Social Welfare
ਸਿੱਖਿਆ ਵਿੱਚ ਏਆਈ
ਗਲੋਬਲ ਲੀਡਰਸ਼ਿਪ ਲਈ ਇੰਡੀਆ ਟੈਲੇਂਟ ਪਾਈਪਲਾਈਨ ਦਾ ਨਿਰਮਾਣ
Posted On:
03 MAR 2026 10:36AM

|
ਮੁੱਖ ਵਿਸ਼ੇਸ਼ਤਾਵਾਂ
- ਸਾਰਿਆਂ ਲਈ ਬੁਨਿਆਦੀ ਢਾਂਚਾ: 7,634 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ 1.79 ਲੱਖ ਤੋਂ ਵੱਧ ਆਈਸੀਟੀ ਲੈਬਸ ਦੀ ਮਨਜ਼ੂਰੀ ਦਿੱਤੀ ਗਈ, ਜੋ ਗ੍ਰਾਮੀਣ, ਕਬਾਇਲੀ ਅਤੇ ਅਭਿਲਾਸ਼ੀ ਜ਼ਿਲ੍ਹਿਆਂ ਤੱਕ ਪਹੁੰਚੇਗੀ।
- ਵਰਕਫੋਰਸ ਪਾਈਪਲਾਈਨ ਲਈ ਰਿਸਰਚ: ਉੱਤਮਤਾ ਕੇਂਦਰਾਂ, ਯੂਨੀਵਰਸਿਟੀਆਂ ਵਿੱਚ ਏਆਈ-ਅਧਿਐਨ ਅਤੇ ਕੌਸ਼ਲ ਪ੍ਰੋਗਰਾਮ ਨੂੰ ਹੁਲਾਰਾ ਦੇਣਾ ਜੋ ਵਿਸਤ੍ਰਿਤ ਏਆਈ ਪ੍ਰਤਿਭਾ ਈਕੋਸਿਸਟਮ ਬਣਾਉਂਦੇ ਹਨ।
|
ਜਾਣ-ਪਛਾਣ
ਭਾਰਤ ਗਲੋਬਲ ਏਆਈ ਪਾਵਰਹਾਊਸ ਦੇ ਰੂਪ ਵਿੱਚ ਆਪਣਾ ਸਥਾਨ ਬਣਾ ਰਿਹਾ ਹੈ, ਅਤੇ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 2024 ਵਿੱਚ, 89 ਪ੍ਰਤੀਸ਼ਤ ਨਵੇਂ ਸਟਾਰਟਅੱਪਸ ਏਆਈ ਸੰਚਾਲਿਤ ਸਨ, ਅਤੇ 87 ਪ੍ਰਤੀਸ਼ਤ ਉੱਦਮ ਸਰਗਰਮ ਤੌਰ ‘ਤੇ ਏਆਈ ਦੀ ਵਰਤੋਂ ਕਰ ਰਹੇ ਹਨ। ਇਹ ਤਾਂ ਬਸ ਸ਼ੁਰੂਆਤ ਹੈ- ਭਾਰਤੀ ਏਆਈ ਬਜ਼ਾਰ ਦੇ 2027 ਤੱਕ 25 ਪ੍ਰਤੀਸ਼ਤ-35 ਪ੍ਰਤੀਸ਼ਤ ਦੀ ਦਰ ਨਾਲ ਵਧਣ ਦੀ ਉਮੀਦ ਹੈ। ਇਸ ਵਾਧੇ ਵਿੱਚ ਸਹਿਯੋਗ ਕਰਨ ਲਈ, ਭਾਰਤ, ਜਿਸ ਦੇ ਕੋਲ 2024 ਵਿੱਚ 600,000-650,000 ਦਾ ਏਆਈ ਪ੍ਰਤਿਭਾ ਪੂਲ ਸੀ, ਨੂੰ ਨੈਸਕੌਮ ਦੇ ਅਨੁਸਾਰ, 2027 ਤੱਕ 15 ਪ੍ਰਤੀਸ਼ਤ ਸੀਏਜੀਆਰ ‘ਤੇ 1.25 ਮਿਲੀਅਨ ਤੋਂ ਵੱਧ ਏਆਈ ਪੇਸ਼ੇਵਰਾਂ ਦੀ ਜ਼ਰੂਰਤ ਹੈ।
ਸਰਕਾਰ ਦੀਆਂ ਕਈ ਕੋਸ਼ਿਸ਼ਾਂ ਅਤੇ ਨੀਤੀਆਂ ਏਆਈ ਦੀ ਵਜ੍ਹਾ ਨਾਲ ਕਿਰਤ ਬਜ਼ਾਰ ਵਿੱਚ ਆਏ ਵੱਡੇ ਬਦਲਾਅ ਨੂੰ ਠੀਕ ਕਰ ਰਹੀਆਂ ਹਨ। ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਆਰਥਿਕ ਵਿਕਾਸ, ਪੜ੍ਹਾਈ ਦੀਆਂ ਚੁਣੌਤੀਆਂ ਨੂੰ ਹਲ ਕਰਨ, ਅਧਿਆਪਕ ਦੀ ਕਾਬਿਲੀਅਤ ਵਧਾਉਣ ਅਤੇ ਵਿਅਕਤੀਗਤ ਲਰਨਿੰਗ ਵਿੱਚ ਏਆਈ ਦੀ ਸਮਰੱਥਾ ਨੂੰ ਪਛਾਣਦੀ ਹੈ- ਅਤੇ ਸਾਰੇ ਵਿਦਿਅਕ ਪੱਧਰਾਂ ‘ਤੇ ਏਆਈ-ਲਰਨਿੰਗ ਦੇ ਮਹੱਤਵ ‘ਤੇ ਜ਼ੋਰ ਦਿੰਦੀ ਹੈ। ਇੰਡੀਆ ਏਆਈ ਮਿਸ਼ਨ (ਮਾਰਚ 2024 ਵਿੱਚ ਸ਼ੁਰੂ ਹੋਇਆ) ਦਾ ਮਕਸਦ ਸਰਕਾਰ, ਸੰਸਥਾਨਾਂ, ਸਟਾਰਟਅੱਪਸ, ਨਿਜੀ ਖੇਤਰ ਅਤੇ ਸਿੱਖਿਆ ਦੇ ਸਾਰੇ ਖੇਤਰਾਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਕੇ ਭਾਰਤ ਨੂੰ ਦੁਨੀਆ ਦਾ ਏਆਈ ਲੀਡਰ ਬਣਾਉਣਾ ਹੈ।
