• Sitemap
  • Advance Search
Technology

ਇਲੈਕਟ੍ਰੌਨਿਕਸ ਘਟਕ ਨਿਰਮਾਣ ਯੋਜਨਾ

ਕੇਂਦਰੀ ਬਜਟ 2026–27 ਵਿੱਚ ਯੋਜਨਾ ਵੰਡ ਵਧ ਕੇ 40,000 ਕਰੋੜ ਰੁਪਏ ਹੋ ਗਿਆ

Posted On: 03 FEB 2026 2:36PM

ਮੁੱਖ ਗੱਲਾਂ 

  • ਕੇਂਦਰੀ ਬਜਟ 2026–27 ਵਿੱਚ ਈਸੀਐੱਮਐੱਸ ਲਈ ਵੰਡ ਵਧ ਕੇ 40,000 ਕਰੋੜ ਰੁਪਏ ਹੋ ਗਿਆ। 
  • ਦਸੰਬਰ 2025 ਤੱਕ, ਈਸੀਐੱਮਐੱਸ ਦੇ ਅਧੀਨ ਲੋੜੀਂਦਾ ਨਿਵੇਸ਼ 1.15 ਲੱਖ ਕਰੋੜ ਰੁਪਏ ਰਿਹਾ, ਜੋ ਭਾਰਤ ਦੇ ਇਲੈਕਟ੍ਰੌਨਿਕਸ ਖੇਤਰ ਲਈ ਸਭ ਤੋਂ ਵੱਧ ਹੈ। 
  • ਇਲੈਕਟ੍ਰੌਨਿਕਸ ਉਤਪਾਦਨ 1.9 ਲੱਖ ਕਰੋੜ ਰੁਪਏ (2014–15) ਦੀ ਤੁਲਨਾ ਵਿੱਚ ਲਗਭਗ 6 ਗੁਣਾ ਵਧ ਕੇ 11.3 ਲੱਖ ਕਰੋੜ ਰੁਪਏ (2024–25) ਹੋ ਗਿਆ।       

ਜਾਣ ਪਛਾਣ

ਭਾਰਤ ਦਾ ਇਲੈਕਟ੍ਰੌਨਿਕਸ ਨਿਰਮਾਣ ਖੇਤਰ ਵਿਕਾਸ ਦੇ ਨਿਰਣਾਇਕ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਕੇਂਦਰੀ ਬਜਟ 2026–27 ਵਿੱਚ ਇਲੈਕਟ੍ਰੌਨਿਕਸ ਘਟਕ ਨਿਰਮਾਣ ਯੋਜਨਾ (ਈਸੀਐੱਮਐੱਸ) ਲਈ ਵੰਡ ਨੂੰ ਵਧਾ ਕੇ 40,000 ਕਰੋੜ ਰੁਪਏ ਕਰਨ ਦੀ ਘੋਸ਼ਣਾ ਕੀਤੀ ਗਈ ਹੈ, ਜੋ ਘਰੇਲੂ ਨਿਰਮਾਣ ਸਮਰੱਥਾ ਨੂੰ ਮਜ਼ਬੂਤ ਕਰਨ ਪ੍ਰਤੀ ਸਸ਼ਕਤ ਨੀਤੀਗਤ ਸਮਰਥਨ ਦਾ ਸੰਕੇਤ ਦਿੰਦਾ ਹੈ। ਪਿਛਲੇ 11 ਸਾਲਾਂ ਵਿੱਚ, ਭਾਰਤ ਦਾ ਤੇਜ਼ੀ ਨਾਲ ਇੱਕ ਪ੍ਰਮੁੱਖ ਇਲੈਕਟ੍ਰੌਨਿਕਸ-ਨਿਰਮਾਣ ਕੇਂਦਰ ਵਜੋਂ ਰੂਪਾਂਤਰਣ ਹੋਇਆ ਹੈ ਅਤੇ ਉਤਪਾਦਨ ਵਿੱਚ ਲਗਭਗ 6 ਗੁਣਾ ਵਾਧਾ ਹਾਸਲ ਕੀਤਾ ਗਿਆ ਹੈ। ਇਸ ਖੇਤਰ ਨੇ ਆਪਣੇ ਉਦਯੋਗਿਕ ਅਧਾਰ ਦਾ ਵਿਸਥਾਰ ਕੀਤਾ ਹੈ, 25 ਲੱਖ ਨੌਕਰੀਆਂ ਦਾ ਸਿਰਜਣ ਕੀਤਾ ਹੈ ਅਤੇ ਰੁਜ਼ਗਾਰ ਅਤੇ ਆਰਥਿਕ ਵਿਕਾਸ ਦੇ ਇੱਕ ਪ੍ਰਮੁੱਖ ਸੰਚਾਲਕ ਵਜੋਂ ਉਭਰਿਆ ਹੈ। 

ਇਹ ਪ੍ਰਗਤੀ ਭਾਰਤ ਦੇ ਨਿਰਯਾਤ ਪ੍ਰਦਰਸ਼ਨ ਅਤੇ ਵਿਸ਼ਵਵਿਆਪੀ ਮੁੱਲ ਸ਼੍ਰਿੰਖਲਾਵਾਂ ਨਾਲ ਇਸ ਦੇ ਵਧਦੇ ਏਕੀਕਰਣ ਵਿੱਚ ਪ੍ਰਤੀਬਿੰਬਤ ਹੁੰਦੀ ਹੈ। ਰਣਨੀਤਕ ਸਰਕਾਰੀ ਪਹਿਲਾਂ ਅਤੇ ਲਗਾਤਾਰ ਨੀਤੀ ਸਮਰਥਨ ਨੇ ਸਥਾਨਕ ਨਿਰਮਾਣ ਨੂੰ ਮਜ਼ਬੂਤ ਕੀਤਾ ਹੈ, ਨਿਰਯਾਤ ਵਿਸਥਾਰ ਨੂੰ ਸਮਰਥਨ ਦਿੱਤਾ ਹੈ ਅਤੇ ਮਹੱਤਵਪੂਰਨ ਵਿਸ਼ਵਵਿਆਪੀ ਨਿਵੇਸ਼ ਆਕਰਸ਼ਿਤ ਕੀਤਾ ਹੈ। ਈਸੀਐੱਮਐੱਸ, ਘਰੇਲੂ ਘਟਕ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਭਾਰਤ ਨੂੰ ਉੱਨਤ ਇਲੈਕਟ੍ਰੌਨਿਕਸ ਨਿਰਮਾਣ ਲਈ ਭਰੋਸੇਯੋਗ ਵਿਸ਼ਵਵਿਆਪੀ ਕੇਂਦਰ ਵਜੋਂ ਸਥਾਪਿਤ ਕਰਨ ਦੇ ਜ਼ਰੀਏ ਇਸ ਗਤੀ ਦਾ ਲਾਭ ਉਠਾਉਣਾ ਚਾਹੁੰਦਾ ਹੈ। 

2030-31 ਤੱਕ 500 ਅਰਬ ਡਾਲਰ ਦੇ ਘਰੇਲੂ ਇਲੈਕਟ੍ਰੌਨਿਕਸ ਨਿਰਮਾਣ ਈਕੋਸਿਸਟਮ ਦੇ ਨਿਰਮਾਣ ਦੇ ਮਹੱਤਵਾਕਾਂਖੀ ਦ੍ਰਿਸ਼ਟੀਕੋਣ ਨਾਲ, ਭਾਰਤ ਵਿਸ਼ਵ ਲਈ ਨਵੀਨਤਾ ਕਰਦੇ ਹੋਏ ਅਤੇ ਦੇਸ਼ ਵਿੱਚ ਵਿਸ਼ਾਲ ਮੌਕੇ ਪੈਦਾ ਕਰਦੇ ਹੋਏ ਵਿਸ਼ਵਵਿਆਪੀ ਪੱਧਰ ਤੇ ਤਕਨੀਕ ਦੇ ਇੱਕ ਮੋਹਰੀ ਦੇਸ਼ ਵਜੋਂ ਉਭਰਨ ਲਈ ਤਿਆਰ ਹੈ। 

ਖੇਤਰ ਦਾ ਦ੍ਰਿਸ਼ਟੀਕੋਣ: ਭਾਰਤ ਦੀ ਪ੍ਰਮੁੱਖ ਨਿਰਯਾਤ ਸ਼੍ਰੇਣੀ ਵਜੋਂ ਇਲੈਕਟ੍ਰੌਨਿਕਸ 

ਜਿਵੇਂ ਕਿ ਆਰਥਿਕ ਸਰਵੇਖਣ 2025-26 ਵਿੱਚ ਦੱਸਿਆ ਗਿਆ ਹੈ, 2024–25 ਵਿੱਚ ਇਲੈਕਟ੍ਰੌਨਿਕਸ 2021–22 ਦੇ 7ਵੇਂ ਸਥਾਨ ਤੋਂ ਉੱਪਰ ਚੜ੍ਹ ਕੇ ਭਾਰਤ ਦੀ ਤੀਜੀ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੀ ਨਿਰਯਾਤ ਸ਼੍ਰੇਣੀ ਵਜੋਂ ਉਭਰਿਆ ਹੈ। ਵਿੱਤੀ ਵਰ੍ਹੇ 2025–26 ਦੀ ਪਹਿਲੀ ਛਮਾਹੀ ਵਿੱਚ ਇਲੈਕਟ੍ਰੌਨਿਕਸ ਨਿਰਯਾਤ 22.2 ਅਰਬ ਡਾਲਰ ਰਿਹਾ, ਇਹ ਖੇਤਰ ਮਜ਼ਬੂਤ ਵਾਧੇ ਦੀ ਗਤੀ ਬਣਾਏ ਰੱਖਦੇ ਹੋਏ, ਦੇਸ਼ ਦੀ ਦੂਜੀ ਸਭ ਤੋਂ ਵੱਡੀ ਨਿਰਯਾਤ ਵਸਤੂ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। 

ਦੇਸ਼ ਦਾ ਇਲੈਕਟ੍ਰੌਨਿਕਸ ਉਤਪਾਦਨ 2014–15 ਦੇ 1.9 ਲੱਖ ਕਰੋੜ ਰੁਪਏ ਤੋਂ ਵਧ ਕੇ 2024–25 ਵਿੱਚ 11.3 ਲੱਖ ਕਰੋੜ ਰੁਪਏ ਹੋ ਗਿਆ, ਜੋ ਛੇ ਗੁਣਾ ਵਾਧੇ ਨੂੰ ਦਰਸਾਉਂਦਾ ਹੈ। ਇਸੇ ਅਵਧੀ ਵਿੱਚ ਨਿਰਯਾਤ 38,000 ਕਰੋੜ ਰੁਪਏ ਤੋਂ ਵਧ ਕੇ 3.27 ਲੱਖ ਕਰੋੜ ਰੁਪਏ ਹੋ ਗਿਆ, ਜੋ ਅੱਠ ਗੁਣਾ ਵਾਧੇ ਨੂੰ ਪ੍ਰਤੀਬਿੰਬਤ ਕਰਦਾ ਹੈ। ਪਿਛਲੇ ਦਹਾਕੇ ਵਿੱਚ, ਇਲੈਕਟ੍ਰੌਨਿਕਸ ਨਿਰਮਾਣ ਨੇ ਦੇਸ਼ ਭਰ ਵਿੱਚ ਲਗਭਗ 25 ਲੱਖ ਨੌਕਰੀਆਂ ਦਾ ਸਿਰਜਣ ਕੀਤਾ ਹੈ। 

