• Skip to Content
  • Sitemap
  • Advance Search
Others

ਰਾਸ਼ਟਰੀ ਵੋਟਰ ਦਿਵਸ 2026

ਮੇਰਾ ਭਾਰਤ, ਮੇਰਾ ਵੋਟ

Posted On: 24 JAN 2026 9:31PM

ਪ੍ਰਮੁੱਖ ਬਿੰਦੂ 

  • ਵੋਟਰਾਂ ਦਾ ਸਨਮਾਨ ਕਰਨ, ਨੌਜਵਾਨਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ, ਲੋਕਤੰਤਰੀ ਮੁੱਲਾਂ ਨੂੰ ਮਜ਼ਬੂਤ ਕਰਨ ਅਤੇ ਯੂਨੀਵਰਸਲ ਬਾਲਗ ਵੋਟ ਅਧਿਕਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਪੂਰੇ ਭਾਰਤ ਵਿੱਚ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ ਹੈ। 
  • ਰਾਸ਼ਟਰੀ ਵੋਟਰ ਦਿਵਸ 2026 ਦੀ ਥੀਮ "ਮੇਰਾ ਭਾਰਤ, ਮੇਰਾ ਵੋਟ" ਹੈ ਅਤੇ ਇਸ ਦੀ ਟੈਗਲਾਈਨ ਭਾਰਤੀ ਲੋਕਤੰਤਰ ਦੇ ਕੇਂਦਰ ਵਿੱਚ ਨਾਗਰਿਕ ਹੈ। 
  • ਭਾਰਤ ਦੇ ਚੋਣ ਕਮਿਸ਼ਨ ਨੇ ਭਾਰਤ ਦੀ ਚੋਣ ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ ਕਈ ਕ੍ਰਾਂਤੀਕਾਰੀ ਸੁਧਾਰ ਕੀਤੇ ਹਨ। ਐੱਸਵੀਈਈਪੀ ਨੇ ਜਿੱਥੇ ਜ਼ਮੀਨੀ ਪੱਧਰ 'ਤੇ ਵੋਟਰਾਂ ਨੂੰ ਜਾਗਰੂਕ ਕੀਤਾ ਹੈ, ਉੱਥੇ ਹੀ ਈਸੀਆਈਨੈੱਟ ਨੇ ਅੰਤਰਰਾਸ਼ਟਰੀ ਮੰਚ 'ਤੇ ਤਕਨੀਕੀ ਵਿਸ਼ੇਸ਼ਤਾ ਸਾਂਝੀ ਕਰਨ ਵਿੱਚ ਮਦਦ ਕੀਤੀ ਹੈ। 
  • cVIGIL ਐੱਪ ਦੇ ਮਾਧਿਅਮ ਨਾਲ ਚੋਣ ਉਲੰਘਣਾ ਦੀ ਤੁਰੰਤ ਰਿਪੋਰਟਿੰਗ ਹੁਣ ਸੰਭਵ ਹੋ ਗਈ ਹੈ। ਵੋਟਿੰਗ ਕੇਂਦਰਾਂ 'ਤੇ 100 ਪ੍ਰਤੀਸ਼ਤ ਵੈੱਬਕਾਸਟਿੰਗ ਨੇ ਪਾਰਦਰਸਿਤਾ ਵਧਾਈ ਹੈ। ਈਪੀਆਈਸੀ (ਵੋਟਰ ਆਈਡੀ) ਦੀ ਡਿਲੀਵਰੀ ਨੂੰ 15 ਦਿਨਾਂ ਦੇ ਅੰਦਰ ਕਰਨ ਲਈ ਫਾਸਟ-ਟਰੈਕ ਕੀਤਾ ਗਿਆ ਹੈ। 

ਜਾਣ ਪਛਾਣ

ਭਾਰਤ ਹਰ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਉਂਦਾ ਹੈ। ਇਹ ਲੋਕਤੰਤਰ ਦਾ ਉਹ ਉਤਸਵ ਹੈ ਜੋ ਹਰ ਨਾਗਰਿਕ ਨੂੰ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਲਈ ਸਸ਼ਕਤ ਬਣਾਉਂਦਾ ਹੈ। ਇਹ ਦਿਨ ਭਾਰਤ ਦੇ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ ਦਾ ਪ੍ਰਤੀਕ ਹੈ, ਜਿਸ ਦੀ ਸਥਾਪਨਾ 25 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਦੀ ਧਾਰਾ 324 ਦੇ ਅਧੀਨ ਕੀਤੀ ਗਈ ਸੀ। 

ਭਾਰਤ ਦਾ ਚੋਣ ਕਮਿਸ਼ਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਚੋਣਾਂ ਦੇ ਨਿਯੰਤਰਣ, ਨਿਗਰਾਨੀ ਅਤੇ ਸੰਚਾਲਨ ਲਈ ਜ਼ਿੰਮੇਵਾਰ ਇੱਕ ਮਹੱਤਵਪੂਰਨ ਸੰਵਿਧਾਨਕ ਅਥਾਰਟੀ ਹੈ। ਇਸ ਨੇ ਹੁਣ ਤੱਕ 18 ਆਮ ਚੋਣਾਂ ਅਤੇ 400 ਤੋਂ ਵੱਧ ਰਾਜ ਵਿਧਾਨ ਸਭਾ ਚੋਣਾਂ ਆਯੋਜਿਤ ਕੀਤੀਆਂ ਹਨ। ਕਮਿਸ਼ਨ ਰਾਜ ਸਭਾ, ਰਾਜ ਵਿਧਾਨ ਸਭਾਵਾਂ (ਜਿੱਥੇ ਉਹ ਮੌਜੂਦ ਹਨ), ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੁੱਚੇਰੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੀਆਂ ਚੋਣਾਂ ਦੇ ਨਾਲ-ਨਾਲ ਭਾਰਤ ਦੇ ਰਾਸ਼ਟਰਪਤੀ ਅਤੇ ਉਪਰਾਸ਼ਟਰਪਤੀ ਦੇ ਪ੍ਰਤਿਸ਼ਠਿਤ ਪਦਾਂ ਦੀਆਂ ਚੋਣਾਂ ਦੀ ਵੀ ਨਿਗਰਾਨੀ ਕਰਦਾ ਹੈ। ਇਹ ਇੱਕ ਬਹੁ-ਮੈਂਬਰੀ ਸੰਸਥਾ ਹੈ ਜਿਸ ਵਿੱਚ ਮੁੱਖ ਚੋਣ ਕਮਿਸ਼ਨਰ ਅਤੇ ਦੋ ਹੋਰ ਚੋਣ ਕਮਿਸ਼ਨਰ  ਸ਼ਾਮਲ ਹੁੰਦੇ ਹਨ। 

ਰਾਸ਼ਟਰੀ ਵੋਟਰ ਦਿਵਸ 2026 ਦੀ ਥੀਮ "ਮੇਰਾ ਭਾਰਤ, ਮੇਰਾ ਵੋਟ" ਹੈ ਅਤੇ ਇਸ ਦੀ ਟੈਗਲਾਈਨ ਭਾਰਤੀ ਲੋਕਤੰਤਰ ਦੇ ਕੇਂਦਰ ਵਿੱਚ ਨਾਗਰਿਕ ਹੈ। ਇਹ ਨਾਗਰਿਕ-ਕੇਂਦ੍ਰਿਤ ਚੋਣ ਪ੍ਰਕਿਰਿਆਵਾਂ ਨੂੰ ਤਿਆਰ ਕਰਨ ਲਈ ਭਾਰਤ ਦੇ ਚੋਣ ਕਮਿਸ਼ਨ ਦੇ ਯਤਨਾਂ ਦਾ ਪ੍ਰਤੀਕ ਹੈ। ਕਮਿਸ਼ਨ ਨਾਗਰਿਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਾ ਹੈ ਅਤੇ ਚੋਣ ਪ੍ਰਕਿਰਿਆਵਾਂ ਵਿੱਚ ਉਹਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ। 