ਇਸ ਰਣਨੀਤੀ ਦਾ ਮੁੱਖ ਹਿੱਸਾ ਤਕਨਾਲੋਜੀ ਤੱਕ ਪਹੁੰਚ ਅਤੇ ਉਸ ਦੀ ਵਰਤੋਂ ਅਸਾਨ ਕਰਨਾ ਹੈ- ਇਹ ਯਕੀਨੀ ਬਣਾਉਣਾ ਹੈ ਕਿ ਏਆਈ ਉਪਕਰਣ ਅਤੇ ਡਿਜੀਟਲ ਪਲੈਟਫਾਰਮ ਦੂਰ-ਦੁਰਾਡੇ ਦੇ ਪਿੰਡਾਂ, ਕਬਾਇਲੀ ਇਲਾਕਿਆਂ ਅਤੇ ਪਿਛੜੇ ਭਾਈਚਾਰਿਆਂ ਤੱਕ ਪਹੁੰਚਣ, ਜਿਸ ਨਾਲ ਡਿਜੀਟਲ ਵੰਡ ਘੱਟ ਹੋਵੇ। ਇਹ ਪੂਰਾ ਤਰੀਕਾ ਵਿਕਸਿਤ ਭਾਰਤ 2047 ਦੀ ਕਲਪਨਾ ਨਾਲ ਮੇਲ ਖਾਂਦਾ ਹੈ, ਜੋ ਭਾਰਤ ਨੂੰ ਇੱਕ ਸਮੁੱਚੇ ਗਲੋਬਲ ਏਆਈ ਲੀਡਰ ਦੇ ਤੌਰ ‘ਤੇ ਦਿਖਾਉਂਦਾ ਹੈ।
ਏਆਈ ‘ਤੇ ਰਾਸ਼ਟਰੀ ਸਿੱਖਿਆ ਨੀਤੀ 2020

ਐੱਨਈਪੀ ਇਹ ਮੰਨਦਾ ਹੈ ਕਿ ਏਆਈ, ਬਿਗ ਡੇਟਾ ਅਤੇ ਮਸ਼ੀਨ ਲਰਨਿੰਗ ਕਿਰਤ ਬਜ਼ਾਰ ਨੂੰ ਬਦਲ ਦੇਵੇਗਾ ਅਤੇ ਨਵੀਨਤਾ ਨੂੰ ਹੁਲਾਰਾ ਦੇਵੇਗਾ। ਇਹ ਪੱਕਾ ਕਰਨ ਲਈ ਕਿ ਯੁਵਾ ਇਨ੍ਹਾਂ ਵੱਡੇ ਬਦਲਾਵਾਂ ਦਾ ਸਾਹਮਣਾ ਕਰ ਸਕਣ, ਐੱਨਈਪੀ ਬਹੁ-ਅਨੁਸ਼ਾਸਨੀ ਸਿੱਖਿਆ ਲਈ ਏਆਈ, ਕੰਪਿਊਟਰ ਵਿਗਿਆਨ/ਡੇਟਾ ਵਿਗਿਆਨ ਦੇ ਨਾਲ-ਨਾਲ ਦੂਜੇ ਵਿਸ਼ਿਆਂ ਦੇ ਅਧਿਐਨ ਦੀ ਮਹੱਤਤਾ ‘ਤੇ ਜ਼ੋਰ ਦਿੰਦਾ ਹੈ।
ਇਸ ਨੀਤੀ ਦਾ ਉਦੇਸ਼ ਇਨ੍ਹਾਂ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੂੰ ਆਰਥਿਕ ਸਫ਼ਲਤਾ ਅਤੇ ਵੱਧ ਮੌਕਿਆਂ ਲਈ ਤਿਆਰ ਕਰਨਾ ਹੈ।
ਕਿਉਂਕਿ ਸਿੱਖਿਆ ਸਮਕਾਲੀ ਸੂਚੀ ਵਿੱਚ ਹੈ, ਐੱਨਈਪੀ 2020 ਦੀਆਂ ਸਿਫਾਰਿਸ਼ਾਂ ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੋਹਾਂ ਦੀ ਸਿੱਖਿਆ ਨੀਤੀ ‘ਤੇ ਅਸਰ ਪਾਉਂਦੀਆਂ ਹਨ ਅਤੇ ਭਾਰਤ ਨੂੰ ਗਲੋਬਲ ਏਆਈ ਲੀਡਰ ਬਣਾਉਣ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸਹਿਯੋਗ ਕਰਦੀਆਂ ਹਨ।
ਸਕੂਲੀ ਸਿੱਖਿਆ ਵਿੱਚ ਏਆਈ ਪਹਿਲਕਦਮੀਆਂ
ਸਿੱਖਿਆ ਮੰਤਰਾਲੇ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਅਤੇ ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ (ਐੱਨਸੀਐੱਫ) 2023 ਦੇ ਤਹਿਤ, ਗ੍ਰੇਡ 9 ਤੋਂ ਸ਼ੁਰੂ ਕਰਦੇ ਹੋਏ, ਸੀਬੀਐੱਸਈ ਅਤੇ ਐੱਨਸੀਈਆਰਟੀ ਦੇ ਜ਼ਰੀਏ ਪੂਰੇ ਭਾਰਤ ਵਿੱਚ ਸਕੂਲੀ ਪਾਠਕ੍ਰਮ ਵਿੱਚ ਏਆਈ ਨੂੰ ਸ਼ਾਮਲ ਕੀਤਾ ਹੈ।

ਹੁਣ , ਸੀਬੀਐੱਸਈ ਕਲਾਸ VI ਤੋਂ 15 ਘੰਟੇ ਦਾ ਏਆਈ ਕੌਸ਼ਲ ਮਾਡਿਊਲ ਅਤੇ ਕਲਾਸ IX-XII ਵਿੱਚ ਏਆਈ ਨੂੰ ਵਿਕਲਪਿਕ ਵਿਸ਼ੇ ਦੇ ਤੌਰ ‘ਤੇ ਦਿੰਦਾ ਹੈ। ਐੱਨਸੀਈਆਰਟੀ ਨੇ ਕਲਾਸ XI ਦੀ ਕੰਪਿਊਟਰ ਵਿਗਿਆਨ ਅਤੇ ਇਨਫੋਰਮੈਟਿਕਸ ਪ੍ਰੈਕਟਿਸ ਦੀ ਪਾਠ ਪੁਸਤਕ ਨੂੰ 22 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ ਏਆਈ/ਐੱਮਐੱਲ ਦੀ ਵਰਤੋਂ ਕੀਤੀ ਹੈ।

ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਏਆਈ-ਕੋਰਸ
