• Skip to Content
  • Sitemap
  • Advance Search
Infrastructure

ਭਾਰਤ ਦੀ ਰੇਅਰ ਅਰਥ ਰਣਨੀਤੀ: ਮੈਨੂਫੈਕਚਰਿੰਗ, ਕੌਰੀਡੋਰ ਅਤੇ ਵਿਸ਼ਵਵਿਆਪੀ ਜੁੜਾਅ ‘ਤੇ ਜ਼ੋਰ

Posted On: 02 FEB 2026 6:53PM

ਮੁੱਖ ਬਿੰਦੂ 

  • ਕੇਂਦਰੀ ਬਜਟ 2026-27 ਵਿੱਚ ਓੜੀਸ਼ਾ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਸਮਰਪਿਤ ਰੇਅਰ ਅਰਥ ਕਾਰੀਡੋਰ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਇਨ੍ਹਾਂ ਗਲਿਆਰਿਆਂ ਦਾ ਉਦੇਸ਼ ਰੇਅਰ ਅਰਥ ਪਰਮਾਨੈਂਟ ਮੈਗਨੈਟਸ (ਆਰਈਪੀਐੱਮ) ਦੀ ਮਾਈਨਿੰਗ, ਪ੍ਰੋਸੈਸਿੰਗ, ਰਿਸਰਚ ਅਤੇ ਮੈਨੂਫੈਕਚਰਿੰਗ ਨੂੰ ਵਧਾਉਣਾ ਹੈ। 
  • ਨਵੰਬਰ 2025 ਵਿੱਚ 7,280 ਕਰੋੜ ਰੁਪਏ ਦੀ ਆਰਈਪੀਐੱਮ ਮੈਨੂਫੈਕਚਰਿੰਗ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ। 
  • ਦੇਸ਼ ਵਿੱਚ 6,000 ਐੱਮ.ਟੀ.ਪੀ.ਏ. ਦੀ ਇੰਟੀਗ੍ਰੇਟਿਡ ਆਰਈਪੀਐੱਮ ਸਮਰੱਥਾ ਵਿਕਸਿਤ ਕੀਤੀ ਜਾਵੇਗੀ। 
  • ਪੰਜ ਸਾਲਾਂ ਦੀ ਅਵਧੀ ਵਿੱਚ 6,450 ਕਰੋੜ ਰੁਪਏ ਦਾ ਵਿਕਰੀ-ਆਧਾਰਿਤ ਪ੍ਰੋਤਸਾਹਨ। 
  • ਉੱਨਤ ਸੁਵਿਧਾਵਾਂ ਦੀ ਸਥਾਪਨਾ ਲਈ 750 ਕਰੋੜ ਰੁਪਏ ਦੀ ਪੂੰਜੀਗਤ ਸਹਾਇਤਾ। 
  • ਭਾਰਤੀ ਭੂਵਿਗਿਆਨਕ ਸਰਵੇਖਣ (ਜੀ.ਐੱਸ.ਆਈ.) ਨੇ 482.6 ਮਿਲੀਅਨ ਟਨ ਰੇਅਰ-ਅਰਥ ਧਾਤ ਸਰੋਤਾਂ ਦੀ ਪਛਾਣ ਕੀਤੀ ਹੈ। 

 

ਜਾਣ ਪਛਾਣ

ਭਾਰਤ ਰੇਅਰ ਅਰਥ ਪਰਮਾਨੈਂਟ ਮੈਗਨੈਟਸ (ਆਰਈਪੀਐੱਮ) ਲਈ ਇੱਕ ਘਰੇਲੂ ਈਕੋਸਿਸਟਮ ਸਥਾਪਿਤ ਕਰਕੇ ਕ੍ਰਿਟੀਕਲ ਮਟੀਰੀਅਲ ਦੇ ਖੇਤਰ ਵਿੱਚ ਆਤਮਨਿਰਭਰਤਾ ਵੱਲ ਨਿਰਣਾਇਕ ਕਦਮ ਚੁੱਕ ਰਿਹਾ ਹੈ। ਇਹ ਹਾਈ-ਪਰਫਾਰਮੈਂਸ ਮੈਗਨੈਟ ਇਲੈਕਟ੍ਰਿਕ ਵਾਹਨਾਂ, ਵਿੰਡ ਟਰਬਾਈਨ, ਇਲੈਕਟ੍ਰੌਨਿਕਸ, ਏਅਰੋਸਪੇਸ ਅਤੇ ਰੱਖਿਆ ਵਰਗੇ ਖੇਤਰਾਂ ਲਈ ਲਾਜ਼ਮੀ ਹਨ। ਇਸ ਟੀਚੇ ਦੀ ਪ੍ਰਾਪਤੀ ਲਈ, ਸਰਕਾਰ ਨੇ ਨਵੰਬਰ 2025 ਵਿੱਚ 7,280 ਕਰੋੜ ਰੁਪਏ ਦੀ ਇੱਕ ਮਹੱਤਵਾਕਾਂਖੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦਾ ਉਦੇਸ਼ 6,000 ਐੱਮ.ਟੀ.ਪੀ.ਏ. ਦੀ ਇੱਕੀਕ੍ਰਿਤ ਆਰਈਪੀਐੱਮ ਨਿਰਮਾਣ ਸਮਰੱਥਾ ਵਿਕਸਿਤ ਕਰਨਾ ਹੈ, ਜੋ ਰੇਅਰ-ਅਰਥ ਆਕਸਾਈਡ ਤੋਂ ਲੈ ਕੇ ਤਿਆਰ ਮੈਗਨੈਟ ਤੱਕ ਦੀ ਸੰਪੂਰਨ ਵੈਲਿਊ ਚੇਨ ਨੂੰ ਕਵਰ ਕਰੇਗੀ। 

ਇਸ ਨੂੰ ਹੋਰ ਵਧੇਰੇ ਪ੍ਰਭਾਵੀ ਬਣਾਉਣ ਲਈ, ਕੇਂਦਰੀ ਬਜਟ 2026-27 ਵਿੱਚ ਓੜੀਸ਼ਾ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਸਮਰਪਿਤ ਰੇਅਰ ਅਰਥ ਕਾਰੀਡੋਰ ਬਣਾਉਣ ਦੀ ਘੋਸ਼ਣਾ ਕੀਤੀ ਗਈ ਹੈ। ਇਨ੍ਹਾਂ ਗਲਿਆਰਿਆਂ ਦਾ ਉਦੇਸ਼ ਪ੍ਰੋਸੈਸਿੰਗ, ਰਿਸਰਚ ਅਤੇ ਮੈਨੂਫੈਕਚਰਿੰਗ ਨੂੰ ਵਧਾਉਣਾ ਹੈ। ਇਹ ਪਹਿਲਾਂ ਆਤਮਨਿਰਭਰ ਭਾਰਤ, ਨੈੱਟ ਜ਼ੀਰੋ 2070 ਅਤੇ ਵਿਕਸਿਤ ਭਾਰਤ @2047 ਦੀਆਂ ਰਾਸ਼ਟਰੀ ਪ੍ਰਾਥਮਿਕਤਾਵਾਂ ਅਨੁਸਾਰ ਹਨ, ਜੋ ਭਾਰਤ ਨੂੰ ਵਿਸ਼ਵ ਪੱਧਰ ਤੇ ਗਲੋਬਲ ਐਡਵਾਂਸਡ-ਮਟੀਰੀਅਲਸ ਵੈਲਿਊ ਚੇਨ ਵਿੱਚ ਇੱਕ ਮੋਹਰੀ ਵਜੋਂ ਸਥਾਪਿਤ ਕਰਦੀਆਂ ਹਨ। 