ਮੋਬਾਈਲ ਨਿਰਮਾਣ ਨੇ ਇਸ ਪਰਿਵਰਤਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਖੇਤਰ ਵਿੱਚ ਉਤਪਾਦਨ 2014–15 ਦੇ 18,000 ਕਰੋੜ ਰੁਪਏ ਤੋਂ ਵਧ ਕੇ 2024–25 ਵਿੱਚ 5.45 ਲੱਖ ਕਰੋੜ ਰੁਪਏ ਹੋ ਗਿਆ ਹੈ, ਜੋ 28 ਗੁਣਾ ਵਾਧਾ ਹੈ। ਭਾਰਤ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਨਿਰਮਾਤਾ ਬਣ ਗਿਆ ਹੈ। 2014 ਵਿੱਚ ਸਿਰਫ਼ ਦੋ ਇਕਾਈਆਂ ਸਨ, ਜਦਕਿ ਹੁਣ 300 ਤੋਂ ਵੱਧ ਇਕਾਈਆਂ ਕਾਰਜਸ਼ੀਲ ਹਨ। 

ਮੋਬਾਈਲ ਫੋਨ ਦੇ ਨਿਰਯਾਤ ਵਿੱਚ ਵੀ ਜ਼ਿਕਰਯੋਗ ਪ੍ਰਗਤੀ ਹੋਈ ਹੈ, ਜੋ 2014–15 ਦੇ 1,500 ਕਰੋੜ ਰੁਪਏ ਤੋਂ ਵਧ ਕੇ 2024–25 ਵਿੱਚ 2 ਲੱਖ ਕਰੋੜ ਰੁਪਏ ਹੋ ਗਿਆ ਹੈ, ਯਾਨੀ 127 ਗੁਣਾ ਵਾਧਾ2025–26 ਦੇ ਪਹਿਲੇ ਪੰਜ ਮਹੀਨਿਆਂ ਵਿੱਚ ਸਮਾਰਟਫੋਨ ਦਾ ਨਿਰਯਾਤ 1 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਪਿਛਲੇ ਸਾਲ ਦੀ ਸਮਾਨ ਅਵਧੀ ਦੀ ਤੁਲਨਾ ਵਿੱਚ 55 ਪ੍ਰਤੀਸ਼ਤ ਵੱਧ ਹੈ। 

ਭਾਰਤ ਹੁਣ ਮੋਬਾਈਲ ਉਤਪਾਦਨ ਵਿੱਚ ਲਗਭਗ ਆਤਮਨਿਰਭਰ ਹੋ ਚੁੱਕਿਆ ਹੈ, ਜੋ ਇੱਕ ਦਹਾਕਾ ਪਹਿਲਾਂ ਆਪਣੀਆਂ ਜ਼ਿਆਦਾਤਰ ਜ਼ਰੂਰਤਾਂ ਦਾ ਆਯਾਤ ਕਰਦਾ ਸੀ, ਹੁਣ ਘਰੇਲੂ ਪੱਧਰ ਤੇ ਲਗਭਗ ਸਾਰੇ ਉਪਕਰਣਾਂ ਦਾ ਨਿਰਮਾਣ ਕਰ ਰਿਹਾ ਹੈ। ਇਹ ਪਰਿਵਰਤਨ ਭਾਰਤ ਦੇ ਨੀਤੀਗਤ ਈਕੋਸਿਸਟਮ ਦੀ ਤਾਕਤ ਅਤੇ ਵਿਸ਼ਵਵਿਆਪੀ ਇਲੈਕਟ੍ਰੌਨਿਕਸ ਉਤਪਾਦਨ ਅਤੇ ਨਿਰਯਾਤ ਲਈ ਇੱਕ ਭਰੋਸੇਯੋਗ ਕੇਂਦਰ ਵਜੋਂ ਇਸਦੇ ਉਭਾਰ ਨੂੰ ਉਜਾਗਰ ਕਰਦਾ ਹੈ। 

ਈਸੀਐੱਮਐੱਸ ਦੀ ਸੰਖੇਪ ਜਾਣਕਾਰੀ

ਇਲੈਕਟ੍ਰੌਨਿਕਸ ਘਟਕ ਨਿਰਮਾਣ ਯੋਜਨਾ ਦੀ ਘੋਸ਼ਣਾ 8 ਅਪ੍ਰੈਲ, 2025 ਨੂੰ ਕੀਤੀ ਗਈ ਸੀ, ਜਿਸ ਦਾ ਮੂਲ ਖਰਚ 22,919 ਕਰੋੜ ਰੁਪਏ ਸੀ, ਜੋ ਲਗਭਗ 2.7 ਬਿਲੀਅਨ ਡਾਲਰ ਦੇ ਬਰਾਬਰ ਹੈ। ਇਸ ਦੀ ਸਮਾਂ ਅਵਧੀ 6 ਸਾਲਾਂ ਦੀ ਹੈ, ਜਿਸ ਵਿੱਚ ਵਿਕਲਪਕ ਇੱਕ ਸਾਲ ਦੀ ਸਥਾਪਨਾ ਅਵਧੀ ਸ਼ਾਮਲ ਹੈ। ਯੋਜਨਾ ਦਾ ਉਦੇਸ਼ ਦੇਸ਼ ਵਿੱਚ ਇਲੈਕਟ੍ਰੌਨਿਕਸ ਘਟਕ ਨਿਰਮਾਣ ਲਈ ਇੱਕ ਮਜ਼ਬੂਤ ਅਤੇ ਆਤਮ-ਨਿਰਭਰ ਈਕੋਸਿਸਟਮ ਦਾ ਨਿਰਮਾਣ ਕਰਨਾ ਹੈ। ਇਸ ਦਾ ਧਿਆਨ ਮੁੱਲ ਸ਼੍ਰਿੰਖਲਾ ਵਿੱਚ ਘਰੇਲੂ ਅਤੇ ਵਿਸ਼ਵਵਿਆਪੀ ਨਿਵੇਸ਼ ਨੂੰ ਆਕਰਸ਼ਿਤ ਕਰਨ, ਉੱਚ ਘਰੇਲੂ ਮੁੱਲ ਸੰਵਰਧਨ ਨੂੰ ਵਧਾਉਣ ਅਤੇ ਭਾਰਤ ਨੂੰ ਵਿਸ਼ਵਵਿਆਪੀ ਇਲੈਕਟ੍ਰੌਨਿਕਸ ਵਪਾਰ ਵਿੱਚ ਇੱਕ ਪ੍ਰਮੁੱਖ ਦੇਸ਼ ਵਜੋਂ ਸਥਾਪਿਤ ਕਰਨ ਤੇ ਹੈ। ਇਹ ਯੋਜਨਾ ਇੰਡੀਆ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ) ਦੀ ਪੂਰਕ ਹੈ ਅਤੇ ਇਸ ਦੇ ਨਾਲ ਮਿਲ ਕੇ ਘਰੇਲੂ ਸੈਮੀਕੰਡਕਟਰ ਅਤੇ ਇਲੈਕਟ੍ਰੌਨਿਕਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੀ ਹੈ। 

