ ਨੂੰ ਵਧੇਰੇ ਪਾਰਦਰਸ਼ੀ, ਜਵਾਬਦੇਹ, ਨਾਗਰਿਕ-ਕੇਂਦ੍ਰਿਤ ਅਤੇ ਭਵਿੱਖ ਲਈ ਤਿਆਰ ਬਣਾਉਣ ਲਈ ਵੱਖ-ਵੱਖ ਢਾਂਚਿਆਂ ਦਾ ਨਿਰਮਾਣ ਕਰਦਾ ਹੈ, ਮਿਆਰ ਨਿਰਧਾਰਿਤ ਕਰਦਾ ਹੈ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ।

ਮਿਸ਼ਨ ਕਰਮਯੋਗੀ ਪਹਿਲਕਦਮੀ ਦਾ ਇੱਕ ਮੁੱਖ ਹਿੱਸਾ ਆਈਗੌਟ ਕਰਮਯੋਗੀ ਡਿਜੀਟਲ ਸਿੱਖਿਆ ਪਲੈਟਫਾਰਮ ਹੈ। ਇਹ ਵਿਵਹਾਰਕ, ਕਾਰਜਸ਼ੀਲ ਅਤੇ ਵਿਸ਼ਾ-ਖੇਤਰੀ ਖੇਤਰਾਂ ਵਿੱਚ ਆਨਲਾਈਨ ਸਿਖਲਾਈ ਪ੍ਰਦਾਨ ਕਰਦਾ ਹੈ, ਜਿਸ ਨਾਲ ਸਰਕਾਰੀ ਕਰਮਚਾਰੀ ਕਦੇ ਵੀ ਅਤੇ ਕਿਤੇ ਵੀ ਸਿੱਖ ਸਕਦੇ ਹਨ।

ਇਹ ਮਿਸ਼ਨ ਭਾਰਤ ਸਰਕਾਰ ਦੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਮੌਜੂਦਾ ਸਿਵਲ ਸੇਵਾ ਸਿਖਲਾਈ ਸੰਸਥਾਵਾਂ ਅਤੇ ਆਈਗੌਟ ਕਰਮਯੋਗੀ ਪਲੈਟਫਾਰਮ ਦੇ ਮਾਧਿਅਮ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਕੌਸ਼ਲ ਵਿਕਾਸ ਦੇ ਯਤਨ ਮੁੱਖ ਰੂਪ ਵਿੱਚ ਇਸ ਡਿਜੀਟਲ ਪਲੈਟਫਾਰਮ ਦੇ ਜ਼ਰੀਏ ਸੰਚਾਲਿਤ ਕੀਤੇ ਜਾਂਦੇ ਹਨ, ਜਦਕਿ ਵੱਖ-ਵੱਖ ਮੰਤਰਾਲੇ ਅਤੇ ਵਿਭਾਗ ਆਪਣੀਆਂ-ਆਪਣੀਆਂ ਵਿਸ਼ੇਸ਼ ਲੋੜਾਂ ਅਨੁਸਾਰ ਕੌਸ਼ਲ ਵਿਕਾਸ ਯੋਜਨਾਵਾਂ ਤਿਆਰ ਕਰਦੇ ਹਨ।

ਪਿਛਲੇ ਪੰਜ ਸਾਲਾਂ ਵਿੱਚ, ਮਿਸ਼ਨ ਕਰਮਯੋਗੀ ਸਿਵਲ ਸੇਵਾਵਾਂ ਵਿੱਚ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਮੌਲਿਕ ਪਰਿਵਰਤਨ ਲਿਆਇਆ ਹੈ, ਜਿਸ ਵਿੱਚ ਨਿਯਮ-ਆਧਾਰਿਤ ਦ੍ਰਿਸ਼ਟੀਕੋਣ ਤੋਂ ਅੱਗੇ ਵਧ ਕੇ ਭੂਮਿਕਾ-ਆਧਾਰਿਤ ਢਾਂਚੇ ਨੂੰ ਅਪਣਾਇਆ ਗਿਆ ਹੈ। ਸਿਖਣ ਦੀ ਪ੍ਰਕਿਰਿਆ ਨੂੰ ਹੁਣ ਵਿਸ਼ੇਸ਼ ਕਾਰਜਾਂ ਅਤੇ ਜ਼ਿੰਮੇਵਾਰੀਆਂ ਲਈ ਲੋੜੀਂਦੀਆਂ ਕੁਸ਼ਲਤਾਵਾਂ ਅਨੁਸਾਰ ਬਣਾਇਆ ਗਿਆ ਹੈ।