ਭਾਰਤ ਵਿੱਚ ਰੇਅਰ ਅਰਥ ਪਰਮਾਨੈਂਟ ਮੈਗਨੈਟ (ਆਰਈਪੀਐੱਮ) ਦਾ ਰਣਨੀਤਕ ਮਹੱਤਵ ਅਤੇ ਸਰੋਤ ਸਮਰੱਥਾ 

ਰੇਅਰ ਅਰਥ ਪਰਮਾਨੈਂਟ ਮੈਗਨੈਟ (ਆਰਈਪੀਐੱਮ) ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਸਥਾਈ ਚੁੰਬਕਾਂ ਵਿੱਚੋਂ ਇੱਕ ਹਨ, ਜੋ ਆਪਣੀ ਉੱਚ ਚੁੰਬਕੀ ਸ਼ਕਤੀ ਅਤੇ ਸਥਿਰਤਾ ਲਈ ਜਾਣੇ ਜਾਂਦੇ ਹਨ। ਆਪਣੇ ਛੋਟੇ ਆਕਾਰ ਅਤੇ ਸ਼ਕਤੀਸ਼ਾਲੀ ਪ੍ਰਦਰਸ਼ਨ ਕਾਰਨ ਇਹ ਆਧੁਨਿਕ ਇੰਜੀਨੀਅਰਿੰਗ ਐਪਲੀਕੇਸ਼ਨਾਂ ਲਈ ਜ਼ਰੂਰੀ ਬਣ ਗਏ ਹਨ। ਇਨ੍ਹਾਂ ਦਾ ਉਪਯੋਗ ਮੁੱਖ ਤੌਰ ਤੇ ਇਲੈਕਟ੍ਰਿਕ ਵਾਹਨ ਮੋਟਰਾਂ, ਹਵਾ ਟਰਬਾਈਨ ਜਨਰੇਟਰ, ਉਪਭੋਗਤਾ ਅਤੇ ਉਦਯੋਗਿਕ ਇਲੈਕਟ੍ਰੌਨਿਕਸ, ਏਅਰੋਸਪੇਸ ਸਿਸਟਮ, ਰੱਖਿਆ ਉਪਕਰਣ ਅਤੇ ਸਟੀਕ ਸੈਂਸਰਾਂ ਵਿੱਚ ਕੀਤਾ ਜਾਂਦਾ ਹੈ। 

ਜਿਵੇਂ-ਜਿਵੇਂ ਭਾਰਤ ਸਵੱਛ ਊਰਜਾ, ਐਡਵਾਂਸਡ ਮੋਬਿਲਿਟੀ ਅਤੇ ਸਟ੍ਰੈਟੇਜਿਕ ਸੈਕਟਰ ਵਿੱਚ ਆਪਣੇ ਮੈਨੂਫੈਕਚਰਿੰਗ ਬੇਸ ਦਾ ਵਿਸਥਾਰ ਕਰ ਰਿਹਾ ਹੈ, ਉਵੇਂ ਹੀ ਆਰਈਪੀਐੱਮ ਦੀ ਭਰੋਸੇਯੋਗ ਘਰੇਲੂ ਸਪਲਾਈ ਅਤਿ ਮਹੱਤਵਪੂਰਨ ਹੋ ਗਈ ਹੈ। ਇਹ ਨਾ ਸਿਰਫ ਆਯਾਤ ਤੇ ਨਿਰਭਰਤਾ ਨੂੰ ਘਟਾਉਂਦਾ ਹੈ, ਸਗੋਂ ਉੱਨਤ ਸਮੱਗਰੀਆਂ ਦੀ ਵਿਸ਼ਵਵਿਆਪੀ ਮੁੱਲ ਸ਼੍ਰੇਣੀ ਵਿੱਚ ਭਾਰਤ ਦੀ ਮੁਕਾਬਲੇਬਾਜੀ ਨੂੰ ਵੀ ਸਸ਼ਕਤ ਬਣਾਉਂਦਾ ਹੈ। 

  • ਭਾਰਤ ਦੇ ਸਰੋਤ ਦਾ ਅਧਾਰ 

ਭਾਰਤ ਦੇ ਕੋਲ ਰੇਅਰ-ਅਰਥ ਮਿਨਰਲਸ ਦਾ ਇੱਕ ਵਿਸ਼ਾਲ ਭੰਡਾਰ ਮੌਜੂਦ ਹੈ, ਜੋ ਆਰਈਪੀਐੱਮ ਨਿਰਮਾਣ ਵਰਗੇ ਡਾਊਨਸਟ੍ਰੀਮ ਉਦਯੋਗਾਂ ਲਈ ਇੱਕ ਮਜ਼ਬੂਤ ਅਧਾਰ ਪ੍ਰਦਾਨ ਕਰਦਾ ਹੈ। 