ਰਾਸ਼ਟਰੀ ਵੋਟਰ ਦਿਵਸ ਦਾ ਮੁੱਖ ਪ੍ਰੋਗਰਾਮ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਭਾਰਤ ਦੇ ਰਾਸ਼ਟਰਪਤੀ ਇਸ ਪ੍ਰੋਗਰਾਮ  ਨੂੰ ਸੰਬੋਧਨ ਕਰਦੇ ਹਨ। ਰਾਸ਼ਟਰਪਤੀ ਨਵੇਂ ਨਾਮਜ਼ਦ ਨੌਜਵਾਨ ਵੋਟਰਾਂ ਦੇ ਇੱਕ ਸਮੂਹ ਨੂੰ ਵੋਟਰ ਫੋਟੋ ਪਛਾਣ ਪੱਤਰ (ਈਪੀਆਈਸੀ) ਪ੍ਰਦਾਨ ਕਰਦੇ ਹਨ ਅਤੇ ਚੋਣ ਅਧਿਕਾਰੀਆਂ ਨੂੰ ਉਹਨਾਂ ਦੇ ਅਦਭੁੱਤ ਕੰਮ ਲਈ ਸਨਮਾਨਿਤ ਕਰਦੇ ਹਨ। ਇਹ ਪੁਰਸਕਾਰ ਚੋਣ ਪ੍ਰਬੰਧਨ ਵਿੱਚ ਉਹਨਾਂ ਦੇ ਵਿਸ਼ੇਸ਼ ਯੋਗਦਾਨ ਨੂੰ ਮਾਨਤਾ ਦਿੰਦੇ ਹਨ। ਨਾਗਰਿਕ ਸੇਵਾ ਸੰਗਠਨਾਂ ਨੂੰ ਵੀ ਉਹਨਾਂ ਦੇ ਕੰਮਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ। 

ਰਾਸ਼ਟਰੀ ਵੋਟਰ ਦਿਵਸ ਦਾ ਮਹੱਤਵ 

ਲੋਕਤੰਤਰੀ ਅਤੇ ਚੋਣ ਪ੍ਰਕਿਰਿਆਵਾਂ ਵਿੱਚ ਵੋਟਰਾਂ ਦੀ ਭਾਗੀਦਾਰੀ ਕਿਸੇ ਵੀ ਲੋਕਤੰਤਰ ਦੇ ਸਫਲ ਸੰਚਾਲਨ ਲਈ ਅਭਿੰਨ ਹੈ। ਇਹ ਪੂਰਨ ਲੋਕਤੰਤਰੀ ਚੋਣਾਂ ਦਾ ਅਧਾਰ ਹੈ। 

ਭਾਰਤ ਵਿੱਚ, ਚੋਣ ਕਮਿਸ਼ਨ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਭਾਰਤੀ ਦਾ ਨਾਂ ਵੋਟਰ ਸੂਚੀ ਵਿੱਚ ਹੋਵੇ। ਇਸ ਨੂੰ ਸਾਰੇ ਪੰਜੀਕ੍ਰਿਤ ਵੋਟਰਾਂ ਨੂੰ ਸਵੈ-ਇੱਛਾ ਨਾਲ ਵੋਟ ਕਰਨ ਲਈ ਪ੍ਰੇਰਿਤ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕਰਨਾ ਚਾਹੀਦਾ ਹੈ। ਰਾਸ਼ਟਰੀ ਵੋਟਰ ਦਿਵਸ ਇਸ ਸੰਵਿਧਾਨਕ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ। ਇਹ ਵੋਟਰ ਪੰਜੀਕਰਣ ਅਤੇ ਭਾਗੀਦਾਰੀ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ। ਇਹ ਦਿਨ ਪਾਤਰ ਨਾਗਰਿਕਾਂ ਨੂੰ ਆਪਣਾ ਨਾਂ ਦਰਜ ਕਰਾਉਣ ਅਤੇ ਵੋਟ ਦੇ ਆਪਣੇ ਲੋਕਤੰਤਰੀ ਅਧਿਕਾਰ ਦਾ ਪ੍ਰਯੋਗ ਕਰਨ ਲਈ ਪ੍ਰੋਤਸਾਹਿਤ ਕਰਦਾ ਹੈ। ਇਹ ਦਿਨ ਦੇਸ਼ ਦੇ ਸਾਰੇ ਵੋਟਰਾਂ ਨੂੰ ਸਮਰਪਿਤ ਹੈ। ਨਵੇਂ ਵੋਟਰਾਂ ਦਾ ਨਾਮਾਂਕਣ ਇਸ ਉਤਸਵ ਦਾ ਇੱਕ ਮੁੱਖ ਕੇਂਦਰ ਹੈ। ਪੂਰੇ ਭਾਰਤ ਵਿੱਚ, ਇਸ ਦਿਨ ਨਵੇਂ ਵੋਟਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। 

ਰਾਸ਼ਟਰੀ ਵੋਟਰ ਦਿਵਸ ਪੂਰੇ ਦੇਸ਼ ਵਿੱਚ ਲਗਭਗ 11 ਲੱਖ ਵੋਟਿੰਗ ਕੇਂਦਰਾਂ 'ਤੇ, ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਅਤੇ ਰਾਜ ਪੱਧਰ 'ਤੇ ਮੁੱਖ ਚੋਣ ਅਧਿਕਾਰੀਆਂ ਵੱਲੋਂ ਮਨਾਇਆ ਜਾ ਰਿਹਾ ਹੈ। ਬੂਥ ਪੱਧਰ ਦੇ ਅਧਿਕਾਰੀ ਹਰ ਵੋਟਿੰਗ ਕੇਂਦਰ ਖੇਤਰ ਵਿੱਚ ਪ੍ਰੋਗਰਾਮ ਆਯੋਜਿਤ ਕਰਦੇ ਹਨ ਅਤੇ ਨਵੇਂ ਪੰਜੀਕ੍ਰਿਤ ਵੋਟਰਾਂ ਨੂੰ ਸਨਮਾਨਿਤ ਕਰਦੇ ਹਨ। 

ਆਮ ਜਨਤਾ ਤੱਕ ਪਹੁੰਚਣ ਲਈ, ਭਾਰਤ ਦੇ ਚੋਣ ਕਮਿਸ਼ਨ ਨੇ 2011 ਵਿੱਚ ਆਪਣੇ ਸਥਾਪਨਾ ਦਿਵਸ ਯਾਨੀ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ। ਇਸ ਨੂੰ ਪੂਰੇ ਦੇਸ਼ ਵਿੱਚ ਵੱਡੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ਨਾਲ ਸੈਮੀਨਾਰ, ਸਾਈਕਲ ਰੈਲੀ, ਮਨੁੱਖੀ ਲੜੀ, ਲੋਕ ਕਲਾ ਪ੍ਰੋਗਰਾਮ, ਮਿੰਨੀ-ਮੈਰਾਥੌਨ, ਮੁਕਾਬਲੇ ਅਤੇ ਜਾਗਰੂਕਤਾ ਸੈਮੀਨਾਰ ਵਰਗੇ ਆਊਟਰੀਚ ਪ੍ਰੋਗਰਾਮਾਂ ਦੀ ਇੱਕ ਸ਼੍ਰੇਣੀ ਆਯੋਜਿਤ ਕੀਤੀ ਜਾਂਦੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਗਤੀਵਿਧੀਆਂ ਨੌਜਵਾਨਾਂ ਉੱਤੇ ਅਧਾਰਿਤ ਹੁੰਦੀਆਂ ਹਨ ਤਾਂ ਜੋ ਵੋਟ ਅਤੇ ਲੋਕਤੰਤਰ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। 

ਪ੍ਰਮੁੱਖ ਗਤੀਵਿਧੀਆਂ ਅਤੇ ਸਮਾਰੋਹ 

ਭਾਰਤ ਦਾ ਚੋਣ ਕਮਿਸ਼ਨ ਰਾਸ਼ਟਰੀ ਵੋਟਰ ਦਿਵਸ ਦੇ ਸਮਾਰੋਹਾਂ ਲਈ ਕਈ ਗਤੀਵਿਧੀਆਂ ਦਾ ਆਯੋਜਨ ਕਰਦਾ ਹੈ। 