ਮਿਸ਼ਨ ਕਰਮਯੋਗੀ: ਕੌਸ਼ਲ ਵਿਕਾਸ ਵਿੱਚ ਵੱਡੇ ਪੈਮਾਨੇ ਤੇ ਬਦਲਾਅ

ਮਿਸ਼ਨ ਕਰਮਯੋਗੀ ਪਿਛਲੇ ਪੰਜ ਸਾਲਾਂ ਵਿੱਚ ਕੌਸ਼ਲ ਵਿਕਾਸ ਵਿੱਚ ਮੂਲਭੂਤ ਬਦਲਾਅ ਲਿਆਇਆ ਹੈ। ਆਈਗੌਟ ਪਲੈਟਫਾਰਮ ਉੱਤੇ 1.5 ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕੀਤਾ ਹੈ, 8 ਕਰੋੜ ਤੋਂ ਵੱਧ ਪਾਠਕ੍ਰਮ ਪੂਰੇ ਕੀਤੇ ਗਏ ਹਨ ਅਤੇ 4,600 ਤੋਂ ਵੱਧ ਪਾਠਕ੍ਰਮ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹਨ। ਇਸ ਤੋਂ ਇਲਾਵਾ, 130 ਤੋਂ ਵੱਧ ਕੌਸ਼ਲ ਵਿਕਾਸ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਸਿੱਖਿਆ ਨਤੀਜਿਆਂ ਨੂੰ ਪ੍ਰਦਰਸ਼ਨ ਮੁਲਾਂਕਣ ਪ੍ਰਣਾਲੀ ਨਾਲ ਏਕੀਕ੍ਰਿਤ ਕੀਤਾ ਗਿਆ ਹੈ।

ਇਹ ਪਰਿਵਰਤਨ ਇਸ ਗੱਲ ਨੂੰ ਮਾਨਤਾ ਦਿੰਦਾ ਹੈ ਕਿ ਪ੍ਰਭਾਵੀ ਸ਼ਾਸਨ ਸਿਰਫ਼ ਪ੍ਰਸ਼ਾਸਨਿਕ ਗਿਆਨ ਉੱਤੇ ਹੀ ਨਹੀਂ, ਬਲਕਿ ਸਮੱਸਿਆ ਹੱਲ, ਸਹਿਯੋਗ, ਨਵੀਨਤਾ ਅਤੇ ਅਤੇ ਵਿਵਹਾਰਕ ਯੋਗਤਾਵਾਂ ਜਿਵੇਂ ਕਿ ਹਮਦਰਦੀ ਉੱਤੇ ਵੀ ਨਿਰਭਰ ਕਰਦਾ ਹੈ। ਇਹ ਮੰਤਰਾਲਿਆਂ, ਵਿਭਾਗਾਂ ਅਤੇ ਸੰਸਥਾਵਾਂ ਦੇ ਨਾਲ-ਨਾਲ ਸਿਖਲਾਈ ਸੰਸਥਾਵਾਂ ਨੂੰ ਵੀ ਕੌਸ਼ਲ ਵਿਕਾਸ ਨੂੰ ਆਪਣੀਆਂ ਸੰਸਥਾਗਤ ਤਰਜੀਹਾਂ ਅਤੇ ਸੇਵਾ ਪ੍ਰਦਾਨੀ ਦੀਆਂ ਲੋੜਾਂ ਅਨੁਸਾਰ ਸੰਚਾਲਿਤ ਕਰਨ ਵਿੱਚ ਸਮਰੱਥ ਬਣਾਉਂਦਾ ਹੈ।

ਸਾਧਨਾ ਸਪਤਾਹ ਇਸ ਆਧਾਰ ਨੂੰ ਅੱਗੇ ਵਧਾਉਂਦੇ ਹੋਏ ਕੁਸ਼ਲਤਾ-ਆਧਾਰਿਤ ਕੌਸ਼ਲ ਵਿਕਾਸ ਨੂੰ ਵਿਆਪਕ ਪੱਧਰ ਉੱਤੇ ਮਜ਼ਬੂਤ ਕਰਦਾ ਹੈ। ਸਾਧਨਾ ਸਪਤਾਹ ਕਰਮਯੋਗੀਆਂ ਦੇ ਵਿਕਾਸ ਦੇ ਇਸ ਦਰਸ਼ਨ ਉੱਤੇ ਜ਼ੋਰ ਦੇਣ ਅਤੇ ਮੁੜ ਪੁਸ਼ਟੀ ਕਰਨ ਲਈ ਮਨਾਇਆ ਜਾ ਰਿਹਾ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਿਵਲ ਸੇਵਾਵਾਂ ਵਿੱਚ ਸੁਧਾਰੀਆਂ ਗਈਆਂ ਯੋਗਤਾਵਾਂ ਅਤੇ ਕੁਸ਼ਲਤਾਵਾਂ ਜ਼ਮੀਨੀ ਪੱਧਰ ਬਿਹਤਰ ਸੇਵਾ ਪ੍ਰਦਾਨ ਕਰਨ ਵਿੱਚ ਅਨੁਵਾਦ ਕਰਨਾ ਚਾਹੀਦਾ ਹੈ। ਇਹ ਪਹਿਲਕਦਮੀ ਇਸ ਵਿਚਾਰ ਨੂੰ ਵੀ ਮਜ਼ਬੂਤੀ ਪ੍ਰਦਾਨ ਕਰਦੀ ਹੈ ਕਿ ਮਜ਼ਬੂਤ ਸ਼ਾਸਨ ਉਨ੍ਹਾਂ ਸਮਰੱਥ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਸਥਾਪਿਤ ਹੁੰਦਾ ਹੈ, ਜੋ ਵਿਕਸਿਤ ਭਾਰਤ 2047 ਦੇ ਵਿਜ਼ਨ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਦੇ ਹਨ।