  • ਭਾਰਤ ਦੇ ਮੋਨਾਜ਼ਾਈਟ ਭੰਡਾਰ: ਭਾਰਤ ਦੇ ਕੋਲ 13.15 ਮਿਲੀਅਨ ਟਨ ਮੋਨਾਜ਼ਾਈਟ ਦਾ ਵਿਸ਼ਾਲ ਭੰਡਾਰ ਹੈ, ਜਿਸ ਵਿੱਚ ਅਨੁਮਾਨਿਤ 7.23 ਮਿਲੀਅਨ ਟਨ ਰੇਅਰ-ਅਰਥ ਆਕਸਾਈਡ (ਆਰ.ਈ.ਓ.) ਮੌਜੂਦ ਹੈ। 
  • ਭੂਗੌਲਿਕ ਵਿਸਥਾਰ: ਇਹ ਖਣਿਜ ਭੰਡਾਰ ਮੁੱਖ ਤੌਰ ਤੇ ਸਮੁੰਦਰ-ਤੱਟੀ ਰੇਤ, ਟੇਰੀ/ਲਾਲ ਰੇਤ ਅਤੇ ਅੰਦਰੂਨੀ ਜਲੋੜ ਖੇਤਰਾਂ ਵਿੱਚ ਸਥਿਤ ਹਨ ਅਤੇ ਓੜੀਸ਼ਾ, ਕੇਰਲ, ਆਂਧਰਾ ਪ੍ਰਦੇਸ਼, ਤਮਿਲ ਨਾਡੂ, ਪੱਛਮੀ ਬੰਗਾਲ, ਗੁਜਰਾਤ, ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਫੈਲੇ ਹੋਏ ਹਨ। 
  • ਵਧੇਰੇ ਸਰੋਤ: ਗੁਜਰਾਤ ਅਤੇ ਰਾਜਸਥਾਨ ਦੇ ਕਠੋਰ ਚਟਾਨੀ ਖੇਤਰਾਂ ਵਿੱਚ 1.29 ਮਿਲੀਅਨ ਟਨ ਇਨ-ਸਿਟੂ ਰੇਅਰ-ਅਰਥ ਆਕਸਾਈਡ ਸਰੋਤਾਂ ਦੀ ਪਛਾਣ ਕੀਤੀ ਗਈ ਹੈ। 
  • ਅਨਵੇਸ਼ਣ ਅਭਿਆਨ: ਭਾਰਤੀ ਭੂਵਿਗਿਆਨਕ ਸਰਵੇਖਣ (ਜੀ.ਐੱਸ.ਆਈ.) ਨੇ ਆਪਣੇ ਗਹਿਰੇ ਅਨਵੇਸ਼ਣ ਅਭਿਆਨਾਂ ਦੇ ਮਾਧਿਅਮ ਨਾਲ ਦੇਸ਼ ਦੇ ਖਣਿਜ ਭੰਡਾਰਾਂ ਵਿੱਚ ਹੋਰ ਵਾਧਾ ਕੀਤਾ ਹੈ, ਜਿਸ ਦੇ ਅਧੀਨ 34 ਅਨਵੇਸ਼ਣ ਪ੍ਰੋਜੈਕਟਾਂ ਵਿੱਚ 482.6 ਮਿਲੀਅਨ ਟਨ ਰੇਅਰ-ਅਰਥ ਧਾਤ ਸਰੋਤਾਂ ਦੀ ਪਛਾਣ ਕੀਤੀ ਗਈ ਹੈ। 

ਸੰਮਿਲਿਤ ਰੂਪ ਵਿੱਚ, ਇਹ ਭੰਡਾਰ ਇੱਕ ਇੰਟੀਗ੍ਰੇਟਿਡ ਆਰਈਪੀਐੱਮ ਮੈਨੂਫੈਕਚਰਿੰਗ ਈਕੋਸਿਸਟਮ ਦੀ ਸਥਾਪਨਾ ਦਾ ਸਮਰਥਨ ਕਰਨ ਲਈ ਭਾਰਤ ਦੇ ਮਜ਼ਬੂਤ ਕੱਚੇ ਮਾਲ ਦੇ ਅਧਾਰ ਨੂੰ ਪ੍ਰਦਰਸ਼ਿਤ ਕਰਦੇ ਹਨ। 

ਖੇਤਰ ਵਿੱਚ ਅਨਵੇਸ਼ਣ ਅਤੇ ਨਿਵੇਸ਼ ਦੀ ਲੋੜ - ਬੇਸ਼ਕ ਭਾਰਤ ਕੋਲ ਰੇਅਰ-ਅਰਥ ਸਰੋਤਾਂ ਦਾ ਇੱਕ ਮਜ਼ਬੂਤ ਅਧਾਰ ਹੈ, ਪਰ ਪਰਮਾਨੈਂਟ ਮੈਗਨੈਟ ਦਾ ਘਰੇਲੂ ਉਤਪਾਦਨ ਅਜੇ ਵੀ ਵਿਕਾਸ ਦੇ ਚਰਣ ਵਿੱਚ ਹੈ। ਵਰਤਮਾਨ ਵਿੱਚ, ਜ਼ਿਆਦਾਤਰ ਮੰਗ ਆਯਾਤ ਦੇ ਮਾਧਿਅਮ ਨਾਲ ਪੂਰੀ ਕੀਤੀ ਜਾ ਰਹੀ ਹੈ, ਜੋ ਮੁੱਖ ਤੌਰ ਤੇ ਚੀਨ ਤੋਂ ਹੁੰਦੀ ਹੈ (ਸਾਲ 2022-25 ਦੇ ਵਿਚਕਾਰ ਮੁੱਲ ਦੇ ਅਧਾਰ ਤੇ ਲਗਭਗ 60-80 ਪ੍ਰਤੀਸ਼ਤ ਅਤੇ ਮਾਤਰਾ ਦੇ ਅਧਾਰ ਤੇ 85-90 ਪ੍ਰਤੀਸ਼ਤ)। ਇਲੈਕਟ੍ਰਿਕ ਮੋਬਿਲਿਟੀ, ਨਵਿਆਉਣਯੋਗ ਊਰਜਾ, ਇਲੈਕਟ੍ਰੌਨਿਕਸ ਅਤੇ ਡਿਫੈਂਸ ਐਪਲੀਕੇਸ਼ਨ ਵਿੱਚ ਤੇਜ਼ ਵਾਧੇ ਕਾਰਨ 2030 ਤੱਕ ਰੇਅਰ ਅਰਥ ਪਰਮਾਨੈਂਟ ਮੈਗਨੈਟ ਦੀ ਖਪਤ ਦੁੱਗਣੀ ਹੋਣ ਦੀ ਉਮੀਦ ਹੈ। ਅਜਿਹੇ ਵਿੱਚ, ਆਯਾਤ ਤੇ ਨਿਰਭਰਤਾ ਘਟਾਉਣ ਅਤੇ ਦੀਰਘਕਾਲੀ ਆਤਮਨਿਰਭਰਤਾ ਯਕੀਨੀ ਬਣਾਉਣ ਲਈ ਭਾਰਤ ਲਈ ਇਸ ਖੇਤਰ ਵਿੱਚ ਆਪਣੀ ਘਰੇਲੂ ਸਮਰੱਥਾ ਦਾ ਵਿਸਥਾਰ ਕਰਨਾ ਅਤੇ ਨਿਵੇਸ਼ ਕਰਨਾ ਲਾਜ਼ਮੀ ਹੈ। 

ਰੇਅਰ ਅਰਥ ਨਿਰਮਾਣ ਅਤੇ ਕਾਰੀਡੋਰ ਨੂੰ ਬਜਟ ਵਿੱਚ ਪ੍ਰੋਤਸਾਹਨ

 