ਈਸੀਐੱਮਐੱਸ ਦਾ ਉਦੇਸ਼ ਦੇਸ਼ ਦੇ ਅੰਦਰ ਜ਼ਰੂਰੀ ਉਪਕਰਣ, ਉਪ-ਐਸੈਂਬਲੀ ਇਕਾਈਆਂ ਅਤੇ ਕੱਚੇ ਮਾਲ ਦੇ ਉਤਪਾਦਨ ਨੂੰ ਪ੍ਰੋਤਸਾਹਿਤ ਕਰਕੇ ਭਾਰਤ ਦੇ ਇਲੈਕਟ੍ਰੌਨਿਕ ਉਦਯੋਗ ਨੂੰ ਵਿਸ਼ਵਵਿਆਪੀ ਮੁੱਲ ਸ਼੍ਰਿੰਖਲਾਵਾਂ ਨਾਲ ਸੰਮੇਲਿਤ ਕਰਨਾ ਹੈ। 

ਦਸੰਬਰ 2025 ਤੱਕ, ਯੋਜਨਾ ਦੇ ਅਧੀਨ ਲੋੜੀਂਦੇ ਨਿਵੇਸ਼ ਪ੍ਰਤਿਬੱਧਤਾਵਾਂ 1,15,351 ਕਰੋੜ ਹੁਪਏ ਹਨ, ਜੋ 59,350 ਕਰੋੜ ਰੁਪਏ ਦੇ ਮੂਲ ਟੀਚੇ ਤੋਂ ਲਗਭਗ ਦੁੱਗਣਾ ਹੈ। ਅਗਲੇ ਛੇ ਸਾਲਾਂ ਵਿੱਚ 10,34,751 ਕਰੋੜ ਰੁਪਏ ਦਾ ਉਤਪਾਦਨ ਹੋਣ ਦੀ ਉਮੀਦ ਹੈ, ਜੋ ਸ਼ੁਰੂਆਤੀ ਅਨੁਮਾਨ ਤੋਂ 2.2 ਗੁਣਾ ਵੱਧ ਹੈ। ਪ੍ਰੋਤਸਾਹਨ ਖਰਚ 41,468 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜੋ 22,805 ਕਰੋੜ ਰੁਪਏ ਦੇ ਮੂਲ ਅਨੁਮਾਨ ਦਾ ਲਗਭਗ 1.8 ਗੁਣਾ ਹੈ। ਇਸ ਯੋਜਨਾ ਨਾਲ ਵੱਡੀ ਗਿਣਤੀ ਵਿੱਚ ਅਪ੍ਰਤੱਖ ਰੁਜ਼ਗਾਰ ਦੇ ਮੌਕਿਆਂ ਦੇ ਨਾਲ-ਨਾਲ 91,600 ਦੇ ਟੀਚੇ ਨੂੰ ਪਾਰ ਕਰਦੇ ਹੋਏ 1,41,801 ਪ੍ਰਤੱਖ ਰੁਜ਼ਗਾਰ ਪੈਦਾ ਹੋਣ ਦੀ ਵੀ ਉਮੀਦ ਹੈ। 

ਈਸੀਐੱਮਐੱਸ ਦੇ ਅਧੀਨ ਸਵੀਕ੍ਰਿਤ ਅਰਜ਼ੀਆਂ 

ਅਧਿਸੂਚਨਾ ਤੋਂ ਬਾਅਦ, ਇਲੈਕਟ੍ਰੌਨਿਕਸ ਘਟਕ ਨਿਰਮਾਣ ਯੋਜਨਾ ਪ੍ਰਤੀ ਪੂਰੇ ਭਾਰਤ ਵਿੱਚ ਉਦਯੋਗ ਜਗਤ ਨੇ ਮਜ਼ਬੂਤ ਦਿਲਚਸਪੀ ਪ੍ਰਗਟ ਕੀਤੀ ਹੈ। ਹੁਣ ਤੱਕ, ਯੋਜਨਾ ਦੇ ਅਧੀਨ 11 ਰਾਜਾਂ ਵਿੱਚ ਕੁੱਲ 46 ਅਰਜ਼ੀਆਂ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਹਨ। ਇਹ ਸਵੀਕ੍ਰਿਤੀਆਂ ਕੁੱਲ 54,567 ਕਰੋੜ ਰੁਪਏ ਦੇ ਨਿਵੇਸ਼ ਦੀ ਅਗਵਾਈ ਕਰਦੀਆਂ ਹਨ, ਜਿਨ੍ਹਾਂ ਦਾ ਅਨੁਮਾਨਿਤ ਉਤਪਾਦਨ ਮੁੱਲ 3,67,343 ਕਰੋੜ ਰੁਪਏ ਹੈ। ਇਨ੍ਹਾਂ ਰਾਹੀਂ ਲਗਭਗ 51,000 ਲੋਕਾਂ ਲਈ ਪ੍ਰਤੱਖ ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ। 