ਰਾਸ਼ਟਰੀ ਵੋਟਰ ਦਿਵਸ 2026 'ਤੇ ਰਾਸ਼ਟਰੀ ਚੋਣ ਪੁਰਸਕਾਰ ਦਿੱਤੇ ਗਏ 

ਇੱਕ ਢਾਂਚਾਗਤ ਪੁਰਸਕਾਰ ਪ੍ਰੋਗਰਾਮ ਰਾਸ਼ਟਰੀ ਵੋਟਰ ਦਿਵਸ ਦਾ ਇੱਕ ਲਾਜ਼ਮੀ ਹਿੱਸਾ ਹੈ, ਜੋ ਚੋਣ ਪ੍ਰਬੰਧਨ ਅਤੇ ਵੋਟਰ  ਆਊਟਰੀਚ ਵਿੱਚ ਉੱਤਮਤਾ ਦਾ ਉਤਸਵ ਮਨਾਉਂਦਾ ਹੈ। ਇਹ ਪੁਰਸਕਾਰ ਰਾਸ਼ਟਰੀ ਵੋਟਰ ਦਿਵਸ ਸਮਾਰੋਹ ਦੌਰਾਨ ਰਾਸ਼ਟਰੀ ਅਤੇ ਰਾਜ ਦੋਵੇਂ ਪੱਧਰਾਂ 'ਤੇ ਪ੍ਰਦਾਨ ਕੀਤੇ ਜਾਂਦੇ ਹਨ। ਇਸ ਸਾਲ, ਇਹ ਪੁਰਸਕਾਰ ਸਭ ਤੋਂ ਵਧੀਆ ਚੋਣ ਜ਼ਿਲ੍ਹਿਆਂ ਨੂੰ ਮਾਨਤਾ ਦੇਣਗੇ। 

ਸਾਲ 2026 ਦੇ ਸਭ ਤੋਂ ਵਧੀਆ ਚੋਣ ਜ਼ਿਲ੍ਹਾ ਪੁਰਸਕਾਰ ਹੇਠ ਲਿਖੀਆਂ ਥੀਮਾਂ ਦੇ ਅਧੀਨ ਉਪਲੱਬਧੀਆਂ ਨੂੰ ਸਨਮਾਨਿਤ ਕਰਨਗੇ: 

  1. ਇਨੋਵੇਟਿਵ ਵੋਟਰ ਜਾਗਰੂਕਤਾ ਪਹਿਲ: ਕ੍ਰਿਏਟਿਵ ਵੋਟਰ ਐਜੂਕੇਸ਼ਨ ਪ੍ਰੋਗਰਾਮ, ਜਾਗਰੂਕਤਾ ਅਭਿਆਨਾਂ ਅਤੇ ਆਊਟਰੀਚ ਗਤੀਵਿਧੀਆਂ ਨੂੰ ਮਾਨਤਾ ਦੇਣਾ ਜੋ ਨਾਗਰਿਕਾਂ ਨੂੰ ਜੋੜਦੀਆਂ ਅਤੇ ਸਸ਼ਕਤ ਬਣਾਉਂਦੀਆਂ ਹਨ। 
  2. ਚੋਣਾਂ ਵਿੱਚ ਤਕਨਾਲੋਜੀ ਦਾ ਪ੍ਰਭਾਵੀ ਇਸਤੇਮਾਲ: ਚੋਣ ਪ੍ਰਕਿਰਿਆਵਾਂ ਦੀ ਕੁਸ਼ਲਤਾ, ਪਾਰਦਰਸ਼ਿਤਾ  ਅਤੇ ਸਟੀਕਤਾ ਵਧਾਉਣ ਲਈ ਤਕਨਾਲੋਜੀ ਦੇ ਉਪਯੋਗ ਦਾ ਉਤਸਵ ਮਨਾਉਣਾ। 
  3. ਸਿਖਲਾਈ ਅਤੇ ਸੱਮਰਥਾ ਨਿਰਮਾਣ: ਚੋਣ ਅਧਿਕਾਰੀਆਂ ਲਈ ਸੁਵਿਵਸਥਿਤ ਸਿਖਲਾਈ ਪ੍ਰੋਗਰਾਮਾਂ ਅਤੇ ਉਹਨਾਂ ਦੇ ਵਿਆਪਕ ਮੁਲਾਂਕਣ ਨੂੰ ਸਨਮਾਨਿਤ ਕਰਨਾ। 
  4. ਚੋਣ ਪ੍ਰਬੰਧਨ ਅਤੇ ਲੌਜਿਸਟਿਕਸ: ਵੋਟਿੰਗ ਕੇਂਦਰਾਂ, ਵੋਟ ਸਮੱਗਰੀ ਅਤੇ ਕਰਮਚਾਰੀਆਂ ਦੀ ਤਾਇਨਾਤੀ ਸਮੇਤ ਚੋਣ ਲੌਜਿਸਟਿਕਸ ਦੇ ਪ੍ਰਬੰਧਨ ਵਿੱਚ ਸਰਵੋਤਮ ਅਭਿਆਸਾਂ ਨੂੰ ਸਵੀਕਾਰ ਕਰਨਾ। 
  5. ਆਦਰਸ਼ ਚੋਣ ਜ਼ਾਬਤੇ ਦਾ ਲਾਗੂਕਰਨ ਅਤੇ ਲਾਗੂ ਕਰਨਾ: ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਨ ਅਤੇ ਬਣਾਈ ਰੱਖਣ ਲਈ ਪ੍ਰਭਾਵੀ ਰਣਨੀਤੀਆਂ ਨੂੰ ਮਾਨਤਾ ਦੇਣਾ, ਜਿਸ ਨਾਲ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਯਕੀਨੀ ਬਣ ਸਕਣ। 
  6. ਮੀਡੀਆ ਪੁਰਸਕਾਰ: ਪ੍ਰਿੰਟ, ਟੀਵੀ, ਰੇਡੀਓ ਅਤੇ ਔਨਲਾਈਨ/ਸੋਸ਼ਲ ਮੀਡੀਆ ਸਮੇਤ ਵੱਖ-ਵੱਖ ਮੀਡੀਆ ਪਲੈਟਫਾਰਮਾਂ 'ਤੇ ਵੋਟਰ ਸਿੱਖਿਆ ਵਿੱਚ ਉੱਤਮ ਅਭਿਆਨਾਂ ਦਾ ਉਤਸਵ ਮਨਾਉਣਾ। 

ਰਾਸ਼ਟਰੀ ਵੋਟਰ ਦਿਵਸ 2026 ਦੇ ਮੌਕੇ 'ਤੇ ਹੋਣ ਵਾਲੇ ਸ਼ੁਭਾਰੰਭ 

ਰਾਸ਼ਟਰੀ ਵੋਟਰ  ਦਿਵਸ 2026 ਦੇ ਮੌਕੇ 'ਤੇ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੀ ਗਰਿਮਾਮਈ ਉਪਸਥਿਤੀ ਵਿੱਚ ਹੇਠ ਲਿਖੀਆਂ ਮਹੱਤਵਪੂਰਨ ਪਹਿਲਾਂ ਦਾ ਸ਼ੁਭਾਰੰਭ ਕੀਤਾ ਜਾਵੇਗਾ: 

  1. ਵੋਟਰ ਜਾਗਰੂਕਤਾ ਅਤੇ ਆਊਟਰੀਚ ਪਹਿਲ। 
  2. ਸੰਸਥਾਗਤ ਪ੍ਰਕਾਸ਼ਨ ਰਿਪੋਰਟ ਅਤੇ ਨੌਲੇਜ ਪ੍ਰੋਡਕਟ। 
  3. ਔਡੀਓ-ਵਿਜ਼ੂਅਲ ਸਮੱਗਰੀ ਜੋ ਲੋਕਤੰਤਰੀ ਪ੍ਰਕਿਰਿਆਵਾਂ, ਵੋਟਰਾਂ ਦੀ ਭਾਗੀਦਾਰੀ ਅਤੇ ਚੋਣ ਨਵੀਨਤਾ 'ਤੇ ਪ੍ਰਕਾਸ਼ ਪਾਉਂਦਾ ਹੈ। 
  4. ਈਸੀਆਈ ਦੀਆਂ ਉਪਲੱਬਧੀਆਂ ਨੂੰ ਉਜਾਗਰ ਕਰਨ ਵਾਲੇ ਪ੍ਰਕਾਸ਼ਨ ਦੀ ਰੀਲਿਜ਼। 
  5. ਬਿਹਾਰ ਵਿੱਚ ਆਮ ਚੋਣਾਂ ਦੇ ਸਫਲ ਸੰਚਾਲਨ ਬਾਰੇ ਪ੍ਰਕਾਸ਼ਨ ਦੀ ਰੀਲਿਜ਼। 
  6. ਚੋਣ ਪ੍ਰਬੰਧਨ ਅਤੇ ਲੋਕਤੰਤਰੀ ਵਿਕਾਸ ਵਿੱਚ ਈਸੀਆਈ ਦੇ ਵੈਸ਼ਵਿਕ ਅਗਵਾਈ ਨੂੰ ਦਰਸਾਉਣ ਵਾਲੇ ਵੀਡੀਓ ਦੀ ਰੀਲਿਜ਼। 