ਰਾਸ਼ਟਰੀ ਪੱਧਰ ਦੀ ਮੁਹਿੰਮ

ਸਾਧਨਾ ਸਪਤਾਹ 100 ਤੋਂ ਵੱਧ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ, 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 250 ਤੋਂ ਵੱਧ ਸਿਵਲ ਸੇਵਾ ਸਿਖਲਾਈ ਸੰਸਥਾਵਾਂ ਨੂੰ ਇੱਕ ਏਕੀਕ੍ਰਿਤ ਰਾਸ਼ਟਰੀ ਢਾਂਚੇ ਤਹਿਤ ਇੱਕਠੇ ਲਿਆਇਆ ਹੈ। ਪਹਿਲੀ ਵਾਰ, ਸ਼ਾਸਨ ਦੇ ਵੱਖ-ਵੱਖ ਪੱਧਰਾਂ ਉੱਤੇ ਕੌਸ਼ਲ ਵਿਕਾਸ ਦੇ ਯਤਨਾਂ ਨੂੰ ਇੱਕ ਸਾਂਝੇ ਢਾਂਚੇ ਵਿੱਚ ਤਾਲਮੇਲ ਕੀਤਾ ਗਿਆ ਹੈ, ਜਿਸ ਨਾਲ ਸਿਖਣ ਦੀ ਪ੍ਰਕਿਰਿਆ ਇੱਕ ਸਾਂਝੀ ਰਾਸ਼ਟਰੀ ਮੁਹਿੰਮ ਵਿੱਚ ਬਦਲ ਰਹੀ ਹੈ। ਇਹ ਦ੍ਰਿਸ਼ਟੀਕੋਣ ਸਾਰੇ ਪੱਧਰਾਂ ਦੇ ਅਧਿਕਾਰੀਆਂ ਦੀ ਭਾਗੀਦਾਰੀ ਸਮਰੱਥ ਬਣਾਉਂਦਾ ਹੈ ਅਤੇ ਇਸ ਨਾਲ ਦੇਸ਼ ਭਰ ਵਿੱਚ ਵਿਚਾਰਾਂ, ਸ਼੍ਰੇਸ਼ਠ ਪ੍ਰਥਾਵਾਂ ਦੇ ਆਦਾਨ-ਪ੍ਰਦਾਨ ਅਤੇ ਸਹਿਯੋਗੀ ਰੂਪ ਵਿੱਚ ਸਮੱਸਿਆ ਹੱਲ ਨੂੰ ਉਤਸ਼ਾਹਿਤ ਮਿਲਦਾ ਹੈ। ਸਾਧਨਾ ਸਪਤਾਹ ਦੀ ਸ਼ੁਰੂਆਤ ਨਵੀਂ ਦਿੱਲੀ ਵਿੱਚ ਮਿਸ਼ਨ ਕਰਮਯੋਗੀ ਉੱਤੇ ਇੱਕ ਰਾਸ਼ਟਰੀ ਸੰਮੇਲਨ ਨਾਲ ਹੋਈ, ਜਿਸ ਵਿੱਚ ਸਰਕਾਰ, ਸਿਖਲਾਈ ਸੰਸਥਾਵਾਂ ਦਾ ਸੀਨੀਅਰ ਲੀਡਰਸ਼ਿਪ ਅਤੇ ਨੀਤੀਗਤ ਮਾਹਿਰ ਇੱਕਠੇ ਆਏ।

ਸਾਧਨਾ ਸਪਤਾਹ ਦੇ ਤਿੰਨ ਮੁੱਖ ਵਿਸ਼ੇ

ਸਾਧਨਾ ਸਪਤਾਹ ਵਿਕਸਿਤ ਭਾਰਤ 2047 ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਲੋੜੀਂਦੀਆਂ ਯੋਗਤਾਵਾਂ ਦੇ ਵਿਕਾਸ ਉੱਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਤਿੰਨ ਸੂਤਰਾਂ—ਤਕਨਾਲੋਜੀ, ਪਰੰਪਰਾ ਅਤੇ ਠੋਸ ਨਤੀਜੇ—ਦੇ ਗਿਰਦ ਢਾਂਚਾਗਤ ਹੈ।

