Social Welfare
ਪੀ ਐੱਮ ਈ – ਵਿਦਿਆ
ਹਰ ਥਾਂ, ਹਰ ਵਿਦਿਆਰਥੀ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ।
Posted On:
10 MAR 2026 3:07PM
ਮੁੱਖ ਬਿੰਦੂ
- ਪੀਐੱਮ ਈ-ਵਿਦਿਆ ਦੇ ਇੱਕ ਪ੍ਰਮੁੱਖ ਕੰਪੋਨੈਂਟ ਦੀਕਸ਼ਾ ‘ਤੇ ਮਾਰਚ 2026 ਤੱਕ 2.00 ਕਰੋੜ ਤੋਂ ਵੱਧ ਰਜਿਸਟਰਡ ਯੂਜ਼ਰ ਹਨ।
- ਭਾਰਤ ਦੇ ਸਵਦੇਸ਼ੀ ਐੱਮ ਓ ਓ ਸੀ ਪਲੈਟਫਾਰਮ ਸਵਯਮ ‘ਤੇ ਜਨਵਰੀ 2026 ਤੱਕ 5.80 ਕਰੋੜ ਤੋਂ ਵੱਧ ਨਾਮਾਂਕਣ ਦਰਜ ਕੀਤੇ ਜਾ ਚੁੱਕੇ ਹਨ।
- ਸਵਯਮ ਪ੍ਰਭਾ ਦੇ ਅਧੀਨ 48 ਡੀਟੀਐੱਚ ਚੈਨਲ ਸੰਚਾਲਿਤ ਹੋ ਰਹੇ ਹਨ, ਜੋ 24×7 ਸਿੱਖਿਅਕ ਸਮੱਗਰੀ ਪ੍ਰਸਾਰਿਤ ਕਰਦੇ ਹਨ ਅਤੇ ਜਿਨ੍ਹਾਂ ਨੂੰ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਵੇਖਿਆ ਜਾ ਸਕਦਾ ਹੈ।
- ਸਾਥੀ ਪੋਰਟਲ ਨੂੰ ਸਿੱਖਿਆ ਮੰਤਰਾਲੇ ਨੇ ਇੰਡੀਅਨ ਇੰਸਟੀਟਿਊਟ ਆਫ਼ ਤਕਨਾਲੋਜੀ (ਆਈਆਈਟੀ), ਕਾਨਪੁਰ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਹੈ। ਇਹ ਪੋਰਟਲ ਖਾਸ ਤੌਰ ‘ਤੇ ਉੱਚ ਸਿੱਖਿਆ ਅਤੇ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਲਈ ਸਮਰਪਿਤ ਹੈ ਅਤੇ ਇਸ ਨੂੰ ਵੈੱਬਸਾਈਟ ਅਤੇ ਸਵਯਮ ਪ੍ਰਭਾ ਦੇ 7 ਡੀਟੀਐੱਚ ਚੈਨਲਾਂ ਰਾਹੀਂ ਵੀ ਵੇਖਿਆ ਜਾ ਸਕਦਾ ਹੈ।
ਜਾਣ ਪਛਾਣ
ਸਿੱਖਿਆ ਅਤੇ ਗਿਆਨ ਦਾ ਪ੍ਰਸਾਰ ਵਿਦਿਆਰਥੀਆਂ ਦੇ ਬੌਧਿਕ ਅਤੇ ਸਮਾਜਿਕ ਬੁਨਿਆਦ ਨੂੰ ਮਜ਼ਬੂਤ ਬਣਾਉਣ ਵਿੱਚ ਅਤਿ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਜਿਸ ਦੇ ਮੱਧ ਰਾਹੀਂ ਵਿਦਿਆਰਥੀ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਸਾਰਥਕ ਯੋਗਦਾਨ ਦੇਣ ਲਈ ਤਿਆਰ ਹੋ ਪਾਉਂਦੇ ਹਨ। ਵਿਭਿੰਨ ਵਿਦਿਆਰਥੀਆਂ ਲਈ ਸੰਵੇਦਨਸ਼ੀਲ, ਸਮਾਵੇਸ਼ੀ ਅਤੇ ਭਵਿੱਖ-ਮੁਖੀ ਸਿੱਖਿਆ ਵਿਵਸਥਾ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਆਪਣੀ ਇਸ ਦ੍ਰਿਸ਼ਟੀ ਨੂੰ ਰਾਸ਼ਟਰੀ ਸਿੱਖਿਆ ਨੀਤੀ (ਐੱਨ ਈ ਪੀ) 2020 ਦੇ ਮਾਧਿਅਮ ਨਾਲ ਸਪੱਸ਼ਟ ਕੀਤਾ। NEP 2020 ਭਾਰਤ ਦੀ ਸਿੱਖਿਆ ਪ੍ਰਣਾਲੀ ਲਈ ਇੱਕ ਪਰਿਵਰਤਨਸ਼ੀਲ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ। ਇਸ ਦਾ ਉਦੇਸ਼ ਉੱਚ ਗੁਣਵੱਤਾ ਵਾਲੀ ਸਿੱਖਿਆ ਤੱਕ ਸਮਾਨ ਅਤੇ ਨਿਆਂਸੰਗਤ ਪਹੁੰਚ ਯਕੀਨੀ ਬਣਾਉਣਾ ਅਤੇ ਸੰਪੂਰਨ ਅਤੇ ਬਹੁ-ਅਨੁਸ਼ਾਸਨੀ ਸਿੱਖਿਆ ਨੂੰ ਵਧਾਵਾ ਦੇਣਾ ਹੈ। ਐੱਨ ਈ ਪੀ ਆਲੋਚਨਾਤਮਕ ਚਿੰਤਨ (ਕ੍ਰਿਟੀਕਲ ਥਿੰਕਿੰਗ) ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਿੱਖਿਆ ਅਤੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਤਕਨਾਲੋਜੀ ਦੇ ਪ੍ਰਭਾਵੀ ਵਰਤੋਂ ‘ਤੇ ਵੀ ਜ਼ੋਰ ਦਿੰਦੀ ਹੈ। ਭਾਰਤ ਵਿੱਚ ਲਗਭਗ 24.8 ਕਰੋੜ ਸਕੂਲੀ ਬੱਚੇ ਅਤੇ 4.33 ਕਰੋੜ ਉੱਚ ਸਿੱਖਿਆ ਵਿੱਚ ਨਾਮੰਕਿਤ ਵਿਦਿਆਰਥੀ (AISHE 2021–22) ਹਨ। ਹਾਲਾਂਕਿ ਇਨ੍ਹਾਂ ਵਿੱਚੋਂ ਅਨੇਕ ਵਿਦਿਆਰਥੀ ਦੂਰਦਰਾਜ਼ ਖੇਤਰਾਂ ਵਿੱਚ ਰਹਿੰਦੇ ਹਨ, ਜਿੱਥੇ ਸਿੱਖਿਅਕ ਸੰਸਥਾਵਾਂ ਤੱਕ ਪਹੁੰਚ ਸੀਮਤ ਹੈ। ਇਸ ਤੋਂ ਇਲਾਵਾ, ਅਨੇਕਾਂ ਵਿਦਿਆਰਥੀਆਂ ਲਈ ਘਰੇਲੂ ਜ਼ਿੰਮੇਵਾਰੀਆਂ ਅਤੇ ਆਜੀਵਿਕਾ ਨਾਲ ਜੁੜੀਆਂ ਗਤੀਵਿਧੀਆਂ ਵਰਗੀਆਂ ਸਮਾਜਿਕ-ਆਰਥਿਕ ਪਰਿਸਥਿਤੀਆਂ ਕਾਰਨ ਨਿਯਮਤ ਤੌਰ ‘ਤੇ ਕਲਾਸਾਂ ਵਿੱਚ ਹਾਜ਼ਰ ਹੋਣਾ ਵੀ ਮੁਸ਼ਕਲ ਹੋ ਜਾਂਦਾ ਹੈ।
ਇਹ ਚੁਣੌਤੀਆਂ ਕਈ ਖੇਤਰਾਂ ਵਿੱਚ ਸਿਖਲਾਈ ਪ੍ਰਾਪਤ ਅਧਿਆਪਕਾਂ ਦੀ ਲਗਾਤਾਰ ਕਮੀ ਕਾਰਨ ਹੋਰ ਵਧ ਜਾਂਦੀਆਂ ਹਨ, ਜਿਸ ਕਾਰਨ ਸਿੱਖਣ ਦੇ ਨਤੀਜਿਆਂ ਵਿੱਚ ਅਸਮਾਨਤਾ ਵੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਕੋਵਿਡ-19 ਮਹਾਂਮਾਰੀ ਨੇ ਪਰੰਪਰਾਗਤ ਕਲਾਸ ਆਧਾਰਿਤ ਸਿੱਖਿਆ ਵਿੱਚ ਗੰਭੀਰ ਵਿਘਨ ਪੈਦਾ ਕੀਤਾ, ਜਿਸ ਨਾਲ ਲਗਭਗ 25 ਕਰੋੜ ਸਕੂਲੀ ਬੱਚੇ ਪ੍ਰਭਾਵਿਤ ਹੋਏ ਅਤੇ ਸਿੱਖਿਆ ਖੇਤਰ ਵਿੱਚ ਨਵੀਨਤਾ ਵਾਲੇ ਹੱਲਾਂ ਦੀ ਤੁਰੰਤ ਲੋੜ ਮਹਿਸੂਸ ਕੀਤੀ ਗਈ। ਇਸੇ ਸੰਦਰਭ ਵਿੱਚ ਡਿਜੀਟਲ ਸਿੱਖਿਆ ਨੂੰ ਲਚਕੀਲੇਪਣ ਅਤੇ ਸਮਾਵੇਸ਼ ਯਕੀਨੀ ਬਣਾਉਣ ਵਾਲੇ ਇੱਕ ਮਹੱਤਵਪੂਰਨ ਸਾਧਨ ਵਜੋਂ ਵੇਖਿਆ ਗਿਆ। ਜੋ ਵਿਦਿਆਰਥੀ ਕਲਾਸਾਂ ਤੱਕ ਨਹੀਂ ਪਹੁੰਚ ਸਕਦੇ, ਕਲਾਸਾਂ ਨੂੰ ਹੀ ਉਨ੍ਹਾਂ ਕੋਲ ਪਹੁੰਚਾਉਣ ਦੀ ਪਰਿਕਲਪਨਾ ਕੀਤੀ ਗਈ। ਇਸੇ ਉਦੇਸ਼ ਲਈ ਭਾਰਤ ਸਰਕਾਰ ਨੇ ਪੀ ਐੱਮ ਈ – ਵਿਦਿਆ ਮੁਹਿੰਮ ਸ਼ੁਰੂ ਕੀਤੀ, ਜੋ ਆਨਲਾਈਨ ਮਾਧਿਅਮ ਰਾਹੀਂ ਨਿਰੰਤਰ ਸਿੱਖਿਆ ਯਕੀਨੀ ਬਣਾਉਣ ਵਾਲਾ ਇੱਕ ਵਿਸ਼ਾਲ ਡਿਜੀਟਲ ਸਿੱਖਿਆ ਪ੍ਰੋਗਰਾਮ ਹੈ। “ਇੱਕ ਰਾਸ਼ਟਰ, ਇੱਕ ਡਿਜੀਟਲ ਸਿੱਖਿਆ ਬੁਨਿਆਦੀ ਢਾਂਚਾ” ਦੇ ਸਿਧਾਂਤ ‘ਤੇ ਆਧਾਰਿਤ ਪੀ ਐੱਮ ਈ – ਵਿਦਿਆ ਦੇ ਅਧੀਨ ਕਈ ਪਲੈਟਫਾਰਮ —ਜਿਵੇਂ ਦੀਕਸ਼ਾ, ਸਵਯਮ, ਸਵਯਮ ਪ੍ਰਭਾ ਟੀਵੀ ਚੈਨਲ, ਰੇਡੀਓ, ਪੌਡਕਾਸਟ ਅਤੇ ਸਮੁਦਾਇਕ ਪੱਧਰ ‘ਤੇ ਉਪਲਬਧ ਡਿਜੀਟਲ ਸੰਸਾਧਨ—ਨੂੰ ਏਕੀਕ੍ਰਿਤ ਕੀਤਾ ਗਿਆ ਹੈ। ਇਸ ਦੇ ਮਾਧਿਅਮ ਨਾਲ ਦੇਸ਼ ਭਰ ਦੇ ਵਿਦਿਆਰਥੀਆਂ ਤੱਕ ਸਮਾਵੇਸ਼ੀ, ਸੁਲੱਭ ਅਤੇ ਤਕਨਾਲੋਜੀ-ਸਮਰੱਥ ਸਿੱਖਿਆ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜੋ ਦੀਰਘਕਾਲਿਕ ਰੂਪ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਉਦੇਸ਼ਾਂ ਅਨੁਰੂਪ ਹੈ।
ਪੀਐੱਮ ਈ-ਵਿਦਿਆ ਦਾ ਵਿਕਾਸ ਕ੍ਰਮ: ਡਿਜੀਟਲ ਮਾਧਿਅਮ ਰਾਹੀਂ ਸਿੱਖਿਆ ਦਾ ਵਿਸਥਾਰ
ਪੀਐੱਮ ਈ-ਵਿਦਿਆ ਦਾ ਸਭ ਤੋਂ ਪਹਿਲਾਂ ਸ਼ੁਭਾਰੰਭ ਹੋਇਆ ਦੇਸ਼ ਵਿਆਪੀ ਕੋਵਿਡ-19 ਮਹਾਂਮਾਰੀ ਦੌਰਾਨ 17 ਮਈ 2020 ਨੂੰ। ਜਦੋਂ ਦੇਸ਼ ਵਿੱਚ ਲਾਕਡਾਊਨ ਲੱਗਿਆ ਹੋਇਆ ਸੀ ਤਾਂ ਇੱਕ ਐਮਰਜੈਂਸੀ ਬਹੁ-ਮਾਧਿਅਮ (ਮਲਟੀ ਮੋਡ) ਡਿਜੀਟਲ ਸਿੱਖਿਆ ਮੁਹਿੰਮ ਵਜੋਂ ਇਸ ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦੇਸ਼ ਟੈਲੀਵਿਜ਼ਨ, ਰੇਡੀਓ ਅਤੇ ਆਨਲਾਈਨ ਪਲੈਟਫਾਰਮਾਂ ਦੇ ਮਾਧਿਅਮ ਨਾਲ ਸਿੱਖਿਆ ਦੀ ਨਿਰੰਤਰਤਾ ਬਣਾਈ ਰੱਖਣਾ ਸੀ। ਬਾਅਦ ਵਿੱਚ 7 ਅਗਸਤ 2020 ਨੂੰ ਇਸ ਨੂੰ ਆਤਮਨਿਰਭਰ ਭਾਰਤ ਅਭਿਆਨ ਦੇ ਅਧੀਨ ਔਪਚਾਰਿਕ ਰੂਪ ਵਿੱਚ ਇੱਕ ਢਾਂਚਾਗਤ ਸਵਰੂਪ ਪ੍ਰਦਾਨ ਕੀਤਾ ਗਿਆ ਅਤੇ ਮੌਜੂਦਾ ਡਿਜੀਟਲ ਸੰਸਾਧਨਾਂ ਨੂੰ ਏਕੀਕ੍ਰਿਤ ਕਰਕੇ ਇੱਕ ਸੰਪੂਰਨ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ।
ਇਹ ਮੁਹਿੰਮ ਡਿਜੀਟਲ ਇੰਡੀਆ, ਸੂਚਨਾ ਅਤੇ ਸੰਚਾਰ ਤਕਨਾਲੋਜੀ ਦੇ ਮਾਧਿਅਮ ਨਾਲ ਰਾਸ਼ਟਰੀ ਸਿੱਖਿਆ ਮਿਸ਼ਨ (ਐੱਨ ਐੱਮ ਈ ਆਈ ਸੀ ਟੀ), ਸਵਯਮ ਪਲੈਟਫਾਰਮ, ਸੰਪੂਰਨ ਸਿੱਖਿਆ ਅਤੇ ਨਿਸ਼ਠਾ ਦੇ ਮਾਧਿਅਮ ਨਾਲ ਅਧਿਆਪਕਾਂ ਦੇ ਸਿਖਲਾਈ ਅਤੇ ਸਮਰੱਥਾ ਨਿਰਮਾਣ ਦੇ ਯਤਨਾਂ ਵਰਗੀਆਂ ਪਹਿਲਾਂ ਤੋਂ ਸੰਚਾਲਿਤ ਵੱਖ-ਵੱਖ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਮੁਹਿੰਮਾਂ ‘ਤੇ ਆਧਾਰਿਤ ਹੈ। ਇਸ ਪ੍ਰੋਗਰਾਮ ਦੇ ਪ੍ਰਮੁੱਖ ਸੰਚਾਲਨ ਸਤੰਭਾਂ ਵਿੱਚ “ਇੱਕ ਕਲਾਸ, ਇੱਕ ਟੀ ਵੀ ਚੈਨਲ” ਮੁਹਿੰਮ ਸ਼ਾਮਲ ਹੈ, ਜੋ ਸਵਯਮ ਪ੍ਰਭਾ ਦੇ ਅਧੀਨ ਸੰਚਾਲਿਤ ਹੁੰਦੀ ਹੈ। ਇਸ ਦੇ ਨਾਲ ਹੀ “ਇੱਕ ਰਾਸ਼ਟਰ, ਇੱਕ ਡਿਜੀਟਲ ਪਲੈਟਫਾਰਮ ” ਦੀ ਅਵਧਾਰਨਾ ਨੂੰ ਦੀਕਸ਼ਾ ਅਤੇ ਸਵਯਮ ਪੋਰਟਲ ਦੇ ਮਾਧਿਅਮ ਨਾਲ ਸਾਕਾਰ ਕੀਤਾ ਗਿਆ ਹੈ, ਜਿਸ ਨਾਲ ਪੂਰੇ ਦੇਸ਼ ਵਿੱਚ ਡਿਜੀਟਲ ਮਾਧਿਅਮ ਨਾਲ ਸਿੱਖਿਆ ਨੂੰ ਵਿਆਪਕ ਰੂਪ ਵਿੱਚ ਉਪਲਬਧ ਕਰਾਇਆ ਜਾ ਸਕੇ।


ਪੀ ਐੱਮ ਈ ਵਿਦਿਆ : ਪ੍ਰਮੁੱਖ ਸਤੰਭ
ਪੀਐੱਮ ਈ-ਵਿਦਿਆ ਛੇ ਪ੍ਰਮੁੱਖ ਸਤੰਭਾਂ ‘ਤੇ ਆਧਾਰਿਤ ਹੈ, ਜੋ ਆਨਲਾਈਨ, ਪ੍ਰਸਾਰਣ ਅਤੇ ਆਫਲਾਈਨ ਮਾਧਿਅਮਾਂ ਨੂੰ ਏਕੀਕ੍ਰਿਤ ਕਰਦੇ ਹੋਏ ਸਮਾਵੇਸ਼ੀ ਅਤੇ ਸਮਾਨ ਡਿਜੀਟਲ ਸਿੱਖਿਆ ਤੱਕ ਯੂਨੀਵਰਸਲ ਪਹੁੰਚ ਯਕੀਨੀ ਬਣਾਉਂਦੇ ਹਨ। ਇਨ੍ਹਾਂ ਵਿੱਚ ਸ਼ਾਮਲ ਹਨ — ਯੁਵਾ ਅਤੇ ਆਕਾਂਖੀ ਵਿਦਿਆਰਥੀਆਂ ਲਈ ਸਰਗਰਮ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਵਾਲਾ ਅਧਿਐਨ ਮੰਚ – ਸਵਯਮ, ਸਿੱਖਿਅਕ ਸਮੱਗਰੀ ਪ੍ਰਸਾਰਿਤ ਕਰਨ ਵਾਲੇ ਦੂਰਦਰਸ਼ਨ ਆਧਾਰਿਤ ਚੈਨਲਾਂ ਦੀ ਵਿਵਸਥਾ - ਸਵਯਮ ਪ੍ਰਭਾ, ਗਿਆਨ ਦੇ ਆਦਾਨ-ਪ੍ਰਦਾਨ ਲਈ ਡਿਜੀਟਲ ਢਾਂਚਾ ਪ੍ਰਦਾਨ ਕਰਨ ਵਾਲਾ ਮੰਚ – ਦੀਕਸ਼ਾ, ਰੇਡੀਓ, ਭਾਈਚਾਕਰ ਰੇਡੀਓ ਅਤੇ ਪੌਡਕਾਸਟ ਦਾ ਵਿਆਪਕ ਵਰਤੋਂ, ਵੱਖ-ਵੱਖ ਮਾਧਿਅਮਾਂ ਰਾਹੀਂ ਸਿੱਖਿਆ ਸਮੱਗਰੀ ਦਾ ਪ੍ਰਸਾਰ, ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਵਿਸ਼ੇਸ਼ ਈ-ਸਮੱਗਰੀ, ਪ੍ਰਤੀਯੋਗੀ ਪ੍ਰੀਖਿਆਵਾਂ ਲਈ ਆਨਲਾਈਨ ਕੋਚਿੰਗ ਦੀ ਵਿਵਸਥਾ।
ਯੁਵਾ ਅਤੇ ਆਕਾਂਖੀ ਵਿਦਿਆਰਥੀਆਂ ਲਈ ਸਰਗਰਮ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਵਾਲਾ ਅਧਿਐਨ ਮੰਚ – ਸਵਯਮ