ਅਕਾਦਮਿਕ ਸੰਸਥਾਵਾਂ ਵਿੱਚ ਆਯੋਜਿਤ ਹੋਣ ਵਾਲੀਆਂ ਮੁੱਖ ਗਤੀਵਿਧੀਆਂ 

ਸਾਰੇ ਸਕੂਲਾਂ ਅਤੇ ਅਕਾਦਮਿਕ ਸੰਸਥਾਵਾਂ ਨੂੰ ਵਿਸ਼ੇਸ਼ ਗਤੀਵਿਧੀਆਂ ਆਯੋਜਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਇਹਨਾਂ ਵਿੱਚ ਵਾਦ-ਵਿਵਾਦ, ਚਰਚਾ ਅਤੇ ਵੱਖ-ਵੱਖ ਮੁਕਾਬਲੇ ਸ਼ਾਮਲ ਹਨ। ਵਿਦਿਆਰਥੀ ਡਰਾਇੰਗ, ਸਕਿੱਟ (ਲਘੂ ਨਾਟਕ), ਗੀਤ, ਪੇਂਟਿੰਗ ਅਤੇ ਨਿਬੰਧ ਲੇਖਣ ਵਿੱਚ ਭਾਗ ਲੈ ਸਕਦੇ ਹਨ। ਇਹ ਗਤੀਵਿਧੀਆਂ ਨੌਜਵਾਨ ਮਨ ਨੂੰ ਜ਼ਿੰਮੇਵਾਰ ਵੋਟਰ ਬਣਨ ਲਈ ਪ੍ਰੇਰਿਤ ਕਰਦੀਆਂ ਹਨ। 

ਇਹ ਗਤੀਵਿਧੀਆਂ ਸੂਚਿਤ ਅਤੇ ਸਮਾਵੇਸ਼ੀ ਚੋਣ ਭਾਗੀਦਾਰੀ ਨੂੰ ਵਧਾਉਣ ਲਈ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟਿਸਿਪੇਸ਼ਨ ਪ੍ਰੋਗਰਾਮ ਦੇ ਅਨੁਰੂਪ ਹਨ। 

ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟਿਸਿਪੇਸ਼ਨ (SVEEP) ਭਾਰਤ ਦੇ ਚੋਣ ਕਮਿਸ਼ਨ ਦਾ ਪ੍ਰਮੁੱਖ ਪ੍ਰੋਗਰਾਮ ਹੈ। ਇਹ ਪੂਰੇ ਦੇਸ਼ ਵਿੱਚ ਵੋਟਰ ਸਿੱਖਿਆ, ਜਾਗਰੂਕਤਾ ਅਤੇ ਸਾਖਰਤਾ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ 2009 ਵਿੱਚ ਹੋਈ ਸੀ। ਉਦੋਂ ਤੋਂ, ਇਹ ਭਾਰਤ ਦੇ ਵੋਟਰਾਂ ਨੂੰ ਚੋਣ ਪ੍ਰਕਿਰਿਆ ਦੇ ਬੁਨਿਆਦੀ ਗਿਆਨ ਨਾਲ ਤਿਆਰ ਕਰ ਰਿਹਾ ਹੈ। 

ਸਾਲਾਂ ਦੌਰਾਨ ਪਰਿਵਰਤਨਸ਼ੀਲ ਚੋਣ ਸੁਧਾਰ 

ਭਾਰਤ ਦੀ ਚੋਣ ਪ੍ਰਣਾਲੀ ਸੰਸਥਾਗਤ, ਤਕਨੀਕੀ ਅਤੇ ਵੋਟਰ-ਕੇਂਦ੍ਰਿਤ ਸੁਧਾਰਾਂ ਦੀ ਇੱਕ ਸ਼੍ਰੇਣੀ ਦੇ ਮਾਧਿਅਮ ਨਾਲ ਨਿਰੰਤਰ ਪਰਿਵਰਤਨ ਤੋਂ ਗੁਜ਼ਰੀ ਹੈ। ਇਹਨਾਂ ਦਾ ਉਦੇਸ਼ ਲੋਕਤੰਤਰੀ ਭਾਗੀਦਾਰੀ ਅਤੇ ਚੋਣ ਅਖੰਡਤਾ ਨੂੰ ਮਜ਼ਬੂਤ ਕਰਨਾ ਹੈ। 

ਹੋਰ ਪ੍ਰਮੁੱਖ ਪਹਿਲਾਂ 

ਕਈ ਹੋਰ ਪਹਿਲਾਂ ਨੇ ਚੋਣ ਪ੍ਰਕਿਰਿਆ ਦੀ ਕੁਸ਼ਲਤਾ, ਸਮਾਵੇਸ਼ਿਤਾ ਅਤੇ ਪਾਰਦਰਸ਼ਿਤਾ ਨੂੰ ਹੋਰ ਵੀ ਮਜ਼ਬੂਤ ਕੀਤਾ ਹੈ। 

ਵੋਟ ਕੇਂਦਰ ਪ੍ਰਬੰਧਨ 

ਵੋਟ ਕੇਂਦਰਾਂ 'ਤੇ ਮੋਬਾਈਲ ਜਮ੍ਹਾ ਸਹੂਲਤ: ਵੋਟ ਦੇ ਨਿਯਮਾਂ ਦਾ ਅਨੁਪਾਲਨ ਅਤੇ ਸੁਚਾਰੂ ਵੋਟ ਯਕੀਨੀ ਬਣਾਉਣ ਲਈ ਵੋਟ ਕੇਂਦਰਾਂ ਦੇ ਬਾਹਰ ਮੋਬਾਈਲ ਫੋਨ ਜਮ੍ਹਾ ਕਾਉਂਟਰ ਸਥਾਪਿਤ ਕੀਤੇ ਗਏ ਹਨ। 

ਵੋਟ ਕੇਂਦਰ ਦੀ 1,200 ਵੋਟਰਾਂ ਦੀ ਸੀਮਾ: ਭੀੜ ਘਟਾਉਣ ਅਤੇ ਕਤਾਰਾਂ ਨੂੰ ਛੋਟਾ ਕਰਨ ਲਈ ਹਰ ਵੋਟ ਕੇਂਦਰ 'ਤੇ ਅਧਿਕਤਮ ਵੋਟਰਾਂ ਦੀ ਗਿਣਤੀ 1,200 ਤੱਕ ਸੀਮਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਉੱਚੀ ਰਿਹਾਇਸ਼ੀ ਇਮਾਰਤਾਂ ਅਤੇ ਹਾਊਸਿੰਗ ਸੋਸਾਇਟੀਆਂ ਵਿੱਚ ਵਾਧੂ ਵੋਟ ਕੇਂਦਰ ਸਥਾਪਿਤ ਕੀਤੇ ਗਏ ਹਨ। 

ਵੋਟ ਕੇਂਦਰਾਂ 'ਤੇ 100 ਪ੍ਰਤੀਸ਼ਤ ਵੈੱਬਕਾਸਟਿੰਗ: ਵੋਟ ਦੇ ਦਿਨ ਦੀਆਂ ਮਹੱਤਵਪੂਰਨ ਗਤੀਵਿਧੀਆਂ ਦੀ ਨਿਗਰਾਨੀ ਲਈ ਸਾਰੇ ਵੋਟ ਕੇਂਦਰਾਂ 'ਤੇ ਵੈੱਬਕਾਸਟਿੰਗ ਯਕੀਨੀ ਬਣਾਈ ਗਈ ਹੈ। ਇਹ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਸਾਰੀਆਂ ਗਤੀਵਿਧੀਆਂ ਬਿਨਾਂ ਕਿਸੇ ਉਲੰਘਣ ਦੇ ਪੂਰੀਆਂ ਹੋਣ। 