ਇਨ੍ਹਾਂ ਮਨਜ਼ੂਰ ਕੀਤੀਆਂ ਗਈਆਂ ਬਿਨੈਕਾਰਾਂ ਵੱਲੋਂ ਇਲੈਕਟ੍ਰੌਨਿਕ ਘਟਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਨਿਰਮਾਣ ਕੀਤਾ ਜਾਵੇਗਾ, ਜਿਵੇਂ ਕਿ ਬਹੁ-ਪੱਧਰੀ ਪੀਸੀਬੀ, ਕੈਮਰਾ ਮੌਡਿਊਲ, ਕਨੈਕਟਰ, ਆਸੀਲੇਟਰ, ਆਪਟੀਕਲ ਟ੍ਰਾਂਸਸੀਵਰ ਅਤੇ ਮੋਬਾਈਲ ਅਤੇ ਆਈਟੀ ਹਾਰਡਵੇਅਰ ਉਤਪਾਦਾਂ ਲਈ ਐਨਕਲੋਜ਼ਰ ਅਤੇ ਸੰਬੰਧਿਤ ਉਪਕਰਣ। 

ਮਨਜ਼ੂਰ ਕੀਤੀਆਂ ਗਈਆਂ ਤਿੰਨ ਕਿਸ਼ਤਾਂ ਵਿੱਚ ਵੰਡੇ ਗਏ ਹਨ, ਜਿਨ੍ਹਾਂ ਵਿੱਚੋਂ ਹਰੇਕ ਉਤਪਾਦਨ ਸਮਰੱਥਾ ਅਤੇ ਰੁਜ਼ਗਾਰ ਸਿਰਜਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦਾ ਹੈ। 

ਕਿਸ਼ਤ

ਪਰਿਯੋਜਨਾਵਾਂ ਦੀ ਗਿਣਤੀ 

ਮਨਜ਼ੂਰੀ ਦੀ ਤਾਰੀਖ 

ਨਿਵੇਸ਼ (ਕਰੋੜ ਰੁਪਏ) 

ਅਨੁਮਾਨਿਤ ਉਤਪਾਦਨ (ਕਰੋੜ ਰੁਪਏ) 

ਪ੍ਰਤੱਖ ਰੁਜ਼ਗਾਰ 

ਪਹਿਲੀ

7

27 ਅਕਤੂਬਰ 2025 

5,532

36,559

5,100

ਦੂਜੀ

17

17 ਨਵੰਬਰ 2025 

7,172

65,111

11,808

ਤੀਜੀ

22

2 ਜਨਵਰੀ 2026 

41,863

2,58,152

33,791

 

ਇਹ ਪ੍ਰਵਾਨਗੀ ਦੇਸ਼ ਭਰ ਵਿੱਚ ਵੱਡੇ ਪੈਮਾਨੇ ਤੇ ਰੁਜ਼ਗਾਰ ਸਿਰਜਣ ਅਤੇ ਇਲੈਕਟ੍ਰੌਨਿਕ ਘਟਕਾਂ ਦੇ ਉਤਪਾਦਨ ਦਾ ਸਮਰਥਨ ਕਰਦੇ ਹੋਏ ਸੰਤੋਸ਼ਜਨਕ ਨਿਵੇਸ਼ ਆਕਰਸ਼ਿਤ ਕਰਨ ਦੀ ਯੋਜਨਾ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦੇ ਹਨ। 

ਵਿੱਤੀ ਵਰ੍ਹੇ 2026-27 ਲਈ ਅਨੁਮਾਨਿਤ ਨਤੀਜੇ

ਈਸੀਐੱਮਐੱਸ ਤੋਂ ਵਿੱਤੀ ਵਰ੍ਹੇ 2026-27 ਦੌਰਾਨ ਠੋਸ ਨਤੀਜੇ ਦੇਣ ਦੀ ਉਮੀਦ ਹੈ, ਜੋ ਮਨਜ਼ੂਰ ਕੀਤੇ ਗਏ ਯੋਜਨਾਵਾਂ ਦੇ ਪੈਮਾਨੇ ਅਤੇ ਉਦਯੋਗ ਦੀ ਨਿਰੰਤਰ ਭਾਗੀਦਾਰੀ ਨੂੰ ਉਜਾਗਰ ਕਰਦੇ ਹਨ। ਇਸ ਯੋਜਨਾ ਦੇ ਅਧੀਨ ਕੀਤੇ ਗਏ ਨਿਵੇਸ਼ ਤੋਂ ਇਲੈਕਟ੍ਰੌਨਿਕਸ ਘਟਕ ਨਿਰਮਾਣ ਈਕੋਸਿਸਟਮ ਵਿੱਚ ਉੱਚ ਉਤਪਾਦਨ ਸਮਰੱਥਾ ਅਤੇ ਸਥਿਰ ਰੁਜ਼ਗਾਰ ਪੈਦਾ ਹੋਣ ਦਾ ਅਨੁਮਾਨ ਹੈ। 

ਨਤੀਜੇ ਸੰਕੇਤਕ 

ਵਿੱਤੀ ਵਰ੍ਹੇ 2026-27 ਦੇ ਅੰਤ ਤੱਕ ਉਮੀਦ ਕੀਤੇ ਨਤੀਜੇ 

ਨਿਵੇਸ਼

11,156 ਕਰੋੜ ਰੁਪਏ

ਉਤਪਾਦਨ

29,024 ਕਰੋੜ ਰੁਪਏ

ਰੁਜ਼ਗਾਰ ਸਿਰਜਣ 

19,240 ਨੌਕਰੀਆਂ 

 

ਇਨ੍ਹਾਂ ਉਮੀਦ ਕੀਤੇ ਨਤੀਜਿਆਂ ਤੋਂ ਇੱਕ ਮਜ਼ਬੂਤ ਅਤੇ ਉੱਚ-ਮੁੱਲ ਵਾਲੀ ਇਲੈਕਟ੍ਰੌਨਿਕਸ ਨਿਰਮਾਣ ਬੁਨਿਆਦੀ ਢਾਂਚੇ ਵੱਲ ਲਗਾਤਾਰ ਪ੍ਰਗਤੀ ਦਾ ਸੰਕੇਤ ਮਿਲਦਾ ਹੈ। 

