• Sitemap
  • Advance Search
Infrastructure

ਅਮ੍ਰਿਤ ਭਾਰਤ ਐਕਸਪ੍ਰੈੱਸ: ਕਿਫਾਇਤੀ ਲੰਬੀ ਦੂਰੀ ਦੀ ਰੇਲ ਯਾਤਰਾ ਵਿੱਚ ਕ੍ਰਾਂਤੀਕਾਰੀ ਬਦਲਾਅ

Posted On: 17 JAN 2026 5:16PM

ਮੁੱਖ ਬਿੰਦੂ 

  • ਦਸੰਬਰ 2023 ਤੋਂ 30 ਅਮ੍ਰਿਤ ਭਾਰਤ ਐਕਸਪ੍ਰੈੱਸ ਟਰੇਨਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ 9 ਨਵੀਆਂ ਸੇਵਾਵਾਂ ਜੋੜੀਆਂ ਗਈਆਂ ਹਨ, ਜਿਸ ਨਾਲ ਦੇਸ਼ ਭਰ ਵਿੱਚ ਇਹਨਾਂ ਦਾ ਵਿਸਥਾਰ ਹੋਇਆ ਹੈ। 
  • ਨੌਨ-ਏਸੀ ਸਲੀਪਰ ਵਿੱਚ ਲਗਭਗ 500 ਪ੍ਰਤੀ 1,000 ਕਿਲੋਮੀਟਰ ਦੀ ਦਰ ਨਾਲ ਯਾਤਰਾ ਦੀ ਸਹੂਲਤ ਉਪਲਬਧ ਹੈ, ਜਿਸ ਵਿੱਚ ਕੋਈ ਡਾਇਨੈਮਿਕ ਪ੍ਰਾਈਸਿੰਗ ਨਹੀਂ ਹੈ, ਜਿਸ ਨਾਲ ਆਮ ਯਾਤਰੀ ਵੀ ਆਸਾਨੀ ਨਾਲ ਯਾਤਰਾ ਕਰ ਸਕਦੇ ਹਨ। 
  • ਨਵੇਂ ਰੂਟ ਉੱਤਰ-ਪੂਰਬੀ, ਪੂਰਬੀ, ਮੱਧ, ਪੱਛਮੀ ਅਤੇ ਦੱਖਣੀ ਭਾਰਤ ਨੂੰ ਜੋੜਦੇ ਹਨ, ਜਿਸ ਨਾਲ ਸੀਮਾਵਰਤੀ ਖੇਤਰ, ਮੁੱਖ ਸ਼ਹਿਰ ਅਤੇ ਤੀਰਥਸਥਾਨ ਆਪਸ ਵਿੱਚ ਜੁੜ ਜਾਂਦੇ ਹਨ। 
  • ਰੇਲ ਕਨੈਕਟਿਵਿਟੀ ਵਿੱਚ ਸੁਧਾਰ ਨਾਲ ਕਈ ਖੇਤਰਾਂ ਵਿੱਚ ਰੁਜ਼ਗਾਰ, ਸੈਰ ਸਪਾਟਾ, ਵਪਾਰ ਅਤੇ ਸਿੱਖਿਆ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਵਧਾਉਣ ਵਿੱਚ ਮਦਦ ਮਿਲਦੀ ਹੈ। 

 

ਰੋਜਾਨਾ ਦੀਆਂ ਯਾਤਰਾਵਾਂ ਨੂੰ ਸਸ਼ਕਤ ਬਣਾਉਣਾ 

ਭਾਰਤ ਦੀ ਸਮਾਜਿਕ ਅਤੇ ਆਰਥਿਕ ਢਾਂਚੇ ਵਿੱਚ ਰੇਲ ਦਾ ਲੰਬਾ ਅਤੇ ਡੂੰਘਾ ਯੋਗਦਾਨ ਰਿਹਾ ਹੈ। ਇਸ ਨੇ ਪੀੜ੍ਹੀਆਂ ਤੋਂ ਯਾਤਰੀਆਂ ਨੂੰ ਵਿਸ਼ਾਲ ਦੂਰੀਆਂ ਅਤੇ ਵਿਭਿੰਨ ਭੂ-ਭਾਗਾਂ ਵਿੱਚ ਯਾਤਰਾ ਕਰਵਾਈ ਹੈ। ਕਿਫਾਇਤੀ ਜਨ ਪਰਿਵਹਨ ਦੀ ਜੀਵਨਰੇਖਾ ਵਜੋਂ, ਭਾਰਤੀ ਰੇਲਵੇ ਨੇ ਲੋਕਾਂ, ਬਾਜ਼ਾਰਾਂ ਅਤੇ ਮੌਕਿਆਂ ਨੂੰ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਖਾਸ ਤੌਰ 'ਤੇ ਉਹਨਾਂ ਲੋਕਾਂ ਲਈ ਸੱਚ ਹੈ, ਜਿਨ੍ਹਾਂ ਲਈ ਟਰੇਨ ਯਾਤਰਾ ਕੋਈ ਵਿਕਲਪ ਨਹੀਂ ਸਗੋਂ ਰੋਜ਼ਾਨਾ ਜ਼ਰੂਰਤ ਹੈ। ਭਾਰਤ ਦੀ ਪਹਿਲੀ ਰੇਲ ਯਾਤਰਾ ਦੇ ਲਗਭਗ ਦੋ ਸਦੀਆਂ ਬਾਅਦ, ਭਾਰਤੀ ਰੇਲਵੇ ਲੱਖਾਂ ਲੋਕਾਂ ਲਈ ਆਵਾਜਾਈ ਨੂੰ ਬਿਹਤਰ ਬਣਾ ਰਿਹਾ ਹੈ। ਆਰਾਮ, ਸਹੂਲਤ ਅਤੇ ਅਧਿਕਾਰੀ ਦਾ ਵਿਸਥਾਰ ਕਰਦੇ ਹੋਏ, ਜੋ ਕਦੇ ਮੁੱਖ ਤੌਰ 'ਤੇ ਪ੍ਰੀਮੀਅਮ ਸੇਵਾਵਾਂ ਨਾਲ ਜੁੜੀ ਹੁੰਦੀ ਸੀ, ਭਾਰਤੀ ਰੇਲਵੇ ਨੇ ਲਗਾਤਾਰ ਇੱਕ ਵਧੇਰੇ ਸਮਾਵੇਸ਼ੀ ਪਰਿਵਹਨ ਪ੍ਰਣਾਲੀ ਦਾ ਨਿਰਮਾਣ ਕੀਤਾ ਹੈ। ਸੁਰੱਖਿਆ ਅਤੇ ਯਾਤਰੀ-ਕੇਂਦ੍ਰਿਤ ਦ੍ਰਿਸ਼ਟੀਕੋਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।