ਤਕਨਾਲੋਜੀ: 3 ਅਤੇ 4 ਅਪ੍ਰੈਲ ਲਈ ਇਹ ਮੁੱਖ ਵਿਸ਼ਾ ਰਹੇਗਾ। ਇਸ ਦੌਰਾਨ ਨਵੀਨਤਮ ਅਤੇ ਉਭਰਦੀਆਂ ਤਕਨਾਲੋਜੀਆਂ ਦੀ ਵਰਤੋਂ ਕਰਕੇ ਸ਼ਾਸਨ ਨੂੰ ਵਧੇਰੇ ਕੁਸ਼ਲ ਅਤੇ ਨਾਗਰਿਕ-ਕੇਂਦ੍ਰਿਤ ਬਣਾਉਣ ਦੇ ਤਰੀਕਿਆਂ ਦਾ ਪਤਾ ਲਗਾਉਣ ਉੱਤੇ ਜ਼ੋਰ ਦਿੱਤਾ ਜਾਵੇਗਾ। ਇਸ ਦੌਰਾਨ ਸ਼ਾਸਨ ਵਿੱਚ ਆਰਟੀਫੀਸ਼ਿਅਲ ਇੰਟੈਲੀਜੈਂਸ ਦੇ ਐਪਲੀਕੇਸ਼ਨ, ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਡਾਟਾ-ਆਧਾਰਿਤ ਫੈਸਲਾ ਲੈਣ ਦੀਆਂ ਪ੍ਰਕਿਰਿਆਵਾਂ ਅਤੇ ਪ੍ਰੌਂਪਟ ਇੰਜੀਨੀਅਰਿੰਗ ਅਤੇ ਆਟੋਮੇਸ਼ਨ ਪਲੈਟਫਾਰਮ ਵਰਗੇ ਉਭਰਦੇ ਉਪਕਰਣਾਂ ਦੀ ਵਰਤੋਂ ਵਰਗੀਆਂ ਪਹਿਲਕਦਮੀਆਂ ਦੀ ਪੜਚੋਲ ਕੀਤੀ ਜਾਵੇਗੀ।

ਪਰੰਪਰਾ: 5 ਅਤੇ 6 ਅਪ੍ਰੈਲ ਨੂੰ ਪਰੰਪਰਾ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਇਸ ਦੌਰਾਨ ਭਾਰਤੀ ਗਿਆਨ ਪ੍ਰਣਾਲੀਆਂ, ਭਾਰਤੀ ਦਰਸ਼ਨ ਤੋਂ ਨੈਤਿਕ ਢਾਂਚਿਆਂ ਤੇ ਸਮਕਾਲੀ ਸਾਰਵਜਨਿਕ ਪ੍ਰਸ਼ਾਸਨ ਲਈ ਪ੍ਰਸੰਗਿਕ ਸਮੁਦਾਇ-ਆਧਾਰਿਤ ਸ਼ਾਸਨ ਦੇ ਇਤਿਹਾਸਕ ਉਦਾਹਰਣਾਂ ਉੱਤੇ ਜ਼ੋਰ ਦਿੱਤਾ ਜਾਵੇਗਾ। ਇਸਦਾ ਉਦੇਸ਼ ਇਸ ਗੱਲ ਦਾ ਪਤਾ ਲਗਾਉਣਾ ਹੈ ਕਿ ਵਰਤਮਾਨ ਦੌਰ ਦੇ ਸ਼ਾਸਨ ਨੂੰ ਨਾਗਰਿਕਾਂ ਦੀਆਂ ਲੋੜਾਂ ਅਨੁਸਾਰ ਵਧੇਰੇ ਸੰਵੇਦਨਸ਼ੀਲ ਬਣਾਉਣ ਲਈ ਇਨ੍ਹਾਂ ਨੂੰ ਸ਼ਾਸਨ ਵਿਵਸਥਾ ਦੀ ਮੁੱਖਧਾਰਾ ਵਿੱਚ ਕਿਵੇਂ ਸ਼ਾਮਲ ਕੀਤਾ ਜਾਵੇ।