ਇਲੈਕਟ੍ਰੌਨਿਕਸ ਨਿਰਮਾਣ ਨੂੰ ਵਧਾਉਣ ਲਈ ਹੋਰ ਪ੍ਰਮੁੱਖ ਸਰਕਾਰੀ ਪਹਿਲਾਂ 

ਭਾਰਤ ਦਾ ਇਲੈਕਟ੍ਰੌਨਿਕਸ ਉਦਯੋਗ ਮਜ਼ਬੂਤ ਨੀਤੀ ਸਮਰਥਨ ਅਤੇ ਟੀਚੇ ਵਾਲੀਆਂ ਸਰਕਾਰੀ ਪਹਿਲਾਂ ਦੇ ਅਧਾਰ ਤੇ ਵਿਕਸਿਤ ਹੋਇਆ ਹੈ। ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਇੱਕ ਵਿਸ਼ਵਵਿਆਪੀ ਪੱਧਰ ਤੇ ਮੁਕਾਬਲੇ ਵਾਲਾ ਉਤਪਾਦਨ ਈਕੋਸਿਸਟਮ ਬਣਾਉਣਾ, ਨਿਵੇਸ਼ ਆਕਰਸ਼ਿਤ ਕਰਨਾ ਅਤੇ ਵੱਡੇ ਪੈਮਾਨੇ ਤੇ ਰੁਜ਼ਗਾਰ ਪੈਦਾ ਕਰਨਾ ਹੈ, ਨਾਲ ਹੀ ਵਿਸ਼ਵਵਿਆਪੀ ਮੁੱਲ ਸ਼੍ਰਿੰਖਲਾਵਾਂ ਵਿੱਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਹੈ। ਇਸ ਖੇਤਰ ਨੂੰ ਇਲੈਕਟ੍ਰੌਨਿਕਸ ਨਿਰਮਾਣ ਵਿੱਚ 100 ਪ੍ਰਤੀਸ਼ਤ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਮਿਲਣ ਨਾਲ ਵੀ ਲਾਭ ਹੋਇਆ ਹੈ, ਜੋ ਲਾਗੂ ਕਾਨੂੰਨਾਂ ਅਤੇ ਨਿਯਮਾਂ ਦੇ ਅਧੀਨ ਹੈ। 

ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਯੋਜਨਾ 

ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ, ਜਿਸ ਦਾ ਕੁੱਲ ਖਰਚ 1.97 ਲੱਖ ਕਰੋੜ ਰੁਪਏ ਹੈ, ਦੇ ਅਧੀਨ 14 ਪ੍ਰਮੁੱਖ ਖੇਤਰ ਹਨ, ਜਿਨ੍ਹਾਂ ਵਿੱਚ ਇਲੈਕਟ੍ਰੌਨਿਕਸ ਅਤੇ ਆਈਟੀ ਹਾਰਡਵੇਅਰ ਸ਼ਾਮਲ ਹੈ। ਇਹ ਕੰਪਨੀਆਂ ਨੂੰ ਉਤਪਾਦਨ ਵਧਾਉਣ, ਨਵੀਆਂ ਤਕਨੀਕਾਂ ਨੂੰ ਅਪਣਾਉਣ ਅਤੇ ਨਿਰਯਾਤ ਦਾ ਵਿਸਥਾਰ ਕਰਨ ਲਈ ਪ੍ਰੋਤਸਾਹਿਤ ਕਰਦੀ ਹੈ। 

ਵੱਡੇ ਪੈਮਾਨੇ ਤੇ ਇਲੈਕਟ੍ਰੌਨਿਕਸ ਨਿਰਮਾਣ ਅਤੇ ਆਈਟੀ ਹਾਰਡਵੇਅਰ ਲਈ ਪੀਐੱਲਆਈ ਯੋਜਨਾ 

  • 13,107 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਹੋਇਆ 
  • ਉਤਪਾਦਨ: 8.56 ਲੱਖ ਕਰੋੜ ਰੁਪਏ 
  • ਨਿਰਯਾਤ: 4.65 ਲੱਖ ਕਰੋੜ ਰੁਪਏ 
  • 1.35 ਲੱਖ ਤੋਂ ਵੱਧ ਪ੍ਰਤੱਖ ਰੁਜ਼ਗਾਰ ਦਾ ਸਿਰਜਣ 

                                                                                                                    *ਡੇਟਾ ਜੂਨ 2025 ਤੱਕ 

ਭਾਰਤ ਨੇ ਵਿੱਤੀ ਵਰ੍ਹੇ 2020-21 ਤੋਂ ਇਲੈਕਟ੍ਰੌਨਿਕਸ ਨਿਰਮਾਣ ਖੇਤਰ ਵਿੱਚ 4 ਬਿਲੀਅਨ ਡਾਲਰ ਤੋਂ ਵੱਧ ਦੇ ਐੱਫਡੀਆਈ ਪ੍ਰਵਾਹ ਨੂੰ ਆਕਰਸ਼ਿਤ ਕੀਤਾ ਹੈ। ਇਸ ਐੱਫਡੀਆਈ ਵਿੱਚ ਲਗਭਗ 70 ਪ੍ਰਤੀਸ਼ਤ ਦਾ ਯੋਗਦਾਨ ਪੀਐੱਲਆਈ ਯੋਜਨਾ ਦੇ ਲਾਭਾਰਥੀਆਂ ਵੱਲੋਂ ਕੀਤਾ ਗਿਆ ਹੈ। 

ਸੋਧ ਕੀਤਾ ਗਿਆ ਇਲੈਕਟ੍ਰੌਨਿਕਸ ਵਿਨਿਰਮਾਣ ਕਲੱਸਟਰ (ਈਐੱਮਸੀ 2.0) 