ਦੀਕਸ਼ਾ ਪਲੈਟਫਾਰਮ
ਸਿੱਖਿਆ ਮੰਤਰਾਲੇ ਦੀ ਇੱਕ ਪਹਿਲ, ਦੀਕਸ਼ਾ (ਡਿਜੀਟਲ ਇਨਫ੍ਰਾਸਟ੍ਰਕਚਰ ਫਾਰ ਨਾਲੇਜ ਸ਼ੇਅਰਿੰਗ) ਸਾਰਿਆਂ ਨੂੰ ਸ਼ਾਮਲ ਕਰਨ ਲਈ ਏਆਈ ਦੀ ਵਰਤੋਂ ਕਰਦੀ ਹੈ: ਵੀਡੀਓ ਵਿੱਚ ਏਆਈ-ਅਧਾਰਿਤ ਮੁੱਖ ਸ਼ਬਦ ਦੀ ਖੋਜ ਅਤੇ ਨੇਤਰਹੀਣ ਵਿਦਿਆਰਥੀਆਂ ਲਈ ਜ਼ੋਰ ਨਾਲ ਪੜ੍ਹਨ ਦਾ ਫੀਚਰ। ਦੀਕਸ਼ਾ ਮੋਬਾਈਲ ਐਪ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਮਾਪਿਆਂ ਲਈ ਵੀ ਉਪਲਬਧ ਹੈ। ਐਪ ਵਿੱਚ ਦਿਲਚਸਪ ਅਧਿਐਨ ਸਮੱਗਰੀ ਹੈ ਜੋ ਸਕੂਲ ਦੇ ਨਿਰਧਾਰਿਤ ਪਾਠਕ੍ਰਮ ਦੀ ਜ਼ਰੂਰਤ ਦੇ ਹਿਸਾਬ ਨਾਲ ਹੈ।
ਐੱਸਓਏਆਰ ਪਹਿਲ
ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੇ ਕਲਾਸ 6-12 ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਏਆਈ ਜਾਗਰੂਕਤਾ ਅਤੇ ਹੁਨਰ ਬਣਾਉਣ ਲਈ ਐੱਸਓਏਆਰ (ਸਕਿਲਿੰਗ ਫਾਰ ਏਆਈ ਰੈਡੀਨੈੱਸ) ਦੀ ਸ਼ੁਰੂਆਤ ਕੀਤੀ ਹੈ। ਪ੍ਰੋਗਰਾਮ ਵਿੱਚ ਤਿੰਨ 15-ਘੰਟਿਆਂ ਦੇ ਸਟੂਡੈਂਟ ਮਾਡਿਊਲ ਅਤੇ ਇੱਕ 45-ਘੰਟਿਆਂ ਦਾ “ਏਆਈ ਫਾਰ ਐਜੂਕੇਟਰਸ” ਟੀਚਰ ਮਾਡਿਊਲ ਸ਼ਾਮਲ ਹੈ।

“ਏਆਈ ਫਾਰ ਐਜੂਕੇਟਰਸ” ਮਾਡਿਊਲ:
ਇਹ ਮਾਡਿਊਲ ਅਧਿਆਪਕਾਂ ਨੂੰ ਏਆਈ ਪਾਠਕ੍ਰਮ ਅਤੇ ਪੜ੍ਹਾਉਣ ਦੇ ਤਰੀਕਿਆਂ ਨੂੰ ਸਮਝਣ, ਕਲਾਸ ਵਿੱਚ ਏਆਈ ਟੂਲਸ ਦਾ ਅਸਰਦਾਰ ਤਰੀਕੇ ਨਾਲ ਇਸਤੇਮਾਲ ਕਰਨ, ਵੱਖ-ਵੱਖ ਤਰ੍ਹਾਂ ਦੇ ਸਿੱਖਣ ਵਾਲਿਆਂ ਲਈ ਸਾਰਿਆਂ ਨੂੰ ਨਾਲ ਲੈ ਕੇ ਚਲਣ ਨੂੰ ਹੁਲਾਰਾ ਦੇਣਾ, ਐਜੂਕੇਸ਼ਨਲ ਏਆਈ ਪ੍ਰੋਜੈਕਟ ਬਣਾਉਣ ਅਤੇ ਜ਼ਿੰਮੇਵਾਰ ਏਆਈ ਨੈਤਿਕਤਾ ਸਿਖਾਉਣ ਦੀ ਟ੍ਰੇਨਿੰਗ ਦਿੰਦਾ ਹੈ।
ਸਵੈਮ ਪਲੈਟਫਾਰਮ
ਸਿੱਖਿਆ ਮੰਤਰਾਲੇ ਦਾ ਸਵੈਮ (ਸਟੱਡੀ ਵੈੱਬਸ ਆਫ਼ ਐਕਟਿਵ ਲਰਨਿੰਗ ਫਾਰ ਯੰਗ ਐਸਪਾਇਰਿੰਗ ਮਾਈਂਡਸ) ਪਲੈਟਫਾਰਮ ਆਈਆਈਟੀ ਅਤੇ ਆਈਆਈਐੱਸਸੀ ਤੋਂ 110+ ਫ੍ਰੀ ਏਆਈ ਪਾਠਕ੍ਰਮ ਦੀ ਪੇਸ਼ਕਸ਼ ਕਰਦਾ ਹੈ, ਜਿਸ ਵਿੱਚ 41.2 ਲੱਖ ਵਿਦਿਆਰਥੀਆਂ ਦੇ ਨਾਮ ਲਿਖੇ ਹੋਏ ਹਨ।
ਉੱਚ ਸਿੱਖਿਆ ਵਿੱਚ ਏਆਈ

ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ): 2022 ਦੇ ਅੰਡਰਗ੍ਰੈਜੂਏਟ ਪਾਠਕ੍ਰਮ ਵਿੱਚ ਏਆਈ, 3ਡੀ ਮਸ਼ੀਨਿੰਗ, ਬਿਗ ਡੇਟਾ ਐਨਾਲਿਸਿਸ, ਮਸ਼ੀਨ ਲਰਨਿੰਗ, ਡ੍ਰੋਨ ਤਕਨਾਲੋਜੀ ਅਤੇ ਡੀਪ ਲਰਨਿੰਗ ਸ਼ਾਮਲ ਹਨ, ਜਿਨ੍ਹਾਂ ਦਾ ਸਿਹਤ, ਵਾਤਾਵਰਣ ਅਤੇ ਟਿਕਾਊ ਜੀਵਨ ਵਿੱਚ ਇਸਤੇਮਾਲ ਹੋਵੇਗਾ।
ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ):
- ਆਈਟੀ ਨਾਲ ਜੁੜੇ ਸਾਰੇ ਪਾਠਕ੍ਰਮਾਂ ਵਿੱਚ ਏਆਈ ਕੰਪੋਨੈਂਟ ਸ਼ਾਮਲ ਕੀਤੇ ਗਏ