ਇਸੇ ਸੋਚ ਦੇ ਅਨੁਰੂਪ, ਅਮ੍ਰਿਤ ਭਾਰਤ ਐਕਸਪ੍ਰੈੱਸ ਰੋਜ਼ਾਨਾ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਇੱਕ ਮਹੱਤਵਪੂਰਨ ਉਪਲੱਬਧੀ ਬਣ ਕੇ ਉਭਰੀ ਹੈ। ਇਸ ਨੂੰ ਅਮ੍ਰਿਤ ਕਾਲ ਦੀ ਇੱਕ ਮੁੱਖ ਪਹਿਲਕਦਮੀ ਵਜੋਂ ਸ਼ੁਰੂ ਕੀਤਾ ਗਿਆ ਸੀ। ਦਸੰਬਰ 2023 ਵਿੱਚ ਇਸ ਦੇ ਸ਼ੁਭਾਰੰਭ ਤੋਂ ਬਾਅਦ ਹੁਣ ਤੱਕ 30 ਅਮ੍ਰਿਤ ਭਾਰਤ ਐਕਸਪ੍ਰੈੱਸ ਟਰੇਨਾਂ ਪ੍ਰਚਾਲਨ ਵਿੱਚ ਆ ਚੁੱਕੀਆਂ ਹਨ ਅਤੇ 9 ਵਾਧੂ ਸ਼ੁਰੂ ਕੀਤੀਆਂ ਜਾਣ ਵਾਲੀਆਂ ਹਨ। ਇਹ ਮਾਰਗ ਪੂਰਬੀ ਅਤੇ ਉਪ-ਹਿਮਾਲਈ ਖੇਤਰਾਂ ਨੂੰ ਦੱਖਣ, ਪੱਛਮ ਅਤੇ ਮੱਧ ਭਾਰਤ ਦੇ ਮੁੱਖ ਮੰਜ਼ਿਲਾਂ ਨਾਲ ਜੋੜ ਕੇ ਸੰਪਰਕ ਨੂੰ ਮਜ਼ਬੂਤ ਕਰਨਗੇ। ਇਹ ਸਾਰਿਆਂ ਲਈ ਕਿਫਾਇਤੀ, ਆਰਾਮਦਾਇਕ ਅਤੇ ਭਰੋਸੇਯੋਗ ਯਾਤਰਾ ਪ੍ਰਤੀ ਰਾਸ਼ਟਰ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦਾ ਹੈ। 

ਅਮ੍ਰਿਤ ਭਾਰਤ ਐਕਸਪ੍ਰੈੱਸ: ਵਿਚਾਰ ਅਤੇ ਉਦੇਸ਼ 

ਅਮ੍ਰਿਤ ਭਾਰਤ ਐਕਸਪ੍ਰੈੱਸ ਭਾਰਤੀ ਰੇਲਵੇ ਵੱਲੋਂ ਸ਼ੁਰੂ ਕੀਤੀ ਗਈ ਇੱਕ ਆਧੁਨਿਕ, ਨੌਨ-ਏਸੀ ਲੰਬੀ ਦੂਰੀ ਦੀ ਸਲੀਪਰ ਸ਼੍ਰੇਣੀ ਦੀ ਟਰੇਨ ਸੇਵਾ ਹੈ, ਜਿਸ ਦਾ ਉਦੇਸ਼ ਭਰੋਸੇਯੋਗ, ਕਿਫਾਇਤੀ ਅਤੇ ਆਰਾਮਦਾਇਕ ਯਾਤਰਾ ਪ੍ਰਦਾਨ ਕਰਨਾ ਹੈ। ਇਸ ਨੂੰ ਖਾਸ ਤੌਰ 'ਤੇ ਤਿਉਹਾਰਾਂ ਦੇ ਮੌਸਮ ਅਤੇ ਪ੍ਰਵਾਸ ਦੇ ਚਰਮ ਸਮੇਂ ਦੌਰਾਨ ਭਾਰੀ ਯਾਤਰੀ ਗਿਣਤੀ ਨੂੰ ਸੰਭਾਲਣ ਲਈ ਡਿਜ਼ਾਈਨ ਕੀਤਾ ਗਿਆ ਹੈ। ਲਗਭਗ 500 ਪ੍ਰਤੀ 1,000 ਕਿਲੋਮੀਟਰ ਦੇ ਕਿਰਾਏ ਅਤੇ ਛੋਟੀ ਅਤੇ ਮੱਧਮ ਦੂਰੀ ਦੀਆਂ ਯਾਤਰਾਵਾਂ ਲਈ ਅਨੁਪਾਤੀ ਤੌਰ 'ਤੇ ਘੱਟ ਕਿਰਾਏ ਨਾਲ, ਇਹ ਸੇਵਾ ਇੱਕ ਸਧਾਰਨ ਅਤੇ ਪਾਰਦਰਸ਼ੀ ਕਿਰਾਏ ਢਾਂਚੇ ਦੀ ਪਾਲਣਾ ਕਰਦੀ ਹੈ, ਜਿਸ ਵਿੱਚ ਕੋਈ ਗਤੀਸ਼ੀਲ ਮੁੱਲ ਨਿਰਧਾਰਨ ਨਹੀਂ ਹੈ। ਦੂਰੀ ਅਤੇ ਮੌਕਿਆਂ ਤੋਂ ਅਕਸਰ ਵੱਖ-ਵੱਖ ਰਹੇ ਖੇਤਰਾਂ ਨੂੰ ਜੋੜਨ ਲਈ, ਅਮ੍ਰਿਤ ਭਾਰਤ ਐਕਸਪ੍ਰੈੱਸ ਰੁਜ਼ਗਾਰ, ਸਿੱਖਿਆ ਅਤੇ ਪਰਿਵਾਰਕ ਜ਼ਰੂਰਤਾਂ ਲਈ ਯਾਤਰਾ ਨੂੰ ਵਧਾਉਂਦੀ ਹੈ। ਇਹ ਪੂਰੇ ਦੇਸ਼ ਵਿੱਚ ਕਿਫਾਇਤੀ ਲੰਬੀ ਦੂਰੀ ਦੀ ਕਨੈਕਟਿਵਿਟੀ ਦਾ ਵਿਸਥਾਰ ਕਰਨ ਦੇ ਭਾਰਤ ਦੇ ਨਿਰੰਤਰ ਯਤਨਾਂ ਦਾ ਇੱਕ ਹਿੱਸਾ ਹੈ। 