ਠੋਸ ਨਤੀਜੇ: 7 ਅਤੇ 8 ਅਪ੍ਰੈਲ ਲਈ ਇਹ ਫੋਕਸ ਥੀਮ ਰਹੇਗਾ। ਇਸ ਵਿੱਚ ਜਨਤਕ ਮੁੱਲ ਨੂੰ ਮਾਪਣ, ਨਿਗਰਾਨੀ ਦੇ ਢਾਂਚਿਆਂ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਜਾਵੇਗਾ ਕਿ ਨੀਤੀਆਂ ਤੋਂ ਨਾਗਰਿਕਾਂ ਦੇ ਜੀਵਨ ਵਿੱਚ ਸੁਧਾਰ ਸਪਸ਼ਟ ਰੂਪ ਵਿੱਚ ਦਿਖਣਯੋਗ ਹੋਵੇ। ਨਾਗਰਿਕ ਪ੍ਰਭਾਵ ਦੀ ਟ੍ਰੈਕਿੰਗ, ਨਾਗਰਿਕਾਂ ਲਈ ਪ੍ਰਾਥਮਿਕ ਖੇਤਰੀ ਨਤੀਜਿਆਂ ਦੀ ਸਪਸ਼ਟ ਵਿਆਖਿਆ, ਅਤੇ ਡੈਸ਼ਬੋਰਡ ਆਧਾਰਿਤ ਨਿਗਰਾਨੀ ਵਰਗੇ ਕੁਝ ਮੁੱਖ ਵਿਸ਼ਿਆਂ ਉੱਤੇ ਚਰਚਾ ਹੋਵੇਗੀ।

ਸਾਧਨਾ ਸਪਤਾਹ ਦੇ ਸੰਭਾਵਿਤ ਨਤੀਜੇ

ਸਪਤਾਹ ਦੇ ਅੰਤ ਵਿੱਚ ਹਰੇਕ ਮੰਤਰਾਲੇ/ਵਿਭਾਗ ਤੋਂ ਦੋ ਪ੍ਰਾਥਮਿਕਤਾ ਵਾਲੀਆਂ ਤਕਨਾਲੋਜੀ ਸਬੰਧੀ ਪਹਿਲਕਦਮੀਆਂ ਦੇ ਸੁਝਾਅ ਦੇਣ ਦੀ ਉਮੀਦ ਹੈ: ਖੇਤਰ-ਪ੍ਰਸੰਗਿਕ ਦੋ ਸਵਦੇਸ਼ੀ ਜਾਂ ਪਰੰਪਰਿਕ ਮਾਡਲ ਅਤੇ ਵਿੱਤੀ ਵਰ੍ਹਾ 2026–27 ਲਈ ਆਕਲਨ ਯੋਗ ਤਿੰਨ ਪਰਿਣਾਮ ਵਚਨਬੱਧਤਾਵਾਂ—ਪੇਸ਼ ਕਰਨ ਦੀ ਉਮੀਦ ਕੀਤੀ ਜਾਵੇਗੀ। ਇਨ੍ਹਾਂ ਨੂੰ ਫਿਰ ਦਸ ਚਿੰਨ੍ਹਿਤ ਖੇਤਰਾਂ ਤਹਿਤ ਵੱਖ-ਵੱਖ ਖੇਤਰਾਂ ਦੇ ਸਮਗਰ ਸੰਕਲਨ ਵਿੱਚ ਸੰਯੋਜਿਤ ਕੀਤਾ ਜਾਵੇਗਾ। ਇਹ ਚਿੰਨ੍ਹਿਤ ਖੇਤਰ ਹਨ: ਬੁਨਿਆਦੀ ਢਾਂਚਾ, ਸੰਸਾਧਨ, ਸੁਰੱਖਿਆ ਅਤੇ ਵਿਦੇਸ਼ ਮਾਮਲੇ, ਸ਼ਾਸਨ, ਵਿੱਤ ਅਤੇ ਅਰਥਵਿਵਸਥਾ, ਕਲਿਆਣ, ਵਾਣਿਜ, ਮਾਨਵ ਵਿਕਾਸ, ਖੇਤੀ ਅਤੇ ਗ੍ਰਾਮੀਣ ਵਿਕਾਸ ਅਤੇ ਤਕਨਾਲੋਜੀ

ਸ਼ੁਰੂ ਕੀਤੀਆਂ ਜਾਣ ਵਾਲੀਆਂ ਮੁੱਖ ਪਹਿਲਕਦਮੀਆਂ

ਮਿਸ਼ਨ ਕਰਮਯੋਗੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਅਤੇ ਸਿਵਲ ਸੇਵਾ ਈਕੋਸਿਸਟਮ ਵਿੱਚ ਕੌਸ਼ਲ ਵਿਕਾਸ ਨੂੰ ਹੋਰ ਵਿਆਪਕ ਬਣਾਉਣ ਲਈ ਸਾਧਨਾ ਸਪਤਾਹ ਦੌਰਾਨ ਕਈ ਮੁੱਖ ਪਹਿਲਕਦਮੀਆਂ ਦਾ ਸ਼ੁਭਾਰੰਭ ਕੀਤਾ ਜਾ ਰਿਹਾ ਹੈ।