- ਏਆਈ ਜਾਗਰੂਕਤਾ ਨੂੰ ਹੁਲਾਰਾ ਦੇਣ ਲਈ ਹੈਕਾਥੌਨ ਆਯੋਜਿਤ ਕੀਤੇ ਗਏ
- ਮਹਿਲਾਵਾਂ ਨੂੰ ਇੰਜੀਨੀਅਰਿੰਗ ਸਕੌਲਰਸ਼ਿਪ (ਪ੍ਰਗਤੀ, ਸਰਸਵਤੀ) ਦਿੱਤੀ ਗਈ
- ਫੈਕਲਟੀ ਡਿਵੈਲਪਮੈਂਟ ਪ੍ਰੋਗਾਰਾਮ ਆਯੋਜਿਤ ਕੀਤੇ ਗਏ
ਪਰਪਲੈਕਸਿਟੀ ਨੇ ਏਆਈਸੀਟੀਈ ਦੇ ਨਾਲ ਸਾਂਝੇਦਾਰੀ ਕੀਤੀ
ਏਆਈ ਨਾਲ ਚਲਣ ਵਾਲੇ ਸਰਚ ਇੰਜਣ, ਪਰਪਲੈਕਸਿਟੀ ਨੇ ਏਆਈਸੀਟੀਈ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਹ ਏਆਈਸੀਟੀਈ ਦੇ ਵੱਖ-ਵੱਖ ਸੰਚਾਰ ਚੈਨਲਾਂ, ਫੈਕਲਟੀ ਟ੍ਰੇਨਿੰਗ ਸੈਸ਼ਨ ਅਤੇ ਉੱਤਮਤਾ ਕੇਂਦਰਾਂ ਵਿੱਚ ਨਵੀਆਂ ਤਕਨਾਲੋਜੀਆਂ ਦੇ ਛੋਟੇ ਪੈਮਾਨੇ ‘ਤੇ ਲਾਗੂਕਰਨ ਦੇ ਜ਼ਰੀਏ 14,000 ਸੰਸਥਾਨਾਂ ਦੇ 40 ਮਿਲੀਅਨ ਵਿਦਿਆਰਥੀਆਂ ਨੂੰ ਡਿਜੀਟਲ ਵੰਡ ਦੇ ਜ਼ਰੀਏ ਸਹਿਯੋਗ ਦੇਵੇਗਾ। ਇੰਸਟੀਟਿਊਸ਼ਨਲ ਔਨਬੋਰਡਿੰਗ ਦੇ ਜ਼ਰੀਏ ਵੀ ਵਿਦਿਆਰਥੀ ਪਰਪਲੈਕਸਿਟੀ ਵੈੱਬਸਾਈਟ/ਐਪ ਤੱਕ ਪਹੁੰਚ ਸਕਦੇ ਹਨ। ਇਸ ਪ੍ਰੋਜੈਕਟ ਦਾ ਮਕਸਦ ਵਿਦਿਆਰਥੀਆਂ ਨੂੰ ਇਹ ਪਤਾ ਲਗਾਉਣਾ ਹੈ ਕਿ ਏਆਈ ਟੂਲਸ ਰਿਸਰਚ, ਨਵੀਨਤਾਕਾਰੀ ਅਤੇ ਰੀਅਲ-ਵਰਲਡ ਐਪਲੀਕੇਸ਼ਨ ਵਿੱਚ ਕਿਵੇਂ ਮਦਦ ਕਰ ਸਕਦੇ ਹਨ। ਇਹ ਪ੍ਰੋਜੈਕਟ ਐੱਨਈਪੀ ਦੀ ਪ੍ਰਤੱਖ ਅਨੁਭਵ ਤੋਂ ਸਿੱਖਿਆ ‘ਤੇ ਜ਼ੋਰ ਦੇਣ ਦੇ ਨਾਲ ਮੇਲ ਖਾਂਦਾ ਹੈ।

ਆਈਆਈਟੀ ਮਦਰਾਸ ਭਾਰਤ ਬੋਧਨ ਏਆਈ ਕਨਕਲੇਵ 2026
ਭਾਰਤ ਸਰਕਾਰ ਦਾ ਸਿੱਖਿਆ ਮੰਤਰਾਲਾ, ਉਨ੍ਹਾਂ ਭਾਗੀਦਾਰਾਂ ਨੂੰ ਬੁਲਾ ਰਿਹਾ ਹੈ ਜਿਨ੍ਹਾਂ ਨੇ ਭਰੋਸੇਮੰਦ ਅਤੇ ਰਿਸਰਚ ‘ਤੇ ਅਧਾਰਿਤ ਏਆਈ ਸਮਾਧਾਨ ਵਿਕਸਿਤ ਕੀਤੇ ਹਨ ਅਤੇ ਜਿਨ੍ਹਾਂ ਦੇ ਨਤੀਜੇ ਮਾਪਣਯੋਗ ਹਨ। ਉਹ ਆਈਆਈਟੀ ਮਦਰਾਸ ਭਾਰਤ ਬੋਧਨ ਏਆਈ ਕਨਕਲੇਵ 2026 ਵਿੱਚ ਹਿੱਸਾ ਲੈਣ ਲਈ ਬੁਲਾ ਰਹੇ ਹਨ। ਇਹ ਕਨਕਲੇਵ 12-13 ਫਰਵਰੀ ਨੂੰ ਨਵੀਂ ਦਿੱਲੀ ਵਿੱਚ ਹੋਵੇਗਾ। ਇਹ ਕਨਕਲੇਵ ਸਮਾਧਾਨ ਪ੍ਰਦਾਨ ਕਰਨ ਵਾਲਿਆਂ, ਵਿਦਿਅਕ ਅਤੇ ਖੋਜ ਸੰਸਥਾਨਾਂ, ਸਰਕਾਰੀ ਸੰਸਥਾਵਾਂ ਅਤੇ ਭਾਰਤ ਅਤੇ ਵਿਦੇਸ਼ ਦੇ ਦੂਜੇ ਸਾਂਝੇਦਾਰਾਂ ਲਈ ਖੁੱਲ੍ਹਾ ਹੈ।
ਤਰਜੀਹ ਵਾਲੇ ਚਾਰ ਵਰਟੀਕਲਸ ਵਿੱਚ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ:
1. ਸਕੂਲ ਸਿੱਖਿਆ ਲਈ ਏਆਈ,
2. ਉੱਚ ਸਿੱਖਿਆ ਲਈ ਏਆਈ,
3. ਕੌਸ਼ਲ ਅਤੇ ਵਰਕਫੋਰਸ ਤਿਆਰ ਕਰਨ ਲਈ ਏਆਈ, ਅਤੇ
4. ਏਆਈ ਰਿਸਰਚ ਅਤੇ ਡੀਪ ਤਕਨਾਲੋਜੀ
ਖੋਜ ਅਤੇ ਵਿਕਾਸ
ਸਰਕਾਰ ਵੱਖ-ਵੱਖ ਪਹਿਲਕਦਮੀਆਂ ਜਾਂ ਯੋਜਨਾਵਾਂ ਦੇ ਜ਼ਰੀਏ ਏਆਈ ਵਿੱਚ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਕਰ ਰਹੀ ਹੈ।