ਵੋਟਰ ਸੇਵਾਵਾਂ ਅਤੇ ਜਾਣਕਾਰੀ 

ਵਧੇਰੇ ਸਪੱਸ਼ਟ ਵੋਟਰ  ਸੂਚਨਾ ਪਰਚੀ (ਵੀਆਈਐੱਸ): ਵੋਟਰ ਤਸਦੀਕ ਨੂੰ ਆਸਾਨ ਬਣਾਉਣ ਲਈ ਵੀਆਈਐੱਸ ਨੂੰ ਸਪੱਸ਼ਟ ਰੂਪ ਵਿੱਚ ਦਿਖਾਈ ਦੇਣ ਵਾਲੇ ਸੀਰੀਅਲ ਨੰਬਰ ਅਤੇ ਪਾਰਟ ਨੰਬਰ ਨਾਲ ਮੁੜ ਡਿਜ਼ਾਈਨ ਕੀਤਾ ਗਿਆ ਹੈ। 

ਈਪੀਆਈਸੀ ਦੀ ਤੁਰੰਤ ਡਿਲੀਵਰੀ: ਨਵੀਂ ਐੱਸਓਪੀ ਇਹ ਯਕੀਨੀ ਬਣਾਉਂਦੀ ਹੈ ਕਿ ਵੋਟਰ ਸੂਚੀ ਵਿੱਚ ਅਪਡੇਟ ਦੇ 15 ਦਿਨਾਂ ਦੇ ਅੰਦਰ ਈਪੀਆਈਸੀ ਦੀ ਡਿਲੀਵਰੀ ਹੋ ਜਾਵੇ। ਇਸ ਨਾਲ ਹਰ ਪੜਾਅ 'ਤੇ ਐੱਸਐੱਮਐੱਸ ਦੇ ਮਾਧਿਅਮ ਨਾਲ ਅਪਡੇਟ ਵੀ ਪ੍ਰਦਾਨ ਕੀਤੇ ਜਾਂਦੇ ਹਨ। 

ਵੋਟਰ ਸੂਚੀ ਪ੍ਰਬੰਧਨ 

ਬਿਹਾਰ ਵਿੱਚ ਵਿਸ਼ੇਸ਼ ਗੰਭੀਰ ਸਮੀਖਿਆ: ਕਮਿਸ਼ਨ ਨਾਂਵਾਂ ਨੂੰ ਹਟਾਉਣ ਅਤੇ ਸਾਰੇ ਪਾਤਰ ਵੋਟਰਾਂ ਨੂੰ ਸ਼ਾਮਲ ਕਰਨ ਲਈ ਕੇਂਦ੍ਰਿਤ ਸਮੀਖਿਆ ਅਭਿਆਨ ਚਲਾਇਆ ਗਿਆ। 

ਮੌਤ ਪੰਜੀਕਰਣ ਡੇਟਾ ਪ੍ਰਾਪਤ ਕਰਨਾ: ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਮੌਤ ਪੰਜੀਕਰਣ ਡੇਟਾ ਨੂੰ ਇਲੈਕਟ੍ਰਾਨਿਕ ਰੂਪ ਵਿੱਚ ਸਾਂਝਾ ਕਰਨਾ ਸੰਭਵ ਬਣਾਇਆ ਗਿਆ ਹੈ। 

ਉਪ-ਚੋਣਾਂ ਤੋਂ ਪਹਿਲਾਂ ਵਿਸ਼ੇਸ਼ ਸੰਖੇਪ ਸਮੀਖਿਆ (ਐੱਸਐੱਸਆਰ): ਲਗਭਗ 20 ਸਾਲਾਂ ਵਿੱਚ ਪਹਿਲੀ ਵਾਰ ਉਪ-ਚੋਣਾਂ ਤੋਂ ਪਹਿਲਾਂ ਸਪੈਸ਼ਲ ਸਮਰੀ ਰਿਵੀਜ਼ਨ ਆਯੋਜਿਤ ਕੀਤਾ ਗਿਆ। 

ਤਕਨਾਲੋਜੀ ਅਤੇ ਡਿਜੀਟਲ ਸਿਸਟਮ 

ਭਾਰਤ ਦੇ ਚੋਣ ਕਮਿਸ਼ਨ ਦੇ ਮੁੱਖ ਦਫਤਰ ਵਿੱਚ ਡਿਜੀਟਲੀਕਰਨ ਅਤੇ ਰਿਸੋਰਸ ਆਪਟੀਮਾਈਜ਼ੇਸ਼ਨ: ਕੁਸ਼ਲਤਾ ਵਧਾਉਣ ਲਈ ਈ-ਆਫਿਸ, ਬਾਇਓਮੈਟ੍ਰਿਕ ਹਾਜ਼ਰੀ ਅਤੇ ਆਈਆਈਆਈਡੀਐੱਮ (ਇੰਡੀਆ ਇੰਟਰਨੈਸ਼ਨਲ ਇੰਸਟੀਟਿਊਟ ਆਫ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ) ਵਿੱਚ ਤਬਦੀਲੀ। 

ਡਿਜੀਟਲ ਇੰਡੈਕਸ ਕਾਰਡ ਅਤੇ ਰਿਪੋਰਟ: ਰਿਟਰਨਿੰਗ ਅਧਿਕਾਰੀਆਂ ਨੂੰ ਨਤੀਜਿਆਂ ਦੀ ਘੋਸ਼ਣਾ ਦੇ 72 ਘੰਟਿਆਂ ਦੇ ਅੰਦਰ ਡਿਜੀਟਲ ਰੂਪ ਵਿੱਚ ਇੰਡੈਕਸ ਕਾਰਡ ਜਾਰੀ ਕਰਨ ਵਿੱਚ ਸਮਰੱਥ ਬਣਾਇਆ ਗਿਆ ਹੈ। 

ਸਿਖਲਾਈ ਅਤੇ ਸੱਮਰਥਾ ਨਿਰਮਾਣ 

ਬੂਥ ਲੈਵਲ ਏਜੰਟ ਦੀ ਸਿਖਲਾਈ: ਰਾਜਨੀਤਿਕ ਦਲਾਂ ਵੱਲੋਂ ਨਿਯੁਕਤ ਬੂਥ ਪੱਧਰ ਦੇ ਏਜੰਟਾਂ ਨੂੰ ਵੋਟਰ ਸੂਚੀ ਤਿਆਰ ਕਰਨ ਅਤੇ ਲੋਕ ਪ੍ਰਤੀਨਿਧਤਾ ਅਧਿਨਿਯਮ, 1950 ਦੇ ਅਧੀਨ ਅਪੀਲ ਦੇ ਪ੍ਰਾਵਧਾਨਾਂ 'ਤੇ ਸਿਖਲਾਈ ਦਿੱਤੀ ਗਈ। 

ਇੰਡੀਆ ਇੰਟਰਨੈਸ਼ਨਲ ਇੰਸਟੀਟਿਊਟ ਆਫ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (ਆਈਆਈਆਈਡੀਐੱਮ) ਵਿੱਚ ਬੂਥ ਲੈਵਲ ਅਫਸਰ ਦੀ ਟ੍ਰੇਨਿੰਗ: ਫੀਲਡ ਲੈਵਲ ਦੀ ਸੱਮਰਥਾ ਨੂੰ ਮਜ਼ਬੂਤ ਕਰਨ ਲਈ ਬਿਹਾਰ ਸਮੇਤ ਪੂਰੇ ਭਾਰਤ ਤੋਂ 7,000 ਤੋਂ ਵੱਧ ਬੀਐੱਲਓ ਅਤੇ ਸੁਪਰਵਾਈਜ਼ਰ ਨੂੰ ਆਈਆਈਆਈਡੀਐੱਮ ਵਿੱਚ ਟ੍ਰੇਨਿੰਗ ਦਿੱਤੀ ਗਈ। 

ਪੁਲਿਸ ਅਧਿਕਾਰੀਆਂ ਦੀ ਸਿਖਲਾਈ: ਚੋਣ ਦੌਰਾਨ ਕਾਨੂੰਨ-ਵਿਵਸਥਾ ਯਕੀਨੀ ਬਣਾਉਣ ਲਈ ਪੁਲਿਸ ਅਧਿਕਾਰੀਆਂ ਲਈ ਵਿਸ਼ੇਸ਼ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਗਏ। 

ਨੋਡਲ ਕਮਿਊਨੀਕੇਸ਼ਨ ਅਧਿਕਾਰੀਆਂ ਦੀ ਸਿਖਲਾਈ: ਪ੍ਰਭਾਵੀ ਆਊਟਰੀਚ (ਜਨਸੰਪਰਕ) ਯਕੀਨੀ ਬਣਾਉਣ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੀਡੀਆ ਅਤੇ ਸੰਚਾਰ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਗਈ। 