ਭਾਰਤ ਸਰਕਾਰ ਨੇ ਅਪ੍ਰੈਲ 2020 ਵਿੱਚ ਸੋਧ ਕੀਤੇ ਗਏ ਇਲੈਕਟ੍ਰੌਨਿਕਸ ਨਿਰਮਾਣ ਕਲੱਸਟਰ, ਜਿਨ੍ਹਾਂ ਨੂੰ ਈਐੱਮਸੀ 2.0 ਵਜੋਂ ਜਾਣਿਆ ਜਾਂਦਾ ਹੈ, ਨੂੰ ਸੂਚਿਤ ਕੀਤਾ ਸੀ। ਇਸ ਯੋਜਨਾ ਦਾ ਉਦੇਸ਼ ਸਾਂਝੀਆਂ ਸਹੂਲਤਾਂ ਨਾਲ ਸਮਰਪਿਤ ਕਲੱਸਟਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਇਲੈਕਟ੍ਰੌਨਿਕਸ ਨਿਰਮਾਣ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਹੈ। ਇਹ ਕਲੱਸਟਰ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਤਿਆਰ ਉਦਯੋਗਿਕ ਭੂਖੰਡਾਂ, ਜਲਦ ਨਿਰਮਾਣ ਯੋਗ ਫੈਕਟਰੀ ਸ਼ੈੱਡ ਅਤੇ ਪਲੱਗ ਐਂਡ ਪਲੇ ਵਰਗੀਆਂ ਸਾਂਝੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ। 

ਦਸੰਬਰ 2025 ਤੱਕ, 11 ਈਐੱਮਸੀ ਯੋਜਨਾਵਾਂ ਅਤੇ 2 ਸਾਂਝੀਆਂ ਸਹੂਲਤ ਕੇਂਦਰ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੁੱਲ ਮਿਲਾ ਕੇ, ਇਹ 5,226.49 ਕਰੋੜ ਰੁਪਏ ਦੀ ਕੁੱਲ ਯੋਜਨਾ ਲਾਗਤ ਨਾਲ 4,399.68 ਏਕੜ ਵਿੱਚ ਫੈਲੀਆਂ ਹੋਈਆਂ ਹਨ, ਜਿਸ ਵਿੱਚ 2,492.74 ਕਰੋੜ ਰੁਪਏ ਦੀ ਕੇਂਦਰੀ ਵਿੱਤੀ ਸਹਾਇਤਾ ਸ਼ਾਮਲ ਹੈ। ਇਹ ਯੋਜਨਾਵਾਂ 1,46,846 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਅਤੇ ਲਗਭਗ 1.80 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਨਾਲ 10 ਰਾਜਾਂ ਵਿੱਚ ਫੈਲੀਆਂ ਹੋਈਆਂ ਹਨ। 

ਸ਼ੁਲਕ ਅਤੇ ਅਧਿਭਾਰ ਛੋਟ 

ਕੇਂਦਰੀ ਬਜਟ 2026-27 ਵਿੱਚ ਮਾਈਕ੍ਰੋਵੇਵ ਓਵਨ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਕੁਝ ਇਨਪੁਟ ਤੇ ਮੂਲ ਸੀਮਾ ਸ਼ੁਲਕ ਛੋਟ ਦੀ ਘੋਸ਼ਣਾ ਕੀਤੀ ਗਈ, ਜੋ 2 ਫਰਵਰੀ 2026 ਤੋਂ ਪ੍ਰਭਾਵੀ ਹੋਵੇਗੀ। 

ਨਾਲ ਹੀ, ਇਲੈਕਟ੍ਰੌਨਿਕ ਖਿਡੌਣੇ ਬਣਾਉਣ ਲਈ ਪੁਰਜ਼ੇ ਹੁਣ ਸਮਾਜਿਕ ਕਲਿਆਣ ਅਧਿਭਾਰ ਤੋਂ ਮੁਕਤ ਹਨ, ਜੋ ਸਮਾਨ ਤਾਰੀਖ ਤੋਂ ਪ੍ਰਭਾਵੀ ਹੋਣਗੇ। 

ਮੂਲ ਸੀਮਾ ਸ਼ੁਲਕ (ਬੀਸੀਡੀ): ਸੀਮਾ ਸ਼ੁਲਕ ਐਕਟ, 1962 ਦੇ ਅਧੀਨ ਲਾਗੂ ਕੀਤਾ ਜਾਣ ਵਾਲਾ ਸੀਮਾ ਸ਼ੁਲਕ। 

ਸਮਾਜਿਕ ਕਲਿਆਣ ਅਧਿਭਾਰ (ਐੱਸਡਬਲਿਊਐੱਸ): ਵਿੱਤੀ ਐਕਟ, 2018 ਦੀ ਧਾਰਾ 110 ਦੇ ਅਧੀਨ ਲਾਗੂ ਕੀਤਾ ਜਾਣ ਵਾਲਾ ਸੀਮਾ ਸ਼ੁਲਕ। 

ਇਲੈਕਟ੍ਰੌਨਿਕ ਘਟਕਾਂ ਅਤੇ ਸੈਮੀਕੰਡਕਟਰ ਦੇ ਨਿਰਮਾਣ ਨੂੰ ਵਧਾਉਣ ਦੀ ਯੋਜਨਾ (ਐੱਸਪੀਈਸੀਐੱਸ) 