‘ਸਵਯਮ’ ਇੱਕ ਪ੍ਰਮੁੱਖ ਰਾਸ਼ਟਰੀ ਮੁਹਿੰਮ ਹੈ, ਜਿਸ ਨੂੰ ਇੰਡੀਅਨ ਇੰਸਟੀਟਿਊਟ ਆਫ਼ ਤਕਨਾਲੋਜੀ (ਆਈਆਈਟੀ) ਮਦਰਾਸ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ। “ਕੋਈ ਵੀ, ਕਿਤੇ ਵੀ ਅਤੇ ਕਦੇ ਵੀ ਸਿੱਖਣ ਦਾ ਅਵਸਰ” ਦੀ ਪਰਿਕਲਪਨਾ ਅਨੁਸਾਰ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਅਕ ਸਮੱਗਰੀ ਤੱਕ ਮੁਫਤ ਪਹੁੰਚ ਉਪਲਬਧ ਕਰਾਉਣਾ ਇਸ ਦਾ ਮੂਲ ਉਦੇਸ਼ ਹੈ। ਇਹ ਮੰਚ ਵੱਖ-ਵੱਖ ਵਿਸ਼ਿਆਂ ਵਿੱਚ ਕਈ ਪ੍ਰਕਾਰ ਦੇ ਕੋਰਸ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨੂੰ ਦੇਸ਼ ਦੇ ਪ੍ਰਤਿਸ਼ਠਿਤ ਸਿੱਖਿਅਕ ਸੰਸਥਾਵਾਂ ਵੱਲੋਂ ਤਿਆਰ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਸੰਪੂਰਨ ਅਤੇ ਸੰਤੁਲਿਤ ਸਿੱਖਿਆ ਪ੍ਰਾਪਤ ਹੋ ਸਕੇ। ਜਨਵਰੀ 2026 ਤੱਕ ਸਵਯਮ ਮੰਚ ‘ਤੇ 10 ਰਾਸ਼ਟਰੀ ਕੋਆਰਡੀਨੇਟਰਾਂ— NPTEL, UGC, AICTE, CEC, IGNOU, IIMB, NITTTR, INI, NCERT, ਅਤੇ NIOS — ਦੁਆਰਾ 4,400 ਤੋਂ ਵੱਧ ਵਿਸ਼ੇਸ਼ ਕੋਰਸ ਵਿਕਸਿਤ ਕੀਤੇ ਜਾ ਚੁੱਕੇ ਹਨ। ਇਸ ਦੇ ਆਰੰਭ ਤੋਂ ਹੁਣ ਤੱਕ ਸਵਯਮ ਮੁਕਤ ਆਨਲਾਈਨ ਕੋਰਸਾਂ ਵਿੱਚ ਲਗਭਗ 5.80 ਕਰੋੜ ਵਿਦਿਆਰਥੀਆਂ ਦਾ ਸੰਚਿਤ ਨਾਮਾਂਕਣ ਦਰਜ ਕੀਤਾ ਗਿਆ ਹੈ ਅਤੇ 52.88 ਲੱਖ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਜਾ ਚੁੱਕੇ ਹਨ।

ਆਨਲਾਈਨ ਸਿੱਖਣ ਨੂੰ ਔਪਚਾਰਿਕ ਉੱਚ ਸਿੱਖਿਆ ਪ੍ਰਣਾਲੀ ਵਿੱਚ ਸੁਗਮਤਾ ਨਾਲ ਏਕੀਕ੍ਰਿਤ ਕਰਨ ਦੇ ਉਦੇਸ਼ ਨਾਲ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਸਾਲ 2021 ਵਿੱਚ ਸਵਯਮ ਦੇ ਮਾਧਿਅਮ ਨਾਲ ਆਨਲਾਈਨ ਕੋਰਸਾਂ ਲਈ ਕ੍ਰੈਡਿਟ ਢਾਂਚਾ ਐਕਟ ਅਧਿਸੂਚਿਤ ਕੀਤੇ। ਇਨ੍ਹਾਂ ਨਿਯਮਾਂ ਅਨੁਸਾਰ ਉੱਚ ਸਿੱਖਣ ਸੰਸਥਾਨ ਕਿਸੇ ਸੈਮੈਸਟਰ ਵਿੱਚ ਕਿਸੇ ਪ੍ਰੋਗਰਾਮ ਦੇ ਕੁੱਲ ਕੋਰਸਾਂ ਦਾ ਵੱਧ ਤੋਂ ਵੱਧ 40 ਪ੍ਰਤੀਸ਼ਤ ਤੱਕ ਭਾਗ ਸਵਯਮ ਮੰਚ ਦੇ ਮਾਧਿਅਮ ਨਾਲ ਪ੍ਰਦਾਨ ਕਰ ਸਕਦੇ ਹਨ।
ਇਸ ਤੋਂ ਇਲਾਵਾ, ਸਿੱਖਿਅਕ ਸੁਗਮਤਾ ਅਤੇ ਵਿਦਿਆਰਥੀਆਂ ਦੀ ਸੁਵਿਧਾ ਨੂੰ ਵਧਾਉਣ ਦੇ ਉਦੇਸ਼ ਨਾਲ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਯੂਨੀਵਰਸਿਟੀਆਂ ਵੱਲੋਂ ਸਵਯਮ ਕੋਰਸਾਂ ਦੀਆਂ ਪ੍ਰੀਖਿਆਵਾਂ ਆਯੋਜਿਤ ਕਰਨ ਲਈ ਵੀ ਇੱਕ ਢਾਂਚਾ ਸੂਚਿਤ ਕੀਤਾ ਹੈ। ਇਸ ਵਿਵਸਥਾ ਦੇ ਅਧੀਨ ਉਹ ਯੂਨੀਵਰਸਿਟੀ, ਜਿਨ੍ਹਾਂ ਨੇ ਇਨ੍ਹਾਂ ਨਿਯਮਾਂ ਨੂੰ ਅਪਣਾਇਆ ਹੈ, ਸਵਯਮ ਕੋਰਸਾਂ ਦੀਆਂ ਪ੍ਰੀਖਿਆਵਾਂ ਆਯੋਜਿਤ ਕਰ ਸਕਦੇ ਹਨ। ਇਸ ਨਾਲ ਸੰਸਥਾਗਤ ਭਾਗੀਦਾਰੀ ਅਤੇ ਆਨਲਾਈਨ ਸਿੱਖਣ ਦੇ ਵਿਦਿਆਰਥੀ-ਕੇਂਦ੍ਰਿਤ ਲਾਗੂਕਰਨ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਗਿਆ ਹੈ।
ਸਵਯਮ ਮੰਚ ‘ਤੇ ਉਪਲਬਧ ਕੋਰਸ ਚਾਰ ਪ੍ਰਮੁੱਖ ਕੰਪੋਨੈਂਟ ‘ਤੇ ਆਧਾਰਿਤ ਹੁੰਦੇ ਹਨ— (1) ਵੀਡੀਓ ਲੈਕਚਰ, (2) ਡਾਊਨਲੋਡ ਅਤੇ ਪ੍ਰਿੰਟ ਕੀਤੀ ਜਾ ਸਕਣ ਵਾਲੀ ਅਧਿਐਨ ਸਮੱਗਰੀ, (3) ਪ੍ਰਸ਼ਨੋੱਤਰੀ ਅਤੇ ਪ੍ਰੀਖਿਆਵਾਂ ਦੇ ਮਾਧਿਅਮ ਨਾਲ ਸਵੈ-ਮੁਲਾਂਕਣ ਪ੍ਰੀਖਣ, ਅਤੇ (4) ਸਵਾਲਾਂ ਦੇ ਸਮਾਧਾਨ ਲਈ ਆਨਲਾਈਨ ਚਰਚਾ ਮੰਚ। ਸਿੱਖਿਆ ਪ੍ਰਕਿਰਿਆ ਨੂੰ ਹੋਰ ਵਧੇਰੇ ਪ੍ਰਭਾਵੀ ਬਣਾਉਣ ਲਈ ਇਸ ਵਿੱਚ ਆਡੀਓ-ਵੀਡੀਓ ਤੱਤਾਂ, ਮਲਟੀਮੀਡੀਆ ਅਤੇ ਉੱਨਤ ਸਿੱਖਣ ਅਤੇ ਤਕਨਾਲੋਜੀ ਆਧਾਰਿਤ ਤਰੀਕਿਆਂ ਦਾ ਵਰਤੋਂ ਕੀਤਾ ਜਾਂਦਾ ਹੈ।
ਸਵਯਮ ਮੰਚ ਦੇ ਮਾਧਿਅਮ ਨਾਲ ਉਪਲਬਧ ਸਾਰੇ ਕੋਰਸ ਵਿਦਿਆਰਥੀਆਂ ਲਈ ਮੁਫਤ ਹੁੰਦੇ ਹਨ। ਹਾਲਾਂਕਿ, ਜੋ ਵਿਦਿਆਰਥੀ ‘ਆਧਿਕਾਰਿਕ ਸਵਯਮ ਪ੍ਰਮਾਣ ਪੱਤਰ’ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਨਿਰਧਾਰਤ ਸ਼ੁਲਕ ਨਾਲ ਨਿਗਰਾਨੀ ਯੁਕਤ ਫਾਈਨਲ ਪ੍ਰੀਖਿਆ ਲਈ ਪੰਜੀਕਰਣ ਕਰਨਾ ਪੈਂਦਾ ਹੈ ਅਤੇ ਨਿਰਧਾਰਤ ਤਾਰੀਖਾਂ ‘ਤੇ ਨਿਰਧਾਰਤ ਪ੍ਰੀਖਿਆ ਕੇਂਦਰਾਂ ‘ਤੇ ਹਾਜ਼ਰ ਹੋ ਕੇ ਪ੍ਰੀਖਿਆ ਦੇਣੀ ਪੈਂਦੀ ਹੈ। ਪ੍ਰਮਾਣ ਪੱਤਰ ਪ੍ਰਾਪਤ ਕਰਨ ਦੀ ਪਾਤਰਤਾ ਨਾਲ ਸਬੰਧਤ ਵੇਰਵੇ ਹਰੇਕ ਕੋਰਸ ਦੇ ਪੰਨੇ ‘ਤੇ ਦਿੱਤੇ ਜਾਂਦੇ ਹਨ, ਅਤੇ ਸਾਰੀਆਂ ਜ਼ਰੂਰੀ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਪ੍ਰਮਾਣ ਪੱਤਰ ਪ੍ਰਦਾਨ ਕੀਤਾ ਜਾਂਦਾ ਹੈ। ਜੋ ਯੂਨੀਵਰਸਿਟੀ ਅਤੇ ਕਾਲਜ ਕ੍ਰੈਡਿਟ ਟ੍ਰਾਂਸਫਰ ਨੂੰ ਸਵੀਕਾਰ ਕਰਦੇ ਹਨ, ਉਹ ਇਨ੍ਹਾਂ ਕੋਰਸਾਂ ਦੇ ਪ੍ਰਾਪਤ ਅੰਕਾਂ ਜਾਂ ਪ੍ਰਮਾਣ ਪੱਤਰਾਂ ਨੂੰ ਵਿਦਿਆਰਥੀਆਂ ਦੇ ਸਿੱਖਿਅਕ ਰਿਕਾਰਡ ਵਿੱਚ ਸ਼ਾਮਲ ਕਰ ਸਕਦੇ ਹਨ।
ਸਵਯਮ ਪ੍ਰਭਾ