ਇੰਡੀਆਏਆਈ ਅਤੇ ਮੇਟਾ ਨੇ ਆਈਆਈਟੀ ਜੋਧਪੁਰ ਵਿੱਚ ਸੈਂਟਰ ਫਾਰ ਜਨਰੇਟਿਵ ਏਆਈ (ਸਿਰਜਣ) ਬਣਾਇਆ ਅਤੇ ਭਾਰਤ ਵਿੱਚ ਓਪਨ-ਸੋਰਸ ਏਆਈ ਨੂੰ ਅੱਗੇ ਵਧਾਉਣ ਲਈ ਯੁਵਏਆਈ ਇਨਿਸ਼ਿਏਟਿਵ (ਐੱਮਈਆਈਟੀਵਾਈ ਅਤੇ ਏਆਈਸੀਟੀਈ ਦੇ ਨਾਲ) ਲਾਂਚ ਕੀਤਾ। ਇਸ ਪ੍ਰੋਗਰਾਮ ਦਾ ਟੀਚਾ ਤਿੰਨ ਵਰ੍ਹਿਆਂ ਵਿੱਚ 100,000 ਵਿਦਿਆਰਥੀਆਂ ਅਤੇ ਡਿਵੈਲਪਰਸ (18-30 ਸਾਲ ਦੇ) ਨੂੰ ਸਿਹਤ ਸੰਭਾਲ, ਸਿੱਖਿਆ, ਖੇਤੀਬਾੜੀ, ਸਮਾਰਟ ਸਿਟੀ ਅਤੇ ਵਿੱਤੀ ਸਮਾਵੇਸ਼ ਲਈ ਏਆਈ ਸਮਾਧਾਨ ਵਿਕਸਿਤ ਕਰਨਾ ਹੈ।
ਪ੍ਰਮੁੱਖ ਕੰਪੋਨੈਂਟਸ:
1. ਜੈਨ ਏਆਈ ਰਿਸੋਰਸ ਹੱਬ (ਕੋਰਸ, ਕੇਸ ਸਟੱਡੀ, ਓਪਨ ਡੇਟਾਸੈੱਟ)
2. ਯੰਗ ਡਿਵੈਲਪਰਸ ਲਈ ਐੱਲਐੱਲਐੱਮ ਕੋਰਸ (ਮੇਟਾ ਦੁਆਰਾ ਡਿਜ਼ਾਈਨ ਕੀਤਾ ਗਿਆ)
3. ਮਾਸਟਰ ਟ੍ਰੇਨਿੰਗ ਐਕਟੀਵੇਸ਼ਨ ਵਰਕਸ਼ੌਪ (ਬੁਨਿਆਦੀ ਏਆਈ ਧਾਰਨਾ)
4. ਅਨਲੀਸ਼ ਐੱਲਐੱਲਐੱਮ ਹੈਕਾਥੌਨ (ਮੈਟਰਿੰਗ, ਸੀਡ ਗ੍ਰਾਂਟ, ਟੌਪ ਆਈਡੀਆ ਦੇ ਲਈ ਬਜ਼ਾਰ ਸਹਾਇਤਾ)
5 . ਏਆਈ ਇਨੋਵੇਸ਼ਨ ਐਕਸਲੇਟਰ (ਇਨਕਿਊਬੇਸ਼ਨ ਅਤੇ ਵਿਜ਼ੀਬਿਲਿਟੀ ਦੇ ਨਾਲ 10 ਵਿਦਿਆਰਥੀਆਂ ਵਾਲੇ ਸਟਾਰਟਅੱਪਸ ਦੀ ਸਹਾਇਤਾ ਕਰਨਾ)
ਇਂਡੀਆਏਆਈ ਮਿਸ਼ਨ ਦੇ ਵਿਦਿਅਕ ਟੀਚੇ
ਇੰਡੀਆਏਆਈ ਮਿਸ਼ਨ (ਮਾਰਚ 2024 ਵਿੱਚ ਸ਼ੁਰੂ) ਭਾਰਤ ਦੇ ਏਆਈ ਖੇਤਰ ਦੇ ਵਿਕਾਸ ਦੀ ਨੀਂਹ ਰੱਖ ਰਿਹਾ ਹੈ। ਇਸ ਪਹਿਲ ਦੇ ਲਈ ਪੰਜ ਵਰ੍ਹਿਆਂ ਵਿੱਚ 10,371.92 ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਹੈ। ਇਹ ਏਆਈ ਮਾਡਲ ਬਣਾਉਣ ਲਈ ਕੰਪਿਊਟਿੰਗ ਇਨਫ੍ਰਾਸਟ੍ਰਕਚਰ ਦਿੰਦਾ ਹੈ, ਟ੍ਰੇਨਿੰਗ ਦੇ ਲਈ ਡੇਟਾਸੈੱਟ ਬਣਾਉਂਦਾ ਹੈ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪ੍ਰੈਕਟੀਕਲ ਐਪਲੀਕੇਸ਼ਨ ਡਿਵੈਲਪ ਕਰਦਾ ਹੈ।

ਮੌਜੂਦਾ ਸਮਾਧਾਨ
ਏਆਈ-ਕੇਂਦ੍ਰਿਤ ਸਿੱਖਿਆ ਅਤੇ ਏਆਈ-ਖੋਜ ਦਾ ਸਮਰਥਨ ਕਰਨ ਵਾਲੀਆਂ ਇੰਡੀਆਏਆਈ ਦੀਆਂ ਪਹਿਲਕਦਮੀਆਂ ਹਨ:
- ਰੀਡੇਬਲ (ਔਨਲਾਈਨ ਡਿਸਲੈਕਸੀਆ ਟ੍ਰੇਨਿੰਗ): ਵੈੱਬ-ਬੇਸਡ ਐਪਲੀਕੇਸ਼ਨ ਜੋ ਡਿਸਲੈਕਸੀਆ ਵਾਲੇ ਬੱਚਿਆਂ ਨੂੰ ਇੰਟਰਐਕਟਿਵ ਐਕਸਰਸਾਈਜ਼ ਦੇ ਜ਼ਰੀਏ ਫੋਨੇਟਿਕ ਅਵੇਅਰਨੈੱਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।
- ਸਕ੍ਰੀਨਪਲੇ: ਡਿਜੀਟਲ, ਗੇਮ-ਬੇਸਡ ਸਕ੍ਰੀਨਿੰਗ ਟੂਲ ਜੋ ਔਟਿਜ਼ਮ ਜਾਂ ਉਸ ਨਾਲ ਜੁੜੀ ਡਿਵੈਲਪਮੈਂਟਲ ਕੰਡੀਸ਼ਨ ਦੇ ਰਿਸਕ ਵਾਲੇ 3-6 ਸਾਲ ਦੇ ਬੱਚਿਆਂ ਦੀ ਪਛਾਣ ਕਰਦਾ ਹੈ।
ਪ੍ਰੋਟੋਟਾਈਪ ਸਟੇਜ:
- ਵੌਇਸ ਫਿਊਜ਼ਨ ਏਆਈ: ਇਹ ਐਪਲੀਕੇਸ਼ਨ ਖਾਸ ਲਰਨਿੰਗ ਡਿਸਐਬਿਲਿਟੀ (ਐੱਸਐੱਲਡੀ) ਵਾਲੇ ਲੋਕਾਂ ਨੂੰ ਕਈ ਭਾਰਤੀ ਭਾਸ਼ਾਵਾਂ ਵਿੱਚ ਮਦਦ ਦਿੰਦਾ ਹੈ।