 

  1. ਕਰਮਯੋਗੀ ਕੌਸ਼ਲ ਕਨੈਕਟ: ਇਸਦਾ ਉਦੇਸ਼ ਸੰਰਚਿਤ ਸਿੱਖਿਆ ਮਾਡਿਊਲ ਦੇ ਮਾਧਿਅਮ ਰਾਹੀਂ ਫਰੰਟਲਾਈਨ ਕਰਮਚਾਰੀਆਂ ਦੀਆਂ ਕੁਸ਼ਲਤਾਵਾਂ ਦਾ ਵਿਕਾਸ ਕਰਨਾ ਹੈ, ਤਾਂ ਜੋ ਉਹ ਬਿਹਤਰ ਕੁਸ਼ਲਤਾ ਅਤੇ ਡਿਜੀਟਲ ਜਾਗਰੂਕਤਾ ਨਾਲ ਨਾਗਰਿਕ-ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰ ਸਕਣ।
  2. ਰਾਸ਼ਟਰੀ ਜਨ ਸੇਵਾ ਪ੍ਰੋਗਰਾਮ: ਯੁਵਕ ਸਵੈਸੇਵਕਾਂ ਅਤੇ ਅਧਿਕਾਰੀਆਂ ਨੂੰ ਸਹਾਇਕ ਜਾਂ ਫੈਸਿਲੀਟੇਟਰ ਵਜੋਂ ਸਿਖਲਾਈ ਦੇ ਕੇ, ਜ਼ਮੀਨੀ ਪੱਧਰ ਉੱਤੇ ਸੇਵਾ ਭਾਵ ਨੂੰ ਉਤਸ਼ਾਹਿਤ ਕਰਕੇ ਨਾਗਰਿਕ ਸੇਵਾ ਡਿਲੀਵਰੀ ਨੂੰ ਮਜ਼ਬੂਤ ਬਣਾਉਂਦਾ ਹੈ।
  3. ਉਨੱਤੀ ਪੋਰਟਲ: ਯੂਨੀਫਾਈਡ ਨਿਊ-ਏਜ ਨੈਸ਼ਨਲ ਟ੍ਰੇਨਿੰਗ ਇੰਸਟੀਟਿਊਸ਼ਨਜ਼ (ਉਨੱਤੀ) ਪੋਰਟਲ ਸਿਖਲਾਈ ਸੰਸਥਾਵਾਂ ਲਈ ਇੱਕ ਏਕੀਕ੍ਰਿਤ ਡਿਜੀਟਲ ਆਧਾਰ ਤਿਆਰ ਕਰਦਾ ਹੈ, ਜੋ ਪੂਰੇ ਈਕੋਸਿਸਟਮ ਵਿੱਚ ਰੀਅਲ-ਟਾਈਮ ਨਿਗਰਾਨੀ, ਸਹਿਯੋਗ ਅਤੇ ਡਾਟਾ-ਆਧਾਰਿਤ ਕੌਸ਼ਲ ਨਿਰਮਾਣ ਨੂੰ ਸਮਰੱਥ ਬਣਾਉਂਦਾ ਹੈ।
  4. ਆਈਗੌਟ ਲਰਨਿੰਗ ਅਸੈੱਸਮੈਂਟ ਫ੍ਰੇਮਵਰਕ: ਵਿਸ਼ਵਾਸ ਉੱਤੇ ਆਧਾਰਿਤ ਮੁਲਾਂਕਣ ਪ੍ਰਣਾਲੀ ਪੇਸ਼ ਕਰਦਾ ਹੈ, ਤਾਂ ਜੋ ਸਿਖਣ ਦੇ ਨਤੀਜਿਆਂ ਦਾ ਵਾਸਤਵਿਕ ਕਾਰਜਸਥਾਨ ਉੱਤੇ ਲਾਗੂ ਹੋਣਾ ਅਤੇ ਸ਼ਾਸਨ ਉੱਤੇ ਬਿਹਤਰ ਪ੍ਰਭਾਵ ਡਾਲਿਆ ਜਾਣਾ ਯਕੀਨੀ ਬਣਾਇਆ ਜਾ ਸਕੇ।
  5. ਕਰਮਯੋਗੀ ਗਾਨ: ਸਮਰਪਣ, ਸੇਵਾ ਅਤੇ ਨਿਰੰਤਰ ਸਿਖਣ ਦੀ ਭਾਵਨਾ ਨੂੰ ਦਰਸਾਉਂਦਾ ਹੈ, ਅਤੇ ਮਿਸ਼ਨ ਕਰਮਯੋਗੀ ਦੇ ਮੁੱਲਾਂ ਨੂੰ ਮਜ਼ਬੂਤ ਬਣਾਉਣ ਲਈ ਇਸਨੂੰ ਸਿਖਲਾਈ ਕਾਰਜਕ੍ਰਮਾਂ ਵਿੱਚ ਸ਼ਾਮਲ ਕੀਤਾ ਜਾਵੇਗਾ।
  6. ਏਆਈ ਪਾਵਰਡ ਅੰਮ੍ਰਿਤ ਗਿਆਨ ਕੋਸ਼ ਸੂਟ: ਏਆਈ ਉਪਕਰਣਾਂ ਦੇ ਮਾਧਿਅਮ ਰਾਹੀਂ ਸ਼ਾਸਨ ਨਾਲ ਸਬੰਧਤ ਕੇਸ ਸਟੱਡੀਜ਼ ਦੇ ਨਿਰਮਾਣ ਅਤੇ ਵਰਤੋਂ ਨੂੰ ਵਧਾਉਂਦਾ ਹੈ, ਜੋ ਵਿਸ਼ਲੇਸ਼ਣ, ਖੋਜ ਅਤੇ ਸਿਖਲਾਈ ਪ੍ਰੋਗਰਾਮਾਂ ਵਿੱਚ ਸ਼ਾਮਲ ਕੀਤੇ ਜਾਣ ਵਿੱਚ ਸਹਾਇਤਾ ਕਰਦੇ ਹਨ।
  7. ਵਿਕਸਿਤ ਪੰਚਾਇਤ ਲਈ ਕੌਸ਼ਲ ਵਿਕਾਸ: ਬਿਹਤਰ ਫੈਸਲਾ ਲੈਣ ਅਤੇ ਸੇਵਾਵਾਂ ਦੀ ਡਿਲੀਵਰੀ ਯਕੀਨੀ ਬਣਾਉਣ ਲਈ ਈ-ਲਰਨਿੰਗ ਮਾਡਿਊਲ ਅਤੇ ਏਆਈ-ਸਮਰੱਥ ਉਪਕਰਣਾਂ ਰਾਹੀਂ ਜ਼ਮੀਨੀ ਪੱਧਰ ਉੱਤੇ ਸ਼ਾਸਨ ਨੂੰ ਸਸ਼ਕਤ ਬਣਾਉਣ ਉੱਤੇ ਕੇਂਦ੍ਰਿਤ ਹੈ।
  8. ਵਿਗਿਆਨੀਆਂ ਲਈ ਪ੍ਰਸ਼ਾਸਨਿਕ ਕੌਸ਼ਲ ਵਿਕਾਸ: ਇਹ ਇੱਕ ਵਿਸ਼ੇਸ਼ ਪ੍ਰੋਗਰਾਮ ਹੈ, ਜਿਸਨੂੰ ਵਿਗਿਆਨੀਆਂ ਨੂੰ ਪ੍ਰਸ਼ਾਸਨਿਕ ਭੂਮਿਕਾਵਾਂ ਵਿੱਚ ਆਉਣ ਵੇਲੇ ਸ਼ਾਸਨ, ਨੇਤ੍ਰਿਤਵ ਅਤੇ ਫੈਸਲਾ ਲੈਣ ਦੀਆਂ ਯੋਗਤਾਵਾਂ ਨਾਲ ਲੈਸ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