ਸਵਯਮ ਪ੍ਰਭਾ 48 ਡੀਟੀਐੱਚ ਚੈਨਲਾਂ ਦਾ ਇੱਕ ਸਮੂਹ ਹੈ, ਜੋ ਉੱਚ ਗੁਣਵੱਤਾ ਵਾਲੇ ਸਿੱਖਿਅਕ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਸਮਰਪਿਤ ਹੈ। ਇਸ ਦਾ ਉਦੇਸ਼ ਸਿੱਖਿਆ ਨੂੰ ਖਾਸ ਤੌਰ ‘ਤੇ ਗ੍ਰਾਮੀਣ ਖੇਤਰਾਂ ਦੇ ਵਿਦਿਆਰਥੀਆਂ ਲਈ ਸੁਲੱਭ ਬਣਾਉਣਾ ਹੈ। ਇਹ ਸਾਰੇ ਚੈਨਲ ਦੇਸ਼ ਭਰ ਦੇ ਵਿਦਿਆਰਥੀਆਂ ਲਈ ਮੁਫਤ ਉਪਲਬਧ ਹਨ ਅਤੇ ਇਨ੍ਹਾਂ ਦਾ ਪ੍ਰਸਾਰਣ ਡੀਡੀ ਫ੍ਰੀ ਡਿਸ਼ ਅਤੇ ਇੰਟਰਨੈੱਟ ਐਪਲੀਕੇਸ਼ਨਾਂ ਦੇ ਮਾਧਿਅਮ ਨਾਲ ਕੀਤਾ ਜਾਂਦਾ ਹੈ।
ਦਸੰਬਰ 2024 ਵਿੱਚ ਭਾਰਤ ਸਰਕਾਰ ਨੇ ਡੀਟੀਐੱਚ ਪਲੈਟਫਾਰਮ ‘ਤੇ ਚੈਨਲ 31 ਦੀ ਸ਼ੁਰੂਆਤ ਕੀਤੀ, ਜੋ ਭਾਰਤੀ ਸੰਕੇਤਕ ਭਾਸ਼ਾ ਸਿਖਲਾਈ ਲਈ ਸਮਰਪਿਤ ਹੈ। ਇਹ ਚੈਨਲ ਖਾਸ ਤੌਰ ‘ਤੇ ਸੁਣਨ ਵਿੱਚ ਅਸਮਰੱਥ ਵਿਦਿਆਰਥੀਆਂ, ਵਿਸ਼ੇਸ਼ ਅਧਿਆਪਕਾਂ, ਦੁਭਾਸ਼ੀਆਂ ਅਤੇ ਸੰਬੰਧਿਤ ਸੰਸਥਾਵਾਂ ਲਈ ਤਿਆਰ ਕੀਤਾ ਗਿਆ ਹੈ।


ਸਾਥੀ
ਸਿੱਖਿਆ ਮੰਤਰਾਲੇ ਨੇ ਆਈਆਈਟੀ ਕਾਨਪੁਰ ਦੇ ਸਹਿਯੋਗ ਨਾਲ ਨਵੰਬਰ 2023 ਵਿੱਚ ਸਵੈ-ਮੁਲਾਂਕਣ, ਪ੍ਰੀਖਣ ਅਤੇ ਪ੍ਰਵੇਸ਼ ਪ੍ਰੀਖਿਆ ਸਹਾਇਤਾ ਮੰਚ (ਸਾਥੀ) ਦੀ ਸ਼ੁਰੂਆਤ ਕੀਤੀ।
ਇਹ ਮੰਚ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਅਧਿਐਨ ਸਮੱਗਰੀ ਮੁਫਤ ਉਪਲਬਧ ਕਰਾਉਂਦਾ ਹੈ, ਜਿਸ ਨੂੰ ਭਾਰਤੀ ਤਕਨਾਲੋਜੀ ਸੰਸਥਾਨਾਂ ਅਤੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਵਰਗੀਆਂ ਪ੍ਰਤਿਸ਼ਠਿਤ ਸੰਸਥਾਵਾਂ ਦੇ ਵਿਦਵਾਨਾਂ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਸਮੱਗਰੀ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ—ਜਿਵੇਂ JEE, NEET, SSC, ICAR, CUET, IBPS — ਦੀ ਤਿਆਰੀ ਵਿੱਚ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਵਿਕਸਿਤ ਕੀਤੀ ਗਈ ਹੈ।
ਸਾਥੀ ਮੰਚ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ:
- ਭਾਰਤੀ ਤਕਨਾਲੋਜੀ ਸੰਸਥਾਨਾਂ ਅਤੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਦੇ ਵਿਸ਼ੇਸ਼ਜ੍ਞ ਅਧਿਆਪਕਾਂ ਵੱਲੋਂ ਰਿਕਾਰਡ ਕੀਤੇ ਗਏ ਅਤੇ ਲਾਈਵ ਵਿਆਖਿਆਨ।
- ਰੋਜ਼ਾਨਾ ਅਭਿਆਸ ਪ੍ਰਸ਼ਨ, ਅਭਿਆਸ ਪ੍ਰੀਖਿਆਵਾਂ ਅਤੇ ਸਵੈ-ਮੁਲਾਂਕਣ ਉਪਕਰਨ, ਜਿਨ੍ਹਾਂ ਦੇ ਮਾਧਿਅਮ ਨਾਲ ਵਿਦਿਆਰਥੀ ਆਪਣੀ ਪ੍ਰਗਤੀ ਦਾ ਨਿਰੰਤਰ ਮੁਲਾਂਕਣ ਕਰ ਸਕਦੇ ਹਨ ਅਤੇ ਉਸ ਨੂੰ ਬਿਹਤਰ ਬਣਾ ਸਕਦੇ ਹਨ।
- ਪ੍ਰਤਿਸ਼ਠਿਤ ਸੰਸਥਾਵਾਂ ਦੇ ਵਿਸ਼ੇਸ਼ਜ੍ਞ ਮਾਰਗਦਰਸ਼ਕਾਂ ਵੱਲੋਂ ਪ੍ਰੇਰਕ ਸੈਸ਼ਨ ਅਤੇ ਮਾਰਗਦਰਸ਼ਨ।
- ਪ੍ਰਤੀਯੋਗੀ ਪ੍ਰੀਖਿਆਵਾਂ ਦੇ ਮਿਆਰਾਂ ਅਨੁਰੂਪ 80,000 ਤੋਂ ਵੱਧ ਉੱਚ ਗੁਣਵੱਤਾ ਵਾਲੇ ਪ੍ਰਸ਼ਨਾਂ ਦੇ ਵਿਸਤ੍ਰਿਤ ਭੰਡਾਰ ਤੱਕ ਪਹੁੰਚ।
- ਭਾਰਤੀ ਤਕਨਾਲੋਜੀ ਸੰਸਥਾਨ ਅਤੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਦੇ ਵਿਦਿਆਰਥੀਆਂ ਵੱਲੋਂ ਆਯੋਜਿਤ ਸੰਵਾਦਾਤਮਕ ਸ਼ੰਕਾ-ਸਮਾਧਾਨ ਸੈਸ਼ਨ।
- ਪ੍ਰੀਖਿਆਵਾਂ ਤੋਂ ਪਹਿਲਾਂ ਇੰਟੈਂਸਿਵ ਕ੍ਰੈਸ਼ ਕੋਰਸ, ਜਿਨ੍ਹਾਂ ਵਿੱਚ ਵਾਸਤਵਿਕ ਪ੍ਰੀਖਿਆ ਦੇ ਅਨੁਭਵ ਲਈ ਅਖਿਲ ਭਾਰਤੀ ਅਭਿਆਸ ਪ੍ਰੀਖਿਆ ਸ਼੍ਰੇਣੀ ਵੀ ਸ਼ਾਮਲ ਹੈ।
- ਬਹੁਭਾਸ਼ੀ ਸਮੱਗਰੀ, ਜੋ ਹਿੰਦੀ, ਅੰਗਰੇਜ਼ੀ ਅਤੇ ਕਈ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਹੈ।
- ਆਰਟੀਫੀਸ਼ਿਅਲ ਇੰਟੇਲੀਜੈਂਸ ਅਧਾਰਿਤ ਉੱਨਤ ਸੁਵਿਧਾਵਾਂ, ਜਿਨ੍ਹਾਂ ਦੇ ਮਾਧਿਅਮ ਨਾਲ ਵਿਅਕਤੀਗਤ ਅਧਿਐਨ ਯੋਜਨਾ, ਪ੍ਰਦਰਸ਼ਨ ਵਿਸ਼ਲੇਸ਼ਣ ਅਤੇ ਖੇਡ-ਆਧਾਰਿਤ ਸਿੱਖਿਆ ਅਨੁਭਵ ਪ੍ਰਦਾਨ ਕੀਤੇ ਜਾਂਦੇ ਹਨ, ਤਾਂ ਜੋ ਵਿਦਿਆਰਥੀਆਂ ਦੀ ਭਾਗੀਦਾਰੀ ਅਤੇ ਰੁਚੀ ਨੂੰ ਵਧਾਇਆ ਜਾ ਸਕੇ।
ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਅਧਿਐਨ ਸਮੱਗਰੀ ਤੱਕ ਪ੍ਰੀਖਿਆਰਥੀਆਂ ਦੀ ਵਿਆਪਕ ਪਹੁੰਚ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਪ੍ਰਭਾਵੀ ਸਹਾਇਤਾ ਉਪਲਬਧ ਕਰਾਉਣ ਦੇ ਉਦੇਸ਼ ਨਾਲ ਸੱਤ ਸਮਰਪਿਤ ਡਾਇਰੈਕਟ-ਟੂ-ਹੋਮ ਚੈਨਲ ਸੰਚਾਲਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਪਹੁੰਚ ਨੂੰ ਹੋਰ ਸਰਲ ਬਣਾਉਣ ਅਤੇ ਵੱਖ-ਵੱਖ ਉਪਕਰਨਾਂ ਤੇ ਸੁਗਮ ਵਰਤੋਂ ਯਕੀਨੀ ਬਣਾਉਣ ਲਈ ਆਈਓਐੱਸ ਅਤੇ ਐਂਡਰੌਇਡ ਪਲੇਟਫਾਰਮਾਂ ਲਈ ਮੋਬਾਈਲ ਐਪਲੀਕੇਸ਼ਨ ਵੀ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦੇ ਮਾਧਿਅਮ ਨਾਲ ਸਿੱਖਣ ਵਾਲੇ ਅਤੇ ਵਿਦਿਆਰਥੀ ਕਦੇ ਵੀ ਅਤੇ ਕਿਤੇ ਵੀ ਅਧਿਐਨ ਸਮੱਗਰੀ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ।
ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਤਕਨਾਲੋਜੀ ਆਧਾਰਿਤ ਸਮਾਨ ਸਿੱਖਿਆ ਅਤੇ ਕੌਸ਼ਲ ਵਿਕਾਸ ਤੇ ਦਿੱਤੇ ਗਏ ਵਿਸ਼ੇਸ਼ ਜ਼ੋਰ ਅਨੁਰੂਪ, ਸਾਥੀ ਮੰਚ ਨੇ ਲੱਖਾਂ ਅਭਿਆਰਥੀਆਂ ਨੂੰ ਅੰਕੜਿਆਂ ਤੇ ਆਧਾਰਿਤ ਤਿਆਰੀ ਰਣਨੀਤੀਆਂ, ਵਾਸਤਵਿਕ ਸਮੇਂ ਵਿੱਚ ਪ੍ਰਗਤੀ ਦੀ ਨਿਗਰਾਨੀ ਅਤੇ ਭਾਰਤੀ ਤਕਨਾਲੋਜੀ ਸੰਸਥਾਨਾਂ ਦੇ ਅਧਿਆਪਕਾਂ ਅਤੇ ਸਫਲ ਵਿਦਿਆਰਥੀਆਂ ਤੋਂ ਮਾਰਗਦਰਸ਼ਨ ਉਪਲਬਧ ਕਰਾਇਆ ਹੈ। ਇਸ ਦੇ ਮਾਧਿਅਮ ਨਾਲ ਉੱਚ ਸਿੱਖਿਆ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਆਕਾਂਖਾ ਅਤੇ ਉਪਲਬਧੀ ਵਿਚਕਾਰ ਦੂਰੀ ਨੂੰ ਪ੍ਰਭਾਵੀ ਰੂਪ ਵਿੱਚ ਘਟਾਉਣ ਵਿੱਚ ਸਹਾਇਤਾ ਮਿਲੀ ਹੈ।
ਗਿਆਨ ਸਾਂਝਾ ਕਰਨ ਲਈ ਡਿਜੀਟਲ ਅਵਸੰਰਚਨਾ (ਦੀਕਸ਼ਾ)
ਦੀਕਸ਼ਾ (ਗਿਆਨ ਸਾਂਝਾ ਕਰਨ ਲਈ ਡਿਜੀਟਲ ਅਵਸੰਰਚਨਾ) ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ ਭਾਰਤ ਵਿੱਚ ਸਕੂਲੀ ਸਿੱਖਿਆ ਲਈ ਪ੍ਰਮੁੱਖ ਰਾਸ਼ਟਰੀ ਡਿਜੀਟਲ ਪਾਰਿਤੰਤਰ ਵਜੋਂ ਕੰਮ ਕਰਦੇ ਹਨ। ਇਸ ਦਾ ਵਿਕਾਸ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸੰਰਕਸ਼ਣ ਅਧੀਨ ਕੀਤਾ ਗਿਆ ਹੈ। ਇਸ ਮੰਚ ਦਾ ਸੰਚਾਲਨ ਰਾਸ਼ਟਰੀ ਸਿੱਖਿਅਕ ਅਨੁਸੰਧਾਨ ਅਤੇ ਸਿਖਲਾਈ ਪਰਿਸ਼ਦ ਵੱਲੋਂ ਕੇਂਦਰੀ ਸਿੱਖਿਅਕ ਤਕਨਾਲੋਜੀ ਸੰਸਥਾਨ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਸਾਲ 2017 ਵਿੱਚ ਪ੍ਰਾਰੰਭ ਕੀਤਾ ਗਿਆ ਦੀਕਸ਼ਾ ਮੰਚ ਇੱਕ ਖੁੱਲ੍ਹਾ ਮੰਚ ਹੈ, ਜੋ ਦੇਸ਼ ਭਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਿੱਖਿਆ ਜਗਤ ਦੇ ਪ੍ਰਸ਼ਾਸਕਾਂ ਨੂੰ ਉੱਚ ਗੁਣਵੱਤਾ ਵਾਲੀ ਅਤੇ ਪਾਠਕ੍ਰਮ ਨਾਲ ਸੰਬੰਧਿਤ ਡਿਜੀਟਲ ਅਧਿਐਨ ਸਮੱਗਰੀ ਤੱਕ ਸਰਲ ਪਹੁੰਚ ਪ੍ਰਦਾਨ ਕਰਦਾ ਹੈ। ਇਹ ਮੰਚ ਅਨੁਕੂਲਨ ਯੋਗ ਹੈ ਅਤੇ ਸੰਘੀ ਵਿਵਸਥਾ ਅਨੁਰੂਪ ਕੰਮ ਕਰਦਾ ਹੈ, ਜਿਸ ਨਾਲ ਵੱਖ-ਵੱਖ ਰਾਜਾਂ ਅਤੇ ਉਪਭੋਗਤਾਵਾਂ ਦੀਆਂ ਲੋੜਾਂ ਅਨੁਸਾਰ ਇਸ ਨੂੰ ਸਹਿਜ ਰੂਪ ਵਿੱਚ ਢਾਲਿਆ ਜਾ ਸਕਦਾ ਹੈ।
ਦੀਕਸ਼ਾ ਮੰਚ ਰਾਸ਼ਟਰੀ ਸਿੱਖਿਅਕ ਅਨੁਸੰਧਾਨ ਅਤੇ ਸਿਖਲਾਈ ਪਰਿਸ਼ਦ, ਕੇਂਦਰੀ ਮੱਧਮਿਕ ਸਿੱਖਿਆ ਬੋਰਡ, ਰਾਸ਼ਟਰੀ ਮੁਕਤ ਵਿਦਿਆਲਯੀ ਸਿੱਖਿਆ ਸੰਸਥਾਨ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਆ ਬੋਰਡਾਂ ਦੇ ਅਧੀਨ ਕਲਾਸ ਇੱਕ ਤੋਂ ਕਲਾਸ ਬਾਰ੍ਹਾਂ ਤੱਕ ਦੀ ਸੰਪੂਰਨ ਡਿਜੀਟਲ ਸਿੱਖਿਆ ਨੂੰ ਸਕਸ਼ਮ ਬਣਾਉਂਦਾ ਹੈ। ਇਹ ਬੁਨਿਆਦੀ ਸਾਖਰਤਾ ਅਤੇ ਸੰਖਿਆਤਮਕਤਾ ਤੋਂ ਲੈ ਕੇ ਵਰਿਸ਼ਠ ਮੱਧਮਿਕ ਪੱਧਰ ਤੱਕ ਦੀ ਸਿੱਖਿਆ ਨੂੰ ਸਮਾਹਿਤ ਕਰਦਾ ਹੈ। ਇਹ ਮੰਚ ਮਾਨਕੀਕ੍ਰਿਤ ਅਤੇ ਪਾਠਕ੍ਰਮ ਅਨੁਰੂਪ ਡਿਜੀਟਲ ਅਧਿਐਨ ਸਮੱਗਰੀ ਉਪਲਬਧ ਕਰਾ ਕੇ ਦੇਸ਼ ਭਰ ਦੇ ਵਿਦਿਆਰਥੀਆਂ ਲਈ ਸਿੱਖਿਆ ਵਿੱਚ ਸਮਾਨ ਅਵਸਰ ਨੂੰ ਵਧਾਵਾ ਦਿੰਦਾ ਹੈ। ਇਸ ਵਿੱਚ ਮਲਟੀਮੀਡੀਆ ਆਧਾਰਿਤ ਅਤੇ ਸੰਵਾਦਾਤਮਕ ਅਧਿਐਨ ਸੰਸਾਧਨ ਉਪਲਬਧ ਹਨ, ਜਿਵੇਂ 2 ਡੀ ਅਤੇ 3 ਡੀ ਐਨੀਮੇਸ਼ਨ, ਸੰਵਰਧਿਤ ਵਾਸਤਵਿਕਤਾ ਆਧਾਰਿਤ ਅਨੁਭਵ (ਏ ਆਰ), ਅਨੁਕਰਨਾਤਮਕ ਗਤੀਵਿਧੀਆਂ, ਆਭਾਸੀ ਪ੍ਰਯੋਗਸ਼ਾਲਾਵਾਂ ਅਤੇ ਸੰਕੇਤਕ ਭਾਸ਼ਾ ਦੇ ਵੀਡੀਓ। ਇਹ ਸੰਸਾਧਨ ਵਿਸ਼ਿਆਂ ਦੀ ਅਵਧਾਰਨਾ ਨੂੰ ਲੈ ਕੇ ਸਪੱਸ਼ਟਤਾ ਵਧਾਉਣ ਅਤੇ ਸਿੱਖਣ ਦੀਆਂ ਵੱਖ-ਵੱਖ ਸ਼ੈਲੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ। ਇਹ ਮੰਚ ਮੁਦਰਿਤ ਅਤੇ ਡਿਜੀਟਲ ਸਮੱਗਰੀ ਵਿਚਕਾਰ ਦੂਰੀ ਨੂੰ ਵੀ ਘਟਾਉਂਦਾ ਹੈ। ਇਸ ਦੇ ਅਧੀਨ ਕਿਊਆਰ ਕੋਡ ਯੁਕਤ ਊਰਜਿਤ ਪਾਠਪੁਸਤਕਾਂ ਦੇ ਮਾਧਿਅਮ ਨਾਲ ਰਾਸ਼ਟਰੀ ਸਿੱਖਿਅਕ ਅਨੁਸੰਧਾਨ ਅਤੇ ਸਿਖਲਾਈ ਪਰਿਸ਼ਦ ਦੀਆਂ ਮੁਦਰਿਤ ਪੁਸਤਕਾਂ ਨੂੰ ਵੀਡੀਓ, ਸੰਵਾਦਾਤਮਕ ਸਮੱਗਰੀ ਅਤੇ ਅਧਿਆਪਕ ਮਾਰਗਦਰਸ਼ਿਕਾਵਾਂ ਨਾਲ ਜੋੜਿਆ ਗਿਆ ਹੈ, ਜਿਸ ਨਾਲ ਕਲਾਸ ਵਿੱਚ ਅਧਿਐਨ ਹੋਰ ਵਧੇਰੇ ਪ੍ਰਭਾਵੀ ਬਣਦਾ ਹੈ। ਇਸ ਤੋਂ ਇਲਾਵਾ, ਵਿਕਲਾਂਗ ਵਿਦਿਆਰਥੀਆਂ ਲਈ ਸਮਾਵੇਸ਼ੀ ਸੁਵਿਧਾਵਾਂ ਵੀ ਉਪਲਬਧ ਕਰਾਈਆਂ ਗਈਆਂ ਹਨ, ਜਿਵੇਂ ਡਿਜੀਟਲ ਸੁਲੱਭ ਸੂਚਨਾ ਪ੍ਰਣਾਲੀ ਪ੍ਰਾਰੂਪ, ਪਾਠ ਨੂੰ ਆਡੀਓ ਵਿੱਚ ਪਰਿਵਰਤਿਤ ਕਰਨ ਦੀ ਸੁਵਿਧਾ ਅਤੇ ਭਾਰਤੀ ਸੰਕੇਤਕ ਭਾਸ਼ਾ ਦੇ ਵੀਡੀਓ।