ਅਮ੍ਰਿਤ ਭਾਰਤ ਟਰੇਨਾਂ ਪੂਰੀ ਤਰ੍ਹਾਂ ਨੌਨ-ਏਸੀ ਹਨ, ਜਿਨ੍ਹਾਂ ਵਿੱਚ 11 ਜਨਰਲ ਕਲਾਸ ਕੋਚ, 8 ਸਲੀਪਰ ਕਲਾਸ ਕੋਚ, 1 ਪੈਂਟਰੀ ਕਾਰ ਅਤੇ 2 ਸੈਕੰਡ ਕਲਾਸ-ਕਮ-ਲਗੇਜ-ਕਮ-ਗਾਰਡ ਵੈਨ ਹਨ, ਜਿਨ੍ਹਾਂ ਵਿੱਚ ਦਿਵਿਆੰਗਜਨਾਂ ਲਈ ਵਿਸ਼ੇਸ਼ ਡੱਬੇ ਵੀ ਹਨ। ਆਮ ਜਨਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡਿਜ਼ਾਈਨ ਅਤੇ ਨਿਰਮਿਤ ਇਹਨਾਂ ਟਰੇਨਾਂ ਦਾ ਉਦੇਸ਼ ਨੌਨ-ਏਸੀ ਸ਼੍ਰੇਣੀ ਦੇ ਯਾਤਰੀਆਂ ਨੂੰ ਆਧੁਨਿਕ, ਆਰਾਮਦਾਇਕ ਅਤੇ ਉੱਚ ਗੁਣਵੱਤਾ ਵਾਲਾ ਯਾਤਰਾ ਅਨੁਭਵ ਪ੍ਰਦਾਨ ਕਰਨਾ ਹੈ। 

ਪਹੁੰਚ ਦਾ ਵਿਸਥਾਰ: 9 ਨਵੀਆਂ ਅਮ੍ਰਿਤ ਭਾਰਤ ਐਕਸਪ੍ਰੈੱਸ ਟਰੇਨਾਂ 

ਨੌਂ ਨਵੀਆਂ ਅਮ੍ਰਿਤ ਭਾਰਤ ਐਕਸਪ੍ਰੈੱਸ ਟਰੇਨਾਂ ਦੀ ਸ਼ੁਰੂਆਤ ਨਾਲ ਨੈੱਟਵਰਕ ਦਾ ਮਹੱਤਵਪੂਰਨ ਵਿਸਥਾਰ ਹੋਇਆ ਹੈ। ਇਹਨਾਂ ਨਵੀਆਂ ਸੇਵਾਵਾਂ ਦਾ ਉਦੇਸ਼ ਲੰਬੀ ਦੂਰੀ ਦੀ ਕਨੈਕਟਿਵਿਟੀ ਨੂੰ ਮਜ਼ਬੂਤ ਕਰਨਾ ਅਤੇ ਦੇਸ਼ ਦੇ ਮੁੱਖ ਖੇਤਰਾਂ ਵਿੱਚ ਵਧਦੀ ਯਾਤਰੀ ਮੰਗ ਨੂੰ ਪੂਰਾ ਕਰਨਾ ਹੈ।

ਭਾਰਤ ਦੇ ਉੱਤਰ-ਪੂਰਬ ਦੀ ਅਸ਼ਟਲਕਸ਼ਮੀ: ਕਾਮਾਖਿਆ-ਰੋਹਤਕ ਅਮ੍ਰਿਤ ਭਾਰਤ ਐਕਸਪ੍ਰੈੱਸ ਵੱਲੋਂ ਸੰਚਾਲਿਤ ਅਸਮ ਦੇ ਇੱਕ ਮੁੱਖ ਆਧਿਆਤਮਿਕ ਕੇਂਦਰ ਕਾਮਾਖਿਆ ਨੂੰ ਹਰਿਆਣਾ ਦੇ ਰੋਹਤਕ ਨਾਲ ਜੋੜਨ ਵਾਲੀ ਇਹ ਅਮ੍ਰਿਤ ਭਾਰਤ ਐਕਸਪ੍ਰੈੱਸ ਉੱਤਰ-ਪੂਰਬ ਅਤੇ ਉੱਤਰੀ ਭਾਰਤ ਵਿਚਕਾਰ ਲੰਬੀ ਦੂਰੀ ਦੀ ਕਨੈਕਟਿਵਿਟੀ ਨੂੰ ਮਜ਼ਬੂਤ ਕਰਦੀ ਹੈ। 