ਕੇਂਦਰੀ ਬਜਟ 2026-27 ਨੇ ਹਾਲ ਹੀ ਵਿੱਚ ਸਵੀਕ੍ਰਿਤ ਰੇਅਰ ਅਰਥ ਪਰਮਾਨੈਂਟ ਮੈਗਨੈਟ (ਆਰਈਪੀਐੱਮ) ਮੈਨੂਫੈਕਚਰਿੰਗ ਸਕੀਮ ਨੂੰ ਨਵੇਂ ਕੌਰੀਡੋਰ-ਆਧਾਰਿਤ ਪਹਿਲਾਂ ਨਾਲ ਜੋੜ ਕੇ ਮਹੱਤਵਪੂਰਨ ਸਮੱਗਰੀਆਂ ਵਿੱਚ ਭਾਰਤ ਦੀ ਆਤਮਨਿਰਭਰਤਾ ਤੇ ਗਹਿਰਾ ਜ਼ੋਰ ਦਿੱਤਾ ਹੈ। ਸੰਮਿਲਿਤ ਰੂਪ ਵਿੱਚ, ਇਹ ਉਪਾਅ ਘਰੇਲੂ ਸਮਰੱਥਾ ਨੂੰ ਮਜ਼ਬੂਤ ਕਰਨ, ਆਯਾਤ ਤੇ ਨਿਰਭਰਤਾ ਘਟਾਉਣ ਅਤੇ ਭਾਰਤ ਨੂੰ ਐਡਵਾਂਸਡ ਮਟੀਰੀਅਲ ਦੇ ਖੇਤਰ ਵਿੱਚ ਇੱਕ ਵਿਸ਼ਵਵਿਆਪੀ ਮੋਹਰੀ ਵਜੋਂ ਸਥਾਪਿਤ ਕਰਨ ਲਈ ਇੱਕ ਵਿਆਪਕ ਢਾਂਚਾ ਤਿਆਰ ਕਰਦੇ ਹਨ। 

  • ਆਰਈਪੀਐੱਮ ਨਿਰਮਾਣ ਯੋਜਨਾ 

ਕ੍ਰਿਟੀਕਲ ਮਟੀਰੀਅਲ ਦੇ ਖੇਤਰ ਵਿੱਚ ਭਾਰਤ ਦੀ ਆਤਮਨਿਰਭਰਤਾ ਨੂੰ ਮਜ਼ਬੂਤ ਕਰਨ ਲਈ, ਸਰਕਾਰ ਨੇ 26 ਨਵੰਬਰ, 2025 ਨੂੰ ਰੇਅਰ ਅਰਥ ਪਰਮਾਨੈਂਟ ਮੈਗਨੈਟ (ਆਰਈਪੀਐੱਮ) ਲਈ ਇੱਕ ਮੁੱਖ ਯੋਜਨਾ ਨੂੰ ਸਵੀਕ੍ਰਿਤੀ ਦਿੱਤੀ। ਇਹ ਪਹਿਲ ਇੱਕ ਪੂਰਨ ਤੌਰ ਤੇ ਇੰਟੀਗ੍ਰੇਟਿਡ ਘਰੇਲੂ ਮੈਨੂਫੈਕਚਰਿੰਗ ਈਕੋਸਿਸਟਮ ਦੇ ਨਿਰਮਾਣ ਲਈ ਵਿੱਤੀ ਸਹਾਇਤਾ ਅਤੇ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ। 

  • ਕੁੱਲ ਵਿੱਤੀ ਖਰਚ : 7,280 ਕਰੋੜ ਰੁਪਏ
  • ਸਮਰੱਥਾ ਨਿਰਮਾਣ: ਸਿੰਟਰਡ ਆਰਈਪੀਐੱਮ. (ਸਥਾਈ ਚੁੰਬਕਾਂ) ਦੀ 6,000 ਐੱਮ.ਟੀ.ਪੀ.ਏ. ਇੰਟੀਗ੍ਰੇਟਿਡ ਮੈਨੂਫੈਕਚਰਿੰਗ ਕੈਪੇਸਿਟੀ, ਜਿਸ ਨੂੰ ਗਲੋਬਲ ਕੰਪੈਟੀਟਿਵ ਬਿਡਿੰਗ ਦੇ ਮਾਧਿਅਮ ਨਾਲ ਅਧਿਕਤਮ ਪੰਜ ਲਾਭਾਰਥੀਆਂ ਵਿਚਕਾਰ ਵੰਡਿਆ ਜਾਵੇਗਾ 
  • ਪ੍ਰੋਤਸਾਹਨ: ਪੰਜ ਸਾਲਾਂ ਦੌਰਾਨ ਵਿਕਰੀ-ਆਧਾਰਿਤ ਪ੍ਰੋਤਸਾਹਨ ਵਜੋਂ 6,450 ਕਰੋੜ ਰੁਪਏ ਦਾ ਪ੍ਰਾਵਧਾਨ 
  • ਪੂੰਜੀਗਤ ਸਬਸਿਡੀ: ਉੱਨਤ ਨਿਰਮਾਣ ਸੁਵਿਧਾਵਾਂ ਦੀ ਸਥਾਪਨਾ ਲਈ 750 ਕਰੋੜ ਰੁਪਏ ਦਾ ਸਮਰਥਨ 
  • ਟਾਈਮਲਾਈਨ: ਨਿਰਮਾਣ ਇਕਾਈਆਂ ਦੀ ਸਥਾਪਨਾ ਲਈ ਦੋ ਸਾਲ ਦੀ ਗੈਸਟੇਸ਼ਨ ਅਵਧੀ, ਜਿਸ ਤੋਂ ਬਾਅਦ ਉਤਪਾਦਨ ਨਾਲ ਜੁੜੇ ਪੰਜ ਸਾਲਾਂ ਦਾ ਪ੍ਰੋਤਸਾਹਨ ਵੰਡ 
  • ਉਦੇਸ਼: ਰੇਅਰ ਅਰਥ ਆਕਸਾਈਡ ਤੋਂ ਲੈ ਕੇ ਤਿਆਰ ਮੈਗਨੈਟ ਤੱਕ ਇੱਕ ਐਂਡ-ਟੂ-ਐਂਡ ਈਕੋਸਿਸਟਮ ਸਥਾਪਿਤ ਕਰਨਾ, ਜਿਸ ਨਾਲ ਇਲੈਕਟ੍ਰਿਕ ਮੋਬਿਲਿਟੀ, ਨਵਿਆਉਣਯੋਗ ਊਰਜਾ, ਇਲੈਕਟ੍ਰੌਨਿਕਸ, ਏਅਰੋਸਪੇਸ ਅਤੇ ਰੱਖਿਆ ਵਰਗੇ ਖੇਤਰਾਂ ਲਈ ਨਿਰਵਿਘਨ ਸਪਲਾਈ ਯਕੀਨੀ ਕੀਤੀ ਜਾ ਸਕੇ 
  • ਕੇਂਦਰੀ ਬਜਟ 2026-27: ਰੇਅਰ ਅਰਥ ਕਾਰੀਡੋਰ 