- ਐੱਸਐੱਲਡੀ ਦੇ ਲਈ ਅਡੈਪਟਿਵ ਲਰਨਿੰਗ ਅਤੇ ਡਿਟੈਕਸ਼ਨ: ਐਡਵਾਂਸਡ ਏਆਈ ਤਕਨੀਕਾਂ ਜੋ ਡਿਸਲੈਕਸੀਆ, ਡਿਸਗ੍ਰਾਫੀਆ ਅਤੇ ਡਿਸਕੈਲਕੁਲੀਆ ਜਿਹੇ ਖਾਸ ਲਰਨਿੰਗ ਡਿਸਔਰਡਰ (ਐੱਸਐੱਲਡੀ) ਦਾ ਪਤਾ ਲਗਾਊਂਦੀਆਂ ਹਨ।
ਆਈਡੀਆ ਸਟੇਜ:
- ਜੀਵਿਸ਼ਾ: ਐੱਸਐੱਲਡੀ ਦਾ ਜਲਦੀ ਪਤਾ ਲਗਾਉਣ ਲਈ ਏਆਈ-ਪਾਵਰਡ ਡਾਇਗਨੌਸਟਿਕ ਪਲੈਟਫਾਰਮ
- ਸਪੈਸ਼ਲ ਐਜੂਕੇਟਰ ਏਆਈ: ਏਆਈ-ਡ੍ਰਿਵਨ ਸਿਸਟਮ ਜੋ ਭਾਰਤ ਵਿੱਚ ਸਪੈਸ਼ਲ ਐਜੂਕੇਟਰ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਐੱਸਐੱਲਡੀ ਵਾਲੇ ਬੱਚਿਆਂ ਨੂੰ ਸਪੋਰਟ ਕਰਦਾ ਹੈ।
ਸਰਕਾਰ ਏਆਈ ਟੂਲਸ ਬਣਾਉਣ ਲਈ ਆਈਆਈਟੀ ਜਿਹੇ ਵੱਡੇ ਇੰਸਟੀਟਿਊਸ਼ਨਸ ਵਿੱਚ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਫੰਡ ਦੇ ਰਹੀ ਹੈ।
ਭਾਰਤੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਵੀ ਇੰਡੀਆਏਆਈ ਐਪਲੀਕੇਸ਼ਨ ਡਿਵੈਲਪਮੈਂਟ ਇਨਿਸ਼ਿਏਟਿਵ ‘ਤੇ ਕੰਮ ਕਰ ਰਹੇ ਹਨ। ਚੁਣੇ ਹੋਏ ਪ੍ਰੋਜੈਕਟਸ ਇਹ ਹਨ:
ਡੀਪਫਲੱਡ: ਸੈਲਾਬ ਦੀ ਮੈਪਿੰਗ
- ਟੀਮ: ਇੰਡੀਅਨ ਇੰਸਟੀਟਿਊਟ ਆਫ਼ ਤਕਨਾਲੋਜੀ ਦਿੱਲੀ
- ਸਟੇਜ: ਪ੍ਰੋਟੋਟਾਈਪ
- ਵੇਰਵਾ: ਐੱਸਏਆਰ (ਸਿੰਥੈਟਿਕ ਅਪਰਚਰ ਰਡਾਰ) ਡੇਟਾ ਅਤੇ ਡੀਪ ਲਰਨਿੰਗ ਮਾਡਲ ਦਾ ਇਸਤੇਮਾਲ ਕਰਕੇ ਸੈਲਾਬ ਮੈਪਿੰਗ ਟੂਲ, ਵਿਜ਼ਨ ਟ੍ਰਾਂਸਫਾਰਮਰ ਅਤੇ ਸੈਟੇਲਾਈਟ ਡੇਟਾ ਦੇ ਨਾਲ ਰੀਅਲ-ਟਾਈਮ, ਆਟੋਮੇਟਿਡ ਹੜ੍ਹ ਦਾ ਪਤਾ ਲਗਾਉਣ ਲਈ
“ਸੇਫ ਐਂਡ ਟਰੱਸਟਿਡ ਏਆਈ” ਪਿਲਰ ਦੇ ਤਹਿਤ ਭਾਰਤੀ ਐਜੂਕੇਸ਼ਨ ਇੰਸਟੀਟਿਊਟ ਦੀਆਂ ਟੀਮਾਂ ਦੁਆਰਾ ਵਿਕਸਿਤ ਚੁਣੇ ਹੋਏ ਪ੍ਰੋਜੈਕਟਾਂ ਦਾ ਵੇਰਵਾ ਇਸ ਤਰ੍ਹਾਂ ਹੈ:
ਜ਼ਿੰਮੇਵਾਰ ਏਆਈ ਪ੍ਰੋਜੈਕਟਸ
- ਮਸ਼ੀਨ ਅਨਲਰਨਿੰਗ
- ਆਈਆਈਟੀ ਜੋਧਪੁਰ: ਜਨਰੇਟਿਵ ਫਾਊਂਡੇਸ਼ਨ ਮਾਡਲ ਵਿੱਚ ਮਸ਼ੀਨ ਅਨਲਰਨਿੰਗ
- ਸਿੰਥੈਟਿਕ ਡੇਟਾ ਜਨਰੇਸ਼ਨ
- ਆਈਆਈਟੀ ਰੁੜਕੀ: ਡੇਟਾਸੈੱਟ ਵਿੱਚ ਬਾਇਸ ਨੂੰ ਘੱਟ ਕਰਨ ਲਈ ਸਿੰਥੈਟਿਕ ਡੇਟਾ ਬਣਾਉਣ ਦੇ ਤਰੀਕੇ ਦਾ ਡਿਜ਼ਾਈਨ ਅਤੇ ਡਿਵੈਲਪਮੈਂਟ; ਅਤੇ ਜ਼ਿੰਮੇਵਾਰ ਏਆਈ ਲਈ ਮਸ਼ੀਨ ਲਰਨਿੰਗ ਪਾਈਪਲਾਈਨ ਵਿੱਚ ਬਾਇਸ ਨੂੰ ਘੱਟ ਕਰਨ ਦਾ ਫ੍ਰੇਮਵਰਕ
- ਏਆਈ ਬਾਇਸ ਘਟਾਉਣ ਦੀ ਰਣਨੀਤੀ
- ਰਾਸ਼ਟਰੀ ਤਕਨਾਲੋਜੀ ਸੰਸਥਾਨ ਰਾਏਪੁਰ: ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਬਾਇਸ ਘੱਟ ਕਰਨ ਲਈ ਜ਼ਿੰਮੇਵਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵਿਕਾਸ
- ਵਿਆਖਿਆ ਯੋਗ ਏਆਈ ਫ੍ਰੇਮਵਰਕ