  • ਇਹ ਸੇਵਾ ਅਸਮ, ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਵਿੱਚ ਸਾਪਤਾਹਿਕ ਤੌਰ 'ਤੇ ਸੰਚਾਲਿਤ ਹੁੰਦੀ ਹੈ, ਜੋ ਕਿਫਾਇਤੀ ਅਤੇ ਆਰਾਮਦਾਇਕ ਯਾਤਰਾ ਪ੍ਰਦਾਨ ਕਰਦੀ ਹੈ। 
  • ਟਰੇਨ ਦਾ ਸਮਾਂ: 
    • ਇਹ ਟਰੇਨ ਸ਼ੁੱਕਰਵਾਰ ਨੂੰ ਰਾਤ 10:00 ਵਜੇ ਕਾਮਾਖਿਆ ਤੋਂ ਪ੍ਰਸਥਾਨ ਕਰਦੀ ਹੈ ਅਤੇ ਐਤਵਾਰ ਨੂੰ ਦੁਪਹਿਰ 2:45 ਵਜੇ ਰੋਹਤਕ ਪਹੁੰਚਦੀ ਹੈ। 
    • ਵਾਪਸੀ ਯਾਤਰਾ ਐਤਵਾਰ ਨੂੰ ਰਾਤ 10:10 ਵਜੇ ਰੋਹਤਕ ਤੋਂ ਪ੍ਰਸਥਾਨ ਕਰਦੀ ਹੈ ਅਤੇ ਮੰਗਲਵਾਰ ਨੂੰ ਦੁਪਹਿਰ 12:15 ਵਜੇ ਕਾਮਾਖਿਆ ਪਹੁੰਚਦੀ ਹੈ। 
  • ਇਹ 6 ਰਾਜਾਂ ਦੇ ਕਈ ਜ਼ਿਲ੍ਹਿਆਂ ਨੂੰ ਸੇਵਾ ਪ੍ਰਦਾਨ ਕਰਦੀ ਹੈ ਅਤੇ ਕਾਮਾਖਿਆ ਮੰਦਰ ਅਤੇ ਵਾਰਾਣਸੀ ਦੇ ਗੰਗਾ ਘਾਟਾਂ ਵਰਗੇ ਸਥਾਨਾਂ ਦੇ ਨੇੜੇ ਤੋਂ ਗੁਜ਼ਰਦੀ ਹੈ, ਜਿਸ ਨਾਲ ਪਹੁੰਚ, ਸੈਰ ਸਪਾਟਾ ਅਤੇ ਖੇਤਰੀ ਸਬੰਧਾਂ ਨੂੰ ਵਧਾਉਣ ਵਿੱਚ ਮਦਦ ਮਿਲਦੀ ਹੈ। 

ਡਿਬਰੂਗੜ੍ਹ-ਲਖਨਊ ਅਮ੍ਰਿਤ ਭਾਰਤ ਐਕਸਪ੍ਰੈੱਸ: ਪੂਰਵੋਦਯ ਤੋਂ ਭਾਰਤ ਉਦਯ ਦੀ ਪਰਿਕਲਪਨਾ ਨੂੰ ਸਸ਼ਕਤ ਬਣਾਉਣਾ 

ਡਿਬਰੂਗੜ੍ਹ-ਲਖਨਊ ਅਮ੍ਰਿਤ ਭਾਰਤ ਐਕਸਪ੍ਰੈੱਸ ਉੱਤਰ-ਪੂਰਬੀ ਖੇਤਰ ਅਤੇ ਉੱਤਰੀ ਭਾਰਤ ਵਿਚਕਾਰ ਇੱਕ ਮਹੱਤਵਪੂਰਨ ਰੇਲ ਸੰਪਰਕ ਸਥਾਪਿਤ ਕਰਦੀ ਹੈ। 

  • ਇਹ ਅਸਮ ਦੇ ਡਿਬਰੂਗੜ੍ਹ ਤੋਂ ਸ਼ੁਰੂ ਹੁੰਦੀ ਹੈ ਅਤੇ ਨਾਗਾਲੈਂਡ ਦੇ ਦੀਮਾਪੁਰ ਤੋਂ ਹੋ ਕੇ ਗੁਜ਼ਰਦੀ ਹੈ, ਜੋ ਸੀਮਾਵਰਤੀ ਖੇਤਰਾਂ ਨੂੰ ਉੱਤਰ ਪ੍ਰਦੇਸ਼ ਨਾਲ ਜੋੜਦੀ ਹੈ। 
  • ਇਹ ਮਾਰਗ ਕਾਜੀਰੰਗਾ ਰਾਸ਼ਟਰੀ ਉਦਿਆਨ (ਯੂਨੈਸਕੋ ਵਿਸ਼ਵ ਧਰੋਹਰ ਸਥਾਨ), ਕਾਮਾਖਿਆ ਮੰਦਰ, ਵਿਕਰਸ਼ਿਲਾ ਮਹਾਵਿਹਾਰ, ਅਯੋਧਿਆ ਅਤੇ ਲਖਨਊ ਸਮੇਤ ਮੁੱਖ ਸਥਾਨਾਂ ਦੇ ਨੇੜੇ ਤੋਂ ਹੋ ਕੇ ਗੁਜ਼ਰਦਾ ਹੈ। 
  • ਤੀਰਥ ਕੇਂਦਰਾਂ ਅਤੇ ਮੁੱਖ ਸ਼ਹਿਰਾਂ ਨੂੰ ਜੋੜਨ ਨਾਲ ਸੈਰ ਸਪਾਟਾ, ਸਥਾਨਕ ਵਪਾਰ, ਛੋਟੇ ਵਪਾਰਾਂ ਅਤੇ ਰੁਜ਼ਗਾਰ ਦੀ ਗਤੀਸ਼ੀਲਤਾ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ। 