ਆਰਈਪੀਐੱਮ ਯੋਜਨਾ ਦੇ ਪੂਰਕ ਵਜੋਂ, ਕੇਂਦਰੀ ਬਜਟ 2026-27 ਵਿੱਚ ਓੜੀਸ਼ਾ, ਕੇਰਲ, ਆਂਧਰਾ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਸਮਰਪਿਤ ਰੇਅਰ ਅਰਥ ਕਾਰੀਡੋਰ ਦੀ ਘੋਸ਼ਣਾ ਕੀਤੀ ਗਈ ਹੈ। ਇਹ ਕਾਰੀਡੋਰ ਇਨ੍ਹਾਂ ਰਾਜਾਂ ਦੇ ਖਣਿਜ-ਸਮ੍ਰਿੱਧ ਅਧਾਰ ਦਾ ਲਾਭ ਉਠਾਉਂਦੇ ਹੋਏ ਮਾਈਨਿੰਗ, ਪ੍ਰੋਸੈਸਿੰਗ, ਰਿਸਰਚ ਅਤੇ ਮੈਨੂਫੈਕਚਰਿੰਗ ਤੇ ਧਿਆਨ ਕੇਂਦ੍ਰਿਤ ਕਰਨਗੇ। ਇਸ ਪਹਿਲ ਨਾਲ ਸਥਾਨਕ ਅਰਥਵਿਵਸਥਾਵਾਂ ਦੇ ਮਜ਼ਬੂਤ ਹੋਣ, ਖੋਜ ਅਤੇ ਵਿਕਾਸ ਸਮਰੱਥਾ ਵਿੱਚ ਵਾਧਾ ਹੋਣ ਅਤੇ ਐਡਵਾਂਸਡ ਮਟੀਰੀਅਲ ਦੀ ਵਿਸ਼ਵਵਿਆਪੀ ਮੁੱਲ ਸ਼੍ਰੇਣੀ ਵਿੱਚ ਭਾਰਤ ਦੇ ਹੋਰ ਵਧੇਰੇ ਗਹਿਰਾਈ ਨਾਲ ਜੁੜਨ ਦੀ ਉਮੀਦ ਹੈ। 

ਇਹ ਕਾਰੀਡੋਰ ਸਿੱਧੇ ਤੌਰ ਤੇ ਓੜੀਸ਼ਾ ਅਤੇ ਕੇਰਲ ਵਿੱਚ ਆਈਆਰਈਐੱਲ (ਇੰਡੀਆ) ਲਿਮਿਟੇਡ ਦੀ ਮੌਜੂਦਾ ਮੌਜੂਦਗੀ ਦੇ ਕੌੰਪਲੀਮੈਂਟ ਵਜੋਂ ਕੰਮ ਕਰਦੇ ਹਨ। 

ਆਈਆਰਈਐੱਲ (ਇੰਡੀਆ) ਲਿਮਿਟੇਡ, ਜਿਸ ਨੂੰ ਪਹਿਲਾਂ ਇੰਡੀਅਨ ਰੇਅਰ ਅਰਥਸ ਲਿਮਿਟੇਡ ਵਜੋਂ ਜਾਣਿਆ ਜਾਂਦਾ ਸੀ, 1963 ਤੋਂ ਪਰਮਾਣੂ ਊਰਜਾ ਵਿਭਾਗ (ਡੀ.ਏ.ਈ.) ਦੇ ਅਧੀਨ ਕੰਮ ਕਰ ਰਿਹਾ ਹੈ। 10 ਲੱਖ ਟਨ ਪ੍ਰਤੀ ਸਾਲ ਦੀ ਪ੍ਰੋਸੈਸਿੰਗ ਸਮਰੱਥਾ ਨਾਲ, ਇਹ ਇਲਮੇਨਾਈਟ, ਰੂਟਾਈਲ, ਜ਼ਿਰਕੌਨ, ਸਿਲੀਮੇਨਾਈਟ ਅਤੇ ਗਾਰਨੈਟ ਵਰਗੇ ਸਟ੍ਰੈਟੇਜਿਕ ਮਿਨਰਲਸ ਦਾ ਉਤਪਾਦਨ ਕਰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਆਈ.ਆਰ.ਈ.ਐੱਲ. ਓੜੀਸ਼ਾ ਵਿੱਚ ਇੱਕ ਰੇਅਰ ਅਰਥ ਐਕਸਟ੍ਰੈਕਸ਼ਨ ਪਲਾਂਟ ਅਤੇ ਕੇਰਲ ਦੇ ਅਲੁਵਾ ਵਿੱਚ ਇੱਕ ਰੇਅਰ ਅਰਥ ਰਿਫਾਈਨਿੰਗ ਯੂਨਿਟ ਸੰਚਾਲਿਤ ਕਰਦਾ ਹੈ, ਜੋ ਦੋਵੇਂ ਹੀ ਨਵੇਂ ਕਾਰੀਡੋਰ ਪਹਿਲ ਦੇ ਅਨੁਰੂਪ ਹਨ। ਆਈ.ਆਰ.ਈ.ਐੱਲ. ਦੀਆਂ ਇਨ੍ਹਾਂ ਸਥਾਪਿਤ ਸੁਵਿਧਾਵਾਂ ਨੂੰ ਨਵੇਂ ਕਾਰੀਡੋਰ ਨਾਲ ਇੱਕੀਕ੍ਰਿਤ ਕਰਕੇ, ਸਰਕਾਰ ਦਾ ਟੀਚਾ ਘਰੇਲੂ ਰੇਅਰ ਅਰਥ ਸਮਰੱਥਾ ਦਾ ਵਿਸਥਾਰ ਕਰਨਾ, ਉੱਨਤ ਨਿਰਮਾਣ ਨੂੰ ਵਧਾਉਣਾ ਅਤੇ ਆਤਮਨਿਰਭਰਤਾ ਅਤੇ ਸਵੱਛ ਊਰਜਾ ਵੱਲ ਭਾਰਤ ਨੂੰ ਗਤੀ ਦੇਣਾ ਹੈ। 