ਨਿਰੰਤਰ ਕੌਸ਼ਲ ਵਿਕਾਸ ਲਈ ਸਿਖਣ ਦੇ ਮਾਰਗ

ਸਾਧਨਾ ਸਪਤਾਹ ਆਈਗੌਟ ਕਰਮਯੋਗੀ ਪਲੈਟਫਾਰਮ ਉੱਤੇ ਚੁਣਿੰਦਾ ਪਾਠਕ੍ਰਮਾਂ, ਸਾਮੂਹਿਕ ਚਰਚਾ ਸੈਸ਼ਨਾਂ, ਥੀਮੈਟਿਕ ਵੈਬਿਨਾਰ ਅਤੇ ਸਿਖਲਾਈ ਸੰਸਥਾਵਾਂ ਵੱਲੋਂ ਆਯੋਜਿਤ ਵਿਵਹਾਰਕ ਵਰਕਸ਼ਾਪਾਂ ਰਾਹੀਂ ਸਿਖਣ ਦੇ ਅਨੇਕ ਮੌਕੇ ਪ੍ਰਦਾਨ ਕਰਦਾ ਹੈ। ਇਹ ਗਤੀਵਿਧੀਆਂ ਅਗਵਾਈ, ਸੰਚਾਰ, ਡਾਟਾ ਵਿਸ਼ਲੇਸ਼ਣ, ਪ੍ਰੋਜੈਰਟ ਪ੍ਰਬੰਧਨ ਅਤੇ ਡਿਜੀਟਲ ਸ਼ਾਸਨ ਵਰਗੀਆਂ ਕੁਸ਼ਲਤਾਵਾਂ ਉੱਤੇ ਕੇਂਦ੍ਰਿਤ ਹਨ।