ਦੀਕਸ਼ਾ ਮੰਚ ਅਸੀਮਤ ਅਭਿਆਸ ਪ੍ਰਸ਼ਨਾਂ, ਵਿਸਤ੍ਰਿਤ ਸਮਾਧਾਨ, ਅਨੁਕੂਲਨਸ਼ੀਲ ਮੁਲਾਂਕਣ ਅਤੇ ਦਕਸ਼ਤਾ-ਆਧਾਰਿਤ ਪ੍ਰਸ਼ਨ ਭੰਡਾਰ ਦੇ ਮਾਧਿਅਮ ਨਾਲ ਵਿਅਕਤੀਗਤ ਸਿੱਖਿਆ ਨੂੰ ਸਸ਼ਕਤ ਬਣਾਉਂਦਾ ਹੈ। ਇਸ ਨਾਲ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਵਿੱਚ ਮੌਜੂਦ ਕਮੀਆਂ ਦੀ ਪਛਾਣ ਸੰਭਵ ਹੁੰਦੀ ਹੈ ਅਤੇ ਸਮੇਂ ਸਿਰ ਸੁਧਾਰਾਤਮਕ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ। ਇਹ ਮੰਚ ਨਿਸ਼ਠਾ ਪ੍ਰੋਗਰਾਮ ਅਤੇ ਰਾਜਾਂ ਦੇ ਵਿਸ਼ੇਸ਼ ਅਧਿਆਪਕ ਵਿਆਵਸਾਇਕ ਵਿਕਾਸ ਮੌਡਿਊਲਾਂ ਦੇ ਮਾਧਿਅਮ ਨਾਲ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਦਾ ਵੀ ਸਮਰਥਨ ਕਰਦਾ ਹੈ। ਇਸ ਦੇ ਅਧੀਨ ਅਧਿਆਪਕਾਂ ਨੂੰ ਸਵੈ-ਗਤੀ ਨਾਲ ਪੂਰਨ ਕੀਤੇ ਜਾ ਸਕਣ ਵਾਲੇ ਪ੍ਰਮਾਣਿਤ ਸਿਖਲਾਈ ਪ੍ਰੋਗਰਾਮ ਉਪਲਬਧ ਕਰਾਏ ਜਾਂਦੇ ਹਨ, ਜਿਸ ਨਾਲ ਦੇਸ਼ ਭਰ ਵਿੱਚ ਅਧਿਆਪਕਾਂ ਦੀ ਦਕਸ਼ਤਾ ਅਤੇ ਕੌਸ਼ਲ ਵਿੱਚ ਵਾਧਾ ਹੁੰਦਾ ਹੈ। ਸਮੱਗਰੀ ਦੇ ਨਿਰਮਾਣ, ਸੰਗ੍ਰਹਿ, ਵਰਤੋਂ ਅਤੇ ਵਿਸ਼ਲੇਸ਼ਣ ਨੂੰ ਏਕੀਕ੍ਰਿਤ ਕਰਨ ਵਾਲਾ ਇਹ ਸੰਪੂਰਨ ਡਿਜੀਟਲ ਪਾਰਿਤੰਤਰ ਸਮਾਵੇਸ਼ੀ, ਅੰਕੜਾ-ਆਧਾਰਿਤ ਅਤੇ ਆਨੰਦਦਾਇਕ ਸਿੱਖਿਆ ਨੂੰ ਹੁਲਾਰਾ ਦਿੰਦਾ ਹੈ, ਜੋ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਉਦੇਸ਼ਾਂ ਅਨੁਰੂਪ ਹੈ।
ਆਕਾਸ਼ਵਾਣੀ ਦੇ ਮਾਧਿਅਮ ਨਾਲ ਸਿੱਖਿਆ: ਮੁਕਤ ਵਿਦਿਆ ਵਾਣੀ ਅਤੇ ਸਿੱਖਿਆ ਵਾਣੀ
ਪੀਐੱਮ ਈ-ਵਿਦਿਆ ਮੁਹਿੰਮ ਦੇ ਅਧੀਨ ਮੁਕਤ ਵਿਦਿਆ ਵਾਣੀ, ਜਿਸ ਨੂੰ NIOS ਸੰਸਥਾਨ ਸੰਚਾਲਿਤ ਕਰਦਾ ਹੈ, ਭਾਰਤ ਦਾ ਅਗਰਵਰਤੀ ਸਿੱਖਿਅਕ ਵੈੱਬ ਰੇਡੀਓ ਹੈ। ਇਹ ਮੱਧਮਿਕ, ਉੱਚ ਮੱਧਮਿਕ ਅਤੇ ਵਿਆਵਸਾਇਕ ਪਾਠਕ੍ਰਮਾਂ ਦੇ ਵਿਦਿਆਰਥੀਆਂ ਲਈ ਪ੍ਰਤੱਖ ਅਤੇ ਸੰਵਾਦਾਤਮਕ ਆਡੀਓ ਪ੍ਰੋਗਰਾਮ ਉਪਲਬਧ ਕਰਾਉਂਦਾ ਹੈ। ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਪ੍ਰਭਾਵੀ ਸੇਵਾ ਪ੍ਰਦਾਨ ਕਰਦੇ ਹੋਏ ਇਹ ਮੰਚ ਸਿੱਖਿਅਕ ਵਿਸ਼ਿਆਂ ਤੇ ਆਯੋਜਿਤ ਪ੍ਰਤੱਖ ਵਿਅਕਤੀਗਤ ਸੰਪਰਕ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਦੋ-ਤਰਫਾ ਸੰਵਾਦ ਦੀ ਸੁਵਿਧਾ ਦਿੰਦਾ ਹੈ। ਇਨ੍ਹਾਂ ਪ੍ਰੋਗਰਾਮਾਂ ਦਾ ਪ੍ਰਸਾਰਣ ਵੈੱਬ ਮਾਧਿਅਮ ਨਾਲ ਕੀਤਾ ਜਾਂਦਾ ਹੈ ਅਤੇ ਵਿਆਪਕ ਪਹੁੰਚ ਯਕੀਨੀ ਬਣਾਉਣ ਲਈ ਇਨ੍ਹਾਂ ਨੂੰ ਰੇਡੀਓ ਵਾਹਿਨੀ (ਐੱਫਐੱਮ 91.2 ਮੈਗਾਹਰਟਜ਼) ਤੇ ਮੁੜ ਪ੍ਰਸਾਰਿਤ ਵੀ ਕੀਤਾ ਜਾਂਦਾ ਹੈ, ਤਾਂ ਜੋ ਡਿਜੀਟਲ ਮਾਧਿਅਮਾਂ ਤੱਕ ਸੀਮਤ ਪਹੁੰਚ ਰੱਖਣ ਵਾਲੇ ਸੁਣਨ ਵਾਲੇ ਵੀ ਲਾਭਾਨਵਿਤ ਹੋ ਸਕਣ। ਇਨ੍ਹਾਂ ਸਾਰੇ ਸੈਸ਼ਨਾਂ ਦਾ ਸੰਗ੍ਰਹਿ ਰਾਸ਼ਟਰੀ ਮੁਕਤ ਵਿਦਿਆਲਯੀ ਸਿੱਖਿਆ ਸੰਸਥਾਨ ਦੇ ਮੰਚ ਤੇ 24 ਘੰਟੇ ਉਪਲਬਧ ਰਹਿੰਦਾ ਹੈ। ਨਾਲ ਹੀ ਇਨ੍ਹਾਂ ਦਾ ਪ੍ਰਸਾਰ ਯੂਟਿਊਬ ਅਤੇ ਫੇਸਬੁੱਕ ਵਰਗੇ ਮੰਚਾਂ ਦੇ ਮਾਧਿਅਮ ਨਾਲ ਵੀ ਕੀਤਾ ਜਾਂਦਾ ਹੈ, ਜਿਸ ਨਾਲ ਮੁਕਤ ਵਿਦਿਆਲਯ ਦੇ ਵਿਦਿਆਰਥੀਆਂ ਨੂੰ ਕਦੇ ਵੀ ਅਤੇ ਕਿਤੇ ਵੀ ਅਧਿਐਨ ਸਮੱਗਰੀ ਤੱਕ ਪਹੁੰਚ ਪ੍ਰਾਪਤ ਹੋ ਸਕੇ। ਇਸ ਦੇ ਨਾਲ-ਨਾਲ ਕੇਂਦਰੀ ਮੱਧਮਿਕ ਸਿੱਖਿਆ ਬੋਰਡ ਵੱਲੋਂ ਪੇਸ਼ ਕੀਤਾ ਗਿਆ ਸਿੱਖਿਆ ਵਾਣੀ ਪੌਡਕਾਸਟ ਕਲਾਸ 9 ਤੋਂ 12 ਤੱਕ ਦੇ ਵਿਦਿਆਰਥੀਆਂ ਲਈ 400 ਤੋਂ ਵੱਧ ਪਾਠਕ੍ਰਮ-ਅਨੁਰੂਪ ਧੁਨੀ ਮੌਡਿਊਲ ਉਪਲਬਧ ਕਰਾਉਂਦਾ ਹੈ। ਇਨ੍ਹਾਂ ਵਿੱਚ ਰਾਸ਼ਟਰੀ ਸਿੱਖਿਅਕ ਅਨੁਸੰਧਾਨ ਅਤੇ ਸਿਖਲਾਈ ਪਰਿਸ਼ਦ ਦੇ ਵਿਸ਼ਿਆਂ ਨੂੰ ਸੰਖੇਪ ਅਤੇ ਰੋਚਕ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਸਮੱਗਰੀ ਸਿੱਖਿਆ ਵਾਣੀ ਮੋਬਾਈਲ ਐਪਲੀਕੇਸ਼ਨ ਦੇ ਮਾਧਿਅਮ ਨਾਲ ਗੂਗਲ ਪਲੇ ਤੇ ਮੁਫਤ ਉਪਲਬਧ ਹੈ।
ਡਿਜੀਟਲ ਅਤੇ ਪ੍ਰਸਾਰਣ ਮਾਧਿਅਮਾਂ ਨੂੰ ਪੂਰਕ ਬਣਾਉਂਦੇ ਹੋਏ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਮਾਧਿਅਮ ਨਾਲ ਵੀ ਪੀਐੱਮ ਈ-ਵਿਦਿਆ ਦੇ ਅਧੀਨ ਦੇਸ਼ ਵਿਆਪੀ ਸਿੱਖਿਅਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। ਇਨ੍ਹਾਂ ਦੇ ਮਾਧਿਅਮ ਨਾਲ ਪ੍ਰਾਥਮਿਕ ਤੋਂ ਉੱਚਤਰ ਮੱਧਮਿਕ ਪੱਧਰ ਤੱਕ ਪਾਠਕ੍ਰਮ ਆਧਾਰਿਤ ਆਭਾਸੀ ਕਲਾਸਾਂ, ਬੋਰਡ ਪ੍ਰੀਖਿਆਵਾਂ ਦੀ ਤਿਆਰੀ (ਜਿਸ ਵਿੱਚ ਮਾਡਲ ਪ੍ਰਸ਼ਨ ਪੱਤਰ ਵੀ ਸ਼ਾਮਲ ਹਨ), ਸੰਯੁਕਤ ਪ੍ਰਵੇਸ਼ ਪ੍ਰੀਖਿਆ ਅਤੇ ਰਾਸ਼ਟਰੀ ਪਾਤਰਤਾ ਸਹ ਪ੍ਰਵੇਸ਼ ਪ੍ਰੀਖਿਆ ਨਾਲ ਸੰਬੰਧਿਤ ਮਾਰਗਦਰਸ਼ਨ, ਅਤੇ ਕਹਾਣੀ, ਪ੍ਰਸ਼ਨੋੱਤਰੀ ਵਰਗੇ ਸਮ੍ਰਿਧ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਦਾ ਪ੍ਰਸਾਰਣ ਅਧਿਕਤਮ ਲੋਕਾਂ ਤੱਕ ਪਹੁੰਚਣ ਲਈ ਸਵੇਰੇ ਅਤੇ ਦੁਪਹਿਰ ਦੇ ਸਮੇਂ ਵਿੱਚ ਨਿਰਧਾਰਤ ਕੀਤਾ ਜਾਂਦਾ ਹੈ। ਟੈਲੀਵਿਜ਼ਨ, ਰੇਡੀਓ ਅਤੇ ਯੂਟਿਊਬ ਵਰਗੇ ਮਾਧਿਅਮਾਂ ਦਾ ਵਰਤੋਂ ਕਰਕੇ ਇਹ ਮੁਹਿੰਮ ਦੂਰਦਰਾਜ਼ ਅਤੇ ਵੰਚਿਤ ਖੇਤਰਾਂ ਦੇ ਵਿਦਿਆਰਥੀਆਂ ਨੂੰ ਵੀ ਸਿੱਖਿਅਕ ਸਮੱਗਰੀ ਉਪਲਬਧ ਕਰਾਉਂਦੀ ਹੈ, ਜਿੱਥੇ ਇੰਟਰਨੈੱਟ ਦੀ ਸੁਵਿਧਾ ਸੀਮਤ ਹੈ ਜਾਂ ਉਪਲਬਧ ਨਹੀਂ ਹੁੰਦੀ।