ਰਾਸ਼ਟਰੀ ਟੀਚਿਆਂ ਅਨੁਸਾਰ ਰੇਅਰ ਅਰਥ ਵਿਕਾਸ 

ਭਾਰਤ ਦੇ ਹਾਲੀਆ ਨੀਤੀਗਤ ਉਪਾਅ ਇਹ ਦਰਸਾਉਂਦੇ ਹਨ ਕਿ ਕਿਸ ਤਰ੍ਹਾਂ ਰੇਅਰ ਅਰਥ ਵਿਕਾਸ ਨੂੰ ਵਿਆਪਕ ਰਾਸ਼ਟਰੀ ਪ੍ਰਾਥਮਿਕਤਾਵਾਂ ਨਾਲ ਜੋੜਿਆ ਜਾ ਰਿਹਾ ਹੈ। ਇਸ ਦਾ ਧਿਆਨ ਨਾ ਸਿਰਫ ਉਦਯੋਗਿਕ ਵਿਕਾਸ ਤੇ ਹੈ, ਸਗੋਂ ਸਵੱਛ ਊਰਜਾ, ਰੱਖਿਆ ਅਤੇ ਰਣਨੀਤਕ ਸਰੋਤ ਸੁਰੱਖਿਆ ਤੇ ਵੀ ਕੇਂਦ੍ਰਿਤ ਹੈ। 

  • ਆਤਮਨਿਰਭਰਤਾ (ਆਤਮਨਿਰਭਰ ਭਾਰਤ): ਆਯਾਤ ਤੇ ਨਿਰਭਰਤਾ ਘਟਾ ਕੇ—ਜਿੱਥੇ 2022-25 ਦੇ ਵਿਚਕਾਰ ਪਰਮਾਨੈਂਟ ਮੈਗਨੈਟ ਦੇ ਕੁੱਲ ਮੁੱਲ ਦਾ 60-80 ਪ੍ਰਤੀਸ਼ਤ ਅਤੇ ਮਾਤਰਾ ਦਾ 85-90 ਪ੍ਰਤੀਸ਼ਤ ਹਿੱਸਾ ਇਕੱਲੇ ਚੀਨ ਤੋਂ ਪ੍ਰਾਪਤ ਕੀਤਾ ਗਿਆ ਸੀ, ਭਾਰਤ ਦਾ ਟੀਚਾ ਆਪਣੀ ਘਰੇਲੂ ਸਮਰੱਥਾ ਨੂੰ ਮਜ਼ਬੂਤ ਕਰਨਾ ਅਤੇ ਮਹੱਤਵਪੂਰਨ ਸਪਲਾਈ ਚੇਨਾਂ ਨੂੰ ਸੁਰੱਖਿਅਤ ਕਰਨਾ ਹੈ। 
  • ਸਵੱਛ ਊਰਜਾ ਵੱਲ ਪਰਿਵਰਤਨ: ਰੇਅਰ ਅਰਥ ਮੈਗਨੈਟ ਇਲੈਕਟ੍ਰਿਕ ਵਾਹਨ ਮੋਟਰਾਂ ਅਤੇ ਹਵਾ ਟਰਬਾਈਨ ਜਨਰੇਟਰ ਲਈ ਲਾਜ਼ਮੀ ਹਨ, ਜੋ ਭਾਰਤ ਦੇ ਨਵਿਆਉਣਯੋਗ ਊਰਜਾ ਵਿਸਥਾਰ ਅਤੇ ਇਸ ਦੇ ਨੈੱਟ ਜ਼ੀਰੋ 2070 ਵਿਜ਼ਨ ਦੇ ਕੇਂਦਰ ਵਿੱਚ ਹਨ। ਕੇਂਦਰੀ ਬਜਟ ਵਿੱਚ ਘੋਸ਼ਿਤ ਕਾਰੀਡੋਰ ਇਹ ਯਕੀਨੀ ਬਣਾਉਣਗੇ ਕਿ ਖਣਿਜ-ਸਮ੍ਰਿੱਧ ਰਾਜ ਇਸ ਵੱਲ ਪਰਿਵਰਤਨ ਵਿੱਚ ਸਿੱਧੇ ਤੌਰ ਤੇ ਆਪਣਾ ਯੋਗਦਾਨ ਦੇਣ। 
  • ਰਾਸ਼ਟਰੀ ਸੁਰੱਖਿਆ ਅਤੇ ਰੱਖਿਆ: ਰੇਅਰ ਅਰਥ ਮੈਗਨੈਟ ਏਅਰੋਸਪੇਸ ਪ੍ਰਣਾਲੀਆਂ, ਰੱਖਿਆ ਉਪਕਰਣਾਂ ਅਤੇ ਸਟੀਕ ਸੈਂਸਰਾਂ ਲਈ ਅਤਿ ਮਹੱਤਵਪੂਰਨ ਹਨ। ਘਰੇਲੂ ਕਾਰੀਡੋਰ ਅਤੇ ਨਿਰਮਾਣ ਸਮਰੱਥਾ ਰਣਨੀਤਕ ਐਪਲੀਕੇਸ਼ਨਾਂ ਲਈ ਸੁਰੱਖਿਅਤ ਪਹੁੰਚ ਯਕੀਨੀ ਬਣਾਉਂਦੇ ਹਨ, ਜਿਸ ਨਾਲ ਵਿਸ਼ਵਵਿਆਪੀ ਸਪਲਾਈ ਚੇਨ ਵਿੱਚ ਹੋਣ ਵਾਲੇ ਵਿਘਨਾਂ ਪ੍ਰਤੀ ਭਾਰਤ ਦੀ ਸੰਵੇਦਨਸ਼ੀਲਤਾ ਘੱਟ ਜਾਂਦੀ ਹੈ। 
  • ਨੀਤੀ ਅਤੇ ਸੰਸਥਾਗਤ ਸੁਧਾਰ: ਇਹ ਪਹਿਲਾਂ ਖਾਣ ਅਤੇ ਖਣਿਜ (ਵਿਕਾਸ ਅਤੇ ਨਿਯਮ) ਐਕਟ (ਐੱਮਐੱਮਡੀਆਰ ਐਕਟ, 2023 ਵਿੱਚ ਸੋਧ) ਦੇ ਅਧੀਨ ਕੀਤੇ ਗਏ ਸੁਧਾਰਾਂ ਦੇ ਪੂਰਕ ਹਨ, ਜਿਸ ਨੇ ਮਹੱਤਵਪੂਰਨ ਖਣਿਜਾਂ ਦੀ ਇੱਕ ਸਮਰਪਿਤ ਸੂਚੀ ਪੇਸ਼ ਕੀਤੀ ਅਤੇ ਜਾਂਚ ਅਤੇ ਖਨਨ ਨੂੰ ਨਿੱਜੀ ਭਾਗੀਦਾਰੀ ਲਈ ਖੋਲ੍ਹ ਦਿੱਤਾ। ਉਹ ਨੈਸ਼ਨਲ ਕ੍ਰਿਟੀਕਲ ਮਿਨਰਲਸ ਮਿਸ਼ਨ (ਐੱਨਸੀਐੱਮਐੱਮ, ਜਨਵਰੀ 2025 ਵਿੱਚ ਸਵੀਕ੍ਰਿਤ) ਨਾਲ ਵੀ ਮੇਲ ਖਾਂਦੇ ਹਨ, ਜਿਸ ਦਾ ਉਦੇਸ਼ ਦੁਰਲੱਭ ਖਣਿਜਾਂ ਅਤੇ ਹੋਰ ਰਣਨੀਤਕ ਖਣਿਜਾਂ ਲਈ ਸਥਾਈ ਸਪਲਾਈ ਚੇਨ ਸੁਰੱਖਿਅਤ ਕਰਨਾ ਹੈ। 