ਨਿਊ ਜਲਪਾਈਗੁੜੀ-ਨਾਗਰਕੋਇਲ ਅਮ੍ਰਿਤ ਭਾਰਤ ਐਕਸਪ੍ਰੈੱਸ: ਦੁਆਰਸ ਤੋਂ ਨੀਲਗਿਰੀ ਤੱਕ 

ਪੂਰਬੀ ਹਿਮਾਲਯ ਦੀ ਤਲਹਟੀ ਨੂੰ ਦੇਸ਼ ਦੇ ਦੱਖਣੀ ਛੋਰ ਨਾਲ ਜੋੜਨ ਵਾਲੀ ਇਹ ਸੇਵਾ ਰਾਸ਼ਟਰੀ ਏਕਤਾ ਅਤੇ ਲੰਬੀ ਦੂਰੀ ਦੀ ਕਨੈਕਟਿਵਿਟੀ ਨੂੰ ਮਜ਼ਬੂਤ ਕਰਦੀ ਹੈ। 

  • ਇਹ ਭੂਟਾਨ ਅਤੇ ਬੰਗਲਾਦੇਸ਼ ਦੇ ਨੇੜੇ ਸਥਿਤ ਇੱਕ ਮਹੱਤਵਪੂਰਨ ਸੀਮਾਵਰਤੀ ਕੇਂਦਰ ਨਿਊ ਜਲਪਾਈਗੁੜੀ ਨੂੰ ਕੰਨਿਆਕੁਮਾਰੀ ਜ਼ਿਲ੍ਹੇ ਦੇ ਨਾਗਰਕੋਇਲ ਨਾਲ ਜੋੜਦੀ ਹੈ। 
  • ਇਹ ਸੀਮਾ ਨਾਲ ਲੱਗੇ ਖੇਤਰਾਂ, ਬੰਦਰਗਾਹਾਂ, ਉਦਯੋਗਿਕ ਖੇਤਰਾਂ ਅਤੇ ਅੰਦਰੂਨੀ ਇਲਾਕਿਆਂ ਨੂੰ ਜੋੜਨ ਵਾਲੇ ਇੱਕ ਰਣਨੀਤਕ ਤੌਰ 'ਤੇ ਮਹੱਤਵਪੂਰਨ ਗਲਿਆਰੇ 'ਤੇ ਸਾਪਤਾਹਿਕ ਸੇਵਾ ਵਜੋਂ ਸੰਚਾਲਿਤ ਹੁੰਦੀ ਹੈ। 
  • ਇਹ ਦਾਰਜੀਲਿੰਗ-ਦੁਆਰਸ, ਵਿਸ਼ਾਖਾਪਟਨਮ ਸਮੁੰਦਰ ਤੱਟਾਂ, ਮਦੁਰਈ (ਮੀਨਾਕਸ਼ੀ ਮੰਦਰ) ਅਤੇ ਕੋਇੰਬਟੂਰ ਵਰਗੇ ਸਥਾਨਾਂ ਦੇ ਨੇੜੇ ਤੋਂ ਗੁਜ਼ਰਦੀ ਹੈ, ਜਿਸ ਨਾਲ ਸੈਰ ਸਪਾਟਾ ਅਤੇ ਖੇਤਰੀ ਵਿਕਾਸ ਨੂੰ ਹੁਲਾਰਾ ਮਿਲਦਾ ਹੈ

ਨਿਊ ਜਲਪਾਈਗੁੜੀ-ਤਿਰੁਚਿਰਾਪੱਲੀ ਅਮ੍ਰਿਤ ਭਾਰਤ ਐਕਸਪ੍ਰੈੱਸ: ਦਾਰਜੀਲਿੰਗ ਦੀ ਤਲਹਟੀ ਤੋਂ ਸਿੱਖਿਆ ਕੇਂਦਰ ਤੱਕ 

ਇਹ ਸੇਵਾ ਪੂਰਬੋੱਤਰ ਦੇ ਪ੍ਰਵੇਸ਼ ਦੁਆਰ ਤੋਂ ਤਮਿਲਨਾਡੂ ਦੇ ਸਿੱਖਿਆ ਅਤੇ ਮੰਦਰ ਕੇਂਦਰਾਂ ਤੱਕ ਇੱਕ ਲੰਬੀ ਦੂਰੀ ਦਾ ਰੇਲ ਗਲਿਆਰਾ ਬਣਾਉਂਦੀ ਹੈ। 

  • ਇਹ ਰਣਨੀਤਕ ਤੌਰ 'ਤੇ ਮਹੱਤਵਪੂਰਨ ਸੀਮਾਵਰਤੀ ਸਟੇਸ਼ਨ ਨਿਊ ਜਲਪਾਈਗੁੜੀ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਨੂੰ ਤਿਰੁਚਿਰਾਪੱਲੀ ਨਾਲ ਜੋੜਦੀ ਹੈ। 
  • ਇਹ ਆਗਰਾ, ਪ੍ਰਯਾਗਰਾਜ, ਭੁਵਨੇਸ਼ਵਰ, ਕਾਵੇਰੀ ਡੈਲਟਾ, ਤੰਜਾਵੂਰ ਅਤੇ ਚੇਨਈ ਸਮੇਤ ਕਈ ਸਥਾਨਾਂ ਤੋਂ ਹੋ ਕੇ ਗੁਜ਼ਰਦੀ ਹੈ। 
  • ਇਹ ਬਾਜ਼ਾਰਾਂ, ਸੈਰ ਸਪਾਟਾ ਕੇਂਦਰਾਂ, ਸ਼ੈਕਸ਼ਨਿਕ ਸੰਸਥਾਵਾਂ ਅਤੇ ਰੁਜ਼ਗਾਰ ਕੇਂਦਰਾਂ ਤੱਕ ਪਹੁੰਚ ਨੂੰ ਮਜ਼ਬੂਤ ਕਰਦੀ ਹੈ, ਜਿਸ ਨਾਲ ਸਥਾਨਕ ਅਰਥਵਿਵਸਥਾਵਾਂ ਨੂੰ ਪ੍ਰੋਤਸਾਹਨ ਮਿਲਦਾ ਹੈ। 