ਇਹ ਪਹਿਲਕਦਮੀ ਸਮੁੱਚੇ ਸ਼ਾਸਨ ਵਿੱਚ ਨਿਰੰਤਰ ਸਿੱਖਣ ਦੇ ਸਭਿਆਚਾਰ ਨੂੰ ਮਜ਼ਬੂਤ ਕਰਦੀ ਹੈ ਅਤੇ ਅਨੁਕੂਲਨਸ਼ੀਲ ਅਤੇ ਭਵਿੱਖ ਲਈ ਤਿਆਰ ਸੰਸਥਾਵਾਂ ਦੇ ਨਿਰਮਾਣ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ। ਇਹ ਵਿਕਸਿਤ ਭਾਰਤ 2047 ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਦੇਣ ਲਈ ਮਾਨਵ ਸੰਸਾਧਨ ਵਿਕਾਸ ਵਿੱਚ ਲਗਾਤਾਰ ਨਿਵੇਸ਼ ਦੀ ਲੋੜ ਉੱਤੇ ਜ਼ੋਰ ਦਿੰਦੀ ਹੈ।

ਨਿਸ਼ਕਰਸ਼

ਸਾਧਨਾ ਸਪਤਾਹ 2026 ਭਾਰਤ ਵਿੱਚ ਭਵਿੱਖ-ਉਨਮੁਖੀ ਸਿਵਲ ਸੇਵਾ ਪ੍ਰਣਾਲੀ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੀ ਅਗਵਾਈ ਕਰਦਾ ਹੈ। ਨਿਰੰਤਰ ਸਿਖਣ, ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਕੇ ਇਹ ਪ੍ਰਭਾਵੀ ਸ਼ਾਸਨ ਦੀ ਨੀਂਹ ਨੂੰ ਮਜ਼ਬੂਤ ਕਰਦਾ ਹੈ।

ਜਿਵੇਂ ਕਿ ਭਾਰਤ ਵਿਕਸਿਤ ਭਾਰਤ 2047 ਦੇ ਵਿਜ਼ਨ ਵੱਲ ਵਧ ਰਿਹਾ ਹੈ, ਇਹ ਪਹਿਲਕਦਮੀ ਸਿਵਲ ਸੇਵਕਾਂ ਨੂੰ ਲੋੜੀਂਦੀਆਂ ਯੋਗਤਾਵਾਂ ਅਤੇ ਕੁਸ਼ਲਤਾਵਾਂ ਨਾਲ ਲੈਸ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਰਹੇਗੀ, ਤਾਂ ਜੋ ਉਹ ਉਭਰਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ ਅਤੇ ਨਾਗਰਿਕਾਂ ਲਈ ਬਿਹਤਰ ਨਤੀਜਾ ਪ੍ਰਦਾਨ ਕਰ ਸਕਣ।

ਸੰਦਰਭ:

  • ਕੌਸ਼ਲ ਵਿਕਾਸ ਆਯੋਗ - https://cbc.gov.in/ 
  • ਸਾਧਨਾ ਸਪਤਾਹ -https://cbc.gov.in/sadhana-saptah 
  • ਸਾਧਨਾ ਸਪਤਾਹ - https://cbc.negd.in/ 
  • ਕਰਮਚਾਰੀ, ਲੋਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲਾ - https://www.pib.gov.in/PressReleasePage.aspx?PRID=2247260&reg=3&lang=2 
  • https://www.pib.gov.in/PressReleasePage.aspx?PRID=2248331&reg=3&lang=2 
  • ਮਿਸ਼ਨ ਕਰਮਯੋਗੀ -https://www.pib.gov.in/PressReleasePage.aspx?PRID=2158500&reg=3&lang=2 
  • ਪ੍ਰਧਾਨ ਮੰਤਰੀ ਦਫ਼ਤਰ - https://www.pib.gov.in/PressReleasePage.aspx?PRID=2248167&reg=3&lang=1 
  • ਆਕਾਸ਼ਵਾਣੀ ਸਮਾਚਾਰ - https://www.newsonair.gov.in/dopt-cbc-karmayogi-bharat-to-organise-sadhna-saptah-from-tomorrow/ 
  • ਮਾਈਗੌਵ ਇੰਡੀਆ - https://www.youtube.com/shorts/mSxYpccvm-I 

ਪੀਡੀਐੱਫ ਵਿੱਚ ਦੇਖੋ

************

PIB Research/SJ/RN

(Explainer ID: 158074) आगंतुक पटल : 58
Provide suggestions / comments
इस विज्ञप्ति को इन भाषाओं में पढ़ें: English , Urdu , हिन्दी , Marathi , Bengali , Gujarati , Kannada