ਚੋਣ ਕਰਮਚਾਰੀ ਅਤੇ ਅਧਿਕਾਰੀ 

ਬੂਥ ਪੱਧਰ ਦੇ ਅਧਿਕਾਰੀਆਂ (ਬੀਐੱਲਓ) ਲਈ ਫੋਟੋ ਪਛਾਣ ਪੱਤਰ: ਪਾਰਦਰਸ਼ਿਤਾ ਵਧਾਉਣ ਅਤੇ ਜਨਤਾ ਦਾ ਵਿਸ਼ਵਾਸ ਮਜ਼ਬੂਤ ਕਰਨ ਲਈ ਬੀਐੱਲਓ ਨੂੰ ਮਿਆਰੀ ਫੋਟੋ ਪਛਾਣ ਪੱਤਰ ਜਾਰੀ ਕੀਤੇ ਗਏ। 

ਗਿਣਤੀ ਪ੍ਰਕਿਰਿਆ 

ਡਾਕ ਵੋਟ ਗਿਣਤੀ ਨੂੰ ਸੁਚਾਰੂ ਬਣਾਉਣਾ: ਡਾਕ ਵੋਟ ਪੱਤਰਾਂ ਦੀ ਗਿਣਤੀ ਹੁਣ ਈਵੀਐੱਮ/ਵੀਵੀਪੀਏਟੀ ਦੀ ਗਿਣਤੀ ਦੇ ਪੈਨਲਟੀਮੇਟ ਰਾਊਂਡ (ਅੰਤਿਮ ਤੋਂ ਪਹਿਲਾਂ ਵਾਲੇ ਰਾਊਂਡ) ਦੇ ਸਮਾਪਤ ਹੋਣ ਤੋਂ ਪਹਿਲਾਂ ਪੂਰੀ ਕਰ ਲਈ ਜਾਵੇਗੀ। 

ਹਿੱਤਧਾਰਕਾਂ ਦੀ ਭਾਗੀਦਾਰੀ 

ਦੇਸ਼ ਵਿਆਪੀ ਆਲ ਪਾਰਟੀ ਮੀਟਿੰਗਾਂ: ਰਾਜਨੀਤਿਕ ਦਲਾਂ ਨੂੰ ਜੋੜਨ ਲਈ ਮੁੱਖ ਚੋਣ ਅਧਿਕਾਰੀਆਂ (ਸੀਈਓ), ਜ਼ਿਲ੍ਹਾ ਚੋਣ ਅਧਿਕਾਰੀਆਂ (ਡੀਈਓ) ਅਤੇ ਵੋਟਰ ਪੰਜੀਕਰਣ ਅਧਿਕਾਰੀਆਂ (ਈਆਰਓ) ਵੱਲੋਂ ਨਿਯਮਿਤ ਬੈਠਕਾਂ ਆਯੋਜਿਤ ਕੀਤੀਆਂ ਗਈਆਂ। ਕੁੱਲ 4,719 ਆਲ ਪਾਰਟੀ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ। ਇਸ ਵਿੱਚ ਮੁੱਖ ਚੋਣ ਅਧਿਕਾਰੀਆਂ ਵੱਲੋਂ 40, ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ 800 ਅਤੇ ਵੋਟਰ ਪੰਜੀਕਰਣ ਅਧਿਕਾਰੀਆਂ ਵੱਲੋਂ 3,879 ਬੈਠਕਾਂ ਸ਼ਾਮਲ ਸਨ। 

ਪਾਰਟੀ ਨੇਤ੍ਰਿਤਵ ਨਾਲ ਭਾਰਤ ਦੇ ਚੋਣ ਕਮਿਸ਼ਨ ਦੀਆਂ ਬੈਠਕਾਂ: ਰਾਸ਼ਟਰੀ ਅਤੇ ਰਾਜ ਪੱਧਰ ਦੇ ਪਾਰਟੀ ਨੇਤ੍ਰਿਤਵ ਨਾਲ ਨਿਰੰਤਰ ਸੰਵਾਦ ਬਣਾਈ ਰੱਖਿਆ ਗਿਆ। ਹੁਣ ਤੱਕ ਅਜਿਹੀਆਂ 25 ਬੈਠਕਾਂ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ। 

ਰਾਜਨੀਤਿਕ ਦਲਾਂ ਦੇ ਨਿਯਮ 

ਪੰਜੀਕ੍ਰਿਤ ਗੈਰ-ਮਾਨਤਾ ਪ੍ਰਾਪਤ ਰਾਜਨੀਤਿਕ ਦਲਾਂ (ਆਰਯੂਪੀਪੀ) ਨੂੰ ਡੀਲਿਸਟ ਕਰਨਾ: ਦੋ ਪੜਾਵਾਂ ਵਿੱਚ ਕੁੱਲ 808 ਪੰਜੀਕ੍ਰਿਤ ਗੈਰ-ਮਾਨਤਾ ਪ੍ਰਾਪਤ ਰਾਜਨੀਤਿਕ ਦਲਾਂ ਨੂੰ ਸੂਚੀ ਤੋਂ ਹਟਾ ਦਿੱਤਾ ਗਿਆ। ਇਹ ਦਲ ਪੰਜੀਕਰਣ ਲਈ ਜ਼ਰੂਰੀ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਸਨ। 

ਕਾਨੂੰਨੀ ਅਤੇ ਸੰਸਥਾਗਤ ਢਾਂਚਾ 

ਈਸੀਆਈ ਲੀਗਲ ਫਰੇਮਵਰਕ ਦਾ ਪੁਨਰਗਠਨ: ਚੋਣ ਆਯੋਗ ਦੇ ਲੀਗਲ ਫਰੇਮਵਰਕ ਨੂੰ ਮਜ਼ਬੂਤ ਕਰਨ ਅਤੇ ਇਸ ਨੂੰ ਪੁਨਰਗਠਿਤ ਕਰਨ ਲਈ ਕਾਨੂੰਨੀ ਸਲਾਹਕਾਰਾਂ ਅਤੇ ਮੁੱਖ ਚੋਣ ਅਧਿਕਾਰੀਆਂ ਨਾਲ ਇੱਕ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਗਿਆ। 

ਅੰਤਰਰਾਸ਼ਟਰੀ ਸਹਿਯੋਗ 

ਹੋਰ ਦੇਸ਼ਾਂ ਦੇ ਚੋਣ ਮੈਨੇਜਮੈਂਟ ਬਾਡੀਜ਼ ਨਾਲ ਦੁਵੱਲੀ ਬੈਠਕਾਂ ਆਯੋਜਿਤ ਕੀਤੀਆਂ ਗਈਆਂਇਸ ਸੰਬੰਧ ਵਿੱਚ ਇੱਕ ਇਤਿਹਾਸਕ ਇਵੈਂਟ ਇੰਡੀਆ ਇੰਟਰਨੈਸ਼ਨਲ ਕਾਨਫਰੰਸ ਔਨ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (ਆਈਆਈਸੀਡੀਐੱਮ) 2026 ਸੀ, ਜੋ 21-23 ਜਨਵਰੀ, 2026 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ਇਸ ਕਾਨਫਰੰਸ ਵਿੱਚ ਦੁਨੀਆ ਭਰ ਦੇ 40 ਤੋਂ ਵੱਧ ਚੋਣ ਮੈਨੇਜਮੈਂਟ ਬਾਡੀਜ਼ ਦੇ ਪ੍ਰਤੀਨਿਧੀ ਇੱਕੱਠੇ ਆਏ। ਇਸ ਦਾ ਸਮਾਪਨ 23 ਜਨਵਰੀ, 2026 ਨੂੰ 'ਦਿੱਲੀ ਘੋਸ਼ਣਾਪੱਤਰ 2026' ਨੂੰ ਸਰਬਸੰਮਤੀ ਨਾਲ ਅਪਣਾਉਣ ਨਾਲ ਹੋਇਆ। 

ਇਹ ਘੋਸ਼ਣਾਪੱਤਰ ਸਹਿਯੋਗ ਅਤੇ ਨਵੀਨਤਾ ਦੇ ਮਾਧਿਅਮ ਨਾਲ ਵਿਸ਼ਵ ਪੱਧਰੀ ਲੋਕਤੰਤਰੀ ਚੋਣ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਲਈ ਪੰਜ ਸਤੰਭ ਸਥਾਪਿਤ ਕਰਦਾ ਹੈ: 