ਵਿਸ਼ਵਵਿਆਪੀ ਖਣਿਜ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ 

ਭਾਰਤ ਦੀ ਰੇਅਰ ਅਰਥ ਅਤੇ ਕ੍ਰਿਟੀਕਲ ਮਿਨਰਲਸ ਰਣਨੀਤੀ ਸਿਰਫ ਘਰੇਲੂ ਸੁਧਾਰਾਂ ਤੱਕ ਸੀਮਤ ਨਹੀਂ ਹੈ ਸਗੋਂ ਇਹ ਮਜ਼ਬੂਤ ਸਪਲਾਈ ਚੇਨਾਂ ਦੇ ਨਿਰਮਾਣ ਲਈ ਅੰਤਰਰਾਸ਼ਟਰੀ ਸਹਿਯੋਗ ਨਾਲ ਗਹਿਰਾਈ ਨਾਲ ਜੁੜੀ ਹੋਈ ਹੈ। 

  • ਦਵਿਪੱਖੀ ਸਮਝੌਤੇ
  • ਖਾਣ ਮੰਤਰਾਲੇ ਨੇ ਆਸਟ੍ਰੇਲੀਆ, ਅਰਜਨਟੀਨਾ, ਜ਼ਾਮਬੀਆ, ਮੋਜ਼ਾਮਬਿਕ, ਪੇਰੂ, ਜ਼ਿਮਬਾਬਵੇ, ਮਲਾਵੀ ਅਤੇ ਕੋਟੇ ਡੀ ਆਇਵਰ ਵਰਗੇ ਖਣਿਜ-ਸਮ੍ਰਿੱਧ ਦੇਸ਼ਾਂ ਨਾਲ ਰਣਨੀਤਕ ਸਮਝੌਤੇ ਕੀਤੇ ਹਨ। 
  • ਇਨ੍ਹਾਂ ਸਾਂਝੇਦਾਰੀਆਂ ਦਾ ਉਦੇਸ਼ ਸਵੱਛ ਊਰਜਾ, ਐਡਵਾਂਸਡ ਮੋਬਿਲਿਟੀ ਅਤੇ ਡਿਫੈਂਸ ਐਪਲੀਕੇਸ਼ਨ ਲਈ ਜ਼ਰੂਰੀ ਰੇਅਰ ਅਰਥ ਅਤੇ ਹੋਰ ਮਹੱਤਵਪੂਰਨ ਖਨਿਜਾਂ ਤੱਕ ਦੀਰਘਕਾਲੀ ਪਹੁੰਚ ਯਕੀਨੀ ਬਣਾਉਣਾ ਹੈ। 

 

  • ਬਹੁਪੱਖੀ ਮੰਚ
  • ਭਾਰਤ ਮਿਨਰਲਸ ਸਿਕਿਓਰਿਟੀ ਪਾਰਟਨਰਸ਼ਿਪ (ਐੱਮ.ਐੱਸ.ਪੀ.) ਵਿੱਚ ਭਾਗ ਲੈਂਦਾ ਹੈ, ਜੋ ਮੁੱਖ ਅਰਥਵਿਵਸਥਾਵਾਂ ਦਾ ਇੱਕ ਸਮੂਹ ਹੈ। ਇਹ ਸਮੂਹ ਮਹੱਤਵਪੂਰਨ ਮਿਨਰਲਸ ਲਈ ਵਿਸ਼ਵਵਿਆਪੀ ਸਪਲਾਈ ਚੇਨਾਂ ਦੇ ਵਿਭਿੰਨਤਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਕਰਨ ਤੇ ਕੇਂਦ੍ਰਿਤ ਹੈ। 
  • ਭਾਰਤ ਇੰਡੋ-ਪੈਸਿਫਿਕ ਇਕਨੌਮਿਕ ਫਰੇਮਵਰਕ (ਆਈਪੀਈਐੱਫ) ਦਾ ਵੀ ਹਿੱਸਾ ਹੈ, ਜਿਸ ਵਿੱਚ ਸਵੱਛ ਊਰਜਾ ਅਤੇ ਮਹੱਤਵਪੂਰਨ ਮਿਨਰਲ ਸਪਲਾਈ ਚੇਨ ਤੇ ਸਹਿਯੋਗ ਸ਼ਾਮਲ ਹੈ। 
  • ਇਹ ਮੰਚ ਭਾਰਤ ਨੂੰ ਤਕਨੀਕ, ਨਿਵੇਸ਼ ਅਤੇ ਸਸਟੇਨੇਬਲ ਮਾਈਨਿੰਗ ਤਰੀਕਿਆਂ ਤੇ ਸਹਿਯੋਗ ਕਰਨ ਦੇ ਅਵਸਰ ਪ੍ਰਦਾਨ ਕਰਦੇ ਹਨ, ਜਿਸ ਨਾਲ ਸਪਲਾਈ ਵਿੱਚ ਵਿਘਨ ਦੇ ਜੋਖਮ ਘੱਟ ਜਾਂਦੇ ਹਨ। 
     
  • ਖਣਿਜ ਬਿਦੇਸ਼ ਇੰਡੀਆ ਲਿਮਿਟੇਡ (ਕੇ.ਏ.ਬੀ.ਆਈ.ਐੱਲ.) ਦੀ ਭੂਮਿਕਾ
  • ਕੇਏਬੀਆਈਐੱਲ, ਖਾਣ ਮੰਤਰਾਲੇ ਦੇ ਅਧੀਨ ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮਿਟੇਡ (ਨਾਲਕੋ), ਹਿੰਦੁਸਤਾਨ ਕਾਪਰ ਲਿਮਿਟੇਡ (ਐੱਚ.ਸੀ.ਐੱਲ.) ਅਤੇ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਿਟੇਡ (ਐੱਮਈਸੀਐੱਲ) ਦਾ ਇੱਕ ਸੰਯੁਕਤ ਉੱਦਮ ਹੈ। 
  • ਇਸ ਦਾ ਆਦੇਸ਼ ਭਾਰਤ ਦੀਆਂ ਘਰੇਲੂ ਮੁੱਲ ਸ਼੍ਰੇਣੀਆਂ ਨੂੰ ਮਜ਼ਬੂਤ ਕਰਨ ਲਈ ਵਿਦੇਸ਼ੀ ਖਣਿਜ ਸੰਪਤੀਆਂ ਦਾ ਅਧਿਗ੍ਰਹਿਣ ਅਤੇ ਵਿਕਾਸ ਕਰਨਾ ਹੈ। 
  • ਕੇਏਬੀਆਈਐੱਲ ਨੇ ਅਰਜੈਂਟੀਨਾ ਦੀ CAMYEN ਨਾਲ ਪੰਜ ਲਿਥੀਅਮ ਬ੍ਰੇਨ ਬਲਾਕਾਂ ਦੇ ਜਾਂਚ ਅਤੇ ਖਨਨ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ, ਜੋ ਵਿਦੇਸ਼ੀ ਮਹੱਤਵਪੂਰਨ ਮਿਨਰਲ ਐਸੇਟਸ ਨੂੰ ਸੁਰੱਖਿਅਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। 