ਯੂਨੀਵਰਸਲ ਰੂਪਾਂਕਨ ਅਤੇ ਪ੍ਰਾਰੰਭਿਕ ਸਮਾਵੇਸ਼: ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਡਿਜੀਟਲ ਸਿੱਖਿਆ
ਪੀਐੱਮ ਈ-ਵਿਦਿਆ ਮੁਹਿੰਮ ਦੇ ਅਧੀਨ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਸਮਾਵੇਸ਼ੀ ਡਿਜੀਟਲ ਸਿੱਖਿਆ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਇਸ ਲਈ ਦੀਕਸ਼ਾ ਮੰਚ ਅਤੇ ਰਾਸ਼ਟਰੀ ਮੁਕਤ ਵਿਦਿਆਲਯੀ ਸਿੱਖਿਆ ਸੰਸਥਾਨ ਦੀਆਂ ਪ੍ਰਣਾਲੀਆਂ ਤੇ ਵਿਸ਼ੇਸ਼ ਤੌਰ ਤੇ ਅਨੁਕੂਲਿਤ ਅਧਿਐਨ ਸੰਸਾਧਨ ਉਪਲਬਧ ਕਰਾਏ ਗਏ ਹਨ। ਡਿਜੀਟਲ ਸੁਲੱਭ ਸੂਚਨਾ ਪ੍ਰਣਾਲੀ ਪ੍ਰਾਰੂਪ ਵਿੱਚ ਆਡੀਓ ਪੁਸਤਕਾਂ ਅਤੇ ਭਾਰਤੀ ਸੰਕੇਤਕ ਭਾਸ਼ਾ ਸ਼ਬਦਕੋਸ਼ ਆਸਾਨੀ ਨਾਲ ਉਪਲਬਧ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਦ੍ਰਿਸ਼ਟੀਬਾਧਿਤ ਅਤੇ ਸ਼੍ਰਵਣ ਬਾਧਿਤ ਵਿਦਿਆਰਥੀ ਪਾਠਕ੍ਰਮ ਅਨੁਰੂਪ ਅਧਿਐਨ ਸਮੱਗਰੀ ਤੱਕ ਸੁਤੰਤਰ ਰੂਪ ਵਿੱਚ ਪਹੁੰਚ ਪ੍ਰਾਪਤ ਕਰ ਸਕਦੇ ਹਨ।

ਰਾਸ਼ਟਰੀ ਮੁਕਤ ਵਿਦਿਆਲਯੀ ਸਿੱਖਿਆ ਸੰਸਥਾਨ ਨੇ ਭਾਰਤੀ ਸੰਕੇਤਕ ਭਾਸ਼ਾ ਵਿੱਚ 270 ਤੋਂ ਵੱਧ ਵੀਡੀਓ ਤਿਆਰ ਕੀਤੇ ਹਨ, ਜੋ ਮੱਧਮਿਕ ਪੱਧਰ ਦੇ ਸੱਤ ਵਿਸ਼ਿਆਂ ਅਤੇ ਯੋਗ ਨਾਲ ਸੰਬੰਧਿਤ ਹਨ। ਇਹ ਵੀਡੀਓ ਯੂਟਿਊਬ ਤੇ ਉਪਲਬਧ ਹਨ ਅਤੇ ਡੀਵੀਡੀ ਦੇ ਮਾਧਿਅਮ ਨਾਲ ਵੀ ਵੰਡੇ ਗਏ ਹਨ। ਇਸ ਤੋਂ ਇਲਾਵਾ, ਰਾਸ਼ਟਰੀ ਸਿੱਖਿਅਕ ਅਨੁਸੰਧਾਨ ਅਤੇ ਸਿਖਲਾਈ ਪਰਿਸ਼ਦ ਨੇ ਪਾਠਪੁਸਤਕਾਂ ਨੂੰ ਡਿਜੀਟਲ ਈ-ਪੁਸਤਕਾਂ ਵਿੱਚ ਪਰਿਵਰਤਿਤ ਕੀਤਾ ਹੈ, ਜੋ ਯੂਨੀਕੋਡ ਪ੍ਰਾਰੂਪ ਵਿੱਚ ਉਪਲਬਧ ਹਨ ਅਤੇ ਪਾਠ ਨੂੰ ਆਡੀਓ ਵਿੱਚ ਪਰਿਵਰਤਿਤ ਕਰਨ ਵਾਲੇ ਉਪਕਰਨਾਂ ਨਾਲ ਸੰਗਤ ਹਨ। ਨਾਲ ਹੀ, ਸਪਰਸ਼ ਆਧਾਰਿਤ ਮਾਨਚਿਤਰ ਅਤੇ ਘੱਟ ਲਾਗਤ ਵਾਲੇ ਈ-ਸਿੱਖਿਆ ਮੌਡਿਊਲ ਵੀ ਵਿਕਸਿਤ ਕੀਤੇ ਗਏ ਹਨ, ਤਾਂ ਜੋ ਗੰਭੀਰ ਵਿਕਲਾਂਗਤਾ ਵਾਲੇ ਵਿਦਿਆਰਥੀਆਂ ਲਈ ਘਰ ਤੇ ਹੀ ਰਹਿ ਕੇ ਸਿੱਖਿਆ ਨੂੰ ਸੰਭਵ ਬਣਾਇਆ ਜਾ ਸਕੇ। ਇਨ੍ਹਾਂ ਯਤਨਾਂ ਦੇ ਮਾਧਿਅਮ ਨਾਲ ਸਿੱਖਣ ਦੀ ਨਿਰੰਤਰਤਾ ਯਕੀਨੀ ਬਣਾਈ ਜਾ ਰਹੀ ਹੈ, ਜੋ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਸਮਾਨ ਅਤੇ ਬਾਧਾ-ਰਹਿਤ ਸਿੱਖਿਆ ਦੇ ਦ੍ਰਿਸ਼ਟੀਕੋਣ ਅਨੁਰੂਪ ਹੈ।
ਪ੍ਰਾਰੰਭਿਕ ਸਮਾਵੇਸ਼ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੁਹਿੰਮ ਵਜੋਂ ‘ਬਰਖਾ: ਸਭ ਲਈ ਪਾਠਨ ਸ਼੍ਰੇਣੀ’ ਨੂੰ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਵਿਕਸਿਤ ਕੀਤਾ ਗਿਆ ਹੈ। ਇਹ ਮੁਹਿੰਮ ਸਿੱਖਿਆ ਲਈ ਸਾਰਵਭੌਮਿਕ ਰੂਪਾਂਕਨ ਦੀ ਅਵਧਾਰਨਾ ਨੂੰ ਪੇਸ਼ ਕਰਦੀ ਹੈ। ਇਸ ਦੇ ਅਧੀਨ 40 ਬਹੁਭਾਸ਼ੀ ਕਹਾਣੀ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ, ਜੋ ਮੁਦਰਿਤ ਅਤੇ ਡਿਜੀਟਲ ਦੋਵੇਂ ਪ੍ਰਾਰੂਪਾਂ ਵਿੱਚ ਉਪਲਬਧ ਹਨ। ਇਨ੍ਹਾਂ ਪੁਸਤਕਾਂ ਵਿੱਚ ਸਪਰਸ਼ ਆਧਾਰਿਤ ਚਿੱਤਰ, ਹਾਈ ਕੰਟ੍ਰੈਸਟ ਵਾਲੇ ਚਿੱਤਰਾਂਕਨ, ਸੁਲੱਭ ਲਿਪੀ ਅਤੇ ਭਾਰਤੀ ਸੰਕੇਤਕ ਭਾਸ਼ਾ ਅਤੇ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਧੁਨੀ-ਵੀਡੀਓ ਪਰਿਚੈ ਸ਼ਾਮਲ ਹਨ। ਇਸ ਦੇ ਮਾਧਿਅਮ ਨਾਲ ਵਿਭਿੰਨ ਪ੍ਰਕਾਰ ਦੇ ਵਿਦਿਆਰਥੀਆਂ—ਖਾਸ ਕਰਕੇ ਦ੍ਰਿਸ਼ਟੀ, ਬੌਧਿਕ ਜਾਂ ਸ਼ਾਰੀਰਕ ਚੁਣੌਤੀਆਂ ਵਾਲੇ ਬੱਚਿਆਂ—ਵਿੱਚ ਮੂਲਭੂਤ ਸਾਖਰਤਾ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਇਸ ਸ਼੍ਰੇਣੀ ਦਾ ਡਿਜੀਟਲ ਸੰਸਕਰਨ ਰਾਸ਼ਟਰੀ ਸਿੱਖਿਅਕ ਅਨੁਸੰਧਾਨ ਅਤੇ ਸਿਖਲਾਈ ਪਰਿਸ਼ਦ ਦੀ ਵੈੱਬਸਾਈਟ ਅਤੇ ਈ-ਪਾਠਸ਼ਾਲਾ ਮੰਚ ਤੇ ਉਪਲਬਧ ਹੈ। ਇਸ ਨਾਲ ਵਿਦਿਆਰਥੀ ਕਿਸੇ ਵੀ ਉਪਕਰਨ ਤੇ ਵਿਅਕਤੀਗਤ ਅਤੇ ਸਵੈ-ਗਤੀ ਨਾਲ ਪਠਨ ਕਰ ਸਕਦੇ ਹਨ, ਜਿਸ ਨਾਲ ਅਧਿਐਨ ਵਿੱਚ ਗੋਪਨੀਯਤਾ, ਆਤਮਨਿਰਭਰਤਾ ਅਤੇ ਆਨੰਦ ਨੂੰ ਵਧਾਵਾ ਮਿਲਦਾ ਹੈ। ਮੂਲਭੂਤ ਪੱਧਰ ਤੋਂ ਹੀ ਭਾਰਤੀ ਸੰਕੇਤਕ ਭਾਸ਼ਾ ਨੂੰ ਨਿਯਮਤ ਸੰਪ੍ਰੇਸ਼ਣ ਮਾਧਿਅਮ ਵਜੋਂ ਸ਼ਾਮਲ ਕਰਕੇ ਇਹ ਮੁਹਿੰਮ ਨਾ ਸਿਰਫ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਅਧਿਐਨ ਵਿੱਚ ਸਹਾਇਤਾ ਕਰਦੀ ਹੈ, ਸਗੋਂ ਸਾਰੇ ਬੱਚਿਆਂ ਨੂੰ ਸਮਾਵੇਸ਼ੀ ਵਿਵਹਾਰ ਪ੍ਰਤੀ ਸੰਵੇਦਨਸ਼ੀਲ ਵੀ ਬਣਾਉਂਦੀ ਹੈ। ਇਸ ਤਰ੍ਹਾਂ ਬਰਖਾ ਪਠਨ ਸ਼੍ਰੇਣੀ ਸਾਰੇ ਸਿੱਖਿਅਕ ਪੱਧਰਾਂ ਤੇ ਸੁਲੱਭ ਪਾਠਪੁਸਤਕਾਂ ਅਤੇ ਅਧਿਐਨ ਸਮੱਗਰੀ ਦੇ ਵਿਕਾਸ ਲਈ ਇੱਕ ਪ੍ਰਭਾਵੀ ਅਤੇ ਵਿਸਥਾਰ ਯੋਗ ਮਾਡਲ ਵਜੋਂ ਸਾਹਮਣੇ ਆਉਂਦੀ ਹੈ।