  • ਸਤੰਭ I: ਵੋਟਰ  ਸੂਚੀ ਦੀ ਸ਼ੁੱਧਤਾ – ਇਹ ਗਲਤੀ-ਰਹਿਤ ਵੋਟਰ ਸੂਚੀ ਨੂੰ ਲੋਕਤੰਤਰ ਦੀ ਅਧਾਰਸ਼ਿਲਾ ਵਜੋਂ ਮਾਨਤਾ ਦਿੰਦਾ ਹੈ। ਚੋਣ ਪ੍ਰਬੰਧਨ ਸੰਸਥਾ (ਈਐੱਮਬੀ) ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣ ਲਈ ਸਾਰੇ ਪਾਤਰ ਵੋਟਰਾਂ ਨੂੰ ਫੋਟੋ ਪਛਾਣ ਪੱਤਰ ਜਾਰੀ ਕਰਨ ਦਾ ਯਤਨ ਕਰਨਗੇ। 
  • ਸਤੰਭ II: ਚੋਣ ਸੰਚਾਲਨ – ਸਹਿਭਾਗੀ, ਸਮਾਵੇਸ਼ੀ, ਪਾਰਦਰਸ਼ੀ, ਕੁਸ਼ਲ, ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣਾ, ਜਿਸ ਵਿੱਚ ਚੋਣ ਪ੍ਰਬੰਧਨ ਸੰਸਥਾ ਸੰਵਿਧਾਨਿਕ ਜਾਂ ਕਾਨੂੰਨੀ ਜਨਾਦੇਸ਼ਾਂ ਦੇ ਅਨੁਰੂਪ ਕੰਮ ਕਰਨ ਅਤੇ ਸਾਰੇ ਸਟੇਕਹੋਲਡਰਾਂ ਨੂੰ ਸ਼ਾਮਲ ਕਰਨ। 
  • ਸਤੰਭ III: ਖੋਜ ਅਤੇ ਪ੍ਰਕਾਸ਼ਨ – ਵਿਸ਼ਵ ਦੇ ਲੋਕਤੰਤਰਾਂ ਦਾ ਵਿਸ਼ਵਕੋਸ਼ ਤਿਆਰ ਕਰਨ ਲਈ ਪ੍ਰਤਿਬੱਧਤਾ, ਜਿਸ ਵਿੱਚ ਵੈਸ਼ਵਿਕ ਚੋਣ ਪ੍ਰਣਾਲੀਆਂ ਦਾ ਇੱਕ ਐਟਲਸ (ਸੰਬੰਧਿਤ ਈਐੱਮਬੀ ਵੱਲੋਂ ਮਨਜ਼ੂਰ ਕੀਤਾ ਗਿਆ) ਸ਼ਾਮਲ ਹੋਵੇਗਾ। ਇਸਦੇ ਨਾਲ ਹੀ, ਇੰਟਰਨੈਸ਼ਨਲ ਆਈਡੀਈਏ ਦੀ ਅਗਵਾਈ ਵਿੱਚ 7 ਵਿਸ਼ਿਆਂ 'ਤੇ ਅਤੇ ਭਾਰਤ ਦੇ ਆਈਆਈਆਈਡੀਐੱਮ ਦੀ ਅਗਵਾਈ ਵਿੱਚ 36 ਵਿਸ਼ਿਆਂ 'ਤੇ ਵਿਸਤ੍ਰਿਤ ਰਿਪੋਰਟ ਤਿਆਰ ਕੀਤੀ ਜਾਵੇਗੀ। 
  • ਸਤੰਭ IV: ਤਕਨੀਕ ਦਾ ਉਪਯੋਗ – ਚੋਣ ਨਿਰਪੱਖਤਾ ਨੂੰ ਬਣਾਈ ਰੱਖਣ, ਵੋਟਰਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਅਤੇ ਗੁੰਮਰਾਹਕੁੰਨ ਸੂਚਨਾਵਾਂ ਦਾ ਮੁਕਾਬਲਾ ਕਰਨ ਲਈ ਉੱਨਤ ਤਕਨੀਕਾਂ ਨੂੰ ਅਪਣਾਉਣਾਭਾਰਤ ਆਪਣੇ ਈਸੀਆਈਨੈੱਟ ਡਿਜੀਟਲ ਪਲੈਟਫਾਰਮ ਨੂੰ ਕਿਸੇ ਵੀ ਹੋਰ ਚੋਣ ਪ੍ਰਬੰਧਨ ਸੰਸਥਾ ਲਈ ਉਹਨਾਂ ਦੇ ਕਾਨੂੰਨਾਂ ਅਤੇ ਭਾਸ਼ਾਵਾਂ ਦੇ ਅਨੁਰੂਪ ਸਹਿ-ਵਿਕਸਿਤ ਕਰਨ ਲਈ ਸਾਂਝਾ ਕਰਨ ਦਾ ਪ੍ਰਸਤਾਵ ਦੇ ਰਿਹਾ ਹੈ। 
  • ਸਤੰਭ V: ਸਿਖਲਾਈ ਅਤੇ ਸੱਮਰਥਾ ਨਿਰਮਾਣ – ਆਈਆਈਆਈਡੀਐੱਮ, ਜੋ ਵਿਸ਼ਵ ਦਾ ਸਭ ਤੋਂ ਵੱਡਾ ਚੋਣ ਸਿਖਲਾਈ ਸੰਸਥਾਨ ਹੈ, ਨੇ 15 ਸਾਲਾਂ ਵਿੱਚ 100 ਤੋਂ ਵੱਧ ਦੇਸ਼ਾਂ ਦੇ ਕਰਮਚਾਰੀਆਂ ਅਤੇ 10,000 ਤੋਂ ਵੱਧ ਭਾਰਤੀ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਹੈ। ਇਸ ਵਿਆਪਕ ਅਨੁਭਵ ਦਾ ਲਾਭ ਲੈਂਦੇ ਹੋਏ, ਭਾਰਤ ਦੁਨੀਆ ਭਰ ਦੇ ਚੋਣ ਪ੍ਰਬੰਧਨ ਸੰਸਥਾਵਾਂ ਨੂੰ ਸਿਖਲਾਈ ਸਹੂਲਤਾਂ ਅਤੇ ਸਰਵੋਤਮ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਦਾ ਹੈ। 

ਪ੍ਰਤੀਭਾਗੀ ਰਾਸ਼ਟਰਾਂ ਨੇ ਮਾਪਣ ਯੋਗ ਕਾਰਵਾਈਆਂ, ਸਹਿਯੋਗ ਅਤੇ ਸਲਾਨਾ ਪ੍ਰਗਤੀ ਸਮੀਖਿਆਵਾਂ ਦੇ ਮਾਧਿਅਮ ਨਾਲ ਇਹਨਾਂ ਸਤੰਭਾਂ ਨੂੰ ਲਾਗੂ ਕਰਨ ਦਾ ਸੰਕਲਪ ਲਿਆ, ਜਿਸ ਦੀ ਅਗਲੀ ਬੈਠਕ 3 ਤੋਂ 5 ਦਸੰਬਰ, 2026 ਨੂੰ ਨਵੀਂ ਦਿੱਲੀ ਸਥਿਤ ਆਈਆਈਆਈਡੀਐੱਮ ਵਿੱਚ ਨਿਰਧਾਰਿਤ ਕੀਤੀ ਗਈ ਹੈ। ਇਹ ਇਤਿਹਾਸਕ ਘੋਸ਼ਣਾ ਚੋਣ ਨਿਰਪੱਖਤਾ ਅਤੇ ਵਿਸ਼ਵ ਪੱਧਰੀ ਲੋਕਤੰਤਰੀ ਮਿਆਰਾਂ ਨੂੰ ਅੱਗੇ ਵਧਾਉਣ ਵਿੱਚ ਭਾਰਤ ਦੀ ਅਗਵਾਈ ਨੂੰ ਦਰਸਾਉਂਦਾ ਹੈ। 