ਨਿਸ਼ਕਰਸ਼:

ਭਾਰਤ ਦੀ ਰੇਅਰ ਅਰਥ ਰਣਨੀਤੀ ਘਰੇਲੂ ਸਰੋਤਾਂ ਦੀ ਸਮਰੱਥਾ ਨੂੰ ਟਾਰਗੇਟਿਡ ਨੀਤੀਗਤ ਅਤੇ ਵਿੱਤੀ ਸਹਾਇਤਾ ਨਾਲ ਜੋੜ ਕੇ ਆਤਮਨਿਰਭਰਤਾ ਵੱਲ ਨਿਰਣਾਇਕ ਰੂਪ ਵਿੱਚ ਵਧ ਰਹੀ ਹੈ। 7,280 ਕਰੋੜ ਰੁਪਏ ਦੀ ਆਰਈਪੀਐੱਮ ਨਿਰਮਾਣ ਯੋਜਨਾ ਅਤੇ ਕੇਂਦਰੀ ਬਜਟ 2026-27 ਵਿੱਚ ਘੋਸ਼ਿਤ ਸਮਰਪਿਤ ਰੇਅਰ ਅਰਥ ਕਾਰੀਡੋਰ ਮਿਲ ਕੇ ਮਾਈਨਿੰਗ, ਪ੍ਰੋਸੈਸਿੰਗ, ਰਿਸਰਚ ਅਤੇ ਮੈਨੂਫੈਕਚਰਿੰਗ ਲਈ ਇੱਕ ਇੱਕੀਕ੍ਰਿਤ ਢਾਂਚਾ ਤਿਆਰ ਕਰਦੇ ਹਨ। ਇਹ ਉਪਾਅ ਆਯਾਤ ਨਿਰਭਰਤਾ ਨੂੰ ਘਟਾਉਂਦੇ ਹਨ, ਸਵੱਛ ਊਰਜਾ ਅਤੇ ਰੱਖਿਆ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਦੇ ਹਨ ਅਤੇ ਆਤਮਨਿਰਭਰ ਭਾਰਤ, ਨੈੱਟ ਜ਼ੀਰੋ 2070 ਅਤੇ ਵਿਕਸਿਤ ਭਾਰਤ @2047 ਦੀਆਂ ਰਾਸ਼ਟਰੀ ਪ੍ਰਾਥਮਿਕਤਾਵਾਂ ਨਾਲ ਮੇਲ ਖਾਂਦੇ ਹਨ। ਪੂਰਕ ਅੰਤਰਰਾਸ਼ਟਰੀ ਸਾਂਝੇਦਾਰੀਆਂ ਅਤੇ ਸੰਸਥਾਗਤ ਸੁਧਾਰ ਮਹੱਤਵਪੂਰਨ ਖਣਿਜਾਂ ਤੱਕ ਮਜ਼ਬੂਤ ਪਹੁੰਚ ਨੂੰ ਹੋਰ ਵਧੇਰੇ ਯਕੀਨੀ ਬਣਾਉਂਦੇ ਹਨ। ਤਾਲਮੇਲ ਵਾਲੇ ਘਰੇਲੂ ਅਤੇ ਵਿਸ਼ਵਵਿਆਪੀ ਪਹਿਲਾਂ ਨਾਲ, ਭਾਰਤ ਆਪਣੇ ਆਪ ਨੂੰ ਐਡਵਾਂਸਡ ਮਟੀਰੀਅਲਸ ਵੈਲਿਊ ਚੇਨ ਵਿੱਚ ਇੱਕ ਭਰੋਸੇਯੋਗ ਅਤੇ ਪ੍ਰਤੀਸਪਰਧੀ ਮੋਹਰੀ ਵਜੋਂ ਸਥਾਪਿਤ ਕਰ ਰਿਹਾ ਹੈ। 

ਸੰਦਰਭ: 

ਭਾਰੀ ਉਦਯੋਗ ਮੰਤਰਾਲੇ: 

https://www.pib.gov.in/PressReleasePage.aspx?PRID=2194687&reg=3&lang=2

https://www.pib.gov.in/PressReleasePage.aspx?PRID=2151394&reg=3&lang=2

 

ਖਾਣ ਮੰਤਰਾਲੇ: 

https://www.pib.gov.in/PressReleasePage.aspx?PRID=2114467&reg=3&lang=2

https://www.pib.gov.in/PressReleasePage.aspx?PRID=1945102&reg=3&lang=2

https://www.pib.gov.in/PressReleasePage.aspx?PRID=1996380&reg=3&lang=2

mines.gov.in/admin/storage/ckeditor/NCMM_1739251643.pdf

 

ਪਰਮਾਣੂ ਊਰਜਾ ਵਿਭਾਗ: 

https://www.pib.gov.in/PressReleasePage.aspx?PRID=2147282&reg=3&lang=2

https://www.pib.gov.in/PressReleasePage.aspx?PRID=2147282&reg=3&lang=2

 

ਆਈਆਰਈਐੱਲ (ਇੰਡੀਆ) ਲਿਮਿਟੇਡ: 

https://www.irel.co.in/quick-aboutus

 

ਕੇਂਦਰੀ ਬਜਟ 2026-27: 

https://www.indiabudget.gov.in/

 

ਪੱਤਰ ਸੂਚਨਾ ਦਫ਼ਤਰ (ਪੀ.ਆਈ.ਬੀ.): 

https://www.pib.gov.in/PressNoteDetails.aspx?NoteId=156753&ModuleId=3&reg=3&lang=1

***************

India’s Rare Earth Strategy: Manufacturing, Corridors, and Global Integration

PIB Research/BS/RN

(Explainer ID: 157233) आगंतुक पटल : 6
Provide suggestions / comments
इस विज्ञप्ति को इन भाषाओं में पढ़ें: English , Urdu , हिन्दी , Bengali , Gujarati , Kannada
Link mygov.in
National Portal Of India
STQC Certificate