ਐੱਸਪੀਈਸੀਐੱਸ ਯੋਜਨਾ ਪ੍ਰਮੁੱਖ ਇਲੈਕਟ੍ਰੌਨਿਕ ਉਤਪਾਦਾਂ ਦਾ ਉਤਪਾਦਨ ਕਰਨ ਲਈ ਪੂੰਜੀਗਤ ਖਰਚ ਤੇ 25 ਪ੍ਰਤੀਸ਼ਤ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ। ਇਹ ਮਹੱਤਵਪੂਰਨ ਸਪਲਾਈ ਸ਼੍ਰਿੰਖਲਾ ਦੀਆਂ ਕਮੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ, ਸਥਾਨਕ ਉਤਪਾਦਨ ਨੂੰ ਪ੍ਰੋਤਸਾਹਿਤ ਕਰਦਾ ਹੈ, ਅਤੇ ਭਾਰਤ ਦੇ ਐਸੈਂਬਲੀ-ਆਧਾਰਿਤ ਉਤਪਾਦਨ ਤੋਂ ਉੱਚ-ਮੁੱਲ ਘਟਕ ਨਿਰਮਾਣ ਵੱਲ ਅੱਗੇ ਵਧਣ ਦਾ ਸਮਰਥਨ ਕਰਦਾ ਹੈ। 

ਰਾਸ਼ਟਰੀ ਇਲੈਕਟ੍ਰੌਨਿਕਸ ਨੀਤੀ (ਐੱਨਪੀਈ) 2019 

ਰਾਸ਼ਟਰੀ ਇਲੈਕਟ੍ਰੌਨਿਕਸ ਨੀਤੀ ਦਾ ਉਦੇਸ਼ ਭਾਰਤ ਨੂੰ ਇਲੈਕਟ੍ਰੌਨਿਕਸ ਸਿਸਟਮ ਡਿਜ਼ਾਈਨ ਅਤੇ ਨਿਰਮਾਣ (ਈਐੱਸਡੀਐੱਮ) ਦੇ ਵਿਸ਼ਵਵਿਆਪੀ ਕੇਂਦਰ ਵਜੋਂ ਸਥਾਪਿਤ ਕਰਨਾ ਹੈ। ਇਹ ਨੀਤੀ ਨਵੀਨਤਾ ਨੂੰ ਵਧਾਉਂਦੀ ਹੈ, ਡਿਜ਼ਾਈਨ-ਆਧਾਰਿਤ ਨਿਰਮਾਣ ਨੂੰ ਪ੍ਰੋਤਸਾਹਿਤ ਕਰਦੀ ਹੈ, ਅਤੇ ਦੀਰਘਕਾਲੀ ਉਦਯੋਗ ਵਿਕਾਸ ਸੁਨਿਸ਼ਚਿਤ ਕਰਨ ਲਈ ਖੋਜ ਅਤੇ ਵਿਕਾਸ ਦਾ ਸਮਰਥਨ ਕਰਦੀ ਹੈ। 

ਇਹ ਉਪਾਅ ਇਕੱਠੇ ਮਿਲ ਕੇ ਮਜ਼ਬੂਤ ਇਲੈਕਟ੍ਰੌਨਿਕਸ-ਨਿਰਮਾਣ ਈਕੋਸਿਸਟਮ ਬਣਾਉਣ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਰੁਜ਼ਗਾਰ ਸਿਰਜਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ, ਨਾਲ ਹੀ ਵਿਸ਼ਵਵਿਆਪੀ ਮੁੱਲ ਸ਼੍ਰਿੰਖਲਾਵਾਂ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦੇ ਹਨ। 

ਨਿਸ਼ਕਰਸ਼

ਇਲੈਕਟ੍ਰੌਨਿਕਸ ਘਟਕ ਨਿਰਮਾਣ ਯੋਜਨਾ ਭਾਰਤ ਦੀ ਇਲੈਕਟ੍ਰੌਨਿਕਸ ਨਿਰਮਾਣ ਰਣਨੀਤੀ ਦਾ ਇੱਕ ਮਹੱਤਵਪੂਰਨ ਸਤੰਭ ਬਣ ਕੇ ਉਭਰੀ ਹੈ। ਕੇਂਦਰੀ ਬਜਟ 2026–27 ਵਿੱਚ ਇਸ ਦਾ ਵੰਡ ਵਧ ਕੇ 40,000 ਕਰੋੜ ਰੁਪਏ ਹੋ ਗਿਆ ਹੈ, ਜੋ ਘਰੇਲੂ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਮਜ਼ਬੂਤ ਨੀਤੀ ਵਚਨਬੱਧਤਾ ਨੂੰ ਪ੍ਰਤੀਬਿੰਬਤ ਕਰਦਾ ਹੈ। ਈਸੀਐੱਮਐੱਸ ਨੇ ਕਾਫੀ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ, ਉਤਪਾਦਨ ਵਿੱਚ ਵਾਧਾ ਕੀਤਾ ਹੈ ਅਤੇ ਮਹੱਤਵਪੂਰਨ ਰੁਜ਼ਗਾਰ ਪੈਦਾ ਕੀਤਾ ਹੈ। ਸਥਾਨਕ ਘਟਕ ਈਕੋਸਿਸਟਮ ਨੂੰ ਮਜ਼ਬੂਤ ਕਰਕੇ ਅਤੇ ਭਾਰਤ ਨੂੰ ਵਿਸ਼ਵਵਿਆਪੀ ਮੁੱਲ ਸ਼੍ਰਿੰਖਲਾਵਾਂ ਨਾਲ ਜੋੜ ਕੇ, ਇਹ ਯੋਜਨਾ ਉੱਨਤ ਇਲੈਕਟ੍ਰੌਨਿਕਸ ਨਿਰਮਾਣ ਦੇ ਭਰੋਸੇਯੋਗ ਹੱਬ ਵਜੋਂ ਦੇਸ਼ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ। 

ਸੰਦਰਭ: 

ਪੀਆਈਬੀ ਵਿਆਖਿਆ: 

 

ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲਾ: 

 

ਕੇਂਦਰੀ ਬਜਟ: 

Click here to see PDF

******

PIB Research/BS/RN

(Explainer ID: 157344) आगंतुक पटल : 52
Provide suggestions / comments
इस विज्ञप्ति को इन भाषाओं में पढ़ें: English , Marathi , हिन्दी , Bengali , Gujarati , Kannada , Malayalam
National Portal Of India
STQC Certificate