ਅੰਤਰਰਾਸ਼ਟਰੀ ਆਈਡੀਈਏ ਦੀ ਭਾਰਤ ਦੀ ਪ੍ਰਧਾਨਗੀ 2026 

ਭਾਰਤ ਨੇ 2026 ਲਈ ਇੰਟਰਨੈਸ਼ਨਲ ਆਈਡੀਈਏ ਦੇ ਮੈਂਬਰ ਦੇਸ਼ਾਂ ਦੀ ਪਰਿਸ਼ਦ ਦੀ ਪ੍ਰਧਾਨਗੀ ਸੰਭਾਲੀ ਹੈ, ਜਿਸ ਦੀ ਅਗਵਾਈ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਕਰ ਰਹੇ ਹਨ। ਇਸ ਅਗਵਾਈ ਦੇ ਅਧੀਨ, ਭਾਰਤ ਦਾ ਟੀਚਾ ਲੋਕਤੰਤਰੀ ਨਵੀਨਤਾ ਨੂੰ ਵਧਾਉਣਾ, ਵੈਸ਼ਵਿਕ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਅਤੇ ਦੁਨੀਆ ਭਰ ਵਿੱਚ ਸਮਾਵੇਸ਼ੀ, ਸ਼ਾਂਤੀਪੂਰਨ, ਮਜ਼ਬੂਤ ਅਤੇ ਮਜ਼ਬੂਤ ਲੋਕਤੰਤਰੀ ਪ੍ਰਣਾਲੀਆਂ ਨੂੰ ਅੱਗੇ ਵਧਾਉਣਾ ਹੈ। ਭਾਰਤ ਦਾ ਵਿਸ਼ਾਲ ਚੋਣ ਅਨੁਭਵ ਅਤੇ ਮਜ਼ਬੂਤ ਲੋਕਤੰਤਰੀ ਸੰਸਥਾਵਾਂ ਉਸ ਨੂੰ 2026 ਵਿੱਚ ਇੰਟਰਨੈਸ਼ਨਲ ਆਈਡੀਈਏ ਦੀ ਅਗਵਾਈ ਕਰਨ ਲਈ ਵਿਸ਼ੇਸ਼ ਰੂਪ ਵਿੱਚ ਤਿਆਰ ਕਰਦੀਆਂ ਹਨ। ਇਹ ਪ੍ਰਧਾਨਗੀ “ਸਮਾਵੇਸ਼ੀ, ਸ਼ਾਂਤੀਪੂਰਨ, ਮਜ਼ਬੂਤ ਅਤੇ ਮਜ਼ਬੂਤ ਵਿਸ਼ਵ ਲਈ ਲੋਕਤੰਤਰ” ਵਿਸ਼ੇ 'ਤੇ ਅਧਾਰਿਤ ਹੈ, ਜੋ ਦੋ ਮੁੱਖ ਸਤੰਭਾਂ ਦੁਆਰਾ ਨਿਰਦੇਸ਼ਿਤ ਹੈ: 

  • ਭਵਿੱਖ ਲਈ ਲੋਕਤੰਤਰ ਦੀ ਮੁੜ ਕਲਪਨਾ ਕਰਨਾ (ਆਰਟੀਫਿਸ਼ੀਅਲ ਇੰਟੈਲੀਜੈਂਸ, ਵਿਭਿੰਨਤਾ, ਸਥਿਰਤਾ, ਸਤਤ ਵਿਕਾਸ ਟੀਚਿਆਂ ਅਤੇ ਭਵਿੱਖ ਲਈ ਤਿਆਰ ਪ੍ਰਣਾਲੀਆਂ 'ਤੇ ਧਿਆਨ ਕੇਂਦ੍ਰਿਤ ਕਰਨਾ)। 
  • ਮਜ਼ਬੂਤ, ਸੁਤੰਤਰ ਅਤੇ ਪ੍ਰੋਫੈਸ਼ਨਲ ਚੋਣ ਪ੍ਰਬੰਧਨ ਸੰਸਥਾ: (ਤਕਨੀਕ, ਜੋਖਮ ਪ੍ਰਬੰਧਨ, ਵੋਟਰ  ਸਿੱਖਿਆ, ਸੁਧਾਰ ਅਤੇ ਸੱਮਰਥਾ ਨਿਰਮਾਣ 'ਤੇ ਜ਼ੋਰ ਦੇਣਾ)। 

ਭਾਰਤ ਲੋਕਤੰਤਰੀ ਉੱਤਮਤਾ ਦੀ ਇੱਕ ਸਥਾਈ ਵੈਸ਼ਵਿਕ ਵਿਰਾਸਤ ਬਣਾਉਣ ਲਈ ਈਐੱਮਬੀ ਲੀਡਰਜ਼ ਸਮਿੱਟ, ਨੀਤੀ ਸੰਵਾਦ, ਵਿਸ਼ੇਸ਼ ਵਰਕਸ਼ਾਪਾਂ, ਸੰਯੁਕਤ ਖੋਜ, ਨੌਲੇਜ ਪ੍ਰੋਡਕਟਸ ਅਤੇ ਆਈਆਈਆਈਡੀਐੱਮ ਅਤੇ ਇੰਟਰਨੈਸ਼ਨਲ ਆਈਡੀਈਏ ਦੇ ਮਾਧਿਅਮ ਨਾਲ ਸੱਮਰਥਾ ਨਿਰਮਾਣ ਦੀਆਂ ਪਹਿਲਾਂ ਸਮੇਤ ਉੱਚ-ਪ੍ਰਭਾਵ ਵਾਲੀਆਂ ਗਤੀਵਿਧੀਆਂ ਨੂੰ ਹੋਸਟ ਕਰੇਗਾ। 

ਨਿਸ਼ਕਰਸ਼

ਰਾਸ਼ਟਰੀ ਵੋਟਰ  ਦਿਵਸ ਲੋਕਤੰਤਰੀ ਮੁੱਲਾਂ ਅਤੇ ਸਮਾਵੇਸ਼ੀ ਸ਼ਾਸਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੇ ਪ੍ਰਮਾਣ ਵਜੋਂ ਖੜ੍ਹਾ ਹੈ। 2011 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ, ਇਹ ਸਲਾਨਾ ਉਤਸਵ ਦੇਸ਼ ਦੇ ਸਭ ਤੋਂ ਵਿਆਪਕ ਨਾਗਰਿਕ ਆਯੋਜਨਾਂ ਵਿੱਚੋਂ ਇੱਕ ਬਣ ਗਿਆ ਹੈ, ਜੋ ਰਾਸ਼ਟਰ ਦੇ ਹਰ ਕੋਨੇ ਨੂੰ ਛੂੰਹਦਾ ਹੈ। ਸਾਲ 2026 ਦੀ ਥੀਮ ਇਸ ਸੰਦੇਸ਼ ਨੂੰ ਠੋਸ ਕਰਦੀ ਹੈ ਕਿ ਹਰ ਵੋਟ ਮਾਇਨੇ ਰੱਖਦਾ ਹੈ ਅਤੇ ਹਰ ਨਾਗਰਿਕ ਦੀ ਆਪਣੇ ਸੰਵਿਧਾਨਕ ਜਨਾਦੇਸ਼ ਪ੍ਰਤੀ ਮਹੱਤਵਪੂਰਨ ਭੂਮਿਕਾ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਵੋਟਰ ਪਿੱਛੇ ਨਾ ਛੱਡਿਆ ਜਾਵੇ। ਵਧਦੀ ਚੋਣ ਭਾਗੀਦਾਰੀ, ਔਰਤ ਵੋਟਰ ਨਾਮਾਂਕਣ ਵਿੱਚ ਵਾਧਾ ਅਤੇ ਵਿਸਥਾਰਿਤ ਬੁਨਿਆਦੀ ਢਾਂਚੇ ਨਾਲ, ਭਾਰਤ ਦੀ ਲੋਕਤੰਤਰੀ ਯਾਤਰਾ ਦੁਨੀਆ ਨੂੰ ਪ੍ਰੇਰਿਤ ਕਰਨਾ ਜਾਰੀ ਰੱਖ ਰਿਹਾ ਹੈ। 

ਸੰਦਰਭ

ਭਾਰਤ ਦਾ ਚੋਣ ਕਮਿਸ਼ਨ

ਵਿਕਾਸਪੀਡੀਆ

ਪੱਤਰ ਸੂਚਨਾ ਦਫ਼ਤਰ

ਮਾਈ ਭਾਰਤ ਗਵ  (My Bharat Gov)

ਹੋਰ: 

Click here for pdf file.

*****

PIB Research/BS/RN

(Explainer ID: 157121) आगंतुक पटल : 1
Provide suggestions / comments
इस विज्ञप्ति को इन भाषाओं में पढ़ें: English , हिन्दी , Bengali , Gujarati , Kannada , Malayalam
Link mygov.in
National Portal Of India
STQC Certificate