ਨਿਸ਼ਕਰਸ਼
ਕੋਵਿਡ-19 ਮਹਾਂਮਾਰੀ ਦੌਰਾਨ ਇੱਕ ਐਮਰਜੈਂਸੀ ਸਿੱਖਿਅਕ ਵਿਵਸਥਾ ਵਜੋਂ ਆਰੰਭ ਪੀਐੱਮ ਈ-ਵਿਦਿਆ ਨੇ ਅੱਜ ਇੱਕ ਮਜ਼ਬੂਤ, ਵਿਸਥਾਰ ਯੋਗ ਅਤੇ ਸਿੱਖਿਆ ਜਗਤ ਦੀ ਸਮਾਵੇਸ਼ੀ ਡਿਜੀਟਲ ਸਾਰਵਜਨਿਕ ਅਵਸੰਰਚਨਾ ਦਾ ਰੂਪ ਲੈ ਲਿਆ ਹੈ, ਜੋ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਪਰਿਵਰਤਨਸ਼ੀਲ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਦੀ ਹੈ। ਇਹ ਮੁਹਿੰਮ ਆਨਲਾਈਨ, ਪ੍ਰਸਾਰਣ ਮਾਧਿਅਮ ਅਤੇ ਆਫਲਾਈਨ—ਇਨ੍ਹਾਂ ਤਿੰਨਾਂ ਮਾਧਿਅਮਾਂ ਦੇ ਜਰੀਏ ਉੱਚ ਗੁਣਵੱਤਾ ਵਾਲੀ, ਪਾਠਕ੍ਰਮ ਅਨੁਰੂਪ ਅਤੇ ਬਹੁਭਾਸ਼ੀ ਅਧਿਐਨ ਸਮੱਗਰੀ ਤੱਕ ਪਹੁੰਚ ਯਕੀਨੀ ਬਣਾਉਂਦੀ ਹੈ। ਇਸ ਨਾਲ ਸ਼ਹਿਰੀ ਅਤੇ ਗ੍ਰਾਮੀਣ ਭਾਰਤ ਦੇ 24.8 ਕਰੋੜ ਤੋਂ ਵੱਧ ਸਕੂਲੀ ਵਿਦਿਆਰਥੀਆਂ, ਅਧਿਆਪਕਾਂ, ਵਯਸਕ ਵਿਦਿਆਰਥੀਆਂ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਅਭਿਆਰਥੀਆਂ ਨੂੰ ਅਧਿਐਨ ਦੇ ਵਿਆਪਕ ਅਵਸਰ ਉਪਲਬਧ ਹੋਏ ਹਨ। ਇਸ ਮੁਹਿੰਮ ਨੇ ਡਿਜੀਟਲ ਅੰਤਰ ਨੂੰ ਘਟਾਉਣ ਦੇ ਨਾਲ-ਨਾਲ ਮੂਲਭੂਤ ਸਾਖਰਤਾ, ਅਧਿਆਪਕ ਸਸ਼ਕਤੀਕਰਨ ਅਤੇ ਜੀਵਨ ਦੇ ਕਿਸੇ ਵੀ ਪੜਾਅ ਤੇ ਸਿੱਖਿਆ (ਸਿੱਖਣ) ਨੂੰ ਵੀ ਪ੍ਰੋਤਸਾਹਿਤ ਕੀਤਾ ਹੈ।
ਭਾਰਤ ਜਿਵੇਂ-ਜਿਵੇਂ 2047 ਤੱਕ ਵਿਕਸਿਤ ਹੋਣ ਦੇ ਟੀਚੇ ਵੱਲ ਅੱਗੇ ਵਧ ਰਿਹਾ ਹੈ, ਪੀਐੱਮ ਈ-ਵਿਦਿਆ ਇੱਕ ਤਕਨਾਲੋਜੀ-ਸਕਸ਼ਮ, ਸਮਾਨ ਅਤੇ ਅਨੁਕੂਲਨਸ਼ੀਲ ਸਿੱਖਿਆ ਪ੍ਰਣਾਲੀ ਦੇ ਵਿਸ਼ਵ ਮਾਨਕ ਵਜੋਂ ਉਭਰ ਰਿਹਾ ਹੈ। ਸਮਾਵੇਸ਼ ਅਤੇ ਅੰਤਿਮ ਛੋਰ ਤੱਕ ਪਹੁੰਚ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਇਹ ਮੁਹਿੰਮ ਸਥਾਨ, ਭਾਸ਼ਾ ਜਾਂ ਕਸ਼ਮਤਾ ਦੀ ਪਰਵਾਹ ਕੀਤੇ ਬਿਨਾਂ ਹਰ ਵਿਦਿਆਰਥੀ ਨੂੰ ਆਪਣੀ ਪੂਰਨ ਕਸ਼ਮਤਾ ਤੱਕ ਪਹੁੰਚਣ ਲਈ ਸਸ਼ਕਤ ਬਣਾਉਂਦੀ ਹੈ। ਨਿਰੰਤਰ ਨਿਵੇਸ਼, ਵੱਖ-ਵੱਖ ਹਿੱਤਧਾਰਕਾਂ ਦੇ ਸਹਿਯੋਗ ਅਤੇ ਸਤਤ ਨਵੀਨਤਾ ਦੇ ਮਾਧਿਅਮ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਪੀਐੱਮ ਈ-ਵਿਦਿਆ ਨਾ ਸਿਰਫ ਭਾਰਤ ਦੀ ਸਿੱਖਿਆ ਯਾਤਰਾ ਨੂੰ ਜਾਰੀ ਰੱਖੇ, ਸਗੋਂ ਸਾਰਵਭੌਮਿਕ, ਆਨੰਦਦਾਇਕ ਅਤੇ ਭਵਿੱਖ ਲਈ ਤਿਆਰ ਸਿੱਖਿਆ ਦੀ ਦਿਸ਼ਾ ਵਿੱਚ ਇਸ ਨੂੰ ਹੋਰ ਵਧੇਰੇ ਗਤੀ ਪ੍ਰਦਾਨ ਕਰੇ।
ਸੰਦਰਭ:
ਪੱਤਰ ਸੂਚਨਾ ਦਫ਼ਤਰ:
https://www.pib.gov.in/PressReleasePage.aspx?PRID=2097864
https://www.pib.gov.in/PressReleasePage.aspx?PRID=1900797
https://www.pib.gov.in/PressReleasePage.aspx?PRID=1997882
ਪੀਐੱਮ ਈ ਵਿਦਿਆ:
https://pmevidya.education.gov.in/radio.html
https://pmevidya.education.gov.in/cwsn.html
https://pmevidya.education.gov.in/swayam-portal.html
ਕੇਂਦਰੀ ਸਿੱਖਿਅਕ ਤਕਨਾਲੋਜੀ ਸੰਸਥਾਨ
https://ciet.ncert.gov.in/barkhaa
https://ciet.ncert.gov.in/initiative/nistha
ਸਵਯਮ
https://swayam.gov.in/
ਸਵਯਮ ਪ੍ਰਭਾ
https://www.swayamprabha.gov.in/about/competitive
https://www.swayamprabha.gov.in/about
ਸਿੱਖਿਆ ਮੰਤਰਾਲਾ
https://www.nios.ac.in/departmentsunits/media-unittelecast/mukta-vidya-vani-and-community-radio.aspx
https://cdnbbsr.s3waas.gov.in/s3kv04a78efe4184c43df899cc8ec2e7bd/uploads/2024/08/2024081655-1.pdf
https://sansad.in/getFile/loksabhaquestions/annex/1714/AU210.pdf?source=pqals#:~:text=ANNPURNA%20DEVI),teacher%20educators%20across%20the%20country.
https://diksha.gov.in/
https://www.onos.gov.in/
https://dsel.education.gov.in/en/nep-overview
Click here for pdf file.
****
PIB Research Unit/SJ/RN
(Explainer ID: 157873)
आगंतुक पटल : 67
Provide suggestions / comments