- ਡੀਆਈਏਟੀ ਪੁਣੇ ਅਤੇ ਮਾਈਂਡਗ੍ਰਾਫ ਤਕਨਾਲੋਜੀ ਪ੍ਰਾਇਵੇਟ ਲਿਮਿਟੇਡ: ਸੁਰੱਖਿਆ ਲਈ ਵਿਆਖਿਆ ਯੋਗ ਅਤੇ ਪ੍ਰਾਈਵੇਸੀ ਨੂੰ ਬਣਾਏ ਰੱਖਣ ਵਾਲੇ ਏਆਈ ਨੂੰ ਸਮਰੱਥ ਕਰਨਾ
- ਗੋਪਨੀਯਤਾ ਵਧਾਉਣ ਦੀ ਰਣਨੀਤੀ
- ਆਈਆਈਟੀ ਦਿੱਲੀ, ਆਈਆਈਆਈਟੀ ਦਿੱਲੀ, ਆਈਆਈਟੀ ਧਾਰਵਾੜ ਅਤੇ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਸੈਂਟਰ (ਟੀਈਸੀ): ਮਜ਼ਬੂਤ ਗੋਪਨੀਯਤਾ-ਸੰਭਾਲ ਮਸ਼ੀਨ ਲਰਨਿੰਗ ਮਾਡਲ
- ਏਆਈ ਨੈਤਿਕ ਪ੍ਰਮਾਣੀਕਰਣ ਢਾਂਚਾ
- ਆਈਆਈਆਈਟੀ ਦਿੱਲੀ ਅਤੇ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਸੈਂਟਰ (ਟੀਈਸੀ): ਏਆਈ ਮਾਡਲ ਦੀ ਨਿਰਪੱਖਤਾ ਦਾ ਮੁਲਾਂਕਣ ਕਰਨ ਲਈ ਉਪਕਰਣ
- ਏਐਆਈ ਐਲਗੋਰਿਦਮ ਆਡਿਟਿੰਗ ਟੂਲ
- ਸਿਵਿਕ ਡੇਟਾ ਲੈਬਸ ਪ੍ਰਾਇਵੇਟ ਲਿਮਿਟੇਡ: ਪਰਖਏਆਈ- ਪਾਰਟੀਸਿਪੇਟਰੀ ਐਲਗੋਰਿਦਮਿਕ ਆਡਿਟਿੰਗ ਲਈ ਇੱਕ ਓਪਨ-ਸੋਰਸ ਫ੍ਰੇਮਵਰਕ ਅਤੇ ਟੂਲਕਿੱਟ
- ਏਆਈ ਗਵਰਨੈਂਸ ਟੈਸਟਿੰਗ ਫ੍ਰੇਮਵਰਕ
- ਅੰਮ੍ਰਿਤਾ ਵਿਸ਼ਵ ਵਿਦਿਆਪੀਠਮ ਅਤੇ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਸੈਂਟਰ (ਟੀਈਸੀ): ਟ੍ਰੈਕ-ਐੱਲਐੱਲਐੱਮ, ਪਾਰਦਰਸ਼ਿਤਾ, ਜੋਖਮ ਮੁਲਾਂਕਣ, ਸੰਦਰਭ ਅਤੇ ਵੱਡੇ ਭਾਸ਼ਾ ਮਾਡਲ ਲਈ ਗਿਆਨ
ਏਆਈ ਵਿੱਚ ਕੌਸ਼ਲ ਵਿਕਾਸ
ਭਾਰਤ ਦੇ ਵਰਕਫੋਰਸ ਨੂੰ ਏਆਈ ਅਤੇ ਡਿਜੀਟਲ ਸਮਰੱਥਾਵਾਂ ਨਾਲ ਲੈਸ ਕਰਨ ਲਈ, ਸਰਕਾਰ ਨੇ ਵਿਦਿਆਰਥੀਆਂ, ਉਦਯੋਗਿਕ ਸਿਖਿਆਰਥੀਆਂ, ਪੇਸ਼ੇਵਰਾਂ ਅਤੇ ਸਰਕਾਰੀ ਅਧਿਕਾਰੀਆਂ ਲਈ ਵੱਡੇ ਕੌਸ਼ਲ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਹ ਪ੍ਰੋਗਰਾਮ ਬੇਸਿਕ ਏਆਈ ਸਾਖਰਤਾ ਨੂੰ ਐਡਵਾਂਸਡ ਟੈਕਨੀਕਲ ਟ੍ਰੇਨਿੰਗ ਦੇ ਨਾਲ ਜੋੜਦੇ ਹਨ।
|
ਪ੍ਰੋਗਰਾਮ
|
ਲਾਗੂਕਰਨ ਏਜੰਸੀ
|
ਟੀਚਾ/ਸਕੇਲ
|
ਪ੍ਰਮੁੱਖ ਵਿਸ਼ੇਸ਼ਤਾਵਾਂ
|
|
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) 4.0
|
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ)
|
36,584 ਲੋਕਾਂ ਨੂੰ ਏਆਈ ਦੀ ਟ੍ਰੇਨਿੰਗ ਦਿੱਤੀ ਗਈ (30 ਜੂਨ, 2025 ਤੱਕ); 45 ਪ੍ਰਤੀਸ਼ਤ ਮਹਿਲਾਵਾਂ
|
ਥੋੜ੍ਹੇ ਸਮੇਂ ਦੀ ਟ੍ਰੇਨਿੰਗ (ਐੱਸਟੀਟੀ) ਅਤੇ ਪਹਿਲਾਂ ਤੋਂ ਸਿੱਖਿਆ ਗਈਆਂ ਚੀਜ਼ਾਂ ਨੂੰ ਪਛਾਣਨਾ (ਆਰਪੀਐੱਲ); ਮਹਿਲਾਵਾਂ ਲਈ ਏਆਈ ਕਰੀਅਰ ਪਹਿਲ ਅਪ੍ਰੈਲ 2025 ਵਿੱਚ ਸ਼ੁਰੂ ਕੀਤੀ ਗਈ (2 ਸਾਲ ਵਿੱਚ 8,000 ਲੜਕੀਆਂ ਦਾ ਟੀਚਾ ਰੱਖਿਆ ਗਿਆ)
|
|
ਕੌਸ਼ਲ ਸਕਸ਼ਮ ਪ੍ਰੋਗਰਾਮ
|
ਐੱਮਐੱਸਡੀਈ + ਮਾਈਕ੍ਰੋਸੌਫਟ (ਐੱਮਓਯੂ ਅਗਸਤ 2024)
|