ਅਲੀਪੁਰਦੁਆਰ-ਬੈਂਗਲੁਰੂ ਅਮ੍ਰਿਤ ਭਾਰਤ ਐਕਸਪ੍ਰੈੱਸ: ਸੀਮਾ-ਤੋਂ-ਤਕਨੀਕੀ ਕਨੈਕਟਿਵਿਟੀ ਨੂੰ ਵਧਾਉਣਾ 

ਇੱਕ ਰਣਨੀਤਕ ਸੀਮਾਵਰਤੀ ਜ਼ਿਲ੍ਹੇ ਅਤੇ ਭਾਰਤ ਦੀ ਤਕਨਾਲੋਜੀ ਰਾਜਧਾਨੀ ਵਿਚਕਾਰ ਸਿੱਧਾ ਰੇਲ ਸੰਪਰਕ ਪ੍ਰਦਾਨ ਕਰਨ ਵਾਲੀ ਇਹ ਸੇਵਾ ਪੂਰਬ-ਦੱਖਣ ਸੰਪਰਕ ਨੂੰ ਵਧਾਉਂਦੀ ਹੈ। 

  • ਭੂਟਾਨ ਦੇ ਨੇੜੇ ਅਲੀਪੁਰਦੁਆਰ ਨੂੰ ਐਸਐਮਵੀਟੀ ਬੈਂਗਲੁਰੂ ਨਾਲ ਜੋੜਨ ਵਾਲੀ ਸਾਪਤਾਹਿਕ ਸੇਵਾ। 
  • ਟਰੇਨ ਦਾ ਸਮਾਂ: 
      • ਸੋਮਵਾਰ ਨੂੰ ਰਾਤ 10:25 ਵਜੇ ਅਲੀਪੁਰਦੁਆਰ ਤੋਂ ਪ੍ਰਸਥਾਨ ਕਰਦੀ ਹੈ। 
      • ਸ਼ਨੀਵਾਰ ਨੂੰ ਸਵੇਰੇ 8:50 ਵਜੇ ਬੈਂਗਲੁਰੂ ਤੋਂ ਵਾਪਸੀ ਕਰਦੀ ਹੈ। 
  • ਪੱਛਮੀ ਬੰਗਾਲ, ਬਿਹਾਰ, ਓਡਿਸ਼ਾ, ਆਂਧਰਾ ਪ੍ਰਦੇਸ਼, ਤਮਿਲਨਾਡੂ ਅਤੇ ਕਰਨਾਟਕ ਦੇ ਜ਼ਿਲ੍ਹਿਆਂ ਵਿੱਚ ਸੇਵਾਵਾਂ ਪ੍ਰਦਾਨ ਕਰਦੀ ਹੈ, ਜਿਸ ਨਾਲ ਸੈਰ ਸਪਾਟਾ ਅਤੇ ਆਰਥਿਕ ਏਕੀਕਰਨ ਨੂੰ ਹੁਲਾਰਾ ਮਿਲਦਾ ਹੈ। 

ਅਲੀਪੁਰਦੁਆਰ-ਮੁੰਬਈ (ਪਨਵੇਲ) ਅਮ੍ਰਿਤ ਭਾਰਤ ਐਕਸਪ੍ਰੈੱਸ: ਪੂਰਬੋੱਤਰ ਦਾ ਮੁੰਬਈ ਮਹਾਨਗਰ ਦਾ ਪ੍ਰਵੇਸ਼ ਦੁਆਰ 

ਇਹ ਇੱਕ ਮਹੱਤਵਪੂਰਨ ਪੂਰਬ-ਪੱਛਮ ਰੇਲ ਗਲਿਆਰਾ ਹੈ ਜੋ ਉੱਤਰੀ ਬੰਗਾਲ ਦੇ ਸੀਮਾਵਰਤੀ ਖੇਤਰ ਨੂੰ ਮੁੰਬਈ ਦੇ ਉਪਨਗਰੀ ਖੇਤਰ ਨਾਲ ਜੋੜਦਾ ਹੈ। 

  • ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਨੂੰ ਪਾਰ ਕਰਦੇ ਹੋਏ ਅਲੀਪੁਰਦੁਆਰ ਨੂੰ ਪਨਵੇਲ ਨਾਲ ਜੋੜਨ ਵਾਲੀ ਸਾਪਤਾਹਿਕ ਸੇਵਾ। 
  • ਟਰੇਨ ਦਾ ਸਮਾਂ: 
      • ਟਰੇਨ ਵੀਰਵਾਰ ਦੀ ਸਵੇਰੇ ਅਲੀਪੁਰਦੁਆਰ ਤੋਂ ਰਵਾਨਾ ਹੁੰਦੀ ਹੈ ਅਤੇ ਸ਼ਨੀਵਾਰ ਸ਼ਾਮ ਤੱਕ ਪਨਵੇਲ ਪਹੁੰਚਦੀ ਹੈ। 
      • ਵਾਪਸੀ ਯਾਤਰਾ ਸੋਮਵਾਰ ਨੂੰ ਪਨਵੇਲ ਤੋਂ ਸ਼ੁਰੂ ਹੁੰਦੀ ਹੈ ਅਤੇ ਬੁੱਧਵਾਰ ਨੂੰ ਅਲੀਪੁਰਦੁਆਰ 'ਤੇ ਸਮਾਪਤ ਹੁੰਦੀ ਹੈ। 
  • ਇਹ ਦਾਰਜੀਲਿੰਗ, ਤ੍ਰਿਵੇਣੀ ਸੰਗਮ, ਚਿੱਤਰਕੂਟ ਧਾਮ ਅਤੇ ਤ੍ਰਿਯੰਬਕੇਸ਼ਵਰ ਜਯੋਤਿਰਲਿੰਗ ਸਮੇਤ ਮੁੱਖ ਸਥਾਨਾਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ, ਜਿਸ ਨਾਲ ਸੈਰ ਸਪਾਟਾ ਅਤੇ ਵਪਾਰ ਨੂੰ ਉਤਸ਼ਾਹ ਮਿਲਦਾ ਹੈ। 