ਉਦਯੋਗਿਕ ਟ੍ਰੇਨਿੰਗ ਸੰਸਥਾਨ (ਆਈਟੀਆਈ); 10,000 + ਉਮੀਦਵਾਰਾਂ ਦਾ ਟੀਚਾ: 8,500 + ਪਹਿਲਾਂ ਹੀ ਟ੍ਰੇਂਡ ਹੋ ਚੁੱਕੇ ਹਨ
|
ਕ੍ਰਾਫਟਸਮੈਨ ਟ੍ਰੇਨਿੰਗ ਸਕੀਮ (ਸੀਟੀਐੱਸ) ਦੇ ਤਹਿਤ ~15 ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟ (ਐੱਨਐੱਸਟੀਆਈ) ਵਿੱਚ 1,200 ਘੰਟਿਆਂ ਦਾ ਏਆਈ ਟ੍ਰੇਨਿੰਗ+ 400 ਘੰਟਿਆਂ ਦੀ ਐਡਵਾਂਸਡ ਏਆਈ
|
|
ਆਈਜੀਓਟੀ ਕਰਮਯੋਗੀ ਭਾਰਤ ਪਲੈਟਫਾਰਮ
|
ਮਿਸ਼ਨ ਕਰਮਯੋਗੀ
|
ਸਰਕਾਰੀ ਅਧਿਕਾਰੀ
|
ਡਿਜੀਟਲ ਲਰਨਿੰਗ ਪਲੈਟਫਾਰਮ ਏਆਈ, ਡੇਟਾ ਐਨਾਲਿਟਿਕਸ ਅਤੇ ਡਿਜੀਟਲ ਟ੍ਰਾਂਸਫੋਰਮੇਸ਼ਨ ਵਿੱਚ ਕੋਰਸ ਆਫਰ ਕਰਦਾ ਹੈ
|
|
ਫਿਊਚਰਸਕਿਲਸ ਪ੍ਰਾਈਮ
|
ਸਰਕਾਰ + ਨੈਸਕੌਮ
|
16.29 ਲੱਖ + ਭਰਤੀ/ ਟ੍ਰੇਂਡ
|
ਏਆਈ ਵਿੱਚ 500+ ਕੋਰਸ, 2,000+ ਡਿਜੀਟਲ ਫਲੂਐਂਸੀ ਪਾਥਵੇਅ; ਬਿਗ ਡੇਟਾ, ਕਲਾਊਡ ਕੰਪਿਊਟਿੰਗ; ਨੈਸ਼ਨਲ ਆਕਿਊਪੇਸ਼ਨਲ ਸਟੈਂਡਰਡਸ (ਐੱਨਓਐੱਸ) ਅਤੇ ਨੈਸ਼ਨਲ ਸਕਿਲੱਸ ਕੁਆਲੀਫਿਕੇਸ਼ਨ ਫ੍ਰੇਮਵਰਕ (ਐੱਨਐੱਸਕਿਊਐੱਫ) ਦੇ ਨਾਲ ਅਲਾਈਨਡ)।
|
|
ਯੁਵਾ ਏਆਈ ਸਾਰਿਆਂ ਲਈ
|
ਇੰਡੀਆਏਆਈ ਮਿਸ਼ਨ
|
ਟੀਚਾ: 1 ਕਰੋੜ ਨਾਗਰਿਕ
|
ਵਿਦਿਆਰਥੀਆਂ, ਨੌਜਵਾਨਾਂ, ਪੇਸ਼ੇਵਰਾਂ, ਮਾਪਿਆਂ, ਸੀਨੀਅਰ ਨਾਗਰਿਕਾਂ ਲਈ ਫ੍ਰੀ, ਸੈਲਫ-ਪੇਸਡ ਫਾਊਂਡੇਸ਼ਨ ਏਆਈ ਕੋਰਸ (4-4.5 ਘੰਟੇ)
|
ਸਿੱਟਾ
ਭਾਰਤ ਦੀ ਪੂਰੀ ਏਆਈ ਸਿੱਖਿਆ ਰਣਨੀਤੀ-ਜੋ ਐੱਨਈਪੀ 2020 ਅਤੇ ਇੰਡੀਆਏਆਈ ਮਿਸ਼ਨ ਦੇ ਨਾਲ ਜੁੜੀ ਹੋਈ ਹੈ- ਵਿੱਚ ਪ੍ਰਾਇਮਰੀ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ ਪਾਠਕ੍ਰਮ ਨੂੰ ਜੋੜਨ, ਅਧਿਆਪਕ ਸਮਰੱਥਾ ਨਿਰਮਾਣ, ਬੁਨਿਆਦੀ ਢਾਂਚਾ ਵਿਕਾਸ, ਕੌਸ਼ਲ ਪਹਿਲ ਅਤੇ ਰਿਸਰਚ ਸੈਂਟਰਸ ਆਫ਼ ਐਕਸੀਲੈਂਸ ਸ਼ਾਮਲ ਹਨ। ਇਹ ਤਰੀਕਾ ਸ਼ਹਿਰੀ ਸੈਂਟਰਸ ਤੋਂ ਅੱਗੇ ਵਧ ਕੇ ਕਬਾਇਲੀ ਅਤੇ ਅਭਿਲਾਸ਼ੀ ਜ਼ਿਲ੍ਹਿਆਂ ਤੱਕ ਫੈਲਿਆ ਹੋਇਆ ਹੈ, ਜਿਸ ਨਾਲ ਸਾਰੇ ਭਾਈਚਾਰਿਆਂ ਤੱਕ ਤਕਨਾਲੋਜੀ ਦੀ ਪਹੁੰਚ ਅਸਾਨ ਹੋ ਗਈ ਹੈ। ਇਹ ਪਹਿਲ ਭਾਰਤ ਨੂੰ ਗਲੋਬਲ ਏਆਈ ਲੀਡਰ ਦੇ ਤੌਰ ‘ਤੇ ਥਾਂ ਦਿੰਦੀ ਹੈ, ਨਾਲ ਹੀ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਪੱਕਾ ਕਰਦੀ ਹੈ, ਜਿਸ ਵਿੱਚ ਸਾਰਿਆਂ ਦੀ ਭਲਾਈ, ਸਾਰਿਆਂ ਦੀ ਖੁਸ਼ਹਾਲੀ (ਸਰਵਜਨਮ ਹਿਤਾਏ, ਸਰਵਜਨਮ ਸੁਖਾਏ) ਨੂੰ ਸ਼ਾਮਲ ਕੀਤਾ ਗਿਆ ਹੈ।
ਸੰਦਰਭ
ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ
**************
ਪੀਆਈਬੀ ਰਿਸਰਚ ਯੂਨਿਟ
(Explainer ID: 157877)
आगंतुक पटल : 75
Provide suggestions / comments