ਸੰਤਰਾਗਾਛੀ-ਤਾਂਬਰਮ ਅਮ੍ਰਿਤ ਭਾਰਤ ਐਕਸਪ੍ਰੈੱਸ: ਪੂਰਬ-ਦੱਖਣ ਰੇਲ ਸੰਪਰਕ ਨੂੰ ਮਜ਼ਬੂਤ ਬਣਾਉਣਾ 

ਪੂਰਬ-ਦੱਖਣ ਰੇਲ ਸੰਪਰਕ ਨੂੰ ਮਜ਼ਬੂਤ ਬਣਾਉਂਦੇ ਹੋਏ, ਇਹ ਸੇਵਾ ਪੂਰਬੀ ਭਾਰਤ ਨੂੰ ਦੱਖਣੀ ਮਹਾਨਗਰਾਂ ਅਤੇ ਉਪਨਗਰੀ ਖੇਤਰਾਂ ਨਾਲ ਜੋੜਦੀ ਹੈ। 

  • ਇਹ ਮਾਰਗ ਕੋਲਕਾਤਾ ਦੇ ਨੇੜੇ ਸਥਿਤ ਸੰਤਰਾਗਾਛੀ ਨੂੰ ਚੇਨਈ ਦੇ ਉਪਨਗਰੀ ਕੇਂਦਰ ਤਾਂਬਰਮ ਨਾਲ ਜੋੜਦਾ ਹੈ। 
  • ਇਸ ਨਾਲ ਪੱਛਮੀ ਬੰਗਾਲ, ਓਡਿਸ਼ਾ, ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਦੇ ਜ਼ਿਲ੍ਹਿਆਂ ਨੂੰ ਸਿੱਖਿਆ, ਸਿਹਤ ਸੇਵਾ ਅਤੇ ਬਾਜ਼ਾਰਾਂ ਤੱਕ ਬਿਹਤਰ ਪਹੁੰਚ ਪ੍ਰਾਪਤ ਕਰਨ ਵਿੱਚ ਲਾਭ ਹੁੰਦਾ ਹੈ। 
  • ਇਹ ਮਾਰਗ ਜਗਨਨਾਥ ਮੰਦਰ, ਕੋਣਾਰਕ ਸਨ ਟੈਂਪਲ (ਯੂਨੈਸਕੋ ਸਥਾਨ) ਅਤੇ ਸ਼ੋਰ ਮੰਦਰ (ਯੂਨੈਸਕੋ ਸਥਾਨ) ਵਰਗੇ ਦਰਸ਼ਨੀ ਸਥਾਨਾਂ ਦੇ ਨੇੜੇ ਤੋਂ ਗੁਜ਼ਰਦਾ ਹੈ, ਜਿਸ ਨਾਲ ਸੈਰ ਸਪਾਟਾ ਅਤੇ ਖੇਤਰੀ ਵਪਾਰ ਨੂੰ ਵਧਾਉਣ ਵਿੱਚ ਮਦਦ ਮਿਲਦੀ ਹੈ। 

ਪੂਰਬੀ ਭਾਰਤ ਨੂੰ ਰਾਸ਼ਟਰੀ ਰਾਜਧਾਨੀ ਨਾਲ ਜੋੜਨਾ: ਹਾਵੜਾ - ਆਨੰਦ ਵਿਹਾਰ ਅਮ੍ਰਿਤ ਭਾਰਤ ਐਕਸਪ੍ਰੈੱਸ 

ਇਹ ਸੇਵਾ ਪੂਰਬੀ ਭਾਰਤ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿਚਕਾਰ ਇੱਕ ਤੇਜ਼ ਅਤੇ ਭਰੋਸੇਯੋਗ ਰੇਲ ਸੰਪਰਕ ਪ੍ਰਦਾਨ ਕਰਦੀ ਹੈ। 

  • ਹਾਵੜਾ ਅਤੇ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਵਿਚਕਾਰ ਸਾਪਤਾਹਿਕ ਸੇਵਾ। 
  • ਟਰੇਨ ਦਾ ਸਮਾਂ: 
      • ਟਰੇਨ ਵੀਰਵਾਰ ਨੂੰ ਰਾਤ 11:10 ਵਜੇ ਹਾਵੜਾ ਤੋਂ ਪ੍ਰਸਥਾਨ ਕਰਦੀ ਹੈ ਅਤੇ ਸ਼ਨੀਵਾਰ ਨੂੰ ਸਵੇਰੇ 2:50 ਵਜੇ ਆਨੰਦ ਵਿਹਾਰ ਪਹੁੰਚਦੀ ਹੈ। 
      • ਵਾਪਸੀ ਯਾਤਰਾ ਲਈ ਟਰੇਨ ਸ਼ਨੀਵਾਰ ਨੂੰ ਸਵੇਰੇ 5:15 ਵਜੇ ਆਨੰਦ ਵਿਹਾਰ ਤੋਂ ਪ੍ਰਸਥਾਨ ਕਰਦੀ ਹੈ ਅਤੇ ਐਤਵਾਰ ਨੂੰ ਸਵੇਰੇ 10:50 ਵਜੇ ਹਾਵੜਾ ਪਹੁੰਚਦੀ ਹੈ। 
  • ਇਹ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਜ਼ਿਲ੍ਹਿਆਂ ਵਿੱਚ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਸ ਨਾਲ ਰੁਜ਼ਗਾਰ ਅਤੇ ਪ੍ਰਸ਼ਾਸਨਿਕ ਕੇਂਦਰਾਂ ਤੱਕ ਪਹੁੰਚ ਵਿੱਚ ਸੁਧਾਰ ਹੁੰਦਾ ਹੈ। 

ਕੋਲਕਾਤਾ (ਸੀਆਲਦਹ)-ਬਨਾਰਸ ਅਮ੍ਰਿਤ ਭਾਰਤ ਐਕਸਪ੍ਰੈੱਸ: ਆਸਥਾ ਦਾ ਸੰਗਮ-ਜਯੋਤਿਰਲਿੰਗ ਤੋਂ ਗੁਰੂਦੁਆਰਾ ਘਾਟ ਤੱਕ 

ਪੂਰਬੀ ਭਾਰਤ ਅਤੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਆਧਿਆਤਮਿਕ ਕੇਂਦਰਾਂ ਵਿੱਚੋਂ ਇੱਕ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰਨਾ 

  • ਕੋਲਕਾਤਾ ਦੇ ਸੀਆਲਦਹ ਨੂੰ ਬਨਾਰਸ ਨਾਲ ਜੋੜਨ ਵਾਲੀ ਦੈਨਿਕ ਸੇਵਾ। 
  • ਟਰੇਨ ਦਾ ਸਮਾਂ: 
      • ਸੀਆਲਦਹ ਤੋਂ ਸ਼ਾਮ 7:30 ਵਜੇ ਪ੍ਰਸਥਾਨ, ਅਗਲੇ ਦਿਨ ਸਵੇਰੇ 7:20 ਵਜੇ ਬਨਾਰਸ ਆਗਮਨ। 
      • ਵਾਪਸੀ ਯਾਤਰਾ: ਬਨਾਰਸ ਤੋਂ ਰਾਤ 10:10 ਵਜੇ ਪ੍ਰਸਥਾਨ, ਅਗਲੇ ਦਿਨ ਸਵੇਰੇ 9:55 ਵਜੇ ਸੀਆਲਦਹ ਆਗਮਨ। 
  • ਇਹ ਟਰੇਨ ਬੈਦਯਨਾਥ ਧਾਮ ਜਯੋਤਿਰਲਿੰਗ, ਤਖ਼ਤ ਸ੍ਰੀ ਪਟਨਾ ਸਾਹਿਬ, ਕਾਸ਼ੀ ਵਿਸ਼ਵਨਾਥ ਮੰਦਰ ਅਤੇ ਸਾਰਨਾਥ ਵਰਗੇ ਤੀਰਥ ਸਥਾਨਾਂ ਦੇ ਨੇੜੇ ਤੋਂ ਗੁਜ਼ਰਦੀ ਹੈ, ਜਿਸ ਨਾਲ ਧਾਰਮਿਕ ਸੈਰ ਸਪਾਟਾ ਅਤੇ ਖੇਤਰੀ ਵਿਕਾਸ ਨੂੰ ਹੁਲਾਰਾ ਮਿਲਦਾ ਹੈ। 

ਨਿਸ਼ਕਰਸ਼

ਅਮ੍ਰਿਤ ਭਾਰਤ ਐਕਸਪ੍ਰੈੱਸ ਸਮਾਵੇਸ਼ ਅਤੇ ਵਿਆਪਕਤਾ 'ਤੇ ਸਪੱਸ਼ਟ ਧਿਆਨ ਕੇਂਦ੍ਰਿਤ ਕਰਦੇ ਹੋਏ ਭਾਰਤ ਦੇ ਲੰਬੀ ਦੂਰੀ ਦੇ ਰੇਲ ਨੈੱਟਵਰਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਨਿਰਣਾਇਕ ਕਦਮ ਹੈ। ਕਿਫਾਇਤੀ ਕਿਰਾਏ, ਵਿਆਪਕ ਭੂਗੋਲਿਕ ਪਹੁੰਚ ਅਤੇ ਯਾਤਰੀ-ਕੇਂਦ੍ਰਿਤ ਡਿਜ਼ਾਈਨ ਦੇ ਸੁਮੇਲ ਨਾਲ ਇਹ ਆਰਥਿਕ ਏਕੀਕਰਣ ਅਤੇ ਸਮਾਜਿਕ ਸਦਭਾਵਨਾ ਲਈ ਮਹੱਤਵਪੂਰਨ ਖੇਤਰਾਂ ਵਿੱਚ ਆਵਾਜਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਜਿਵੇਂ-ਜਿਵੇਂ ਨੈੱਟਵਰਕ ਦਾ ਵਿਸਥਾਰ ਜਾਰੀ ਰਹੇਗਾ, ਅਮ੍ਰਿਤ ਭਾਰਤ ਐਕਸਪ੍ਰੈੱਸ ਦੇਸ਼ ਭਰ ਵਿੱਚ ਲੋਕਾਂ, ਖੇਤਰਾਂ ਅਤੇ ਮੌਕਿਆਂ ਨੂੰ ਜੋੜਨ ਵਿੱਚ ਇੱਕ ਸਥਾਈ ਭੂਮਿਕਾ ਨਿਭਾਉਣ ਲਈ ਤਿਆਰ ਹੈ। 

ਸੰਦਰਭ

ਰੇਲ ਮੰਤਰਾਲਾ 

https://www.pib.gov.in/PressReleseDetail.aspx?PRID=2214291&reg=3&lang=1

https://www.pib.gov.in/PressReleseDetail.aspx?PRID=2150183&reg=3&lang=1

Click here to see in PDF

***********

PIB Research/SJ/RN

(Explainer ID: 157096) आगंतुक पटल : 73
Provide suggestions / comments
इस विज्ञप्ति को इन भाषाओं में पढ़ें: English , Urdu , हिन्दी , Marathi , Bengali , Gujarati , Odia , Kannada , Malayalam